ਤਸਵੀਰਾਂ: 'ਵਿਰੁਸ਼ਕਾ' ਦੇ ਵਿਆਹ ਦੀ ਦਾਅਵਤ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਹਾਲ ਹੀ ਵਿਚ ਇਟਲੀ ਵਿਚ ਵਿਆਹ ਕਰਵਾਇਆ ਹੈ। ਵੀਰਵਾਰ ਨੂੰ ਦਿੱਲੀ ਵਿਚ ਉਨ੍ਹਾਂ ਨੇ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ।

ਇਸ ਰਿਸੈਪਸ਼ਨ ਪਾਰਟੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ। ਨਿਊਜ਼ ਚੈਨਲਾਂ 'ਤੇ, ਪ੍ਰਧਾਨ ਮੰਤਰੀ ਨੂੰ ਦੋਵਾਂ ਦੇ ਨਾਲ ਫੋਟੋਆਂ ਖਿੱਚਵਾਉਂਦਿਆਂ ਦਿਖਾਇਆ ਗਿਆ।

ਰਿਸੈਪਸ਼ਨ ਵਿੱਚ, ਅਨੁਸ਼ਕਾ ਨੇ ਲਾਲ-ਸੁਨਹਿਰੀ ਸਾੜ੍ਹੀ ਪਾਈ ਹੋਈ ਸੀ ਅਤੇ ਵਿਰਾਟ ਨੇ ਪਸ਼ਮੀਨਾ ਸ਼ਾਲ ਨਾਲ ਇੱਕ ਬੰਦ ਗਲੇ ਵਾਲਾ ਕਾਲਾ ਕੁੜਤਾ ਪਾਇਆ। ਮੀਡੀਆ ਨੇ ਜੋੜੀ ਨੂੰ 'ਵਿਰੁਸ਼ਕਾ' ਦਾ ਨਾਮ ਦਿੱਤਾ ਹੈ।

ਇਹ ਪਾਰਟੀ ਦਿੱਲੀ ਦੇ ਤਾਜ ਡਿਪਲੋਮੈਟਿਕ ਇਨਕਲੇਵ ਵਿੱਚ ਰੱਖੀ ਗਈ ਸੀ। ਵਿਰਾਟ ਦਿੱਲੀ ਦਾ ਹੀ ਨਿਵਾਸੀ ਹੈ।

ਇਸ ਤੋਂ ਇੱਕ ਦਿਨ ਪਹਿਲਾਂ ਦੋਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਰਿਸੈਪਸ਼ਨ ਲਈ ਸੱਦਾ ਦਿੱਤਾ ਸੀ।

ਇਹ ਪਾਰਟੀ ਦਿੱਲੀ ਦੇ ਤਾਜ ਡਿਪਲੋਮੈਟਿਕ ਇਨਕਲੇਵ ਵਿੱਚ ਰੱਖੀ ਗਈ ਸੀ। ਵਿਰਾਟ ਦਿੱਲੀ ਦਾ ਹੀ ਨਿਵਾਸੀ ਹੈ।

11 ਦਸੰਬਰ ਨੂੰ ਵਿਆਹ ਤੋਂ ਬਾਅਦ ਦੋਹਾਂ ਨੇ ਟਵਿੱਟਰ 'ਤੇ ਵਿਆਹ ਦੀਆਂ ਦੋਵੇਂ ਫੋਟੋਆਂ ਸਾਂਝੀਆਂ ਕੀਤੀਆਂ ਸਨ। ਵਿਆਹ ਵਿੱਚ ਬਹੁਤ ਖ਼ਾਸ ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਹੀ ਬੁਲਾਇਆ ਗਿਆ ਸੀ।

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਨਾਲ ਸੰਬੰਧਿਤ ਹੋਰ ਫੀਚਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)