ਰੂਸ: ਦਾਗਿਸਤਾਨ ਦੇ ਚਰਚ ਅਤੇ ਸਿਨੇਗਾਗ ਉੱਤੇ ਹਮਲੇ ਵਿੱਚ 15 ਪੁਲਿਸਕਰਮੀਆਂ ਸਣੇ ਕਈ ਲੋਕ ਹਲਾਕ

ਤਸਵੀਰ ਸਰੋਤ, Reuters
- ਲੇਖਕ, ਹੈਨਰੀ ਐਸਟੀਅਰ ਅਤੇ ਸਟੀਵ ਰੋਜ਼ਨਬਰਗ
- ਰੋਲ, ਬੀਬੀਸੀ ਨਿਊਜ਼ ਲੰਡਨ ਅਤੇ ਮਾਸਕੋ
ਰੂਸ ਦੇ ਉੱਤਰੀ ਕਾਸ਼ੇਕਸ ਵਿੱਚ ਸਥਿਤ ਦਾਗਿਸਤਾਨ ਵਿੱਚ ਐਤਵਾਰ ਨੂੰ ਹਥਿਆਰਬੰਦ ਹਮਲਾਵਰਾਂ ਦੇ ਹਮਲੇ ਵਿੱਚ ਘੱਟੋ-ਘੱਟ 15 ਜਣਿਆਂ ਦੀ ਜਾਨ ਚਲੀ ਗਈ ਹੈ।
ਉਸ ਸਮੇਂ ਦਾਗਿਸਤਾਨ ਵਿੱਚ ਇੱਕ ਤਿਉਹਾਰ ਮਨਾਇਆ ਜਾ ਰਿਹਾ ਸੀ ਜਦੋਂ ਹਮਲਾਵਰਾਂ ਨੇ ਦੋ ਚਰਚ, ਯਹੂਦੀਆਂ ਦੇ ਦੋ ਪੂਜਾ ਸਥਾਨ ਜਾਣੀ ਸਿਨੇਗਾਗ ਅਤੇ ਅਤੇ ਇੱਕ ਪੁਲਿਸ ਨਾਕੇ ਉੱਤੇ ਹਮਲਾ ਕੀਤਾ।
ਇਸ ਹਮਲੇ ਵਿੱਚ 15 ਪੁਲਿਸ ਵਾਲੇ, ਚਰਚ ਦਾ ਇੱਕ ਪਾਦਰੀ ਅਤੇ ਇੱਕ ਸਕਿਉਰਿਟੀ ਗਾਰਡ ਮਾਰੇ ਗਏ ਹਨ। ਇਸ ਤੋਂ ਇਲਾਵਾ ਹਮਲਾਵਰਾਂ ਵਿੱਚੋਂ ਵੀ ਛੇ ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਰੂਸ ਦੀ ਪੁਲਿਸ ਨੇ ਇਸ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਹਥਿਆਰਬੰਦ ਹਮਲਾਵਰਾਂ ਨੇ ਡਰਬੇਂਟ ਅਤੇ ਮਖਾਚਕਾਲਾ ਸ਼ਹਿਰ ਨੂੰ ਆਪਣਾ ਨਿਸ਼ਾਨਾ ਬਣਾਇਆ, ਜਿੱਥੇ ਯਹੂਦੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ।

ਹਮਲਾਵਰਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਲੇਕਿਨ ਦਾਗਿਸਤਾਨ ਵਿੱਚ ਇਸ ਤੋਂ ਪਹਿਲਾਂ ਵੀ ਇਸਲਾਮਿਕ ਹਮਲੇ ਹੋਏ ਹਨ।
ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਿਆਹਪੋਸ਼ ਹਮਲਾਵਰ ਪੁਲਿਸ ਦੀਆਂ ਕਾਰਾਂ ਅਤੇ ਐਮਰਜੈਂਸੀ ਸੇਵਾ ਦਸਤੇ ਦੇ ਕਾਫ਼ਲੇ ਉੱਤੇ ਹਮਲਾ ਕਰ ਰਹੇ ਹਨ।
ਪ੍ਰਚੀਨ ਯਹੂਦੀਆਂ ਦੇ ਸ਼ਹਿਰ ਡਰਬੇਂਟ ਜੋ ਕਿ ਇੱਕ ਪ੍ਰਚੀਨ ਯਹੂਦੀ ਸ਼ਹਿਰ ਹੈ, ਵਿੱਚ ਹਮਲਾਵਰਾਂ ਨੇ ਪਹਿਲਾਂ ਇੱਕ ਸਿਨੇਗਾਗ ਉੱਤੇ ਗੋਲੀਬਾਰੀ ਕੀਤੀ ਅਤੇ ਫਿਰ ਇਸ ਨੂੰ ਅੱਗ ਦੇ ਹਵਾਲੇ ਵੀ ਕਰ ਦਿੱਤਾ।
ਇੱਕ ਅਣਅਧਿਕਾਰਿਤ ਟੈਲੀਗ੍ਰਾਮ ਚੈਨਲ ਮੁਤਾਬਕ ਹਮਲਾਵਰਾਂ ਨੂੰ ਡਰਬੇਂਟ ਦੀ ਇੱਕ ਇਮਾਰਤ ਵਿੱਚ ਘੇਰਾ ਪਾਇਆ ਗਿਆ ਸੀ।

ਸਰਗੋਕਲ ਪਿੰਡ ਵਿੱਚ ਪੁਲਿਸ ਦੀ ਇੱਕ ਗੱਡੀ ਉੱਤੇ ਹਮਲਾ ਕੀਤਾ ਗਿਆ। ਇੱਥੇ ਪੁਲਿਸ ਨੇ ਮਖਾਚਕਾਲਾ ਦੇ ਨੇੜੇ, ਸੇਰਗੋਕਾਲੇਂਸਕੀ ਜ਼ਿਲ੍ਹੇ ਦੇ ਪ੍ਰਮੁੱਖ ਮੈਗੋਮੇਡ ਓਮਾਰੋਵ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਰਿਪੋਰਟਾਂ ਸਨ ਕਿ ਉਨ੍ਹਾਂ ਦੇ ਦੋ ਪੁੱਤਰ ਵੀ ਹਮਲਾਵਰਾਂ ਵਿੱਚ ਸ਼ਾਮਲ ਸਨ।
ਦਾਗਿਸਤਾਨ ਰੂਸ ਦੇ ਸਭ ਤੋਂ ਪਿਛੜੇ ਇਲਾਕਿਆਂ ਵਿੱਚੋਂ ਇੱਕ ਹੈ ਜੋ ਇੱਕ ਮੁਸਲਮਾਨ ਬਹੁ ਗਿਣਤੀ ਵਾਲਾ ਸੂਬਾ ਵੀ ਹੈ।
ਅਕਤੂਬਰ 2023 ਵਿੱਚ ਯਹੂਦੀ ਯਾਤਰੀਆਂ ਦੀ ਭਾਲ ਵਿੱਚ ਫਲਸਤੀਨ ਹਮਾਇਤੀਆਂ ਦਾ ਹਜੂਮ ਵੜ ਗਿਆ ਸੀ।
ਇਹ ਘਟਨਾ ਅਕਤੂਬਰ 2023 ਨੂੰ ਇਜ਼ਰਾਈਲ ਅਤੇ ਹਮਾਸ ਵਿੱਚ ਸ਼ੁਰੂ ਹੋਏ ਸੰਘਰਸ਼ ਤੋਂ ਬਾਅਦ ਹੋਈ ਸੀ।
ਸਰਗੋਕਲ ਪਿੰਡ ਵਿੱਚ ਪੁਲਿਸ ਦੀ ਇੱਕ ਗੱਡੀ ਉੱਤੇ ਹਮਲਾ ਕੀਤਾ ਗਿਆ। ਇੱਥੇ ਪੁਲਿਸ ਨੇ ਮਖਾਚਕਾਲਾ ਦੇ ਨੇੜੇ, ਸੇਰਗੋਕਾਲੇਂਸਕੀ ਜ਼ਿਲ੍ਹੇ ਦੇ ਪ੍ਰਮੁੱਖ ਮੈਗੋਮੇਡ ਓਮਾਰੋਵ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਰਿਪੋਰਟਾਂ ਸਨ ਕਿ ਉਨ੍ਹਾਂ ਦੇ ਦੋ ਪੁੱਤਰ ਵੀ ਹਮਲਾਵਰਾਂ ਵਿੱਚ ਸ਼ਾਮਲ ਸਨ।
ਦਾਗਿਸਤਾਨ ਰੂਸ ਦੇ ਸਭ ਤੋਂ ਪਿਛੜੇ ਇਲਾਕਿਆਂ ਵਿੱਚੋਂ ਇੱਕ ਹੈ ਜੋ ਇੱਕ ਮੁਸਲਮਾਨ ਬਹੁ ਗਿਣਤੀ ਵਾਲਾ ਸੂਬਾ ਵੀ ਹੈ।
ਦਾਗਿਸਤਾਨ ਨੇ ਪਹਿਲਾਂ ਵੀ ਦੇਖੇ ਹਨ ਅਜਿਹੇ ਹਮਲੇ

2007 ਤੋਂ 2017 ਦੇ ਦੌਰਾਨ ਇੱਕ ਜਿਹਾਦੀ ਸੰਗਠਨ, ਕਾਸ਼ੇਕਸ ਅਮਿਰਾਤ ਅਤੇ ਫਿਰ ਇਸਲਾਮਿਕ ਅਮਿਰਾਤ ਆਫ ਦਿ ਕਾਸ਼ੇਕਸ ਨੇ ਦਾਗਿਸਤਾਨ ਅਤੇ ਗੁਆਂਢੀ ਰੂਸ ਦੇ ਗਣਰਾਜ ਚੇਚਨੀਆ, ਇਨਗੁਸ਼ੇਤੀਆ ਅਤੇ ਕਬਾਰਡੀਨੋ-ਬਲਕਾਰੀਆ ਉੱਤੇ ਹਮਲੇ ਕੀਤੇ ਸਨ।
ਇਸੇ ਸਾਲ ਮਾਰਚ ਵਿੱਚ ਮਾਸਕੋ ਦੇ ਕਰੋਕਸ ਹਾਲ ਹਮਲੇ ਤੋਂ ਬਾਅਦ ਰੂਸ ਨੇ ਯੂਕਰੇਨ ਅਤੇ ਪੱਛਮ ਉੱਤੇ ਸ਼ੱਕ ਦੀ ਉਂਗਲੀ ਚੁੱਕੀ ਸੀ। ਭਾਵੇਂ ਕਿ ਇਸਲਾਮਿਕ ਸਟੇਟ ਸਮੂਹ ਨੇ ਇਸਦੀ ਜ਼ਿੰਮੇਵਾਰੀ ਲਈ ਸੀ।
ਉਦੋਂ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਸੀ, “ਰੂਸ ਇਸਲਾਮਿਕ ਮੂਲਵਾਦੀਆਂ ਦੇ ਹਮਲੇ ਦਾ ਨਿਸ਼ਾਨਾ ਨਹੀਂ ਹੋ ਸਕਦਾ ਕਿਉਂਕਿ ਇਹ ਅਕੀਦਿਆਂ ਦੀ ਆਪਸੀ ਸਦਭਾਵਨਾ ਅਤੇ ਅੰਤਰ-ਧਾਰਮਿਕ ਅਤੇ ਅੰਤਰ-ਨਸਲੀ ਏਕਤਾ ਦੀ ਅਨੂਠੀ ਮਿਸਾਲ ਹੈ।”
ਫਿਰ ਵੀ ਤਿੰਨ ਮਹੀਨੇ ਪਹਿਲਾਂ ਰੂਸ ਦੀ ਅੰਦਰੂਨੀ ਸੁਰੱਖਿਆ ਸੇਵਾ (ਐੱਫਐੱਸਬੀ) ਨੇ ਕਿਹਾ ਕਿ ਉਨ੍ਹਾਂ ਨੇ ਮਾਸਕੋ ਵਿੱਚ ਇੱਕ ਸਿਨੇਗਾਗ ਉੱਤੇ ਹਮਲੇ ਦੀ ਆਈਐੱਸ ਸਾਜਿਸ਼ ਨੂੰ ਨਾਕਾਮ ਕੀਤਾ ਹੈ।
ਜਦੋਂ ਤੋਂ ਰੂਸ ਨੇ ਯੂਕਰੇਨ ਉੱਤੇ ਹਮਲਾ ਕੀਤਾ ਹੈ, ਰੂਸੀ ਲੋਕਾਂ ਨੂੰ ਯਕੀਨ ਦਵਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪ੍ਰਮੁੱਖ ਦੁਸ਼ਮਣ ਯੂਕਰੇਨ ਅਤੇ "ਸਾਂਝੇ ਰੂਪ ਵਿੱਚ ਪੱਛਮ" ਹਨ। ਇਹ ਇੱਕ ਅਜਿਹਾ ਸੰਵਾਦ ਹੈ ਜਿਸ ਨੂੰ ਰੂਸ ਦੀ ਸਰਕਾਰ ਬਦਲਣ ਦੀ ਇੱਛੁਕ ਨਹੀਂ ਲੱਗ ਰਹੀ ਹੈ ਤਾਂ ਜੋ ਸਰਕਾਰੀ ਨਰੇਟਿਵ ਖਿਲਾਫ਼ ਵਿਆਪਕ ਸ਼ੱਕ ਪੈਦਾ ਨਾ ਹੋਵੇ।












