ਪਾਕਿਸਤਾਨ ਵੱਲੋਂ ਭਾਰਤ ਨਾਲ ਦੋਸਤੀ ਦੀ ਪੇਸ਼ਕਸ਼ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ: ਇਮਰਾਨ ਖ਼ਾਨ -5 ਅਹਿਮ ਖ਼ਬਰਾਂ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪਾਕਸਿਤਾਨ ਵੱਲੋਂ ਭਾਰਤ ਨੂੰ "ਦੋਸਤੀ" ਦੀ ਪੇਸ਼ਕਸ਼ ਨੂੰ ਉਸ ਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ ਅਤੇ ਭਾਰਤੀ ਆਗੂਆਂ ਨੂੰ ਆਪਣਾ "ਅਹੰਕਾਰ" ਛੱਡ ਦੇਣਾ ਚਾਹੀਦਾ ਹੈ।

ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਇਮਰਾਨ ਖ਼ਾਨ ਨੇ ਪੰਜਾਬ ਅਫ਼ਸਰਸ਼ਾਹੀ ਨੂੰ ਸੰਬੋਧਨ ਕਰਦਿਆਂ ਕਿਹਾ, "ਮੈਨੂੰ ਆਸ ਹੈ ਕਿ ਭਾਰਤੀ ਆਗੂ ਅਹਿੰਕਾਰ ਨੂੰ ਛੱਡ ਕੇ ਸ਼ਾਂਤੀ ਵਾਰਤਾ ਲਈ ਤਿਆਰ ਹੋਣਗੇ। ਭਾਰਤ-ਪਾਕਿਸਤਵਾਨ ਵਿਚਾਲੇ ਦੋਸਤੀ ਗਰੀਬੀ ਤੋਂ ਨਿਜ਼ਾਤ ਪਾਉਣ ਵਿੱਚ ਸਹਾਇਕ ਹੋਵੇਗੀ।"

ਦਰਅਸਲ ਇਮਰਾਨ ਖ਼ਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਜੰਮੂ-ਕਸ਼ਮੀਰ ਦੇ ਅੱਤਵਾਦ ਦੇ ਮੁੱਦੇ ਸਣੇ ਦੁਵੱਲੀ ਗੱਲਬਾਤ ਲਈ ਕਿਹਾ ਸੀ।

ਇਸ ਲਈ ਭਾਰਤ ਨੇ ਪਹਿਲਾਂ ਹਾਮੀ ਭਰੀ ਪਰ ਜੰਮੂ-ਕਸ਼ਮੀਰ 'ਚ ਅਗਵਾਹ ਕੀਤੇ 3 ਪੁਲਿਸ ਵਾਲਿਆਂ ਦੇ ਕਤਲ ਤੋਂ ਬਾਅਦ ਗੱਲਬਾਤ ਲਈ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ:

ਅਕਾਲੀ ਦਲ ਦੀ ਕੋਰ ਕਮੇਟੀ ਦੀ ਹੋਈ ਬੈਠਕ

ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੋਈ ਬੈਠਕ ਵਿੱਚ ਪਾਰਟੀ ਵੱਲੋਂ ਗੁਆਈਆਂ 9 ਫੀਸਦ ਸੀਟਾਂ ਅਤੇ ਪਾਰਟੀ ਦੀ ਲੀਡਰਸ਼ਿਪ ਬਾਰੇ ਉਠ ਰਹੇ ਸਵਾਲਾਂ ਬਾਰੇ ਚਰਚਾ ਕੀਤੀ ਗਈ।

ਦਿ ਟ੍ਰਿਬਿਊਨ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਕਿ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿੱਛੇ ਬੈਠੇ ਨਜ਼ਰ ਆਏ ਅਤੇ ਬੈਠਕ ਨੂੰ ਸੰਬੋਧਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ।

ਬੈਠਕ ਦੌਰਾਨ "ਕਾਂਗਰਸ ਵੱਲੋਂ ਲੋਕਤੰਤਰ ਦੀ ਹੱਤਿਆ ਦੀ ਗੱਲ" ਦਾ ਮੁੱਦਾ ਚੁੱਕਿਆ ਗਿਆ ਅਤੇ ਬੇਅਦਬੀ ਮੁੱਦੇ 'ਤੇ ਜਸਟਿਸ ਰਣਜੀਤ ਸਿੰਘ ਰਿਪੋਰਟ ਬਾਰੇ ਕਾਂਗਰਸ ਖਿਲਾਫ਼ ਲੋਕਾਂ ਵਿੱਚ ਜਾਣ ਦਾ ਫ਼ੈਸਲਾ ਲਿਆ।

ਪ੍ਰਧਾਨ ਮੰਤਰੀ ਨੇ ਦੁਨੀਆਂ ਦੀ ਸਭ ਤੋਂ ਵੱਡੀ ਬੀਮਾ ਯੋਜਨਾ ਦੀ ਕੀਤੀ ਸ਼ੁਰੂਆਤ

ਦੇਸ ਦੇ ਆਮ ਆਦਮੀ ਲਈ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਯੋਜਨਾਵਾਂ ਵਿਚੋਂ ਇੱਕ ਦੇ ਰੂਪ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਦੇ ਤਹਿਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦਾ ਆਗਾਜ਼ ਕੀਤਾ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਸ ਦਾ ਮੁੱਖ ਉਦੇਸ਼ ਦੇਸ ਦੇ ਗਰੀਬ ਤਬਕੇ ਨੂੰ 5 ਤੋਂ 50 ਕਰੋੜ ਤੱਕ ਦੀ ਸਿਹਤ ਯੋਜਨਾ ਪ੍ਰਦਾਨ ਕਰਨਾ ਹੈ।

ਸਕੀਮ ਦਾ ਆਗਾਜ਼ ਕਰਦਿਆਂ ਪੀਐਮ ਮੋਦੀ ਨੇ ਕਿਹਾ, "ਆਯੁਸ਼ਮਾਨ ਭਾਰਤ ਸੰਪ੍ਰਦਾਇ ਦੇ ਆਧਾਰ 'ਤੇ ਨਹੀਂ ਹੈ, ਇਹ ਜਾਤੀ ਦੇ ਆਧਾਰ 'ਤੇ ਵੀ ਨਹੀਂ ਹੈ ਅਤੇ ਨਾ ਹੀ ਊਚ-ਨੀਚ ਦੇ ਭੇਦਭਾਵ ਦੇ ਆਧਾਰ 'ਤੇ ਹੋਵੇਗੀ।

ਇਹ ਵੀ ਪੜ੍ਹੋ:

ਅਮਰੀਕਾ ਦੇ ਚੀਨ ਵਿਚਾਲੇ ਵਪਾਰਕ ਟਕਰਾਅ

ਅਮਰੀਕਾ ਵੱਲੋਂ ਚੀਨ ਦੇ ਉਤਪਾਦਾਂ 'ਤੇ ਲਗਾਏ ਗਏ 20 ਕਰੋੜ ਦੇ ਟੈਰਿਫ ਅੱਜ ਤੋਂ ਲਾਗੂ ਹੋਣਗੇ।

ਇਸ ਦੇ ਤਹਿਤ ਚੀਨ ਤੋਂ ਆਉਣ ਵਾਲੇ ਸੂਟਕੇਸ ਤੋਂ ਲੈ ਕੇ ਖਾਣ-ਪੀਣ ਦੇ ਸਾਮਾਨ ਤੱਕ ਸਭ 'ਤੇ ਟੈਕਸ ਲੱਗੇਗਾ।

ਇਸ ਵਿੱਚ ਫਰਨੀਚਰ ਅਤੇ ਟਾਇਲਟ ਪੇਪਰ ਆਦਿ ਉਤਪਾਦਾਂ ਨੂੰ ਸਾਧਿਆ ਗਿਆ ਹੈ, ਜਿਸ ਨਾਲ ਆਮ ਲੋਕਾਂ 'ਤੇ ਬੋਝ ਪੈ ਸਕਦਾ ਹੈ।

ਅਮਰੀਕੀ ਕੰਪਨੀਆਂ ਵੀ ਮੁੱਲਾਂ ਵਧਣ ਦੀ ਸੰਭਾਵਨਾ ਕਾਰਨ ਚਿੰਤਤ ਹਨ ਅਤੇ ਨੌਕਰੀਆਂ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ।

ਮਾਓਵਾਦੀਆਂ ਨੇ ਟੀਡੀਪੀ ਦੇ ਵਿਧਾਇਕ ਦੀ ਕੀਤੀ ਹੱਤਿਆ

ਹਿੰਦੁਸਤਾਨ ਟਾਈਮਜ਼ ਅਖ਼ਬਾਰ ਮੁਤਾਬਕ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾਂ ਵਿਸ਼ਾਖਾਪਟਨਮ ਦੇ ਵਿੱਚ ਸੱਤਾਧਾਰੀ ਧਿਰ ਤੇਲੁਗੂ ਦੇਸ਼ਮ ਪਾਰਟੀ ਦੇ ਇੱਕ ਵਿਧਾਇਕ ਅਤੇ ਉਸ ਦੇ ਸਾਥੀ ਨੂੰ ਮਾਓਵਾਦੀਆਂ ਨੇ ਮਾਰ ਦਿੱਤਾ ਹੈ।

ਪੁਲਿਸ ਮੁਤਾਬਕ 2014 'ਚ ਸੂਬੇ ਦੀ ਵੰਡ ਤੋਂ ਬਾਅਦ ਇਸ ਨੂੰ ਮਾਓਵਾਦੀਆਂ ਵੱਸੋਂ ਪਹਿਲੀ ਵੱਡੀ ਵਾਰਦਾਤ ਵਜੋਂ ਲਿਆ ਜਾ ਰਿਹਾ ਹੈ।

ਅਧਕਾਰੀਆਂ ਮੁਤਾਬਕ ਅਰਾਕੂ ਤੋਂ 40 ਸਾਲਾਂ ਵਿਧਾਇਕ ਕਿਦਾਰੀ ਸਰਵੇਸਵਰਾ ਰਾਓ ਅਤੇ ਸਾਬਕਾ ਵਿਧਾਇਕ ਮੀਵੇਰੀ ਸੋਮਾ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਦੋਂ ਸਰਕਾਰੀ ਫੰਡ ਵਾਲੇ ਪਿੰਡ ਦਾ ਦੌਰਾ ਕਰਕੇ ਆ ਰਹੇ ਸਨ।

ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ ਅਤੇ ਦੋ ਪੁਲਿਸ ਸਟੇਸ਼ਨਾਂ 'ਤੇ ਸਮਰਥਕਾਂ ਵੱਲੋਂ ਹਮਲਾ ਕੀਤਾ ਗਿਆ ਹੈ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਪੁਲਿਸ ਆਗੂਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹੀ ਹੈ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)