ਅੰਗ ਦਾਨ ਲਈ 'ਦਿਲ' ਲਿਜਾ ਰਿਹਾ ਜਹਾਜ਼ ਅੱਧਵਾਟਿਓਂ ਮੁੜਿਆ

ਇੱਕ ਅਮਰੀਕੀ ਹਵਾਈ ਜਹਾਜ਼ ਦੀਆਂ ਸਵਾਰੀਆਂ ਦੀ ਉਸ ਸਮੇਂ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਪਾਇਲਟ ਨੇ ਉਨ੍ਹਾਂ ਨੂੰ ਦੱਸਿਆ ਕਿ ਅੰਗ ਦਾਨ ਲਈ ਲਿਜਾਇਆ ਦਾ ਰਿਹਾ 'ਦਿਲ' ਜਹਾਜ਼ ਵਿੱਚ ਹੀ ਰਹਿ ਜਾਣ ਕਾਰਨ ਉਨ੍ਹਾਂ ਨੂੰ ਜਹਾਜ਼ ਵਾਪਸ ਮੋੜਨਾ ਪਵੇਗਾ।

ਅਮਰੀਕਾ ਇੱਕ ਯਾਤਰੀ ਜਹਾਜ਼ ਨੂੰ ਅੱਧਵਾਟਿਓਂ ਉਸ ਸਮੇਂ ਯੂ-ਟਰਨ ਮਾਰਨੀ ਪਈ ਜਦੋਂ ਇੱਕ ਮਨੁੱਖੀ ਦਿਲ ਇਸ ਦੇ ਵਿੱਚ ਉਤਰਨ ਤੋਂ ਰਹਿ ਗਿਆ।

ਸਾਊਥ-ਵੈਸਟ ਏਅਰਲਾਈਨਜ਼ ਨੇ ਦੱਸਿਆ ਕਿ ਐਤਵਾਰ ਨੂੰ ਇੱਕ ਮਨੁੱਖੀ ਦਿਲ ਸਿਆਟਲ ਤੋਂ ਕੈਲੀਫੋਰਨੀਆ ਲਿਜਾ ਰਹੀ ਸੀ ਜਿੱਥੇ ਇਸ ਵਿੱਚ ਭਵਿੱਖ ਵਿੱਚ ਵਰਤੋਂ ਲਈ ਇਸਦਾ ਵਾਲਵ ਕੱਢਿਆ ਜਾਣਾ ਸੀ।

ਹਾਲਾਂਕਿ ਇਸ ਦਿਲ ਨੂੰ ਕਿਸੇ ਮਰੀਜ਼ ਲਈ ਨਹੀਂ ਸੀ ਲਿਜਾਇਆ ਜਾ ਰਿਹਾ ਪਰ ਇਸ ਨੂੰ ਜਹਾਜ਼ ਵਿੱਚੋਂ ਨਾ ਲਾਹੇ ਜਾਣ ਬਾਰੇ ਉਸ ਸਮੇਂ ਪਤਾ ਚੱਲਿਆ ਜਦੋਂ ਟੈਕਸਸ ਦੇ ਡੈਲਾਸ ਜਾ ਰਹੀ ਉਡਾਣ ਨੂੰ ਤਿੰਨ ਘੰਟੇ ਬੀਤ ਚੁੱਕੇ ਸਨ।

ਕਈ ਸਵਾਰੀਆਂ ਨੇ ਆਪਣੇ ਮੋਬਾਈਲਾਂ ਦੀ ਵਰਤੋਂ ਕਰਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਦਿਲ ਇੰਨੀ ਦੇਰ ਬਾਅਦ ਕੰਮ ਦਾ ਵੀ ਰਹੇਗਾ ਜਾਂ ਨਹੀਂ।

ਉਡਾਣ ਵਿੱਚ ਸਵਾਰ ਇੱਕ ਡਾਕਟਰ ਜਿਸ ਦਾ ਹਾਲਾਂਕਿ ਇਸ ਦਿਲ ਨਾਲ ਕੋਈ ਸੰਬੰਧ ਨਹੀਂ ਸੀ ਪਰ ਉਨ੍ਹਾਂ ਕਿਹਾ ਕਿ ਇਹ ਗੰਭੀਰ ਅਣਗਹਿਲੀ ਦਾ ਮਾਮਲਾ ਹੈ।

ਉਡਾਣ ਦੇ ਵਾਪਸ ਸਿਆਟਲ ਤੋਂ ਪਹੁੰਚਣ ਤੋਂ ਬਾਅਦ ਇਸ ਨੂੰ ਡੋਨਰ ਹੈਲਥ ਸੈਂਟਰ ਫਾਰ ਟਿਸ਼ੂ ਸਟੋਰੇਜ ਵਿੱਚ ਪਹੁੰਚਾ ਦਿੱਤਾ ਗਿਆ। ਜਿੱਥੇ, ਦਿ ਸਿਆਟਲ ਅਖ਼ਬਾਰ ਮੁਤਾਬਕ ਇਸ ਨੂੰ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਹੀ ਪ੍ਰਪਤ ਕਰ ਲਿਆ ਗਿਆ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)