ਬੀਬੀਸੀ ਦੇ ਨਾਂ 'ਤੇ ਵਾਇਰਲ ਚੋਣ ਸਰਵੇਖਣ - ਕੀ ਹੈ ਸੱਚ

ਪਿਛਲੇ ਕੁਝ ਦਿਨਾਂ ਤੋਂ ਟਵਿੱਟਰ, ਫੇਸਬੁੱਕ, ਵਟਸਐਪ ਅਤੇ ਯੂਟਿਊਬ 'ਤੇ ਵੱਖ-ਵੱਖ ਹੈਂਡਲਾਂ ਤੋਂ ਇਕ ਫਰਜ਼ੀ ਖਬਰ ਵਾਇਰਲ ਹੋ ਰਹੀ ਹੈ।
ਇਸ ਫਰਜ਼ੀ ਖਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬੀਬੀਸੀ ਦੇ ਸਰਵੇਖਣ ਮੁਤਾਬਕ ਲੋਕ ਸਭਾ ਚੋਣਾਂ 2024 ਵਿੱਚ ਵਿਰੋਧੀ ਗਠਜੋੜ 'ਇੰਡੀਆ' ਜਿੱਤਣ ਜਾ ਰਿਹਾ ਹੈ।
ਸੱਚਾਈ ਇਹ ਹੈ ਕਿ ਬੀਬੀਸੀ ਨੇ ਅਜਿਹਾ ਕੋਈ ਸਰਵੇਖਣ ਨਹੀਂ ਕੀਤਾ ਹੈ।
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬੀਬੀਸੀ ਦੇ ਨਾਮ 'ਤੇ ਅਜਿਹੀਆਂ ਫਰਜ਼ੀ ਖ਼ਬਰਾਂ ਵਾਇਰਲ ਹੋ ਰਹੀਆਂ ਹੋਣ।
ਇਸ ਤੋਂ ਪਹਿਲਾਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਵੀ ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਈਆਂ ਗਈਆਂ ਸਨ।
ਜਦਕਿ ਬੀਬੀਸੀ ਹਰ ਮੌਕੇ 'ਤੇ ਸਪੱਸ਼ਟ ਕਰਦੀ ਰਹੀ ਹੈ ਕਿ ਉਹ ਚੋਣਾਂ ਸਬੰਧੀ ਕਿਸੇ ਕਿਸਮ ਦਾ 'ਪ੍ਰੀ-ਇਲੈਕਸ਼ਨ ਸਰਵੇ', 'ਓਪੀਨੀਅਨ ਪੋਲ' ਜਾਂ 'ਐਗਜ਼ਿਟ ਪੋਲ' ਨਹੀਂ ਕਰਵਾਉਂਦੀ ਅਤੇ ਇਸ ਵਾਰ ਵੀ ਅਜਿਹਾ ਕੋਈ ਸਰਵੇਖਣ ਨਹੀਂ ਕਰਵਾਇਆ ਗਿਆ।
ਚੋਣਾਂ ਦੌਰਾਨ ਅਕਸਰ ਇਹ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਬੀਬੀਸੀ ਨੇ 'ਚੋਣ ਸਰਵੇਖਣ' ਕਰਵਾਇਆ ਹੈ ਅਤੇ ਇੱਕ ਖਾਸ ਪਾਰਟੀ ਜਿੱਤ ਰਹੀ ਹੈ।
ਬੀਬੀਸੀ ਇੱਕ ਵਾਰ ਫਿਰ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਨਾ ਤਾਂ ਬੀਬੀਸੀ ਚੋਣ ਸਰਵੇਖਣ ਕਰਦੀ ਹੈ ਅਤੇ ਨਾ ਹੀ ਕਿਸੇ ਇੱਕ ਪਾਰਟੀ ਵੱਲੋਂ ਕਰਵਾਏ ਗਏ ‘ਚੋਣ ਸਰਵੇਖਣਾਂ’ ਨੂੰ ਪ੍ਰਕਾਸ਼ਿਤ ਕਰਦੀ ਹੈ।
ਇਸ ਤੋਂ ਪਹਿਲਾਂ ਵੀ ਬੀਬੀਸੀ ਨੇ ਆਪਣੇ ਨਾਂ 'ਤੇ ਕਰਵਾਏ ਗਏ ਚੋਣ ਸਰਵੇਖਣਾਂ ਦੀ ਭਰੋਸੇਯੋਗਤਾ ਤੋਂ ਹਮੇਸ਼ਾ ਇਨਕਾਰ ਕਰਦੀ ਰਹੀ ਹੈ।
ਇਸ ਦੇ ਬਾਵਜੂਦ ਵੀ ਕੁਝ ਲੋਕ ਬੀਬੀਸੀ ਦੀ ਭਰੋਸੇਯੋਗਤਾ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ।
ਅਜਿਹੇ ਮਾਮਲੇ ਪਹਿਲਾਂ ਵੀ ਦੇਖੇ ਗਏ ਹਨ ਜਦੋਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਜਾਂ ਲੋਕ ਸਭਾ ਚੋਣਾਂ ਦੌਰਾਨ ਬੀਬੀਸੀ ਦੇ ਨਾਂ ’ਤੇ ਅਜਿਹੇ ਚੋਣ ਸਰਵੇਖਣ ਚਲਾਏ ਗਏ ਸਨ।
ਜਦਕਿ ਅਸਲੀਅਤ ਇਹ ਹੈ ਕਿ ਬੀਬੀਸੀ ਨੇ ਕਦੇ ਵੀ ਅਜਿਹਾ ਕੋਈ ਸਰਵੇਖਣ ਨਹੀਂ ਕਰਵਾਇਆ ਕਿਉਂਕਿ ਕਿਸੇ ਵੀ ਕਿਸਮ ਦੀ ਚੋਣ ਭਵਿੱਖਬਾਣੀ ਕਰਨਾ ਬੀਬੀਸੀ ਦੀਆਂ ਸੰਪਾਦਕੀ ਨੀਤੀਆਂ ਦੇ ਅਨੁਸਾਰ ਨਹੀਂ ਹੈ।












