ਬੱਚੇਦਾਨੀ ਟਰਾਂਸਪਲਾਂਟ: ਬੇ-ਔਲਾਦ ਔਰਤਾਂ ਲਈ ਮਾਂ ਬਣਨ ਦੀ ਨਵੀਂ ਉਮੀਦ

ਤਸਵੀਰ ਸਰੋਤ, Wales News Service
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ
''ਮੈਂ ਸਿਰਫ਼ 28 ਸਾਲ ਦੀ ਹਾਂ। ਇਸ ਉਮਰ ਵਿੱਚ ਮੇਰਾ ਤਿੰਨ ਵਾਰ ਗਰਭਪਾਤ ਹੋ ਚੁੱਕਿਆ ਹੈ। ਇੱਕ ਬੱਚਾ ਮਰਿਆ ਹੋਇਆ ਪੈਦਾ ਹੋਇਆ। ਡਾਕਟਰਾਂ ਮੁਤਾਬਕ ਹੁਣ ਮੇਰਾ ਖੁਦ ਦਾ ਬੱਚਾ ਨਹੀਂ ਹੋ ਸਕਦਾ।''
''ਪਰ ਮੈਨੂੰ ਆਪਣਾ ਬੱਚਾ ਚਾਹੀਦਾ ਹੈ, ਮੈਂ ਸਰੋਗੇਸੀ ਜਾਂ ਬੱਚੇ ਨੂੰ ਗੋਦ ਨਹੀਂ ਲੈਣਾ ਚਾਹੁੰਦੀ। ਤੁਸੀਂ ਦੱਸੋ, ਕੀ ਹੋ ਸਕਦਾ ਹੈ ?''
ਗੁਜਰਾਤ ਦੇ ਭਰੂਚ ਦੀ ਰਹਿਣ ਵਾਲੀ ਮੀਨਾਕਸ਼ੀ ਵਲਾਂਡ ਬੇਹੱਦ ਨਿਰਾਸ਼ ਹੋ ਕੇ ਇਨ੍ਹਾਂ ਸਵਾਲਾਂ ਦੇ ਨਾਲ ਪੂਣੇ ਦੇ ਡਾ. ਸ਼ੈਲੇਸ਼ ਨੂੰ ਮਿਲੀ ਸਨ। ਡਾ. ਸ਼ੈਲੇਸ਼ ਯੂਟਰਸ (ਬੱਚੇਦਾਨੀ) ਦੇ ਟਰਾਂਸਪਲਾਂਟ ਲਈ ਜਾਣੇ ਜਾਂਦੇ ਹਨ।
ਇਹ ਵੀ ਪੜ੍ਹੋ:
ਅਸ਼ਰਮਾਨ ਸਿੰਡਰੋਮ ਕੀ ਹੈ?
ਮੀਨਾਕਸ਼ੀ ਦੇ ਗਰਭ ਵਿੱਚ ਬੱਚਾ ਠਹਿਰ ਨਹੀਂ ਪਾ ਰਿਹਾ ਸੀ ਕਿਉਂਕਿ ਉਨ੍ਹਾਂ ਨੂੰ ਅਸ਼ਰਮਾਨ ਸਿੰਡਰੋਮ ਸੀ। ਇਸ ਵਿੱਚ ਔਰਤਾਂ ਨੂੰ ਹਰ ਮਹੀਨੇ ਪੀਰੀਅਡਜ਼ ਨਹੀਂ ਹੁੰਦੇ ਤੇ ਸਾਲਾਂ ਤੱਕ ਬੱਚੇਦਾਨੀ ਕੰਮ ਨਹੀਂ ਕਰਦੀ।
ਅਕਸਰ ਇੱਕ ਤੋਂ ਬਾਅਦ ਇੱਕ ਕਈ ਗਰਭਪਾਤ ਹੋਣ ਕਰਕੇ ਇਹ ਬਿਮਾਰੀ ਹੁੰਦੀ ਹੈ। ਇਸ ਤੋਂ ਇਲਾਵਾ ਪਹਿਲੇ ਜਣੇਪੇ ਤੋਂ ਬਾਅਦ, ਬੱਚੇ ਦਾਨੀ ਵਿੱਚ ਜ਼ਖ਼ਮ ਹੋਣ ਨਾਲ ਵੀ ਇਹ ਬਿਮਾਰੀ ਹੁੰਦੀ ਹੈ।
ਕੌਮਾਂਤਰੀ ਜਨਰਲ ਆਫ ਅਪਲਾਈਡ ਰਿਸਰਚ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਦੁਨੀਆਂ ਵਿੱਚ 15 ਫੀਸਦ ਔਰਤਾਂ ਵੱਖ ਵੱਖ ਕਾਰਨਾਂ ਕਰਕੇ ਮਾਂ ਨਹੀਂ ਬਣ ਸਕਦੀਆਂ। ਇਸ 'ਚੋਂ ਤਿੰਨ ਤੋਂ ਪੰਜ ਫੀਸਦ ਔਰਤਾਂ ਨੂੰ ਯੂਟਰਸ ਕਰਕੇ ਪ੍ਰੇਸ਼ਾਨੀ ਆਉਂਦੀ ਹੈ।

ਤਸਵੀਰ ਸਰੋਤ, GALAXY HOSPITAL, PUNE
ਮੀਨਾਕਸ਼ੀ ਆਖਰੀ ਵਾਰ ਦੋ ਸਾਲ ਪਹਿਲਾਂ ਗਰਭਵਤੀ ਹੋਈ ਸੀ। ਉਨ੍ਹਾਂ ਦੱਸਿਆ, ''ਇੱਕ ਉਹ ਦਿਨ ਸੀ ਤੇ ਇੱਕ ਅੱਜ ਦਾ ਦਿਨ ਹੈ। ਮੇਰਾ ਸੁਪਨਾ ਸੱਚ ਹੋਣ ਜਾ ਰਿਹਾ ਹੈ। ਮੈਨੂੰ ਬੇਸਬਰੀ ਨਾਲ ਨਵੰਬਰ ਦੇ ਪਹਿਲੇ ਹਫਤੇ ਦਾ ਇੰਤਜ਼ਾਰ ਹੈ।''
ਪਿਛਲੇ ਪੰਜ ਮਹੀਨਿਆਂ ਤੋਂ ਮੀਨਾਕਸ਼ੀ ਹਸਪਤਾਲ ਵਿੱਚ ਭਰਤੀ ਹਨ। ਉਹ 21 ਹਫਤਿਆਂ ਦੀ ਗਰਭਵਤੀ ਹੈ। ਮਈ 2017 ਵਿੱਚ ਉਨ੍ਹਾਂ ਦਾ ਯੂਟਰਸ ਟਰਾਂਸਪਲਾਂਟ ਹੋਇਆ ਸੀ।
ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਆਪਣੀ ਬੱਚੇਦਾਨੀ ਦਿੱਤੀ ਹੈ।
ਬੱਚੇਦਾਨੀ ਟਰਾਂਸਪਲਾਂਟ-ਅੰਕੜੇ ਕੀ ਦੱਸਦੇ ਹਨ?
ਦੁਨੀਆਂ ਵਿੱਚ ਹੁਣ ਤੱਕ ਬਹੁਤ ਘੱਟ ਯੂਟਰਸ ਟਰਾਂਸਪਲਾਂਟ ਹੋਏ ਹਨ। ਡਾ. ਸ਼ੈਲੇਸ਼ ਮੁਤਾਬਕ ਹੁਣ ਤੱਕ ਸਿਰਫ 26 ਔਰਤਾਂ ਦੀ ਬੱਚੇਦਾਨੀ ਬਦਲੀ ਗਈ ਹੈ, ਜਿਸ ਵਿੱਚ ਸਿਰਫ਼ 14 ਕੇਸ ਹੀ ਸਫ਼ਲ ਹੋਏ ਹਨ।
ਜਦਕਿ ਕੁਝ ਮੀਡੀਆ ਰਿਪੋਰਟਸ ਮੁਤਾਬਕ ਪੂਰੀ ਦੁਨੀਆਂ ਵਿੱਚ 42 ਟਰਾਂਸਪਲਾਂਟ ਦੇ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਸਿਰਫ ਅੱਠ ਮਾਮਲਿਆਂ ਵਿੱਚ ਔਰਤਾਂ ਨੇ ਟਰਾਂਸਪਲਾਂਟ ਤੋਂ ਬਾਅਦ ਗਰਭ ਧਾਰਨ ਕੀਤਾ ਹੈ।
ਅੱਠ ਮਾਮਲਿਆਂ ਵਿੱਚ ਸੱਤ ਸਵੀਡਨ ਦੇ ਹਨ ਤੇ ਇੱਕ ਅਮਰੀਕਾ ਦਾ ਹੈ। ਮੀਨਾਕਸ਼ੀ ਦਾ ਕੇਸ ਏਸ਼ੀਆ ਦਾ ਪਹਿਲਾ ਹੈ,ਜਿੱਥੇ ਯੂਟਰਸ ਟਰਾਂਸਪਲਾਂਟ ਤੋਂ ਬਾਅਦ ਬੱਚਾ ਪੈਦਾ ਹੋਣ ਦੀ ਪ੍ਰਕਿਰਿਆ ਵਿੱਚ ਹੈ।
ਇਹ ਵੀ ਪੜ੍ਹੋ:
ਮੀਨਾਕਸ਼ੀ ਨੂੰ ਉਨ੍ਹਾਂ ਦੀ ਆਪਣੀ ਮਾਂ ਨੇ ਹੀ ਬੱਚੇਦਾਨੀ ਦਿੱਤੀ ਹੈ। ਉਨ੍ਹਾਂ ਦੀ ਮਾਂ 49 ਸਾਲ ਦੀ ਹੈ। ਆਮ ਤੌਰ 'ਤੇ ਇਸ ਤਰ੍ਹਾਂ ਦੇ ਟਰਾਂਸਪਲਾਂਟ ਲਈ ਅੰਗ ਦਾਨੀ ਦੀ ਉਮਰ 40 ਤੋਂ 60 ਸਾਲ ਦੇ ਵਿਚਾਲੇ ਹੀ ਹੋਣੀ ਚਾਹੀਦੀ ਹੈ।
ਡਾ. ਸ਼ੈਲੇਸ਼ ਮੁਤਾਬਕ ਟਰਾਂਸਪਲਾਂਟ ਲਈ ਯੂਟਰਸ ਮਾਂ, ਭੈਣ ਜਾਂ ਮਾਸੀ ਦਾ ਹੀ ਹੋਣੀ ਚਾਹੀਦੀ ਹੈ।
ਦੇਸ ਵਿੱਚ ਇਸ ਦੇ ਲਈ ਫਿਲਹਾਲ ਕੋਈ ਕਾਨੂੰਨ ਨਹੀਂ ਹੈ ਕਿਉਂਕਿ ਮੈਡੀਕਲ ਵਿਗਿਆਨ ਨੂੰ ਫਿਲਹਾਲ ਇਸ ਫੀਲਡ ਵਿੱਚ ਜ਼ਿਆਦਾ ਤਰੱਕੀ ਨਹੀਂ ਮਿਲੀ ਹੈ।

ਤਸਵੀਰ ਸਰੋਤ, Getty Images
ਡਾ. ਸ਼ੈਲੇਸ਼ ਮੁਤਾਬਕ ਡੋਨਰ ਮਿਲਣ 'ਤੇ ਲੈਪ੍ਰੋਸਕੋਪੀ ਨਾਲ ਯੂਟਰਸ ਕੱਢੀ ਜਾਂਦੀ ਹੈ। ਇਹ ਲਿਵਿੰਗ ਟਰਾਂਸਪਲਾਂਟ ਦਾ ਮਾਮਲਾ ਹੁੰਦਾ ਹੈ।
ਇਸ ਵਿੱਚ ਜ਼ਿੰਦਾ ਔਰਤ ਦਾ ਹੀ ਯੁਟਰਸ ਲਿਆ ਜਾ ਸਕਦਾ ਹੈ। ਪੂਰੀ ਪ੍ਰਤਿਕਿਰਿਆ ਵਿੱਚ 10 ਤੋਂ 12 ਘੰਟਿਆਂ ਦਾ ਸਮਾਂ ਲੱਗਦਾ ਹੈ।
ਦੂਜੇ ਅੰਗਦਾਨ ਵਾਂਗ ਕਿਸੇ ਔਰਤ ਦੇ ਮਰਨ ਤੋਂ ਬਾਅਦ ਯੂਟਰਸ ਡੋਨੇਟ ਨਹੀਂ ਕੀਤਾ ਜਾ ਸਕਦਾ।
ਗਰਭਧਾਰਨ ਦਾ ਜੋਖ਼ਮ
ਡਾ. ਸ਼ੈਲੇਸ਼ ਮੁਤਾਬਕ ਇੱਕ ਵਾਰ ਯੂਟਰਸ ਟਰਾਂਸਪਲਾਂਟ ਹੋ ਜਾਵੇ ਤਾਂ ਤਕਰੀਬਨ ਇੱਕ ਸਾਲ ਬਾਅਦ ਹੀ ਔਰਤ ਦਾ ਗਰਭ ਬੱਚਾ ਰੱਖਣ ਲਈ ਤਿਆਰ ਹੋ ਪਾਉਂਦੀ ਹੈ।
ਡਾਕਟਰਾਂ ਮੁਤਾਬਕ ਯੂਟਰਸ ਟਰਾਂਸਪਲਾਂਟ ਤੋਂ ਬਾਅਦ ਅਕਸਰ ਰਿਜੈਕਸ਼ਨ ਦਾ ਖਤਰਾ ਰਹਿੰਦਾ ਹੈ। ਯਾਨੀ ਜ਼ਿਆਦਾਤਰ ਮਾਮਲਿਆਂ ਵਿੱਚ ਸਰੀਰ ਬਾਹਰ ਦੇ ਅੰਗਾਂ ਨੂੰ ਸਵੀਕਾਰ ਨਹੀਂ ਕਰਦਾ। ਇਸਲਈ ਇੱਕ ਸਾਲ ਤੱਕ ਨਿਗਰਾਨੀ ਦੀ ਲੋੜ ਪੈਂਦੀ ਹੈ।
ਯੂਟਰਸ ਟਰਾਂਸਪਲਾਂਟ ਤੋਂ ਬਾਅਦ ਜੇ ਔਰਤ ਨੂੰ ਬੱਚਾ ਚਾਹੀਦਾ ਹੈ ਤਾਂ ਭਰੂਣ ਲੈਬ ਵਿੱਚ ਬਣਾਇਆ ਜਾਂਦਾ ਹੈ ਤੇ ਫੇਰ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ।
ਭਰੂਣ ਬਣਾਉਣ ਲਈ ਮਾਂ ਦੇ ਅੰਡਾਣੂ ਤੇ ਪਿਤਾ ਦੇ ਸ਼ੁਕਰਾਣੂ ਦਾ ਇਸਤੇਮਾਲ ਹੁੰਦਾ ਹੈ। ਮੀਨਾਕਸ਼ੀ ਨਾਲ ਵੀ ਇੰਜ ਹੀ ਕੀਤਾ ਗਿਆ।
ਪਿਛਲੇ ਪੰਜ ਮਹੀਨਿਆਂ ਤੋਂ ਮੀਨਾਕਸ਼ੀ ਪੁਣੇ ਦੇ ਉਸੇ ਅਸਪਤਾਲ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਹੈ।
ਡਾ. ਸ਼ੈਲੇਸ਼ ਨੇ ਦੱਸਿਆ, ''ਮੀਨਾਕਸ਼ੀ ਕਈ ਤਰੀਕੇ ਦੀਆਂ ਦਵਾਈਆਂ ਲੈ ਰਹੀ ਹੈ। ਅਜਿਹੇ ਵਿੱਚ ਗਰਭ ਦੌਰਾਨ ਸ਼ੂਗਰ ਦਾ ਖਤਰਾ ਵੱਧ ਜਾਂਦਾ ਹੈ। ਉਸਨੂੰ ਕੰਟਰੋਲ ਕਰਨਾ ਜ਼ਰੂਰੀ ਹੁੰਦਾ ਹੈ।''

ਤਸਵੀਰ ਸਰੋਤ, GALAXY TRANSPLANT, PUNE
''ਨਾਲ ਹੀ ਬਲੱਡ ਪ੍ਰੈਸ਼ਰ ਵੱਧ ਘਟਣ ਜਾਂ ਵਧਣ ਦੀ ਗੁੰਜਾਈਸ਼ ਨਹੀਂ ਹੁੰਦੀ। ਇਸ ਲਈ ਵੀ ਮੀਨਾਕਸ਼ੀ ਨੂੰ ਨਿਗਰਾਨੀ ਹੇਠ ਰੱਖਣਾ ਜ਼ਰੂਰੀ ਸੀ।''
ਮਈ 2017 ਤੋਂ ਲੈ ਕੇ ਹੁਣ ਤੱਕ ਡਾ. ਸ਼ੈਲੇਸ਼ ਦੀ ਟੀਮ ਨੇ ਭਾਰਤ ਵਿੱਚ ਛੇ ਯੂਟਰਸ ਟਰਾਂਸਪਲਾਂਟ ਕੀਤੇ ਹਨ ਤੇ ਉਨ੍ਹਾਂ ਦਾ ਦਾਅਵਾ ਹੈ ਕਿ ਸਾਰੇ ਹੀ ਸਫਲ ਰਹੇ ਹਨ।
ਯੂਟਰਸ ਟਰਾਂਸਪਲਾਂਟ ਤੋਂ ਬਾਅਦ ਹੋਣ ਵਾਲੀ ਗਰਭ ਵਿੱਚ ਵੱਧ ਖਤਰਾ ਇਸ ਲਈ ਵੀ ਹੁੰਦਾ ਹੈ ਕਿਉਂਕਿ ਯੂਟਰਸ ਨੂੰ ਗਰਭ ਢੱਲਣ ਦੀ ਆਦਤ ਨਹੀਂ ਹੁੰਦੀ।
ਇਹ ਵੀ ਪੜ੍ਹੋ:
ਮੀਨਾਕਸ਼ੀ ਦੀ ਮਾਂ 20 ਸਾਲ ਪਹਿਲਾਂ ਗਰਭਵਤੀ ਹੋਈ ਸੀ। ਜੇ 20 ਸਾਲ ਬਾਅਦ ਕੋਈ ਚੀਜ਼ ਬਦਲਦੀ ਹੈ ਤਾਂ ਦਿੱਕਤਾਂ ਤਾਂ ਹੋਣਗੀਆਂ ਹੀ।
ਡਾ. ਸ਼ੈਲੇਸ਼ ਮੁਤਾਬਕ ਮੀਨਾਕਸ਼ੀ ਦਾ ਜਣੇਪਾ ਪੂਰੀ ਪਲਾਨਿੰਗ ਨਾਲ ਕਰਵਾਇਆ ਜਾਵੇਗਾ ਅਤੇ ਸਿਰਫ ਆਪਰੇਸ਼ਨ ਨਾਲ ਹੀ ਸੰਭਵ ਹੋ ਸਕੇਗਾ ।
ਸਿਜ਼ੇਰੀਅਨ ਹੀ ਕਿਉਂ?
ਡਾ. ਸ਼ੈਲੇਸ਼ ਨੇ ਦੱਸਿਆ ਕਿ ਬੱਚੇਦਾਨੀ ਟਰਾਂਸਪਲਾਂਟ ਵੇਲੇ ਸਿਰਫ ਬੱਚੇਦਾਨੀ ਟਰਾਂਸਪਲਾਂਟ ਹੁੰਦੀ ਹੈ, ਨਾਲ ਦੀਆਂ ਨਸਾਂ ਨੂੰ ਟਰਾਂਸਪਲਾਂਟ ਨਹੀਂ ਕੀਤਾ ਜਾ ਸਕਦਾ। ਇਸ ਲਈ ਇਸ ਤਰ੍ਹਾਂ ਦੇ ਜਣੇਪੇ ਵਿੱਚ 'ਲੇਬਰ ਪੇਨ' (ਪ੍ਰਸੂਤੀ ਪੀੜਾ) ਨਹੀਂ ਹੁੰਦੀ।
ਹਾਲਾਂਕਿ ਜਣੇਪੇ ਤੋਂ ਬਾਅਦ ਮਰੀਜ਼ ਦੇ ਠੀਕ ਵਿੱਚ 12 ਤੋਂ 15 ਹਫਤਿਆਂ ਦਾ ਸਮਾਂ ਲੱਗ ਜਾਂਦਾ ਹੈ।
ਕੌਮਾਂਤਰੀ ਜਰਨਲ ਆਫ ਅਪਲਾਈਡ ਰਿਸਰਚ ਮੁਤਾਬਕ ਯੂਟਰਸ ਟਰਾਂਸਪਲਾਂਟ ਵਿੱਚ ਸੱਤ ਤੋਂ ਦੱਸ ਲੱਖ ਰੁਪਏ ਦਾ ਖਰਚਾ ਆਉਂਦਾ ਹੈ।













