ਉੱਤਰੀ ਕੋਰੀਆ ਨੂੰ ਅਮਰੀਕਾ ਨਾਲ ਗੱਲਬਾਤ ਉੱਤੇ ਪਛਤਾਵਾ

ਤਸਵੀਰ ਸਰੋਤ, AFP
ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਮੁਤਾਬਿਕ ਸਰਕਾਰ ਨੇ ਕਿਹਾ ਹੈ ਕਿ ਉਸ ਨੂੰ ਅਮਰੀਕਾ ਨਾਲ ਹੋਈ ਗੱਲਬਾਤ ਉੱਤੇ ਪਛਤਾਵਾ ਹੈ।
ਉੱਤਰੀ ਕੋਰੀਆ ਨੇ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੌਂਮਪੀਓ ਉੱਤੇ ਪਿਓਂਗਯਾਂਗ ਵਿਚ ਗੱਲਬਾਤ ਦੌਰਾਨ ਇੱਕਤਰਫ਼ਾ ਪਰਮਾਣੂ ਅਪਸਾਰ ਦੀ ਰਟ ਲਾਉਣ ਦਾ ਦੋਸ਼ ਲਾਇਆ ਹੈ। ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਨੇ ਇਸ ਰਵੱਈਏ ਨੂੰ ਮੰਦਭਾਗਾ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ :
ਪੌਂਮਪੀਓ ਨੇ ਆਪਣੀ ਦੋ ਰੋਜ਼ਾ ਵਾਰਤਾ ਨੂੰ ਕਾਫ਼ੀ ਸਕਾਰਾਆਤਮਕ ਦੱਸਦਿਆਂ ਕਿਹਾ ਸੀ ਕਿ ਸਾਰੇ ਹੀ ਮੁੱਦਿਆਂ ਉੱਤੇ ਗੱਲਬਾਤ ਅੱਗੇ ਵਧੀ ਹੈ।ਇਸ ਵਿਚ ਪਰਮਾਣੂ ਅਪਸਾਰ ਦੀ ਇੱਕਪਾਸੜ ਮੰਗ ਵੀ ਸ਼ਾਮਲ ਹੈ।
ਉੱਤਰੀ ਕੋਰੀਆ ਦੀ ਸਰਕਾਰੀ ਏਜੰਸੀ ਅਮਰੀਕੀ ਰਵੱਈਏ ਨੂੰ ਇਕਪਾਸੜ ਤੇ ਅਫ਼ਸੋਸਨਾਕ ਕਿਹ ਰਹੀ ਹੈ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਓੁਨ ਨੇ 12 ਜੂਨ ਨੂੰ ਸਿੰਗਾਪੁਰ ਵਿਚ ਮੁਲਾਕਾਤ ਕੀਤੀ ਸੀ। ਟਰੰਪ- ਕਿਮ ਵਾਰਤਾ ਤੋਂ ਬਾਅਦ ਪੌਂਮਪੀਓ ਦੀ ਇਹ ਪਹਿਲੀ ਉੱਤਰੀ ਕੋਰੀਆ ਯਾਤਰਾ ਸੀ।
ਟਰੰਪ ਨਾਲ ਵਾਰਤਾ ਤੋਂ ਬਾਅਦ ਕਿਮ ਜੋਂਗ ਨੇ ਪਰਮਾਣੂ ਅਪਸਾਰ ਵੱਲ ਵਧਣ ਦਾ ਵਾਅਦਾ ਕੀਤਾ ਸੀ। ਇਹ ਕਿਵੇਂ ਹੋਵੇਗਾ ਭਾਵੇਂ ਕਿ ਇਸ ਬਾਰੇ ਕੋਈ ਠੋਸ ਖੁਲਾਸਾ ਨਹੀਂ ਕੀਤਾ ਗਿਆ ਸੀ।













