ਪਤਨੀ ਨੂੰ ਮਾਰਨ ਦੀ ਸਾਜਿਸ਼ ਕਰਦਿਆਂ ਭੰਗ ਬੀਜੀ, ਜਾਣੋ ਪੂਰਾ ਮਾਮਲਾ

ਨਸ਼ੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿੰਗਾਪੁਰ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਸਖ਼ਤ ਕਾਨੂੰਨ ਹਨ
    • ਲੇਖਕ, ਜੋਏਲ ਗੁੰਟੋ
    • ਰੋਲ, ਬੀਬੀਸੀ ਪੱਤਰਕਾਰ

ਸਿੰਗਾਪੁਰ ਵਿੱਚ ਨਸ਼ਿਆਂ ਦੇ ਕਾਰੋਬਾਰ ਖ਼ਿਲਾਫ਼ ਬੇਹੱਦ ਸਖ਼ਤ ਕਾਨੂੰਨ ਹਨ। ਪਰ ਇੰਨਾ ਕਾਨੂੰਨਾਂ ਦੀ ਵਰਤੋਂ ਕਿਸੇ ਦੇ ਕਤਲ ਦੀ ਸਾਜ਼ਿਸ਼ ਰਚਣ ਲਈ ਕੀਤੀ ਜਾ ਸਕਦੀ ਹੈ ਇਹ ਸ਼ਾਇਦ ਕਾਨੂੰਨ ਘਾੜਿਆਂ ਨੇ ਵੀ ਨਹੀਂ ਸੋਚਿਆ ਹੋਣਾ।

ਟੈਨ ਜ਼ਿਆਂਗਲੌਂਗ ਨੇ ਆਪਣੀ ਪਤਨੀ ਦੀ ਕਾਰ ਵਿੱਚ ਭੰਗ ਦੇ ਬੂਟੇ ਬੀਜ ਦਿੱਤੇ ਤਾਂ ਜੋ ਪੁਲਿਸ ਉਸ ਨੂੰ (ਪਤਨੀ ਨੂੰ) ਨਸ਼ਿਆਂ ਦੇ ਮਾਮਲੇ ਵਿੱਚ ਫੜ ਲਵੇ ਤੇ ਮੌਤ ਦੀ ਸਜ਼ਾ ਸੁਣਾ ਦੇਵੇ।

ਪਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਟੈਨ ਨੂੰ ਖ਼ੁਦ ਨੂੰ ਹੁਣ ਚਾਰ ਸਾਲ ਦੀ ਸਜ਼ਾ ਦਾ ਸਾਹਮਣਾ ਕਰਨਾ ਪਿਆ।

37 ਸਾਲਾ ਟੈਨ ਜ਼ਿਆਂਗਲੌਂਗ, ਨੇ ਇਸ ਸੋਚ ਨਾਲ ਕਾਰ ਦੀਆਂ ਪਿਛਲੀਆਂ ਸੀਟਾਂ ਦੇ ਵਿਚਕਾਰ ਅੱਧੇ ਕਿੱਲੋ ਤੋਂ ਵੱਧ ਭੰਗ ਦੇ ਛੋਟੇ ਪੌਦੇ ਬੀਜੇ ਸਨ ਕਿ ਪੁਲਿਸ ਇਸ ਨੂੰ ਨਸ਼ਾ ਤਸਕਰੀ ਦਾ ਮਾਮਲਾ ਸਮਝੇਗੀ।

ਹਾਲਾਂਕਿ, ਟੈਨ ਨੇ ਜਿਹੜੇ ਪੌਦੇ ਬੀਜੇ ਸਨ ਉਨ੍ਹਾਂ ਵਿੱਚੋਂ ਅੱਧਿਆਂ ਤੋਂ ਵੀ ਘੱਟ ਭੰਗ ਦੇ ਪੌਦੇ ਨਿਕਲੇ ਤੇ ਬਾਕੀ ਸਭ ਘਾਹ ਦੀ ਨਿਕਲਿਆ।

ਕਾਨੂੰਨ ਮੁਤਾਬਕ ਨਸ਼ਾ ਤਸਕਰੀ ਦਾ ਮਾਮਲਾ ਮੌਤ ਦੀ ਸਜ਼ਾ ਦੇ ਘੇਰੇ ਵਿੱਚ ਆਉਂਦਾ ਹੈ।

ਸਿੰਗਾਪੁਰ ਸਰਕਾਰ ਦਾ ਮੰਨਣਾ ਹੈ ਕਿ ਨਸ਼ਿਆ ਸਬੰਧੀ ਅਪਰਾਧਾਂ ਨੂੰ ਰੋਕਣ ਲਈ ਇਨ੍ਹਾਂ ਸਖ਼ਤ ਕਾਨੂੰਨਾਂ ਦੀ ਜ਼ਰੂਰਤ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਦਾਲਤ ਨੇ ਕੀ ਕਿਹਾ

ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ, “ਟੈਨ ਨੇ ਜਿਸ ਖ਼ਿਲਾਫ਼ ਸਾਜ਼ਿਸ਼ ਰਚੀ ਸੀ ਕਿ ਉਸ ਨੂੰ ਡਰਾਇਆ ਜਾ ਸਕੇ ਅਤੇ ਕਨੂੰਨੀ ਮੁਸ਼ਕਿਲਾਂ ਵਿੱਚ ਪਾਇਆ ਜਾ ਸਕੇ।"

"ਉਹ ਸਮਝ ਗਿਆ ਸੀ ਕਿ ਜੇਕਰ ਉਸਦੀ ਯੋਜਨਾ ਸਫ਼ਲ ਹੋ ਜਾਂਦੀ ਹੈ ਤਾਂ ਸ਼ਾਮਲ ਧਿਰ (ਉਸ ਦੀ ਪਤਨੀ) ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਇੱਕ ਗੰਭੀਰ ਅਪਰਾਧ ਦਾ ਦੋਸ਼ ਲਗਾਇਆ ਜਾਵੇਗਾ।"

ਪਰ ਵੀਰਵਾਰ ਨੂੰ ਟੈਨ ਨੂੰ ਹੀ ਭੰਗ ਰੱਖਣ ਦੇ ਇਲਜ਼ਾਮਾਂ ਅਧੀਨ ਤਿੰਨ ਸਾਲ ਅਤੇ 10 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ।

ਅਦਾਲਤ ਨੇ ਸਬੂਤਾਂ ਦੇ ਆਧਾਰ ਉੱਤੇ ਟੈਨ ਨੂੰ ਗੈਰ-ਕਾਨੂੰਨੀ ਪੌਦੇ ਬੀਜਣ ਦਾ ਦੋਸ਼ੀ ਵੀ ਮੰਨਿਆ।

ਇਹ ਵੀ ਪੜ੍ਹੋ-
ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੈਨ ਨੇ ਭੰਗ ਦੀ ਮਾਤਰਾ 500 ਗ੍ਰਾਮ ਤੋਂ ਵੱਧ ਲਈ ਸੀ (ਸੰਕੇਤਕ ਤਸਵੀਰ)

ਸਾਜ਼ਿਸ਼ ਕਿਵੇਂ ਰਚੀ ਗਈ

ਟੈਨ ਦਾ ਵਿਆਹ 2021 ਵਿੱਚ ਹੋਇਆ ਸੀ ਪਰ ਇੱਕ ਸਾਲ ਬਾਅਦ ਉਹ ਅਲੱਗ-ਅਲੱਗ ਰਹਿਣ ਲੱਗੇ।

ਉਹ ਤਲਾਕ ਲੈਣ ਲਈ ਅਰਜ਼ੀ ਦਾਖ਼ਲ ਨਹੀਂ ਸਨ ਕਰ ਸਕੇ ਕਿਉਂਕਿ ਸਿੰਗਾਪੁਰ ਦੇ ਕਾਨੂੰਨ ਮੁਤਾਬਕ ਤਲਾਕ ਲਈ ਅਰਜ਼ੀ ਦਾਇਰ ਕਰਨ ਤੋਂ ਪਹਿਲਾਂ ਘੱਟੋ-ਘੱਟ ਤਿੰਨ ਸਾਲ ਇਕੱਠੇ ਰਹਿਣਾ ਲਾਜ਼ਮੀ ਹੈ।

ਟੈਨ ਦਾ ਮੰਨਣਾ ਸੀ ਕਿ ਜੇ ਉਨ੍ਹਾਂ ਦੀ ਪਤਨੀ ਦਾ ਅਪਰਾਧਿਕ ਰਿਕਾਰਡ ਹੁੰਦਾ ਤਾਂ ਤਲਾਕ ਸਬੰਧੀ ਸੀਮਾਵਾਂ ਉਨ੍ਹਾਂ ਉੱਤੇ ਲਾਗੂ ਨਾ ਹੁੰਦੀਆਂ।

ਪਿਛਲੇ ਸਾਲ ਆਪਣੀ ਪ੍ਰੇਮਿਕਾ ਨਾਲ ਟੈਲੀਗ੍ਰਾਮ ਚੈਟ ਵਿੱਚ, ਉਨ੍ਹਾਂ ਨੇ ਇਹ ਕਿਹਾ ਸੀ ਕਿ ਉਹ ਆਪਣੀ ਪਤਨੀ ਖ਼ਿਲਾਫ਼ ‘ਸੰਪੂਰਨ ਅਪਰਾਧਿਕ ਸਾਜ਼ਿਸ਼’ ਰਚ ਰਹੇ ਹਨ।

16 ਅਕਤੂਬਰ ਨੂੰ, ਟੈਨ ਇੱਕ ਟੈਲੀਗ੍ਰਾਮ ਚੈਟ ਸਮੂਹ ਤੋਂ ਭੰਗ ਦੇ ਪੌਦੇ ਖ਼ਰੀਦੇ।

ਇਹ ਯਕੀਨੀ ਬਣਾਇਆ ਕਿ ਇਸ ਦਾ ਵਜ਼ਨ 500 ਗ੍ਰਾਮ ਤੋਂ ਵੱਧ ਹੋਵੇ ਅਤੇ ਅਗਲੇ ਦਿਨ ਇਸ ਨੂੰ ਆਪਣੀ ਪਤਨੀ ਦੀ ਕਾਰ ਵਿੱਚ ਰੱਖ ਦਿੱਤਾ।

ਜੋ ਟੈਨ ਨੂੰ ਅੰਦਾਜ਼ਾ ਨਹੀਂ ਸੀ ਉਹ ਇਹ ਸੀ ਕਿ ਟੈਨ ਨਹੀਂ ਸਨ ਜਾਣਦੇ ਕਿ ਉਨ੍ਹਾਂ ਦੀ ਪਤਨੀ ਦੀ ਕਾਰ ਵਿੱਚ ਕੈਮਰੇ ਲੱਗੇ ਹੋਏ ਸਨ।

ਜਦੋਂ ਕਾਰ ਨਾਲ ਛੇੜਛਾੜ ਹੋਈ ਤਾਂ ਉਨ੍ਹਾਂ ਦੀ ਪਤਨੀ ਦੇ ਫ਼ੋਨ ਉੱਤੇ ਨੋਟੀਫ਼ਿਕੇਸ਼ਨ ਆਈ।

ਜਦੋਂ ਉਨ੍ਹਾਂ ਨੇ ਲਾਈਵ ਫੁਟੇਜ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਟੈਨ ਗੱਡੀ ਦੇ ਆਲੇ ਦੁਆਲੇ ਘੁੰਮ ਰਿਹਾ ਸੀ। ਉਦੋਂ ਤੱਕ ਟੈਨ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾ ਚੁੱਕਿਆ ਸੀ।

ਭੰਗ ਦੀ ਖੇਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਦੇਸ਼ਾਂ ਵਿੱਚ ਭੰਗ ਦੀ ਖੇਤੀ ਨੂੰ ਕਨੂੰਨੀ ਮਾਨਤਾ ਹਾਸਿਲ ਹੈ

ਗ੍ਰਿਫ਼ਤਾਰੀ ਅਤੇ ਸਜ਼ਾ

ਜਾਂਚ ਦੌਰਾਨ, ਪੁਲਿਸ ਨੇ ਕਾਰ ਦੀ ਤਲਾਸ਼ੀ ਲਈ, ਨਸ਼ੀਲੇ ਪਦਾਰਥ ਬਰਾਮਦ ਕੀਤੇ ਅਤੇ ਟੈਨ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ।

ਪਰ ਉਸ ਦੇ ਵਿਰੁੱਧ ਕੋਈ ਦੋਸ਼ਪੂਰਨ ਸਬੂਤ ਨਾ ਮਿਲਣ ਤੋਂ ਬਾਅਦ, ਉਨ੍ਹਾਂ ਨੇ ਆਪਣੀ ਜਾਂਚ ਦਾ ਰੁਖ਼ ਟੈਨ ਵੱਲ ਮੋੜਿਆ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਟੈਨ ਦੇ ਵਕੀਲ ਨੇ ਇਹ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਉਨ੍ਹਾਂ ਨੇ ਅਪਰਾਧ ਕੀਤਾ ਤਾਂ ਉਹ ਡਿਪਰੈਸ਼ਨ ਤੋਂ ਪੀੜਤ ਸਨ।

ਪਰ ਅਦਾਲਤ ਨੇ ਇਸ ਤੱਥ ਨੂੰ ਰੱਦ ਕਰ ਦਿੱਤਾ, ਡਾਕਟਰੀ ਜਾਂਚ ਵਿੱਚ ਵੀ ਸਾਹਮਣੇ ਆਇਆ ਕਿ ਉਹ ਕਿਸੇ ਮਾਨਸਿਕ ਵਿਗਾੜ ਤੋਂ ਪੀੜਤ ਨਹੀਂ ਸੀ।

ਸਾਰੇ ਘਟਨਾਕ੍ਰਮ ਅਤੇ ਜ਼ਬਤ ਕੀਤੀ ਗਏ ਨਸ਼ੀਲੇ ਪਦਾਰਥਾਂ ਦੇ ਅਧਾਰ 'ਤੇ ਸਜ਼ਾ ਸੁਣਾਈ ਗਈ। ਹਾਲਾਂਕਿ ਜੇ ਇਹ ਮਾਮਲਾ ਡਰੱਗ ਤਸਕਰੀ ਦਾ ਹੁੰਦਾ ਤਾਂ ਮੌਤ ਦੀ ਸਜ਼ਾ ਦੀ ਸੰਭਾਵਨਾ ਸੀ।

ਪਿਛਲੇ ਸਾਲ, ਸਿੰਗਾਪੁਰ ਨੇ ਕੌਮਾਂਤਰੀ ਮਨੁੱਖੀ ਅਧਿਕਾਰ ਸਮੂਹਾਂ ਦੇ ਵਿਰੋਧ ਨੂੰ ਨਕਾਰਦਿਆਂ, ਪੰਜ ਮਹੀਨਿਆਂ ਦੀ ਮਿਆਦ ਵਿੱਚ ਦੋ ਨਸ਼ਾ ਤਸਕਰੀ ਦੇ ਮੁਲਜ਼ਮਾਂ ’ਤੇ ਇਲਜ਼ਾਮ ਆਇਦ ਕਰ ਕਰਦਿਆਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)