ਬੁਰਾੜੀ ਮ੍ਰਿਤਕਾਂ 'ਚੋਂ ਇੱਕ ਨੇ ਜਾਨ ਬਚਾਉਣ ਦੀ ਕੀਤੀ ਸੀ ਕੋਸ਼ਿਸ਼-ਪੁਲਿਸ: ਪ੍ਰੈੱਸ ਰੀਵੀਊ

ਤਸਵੀਰ ਸਰੋਤ, Getty Images
ਹਿੰਦੁਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਬੁਰਾੜੀ ਵਿੱਚ ਇੱਕ ਪਰਿਵਾਰ ਦੀਆਂ 11 ਮੌਤਾਂ ਦੇ ਮਾਮਲੇ ਵਿੱਚ ਪੁਲਿਸ ਨੇ ਖੁਲਾਸਾ ਕਰਦਿਆਂ ਦੱਸਦਿਆ ਕਿ ਉਨ੍ਹਾਂ ਵਿਚੋਂ ਇੱਕ ਨੇ ਆਪਣੇ ਆਪ ਨੂੰ ਬਚਾਉਣ ਲਈ ਆਖ਼ਰੀ ਮਿੰਟ 'ਚ ਕੋਸ਼ਿਸ਼ ਕੀਤੀ ਸੀ।
ਇੱਕ ਪੁਲਿਸ ਅਧਿਕਾਰੀ ਮੁਤਾਬਕ, "ਫੌਰੈਂਸਿਕ ਮਾਹਿਰਾਂ ਦਾ ਮੰਨਣਾ ਹੈ ਕਿ ਭੁਵਨੇਸ਼ ਨੇ ਆਪਣੇ ਨੱਕ 'ਤੇ ਬੰਨੀ ਪੱਟੀ ਖੋਲ੍ਹਣ ਦੀ ਕੋਸ਼ਿਸ਼ ਕਰਕੇ ਆਪਣਾ ਬਚਾਅ ਕਰਨ ਕੋਸ਼ਿਸ਼ ਕੀਤੀ ਪਰ ਜੋ ਸਫ਼ਲ ਨਹੀਂ ਹੋ ਸਕੀ। ਉਸ ਦੇ ਹੱਥ ਢਿੱਲ ਬੰਨ੍ਹੇ ਹੋਏ ਸਨ, ਮਾਹਿਰਾਂ ਮੁਤਾਬਕ ਅਜਿਹਾ ਇਸ ਲਈ ਕਿਉਂਕਿ ਸ਼ਾਇਦ ਉਸ ਨੇ ਆਪਣੇ ਬਚਾਅ ਲਈ ਹੱਥ-ਪੈਰ ਮਾਰੇ ਹੋਣੇ ਹੋਣਗੇ।"
ਇਸ ਦੇ ਨਾਲ ਦੱਸਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪੈਰ ਵੀ ਜ਼ਮੀਨ ਨਾਲ ਲੱਗ ਰਹੇ ਸਨ।
ਇਹ ਵੀ ਪੜ੍ਹੋ:

ਮਰਹੂਮ ਸਿੱਖ ਨੇਤਾ ਦਾ ਪੁੱਤਰ ਚੋਣ ਮੈਦਾਨ 'ਚ
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਫ਼ਗਾਨਿਸਤਾਨ ਦੇ ਇੰਡੀਪੈਂਡੇਂट ਕਮਿਸ਼ਨ ਨੇ ਮਰਹੂਮ ਸਿੱਘ ਨੇਤਾ ਅਵਤਾਰ ਸਿੰਘ ਖਾਲਸਾ ਦੇ ਪੁੱਤਰ ਨਰਿੰਦਰ ਸਿੰਘ ਖਾਲਸਾ ਨੂੰ ਪਾਰਲੀਮੈਂਟ ਚੋਣਾਂ ਲੜਨ ਦੀ ਇਜਾਜ਼ਤ ਦੇ ਦਿੱਤੀ ਹੈ।
ਅਖ਼ਬਾਰ ਨੇ ਨਰਿੰਦਰ ਸਿੰਘ ਖਾਲਸਾ ਨਾਲ ਫੋਨ 'ਤੇ ਹੋਈ ਗੱਲਬਾਤ ਦਾ ਹਵਾਲਾ ਦਿੰਦਿਆਂ ਲਿਖਿਆ ਕਿ ਉਨ੍ਹਾਂ 21 ਜੁਲਾਈ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੂੰ 200 ਤਸਕੀਰਾ (ਆਈਕਾਰਡ) ਜਮਾਂ ਕਰਾਉਣ ਤੋਂ ਵੀ ਰਾਹਤ ਦਿੱਤੀ ਗਈ ਹੈ ਕਿਉਂਕਿ ਚੋਣ ਕਮਿਸ਼ਨ ਕੋਲ ਉਨ੍ਹਾਂ ਮਰਹੂਮ ਪਿਤਾ ਦੇ ਹੱਕ ਵਿੱਚ ਇਹ 1000 ਤੋਂ ਵੱਧ ਮੌਜੂਦ ਹਨ।

ਤਸਵੀਰ ਸਰੋਤ, NARINDER NANU/AFP/GETTYIMAGES
ਕੈਪਟਨ ਅਮਰਿੰਦਰ ਸਿੰਘ ਨੇ GST ਬਾਰੇ ਪੀਐਮ ਮੋਦੀ ਨੂੰ ਲਿਖੀ ਚਿੱਠੀ
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ GST ਨੂੰ ਸੌਖਾ ਕਰਨ ਅਤੇ ਉਸ ਦੀਆਂ ਟੈਕਸ ਦਰਾਂ ਨੂੰ ਮੁੜ ਵਿਚਾਰਨ ਦੀ ਲਈ ਇੱਕ ਚਿੱਠੀ ਲਿੱਖੀ ਹੈ।
ਅਗਲੇ ਕੁਝ ਦਿਨਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਪੰਜਾਬ ਵਿੱਚ ਆ ਕੇ ਕਿਸਾਨਾਂ ਨੂੰ ਸੰਬੋਧਨ ਕਰਨ ਵਾਲੇ ਹਨ। ਉਨ੍ਹਾਂ ਨੇ ਮੋਦੀ ਨੂੰ ਅਪੀਲ ਕੀਤੀ ਕਿ ਜੇ ਇਸ GST ਨੂੰ ਹਟਾਇਆ ਨਹੀਂ ਜਾ ਸਕਦਾ ਤਾਂ ਇਸ ਦੇ ਟੈਕਸ ਦੀਆਂ ਦਰਾਂ ਥੋੜ੍ਹਾ ਘਟਾ ਦਿੱਤੀਆਂ ਜਾਣ।
ਉਨ੍ਹਾਂ ਨੇ ਕਿਹਾ ਉਨ੍ਹਾਂ ਨੂੰ ਛੇਤੀ ਹੀ ਇਸ ਦੇ ਹੱਲ ਕੱਢਣੇ ਚਾਹੀਦੇ ਹਨ, ਕਿਉਂਕਿ ਇਸ ਨਾਲ ਵਪਾਰ, ਕਾਰੋਬਾਰੀਆਂ ਅਤੇ ਉਦਯੋਗਾਂ ਨੂੰ ਕਈ ਤਰ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, EPA
ਪੰਜਾਬਣ ਡੈਮੋਕ੍ਰੇਟ ਨੇ ਸਾਧਿਆ ਟਰੰਪ 'ਤੇ ਨਿਸ਼ਾਨਾ
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਅਮਰੀਕਾ ਵਿੱਚ ਵਿਰੋਧੀ ਧਿਰ ਡੈਮੋਕ੍ਰੈਟਿਕ ਪਾਰਟੀ ਦੀ ਸੀਈਓ ਅਤੇ ਭਾਰਤੀ ਮੂਲ ਦੀ ਸੀਮਾ ਨੇ ਦਾਅਵਾ ਕੀਤਾ ਕਿ ਅਮਰੀਕਾ ਵਿੱਚ ਲੋਕਤੰਤਰ 'ਤੇ ਹਮਲੇ ਹੋ ਰਹੇ ਹਨ ਅਤੇ ਟਰੰਪ ਪ੍ਰਸ਼ਾਸਨ ਹੇਠ ਕੁਝ ਪਵਿੱਤਰ ਸੰਸਥਾਵਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।
ਪੰਜਾਬ ਨਾਲ ਸੰਬੰਧ ਰੱਖਣ ਵਾਲੀ ਸੀਮਾ ਪਿਛਲੇ ਸਾਲ ਹੀ ਡੈਮੋਕ੍ਰੈਟਿਕ ਨੈਸ਼ਨਲ ਪਾਰਟੀ 'ਚ ਚੀਫ਼ ਐਗਜ਼ੀਕਿਊਟਿਵ ਅਫ਼ਸਰ ਚੁਣੀ ਗਈ ਹੈ। ਇਸ ਅਹੁਦੇ 'ਤੇ ਪਹੁੰਚਣ ਵਾਲੀ ਉਹ ਪਹਿਲੀ ਭਾਰਤੀ-ਅਮਰੀਕੀ ਬਣ ਗਈ ਹੈ।
ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਦੇ ਪਿਛਲੇ 18 ਮਹੀਨਿਆਂ ਨੂੰ ਅਮਰੀਕਾ ਲਈ ਬਹੁਤ ਮੁਸ਼ਕਿਲ ਸਮਾਂ ਦੱਸਿਆ ਹੈ।

ਤਸਵੀਰ ਸਰੋਤ, Getty Images
'ਭਾਰਤ ਮੇਰੇ ਲਈ ਬਹੁਤ ਖ਼ਾਸ ਦੇਸ ਹੈ'
ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਮੂਨ ਜੇ ਇਨ ਨੇ ਆਪਣੇ ਤਿੰਨ ਦਿਨਾਂ ਦੇ ਭਾਰਤ ਦੌਰੇ ਦੌਰਾਨ ਕਿਹਾ ਭਾਰਤ ਮੇਰੇ ਲਈ ਬੇਹੱਦ ਖ਼ਾਸ ਦੇਸ ਹੈ। ਉਨ੍ਹਾਂ ਕਿਹਾ ਕਿ ਉਹ ਇੱਥੇ ਪਹਿਲੀ ਵਾਰ 20 ਸਾਲ ਪਹਿਲਾਂ ਆਏ ਸਨ ਅਤੇ ਫੇਰ ਆਉਣ ਦੀ ਰਾਹ ਤਕਦੇ ਸਨ।
ਉਨ੍ਹਾਂ ਨੇ ਕਿਹਾ ਉਨ੍ਹਾਂ ਨੂੰ ਇੱਥੋਂ ਦੀ ਕੁਦਰਤ, ਲੋਕਾਂ ਅਤੇ ਸੱਭਿਅਤਾ ਵਿਚਲੀ ਸੰਤੁਲਤਾ ਨੇ ਕਾਫੀ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਕਿਹਾ, "ਮੈਂ ਭਾਰਤ ਅਤੇ ਹੋਰ ਦੱਖਣੀ ਏਸ਼ੀਆਈ ਦੇਸਾਂ ਨਾਲ ਸਹਿਯੋਗ ਨੂੰ ਜ਼ਿਆਦਾ ਮਹੱਤਵ ਦਿੰਦਾ ਹਾਂ।''
ਇਸੇ ਲਈ ਪਿਛਲੇ ਸਾਲ ਮੈਂ ਖ਼ਾਸ ਤੌਰ 'ਤੇ ਭਾਰਤ ਅਤੇ ASEAN (ਐਸੋਸੀਏਸ਼ਨ ਆਫ ਸਾਊਥੀਸਟ ਏਸ਼ੀਅਨ ਨੈਸ਼ਨ) ਵਿੱਚ ਦੂਤ ਭੇਜੇ ਸਨ।












