ਮਸਜਿਦ ਵਿੱਚ ਹੀ ਮੌਲਵੀ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ, 5 ਦਿਨ ਬਾਅਦ ਵੀ ਪੁਲਿਸ ਦੇ ਹੱਥ ਖ਼ਾਲੀ

ਤਸਵੀਰ ਸਰੋਤ, Moharsinghmeena/BBC
- ਲੇਖਕ, ਮੋਹਨ ਸਿੰਘ ਮੀਨਾ
- ਰੋਲ, ਬੀਬੀਸੀ ਸਹਿਯੋਗੀ
ਰਾਜਸਥਾਨ ਦੇ ਅਜਮੇਰ ਦੇ ਰਾਮਗੰਜ ਥਾਣਾ ਖੇਤਰ ਵਿੱਚ ਇੱਕ ਮੌਲਵੀ ਨੂੰ ਮਸਜਿਦ ਦੇ ਅੰਦਰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰੇ ਜਾਣ ਨੂੰ ਪੰਜ ਦਿਨ ਬੀਤ ਚੁੱਕੇ ਹਨ ਪਰ ਹਾਲੇ ਤੱਕ ਵੀ ਪੁਲਿਸ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਭ ਸਕੀ ਹੈ।
ਹਾਲਾਂਕਿ ਪੁਲਿਸ ਦਾਅਵਾ ਕਰ ਰਹੀ ਹੈ ਕਿ ਇਸ ਮਾਮਲੇ ਵਿੱਚ ਜਲਦ ਗ੍ਰਿਫ਼ਤਾਰੀ ਕੀਤੀ ਜਾਵੇਗੀ ਪਰ ਇਸ ਪੂਰੀ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ 'ਚ ਗੁੱਸਾ ਹੈ।
ਇੱਕ ਬਜ਼ੁਰਗ ਆਦਮੀ ਅਤੇ ਕੁਝ ਬੱਚੇ ਅਜਮੇਰ ਦੇ ਰਾਮਗੰਜ ਥਾਣੇ ਦੀਆਂ ਪੌੜੀਆਂ ਚੜ੍ਹ ਰਹੇ ਹਨ।
ਕੁੜਤਾ-ਪਜਾਮਾ ਪਹਿਨੀ ਇਨ੍ਹਾਂ ਸਾਰਿਆਂ ਦੇ ਚਿਹਰਿਆਂ 'ਤੇ ਨਿਰਾਸ਼ਾ ਹੈ।
ਬਜ਼ੁਰਗ ਆਪਣੇ ਭਤੀਜੇ ਅਤੇ ਬੱਚੇ ਆਪਣੇ ਮੌਲਾਨਾ ਮਾਹਿਰ ਦੇ ਕਤਲ ਦੇ ਮਾਮਲੇ 'ਚ ਬਿਆਨ ਦਰਜ ਕਰਵਾਉਣ ਆਏ ਹਨ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ।

ਤਸਵੀਰ ਸਰੋਤ, Moharsinghmeena/BBC
ਮੌਲਾਨਾ ਦਾ ਮਸਜਿਦ 'ਚ ਕਤਲ
ਰਾਮਗੰਜ ਥਾਣੇ ਤੋਂ ਕਰੀਬ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਕੰਚਨ ਨਗਰ 'ਚ ਮੁਹੰਮਦੀ ਮਸਜਿਦ ਹੈ।
ਮਸਜਿਦ ਦੇ ਸਾਹਮਣੇ ਖਾਲੀ ਜ਼ਮੀਨ ਹੈ ਅਤੇ ਅੰਦਰ ਸਾਦੇ ਕੱਪੜਿਆਂ ਵਿੱਚ ਕੁਝ ਪੁਲਿਸ ਵਾਲੇ ਬੈਠੇ ਹਨ।
ਕਰੀਬ ਚਾਰ ਸੌ ਗਜ਼ ਜ਼ਮੀਨ 'ਤੇ ਬਣੇ ਮਸਜਿਦ ਕੰਪਲੈਕਸ ਵਿੱਚ ਦਾਖਲ ਹੁੰਦੇ ਹੀ ਸੱਜੇ ਹੱਥ ਇਕ ਮਸਜਿਦ ਬਣੀ ਹੋਈ ਹੈ ਅਤੇ ਉਸ ਦੇ ਬਿਲਕੁਲ ਸਾਹਮਣੇ ਇੱਕ ਕਮਰਾ ਬਣਿਆ ਹੋਇਆ ਹੈ |
ਪੁਲਿਸ ਵੱਲੋਂ ਕਮਰੇ ਨੂੰ ਤਾਲਾ ਲਗਾ ਦਿੱਤਾ ਗਿਆ ਹੈ ਅਤੇ ਕਮਰੇ ਵਿੱਚ ਕਿਸੇ ਦੇ ਵੀ ਦਾਖਲ ਹੋਣ ਦੀ ਮਨਾਹੀ ਹੈ।
ਇਸੇ ਕਮਰੇ ਵਿਚ 27 ਅਪ੍ਰੈਲ ਨੂੰ ਤੜਕੇ 2.30 ਵਜੇ ਦੇ ਕਰੀਬ ਮੌਲਾਨਾ ਮੁਹੰਮਦ ਮਾਹਿਰ ਦਾ ਡੰਡਿਆਂ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ।
ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲੇ ਮੌਲਾਨਾ ਦੀ ਲਾਸ਼ ਨੂੰ ਉੱਤਰ ਪ੍ਰਦੇਸ਼ ਲੈ ਗਏ, ਜਿੱਥੇ 28 ਅਪ੍ਰੈਲ ਨੂੰ ਉਨ੍ਹਾਂ ਨੂੰ ਸਸਕਾਰ ਕਰ ਦਿੱਤਾ ਗਿਆ।
ਮੌਲਾਨਾ ਦੇ ਕਤਲ ਤੋਂ ਬਾਅਦ ਮੁਸਲਿਮ ਭਾਈਚਾਰੇ ਨੇ ਅਜਮੇਰ ਦੇ ਕਲੈਕਟਰ ਦਫਤਰ ਮੁਹਰੇ ਪ੍ਰਦਰਸ਼ਨ ਕੀਤਾ ਅਤੇ ਮੁਲਜ਼ਿਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
28 ਅਪ੍ਰੈਲ ਦੀ ਸਵੇਰ ਨੂੰ ਮ੍ਰਿਤਕ ਮੌਲਾਨਾ ਦੇ ਚਾਚਾ ਅਤੇ ਮੌਲਾਨਾ ਦੇ ਚੇਲੇ ਆਪਣੇ ਬਿਆਨ ਦਰਜ ਕਰਵਾਉਣ ਲਈ ਰਾਮਗੰਜ ਥਾਣੇ ਪਹੁੰਚੇ ਸਨ।
ਰਾਮਗੰਜ ਥਾਣੇ ਦੇ ਇੰਚਾਰਜ ਰਵਿੰਦਰ ਕੁਮਾਰ ਖੀਂਚੀ ਦਾ ਕਹਿਣਾ ਹੈ, ''27 ਤਰੀਕ ਨੂੰ ਸਵੇਰੇ ਕਰੀਬ 3 ਵਜੇ ਥਾਣੇ 'ਚ ਸੂਚਨਾ ਮਿਲੀ ਕਿ ਮੁਹੰਮਦ ਮਾਹਿਰ ਮੌਲਵੀ ਨੂੰ ਕਤਲ ਕਰ ਦਿੱਤਾ ਗਿਆ ਹੈ।”
“ਅਸੀਂ ਮੌਕੇ 'ਤੇ ਪਹੁੰਚੇ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਤਿੰਨ ਅਣਪਛਾਤੇ ਵਿਅਕਤੀ ਆਏ ਅਤੇ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।”
ਮ੍ਰਿਤਕ ਮੌਲਾਨਾ ਦੇ ਚਾਚਾ ਉੱਤਰ ਪ੍ਰਦੇਸ਼ ਤੋਂ ਆਏ ਹਨ। ਉਨ੍ਹਾਂ ਦੀ ਉਮਰ 50 ਸਾਲ ਹੈ। ਆਪਣੇ ਬਿਆਨ ਦਰਜ ਕਰਵਾਉਣ ਲਈ ਅਜਮੇਰ ਰੁਕੇ ਹੋਏ ਹਨ।
ਉਨ੍ਹਾਂ ਕਿਹਾ, ''ਅਸੀਂ ਚਾਹੁੰਦੇ ਹਾਂ ਕਿ ਮੁਲਜ਼ਿਮਾਂ ਨੂੰ ਫੜਿਆ ਜਾਵੇ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
“ਪੁਲਸ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਮੁਲਜ਼ਿਮ ਫ਼ੜੇ ਜਾਣਗੇ ਪਰ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।''
ਮੁਹੰਮਦੀ ਮਸਜਿਦ ਦੇ ਨੇੜੇ ਰਹਿਣ ਵਾਲੇ ਸ਼ੋਏਬ ਦੀ ਮੌਲਾਨਾ ਨਾਲ ਜਾਣਪਛਾਣ ਸੀ। ਉਹ ਕਹਿੰਦੇ ਹਨ, “ਸਾਡੀ ਮੰਗ ਹੈ ਕਿ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ।
ਉਹ ਮੰਗ ਕਰਦੇ ਹਨ ਕਿ, “ਪੀੜਤ ਪਰਿਵਾਰ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।”

ਤਸਵੀਰ ਸਰੋਤ, Moharsinghmeena/BBC
ਤੀਜੇ ਦਿਨ ਵੀ ਪੁਲਿਸ ਖਾਲੀ ਹੱਥ
ਮੌਲਾਨਾ ਮੁਹੰਮਦ ਮਾਹਿਰ ਦੇ ਕਤਲ ਦੇ ਤੀਜੇ ਦਿਨ 29 ਅਪਰੈਲ ਨੂੰ ਵੀ ਪੁਲਿਸ ਨੂੰ ਮੁਲਜ਼ਮਾਂ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ।
ਰਾਮਗੰਜ ਥਾਣੇ ਦੇ ਇੰਚਾਰਜ ਰਵਿੰਦਰ ਕੁਮਾਰ ਖੇਗੀ ਦਾ ਕਹਿਣਾ ਹੈ, "ਮੌਕੇ 'ਤੇ ਐੱਫ਼ਐੱਸਐੱਲ਼ ਟੀਮ ਅਤੇ ਟ੍ਰੇਨਡ ਕੁੱਤਿਆਂ ਦੀ ਟੀਮ ਨੂੰ ਬੁਲਾ ਕੇ ਸਬੂਤ ਇਕੱਠੇ ਕੀਤੇ ਗਏ ਹਨ।"
“ਪੁਲਿਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਤਿੰਨਾਂ ਦੀ ਗ੍ਰਿਫ਼ਤਾਰੀ ਹੋਣ ਤੋਂ ਬਾਅਦ ਕਤਲ ਦੇ ਕਾਰਨਾਂ ਅਤੇ ਹੋਰ ਲੋਕਾਂ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਮਿਲ ਸਕੇਗੀ।”
ਉਨ੍ਹਾਂ ਕਿਹਾ, "ਸੀਸੀਟੀਵੀ ਕੈਮਰਿਆਂ ਅਤੇ ਤਕਨੀਕੀ ਸਹਾਇਤਾ ਦੀ ਮਦਦ ਨਾਲ ਮੁਲਜ਼ਮਾਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"
ਕੀ ਇਸ ਕਤਲੇਆਮ ਵਿੱਚ ਫਿਰਕਾਪ੍ਰਸਤੀ ਨਾਲ ਸਬੰਧਤ ਜਾਣਕਾਰੀ ਸਾਹਮਣੇ ਆਈ ਹੈ?
ਇਸ ਸਵਾਲ ਦੇ ਜਵਾਬ ਵਿੱਚ ਥਾਣਾ ਇੰਚਾਰਜ ਖੇੜੀ ਦਾ ਕਹਿਣਾ ਹੈ ਕਿ ਫਿਰਕੂ ਘਟਨਾ ਨਾਲ ਸਬੰਧਤ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਅਜੇ ਤੱਕ ਅਜਿਹਾ ਕੋਈ ਤੱਥ ਸਾਹਮਣੇ ਆਇਆ ਹੈ।
ਮਸਜਿਦ ਦੀ ਦੇਖ-ਰੇਖ ਕਰ ਰਹੇ ਆਸਿਫ਼ ਖਾਨ ਦਾ ਕਹਿਣਾ ਹੈ, ''ਜੇਕਰ ਪੁਲਿਸ ਨੇ ਜਲਦ ਗ੍ਰਿਫਤਾਰੀ ਨਾ ਕੀਤੀ ਤਾਂ ਸਮਾਜ ਦੇ ਲੋਕਾਂ ਦੀ ਰਾਇ ਲੈ ਕੇ ਉਹ ਕਾਰਵਾਈ ਕਰਨਗੇ ਅਤੇ ਧਰਨਾ।”
ਘਟਨਾ ਦੇ ਬਾਅਦ ਤੋਂ ਬੱਚੇ ਸਾਬਕਾ ਮੌਲਾਨਾ ਜ਼ਾਕਿਰ ਸਾਹਬ ਦੇ ਘਰ ਰਹਿ ਰਹੇ ਹਨ। ਹੁਣ ਮਸਜਿਦ ਵਿੱਚ ਕੋਈ ਨਹੀਂ ਰਹਿੰਦਾ, ਲੋਕ ਸਿਰਫ਼ ਨਮਾਜ਼ ਪੜ੍ਹਨ ਆਉਂਦੇ ਹਨ।"

ਤਸਵੀਰ ਸਰੋਤ, Moharsinghmeena/BBC
ਚਸ਼ਮਦੀਦ ਨੇ ਕੀ ਕਿਹਾ
ਮੌਲਾਨਾ ਮੁਹੰਮਦ ਮਾਹਿਰ ਦੇ ਨਾਲ ਉੱਤਰ ਪ੍ਰਦੇਸ਼ ਦੇ ਛੇ ਨਾਬਾਲਗ ਬੱਚੇ ਵੀ ਮਸਜਿਦ ਕੰਪਲੈਕਸ ਦੇ ਇੱਕ ਕਮਰੇ ਵਿੱਚ ਰਹਿੰਦੇ ਸਨ।
ਘਟਨਾ ਦੇ ਸਮੇਂ ਵੀ ਮੌਲਾਨਾ ਮਾਹਿਰ ਅਤੇ ਸਾਰੇ ਬੱਚੇ ਇੱਕੋ ਕਮਰੇ ਵਿੱਚ ਇਕੱਠੇ ਸੌਂ ਰਹੇ ਸਨ।
ਰਾਮਗੰਜ ਥਾਣੇ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਤੋਂ ਬਾਅਦ ਸਾਜਿਦ (ਬਦਲਿਆ ਹੋਇਆ ਨਾਮ) ਕਹਿੰਦੇ ਹਨ, "ਮੈਂ ਦੋ ਸਾਲਾਂ ਤੋਂ ਮਸਜਿਦ ਵਿੱਚ ਪੜ੍ਹ ਰਿਹਾ ਹਾਂ ਅਤੇ ਇਹ ਮੇਰਾ ਤੀਜਾ ਸਾਲ ਹੈ।"
ਸਾਜਿਦ ਦੱਸਦੇ ਹਨ, ''ਖਾਣਾ ਖਾਣ ਤੋਂ ਬਾਅਦ ਅਸੀਂ ਸਾਰੇ ਮੌਲਾਨਾ ਸਾਹਬ ਦੇ ਨਾਲ ਕਮਰੇ 'ਚ ਸੌਂ ਰਹੇ ਸੀ। ਅਚਾਨਕ ਕੁਝ ਲੋਕ ਆਏ ਅਤੇ ਮੌਲਾਨਾ ਸਾਹਬ ਨੂੰ ਡੰਡਿਆਂ ਨਾਲ ਕੁੱਟਣ ਲੱਗੇ, ਆਵਾਜ਼ ਸੁਣ ਕੇ ਅਸੀਂ ਸਾਰੇ ਬੱਚੇ ਉੱਠ ਗਏ।”
ਘਟਨਾ ਨੂੰ ਯਾਦ ਕਰਦਿਆਂ ਸਾਜਿਦ ਕਹਿੰਦੇ ਹਨ, ''ਤਿੰਨ ਲੋਕ ਸਨ। ਤਿੰਨਾਂ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਮੂੰਹ 'ਤੇ ਮਾਸਕ ਪਾਏ ਹੋਏ ਸਨ। ਉਨ੍ਹਾਂ ਨੇ ਦਸਤਾਨੇ ਪਾਏ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਸੋਟੀਆਂ ਸਨ।"
ਘਟਨਾ ਦੀ ਜਾਣਕਾਰੀ ਦਿੰਦਿਆਂ ਸਾਜਿਦ ਨੇ ਦੱਸਿਆ, ''ਉਨ੍ਹਾਂ ਨੇ ਸਾਨੂੰ ਬੱਚਿਆਂ ਨੂੰ ਡਰਾ ਧਮਕਾ ਕੇ ਕਮਰੇ 'ਚੋਂ ਬਾਹਰ ਕੱਢ ਦਿੱਤਾ ਅਤੇ ਤਿੰਨਾਂ 'ਚੋਂ ਇੱਕ ਵਿਅਕਤੀ ਸਾਡੇ ਨਾਲ ਖੜ੍ਹਾ ਰਿਹਾ। ਉਸ ਵਿਅਕਤੀ ਨੇ ਸਾਨੂੰ ਧਮਕੀ ਦਿੱਤੀ ਕਿ ਜੇਕਰ ਅਸੀਂ ਹੋਰ ਰੌਲਾ ਪਾਇਆ ਤਾਂ ਉਹ ਸਾਨੂੰ ਵੀ ਮਾਰ ਦੇਵੇਗਾ।”
“ਉਨ੍ਹਾਂ ਵਿੱਚੋਂ ਇੱਕ ਗੈਲਰੀ ਵਿੱਚ ਗਿਆ ਅਤੇ ਫਿਰ ਕੁਝ ਦੇਰ ਬਾਅਦ ਉਹ ਸਾਰੇ ਪਿਛਲੀ ਕੰਧ ਟੱਪ ਕੇ ਭੱਜ ਗਏ। ਸਾਡੇ ਤੋਂ ਵੱਡੇ ਦੋ ਬੱਚਿਆਂ ਨੇ ਮੌਲਾਨਾ ਸਾਹਿਬ ਨੂੰ ਦੇਖਿਆ ਅਤੇ ਅਸੀਂ ਛੋਟੇ ਬੱਚੇ ਗੁਆਂਢੀਆਂ ਨੂੰ ਬੁਲਾਉਣ ਗਏ।"
"ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮੌਲਾਨਾ ਸਾਹਬ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।"

ਤਸਵੀਰ ਸਰੋਤ, Moharsinghmeena/BBC
ਮੌਲਾਨਾ ਦਾ ਦੋਸਤਾਨਾ ਵਿਹਾਰ
ਉਹ ਸਾਨੂੰ ਮਸਜਿਦ ਦੇ ਨੇੜੇ ਰਹਿਣ ਵਾਲੇ ਮੌਲਾਨਾ ਮੁਹੰਮਦ ਮਾਹਿਰ ਦੀ ਤਸਵੀਰ ਦਿਖਾਉਂਦੇ ਹਨ।
ਇਸ ਤਸਵੀਰ 'ਚ ਮੌਲਾਨਾ ਨੇ ਚਿੱਟਾ ਕੁੜਤਾ ਪਜਾਮਾ, ਗਲੇ 'ਚ ਫੁੱਲਾਂ ਦੀ ਮਾਲਾ, ਚਿਹਰੇ 'ਤੇ ਵੱਡੀ ਦਾੜ੍ਹੀ ਹੈ ਅਤੇ ਉਹ ਸ਼ਾਂਤ ਮਿਜਾਜ਼ ਨਜ਼ਰ ਆ ਰਹੇ ਹਨ।
ਮ੍ਰਿਤਕ ਮੌਲਾਨਾ ਮਾਹਿਰ ਦੇ ਚਾਚਾ ਅਕਰਮ ਨੇ ਨਮ ਅੱਖਾਂ ਅਤੇ ਹਲਕੀ ਜਿਹੀ ਆਵਾਜ਼ ਨਾਲ ਕਿਹਾ, “ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੌਲਾਨਾ ਸਾਹਬ ਨੇ ਕਦੇ ਕਿਸੇ ਕਿਸਮ ਦੀ ਧਮਕੀ ਜਾਂ ਮੁਸ਼ਕਿਲ ਬਾਰੇ ਨਹੀਂ ਦੱਸਿਆ।”
“ਸਾਡਾ ਪਿੰਡ ਗੰਗਾ ਦੇ ਕਿਨਾਰੇ ਵਸਿਆ ਹੋਇਆ ਹੈ, ਇੱਥੇ ਬਹੁਤ ਘੱਟ ਲੋਕ ਹਨ ਅਤੇ ਸਾਡਾ ਬਹੁਤ ਖੁਸ਼ਹਾਲ ਪਿੰਡ ਹੈ।"
ਮੌਲਾਨਾ ਮਾਹਿਰ ਦੇ ਜਾਣਕਾਰ ਸ਼ੋਏਬ ਕਹਿੰਦੇ ਹਨ, “ਮੌਲਾਨਾ ਸਾਹਬ ਆਪਣੇ ਕੰਮ ਨਾਲ ਕੰਮ ਰੱਖਦੇ ਸਨ। ਉਹ ਹਿੰਦੂਆਂ ਅਤੇ ਮੁਸਲਮਾਨਾਂ ਸਾਰਿਆਂ ਨਾਲ ਚੰਗਾ ਵਿਵਹਾਰ ਕਰਦਾ ਸੀ ਅਤੇ ਸਭ ਨਾਲ ਪਿਆਰ ਨਾਲ ਰਹਿੰਦੇ ਸਨ।"
ਮੁਹੰਮਦ ਮਸਜਿਦ ਦੀ ਦੇਖ-ਰੇਖ ਕਰਨ ਵਾਲੇ ਆਸਿਫ਼ ਖਾਨ ਨੇ ਬੀਬੀਸੀ ਨੂੰ ਦੱਸਿਆ, "ਹੁਣ ਤੱਕ ਉੱਥੇ ਆਏ ਤਿੰਨ ਮੌਲਾਨਾਵਾਂ ਵਿੱਚੋਂ ਮੌਲਾਨਾ ਮਾਹਿਰ ਦਾ ਵਿਵਹਾਰ ਸਭ ਤੋਂ ਵਧੀਆ ਸੀ। ਉਹ ਸਭ ਨਾਲ ਚੰਗਾ ਵਿਵਹਾਰ ਕਰਦੇ ਸਨ ਅਤੇ ਸਾਰਿਆਂ ਨੂੰ ਨੇਕ ਰਾਹ ਉੱਤੇ ਚਲਨ ਦੀ ਸਲਾਹ ਦਿੰਦੇ ਸਨ।”

ਤਸਵੀਰ ਸਰੋਤ, Moharsinghmeena/BBC
ਕੌਣ ਸਨ ਮੌਲਾਨਾ ਮਾਹਿਰ
ਮੌਲਾਨਾ ਮੁਹੰਮਦ ਮਾਹਿਰ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਤੋਂ ਕਰੀਬ ਚਾਲੀ ਕਿਲੋਮੀਟਰ ਦੂਰ ਸਾਹਬਾਦ ਤਹਿਸੀਲ ਦੇ ਰਾਏਪੁਰ ਪਿੰਡ ਦਾ ਵਸਨੀਕ ਸੀ।
ਈਦ 'ਤੇ ਆਪਣੇ ਪਿੰਡ ਗਏ ਮੌਲਾਨਾ ਮਾਹਿਰ ਅੱਠ ਦਿਨ ਪਹਿਲਾਂ ਹੀ ਅਜਮੇਰ ਪਰਤੇ ਸਨ।
ਕਈ ਸਾਲ ਪਹਿਲਾਂ ਉਹ ਨੇ ਆਪਣੇ ਵਿਦਿਆਰਥੀ ਜੀਵਨ ਦੌਰਾਨ ਅਜਮੇਰ ਦੀ ਇਸ ਮਸਜਿਦ ਵਿੱਚ ਵਿਦਿਆਰਥੀ ਵਜੋਂ ਧਾਰਮਿਕ ਸਿੱਖਿਆ ਲਈ ਸੀ।
ਉਹ ਵਾਪਸ ਉੱਤਰ ਪ੍ਰਦੇਸ਼ ਚਲੇ ਗਏ ਸਨ ਅਤੇ ਹੁਣ ਕਰੀਬ ਸੱਤ ਸਾਲ ਪਹਿਲਾਂ ਅਜਮੇਰ ਪਰਤੇ ਸਨ।
ਸ਼ੋਏਬ ਕਹਿੰਦੇ ਹਨ, "ਕਈ ਸਾਲ ਪਹਿਲਾਂ ਮੌਲਾਨਾ ਸਾਹਿਬ ਮਦਰੱਸੇ ਦੇ ਵਿਦਿਆਰਥੀ ਹੁੰਦੇ ਸਨ, ਉਹ ਸਾਨੂੰ ਉਦੋਂ ਤੋਂ ਜਾਣਦੇ ਹਨ। ਸਾਡੇ ਪਿਤਾ ਜ਼ਾਕਿਰ ਸਾਹਬ ਦੀ ਛੇ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਸ ਤੋਂ ਬਾਅਦ ਮੁਹੰਮਦ ਮਾਹਿਰ ਮੌਲਾਨਾ ਬਣ ਗਏ ਅਤੇ ਉਹ ਇੱਕ ਚੰਗੇ ਸੰਚਾਲਕ ਸਨ। ”
ਮੌਲਾਨਾ ਮਾਹਿਰ ਦੇ ਚਾਚਾ ਕਹਿੰਦੇ ਹਨ, "ਮੁਹੰਮਦ ਮੌਲਾਨਾ ਦੇ ਤਿੰਨ ਭਰਾ ਅਤੇ ਤਿੰਨ ਭੈਣਾਂ ਹਨ। ਵੱਡੀ ਭੈਣ ਦਾ ਵਿਆਹ ਹੋ ਚੁੱਕਾ ਹੈ।"
ਉਹ ਕਹਿੰਦੇ ਹੈ, “ਮੌਲਾਨਾ ਸਾਹਿਬ ਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ ਅਤੇ ਰਿਸ਼ਤੇ ਦੀਆਂ ਗੱਲਾਂ ਚੱਲ ਰਹੀਆਂ ਸਨ।”
ਉਸ ਦਾ ਪਿਤਾ ਅਸਲਮ ਖੇਤੀ ਕਰਦੇ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਤੋਂ ਉਹ ਸਦਮੇ 'ਚ ਹੈ ਅਤੇ ਬੈੱਡ 'ਤੇ ਪਏ ਹਨ।
ਆਸਿਫ ਖਾਨ ਦਾ ਕਹਿਣਾ ਹੈ, "ਉਨ੍ਹਾਂ ਤੋਂ ਪਹਿਲਾਂ ਜ਼ਾਕਿਰ ਸਾਹਬ ਮੌਲਾਨਾ ਸਨ। ਉਨ੍ਹਾਂ ਨੇ ਹੀ ਮੁਹੰਮਦ ਮਾਹਿਰ ਨੂੰ ਬੁਲਾਇਆ ਸੀ ਅਤੇ ਉਹ ਉਨ੍ਹਾਂ ਦਾ ਸ਼ਾਗਿਰਦ ਸੀ।"

ਤਸਵੀਰ ਸਰੋਤ, Moharsinghmeena/BBC
ਬੱਚਿਆਂ ਨੂੰ ਧਾਰਮਿਕ ਸਿੱਖਿਆ ਦਿੰਦੇ ਸਨ
ਮਸਜਿਦ ਦੇ ਕਮਰੇ ਵਿੱਚ ਮੌਲਾਨਾ ਦੇ ਨਾਲ ਰਹਿਣ ਵਾਲੇ ਬੱਚੇ ਬੀਬੀਸੀ ਨੂੰ ਦੱਸਦੇ ਹਨ, "ਮੌਲਾਨਾ ਸਾਹਿਬ ਸਾਨੂੰ ਕੁਰਾਨ ਸ਼ਰੀਫ਼ ਪੜ੍ਹਾਉਂਦੇ ਸਨ। ਮਦਰੱਸੇ ਵਾਲੇ ਉਹੀ ਲੋਕ ਮੌਲਾਨਾ ਸਾਹਿਬ ਪੜ੍ਹਾਉਂਦੇ ਸਨ।"
ਆਸਿਫ਼ ਖਾਨ ਦਾ ਕਹਿਣਾ ਹੈ, ''ਮੌਲਾਨਾ ਮਾਹਿਰ ਬੱਚਿਆਂ ਨੂੰ ਇਸਲਾਮ ਬਾਰੇ ਧਾਰਮਿਕ ਸਿੱਖਿਆ ਦਿੰਦੇ ਸਨ। ਬੱਚੇ ਸਵੇਰੇ ਪੰਜ ਵਜੇ ਉੱਠ ਕੇ ਨਮਾਜ਼ ਅਦਾ ਕਰਦੇ ਸਨ। ਇਸ ਤੋਂ ਬਾਅਦ ਉਹ ਨਾਸ਼ਤਾ ਕਰਨ ਤੋਂ ਬਾਅਦ ਸਵੇਰੇ ਸੱਤ ਤੋਂ ਗਿਆਰਾਂ ਵਜੇ ਤੱਕ ਪੜ੍ਹਾਈ ਕਰਦੇ ਸਨ।”
“ਦੋ ਘੰਟੇ ਦੇ ਆਰਾਮ ਤੋਂ ਬਾਅਦ ਦੁਬਾਰਾ ਪੜ੍ਹਾਈ ਕਰਦੇ ਸਨ। ਜਦਕਿ ਸ਼ੁੱਕਰਵਾਰ ਦੀ ਰਾਤ ਨੂੰ ਛੁੱਟੀ ਸੀ।
ਆਸਿਫ਼ ਖਾਨ ਦਾ ਕਹਿਣਾ ਹੈ, "ਮੌਲਾਨਾ ਲੋਕਾਂ ਨੂੰ ਇਸਲਾਮ ਬਾਰੇ ਜਾਣਕਾਰੀ ਦਿੰਦੇ ਸਨ ਅਤੇ ਉਨ੍ਹਾਂ ਨੂੰ ਨੇਕ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਦੇ ਸਨ।"
ਕੀ ਮੌਲਾਨਾ ਮਾਹਿਰ ਨੇ ਕਦੇ ਕਿਸੇ ਕਿਸਮ ਦੀ ਧਮਕੀ, ਪਰੇਸ਼ਾਨੀ ਜਾਂ ਵਿਵਾਦ ਦਾ ਜ਼ਿਕਰ ਕੀਤਾ ਹੈ?
ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੇ ਨਾਲ ਰਹਿੰਦੇ ਬੱਚੇ ਅਤੇ ਉਨ੍ਹਾਂ ਦੇ ਚਾਚਾ ਨੇ ਇਨਕਾਰ ਕੀਤਾ।
ਪਰ, ਆਸਿਫ ਖਾਨ ਕਹਿੰਦੇ ਹਨ, “ਇਕ ਵਾਰ ਮੌਲਾਨਾ ਸਾਹਿਬ ਨੇ ਕਿਹਾ ਸੀ ਕਿ ਆਸਿਫ ਭਾਈ, ਲੋਕ ਮੈਨੂੰ ਤੰਗ ਕਰ ਰਹੇ ਹਨ, ਜੇ ਤੁਸੀਂ ਕਹੋਗੇ ਤਾਂ ਮੈਂ ਚਲਾ ਜਾਵਾਂਗਾ। ਸਥਾਨਕ ਲੋਕ ਮੇਰੇ ਵੱਲ ਉਂਗਲ ਉਠਾਉਂਦੇ ਹਨ ਕਿਉਂਕਿ ਮੈਂ ਲੋਕਾਂ ਨੂੰ ਧਰਮ ਬਾਰੇ ਸਿਖਾਉਂਦਾ ਹਾਂ।"

ਤਸਵੀਰ ਸਰੋਤ, Moharsinghmeena/BBC
ਮਸਜਿਦ ਦੀ ਜ਼ਮੀਨ ਨਾਲ ਸਬੰਧਤ ਵਿਵਾਦ
ਸਰਸ ਮਿਲਕ ਪਲਾਂਟ ਨੇੜੇ ਕੰਚਨ ਨਗਰ ਵਿੱਚ ਕਰੀਬ ਚਾਰ ਸੌ ਗਜ਼ ਦੂਰ ਬਣੀ ਮਸਜਿਦ ਦੀ ਕੰਧ ਦੇ ਪਿੱਛੇ ਖਾਲੀ ਪਲਾਟ ਅਤੇ ਕਲੋਨੀ ਦੋਰਾਈ ਗ੍ਰਾਮ ਪੰਚਾਇਤ ਅਧੀਨ ਆਉਂਦੀ ਹੈ।
ਸ਼ੋਏਬ ਦੱਸਦੇ ਹਨ, "ਜਿਸ ਜ਼ਮੀਨ 'ਤੇ ਮਸਜਿਦ ਬਣੀ ਹੈ, ਉਹ ਇੱਕ ਬਾਬੇ ਦੀ ਸੀ। ਉਸ ਦੀ ਮੌਤ ਤੋਂ ਬਾਅਦ ਆਸਿਫ਼ ਭਾਈ ਇਸ ਦੀ ਦੇਖ-ਭਾਲ ਕਰਦੇ ਹਨ।"
"ਇਹ ਕਈ ਵਾਰ ਚਰਚਾ ਕੀਤੀ ਗਈ ਹੈ ਕਿ ਕੁਝ ਲੋਕ ਇਸ ਮਸਜਿਦ ਦੀ ਜ਼ਮੀਨ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ।"
ਮਸਜਿਦ ਦੀ ਦੇਖ-ਰੇਖ ਕਰ ਰਹੇ ਆਸਿਫ਼ ਖਾਨ ਦਾ ਕਹਿਣਾ ਹੈ, ''ਇੱਥੇ ਇੱਕ ਬਾਬਾ ਮੁਹੰਮਦ ਹੁਸੈਨ ਰਹਿੰਦਾ ਸੀ, ਇਹ ਜ਼ਮੀਨ ਉਨ੍ਹਾਂ ਦੇ ਨਾਂ 'ਤੇ ਰਜਿਸਟਰਡ ਹੈ। ਇੱਥੇ ਮਸਜਿਦ ਦੀ ਕੋਈ ਕਮੇਟੀ ਨਹੀਂ ਹੈ।”
"ਮੈਂ ਮਸਜਿਦ ਦੀ ਦੇਖਭਾਲ ਕਰਦਾ ਹਾਂ।"
30 ਸਾਲਾ ਮੌਲਾਨਾ ਮੁਹੰਮਦ ਮਾਹਿਰ ਦੇ ਕਤਲ ਤੋਂ ਬਾਅਦ ਜ਼ਿਲ੍ਹਾ ਕੁਲੈਕਟਰ ਦਫ਼ਤਰ ਦੇ ਬਾਹਰ ਕੁਝ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ।
ਜਿਸ ਕਾਰਨ ਸਥਾਨਕ ਲੋਕਾਂ ਵਿੱਚ ਰੋਸ ਹੈ।
ਰਾਮਗੰਜ ਥਾਣਾ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੈ।
ਪਰ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਲੋਕਾਂ ਵਿੱਚ ਰੋਸ ਹੈ।












