ਪੁਤਿਨ ਅਤੇ ਕਿਮ ਨੇ ਇੱਕ-ਦੂਜੇ ਨੂੰ ਲਿਮੋਜ਼ਿਨ, ਬੁੱਤ, ਬੰਦੂਕ ਸਣੇ ਹੋਰ ਕਿਹੜੇ ਮਹਿੰਗੇ ਤੋਹਫ਼ੇ ਦਿੱਤੇ

ਰੂਸ ਦੇ ਰਾਸ਼ਟਰਪਤੀ ਪੁਤਿਨ ਤੇ ਉੱਤਰੀ ਕੋਰੀਆ ਦੇ ਕਿਮ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਰੂਸ ਦੇ ਰਾਸ਼ਟਰਪਤੀ ਪੁਤਿਨ ਤੇ ਉੱਤਰੀ ਕੋਰੀਆ ਦੇ ਕਿਮ ਔਰਸ ਕਾਰ ਵਿੱਚ ਨਜ਼ਰ ਆਏ
    • ਲੇਖਕ, ਜੈਮਾ ਕਰਿਊ
    • ਰੋਲ, ਬੀਬੀਸੀ ਪੱਤਰਕਾਰ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉੱਤਰੀ ਕੋਰੀਆ ਦੇ ਕਿਮ ਜੋਂਗ ਉਨ ਵੱਲੋਂ ਦਿੱਤੇ ਗਏ ਤੋਹਫ਼ਿਆਂ ਵਿੱਚ ਇੱਕ ਰੂਸ ਵਿੱਚ ਬਣੀ ਬਣੀ ਲਿਮੋਜ਼ਿਨ, ਚਾਹ ਸੈੱਟ ਅਤੇ ਆਰਟਵਰਕ ਸ਼ਾਮਲ ਹਨ।

ਪੁਤਿਨ ਦਾ ਉੱਤਰੀ ਕੋਰੀਆ ਵਿੱਚ ਮੌਕੇ ਇੱਕ ਸ਼ਾਨਦਾਰ ਸਮਾਰੋਹ ਨਾਲ ਸਵਾਗਤ ਕੀਤਾ ਗਿਆ। ਪੁਤਿਨ ਨੇ 24 ਸਾਲਾਂ ਵਿੱਚ ਪਹਿਲੀ ਫੇਰੀ ਹੈ।

ਦੋਵੇਂ ਇੱਕ-ਦੂਜੇ ਨੂੰ ਜੱਫ਼ੀ ਪਾ ਕੇ ਮਿਲੇ ਤੇ ਸਟਾਲੀਅਨ, ਗੁਬਾਰੇ ਸਨ ਤੇ ਦੋਵਾਂ ਦੇ ਪੋਸਟਰ ਆਲੇ-ਦੁਆਲੇ ਦੀਆਂ ਇਮਾਰਤਾਂ ̛ਤੇ ਸਜੇ ਹੋਏ ਸਨ। ਇਸ ਦੌਰਾਨ ਇੱਕ ਚਾਹ ਪਾਰਟੀ ਤੇ ਇੱਕ ਗਾਲਾ ਸਮਾਰੋਹ ਦਾ ਵੀ ਇੰਤਜ਼ਾਮ ਕੀਤਾ ਗਿਆ।

ਰੂਸੀ ਸਟੇਟ ਮੀਡੀਆ ਨੇ ਕ੍ਰੇਮਲਿਨ ਦੇ ਸਹਿਯੋਗੀ ਯੂਰੀ ਊਸ਼ਾਕੋਵ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਕੀਤਾ ਹੈ ਕਿ ਪੁਤਿਨ ਨੇ ਕਿਮ ਨਾਲ ਦੋ ਘੰਟੇ ਦੇ ਕਰੀਬ ਗੱਲਬਾਤ ਕੀਤੀ।

ਰੂਸ ਦੇ ਰਾਸ਼ਟਰਪਤੀ ਪੁਤਿਨ ਤੇ ਉੱਤਰੀ ਕੋਰੀਆ ਦੇ ਕਿਮ

ਤਸਵੀਰ ਸਰੋਤ, EPA

ਕਿਮ ਨੂੰ ਕਾਰਾਂ ਤੋਹਫ਼ੇ ਵਿੱਚ ਦੇਣਾ

ਰਿਪੋਰਟ ਮੁਤਾਬਕ ਪੁਤਿਨ ਨੇ ਕਿਮ ਨੂੰ ਇੱਕ ਲਗਜ਼ਰੀ ਔਰਸ ਲਿਮੋਜ਼ਿਨ ਕਾਰ ਤੋਹਫ਼ੇ ਵੱਜੋਂ ਦਿੱਤੀ ਹੈ।

ਦੋਵਾਂ ਦੇਸ਼ਾਂ ਦੇ ਮੁਖੀਆਂ ਦੀ ਇੱਕ ਔਰਸ ਵਿੱਚ ਘੁੰਮਦਿਆਂ ਦੀ ਤਸਵੀਰ ਵੀ ਸਾਹਮਣੇ ਆਈ ਪਰ ਇਹ ਸਪੱਸ਼ਟ ਤੌਰ ਉੱਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਤੋਹਫ਼ੇ ਵਿੱਚ ਦਿੱਤੀ ਗਈ ਕਾਰ ਹੀ ਸੀ ਜਾਂ ਕੋਈ ਹੋਰ।

ਫਰਵਰੀ ਵਿੱਚ ਪੁਤਿਨ ਨੇ ਕਿਮ ਨੂੰ ਇੱਕ ਹੋਰ ਰੂਸੀ-ਨਿਰਮਿਤ ਔਰੂਸਜ਼ ਤੋਹਫ਼ੇ ਵਿੱਚ ਦਿੱਤੀ ਸੀ। ਇਹ ਉਸ ਸੁਡਾਨ ਵਰਗੀ ਹੀ ਸੀ ਜਿਸ ਦੀ ਵਰਤੋਂ ਰੂਸ ਦੇ ਰਾਸ਼ਟਰਪਤੀ ਖ਼ੁਦ ਕਰਦੇ ਹਨ।

ਇਹ ਸੰਯੁਕਤ ਰਾਸ਼ਟਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਉੱਤਰੀ ਕੋਰੀਆ ਪਹੁੰਚਾਈ ਗਈ ਸੀ।

ਮੰਨਿਆ ਜਾਂਦਾ ਹੈ ਕਿ ਕਿਮ ਕਾਰਾਂ ਦੇ ਸ਼ੌਕੀਨ ਹਨ ਅਤੇ ਉਨ੍ਹਾਂ ਕੋਲ ਵੱਡੀ ਗਿਣਤੀ ਵਿੱਚ ਲਗਜ਼ਰੀ ਵਿਦੇਸ਼ੀ ਵਾਹਨ ਹਨ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਹ ਸਪੱਸ਼ਟ ਨਹੀਂ ਹੈ ਕਿ ਇਸ ਵਾਰ ਉਸ ਨੂੰ ਔਰਸ ਦਾ ਕਿਹੜਾ ਮਾਡਲ ਦਿੱਤਾ ਗਿਆ ਹੈ।

ਉਨ੍ਹਾਂ ਨੂੰ ਇੱਕ ਮੇਬੈਕ ਲਿਮੋਜ਼ਿਨ, ਕਈ ਮਰਸਡੀਜ਼, ਇੱਕ ਰੋਲਜ਼-ਰਾਇਸ ਫੈਂਟਮ ਅਤੇ ਇੱਕ ਲੈਕਸਸ ਸਪੋਰਟਸ ਯੂਟਿਲਿਟੀ ਵਾਹਨ ਵਿੱਚ ਦੇਖਿਆ ਗਿਆ ਹੈ।

ਇਹ ਵੀ ਕਿਹਾ ਜਾਂਦਾ ਹੈ ਕਿ ਰੂਸੀ ਆਗੂ ਨੇ ਕਿਮ ਨੂੰ ਇੱਕ ਚਾਹ ਦਾ ਸੈੱਟ ਅਤੇ ਇੱਕ ਐਡਮਿਰਲ ਦੀ ਡਿਰਕ, ਇੱਕ ਖੰਜਰ ਵੀ ਦਿੱਤੀ ਸੀ।

ਰੂਸ ਦੀ ਟਾਸ ਸਟੇਟ ਨਿਊਜ਼ ਏਜੰਸੀ ਮੁਤਾਬਕ ਉਸ਼ਾਕੋਵ ਨੇ ਕਿਹਾ ਕਿ ਚਾਹ ਦਾ ਸੈੱਟ ‘ਬੇਹੱਦ ਖੂਬਸੂਰਤ ਸੀ।

ਔਰਸ ਸੈਨੇਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਤਿਨ ਨੇ ਮਈ ਵਿੱਚ ਮਾਸਕੋ ਵਿੱਚ ਕ੍ਰੇਮਲਿਨ ਵਿੱਚ ਆਪਣੇ ਉਦਘਾਟਨ ਸਮਾਰੋਹ ਲਈ ਇੱਕ ਔਰਸ ਸੈਨੇਟ ਵਿੱਚ ਯਾਤਰਾ ਕੀਤੀ।

ਪੁਤਿਨ ਨੂੰ ਮਿਲੇ ਤੋਹਫ਼ੇ

ਇਸ ਦੌਰਾਨ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਪੁਤਿਨ ਨੂੰ ਵੀ ਬਹੁਤ ਵਧੀਆ ਤੋਹਫ਼ੇ ਦਿੱਤੇ ਗਏ ਹਨ।

ਰਿਪੋਰਟਾਂ ਮੁਤਾਬਕ ਪੁਤਿਨ ਨੂੰ ਦਿੱਤੇ ਗਏ ਤੋਹਫ਼ਿਆਂ ਵਿੱਚ ਕਲਾ ਕਿਰਤਾ ਸ਼ਾਮਿਲ ਹਨ, ਜਿਸ ਵਿੱਚ ਚਿੱਤਰਾਂ ਦੇ ਨਾਲ-ਨਾਲ ਇੱਕ ਬੁੱਤ ਵੀ ਸ਼ਾਮਲ ਹੈ।

ਟੈਸ ਦੀ ਰਿਪੋਰਟ ਮੁਤਾਬਕ ਉਸ਼ਾਕੋਵ ਨੇ ਕਿਹਾ ਕਿ ਉਹ ਸਾਰੇ "ਬਹੁਤ ਕੁਸ਼ਲ" ਸਨ।

ਦੋਵਾਂ ਦੇਸ਼ਾਂ ਦਰਮਿਆਨ ਸਬੰਧ

ਏਕਤਾ ਦਾ ਪ੍ਰਦਰਸ਼ਨ ਅਜਿਹੇ ਸਮੇਂ ਹੋਇਆ ਹੈ ਜਦੋਂ ਦੋਵੇਂ ਦੇਸ਼ ਕੌਮਾਂਤਰੀ ਪੱਧਰ ਉੱਤੇ ਅਲੱਗ-ਥਲੱਗ ਹੋਣ ਦੇ ਹਾਲਾਤ ਦਾ ਸਾਹਮਣਾ ਕਰ ਰਹੇ ਹਨ।

ਹਾਲ ਹੀ ਦੇ ਸਾਲਾਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਵਧੇ ਹਨ, ਖ਼ਾਸਕਰ 2022 ਵਿੱਚ ਯੂਕਰੇਨ ਉੱਤੇ ਰੂਸ ਦੇ ਪੂਰੇ ਪੈਮਾਨੇ ਉੱਤੇ ਹਮਲੇ ਤੋਂ ਬਾਅਦ।

ਮੰਨਿਆ ਜਾਂਦਾ ਹੈ ਕਿ ਦੋਵਾਂ ਦੇਸ਼ਾਂ 'ਤੇ ਕੌਮਾਂਤਰੀ ਪਾਬੰਦੀਆਂ ਦੇ ਬਾਵਜੂਦ ਉੱਤਰੀ ਕੋਰੀਆ ਜੰਗ ਲਈ ਰੂਸ ਨੂੰ ਤੋਪਖਾਨੇ, ਰਾਕੇਟ ਅਤੇ ਬੈਲਿਸਟਿਕ ਮਿਜ਼ਾਈਲਾਂ ਦੀ ਸਪਲਾਈ ਕਰਦਾ ਹੈ।

ਦੋਵੇਂ ਧਿਰਾਂ ਪਾਬੰਦੀਆਂ ਦੀ ਉਲੰਘਣਾ ਕਰਨ ਤੋਂ ਇਨਕਾਰ ਕਰਦੀਆਂ ਹਨ।

ਆਪਣੀ ਗੱਲਬਾਤ ਦੌਰਾਨ ਪੁਤਿਨ ਨੇ ਕਿਮ ਦਾ "ਰੂਸੀ ਨੀਤੀ ਦਾ ਨਿੰਰਤਰ ਤੇ ਅਟੁੱਟ ਸਾਥ ਲਈ ਧੰਨਵਾਦ ਕੀਤਾ ਜਿਸ ਵਿੱਚ ਯੂਕਰੇਨ ਬਾਰੇ ਰੂਸ ਦੀ ਰਵੱਈਆ ਵੀ ਸ਼ਾਮਲ ਸੀ"।

ਪੁਤਿਨ ਤੇ ਕਿਮ

ਤਸਵੀਰ ਸਰੋਤ, Getty Images

ਕਿਮ ਨੇ ਰੂਸ ਨੂੰ ਉੱਤਰੀ ਕੋਰੀਆ ਦਾ ‘ਸਭ ਤੋਂ ਇਮਾਨਦਾਰ ਦੋਸਤ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਦੋਵਾਂ ਦੇਸ਼ਾਂ ਦੇ ਸੰਬੰਧ ਨਵੇਂ ਫੁੱਲਾਂ ਦੇ ਦੌਰ ਵਿੱਚ ਦਾਖਲ ਹੋ ਰਹੇ ਹਨ।

ਦੋਵਾਂ ਨੇ ਹਮਲੇ ਦੀ ਸਥਿਤੀ ਵਿੱਚ ਇੱਕ ਦੂਜੇ ਦੀ ਮਦਦ ਕਰਨ ਲਈ ਇੱਕ ਸੌਦੇ 'ਤੇ ਦਸਤਖ਼ਤ ਕੀਤੇ ਹਨ।

ਇਹ ਦੋਵੇਂ ਆਖਰੀ ਵਾਰ ਸਤੰਬਰ ਵਿੱਚ ਮਿਲੇ ਸਨ, ਜਦੋਂ ਕਿਮ ਨੇ ਰੂਸ ਦੇ ਪੂਰਬ ਵਿੱਚ ਵੋਸਟੋਚਨੀ ਕੋਸਮੋਡਰੋਮ ਦਾ ਦੌਰਾ ਕੀਤਾ ਸੀ।

ਚਾਰ ਸਾਲਾਂ ਵਿੱਚ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਸੀ।

ਉਸ ਦੌਰੇ ਦੌਰਾਨ, ਉਨ੍ਹਾਂ ਨੇ ਪੁਤਿਨ ਦੀ ਆਪਣੀ ਔਰਸ ਸੈਨੇਟ ਲਿਮੋਜ਼ਿਨ ਦਾ ਨਿਰੀਖਣ ਕੀਤਾ ਸੀ ਅਤੇ ਉਨ੍ਹਾਂ ਨੂੰ ਇਸ ਪਿਛਲੀ ਸੀਟ 'ਤੇ ਬੈਠਣ ਲਈ ਸੱਦਾ ਦਿੱਤਾ ਗਿਆ ਸੀ।

ਦੋਵਾਂ ਆਗੂਆਂ ਨੇ ਤੋਹਫ਼ੇ ਵਜੋਂ ਬੰਦੂਕਾਂ ਦੀ ਅਦਲਾ-ਬਦਲੀ ਵੀ ਕੀਤੀ।

ਪੁਤਿਨ ਨੇ ਕਿਮ ਨੂੰ ਆਪਣੀ ਅਗਲੀ ਮੀਟਿੰਗ ਲਈ ਮਾਸਕੋ ਵਿੱਚ ਸੱਦਾ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)