ਯੂਕੇ 'ਚ ਪੰਜਾਬਣ ਪੁਲਿਸ ਅਧਿਕਾਰੀ ਖ਼ਿਲਾਫ਼ ਜਾਂਚ

- ਲੇਖਕ, ਡੈਨੀ ਸ਼ਾਅ
- ਰੋਲ, ਬੀਬੀਸੀ ਪੱਤਰਕਾਰ
ਸਕੋਟਲੈਂਡ ਵਿੱਚ ਆਨਰਜ਼ ਨੋਮੀਨੇਸ਼ਨਜ਼ (ਪੁਲਿਸ ਦੇ ਸਨਮਾਨ ਵਿੱਚ ਮਿਲਣ ਵਾਲੇ ਐਵਾਰਡ) ਲਈ ਹੋਣ ਵਾਲੀ ਨਾਮਜ਼ਦਗੀ ਦੇ ਨਿਯਮਾਂ ਨੂੰ ਤੋੜਨ ਦੇ ਇਲਜ਼ਾਮਾਂ ਤਹਿਤ ਪੰਜਾਬੀ ਮੂਲ ਦੀ ਇੱਕ ਸੀਨੀਅਰ ਮਹਿਲਾ ਯਾਰਡ ਅਫ਼ਸਰ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ।
ਅਸਥਾਈ ਚੀਫ਼ ਸੁਪਰੀਡੈਂਟ ਪਰਮ ਸੰਧੂ ਖ਼ਿਲਾਫ਼ ''ਵੱਡੇ ਪੱਧਰ 'ਤੇ ਹੋਏ ਮਾੜੇ ਵਤੀਰੇ'' ਦਾ ਨੋਟਿਸ ਜਾਰੀ ਹੋਇਆ ਹੈ। ਮਤਲਬ ਇਹ ਹੈ ਕਿ ਉਨ੍ਹਾਂ 'ਤੇ ਬਹੁਤ ਗੰਭੀਰ ਅਨੁਸ਼ਾਸਨਾਤਮਕ ਇਲਜ਼ਾਮ ਲੱਗੇ ਹਨ।
ਕੁਝ ਕੇਸਾਂ ਵਿੱਚ, ਅਜਿਹੇ ਇਲਜ਼ਾਮਾਂ ਹੇਠ ਬਰਖ਼ਾਸਤ ਵੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:
ਮਹਿਲਾ ਅਫ਼ਸਰ ਨੇ ਇਨ੍ਹਾਂ ਇਲਜ਼ਾਮਾਂ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕੀਤੀ ਹੈ। ਦੋ ਹੋਰ ਮੈਟਰੋਪੋਲੀਟਨ ਪੁਲਿਸ ਅਧਿਕਾਰੀ ਵੀ ਜਾਂਚ ਦੇ ਘੇਰੇ ਵਿੱਚ ਹਨ।
ਪਰਮ ਸੰਧੂ ਵੱਲੋਂ ਆਪਣੇ ਸਾਥੀਆਂ ਨੂੰ ਕਵੀਨਜ਼ ਪੁਲਿਸ ਮੈਡਲ (QPM) ਲਈ ਉਨ੍ਹਾਂ ਦੀ ਨਾਮਜ਼ਦਗੀ ਲਈ ਸਮਰਥਨ ਦੇਣ ਲਈ ਉਤਸ਼ਾਹਤ ਕਰਨ ਦੇ ਇਲਜ਼ਾਮ ਲੱਗੇ ਹਨ।
QPM, 1954 ਵਿੱਚ ਸ਼ੁਰੂ ਹੋਇਆ ਸੀ। ਇਹ ਐਵਾਰਡ ਸਾਲ ਵਿੱਚ ਦੋ ਵਾਰ ਦਿੱਤਾ ਜਾਂਦਾ ਹੈ। ਇੱਕ ਮਹਾਰਾਣੀ ਦੇ ਜਨਮ ਦਿਨ 'ਤੇ ਅਤੇ ਦੂਜਾ ਨਵੇਂ ਸਾਲ ਮੌਕੇ।
ਇਹ ਮੈਡਲ ਯੂਕੇ ਵਿੱਚ ਪੁਲਿਸ ਅਫ਼ਸਰਾਂ ਨੂੰ ਉਨ੍ਹਾਂ ਦੀ ਬਿਹਤਰ ਡਿਊਟੀ ਲਈ ਦਿੱਤਾ ਜਾਂਦਾ ਹੈ।
ਸ਼ੁਰੂਆਤੀ ਜਾਂਚ
ਇਸ ਸਾਲ ਨਵੇਂ ਸਾਲ 'ਤੇ 18 ਅਧਿਕਾਰੀਆਂ ਨੂੰ QPM ਐਵਾਰਡ ਦਿੱਤਾ ਗਿਆ ਸੀ। ਐਨੇ ਮੈਡਲ ਹੀ ਪਿਛਲੇ ਮਹੀਨੇ ਮਹਾਰਾਣੀ ਦੇ ਜਨਮ ਦਿਨ 'ਤੇ ਦਿੱਤੇ ਗਏ ਸਨ।

ਤਸਵੀਰ ਸਰੋਤ, Getty Images
ਨੈਸ਼ਨਲ ਪੁਲਿਸ ਚੀਫ਼ ਕਾਊਂਸਲ ਗਾਈਡਲਾਈਨਜ਼ ਮੁਤਾਬਕ ''ਕੋਈ ਵੀ ਸ਼ਖ਼ਸ ਇਸ ਸਨਮਾਨ ਲਈ ਕਿਸੇ ਹੋਰ ਵਿਅਕਤੀ ਨੂੰ ਨਾਮਜ਼ਦ ਕਰ ਸਕਦਾ ਹੈ।''
ਹਾਲਾਂਕਿ, ਦੂਜੇ ਸਨਮਾਨਾਂ ਵਾਂਗ ਇਸ ਸਨਮਾਨ ਲਈ ਵੀ ਲੋਕ ਖੁਦ ਨੂੰ ਨਾਮਜ਼ਦ ਨਹੀਂ ਕਰਦੇ ਹਨ ਅਤੇ ਉਹ ਇਸ ਪੂਰੀ ਪ੍ਰਕਿਰਿਆ ਵਿੱਚ ਹਿੱਸਾ ਵੀ ਨਹੀਂ ਲੈ ਸਕਦੇ ਹਨ।
ਇਹ ਵੀ ਪੜ੍ਹੋ:
ਪੁਲਿਸ ਮਹਿਕਮਾ ਸੁਪਰੀਡੈਂਟ ਅਤੇ ਉਸ ਤੋਂ ਹੇਠਾਂ ਦੇ ਰੈਂਕ ਲਈ ਮਿਲਣ ਵਾਲੇ ਮੈਡਲਾਂ ਦੇ ਪ੍ਰਕਿਰਿਆ ਬਾਰੇ ਕੰਮ ਕਰਦਾ ਹੈ। ਆਨਰਜ਼ ਕਮੇਟੀ ਕੋਲ ਅਰਜ਼ੀਆਂ ਜਾਣ ਤੋਂ ਪਹਿਲਾਂ ਗ੍ਰਹਿ ਦਫ਼ਤਰ ਕੋਲ ਜਾਂਦੀਆਂ ਹਨ।
ਮੈੱਟ ਇਸ ਇਸ ਇਲਜ਼ਾਮ ਬਾਰੇ ਜਾਂਚ ਕਰ ਰਿਹਾ ਹੈ ਕੀ ਪਰਮ ਸੰਧੂ ਨੇ ਆਪਣੀ QPM ਦੀ ਨਾਮਜ਼ਦਗੀ ਲਈ ਆਪਣੇ ਸਾਥੀਆਂ ਨੂੰ ਸਮਰਥਨ ਦੇਣ ਲਈ ਕਿਹਾ ਸੀ।
ਸ਼ੁਰੂਆਤੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਤੱਕ ਕੋਈ ਅਨੁਸ਼ਾਸਨਾਤਮਕ ਕਾਰਵਾਈ ਨਹੀਂ ਕੀਤੀ ਗਈ।
'ਏਸ਼ੀਅਨ ਮੂਲ ਦੀ ਪਹਿਲੀ ਔਰਤ'
ਪਰਮ ਸੰਧੂ 1989 ਵਿੱਚ ਪੁਲਿਸ 'ਚ ਭਰਤੀ ਹੋਈ ਸੀ। ਪਰਮ ਏਸ਼ੀਆਈ ਮੂਲ ਦੀ ਸਭ ਤੋਂ ਸੀਨੀਅਰ ਅਫ਼ਸਰਾਂ ਵਿੱਚੋਂ ਇੱਕ ਹੈ। ਉਨ੍ਹਾਂ ਦੇ ਚੰਗੇ ਕੰਮ ਲਈ ਉਨ੍ਹਾਂ ਨੂੰ 2006 ਵਿੱਚ ਏਸ਼ੀਅਨ ਵੂਮੈਨ ਆਫ਼ ਅਚੀਵਮੈਂਟ ਐਵਾਰਡ ਮਿਲਿਆ ਸੀ।
ਪਿਛਲੇ ਮਹੀਨੇ ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਸੀ ਉਸ ਨੂੰ ਮੈਟਰੋਪੋਲੀਟਨ ਪੁਲਿਸ ਵਿੱਚ "ਚੀਫ਼ ਸੁਪਰੀਡੈਂਟ ਬਣਾ ਦਿੱਤਾ ਜਾਵੇਗਾ'' ਉਨ੍ਹਾਂ ਅੱਗੇ ਲਿਖਿਆ ''ਮੈਂ ਅਜਿਹੇ ਰੰਗ ਵਾਲੀ ਇਸ ਅਹੁਦੇ 'ਤੇ ਪਹਿਲੀ ਔਰਤ ਹੋਵਾਂਗੀ।''
ਪੁਲਿਸ ਸੁਪਰੀਡੈਂਟ ਐਸੋਸੀਏਸ਼ਨ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਉਹ ਪੂਰਾ ਸਹਿਯੋਗ ਦੇ ਰਹੇ ਹਨ।
ਸਕੋਟਲੈਂਡ ਯਾਰਡ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਆਨਰਜ਼ ਨੋਮੀਨੇਸ਼ਨ ਪ੍ਰੋਸੈੱਸ ਦੇ ਨਿਯਮਾਂ ਨੂੰ ਤੋੜਨ ਕਰਕੇ ਤਿੰਨ ਅਫ਼ਸਰਾਂ ਦੀ ਜਾਂਚ ਕੀਤੀ ਜਾ ਰਹੀ ਹੈ।''












