ਸੋਸ਼ਲ: ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਲਈ ਵਧਾਈਆਂ ਦਾ ਹੜ੍ਹ

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਕ੍ਰਿਕੇਟਰ ਵਿਰਾਟ ਕੋਹਲੀ ਇਟਲੀ 'ਚ ਵਿਆਹ ਦੇ ਬੰਧਨਾਂ 'ਚ ਬੱਝ ਗਏ ਹਨ।

ਇਸ ਬਾਬਤ ਨਵੇਂ ਵਿਆਹੇ ਜੋੜੇ ਨੇ ਆਪਣੇ-ਆਪਣੇ ਟਵਿੱਟਰ ਹੈਂਡਲ 'ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਅਨੁਸ਼ਕਾਂ ਤੇ ਵਿਰਾਟ ਨੇ ਤਸਵੀਰ ਨਾਲ ਲਿਖਿਆ ਹੈ ਕਿ, ''ਅੱਜ ਅਸੀਂ ਇੱਕ-ਦੂਜੇ ਨਾਲ ਸਦਾ ਲਈ ਪਿਆਰ ਵਿੱਚ ਬੱਝੇ ਹੋਣ ਦਾ ਵਾਅਦਾ ਕੀਤਾ ਹੈ। ਸਾਡੇ ਸਫ਼ਰ ਦਾ ਇਕ ਮਹੱਤਵਪੂਰਨ ਹਿੱਸਾ ਬਣਨ ਲਈ ਧੰਨਵਾਦ।''

ਵਿਆਹ ਤੋਂ ਬਾਅਦ ਦੋਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਵੀ ਅਨੁਸ਼ਕਾ ਸ਼ਰਮਾ ਨੂੰ ਟਵਿੱਟਰ 'ਤੇ ਵਧਾਈ ਦਿੱਤੀ ਹੈ।

ਭਾਰਤੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੱਤੀ ਹੈ।

ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਵਿਰਾਟ ਤੇ ਅਨੁਸ਼ਕਾ ਵੱਲੋਂ ਜਾਰੀ ਇੱਕ ਸਾਂਝੇ ਬਿਆਨ ਨੂੰ ਟਵੀਟ ਕੀਤਾ ਹੈ, ਜਿਸ ਮੁਤਾਬਕ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਨਵੀਂ ਦਿੱਲੀ ਵਿੱਚ 21 ਦਸੰਬਰ ਨੂੰ ਅਤੇ ਮੁੰਬਈ ਵਿੱਚ 26 ਦਸੰਬਰ ਨੂੰ ਹੋਵੇਗੀ।

ਕ੍ਰਿਕੇਟ ਖਿਡਾਰੀ ਹਰਭਜਨ ਸਿੰਘ ਨੇ ਵੀ ਆਪਣੇ ਪੰਜਾਬੀ ਅੰਦਾਜ਼ 'ਚ ਟਵਿੱਟਰ 'ਤੇ ਵਿਰਾਟ ਅਤੇ ਅਨੁਸ਼ਕਾ ਨੂੰ ਵਧਾਈ ਦਿੰਦਿਆਂ ਲਿਖਿਆ ਹੈ, ''ਜੁੱਗ-ਜੁੱਗ ਜੀਵੇ ਇਹ ਸੋਹਣੀ ਜੋੜੀ, ਰੱਬ ਹਮੇਸ਼ਾ ਖੁਸ਼ ਰੱਖੇ''

ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਵੀ ਟਵੀਟ ਕਰਦਿਆਂ ਵਧਾਈ ਦਿੱਤੀ ਤੇ ਲਿਖਿਆ ਵਿਰਾਟ ਕੋਹਲੀ ਹੁਣ ਤੋਂ ਤੁਸੀਂ ਖੁਸ਼ੀ ਨਾਲ ਘਰ ਦੇ ਉਪ ਕਪਤਾਨ ਹੋ ਤੇ ਅਨੁਸ਼ਕਾ ਕਪਤਾਨ।

ਬੀਸੀਸੀਆਈ ਦੇ ਸਾਬਕਾ ਪ੍ਰਧਾਨ ਤੇ ਸਾਂਸਦ ਅਨੁਰਾਗ ਠਾਕੁਰ ਨੇ ਵੀ ਟਵੀਟ ਰਾਹੀਂ ਨਵੀਂ ਜੋੜੀ ਨੂੰ ਵਧਾਈ ਦਿੱਤੀ ਹੈ।

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਅਨੁਸ਼ਕਾ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਵਾਹਿਗੁਰੂ ਲਿਖਿਆ ਹੈ।

ਕਾਮੇਡੀਅਨ ਤੋਂ ਅਦਾਕਾਰ ਬਣੇ ਕਪਿਲ ਸ਼ਰਮਾ ਦੋਹਾਂ ਲਈ ਲਿਖਦੇ ਹਨ, ''ਤੁਹਾਨੂੰ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਦੀ ਸ਼ੁਰੂਆਤ ਦੇ ਮੌਕੇ ਢੇਰ ਸਾਰੀਆਂ ਸ਼ੁੱਭ ਕਾਮਨਾਵਾਂ''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)