ਸੀਵਰੇਜ ਹਾਦਸੇ ’ਚ ਮਰੇ ਵਿਸ਼ਾਲ ਦੇ ਪਿਤਾ ਨੇ ਕਿਹਾ, ‘ਇਹ ਮੌਤ ਨਹੀਂ ਕਤਲ ਹੈ’

ਦਿੱਲੀ ਵਿੱਚ ਹਰ ਸਾਲ 100 ਸੀਵਰ ਮੁਲਾਜ਼ਮਾਂ ਦੀ ਮੌਤ ਹੁੰਦੀ ਹੈ

ਤਸਵੀਰ ਸਰੋਤ, SUDHARKAR OLVE

ਤਸਵੀਰ ਕੈਪਸ਼ਨ, ਦਿੱਲੀ ਵਿੱਚ ਹਰ ਸਾਲ 100 ਸੀਵਰ ਮੁਲਾਜ਼ਮਾਂ ਦੀ ਜ਼ਹਿਰੀਲੀ ਗੈਸਾਂ ਕਾਰਨ ਮੌਤ ਹੁੰਦੀ ਹੈ
    • ਲੇਖਕ, ਮੀਨਾ ਕੋਟਵਾਲ
    • ਰੋਲ, ਬੀਬੀਸੀ ਪੱਤਰਕਾਰ

"ਮੈਂ ਪਾਣੀ ਲੈਣ ਨਹੀਂ ਜਾਂਦਾ ਤਾਂ ਅੱਜ ਉਸ ਦੀ ( ਵਿਸ਼ਾਲ) ਥਾਂ ਮੈਂ ਵੀ ਹੋ ਸਕਦਾ ਸੀ।''

21 ਸਾਲਾ ਪ੍ਰਦੀਪ ਕੁਮਾਰ ਉਰਫ਼ ਸੋਨੂ ਵਿਸ਼ਾਲ ਦੇ ਦੋਸਤ ਹਨ। ਵਿਸ਼ਾਲ ਉਨ੍ਹਾਂ ਪੰਜ ਲੋਕਾਂ ਵਿੱਚ ਸ਼ਾਮਿਲ ਸਨ ਜਿਨ੍ਹਾਂ ਦੀ ਮੌਤ ਦਿੱਲੀ ਦੇ ਮੋਤੀ ਨਗਰ ਵਿੱਚ ਸੀਵਰ ਸਾਫ਼ ਕਰਨ ਦੌਰਾਨ ਜ਼ਹਿਰੀਲੀ ਗੈਸ ਨਾਲ ਦਮ ਘੁਟਣ ਕਾਰਨ ਹੋਈ ਸੀ।

ਇਹ ਵੀ ਪੜ੍ਹੋ:

9 ਸਤੰਬਰ ਨੂੰ ਹੋਏ ਹਾਦਸੇ ਨੂੰ ਯਾਦ ਕਰਦੇ ਵਾਪਰੇ ਸੋਨੋ ਇੱਕੋ ਸਾਹ ਵਿੱਚ ਸਭ ਕੁਝ ਦੱਸਦੇ ਚਲੇ ਜਾਂਦੇ ਹਨ। ਦਿੱਲੀ ਦੇ ਮੋਤੀ ਨਗਰ ਇਲਾਕੇ ਵਿੱਚ ਇੱਕ ਸੁਸਾਇਟੀ ਵਿੱਚ ਸੀਵਰ ਟੈਂਕ ਸਾਫ਼ ਕਰਨ ਉਤਰੇ 6 ਮਜ਼ਦੂਰਾਂ ਵਿੱਚੋਂ 5 ਦੀ ਮੌਤ ਹੋ ਗਈ ਸੀ।

ਸੋਨੂੰ ਨੇ ਪੂਰੀ ਘਟਨਾ ਬੀਬੀਸੀ ਨੂੰ ਦੱਸੀ

ਦੁਪਹਿਰ ਦੇ ਪੌਣੇ ਦੋ ਵਜੇ ਸਨ ਤੇ ਉਨ੍ਹਾਂ ਦੀ ਸ਼ਿਫ਼ਟ ਖ਼ਤਮ ਹੋਣ ਵਾਲੀ ਸੀ।

ਸਵੇਰੇ 7 ਤੋਂ 2 ਵਜੇ ਤੱਕ ਦੀ ਸ਼ਿਫਟ ਲੱਗੀ ਹੋਈ ਸੀ। ਘਰ ਜਾਣ ਦੀ ਤਿਆਰੀ ਕਰ ਰਹੇ ਸਨ ਕਿ ਇੰਨੇ ਵਿੱਚ ਸ਼ਿਫਟ ਇੰਚਾਰਜ ਦਿਗੰਬਰ ਸਿੰਘ ਆ ਕੇ ਦੱਸਦੇ ਹਨ ਕਿ ਤੁਹਾਨੂੰ ਲੋਕਾਂ ਨੂੰ ਟੈਂਕ ਵਿੱਚ ਉਤਰਨਾ ਪਵੇਗਾ।

ਅਸੀਂ ਉਨ੍ਹਾਂ ਨੂੰ ਸਾਫ਼ ਮਨ੍ਹਾਂ ਕਰ ਦਿੱਤਾ ਕਿ ਇਹ ਸਾਡਾ ਕੰਮ ਨਹੀਂ ਹੈ ਪਰ ਉਨ੍ਹਾਂ ਨੇ ਸਾਡੀ ਬਾਅਦ ਵਾਲੀ ਸ਼ਿਫਟ ਦੇ ਲੋਕਾਂ ਨਾਲ ਸਾਨੂੰ ਜ਼ਬਰਦਸਤੀ ਉਤਾਰ ਦਿੱਤਾ।

ਵਿਸ਼ਾਲ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦਾ ਸੀ

ਤਸਵੀਰ ਸਰੋਤ, SATYA

ਤਸਵੀਰ ਕੈਪਸ਼ਨ, ਵਿਸ਼ਾਲ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦਾ ਸੀ

ਅਸੀਂ ਇਹ ਸੋਚ ਕੇ ਉਤਰੇ ਸੀ ਕਿ 2 ਵਜੇ ਸ਼ਿਫਟ ਖ਼ਤਮ ਹੋ ਜਾਵੇਗੀ ਤਾਂ ਥੋੜ੍ਹੀ ਦੇਰ ਦੀ ਗੱਲ ਹੀ ਹੈ। ਅਸੀਂ ਇਸ ਤੋਂ ਪਹਿਲਾਂ ਅਜਿਹਾ ਕੰਮ ਨਹੀਂ ਕੀਤਾ ਸੀ ਇਸ ਲਈ ਸਾਨੂੰ ਇਸ ਬਾਰੇ ਨਹੀਂ ਪਤਾ ਸੀ ਕਿ ਇਹ ਕਿੰਨਾ ਖ਼ਤਰਨਾਕ ਹੋ ਸਕਦਾ ਸੀ।

ਉੱਥੇ ਤਿੰਨ ਟੈਂਕ ਸਨ ਜਿਨ੍ਹਾਂ ਵਿੱਚ ਦੋ-ਦੋ ਲੋਕਾਂ ਨੂੰ ਭੇਜਿਆ ਗਿਆ ਸੀ ਅਤੇ ਸਾਰੇ ਟੈਂਕਾਂ ਲਈ ਕੇਵਲ ਇੱਕ ਹੀ ਪੌੜੀ ਬਾਹਰ ਕੱਢਣ ਲਈ ਦਿੱਤੀ ਗਈ ਸੀ।

ਇਸ ਤਰ੍ਹਾਂ ਦੇ ਟੈਂਕ ਵਿੱਚ ਉਤਰਨ ਲਈ ਕਿਸ-ਕਿਸ ਤਰੀਕੇ ਦੇ ਸੁਰੱਖਿਆ ਉਪਕਰਨਾਂ ਦੀ ਲੋੜ ਹੁੰਦੀ ਹੈ, ਸਾਨੂੰ ਕੁਝ ਪਤਾ ਨਹੀਂ ਸੀ। ਮੈਂ ਤੇ ਵਿਸ਼ਾਲ ਸਭ ਤੋਂ ਪਹਿਲਾਂ ਇੱਕ ਹੀ ਟੈਂਕ ਵਿੱਚ ਉਤਰ ਗਏ ਜੋ 20 ਫੁੱਟ ਤੋਂ ਵੀ ਡੂੰਘਾ ਸੀ। ਥੋੜ੍ਹੀ ਦੇਰ ਬਾਅਦ ਵਿਸ਼ਾਲ ਨੂੰ ਪਿਆਸ ਲੱਗੀ।

ਵਿਸ਼ਾਲ ਦੇ ਸਾਹ ਰੁਕਣ ਲੱਗੇ

ਉਸ ਨੇ ਮੈਨੂੰ ਕਿਹਾ ਕਿ ਤੁਸੀਂ ਪਾਣੀ ਪੀ ਵੀ ਆਓ ਤੇ ਮੇਰੇ ਲਈ ਪਾਣੀ ਲੈ ਵੀ ਆਉਣਾ। ਇਸ ਦੇ ਨਾਲ ਹੀ ਟਾਈਮ ਵੇਖ ਲੈਣਾ ਕਿਉਂਕਿ ਸਾਡੇ ਕੋਲ ਫੋਨ ਨਹੀਂ ਸੀ ਇਸ ਲਈ ਸਾਨੂੰ ਵਕਤ ਦਾ ਪਤਾ ਹੀ ਨਹੀਂ ਸੀ।

ਜਦੋਂ ਮੈਂ ਪਾਣੀ ਲੈ ਕੇ ਆਇਆ ਅਤੇ ਵਿਸ਼ਾਲ ਨੂੰ ਆਵਾਜ਼ ਦਿੱਤੀ ਤਾਂ ਦੂਜੇ ਪਾਸੇ ਤੋਂ ਕੋਈ ਆਵਾਜ਼ ਨਹੀਂ ਆਈ। ਧਿਆਨ ਨਾਲ ਵੇਖਿਆ ਤਾਂ ਟੈਂਕ ਵਿੱਚ ਮੌਜੂਦ ਇੱਕ ਹੋਰ ਛੋਟੀ ਜਿਹੀ ਪੌੜੀ ਸੀ ਜਿਸ 'ਤੇ ਵਿਸ਼ਾਲ ਲੇਟਿਆ ਹੋਇਆ ਸੀ।

ਵਿਸ਼ਾਲ ਪੂਰੇ ਤਰੀਕੇ ਨਾਲ ਹੋਸ਼ ਵਿੱਚ ਨਹੀਂ ਸੀ। ਉਹ ਮੈਨੂੰ ਕਹਿਣ ਲੱਗਾ ਕਿ ਮੇਰੀ ਛਾਤੀ ਵਿੱਚ ਦਰਦ ਹੋ ਰਿਹਾ ਹੈ ਅਤੇ ਸਾਹ ਨਹੀਂ ਆ ਰਿਹਾ ਹੈ।

ਪ੍ਰਦੀਪ ਕੁਮਾਰ ਵੀ ਵਿਸ਼ਾਲ ਨਾਲ ਸੀਵਰ ਵਿੱਚ ਉਤਰਿਆ ਸੀ ਪਰ ਪਾਣੀ ਲੈਣ ਜਾਣ ਕਾਰਨ ਉਹ ਬਚ ਗਿਆ

ਤਸਵੀਰ ਸਰੋਤ, SONU/BBC

ਤਸਵੀਰ ਕੈਪਸ਼ਨ, ਪ੍ਰਦੀਪ ਕੁਮਾਰ ਵੀ ਵਿਸ਼ਾਲ ਨਾਲ ਸੀਵਰ ਵਿੱਚ ਉਤਰਿਆ ਸੀ ਪਰ ਪਾਣੀ ਲੈਣ ਜਾਣ ਕਾਰਨ ਉਹ ਬਚ ਗਿਆ

ਇਨ੍ਹਾਂ ਦੇਖ ਦੂਜੇ ਦੋਸਤ ਨੇ ਕਮਰ 'ਤੇ ਰੱਸੀ ਬੰਨੀ ਅਤੇ ਟੈਂਕ ਵਿੱਚ ਉਤਰ ਗਿਆ। ਵਿਸ਼ਾਲ ਨੂੰ ਬਾਹਰ ਕੱਢਿਆ ਗਿਆ ਅਤੇ ਅਸੀਂ ਉਸ ਨੂੰ ਹਸਪਤਾਲ ਲੈ ਕੇ ਭੱਜੇ।

ਐਂਬੁਲੈਂਸ ਵਿੱਚ ਉਹ ਹੋਸ਼ ਵਿੱਚ ਸੀ ਅਤੇ ਉਹ ਇਹੀ ਕਹਿ ਰਿਹਾ ਸੀ ਕਿ ਮੈਨੂੰ ਸਾਹ ਨਹੀਂ ਆ ਰਿਹਾ ਹੈ। ਐਂਬੁਲੈਂਸ ਵਿੱਚ ਆਕਸੀਜ਼ਨ ਵੀ ਨਹੀਂ ਸੀ।

ਇਹ ਵੀ ਪੜ੍ਹੋ:

ਪਹਿਲਾਂ ਇੱਕ ਪ੍ਰਾਈਵੇਟ ਹਸਪਤਾਲ ਲੈ ਕੇ ਗਏ ਅਤੇ ਉੱਥੋਂ ਵਿਸ਼ਾਲ ਨੂੰ ਦਿੱਲੀ ਦੇ ਸਰਕਾਰੀ ਹਸਪਤਾਲ ਰਾਮ ਮਨੋਹਰ ਲੋਹੀਆ ਨੂੰ ਰੈਫਰ ਕਰ ਦਿੱਤਾ ਗਿਆ। ਉੱਥੇ ਸ਼ਾਮ ਨੂੰ ਵਿਸ਼ਾਲ ਨੂੰ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮ੍ਰਿਤ ਐਲਾਨ ਦਿੱਤਾ ਗਿਆ।

ਇਸ ਦੌਰਾਨ ਸੀਵਰ ਵਿੱਚ ਭੇਜਣ ਵਾਲਾ ਕੋਈ ਵੀ ਆਦਮੀ ਸਾਡੇ ਨਾਲ ਨਹੀਂ ਸੀ।

ਘਰ ਵਿੱਚ ਚੁੱਪੀ

ਜਦੋਂ ਬੀਬੀਸੀ ਦੀ ਟੀਮ ਵਿਸ਼ਾਲ ਦੇ ਘਰ ਪਹੁੰਚੀ ਤਾਂ ਗਲੀ ਵਿੱਚ ਸੰਨਾਟਾ ਸੀ। ਵਿਸ਼ਾਲ ਦੇ ਘਰ ਦੇ ਬਾਹਰ ਉਸ ਦੇ ਭਰਾ ਦੋ ਲੋਕਾਂ ਨਾਲ ਮੌਜੂਦ ਸਨ। ਸਾਨੂੰ ਉਹ ਇਸ ਤਰੀਕੇ ਨਾਲ ਵੇਖ ਰਹੇ ਸਨ ਕਿ ਜਿਵੇਂ ਅਸੀਂ ਹੀ ਉਨ੍ਹਾਂ ਨੂੰ ਇਨਸਾਫ ਦਿਵਾਵਾਂਗੇ।

ਅੱਧੇ-ਅਧੂਰੇ ਬਣੇ ਉਸ ਘਰ ਵਿੱਚ ਇੰਨੀ ਥਾਂ ਵੀ ਨਹੀਂ ਸੀ ਕਿ ਚਾਰ ਲੋਕ ਬੈਠ ਸਕਣ ਇਸ ਲਈ ਵਿਸ਼ਾਲ ਦੇ ਭਰਾ ਅੰਗਦ ਸਾਨੂੰ ਗੁਆਂਢ ਦੇ ਘਰ ਵਿੱਚ ਲਿਜਾ ਕੇ ਬਿਠਾ ਦਿੰਦੇ ਹਨ।

ਵਿਸ਼ਾਲ ਦੇ ਪਰਿਵਾਰ ਨੂੰ ਹੁਣ ਇਨਸਾਫ਼ ਦੀ ਉਡੀਕ ਹੈ
ਤਸਵੀਰ ਕੈਪਸ਼ਨ, ਵਿਸ਼ਾਲ ਦੇ ਪਰਿਵਾਰ ਨੂੰ ਹੁਣ ਇਨਸਾਫ਼ ਦੀ ਉਡੀਕ ਹੈ

ਉੱਥੇ ਮੌਜੂਦ ਵਿਸ਼ਾਲ ਦੇ ਪਿਤਾ ਅੱਖਾਂ ਵਿੱਚ ਹੰਝੂ ਲਏ ਗੁੰਮਸੁਮ ਬੈਠੇ ਸਨ। ਸਾਨੂੰ ਉਨ੍ਹਾਂ ਨੇ ਸਾਫ਼ ਕਹਿ ਦਿੱਤਾ ਕਿ ਜੋ ਵੀ ਗੱਲ ਕਰਨੀ ਹੈ ਉਹ ਮੇਰੇ ਪੁੱਤਰ ਨਾਲ ਕਰੋ, ਮੈਂ ਕੁਝ ਨਹੀਂ ਕਹਿ ਸਕਾਂਗਾ।

ਕੀ ਹਨ ਦਾਅਵੇ?

ਭਾਵੇਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਦਾ ਕੰਮ ਵੀ ਸੀਵਰ ਦੀ ਸਫ਼ਾਈ ਕਰਨਾ ਨਹੀਂ ਸੀ। ਉਨ੍ਹਾਂ ਨੂੰ ਹਾਊਸਕੀਪਿੰਗ, ਹੈਲਪਰ ਅਤੇ ਪੰਪ ਆਪਰੇਟਰ ਦਾ ਕੰਮ ਕਰਨ ਲਈ ਰੱਖਿਆ ਗਿਆ ਸੀ।

9 ਸਤੰਬਰ ਨੂੰ ਦਿੱਲੀ ਦੇ ਮੋਤੀਨਗਰ ਦੇ ਡੀਐੱਲਐੱਫ ਗਰੀਨ ਅਪਾਰਟਮੈਂਟਸ ਵਿੱਚ ਸੀਵਰ ਟੈਂਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ।

ਮੁਰੰਮਤ ਦਾ ਕਾਨਟ੍ਰੈਕਟ ਜੇਐੱਲਐੱਲ (ਜੌਂਸ ਲਾਂਗ ਲਾ-ਸਾਲ) ਨੂੰ ਦਿੱਤਾ ਗਿਆ ਸੀ ਅਤੇ ਜੇਐੱਲਐੱਲ ਨੇ ਇਸ ਦਾ ਕੰਮ ਉੱਨਤੀ ਇੰਜੀਨੀਅਰਿੰਗ ਐਂਡ ਕਾਨਟ੍ਰੈਕਟ ਪ੍ਰਾਈਵੇਟ ਲਿਮੀਟਿਡ ਨੂੰ ਦਿੱਤਾ ਸੀ।

ਵਿਸ਼ਾਲ ਦੇ ਪਿਤਾ ਵਿਸ਼ਾਲ ਦੀ ਮੌਤ ਨੂੰ ਕਤਲ ਕਰਾਰ ਦੇ ਰਹੇ ਹਨ
ਤਸਵੀਰ ਕੈਪਸ਼ਨ, ਵਿਸ਼ਾਲ ਦੇ ਪਿਤਾ ਵਿਸ਼ਾਲ ਦੀ ਮੌਤ ਨੂੰ ਕਤਲ ਕਰਾਰ ਦੇ ਰਹੇ ਹਨ

ਸਾਰੇ ਮ੍ਰਿਤਕ ਉੱਨਤੀ ਲਈ ਕੰਮ ਕਰਦੇ ਸਨ ਜਿਨ੍ਹਾਂ ਵਿੱਚ ਵਿਸ਼ਾਲ ਤਕਰੀਬਨ 6 ਮਹੀਨਿਆਂ ਤੋਂ ਪੰਪ ਆਪਰੇਟਰ ਦਾ ਕੰਮ ਕਰ ਰਿਹਾ ਸੀ। ਉਸ ਨੂੰ ਹਰ ਮਹੀਨੇ ਸੈਲਰੀ ਚੈਕ ਨਾਲ ਦਿੱਤੀ ਜਾਂਦੀ ਸੀ।

ਉੱਥੇ ਮੌਜੂਦ ਵਿਸ਼ਾਲ ਦੇ ਵੱਡੇ ਭਰਾ ਅੰਗਦ ਨੇ ਸਾਨੂੰ ਦੱਸਿਆ ਕਿ ਉਹ ਤਾਂ ਐਤਵਾਰ ਨੂੰ ਗਿਆ ਵੀ ਨਹੀਂ ਸੀ ਪਰ ਉਸ ਦਿਨ ਉਸ ਨੂੰ ਫੋਨ ਕਰਕੇ ਸੱਦਿਆ ਗਿਆ।

ਦਿੱਲੀ ਦੇ ਮੰਗੋਲਪੁਰੀ ਵਿੱਚ ਰਹਿਣ ਵਾਲੇ ਵਿਸ਼ਾਲ ਦੇ ਪਰਿਵਾਰ ਵਿੱਚ ਮਾਪਿਆਂ ਤੋਂ ਇਲਾਵਾ ਤਿੰਨ ਵੱਡੀਆਂ ਭੈਣਾਂ ਅਤੇ ਇੱਕ ਵੱਡਾ ਭਰਾ ਹੈ। ਦੋ ਭੈਣਾਂ ਦਾ ਵਿਆਹ ਹੋ ਚੁੱਕਾ ਹੈ।

"ਪੜ੍ਹਾਈ ਵਿੱਚ ਉਹ ਖਾਸ ਨਹੀਂ ਸੀ ਪਰ ਹਮੇਸ਼ਾ ਤੋਂ ਕੁਝ ਕਰਨਾ ਚਾਹੁੰਦਾ ਸੀ'', ਇਹ ਕਹਿ ਕੇ ਅੰਗਦ ਜਜ਼ਬਾਤੀ ਹੋ ਕੇ ਰੋਣ ਲੱਗੇ।

'ਮੇਰੇ ਪੁੱਤਰ ਦੀ ਮੌਤ ਨਹੀਂ ਕਤਲ ਹੋਇਆ ਹੈ'

ਇਸ ਘਟਨਾ 'ਤੇ ਮੋਤੀ ਨਗਰ ਦੇ ਐਸਐਚਓ ਮਨਮੋਹਨ ਸਿੰਘ ਦੱਸਦੇ ਹਨ ਕਿ ਅਸੀਂ ਇਨ੍ਹਾਂ ਮਾਮਲਿਆਂ ਵਿੱਚ 33 ਸਾਲ ਦੇ ਅਜੇ ਚੌਧਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਜੇ ਜੇਐੱਲਐੱਲ ਦੇ ਇੰਜੀਨੀਅਰ ਹਨ।

ਉਨ੍ਹਾਂ 'ਤੇ ਗੈਰ ਇਰਾਦਤਨ ਕਤਲ ਅਤੇ ਲਾਪ੍ਰਵਾਹੀ ਕਾਰਨ ਮੌਤ ਤੇ ਐਸਸੀ-ਐਸਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਵੀ ਕਾਰਵਾਈ ਕੀਤੀ ਜਾ ਰਹੀ ਹੈ।

ਵਿਸ਼ਾਲ ਨੂੰ ਸੀਵਰੇਜ ਦੇ ਕੰਮ ਲਈ ਨਹੀਂ ਪੰਪ ਓਪਰੇਟਰ ਵਜੋਂ ਰੱਖਿਆ ਸੀ

ਤਸਵੀਰ ਸਰੋਤ, SATYA

ਤਸਵੀਰ ਕੈਪਸ਼ਨ, ਵਿਸ਼ਾਲ ਨੂੰ ਸੀਵਰੇਜ ਦੇ ਕੰਮ ਲਈ ਨਹੀਂ ਪੰਪ ਓਪਰੇਟਰ ਵਜੋਂ ਰੱਖਿਆ ਸੀ

ਬੀਬੀਸੀ ਨੇ ਜੇਐੱਲਐੱਲ ਅਤੇ ਉੱਨਤੀ ਦੇ ਸ਼ਿਫਟ ਇੰਚਾਰਜ ਅਤੇ ਐਮਡੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਰਿਆਂ ਦੇ ਮੋਬਾਈਲ ਫੋਨ ਫਿਲਹਾਲ ਬੰਦ ਹਨ।

ਉੱਥੋਂ ਨਿਕਲਣ ਵੇਲੇ ਜੋ ਪਿਤਾ ਬੇਟੇ ਦੀ ਮੌਤ ਤੇ ਗਮਗੀਨ ਬੈਠੇ ਹੋਏ ਸਨ ਉਨ੍ਹਾਂ ਨੇ ਕਰੀਬ ਆ ਕੇ ਕਿਹਾ ਕਿ ਜੋ ਹੋਇਆ ਉਹ ਨਹੀਂ ਚਾਹੁੰਦੇ ਕਿ ਕਿਸੇ ਹੋਰ ਨਾਲ ਹੋਵੇ।

ਉਹ ਕਹਿੰਦੇ, "ਸਾਨੂੰ ਕੁਝ ਨਹੀਂ ਚਾਹੀਦਾ, ਸਾਨੂੰ ਸਿਰਫ਼ ਇਨਸਾਫ਼ ਚਾਹੀਦਾ ਹੈ। ਇਹ ਮੌਤ ਨਹੀਂ ਕਤਲ ਹੈ ਜੋ ਲਾਪਰਵਾਹੀ ਕਾਰਨ ਹੋਇਆ ਹੈ।''

ਸੀਵਰ ਵਿੱਚ ਮੌਤ ਦੇ ਅੰਕੜੇ

ਗੈਰ - ਸਰਕਾਰੀ ਸੰਸਥਾ ਪ੍ਰੈਕਸਿਸ ਨੇ ਇੱਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਹਰ ਸਾਲ ਦਿੱਲੀ ਵਿੱਚ ਕਰੀਬ 100 ਸੀਵਰ ਮੁਲਾਜ਼ਮਾਂ ਦੀ ਮੌਤ ਕੰਮ ਦੌਰਾਨ ਜ਼ਹਿਰੀਲੀਆਂ ਗੈਸਾਂ ਕਾਰਨ ਹੋ ਜਾਂਦੀ ਹੈ।

ਇਹ ਵੀ ਪੜ੍ਹੋ:

ਸਾਲ 2017 ਜੁਲਾਈ ਅਗਸਤ ਵਿੱਚ ਕੇਵਲ 35 ਦਿਨਾਂ ਵਿੱਚ 10 ਸੀਵਰ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਸਫ਼ਾਈ ਕਰਮਚਾਰੀ ਅੰਦੋਲਨ ਅਨੁਸਾਰ ਉਸ ਨੇ 1993 ਤੋਂ ਹੁਣ ਤੱਕ ਪੂਰੇ ਭਾਰਤ ਵਿੱਚ ਹੋਈਆਂ ਕਰੀਬ 1500 ਮੌਤਾਂ ਦੇ ਦਸਤਾਵੇਜ਼ ਇਕੱਠਾ ਕੀਤੇ ਹਨ ਪਰ ਅਸਲ ਅੰਕੜੇ ਕਿਤੇ ਵੱਧ ਦੱਸੇ ਜਾਂਦੇ ਹਨ।

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)