ਅਨੁਸ਼ਕਾ ਸ਼ਰਮਾ ਕਿਹੜੇ ਮਾਮਲੇ 'ਚ ਵਿਰਾਟ ਕੋਹਲੀ ਦੀ ਸਲਾਹ ਨਹੀਂ ਲੈਂਦੇ

    • ਲੇਖਕ, ਸੁਪ੍ਰਿਆ ਸੋਗਲੇ
    • ਰੋਲ, ਬੀਬੀਸੀ ਹਿੰਦੀ ਦੇ ਲਈ

ਹਿੰਦੀ ਫ਼ਿਲਮ ਇੰਡਸਟਰੀ ਵਿੱਚ ਇੱਕ ਦਹਾਕਾ ਪੂਰਾ ਕਰ ਚੁੱਕੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਪਿਛਲੇ ਸਾਲ ਹੀ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹ ਕਰਵਾਇਆ ਸੀ।

ਜਿੱਥੇ ਅਨੁਸ਼ਕਾ ਸ਼ਰਮਾ ਫ਼ਿਲਮਾਂ ਵਿੱਚ ਪਹਿਲਾਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਉੱਥੇ ਹੀ ਵਿਰਾਟ ਕੋਹਲੀ ਸ਼ਾਨਦਾਰ ਕ੍ਰਿਕਟਰ ਮੰਨੇ ਜਾਂਦੇ ਹਨ।

ਕੀ ਅਨੁਸ਼ਕਾ ਸ਼ਰਮਾ ਆਪਣੇ ਕੰਮ ਦੀ ਸਲਾਹ ਆਪਣੇ ਪਤੀ ਵਿਰਾਟ ਕੋਹਲੀ ਨਾਲ ਕਰਦੇ ਹਨ?

ਬੀਬੀਸੀ ਨਾਲ ਗੱਲਬਾਤ ਵਿੱਚ ਅਨੁਸ਼ਕਾ ਨੇ ਕਿਹਾ, "ਜੇ ਮੈਂ ਵਿਰਾਟ ਤੋਂ ਫ਼ਿਲਮਾ ਬਾਰੇ ਸਲਾਹ ਲਵਾਂਗੀ ਤਾਂ ਹੋ ਸਕਦੀ ਹੈ ਕਿ ਮੈਂ ਗ਼ਲਤ ਫ਼ੈਸਲਾ ਲੈ ਲਵਾਂ। ਮੈਂ ਵਿਰਾਟ ਨੂੰ ਉਨ੍ਹਾਂ ਦੇ ਕੰਮ ਲਈ ਨਹੀਂ ਟੋਕਦੀ ਅਤੇ ਨਾ ਉਹ ਮੇਰੇ ਕੰਮ ਲਈ ਮੈਨੂੰ ਕੁਝ ਕਹਿੰਦੇ ਹਨ। ਦੋਵਾਂ ਵਿਚਾਲੇ ਚੰਗੀ ਅੰਡਰਸਟੈਡਿੰਗ ਬਣੀ ਹੋਈ ਹੈ ਅਤੇ ਅਸੀਂ ਆਪਣੇ ਕੰਮ ਵਿੱਚ ਬੈਸਟ ਦਿੰਦੇ ਹਾਂ।"

ਨਾ ਕਹਿਣਾ ਸੌਖਾ ਨਹੀਂ

ਹਾਲਾਂਕਿ ਆਪਣੇ ਫਿਲਮੀ ਕਰੀਅਰ ਲਈ ਉਹ ਆਪਣੇ ਭਰਾ ਕਰਣੇਸ਼ ਸ਼ਰਮਾ ਨਾਲ ਜ਼ਰੂਰ ਸਲਾਹ ਮਸ਼ਵਰਾ ਕਰ ਲੈਂਦੀ ਹੈ। ਪਰ ਫ਼ਿਲਮੀ ਦੁਨੀਆਂ 'ਚ ਵਧੇਰੇ ਲੋਕਾਂ ਤੋਂ ਸਲਾਹ ਨਹੀਂ ਲੈਂਦੀ ਅਤੇ ਆਪਣੀ ਸਮਝ ਨਾਲ ਹੀ ਕੰਮ ਕਰਦੀ ਹੈ।

ਇਹ ਵੀ ਪੜ੍ਹੋ:

ਅਨੁਸ਼ਕਾ ਦਾ ਮੰਨਣਾ ਹੈ ਕਿ ਉਹ ਆਪਣੇ ਗ਼ਲਤ ਫ਼ੈਸਲਿਆਂ ਲਈ ਖ਼ੁਦ ਜ਼ਿੰਮੇਵਾਰੀ ਲੈਂਦੇ ਹੈ।

ਅਕਸਰ ਫ਼ਿਲਮੀ ਕਲਾਕਾਰਾਂ ਲਈ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਨਾ ਕਹਿਣਾ ਮੁਸ਼ਕਿਲ ਹੁੰਦਾ ਹੈ। ਉੱਥੇ ਹੀ ਅਨੁਸ਼ਕਾ ਲਈ ਕਿਸੇ ਕਿਰਦਾਰ ਲਈ ਨਾ ਕਹਿਣਾ ਸੌਖਾ ਹੈ।

ਉਹ ਕਹਿੰਦੇ ਹਨ, "ਨਾ ਕਹਿਣਾ ਸੌਖਾ ਹੈ। ਇਹ ਬਹੁਤ ਪ੍ਰੋਫੈਸ਼ਨਲ ਸੈਟਅਪ ਹੈ। ਸਾਹਮਣੇ ਵਾਲੇ ਨੂੰ ਵੀ ਪਤਾ ਹੁੰਦਾ ਹੈ ਕਿ ਤੁਸੀਂ ਨਾ ਕਿਉਂ ਕਹਿ ਰਹੇ ਹੋ। ਇਹ ਮੇਰੀ ਜ਼ਿੰਦਗੀ ਹੈ, ਮੇਰਾ ਕਰੀਅਰ ਹੈ ਅਤੇ ਮੈਂ ਆਪਣਾ ਕਰੀਅਰ ਬਣਾ ਰਹੀ ਹਾਂ ਅਤੇ ਅੰਤ ਵਿੱਚ ਮੈਨੂੰ ਆਪਣੇ ਹਰ ਫ਼ੈਸਲੇ ਲਈ ਜ਼ਿੰਮੇਵਾਰੀ ਲੈਣੀ ਪਵੇਗੀ ਅਤੇ ਕਿਸੇ ਗ਼ਲਤ ਫ਼ੈਸਲੇ ਤੋਂ ਬਾਅਦ ਕੋਈ ਮੇਰੀ ਮਦਦ ਨਹੀਂ ਕਰੇਗਾ। ਮੈਂ ਬਾਅਦ ਵਿੱਚ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੀ।"

ਸਾਲ 2018 ਵਿੱਚ ਅਨੁਸ਼ਕਾ ਸ਼ਰਮਾ ਕਾਫ਼ੀ ਰੁੱਝੇ ਰਹੇ। ਉਨ੍ਹਾਂ ਦੀਆਂ ਤਿੰਨ ਫ਼ਿਲਮਾਂ ਆਈਆਂ 'ਪਰੀ' ਜਿਸ ਵਿੱਚ ਡਾਇਨ ਬਣੇ ਸਨ, ਫ਼ਿਲਮ 'ਸੰਜੂ' ਵਿੱਚ ਉਨ੍ਹਾਂ ਨੇ ਲੇਖਿਕਾ ਦੀ ਭੂਮਿਕਾ ਨਿਭਾਈ, 'ਸੁਈ ਧਾਗਾ' ਵਿੱਚ ਸਾਦੀ ਜ਼ਿੰਦਗੀ ਜਿਉਣ ਵਾਲੀ ਪਿੰਡ ਦੀ ਔਰਤ ਬਣੀ ਸੀ।

ਘੱਟ ਸੰਵੇਦਨਸ਼ੀਲਤਾ

ਤਿੰਨਾਂ ਫ਼ਿਲਮਾਂ ਵਿੱਚ ਉਨ੍ਹਾਂ ਨੇ ਵੱਖਰੀ ਤਰ੍ਹਾਂ ਦੀ ਭੂਮਿਕਾ ਨਿਭਾਈ, ਜਿਸ ਲਈ ਉਨ੍ਹਾਂ ਨੂੰ ਕਾਫ਼ੀ ਪਿਆਰ ਵੀ ਮਿਲਿਆ। ਹੁਣ ਉਨ੍ਹਾਂ ਦੀ ਅਗਲੀ ਫ਼ਿਲਮ 'ਜ਼ੀਰੋ' 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਉਹ ਸੈਰੀਬ੍ਰਲ ਪਾਲਸੀ ਨਾਮ ਬਿਮਾਰੀ ਨਾਲ ਪੀੜਤ ਵਿਗਿਆਨੀ ਦਾ ਕਿਰਦਾਰ ਨਿਭਾ ਰਹੇ ਹਨ, ਜੋ ਸਰੀਰਕ ਰੂਪ ਤੋਂ ਕਮਜ਼ੋਰ ਹੈ ਅਤੇ ਵ੍ਹੀਲ ਚੇਅਰ 'ਤੇ ਹੈ।

ਬਤੌਰ ਇੱਕ ਅਦਾਕਾਰਾ ਅਨੁਸ਼ਕਾ ਹਮੇਸ਼ਾ ਤੋਂ ਅਜਿਹੇ ਚੁਣੌਤੀ ਵਾਲੇ ਕਿਰਦਾਰ ਕਰਨਾ ਪਸੰਦ ਕਰਦੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਨੂੰ ਅਜਿਹੇ ਮੌਕੇ ਵੀ ਮਿਲੇ।

'ਜ਼ੀਰੋ' ਵਿੱਚ ਅਪਾਹਜ ਦਾ ਕਿਰਦਾਰ ਨਿਭਾ ਰਹੀ ਅਨੁਸ਼ਕਾ ਦਾ ਕਹਿਣਾ ਹੈ ਕਿ ਭਾਰਤ ਅਪਾਹਜਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਲਈ ਵਿਸ਼ੇਸ਼ ਸਹੂਲਤਾਂ ਜਿਵੇਂ ਪਾਰਕਿੰਗ ਲੌਟ ਜਾਂ ਰੈਂਪਸ ਨਹੀਂ ਹੈ। ਜੇਕਰ ਉਹ ਵਿਅਕਤੀ ਆਤਮ-ਨਿਰਭਰ ਰਹਿਣਾ ਚਾਹੁੰਦਾ ਹੈ ਤਾਂ ਉਹ ਨਹੀਂ ਰਹਿ ਸਕਦਾ।

ਪਰ ਅਨੁਸ਼ਕਾ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਫ਼ਿਲਮਾਂ ਜ਼ਰੀਏ ਦਰਸ਼ਕਾਂ ਨੂੰ ਅਜਿਹੇ ਮੁੱਦਿਆਂ 'ਤੇ ਸੰਵੇਦਨਸ਼ੀਲ ਬਣਾਉਣ ਦਾ ਮੌਕਾ ਮਿਲਿਆ ਹੈ।

ਸਮੇਂ ਦੇ ਨਾਲ-ਨਾਲ ਅਨੁਸ਼ਕਾ ਨੂੰ ਚੰਗੀ ਸਫਲਤਾ ਮਿਲੀ ਹੈ, ਫਿਰ ਵੀ ਉਹ ਜ਼ੀਰੋ ਮਹਿਸੂਸ ਕਰਨਾ ਚਾਹੁੰਦੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਅਸੀਂ ਅਜਿਹੀ ਥਾਂ 'ਤੇ ਹਾਂ ਜਿੱਥੇ ਲੋਕ ਮਹਿਸੂਸ ਕਰਵਾਉਂਦੇ ਹਨ ਕਿ ਤੁਸੀਂ ਤੋਪ ਹੋ। ਜਦਕਿ ਜ਼ਰੂਰ ਹੈ ਕਿ ਤੁਸੀਂ ਜਜ਼ਬਾਤਾਂ ਵਿੱਚ ਨਾ ਆਓ। ਮੈਨੂੰ ਲਗਦਾ ਹੈ ਕਿ ਮੈਂ ਆਪਣੇ ਆਪ ਨੂੰ ਅਜਿਹੇ ਹਾਲਾਤ ਤੋਂ ਬਚਾ ਕੇ ਰੱਖਿਆ ਹੈ। ਇੱਕ ਰਚਨਾਤਮਕ ਵਿਅਕਤੀ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਖ਼ੁਦ ਨੂੰ ਕਿਸੇ ਦਾਇਰੇ 'ਚ ਨਾ ਬੰਨੇ। ਜਿੰਨਾ ਤੁਸੀਂ ਆਪਣੇ ਆਪ ਨੂੰ ਵੱਡਾ ਸਮਝਣ ਲੱਗੋਗੇ ਦਾਇਰਾ ਓਨਾ ਹੀ ਛੋਟਾ ਹੁੰਦਾ ਜਾਂਦਾ ਹੈ।"

ਅਨੁਸ਼ਕਾ ਨੇ ਆਪਣੇ 10 ਸਾਲ ਦੇ ਫ਼ਿਲਮੀ ਕਰੀਅਰ ਵਿੱਚ ਹਿੰਦੀ ਫ਼ਿਲਮ ਦੇ ਕਈ ਵੱਡੇ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ ਜਿਸ ਵਿੱਚ ਯਸ਼ ਚੋਪੜਾ, ਆਦਿੱਤਯ ਚੋਪੜਾ, ਵਿਸ਼ਾਲ ਭਰਦਵਾਜ, ਇਮਤਿਆਜ਼ ਅਲੀ, ਰਾਜਕੁਮਾਰ ਹਿਰਾਨੀ, ਕਰਨ ਜੋਹਰ, ਆਨੰਦ ਐਲ ਰਾਏ ਅਤੇ ਅਨੁਰਾਗ ਕਸ਼ਯਪ ਸ਼ਾਮਲ ਹਨ।

ਇਹ ਵੀ ਪੜ੍ਹੋ:

ਅਨੁਸ਼ਕਾ ਨੇ ਫ਼ਿਲਮ ਇੰਡਸਟਰੀ ਦੇ ਕਈ ਵੱਡੇ ਅਦਾਕਾਰਾਂ ਨਾਲ ਕੰਮ ਕੀਤਾ ਹੈ, ਜਿਸ ਵਿੱਚ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਆਮਿਰ ਖ਼ਾਨ, ਅਕਸ਼ੇ ਕੁਮਾਰ, ਐਸ਼ਵਰਿਆ ਰਾਏ ਬੱਚਨ, ਰਣਬੀਰ ਕਪੂਰ, ਪ੍ਰਿਅੰਕਾ ਚੋਪੜਾ ਅਤੇ ਅਨਿਲ ਕਪੂਰ ਸ਼ਾਮਲ ਹੈ।

ਫ਼ਿਲਮ ਜ਼ੀਰੋ ਵਿੱਚ ਅਨੁਸ਼ਕਾ ਸ਼ਰਮਾ ਇੱਕ ਵਾਰ ਮੁੜ ਸ਼ਾਹਰੁਖ਼ ਖਾਨ ਨਾਲ ਨਜ਼ਰ ਆਉਣਗੇ। ਫ਼ਿਲਮ ਵਿੱਚ ਕੈਟਰੀਨਾ ਕੈਫ਼ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)