ਥਾਈਲੈਂਡ ਗੁਫ਼ਾ 'ਚੋਂ ਬੱਚਿਆਂ ਦਾ ਪਹਿਲਾ ਸੁਨੇਹਾ: 'ਚਿੰਤਾ ਨਾ ਕਰੋ ਅਸੀਂ ਸਾਰੇ ਠੀਕ ਹਾਂ, ਅਸੀਂ ਬਹਾਦਰ ਹਾਂ'

ਤਸਵੀਰ ਸਰੋਤ, AFP
ਥਾਈਲੈਂਡ ਵਿੱਚ ਗੁਫ਼ਾ 'ਚ ਦੋ ਹਫ਼ਤਿਆਂ ਤੋਂ ਫਸੇ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਚਿੱਠੀ ਲਿਖ ਕੇ ਕਿਹਾ, "ਚਿੰਤਾ ਨਾ ਕਰੋ ਅਸੀਂ ਸਾਰੇ ਠੀਕ ਹਾਂ....ਸਾਰੇ ਬਹਾਦੁਰ ਹਾਂ" ਅਤੇ ਅਧਿਆਪਕਾਂ ਨੂੰ ਹੋਮਵਰਕ ਜ਼ਿਆਦਾ ਨਾ ਦੇਣ ਦੀ ਵੀ ਅਪੀਲ ਕੀਤੀ ਹੈ।
ਇਸ ਦੇ ਨਾਲ ਉਨ੍ਹਾਂ ਨੇ ਚਿੱਠੀ ਵਿੱਚ ਖਾਣ ਲਈ ਫਰਾਈਡ ਚਿਕਨ ਵੀ ਮੰਗਿਆ ਹੈ ਅਤੇ ਟੀਮ ਦੇ ਕੋਚ ਨੇ ਵੀ ਇੱਕ ਵੱਖਰੀ ਚਿੱਠੀ ਵਿੱਚ ਮਾਪਿਆਂ ਕੋਲੋਂ 'ਮੁਆਫ਼ੀ' ਮੰਗੀ ਹੈ।
ਪ੍ਰਸ਼ਾਸਨ ਨੇ ਗੈਰ-ਜ਼ਰੂਰੀ ਲੋਕਾਂ ਨੂੰ ਗੁਫਾ ਦੇ ਮੂੰਹ ਤੋਂ ਪਰੇ ਹੋਣ ਲਈ ਕਿਹਾ ਹੈ। ਕਈ ਮਿਲੀਅਨ ਲੀਟਰ ਪਾਣੀ ਕੱਢਣ ਕਰੇਕ ਗੁਫਾ ਵਿੱਚ ਪਾਣੀ ਦੀ ਪੱਧਰ ਕਾਫੀ ਘਟਿਆ ਹੈ ਅਤੇ ਪਹਾੜ ਨੂੰ ਹੋਰ ਪਾਸਿਓਂ ਵੀ ਖੋਦਿਆ ਜਾ ਰਿਹਾ ਹੈ ਤਾਂ ਜੋ ਪਾਣੀ ਨੂੰ ਦੂਜਿਆਂ ਪਾਸਿਆਂ ਤੋਂ ਵੀ ਕੱਢਿਆ ਜਾ ਸਕੇ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Facebook/ekatol
23 ਜੂਨ ਤੋਂ ਥਾਈਲੈਂਡ ਦੀ ਗੁਫ਼ਾ ਅੰਦਰ ਫੁੱਟਬਾਲ ਟੀਮ ਦੇ 12 ਬੱਚੇ ਆਪਣੇ ਕੋਚ ਸਣੇ ਫਸੇ ਹੋਏ ਹਨ ਅਤੇ ਕਾਫ਼ੀ ਕੋਸ਼ਿਸਾਂ ਮਗਰੋਂ ਇਹ ਪਤਾ ਲੱਗ ਸਕਿਆ ਸੀ ਕਿ ਸਾਰੇ ਜ਼ਿੰਦਾ ਹਨ ਪਰ ਉਨ੍ਹਾਂ ਨੂੰ ਬਾਹਰ ਕੱਢਣਾ ਹਾਲੇ ਵੀ ਚੁਣੌਤੀ ਬਣਿਆ ਹੋਇਆ ਹੈ।
ਆਪਣੀ ਚਿੱਠੀ ਵਿੱਚ 25 ਸਾਲਾਂ ਕੋਚ ਏਕਾਪੋਲ ਚੰਤਾਵੋਂਗ ਨੇ ਲਿਖਿਆ, "ਪਿਆਰੇ ਬੱਚਿਆਂ ਦੇ ਮਾਪਿਓਂ, ਅਸੀਂ ਸਾਰੇ ਠੀਕ ਹਾਂ, ਬਚਾਅ ਟੀਮ ਸਾਡਾ ਪੂਰਾ ਖ਼ਿਆਲ ਰੱਖ ਰਹੀ ਹੈ।"
"ਮੈਂ ਵਾਅਦਾ ਕਰਦਾ ਹਾਂ ਕਿ ਮੈਂ ਬੱਚਿਆਂ ਦੀ ਜਿੰਨੀ ਸੰਭਵ ਹੋ ਸਕੇ ਓਨੀਂ ਦੇਖਭਾਲ ਕਰਾਂਗਾ। ਮਦਦ ਲਈ ਅੱਗੇ ਆਉਣ 'ਤੇ ਸਾਰਿਆਂ ਦਾ ਧੰਨਵਾਦ। ਮੈਂ ਬੱਚਿਆਂ ਦੇ ਮਾਪਿਆਂ ਕੋਲੋਂ ਤਹਿ ਦਿਲੋਂ ਮੁਆਫ਼ੀ ਮੰਗਦਾ ਹਾਂ।"
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post
ਇਸ ਚਿੱਠੀ ਰਾਹੀਂ ਬੱਚਿਆਂ ਨੇ ਆਪਣੇ ਮਾਪਿਆਂ ਨਾਲ ਪਹਿਲੀ ਵਾਰ ਗੱਲਬਾਤ ਕੀਤੀ ਹੈ। ਇਸ ਤੋਂ ਪਹਿਲਾਂ ਗੁਫ਼ਾ ਅੰਦਰ ਟੈਲੀਫੋਨ ਭੇਜਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ, ਜੋ ਅਸਫ਼ਲ ਰਹੀ।
ਗੁਫ਼ਾ ਦੇ ਅੰਦਰ ਹਾਲਾਤ
ਗੁਫ਼ਾ ਅੰਦਰ ਬੱਚਿਆਂ ਦੀ ਖੋਜ ਲਾਪਤਾ ਹੋਣ ਦੇ 10 ਦਿਨਾਂ ਬਾਅਦ ਬ੍ਰਿਟਿਸ਼ ਗੋਤਾਖੋਰ ਨੇ ਕੀਤੀ ਸੀ। ਉਹ ਗੁਫ਼ਾ 'ਚ ਦਾਖ਼ਲ ਹੋਣ ਤੋਂ ਬਾਅਦ ਕਰੀਬ 4 ਕਿਲੋਮੀਟਰ ਅੰਦਰ ਇੱਕ ਉੱਚੀ ਅਤੇ ਸੁਰੱਖਿਅਤ ਥਾਂ 'ਤੇ ਬੈਠੇ ਹੋਏ ਸਨ।
ਪਤਾ ਲੱਗਣ ਤੋਂ ਬਾਅਦ ਬੱਚਿਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਸਣੇ, ਦਵਾਈਆਂ ਅਤੇ ਆਕਸੀਜਨ ਭੇਜੀ ਜਾ ਰਹੀ ਹੈ। ਪਰ ਗੁਫ਼ਾ ਅੰਦਰ ਆਕਸੀਜਨ ਦੇ ਪੱਧਰ ਨੂੰ ਲੈ ਕੇ ਗੰਭੀਰ ਚਿੰਤਾ ਹੈ, ਜੋ ਅਧਿਕਾਰੀਆਂ ਮੁਤਾਬਕ 15 ਫੀਸਦ ਘੱਟ ਗਈ ਅਤੇ ਇਸ ਦਾ ਸਾਧਾਰਨ ਪੱਧਰ 21 ਫੀਸਦ ਹੈ।

ਤਸਵੀਰ ਸਰੋਤ, Thainavyseals
ਥਾਈਲੈਂਡ ਦੇ ਅਧਿਕਾਰੀਆਂ ਮੁਤਾਬਕ ਗੁਫ਼ਾ ਅੰਦਰ ਆਕਸੀਜਨ ਲਈ ਇੱਕ ਪਾਈਪ ਪਹੁੰਚਾ ਦਿੱਤੀ ਗਈ ਹੈ।
ਗੁਫ਼ਾ ਅੰਦਰ ਖ਼ਤਰੇ ਦੀ ਸਥਿਤੀ ਉਦੋਂ ਹੋਰ ਵੀ ਸਪੱਸ਼ਟ ਹੋ ਗਈ ਜਦੋਂ ਗਰੁੱਪ ਨੂੰ ਹਵਾ ਦਾ ਟੈਂਕ ਪਹੁੰਚਾ ਕੇ ਵਾਪਸ ਆ ਰਹੇ ਗੋਤਾਖੋਰ ਦੀ ਮੌਤ ਗਈ।
ਮੌਜੂਦਾ ਹਾਲਾਤਾਂ ਵਿੱਚ ਫਸੇ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਬਾਹਰ ਕੱਢਣਾ ਚੁਣੌਤੀਪੂਰਨ ਹੈ।
ਮੀਂਹ ਦੇ ਮੌਸਮ ਵਿੱਚ ਇਹ ਗੁਫ਼ਾ ਅਕਸਰ ਪਾਣੀ ਨਾਲ ਭਰ ਜਾਂਦੀ ਹੈ, ਜਿਸ ਨੂੰ ਸੁੱਕਣ ਲਈ ਸਤੰਬਰ-ਅਕਤੂਬਰ ਤੱਕ ਦਾ ਸਮਾਂ ਲੱਗ ਜਾਂਦਾ ਹੈ।












