ਥਾਈਲੈਂਡ: ਕਈ ਦਿਨ ਗੁਫ਼ਾ ਅੰਦਰ ਰਹਿਣ ਕਾਰਨ ਸਿਹਤ 'ਤੇ ਕੀ ਅਸਰ ਹੋਵੇਗਾ?

ਤਸਵੀਰ ਸਰੋਤ, AFP
ਕਈ ਦਿਨਾਂ ਤੋਂ ਥਾਈਲੈਂਡ ਵਿੱਚ ਗੁਫ਼ਾ ਵਿੱਚ ਫਸੇ 12 ਬੱਚਿਆਂ ਤੇ ਉਨ੍ਹਾਂ ਦੇ ਕੋਚ ਕੋਲ ਖਾਣਾ ਅਤੇ ਦਵਾਈਆਂ ਪਹੁੰਚੀਆਂ ਗਈਆਂ ਹਨ।
23 ਜੂਨ ਨੂੰ 12 ਮੁੰਡੇ ਅਤੇ ਉਨ੍ਹਾਂ ਦੇ ਕੋਚ ਉੱਤਰੀ ਥਾਈਲੈਂਡ ਵਿੱਚ ਫੁੱਟਬਾਲ ਪ੍ਰੈਕਟਿਸ ਕਰਨ ਤੋਂ ਬਾਅਦ ਇੱਕ ਗੁਫ਼ਾ ਨੂੰ ਦੇਖਣ ਗਏ ਸਨ। ਪਰ ਹੜ੍ਹ ਦੇ ਪਾਣੀ ਕਾਰਨ ਉਹ ਉੱਥੇ ਫੱਸ ਗਏ।
ਸੱਤ ਗੋਤਾਖੋਰਾਂ ਦੀ ਟੀਮ, ਜਿਸ ਵਿੱਚ ਡਾਕਟਰ ਅਤੇ ਨਰਸਾਂ ਵੀ ਸ਼ਾਮਲ ਹਨ, ਗੁਫ਼ਾ ਤੱਕ ਪੁੱਜਣ ਵਿੱਚ ਕਾਮਯਾਬ ਰਹੇ ਹਨ। ਸੋਮਵਾਰ ਨੂੰ 9 ਦਿਨ ਤੋਂ ਲਾਪਤਾ ਇਨ੍ਹਾਂ ਬੱਚਿਆਂ ਬਾਰੇ ਪਤਾ ਲੱਗਿਆ ਸੀ।
10 ਦਿਨਾਂ 'ਚ ਕੀ ਹੋ ਸਕਦਾ ਹੈ
ਭਾਵੇ ਬੱਚਿਆਂ ਦੇ ਠਿਕਾਣੇ ਦਾ ਪਤਾ ਤਾਂ ਲੱਗ ਗਿਆ ਹੈ ਅਤੇ ਪਹਿਲੀ ਵਾਰ ਉਨ੍ਹਾਂ ਤੱਕ ਦਵਾਈਆਂ ਤੇ ਖਾਣਾ ਵੀ ਪਹੁੰਚ ਗਿਆ ਪਰ ਇਹ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਅੰਤ ਨਹੀਂ ਹੈ। ਥਾਈ ਨੇਵੀ ਨੇ ਚੇਤਾਵਨੀ ਦਿੱਤੀ ਹੈ ਕਿ ਮੀਂਹ ਦੇ ਪਾਣੀ ਉੱਤੇ ਕਾਬੂ ਨਾ ਪਿਆ ਤਾਂ ਪਾਣੀ ਸੁੱਕਣ ਤੱਕ ਬੱਚਿਆਂ ਨੂੰ ਚਾਰ ਮਹੀਨੇ ਤੱਕ ਅੰਦਰ ਰਹਿਣਾ ਪੈ ਸਕਦਾ ਹੈ।
ਸਿਹਤ ਮਾਹਰਾਂ ਮੁਤਾਬਕ ਇਹ ਬਹੁਤ ਹੀ ਮੁਸ਼ਕਲ ਭਰਿਆ ਸਮਾਂ ਹੋ ਸਕਦਾ ਹੈ। ਜੇਕਰ ਕੋਈ ਵਿਆਕਤੀ ਕਿਸੇ ਗੁਫ਼ਾ ਵਿਚ ਫ਼ਸ ਜਾਏ ਤਾਂ ਉਸ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਹੋ ਸਕਦੀਆਂ ਨੇ, ਇਸ ਬਾਰੇ ਬੀਬੀਸੀ ਨੇ ਸਿਹਤ ਮਾਹਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਉੱਤੇ ਇਹ ਗ੍ਰਾਫਿਕਸ ਤਿਆਰ ਕੀਤਾ ਹੈ ।

ਗੁਫ਼ਾ ਵਿੱਚ ਫਸੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਕਰਮੀ ਕਈ ਤਰ੍ਹਾਂ ਦੀ ਯੋਜਨਾ ਬਣਾ ਰਹੇ ਹਨ।
ਬਚਾਅ ਕਰਮੀਆਂ ਮੁਤਾਬਕ ਗੁਫ਼ਾ ਵਿੱਚ ਫਸੇ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਗੁਫ਼ਾ ਅੰਦਰ ਕੋਈ ਅਜਿਹੀ ਥਾਂ ਤਲਾਸ਼ ਲਈ ਸੀ ਜਿਸ ਨਾਲ ਉਹ ਹੜ੍ਹ ਦੇ ਪਾਣੀ ਦੀ ਲਪੇਟ ਵਿੱਚ ਆਉਣ ਤੋਂ ਬਚ ਗਏ।
ਹੁਣ ਗੁਫਾ ਦੇ ਅੰਦਰੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੋਤਾਖੋਰਾਂ ਨੂੰ ਅੰਦਰ ਫਸੇ ਲੋਕਾਂ ਤੱਕ ਦਵਾਈ ਅਤੇ ਖਾਣਾ ਪਹੁੰਚਾਉਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਤਸਵੀਰ ਸਰੋਤ, AFP
ਗੋਤਾਖੋਰਾਂ ਨਾਲ ਡਾਕਟਰ ਵੀ ਗਏ ਅੰਦਰ
ਗੁਫ਼ਾ ਦੇ ਅੰਦਰ ਫੋਨ ਲਾਈਨ ਲਗਾ ਦਿੱਤੀ ਗਈ ਹੈ। ਤਾਂ ਜੋ ਅੰਦਰ ਫਸੇ ਬੱਚੇ ਆਪਣੇ ਪਰਿਵਾਰਾਂ ਨਾਲ ਗੱਲ ਕਰ ਸਕਣ।
ਇਸ ਤੋਂ ਪਹਿਲਾਂ ਥਾਈਲੈਂਡ ਦੀ ਫੌਜ ਨੇ ਕਿਹਾ ਸੀ ਕਿ ਬੱਚਿਆਂ ਨੂੰ ਬਾਹਰ ਕੱਢਣ ਲਈ ਤੈਰਾਕੀ ਸਿੱਖਣੀ ਹੋਵੇਗੀ ਜਾਂ ਫਿਰ ਉਨ੍ਹਾਂ ਨੂੰ ਹੜ੍ਹ ਦਾ ਪਾਣੀ ਖ਼ਤਮ ਹੋਣ ਤੱਕ ਮਹੀਨਿਆਂ ਤੱਕ ਉਡੀਕ ਕਰਨੀ ਹੋਵੇਗੀ।
ਫੌਜ ਨੇ ਦੱਸਿਆ ਕਿ ਜੇਕਰ ਗੋਤਾਖੋਰੀ ਦਾ ਤਰੀਕਾ ਫੇਲ ਹੁੰਦਾ ਹੈ ਤਾਂ ਉਨ੍ਹਾਂ ਲਈ ਚਾਰ ਮਹੀਨੇ ਤੱਕ ਦਾ ਖਾਣਾ ਭੇਜਿਆ ਜਾਵੇਗਾ।

ਤਸਵੀਰ ਸਰੋਤ, Getty Images
ਇਹ ਮੰਨਿਆ ਜਾ ਰਿਹਾ ਹੈ ਕਿ ਕਈ ਬੱਚਿਆਂ ਨੂੰ ਤੈਰਨਾ ਨਹੀਂ ਆਉਂਦਾ। ਕਈ ਦਿਨ ਤੱਕ ਭੁੱਖੇ ਰਹਿਣ ਕਾਰਨ ਕੁਝ ਬੱਚੇ ਕਮਜ਼ੋਰ ਹੋ ਗਏ ਹਨ।
ਬੁਰੀ ਹਾਲਤ 'ਚ 4 ਮਹੀਨੇ ਤੱਕ ਅੰਦਰ ਰਹਿਣਾ ਪੈ ਸਕਦਾ ਹੈ
ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਇੱਕ ਡਾਕਟਰ ਅਤੇ ਇੱਕ ਨਰਸ ਸਮੇਤ ਸੱਤ ਗੋਤਾਖੋਰ ਬੱਚਿਆਂ ਨਾਲ ਗੁਫ਼ਾ ਦੇ ਅੰਦਰ ਹਨ। ਉਹ ਸਾਰੇ ਬੱਚਿਆਂ ਦੀ ਦੇਖਭਾਲ ਅਤੇ ਉਨ੍ਹਾਂ ਦਾ ਮਨੋਰੰਜਨ ਕਰ ਰਹੇ ਹਨ।

ਤਸਵੀਰ ਸਰੋਤ, Thainavyseals
ਥਾਈਲੈਂਡ ਦੀ ਨੇਵੀ ਦੇ ਅਧਿਕਾਰੀਆਂ ਨੇ ਕਿਹਾ, "ਉਨ੍ਹਾਂ ਨੂੰ ਆਸਾਨੀ ਨਾਲ ਪਚਣ ਅਤੇ ਤਾਕਤ ਦੇਣ ਵਾਲਾ ਭੋਜਨ ਦਿੱਤਾ ਜਾ ਰਿਹਾ ਹੈ। ਚਿੰਤਾ ਕਰਨ ਦੀ ਲੋੜ ਨਹੀਂ। ਅਸੀਂ ਹਰ ਸੰਭਵ ਤਰੀਕੇ ਨਾਲ ਉਨ੍ਹਾਂ ਦੀ ਦੇਖ-ਭਾਲ ਕਰ ਰਹੇ ਹਾਂ। ਅਸੀਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਵਾਂਗੇ।"
ਫੌਜ ਦੇ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਹਾਲਾਤ ਬਹੁਤ ਖ਼ਰਾਬ ਰਹੇ ਤਾਂ ਉਨ੍ਹਾਂ ਨੂੰ 4 ਮਹੀਨੇ ਤੱਕ ਅੰਦਰ ਹੀ ਰਹਿਣਾ ਪੈ ਸਕਦਾ ਹੈ।

ਤਸਵੀਰ ਸਰੋਤ, AFP
ਥਾਈਲੈਂਡ ਦੀ ਚਿਆਂਗ ਰਾਈ ਸਥਿਤ ਥੈਮ ਲੁਆਂਗ ਗੁਫ਼ਾ ਵਿੱਚ ਫਸੇ ਬੱਚਿਆਂ ਨੂੰ ਲੱਭਣ ਲਈ ਥਾਈਲੈਂਡ ਸਰਕਾਰ ਨੇ ਬ੍ਰਿਟੇਨ ਦੇ ਤਿੰਨ 'ਕਰਵ ਐਕਸਪਰਟ' ਵੋਲੇਨਥਨ, ਚਿਰਚਰਡ ਸਟੇਨਟੋਨ ਅਤੇ ਰਾਬਰਟ ਚਾਰਲਸ ਹਾਰਪਰ ਨੂੰ ਮਦਦ ਲਈ ਬੁਲਾਇਆ ਸੀ।
ਇਸ ਤੋਂ ਪਹਿਲਾਂ ਉਨ੍ਹਾਂ ਦੀ ਭਾਲ ਵਿੱਚ ਹਜ਼ਾਰਾਂ ਲੋਕ ਲੱਗੇ ਹੋਏ ਸਨ। ਸੋਮਵਾਰ ਦੀ ਰਾਤ ਬ੍ਰਿਟੇਨ ਤੋਂ ਆਏ ਮਾਹਿਰਾਂ ਨੇ ਉਨ੍ਹਾਂ ਨੂੰ ਲੱਭ ਲਿਆ।
ਇਹ ਟੀਮ ਕਿਵੇਂ ਫਸੀ?
ਕਿਹਾ ਜਾ ਰਿਹਾ ਹੈ ਕਿ ਖਿਡਾਰੀਆਂ ਦੀ ਟੀਮ ਬੀਤੇ ਸ਼ਨੀਵਾਰ ਸ਼ਾਮ ਦੁਪਹਿਰ ਨੂੰ ਗੁਫ਼ਾ ਅੰਦਰ ਦਾਖ਼ਲ ਹੋਈ।
ਗੁੰਮ ਹੋਣ ਦੀ ਖ਼ਬਰ ਮਿਲਦਿਆਂ ਹੀ ਬਚਾਅ ਟੀਮਾਂ ਸ਼ਨੀਵਾਰ ਰਾਤ ਨੂੰ ਹੀ ਬਚਾਅ ਵਿੱਚ ਲੱਗ ਗਈਆਂ ਸਨ ਪਰ ਲਗਾਤਾਰ ਮੀਂਹ ਪੈਣ ਕਾਰਨ ਰਾਹਤ ਕਾਰਜਾਂ ਵਿਚ ਮੁਸ਼ਕਲ ਆ ਰਹੀ ਸੀ।

ਤਸਵੀਰ ਸਰੋਤ, Getty Images
ਰਾਹਤ ਟੀਮ ਨੂੰ ਗੁਫ਼ਾ ਦੇ ਬਾਹਰ ਖੇਡਣ ਦਾ ਸਮਾਨ ਅਤੇ ਸਾਈਕਲ ਮਿਲੇ ਸਨ।
ਬੈਂਕਾਕ ਪੋਸਟ ਮੁਤਾਬਕ ਗੁਫ਼ਾ ਤੱਕ ਜਾਣ ਲਈ ਸੈਲਾਨੀਆਂ ਨੂੰ ਇੱਕ ਛੋਟਾ ਜਿਹਾ ਦਰਿਆ ਪਾਰ ਕਰਨਾ ਪੈਂਦਾ ਹੈ ਪਰ ਜੇਕਰ ਹੜ੍ਹ ਆ ਜਾਏ ਤਾਂ ਇਸ ਨੂੰ ਪਾਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਬੈਂਕਾਕ ਪੋਸਟ ਮੁਤਾਬਕ ਗੁਫ਼ਾ ਤੱਕ ਜਾਣ ਲਈ ਸੈਲਾਨੀਆਂ ਨੂੰ ਇੱਕ ਛੋਟਾ ਜਿਹਾ ਦਰਿਆ ਪਾਰ ਕਰਨਾ ਪੈਂਦਾ ਹੈ ਪਰ ਜੇਕਰ ਹੜ੍ਹ ਆ ਜਾਏ ਤਾਂ ਇਸ ਨੂੰ ਪਾਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਬਾਹਰ ਨਿਕਲਣ 'ਚ ਕੀ ਮੁਸ਼ਕਿਲਾਂ
ਜੇ ਥਾਈਲੈਂਡ ਵਿੱਚ ਮੀਂਹ ਦਾ ਮੌਸਮ ਹੋਵੇ ਤਾਂ ਗੁਫ਼ਾ ਅੰਦਰ 16 ਫੁੱਟ ਤੱਕ ਪਾਣੀ ਭਰ ਸਕਦਾ ਹੈ। ਇੱਥੇ ਮੀਂਹ ਦਾ ਮੌਸਮ ਜੂਨ ਤੋਂ ਅਕਤੂਬਰ ਤੱਕ ਰਹਿੰਦਾ ਹੈ।
ਮੌਜੂਦਾ ਹਾਲਾਤਾਂ ਵਿੱਚ ਫਸੇ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਬਾਹਰ ਕੱਢਣਾ ਚੁਣੌਤੀਪੂਰਨ ਹੈ। ਮੀਂਹ ਦੇ ਮੌਸਮ ਵਿੱਚ ਇਹ ਗੁਫ਼ਾ ਅਕਸਰ ਪਾਣੀ ਵਿੱਚ ਭਰ ਜਾਂਦੀ ਹੈ, ਜਿਸ ਨੂੰ ਸੁੱਕਣ ਲਈ ਸਤੰਬਰ-ਅਕਤੂਬਰ ਤੱਕ ਦਾ ਸਮਾਂ ਲੱਗ ਜਾਂਦਾ ਹੈ।

ਤਸਵੀਰ ਸਰੋਤ, Getty Images
ਜੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਲਿਆਉਣਾ ਹੈ ਤਾਂ ਉਨ੍ਹਾਂ ਨੂੰ ਮੁੱਢਲੇ ਤੌਰ 'ਤੇ ਤੈਰਨਾ ਸਿੱਖਣਾ ਪਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਅੰਦਰ ਗਾਰਾ ਹੈ ਅਤੇ ਰੌਸ਼ਨੀ ਦੀ ਘਾਟ ਹੈ, ਜਿਸ ਕਾਰਨ ਉਨ੍ਹਾਂ ਨੂੰ ਬਾਹਰ ਕੱਢਣ ਵਿੱਚ ਖਤਰਾ ਹੈ।
ਪਾਣੀ ਦੇ ਪੱਧਰ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਰਹੀਆਂ ਹਨ। ਕੁਝ ਟੀਮਾਂ ਪਹਾੜ ਤੋੜਨ ਵਿੱਚ ਲੱਗੀਆਂ ਹੋਈਆਂ ਹਨ ਤਾਂ ਕਿ ਗੁਫ਼ਾ ਅੰਦਰ ਜਾਣ ਦਾ ਕੋਈ ਦੂਜਾ ਰਸਤਾ ਲੱਭਿਆ ਜਾਵੇ।
ਅੰਦਰ ਫਸੇ ਸਾਰੇ 12 ਬੱਚੇ ਸਥਾਨਕ ਫੁੱਟਬਾਲ ਟੀਮ ਦੇ ਮੈਂਬਰ ਹਨ। ਉਨ੍ਹਾਂ ਦੇ ਕੋਚ ਉਨ੍ਹਾਂ ਨੂੰ ਘੁੰਮਾਉਣ ਲੈ ਕੇ ਜਾਂਦੇ ਰਹਿੰਦੇ ਹਨ। ਦੋ ਸਾਲ ਪਹਿਲਾਂ ਵੀ ਉਨ੍ਹਾਂ ਦੇ ਕੋਚ ਬੱਚਿਆਂ ਨੂੰ ਘੁੰਮਾਉਣ ਲਿਆਏ ਸੀ।













