ਕੀ ਹੈ ਜ਼ੀਰੋ FIR ਜਿਸ ਬਾਰੇ ਤੁਹਾਨੂੰ ਜਾਣਨਾ ਜ਼ਰੂਰੀ ਹੈ

ਤਸਵੀਰ ਸਰੋਤ, Getty Images
ਜਦੋਂ ਵੀ ਕੋਈ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਤਾਂ ਪੁਲਿਸ ਅਫ਼ਸਰ ਉਸਦੀ ਜਾਂਚ ਸ਼ੁਰੂ ਕਰ ਦਿੰਦਾ ਹੈ ਜੇਕਰ ਉਹ ਉਸਦੇ ਅਧਿਕਾਰ ਖੇਤਰ ਵਿੱਚ ਹੋਵੇ।
ਜੇਕਰ ਘਟਨਾ ਉਸਦੇ ਖੇਤਰ ਤੋਂ ਬਾਹਰ ਦੀ ਹੋਵੇ ਤਾਂ ਉਹ ਇੱਕ FIR ਦਰਜ ਕਰਦਾ ਹੈ ਜਿਸ ਨੂੰ ਜ਼ੀਰੋ ਐਫਆਈਆਰ ਕਿਹਾ ਜਾਂਦਾ ਹੈ।
ਜ਼ੀਰੋ ਐਫਆਈਆਰ ਪੀੜਤ ਦੀ ਸਹੂਲਤ ਲਈ ਹੈ। ਔਰਤਾਂ ਨੂੰ ਜ਼ੀਰੋ ਐਫਆਈਆਰ ਬਾਰੇ ਪਤਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ:
ਜ਼ੀਰੋ ਐਫਆਈਆਰ ਕੀ ਹੈ?
- ਕਿਸੇ ਜੁਰਮ ਦੀ ਘਟਨਾ ਵਾਲੀ ਥਾਂ ਦੇ ਦਾਇਰੇ ਤੋਂ ਬਾਹਰ FIR ਦਰਜ ਕਰਨਾ
- FIR ਬਾਅਦ ਵਿੱਚ ਉਸ ਥਾਣੇ ਵਿੱਚ ਭੇਜ ਦਿੱਤੀ ਜਾਂਦੀ ਹੈ ਜਿਸ ਅਧੀਨ ਘਟਨਾ ਆਉਂਦੀ ਹੋਵੇ
- ਇਸ ਲਈ ਜ਼ੀਰੋ FIR ਵਿੱਚ ਜੁਰਮ ਸੰਖਿਆ ਨਹੀਂ ਦਿੱਤੀ ਜਾਂਦੀ
- ਜਦਕਿ ਸਾਧਾਰਣ FIR ਵਿੱਚ ਇੱਕ ਜੁਰਮ ਸੰਖਿਆ ਹੁੰਦੀ ਹੈ
ਇਸਦਾ ਮਕਸਦ ਕੀ ਹੈ?
- FIR ਦਰਜ ਨਾ ਹੋਣ ਦੀ ਸੂਰਤ ਵਿੱਚ ਘਟਨਾ ਵਾਲੀ ਥਾਂ ਤੋਂ ਸਬੂਤ ਨਾ ਗਾਇਬ ਹੋ ਸਕਣ
- ਇਸ ਲਈ ਦੂਜਾ ਥਾਣਾ, ਸਬੰਧਿਤ ਥਾਣਾ ਖੇਤਰ ਨੂੰ ਅਲਰਟ ਕਰਦਾ ਹੈ
- ਮਹਿਲਾਵਾਂ ਖ਼ਿਲਾਫ਼ ਜ਼ੁਰਮ ਦੇ ਮਾਮਲਿਆਂ ਵਿੱਚ ਇਹ ਵਧੇਰੇ ਕਾਰਗਰ ਹੈ
- ਇਸ ਲਈ ਜੁਰਮ ਕਿਤੇ ਵੀ ਹੋਵੇ, ਰਿਪੋਰਟ ਕਰਨ ਵਿੱਚ ਨਾ ਘਬਰਾਓ
- ਘਟਨਾ ਵਾਲੀ ਥਾਂ ਤੋਂ ਥਾਣਾ ਕਿੰਨਾ ਵੀ ਦੂਰ ਕਿਉਂ ਨਾ ਹੋਵੇ ਨਜ਼ਦੀਕੀ ਥਾਣਾ ਖੇਤਰ ਵਿੱਚ ਜਾ ਕੇ ਰਿਪੋਰਟ ਦਰਜ ਕਰਵਾ ਸਕਦੇ ਹੋ
ਇਹ ਤੁਹਾਡਾ ਅਧਿਕਾਰ ਹੈ
ਜ਼ੀਰੋ ਐਫਆਈਆਰ ਦੀ ਤਜਵੀਜ਼ ਨਵੇਂ ਕ੍ਰਿਮਿਨਲ ਲਾਅ ਐਕਟ 2013 ਅਧੀਨ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਤਹਿਤ ਆਉਂਦਾ ਹੈ।
ਇਹ ਕਾਨੂੰਨ 2012 ਵਿੱਚ ਦਿੱਲੀ 'ਚ ਹੋਏ ਗੈਂਗਰੇਪ ਤੋਂ ਬਾਅਦ ਬਣਾਇਆ ਗਿਆ ਸੀ। ਇਹ ਪੀੜਤ ਦੀ ਸਹੂਲਤ ਲਈ ਹੈ। ਇਸਦੇ ਤਹਿਤ ਉਹ ਕਿਤੇ ਵੀ ਰਿਪੋਰਟ ਦਰਜ ਕਰਵਾ ਸਕਦੇ ਹਨ।








