ਮਰਨ ਕਿਨਾਰੇ ਪਏ ਲੋਕਾਂ ਨੂੰ ਪਹਿਲਾਂ ਹੀ ਮਰ ਚੁੱਕੇ ਆਪਣੇ ਲੋਕ ਕਿਉਂ ਦਿਖਣ ਲੱਗ ਪੈਂਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਐਲਸੈਂਡਰਾ ਕੋਰਿਆ
- ਰੋਲ, ਬੀਬੀਸੀ ਬ੍ਰਾਜ਼ੀਲ
ਅਪ੍ਰੈਲ 1999 ਵਿੱਚ ਭੌਤਿਕ ਵਿਗਿਆਨੀ ਕ੍ਰਿਸਟੋਫਰ ਕੈਰ ਨਾਲ ਕੁਝ ਅਜਿਹਾ ਵਾਪਰਿਆ ਜਿਸ ਨੇ ਉਨ੍ਹਾਂ ਦੇ ਆਉਣ ਵਾਲੇ ਪੇਸ਼ੇਵਰ ਜੀਵਨ ਦੀ ਦਿਸ਼ਾ ਹੀ ਬਦਲ ਦਿੱਤੀ।
ਉਨ੍ਹਾਂ ਦੀ ਇੱਕ 70 ਸਾਲ ਬਜ਼ੁਰਗ ਮਰੀਜ਼ ਸੀ, ਮੈਰੀ।
ਉਹ ਹਸਪਤਾਲ ਦੇ ਬਿਸਤਰ ਵਿੱਚ ਪਈ ਆਪਣੇ ਰਿਸ਼ਤੇਦਾਰਾਂ ਵਿੱਚ ਘਿਰੀ ਹੋਈ ਆਪਣੇ ਆਖਰੀ ਸਾਹ ਗਿਣ ਰਹੀ ਸੀ।
ਕ੍ਰਿਸਟੋਫਰ ਉੱਥੇ ਕੰਮ ਕਰਦੇ ਸਨ।
ਇੱਕ ਮੌਕੇ ਉੱਤੇ ਉਹ ਬਿਸਤਰ ਵਿੱਚ ਉੱਠ ਬੈਠੀ ਅਤੇ ਆਪਣੀਆਂ ਬਾਹਾਂ ਇਸ ਤਰ੍ਹਾਂ ਝੁਲਾਉਣ ਲੱਗੀ ਜਿਵੇਂ ਕਿਸੇ ਬੱਚੇ ਨੂੰ ਬਾਹਾਂ ਵਿੱਚ ਝੂਟਾ ਦੇ ਰਹੀ ਹੋਵੇ।
ਉਹ ਬੱਚਾ ਸਿਰਫ਼ ਮੈਰੀ ਨੂੰ ਹੀ ਨਜ਼ਰ ਆ ਰਿਹਾ ਸੀ। ਲੱਗ ਰਿਹਾ ਸੀ ਜਿਵੇਂ ਉਹ ਉਸ ਨੂੰ ਜੱਫ਼ੀ ਭਰ ਕੇ ਚੁੰਮ ਰਹੀ ਸੀ। ਉਸ ਨੇ ਕਿਹਾ, ਡੈਨੀ।
ਮੈਰੀ ਦੇ ਅਜਿਹਾ ਕਰਨ ਤੋਂ ਕਮਰੇ ਵਿੱਚ ਖੜ੍ਹਾ ਹਰ ਕੋਈ ਹੈਰਾਨ ਹੋਇਆ। ਉਹ ਡੈਨੀ ਨਾਮ ਦੇ ਕਿਸੇ ਸ਼ਖ਼ਸ ਨੂੰ ਨਹੀਂ ਜਾਣਦੇ ਸਨ।
ਅਗਲੇ ਦਿਨ ਮੈਰੀ ਦੀ ਭੈਣ ਹਸਪਤਾਲ ਆਈ ਅਤੇ ਉਸ ਨੇ ਕਿਹਾ ਕਿ ਕਈ ਦਹਾਕੇ ਪਹਿਲਾਂ ਮੈਰੀ ਦੇ ਪਹਿਲਾਂ ਇੱਕ ਮ੍ਰਿਤ ਬੱਚਾ ਪੈਦਾ ਹੋਇਆ ਸੀ, ਜਿਸ ਦਾ ਨਾਮ ਡੈਨੀ ਸੀ।
ਇਸ ਦਾ ਸਦਮਾ ਇੰਨਾ ਡੂੰਘਾ ਸੀ ਕਿ ਮੈਰੀ ਨੇ ਆਪਣੀ ਬਾਕੀ ਜ਼ਿੰਦਗੀ ਕਦੇ ਉਸ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ।
ਕਈ ਸਾਲ ਪਹਿਲਾਂ ਗੁਆਏ ਬੱਚੇ ਨੂੰ ਮੁੜ ਦੇਖਕੇ ਮੈਰੀ ਨੂੰ ਹੋਂਸਲਾ ਹੋਇਆ।

ਕੈਰ ਨੇ ਇਹ ਕਹਾਣੀ ਆਪਣੇ ਕਈ ਲੈਕਚਰਾਂ ਅਤੇ ਇੰਟਰਵਿਊ ਵਿੱਚ ਸੁਣਾਈ ਹੈ। ਇਸ ਰਾਹੀਂ ਉਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਕਿਵੇਂ ਇੱਕ ਘਟਨਾ ਨੇ ਉਨ੍ਹਾਂ ਦੀ ਪੇਸ਼ੇਵਰ ਜ਼ਿੰਦਗੀ ਜੋ ਕਿ ਰਵਾਇਤੀ ਢੰਗ ਨਾਲ ਹਸਪਤਾਲ ਵਿੱਚ ਸ਼ੁਰੂ ਹੋਈ ਸੀ। ਇੱਕ ਦਮ ਨਵਾਂ ਮੋੜ ਲੈ ਗਈ।
ਉਦੋਂ ਉਹ ਇੰਟਰਨਲ ਮੈਡੀਸਨ ਵਿੱਚ ਰੈਜ਼ੀਡੈਂਟ ਸਨ ਅੱਗੇ ਜਾ ਕੇ ਉਨ੍ਹਾਂ ਨੇ ਕਾਰਡਿਓਲੋਜੀ ਵਿੱਚ ਫੈਲੋਸ਼ਿਪ ਕੀਤੀ ਅਤੇ ਨਿਓਰੋਬਾਇਓਲੋਜੀ ਵਿੱਚ ਡਾਕਟਰੇਟ ਹਾਸਲ ਕੀਤੀ।
ਉਨ੍ਹਾਂ ਨੇ ਆਪਣੇ ਅਧਿਐਨ ਦੀ ਦਿਸ਼ਾ ਬਦਲ ਕੇ ਮਰਨ ਕਿਨਾਰੇ ਪਏ ਮਰੀਜ਼ਾਂ ਦੇ ਆਖਰੀ ਅਨੁਭਵਾਂ ਦਾ ਅਧਿਐਨ ਕਰਨ ਦਾ ਫੈਸਲਾ ਕੀਤਾ।
ਅੱਜ ਮੈਰੀ ਦੀ ਮੌਤ ਤੋਂ 25 ਸਾਲ ਬਾਅਦ ਕੈਰ ਨੂੰ ਜ਼ਿੰਦਗੀ ਦੇ ਆਖਰੀ ਅਨੁਭਵਾਂ ਦੇ ਮੰਨੇ-ਪ੍ਰਮੰਨੇ ਮਾਹਰ ਵਜੋਂ ਜਾਣਿਆ ਜਾਂਦਾ ਹੈ।

ਮਰੀਜ਼ਾਂ ਦੇ ਇਨ੍ਹਾਂ ਅਨੁਭਵਾਂ ਨੂੰ ਸਰਲ ਭਾਸ਼ਾ ਵਿੱਚ ਉਸਦੇ ਸੁਫ਼ਨੇ ਜਾਂ ਭਰਮ ਵੀ ਕਹਿ ਦਿੱਤਾ ਜਾਂਦਾ ਹੈ।
ਕੈਰ ਦਾ ਕਹਿਣਾ ਹੈ ਕਿ ਇਹ ਅਨੁਭਵ ਮੌਤ ਤੋਂ ਕਈ ਹਫ਼ਤੇ ਪਹਿਲਾਂ ਸ਼ੁਰੂ ਹੋ ਜਾਂਦੇ ਹਨ ਅਤੇ ਜਿਵੇਂ-ਜਿਵੇਂ ਮੌਤ ਦਾ ਸਮਾਂ ਨਜ਼ਦੀਕ ਆਉਂਦਾ ਹੈ ਇਨ੍ਹਾਂ ਦੀ ਗਿਣਤੀ ਵੱਧਦੀ ਜਾਂਦੀ ਹੈ।
ਕੈਰ ਦੱਸਦੇ ਹਨ ਕਿ ਉਨ੍ਹਾਂ ਨੇ ਮਰੀਜ਼ਾਂ ਨੂੰ ਆਪਣੇ ਜੀਵਨ ਦੇ ਅਹਿਮ ਪਲ ਮੁੜ ਜਿਉਂਦੇ ਦੇਖਿਆ ਹੈ।
ਉਹ ਆਪਣੇ ਮਾਪਿਆਂਬੱਚਿਆਂ ਅਤੇ ਇੱਥੋਂ ਤੱਕ ਕਿ ਕਈ ਸਾਲ ਪਹਿਲਾਂ ਮਰ ਚੁੱਕੇ ਪਾਲਤੂ ਜੀਵਾਂ ਨਾਲ ਵੀ ਗੱਲਾਂ ਕਰਦੇ ਹਨ।
ਮਰੀਜ਼ਾਂ ਲਈ ਇਹ ਝਲਕਾਰੇ ਬਹੁਤ ਅਸਲੀ ਅਤੇ ਡੂੰਘੇ ਹੁੰਦੇ ਹਨ, ਜਿਨ੍ਹਾਂ ਵਿੱਚ ਡੂੰਘੇ ਅਰਥ ਲੁਕੇ ਹੁੰਦੇ ਹਨ ਅਤੇ ਆਮ ਕਰਕੇ ਇਸ ਤੋਂ ਬਾਅਦ ਮਰੀਜ਼ ਸ਼ਾਂਤ ਹੋ ਜਾਂਦੇ ਹਨ।
ਕੈਰ ਨੇ ਦੇਖਿਆ ਹੈ ਕਿ ਇਨ੍ਹਾਂ ਮਰੀਜ਼ਾਂ ਨੂੰ ਕੋਈ ਉਲਝਣ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਦੇ ਵਿਚਾਰਾਂ ਵਿੱਚ ਕੋਈ ਖਲਲ ਪਿਆ ਹੁੰਦਾ ਹੈ। ਬਾਵਜੂਦ ਇਸਦੇ ਕਿ ਉਨ੍ਹਾਂ ਦੀ ਸਰੀਰਕ ਸਿਹਤ ਨਿਘਾਰ ਵੱਲ ਜਾ ਰਹੀ ਹੁੰਦੀ ਹੈ ਭਾਵੁਕ ਅਤੇ ਅਧਿਆਤਮਕ ਤੌਰ ਉੱਤੇ ਉਹ ਮੌਜੂਦ ਹੁੰਦੇ ਹਨ।

ਤਸਵੀਰ ਸਰੋਤ, CHRISTOPHER KERR
ਹਾਲਾਂਕਿ ਕਈ ਡਾਕਟਰ ਇਨ੍ਹਾਂ ਨੂੰ ਮਰੀਜ਼ ਦਾ ਭਰਮ ਕਹਿ ਕੇ ਖਾਰਜ ਕਰ ਦਿੰਦੇ ਹਨ। ਕੈਰ ਨੇ ਆਪਣਾ ਅਧਿਐਨ 2010 ਵਿੱਚ ਅਮਰੀਕਾ ਵਿੱਚ ਸ਼ੁਰੂ ਕੀਤਾ।
ਉਸ ਤੋਂ ਪਹਿਲਾਂ ਇਸ ਬਾਰੇ ਜਾਣਕਾਰੀ ਤੀਜੇ ਬੰਦਿਆਂ ਤੋਂ ਸੁਣੇ-ਸੁਣਾਏ ਰੂਪ ਵਿੱਚ ਮਿਲਦੀ ਸੀ। ਕੈਰ ਨੇ ਇਸ ਬਾਰੇ ਵਿਧੀ ਪੂਰਵਕ ਵਿਗਿਆਨਕ ਅਧਿਐਨ ਸ਼ੁਰੂ ਕੀਤਾ।
ਇਸ ਲਈ ਉਨ੍ਹਾਂ ਨੇ ਇੱਕ ਕੇਂਦਰਿਤ ਸਰਵੇਖਣ ਤਿਆਰ ਕੀਤਾ ਅਤੇ ਮਰੀਜ਼ਾਂ ਨਾਲ ਗੱਲਬਾਤਾਂ ਕੀਤੀਆਂ।
ਉਨ੍ਹਾਂ ਦੀ ਖੋਜ ਦਾ ਕੇਂਦਰ ਸੀ ਕਿ ਇਹ ਜੀਵਨ ਦੇ ਅਖੀਰਲੇ ਅਨੁਭਵ, ਕਿੰਨੇ ਕੁ ਵਾਰ ਹੁੰਦੇ ਹਨ, ਮੌਤ ਤੋਂ ਕਿੰਨੇ ਮਹੀਨੇ ਜਾਂ ਕਿੰਨੇ ਹਫ਼ਤੇ ਪਹਿਲਾਂ ਸ਼ੁਰੂ ਹੋ ਜਾਂਦੇ ਹਨ।
ਮਰੀਜ਼ਾਂ ਦੇ ਅਨੁਭਵਾਂ ਵਿੱਚੋਂ ਕਿਹੜੇ ਪ੍ਰਮੁੱਖ ਥੀਮ ਉੱਭਰ ਕੇ ਸਾਹਮਣੇ ਆਉਂਦੇ ਹਨ। ਹੋਰ ਚੀਜ਼ਾਂ ਤੋਂ ਇਲਾਵਾ ਇਨ੍ਹਾਂ ਅਨੁਭਵਾਂ ਦਾ ਪਰਿਵਾਰਾਂ ਉੱਪਰ ਕੀ ਅਸਰ ਪੈਂਦਾ ਹੈ।
ਉਨ੍ਹਾਂ ਦੇ ਅਧਿਐਨ ਦੇ ਨਤੀਜੇ ਕਈ ਵਿਗਿਆਨਕ ਰਸਾਲਿਆਂ ਵਿੱਚ ਛਪ ਚੁੱਕੇ ਹਨ। ਹਾਲਾਂਕਿ ਕੈਰ ਨੂੰ ਅਜੇ ਤੱਕ ਕੋਈ ਨਿਰਣੇ ਜਨਕ ਜਵਾਬ ਨਹੀਂ ਮਿਲਿਆ ਹੈ। ਉਹ ਕਹਿੰਦੇ ਹਨ ਕਿ ਇਸਦੀ ਵਜ੍ਹਾ ਦਾ ਖੁਲਾਸਾ ਕਰਨਾ ਉਨ੍ਹਾਂ ਦੇ ਅਧਿਐਨ ਦਾ ਮੁੱਖ ਮੁੱਦਾ ਨਹੀਂ ਸੀ।
ਉਹ ਅਮਰੀਕਾ ਦੇ ਬੁਫੈਲੋ ਵਿੱਚ ਹੋਸਪਿਕ ਅਤੇ ਪਲੈਟਿਵ ਕੇਅਰ ਸੰਸਥਾ ਦੇ ਸੀਈਓ ਹਨ।
ਉਨ੍ਹਾਂ ਵੱਲੋਂ ਸਾਲ 2010 ਵਿੱਚ ਲਿਖੀ ਕਿਤਾਬ “ਮੌਤ ਇੱਕ ਸੁਫ਼ਨਾ ਹੈ: ਜ਼ਿੰਦਗੀ ਦੇ ਅੰਤ ਉੱਤੇ ਉਮੀਦ ਅਤੇ ਅਰਥ ਦੀ ਤਲਾਸ਼” ਦਾ 10 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ।
ਬੀਬੀਸੀ ਬ੍ਰਾਜ਼ੀਲ ਨਾਲ ਇੱਕ ਗੱਲਬਾਤ ਦੌਰਾਨ ਉਨ੍ਹਾਂ ਨੇ ਜੀਵਨ ਦੇ ਇਨ੍ਹਾਂ ਆਖਰੀ ਅਨੁਭਵਾਂ ਬਾਰੇ ਗੱਲਬਾਤ ਕੀਤੀ।

ਤਸਵੀਰ ਸਰੋਤ, Getty Images
ਤੁਸੀਂ ਸੰਨ 1999 ਵਿੱਚ ਗੰਭੀਰ ਰੂਪ ਵਿੱਚ ਬੀਮਾਰ ਮਰੀਜ਼ਾਂ ਨਾਲ ਉਨ੍ਹਾਂ ਦੇ ਅੰਤਲੇ ਅਨੁਭਵਾਂ ਉੱਪਰ ਕੰਮ ਕਰਨਾ ਸ਼ੁਰੂ ਕੀਤਾ। 2010 ਤੋਂ ਤੁਸੀਂ ਇਸ ਵਿਸ਼ੇ ਵਿੱਚ ਵਿਗਿਆਨਕ ਖੋਜ ਕਰ ਰਹੇ ਹੋ। ਡੇਟਾ ਇਕੱਠਾ ਕਰਕੇ ਉਸਦਾ ਵਿਸ਼ਲੇਸ਼ਣ ਕਰ ਰਹੇ ਹੋ। ਇੰਨੇ ਸਾਲਾਂ ਦੌਰਾਨ ਤੁਸੀਂ ਇਸ ਬਾਰੇ ਕੀ ਸਿੱਖਿਆ ਹੈ?
ਮੈਨੂੰ ਲਗਦਾ ਹੈ ਕਿ ਮਰਨਾ ਜਿੰਨਾ ਸਾਨੂੰ ਨਜ਼ਰ ਆਉਂਦਾ ਹੈ ਉਸ ਤੋਂ ਜ਼ਿਆਦਾ ਹੈ। ਇਹ ਤੁਹਾਡੇ ਨਜ਼ਰੀਏ ਆਉਣ ਵਾਲਾ ਫਰਕ ਹੈ। ਇਸ ਵਿੱਚ ਜੀਵਨ ਦੀ ਪੁਸ਼ਟੀ ਕਰਨ ਵਾਲੇ ਤੱਤ ਵੀ ਸ਼ਾਮਲ ਹਨ।
ਮਰਨ ਦੀ ਪ੍ਰਕਿਰਿਆ ਤੁਹਾਨੂੰ ਸੋਚਣ ਦੇ ਨਜ਼ਦੀਕ ਲੈ ਕੇ ਆਉਂਦੀ ਹੈ। ਲੋਕ ਉਨ੍ਹਾਂ ਚੀਜ਼ਾਂ ਬਾਰੇ ਸੋਚਣ ਲਗਦੇ ਹਨ ਜੋ ਵਾਕਈ ਮਹੱਤਵਪੂਰਨ ਹਨ, ਜਿਵੇਂ ਉਨ੍ਹਾਂ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਅਤੇ ਰਿਸ਼ਤੇ।
ਦਿਲਚਸਪ ਗੱਲ ਹੈ ਕਿ ਇਹ (ਰਿਸ਼ਤੇ) ਅਕਸਰ ਬਹੁਤ ਅਰਥਵਾਨ ਅਤੇ ਸੁਖਾਵੇਂ ਰੂਪ ਵਿੱਚ ਵਾਪਸ ਆਉਂਦੇ। ਇਹ ਮੌਤ ਦੇ ਡਰ ਨੂੰ ਘੱਟ ਕਰਦੇ ਹਨ।
ਅਸੀਂ ਸਮਝਦੇ ਹਾਂ ਕਿ ਵਿਅਕਤੀ ਜ਼ਿੰਦਗੀ ਦਾ ਅੰਤ ਸਾਹਮਣੇ ਦੇਖ ਕੇ ਮਾਨਸਿਕ ਤਣਾਅ ਵਿੱਚ ਹੋਵੇਗਾ ਪਰ ਅਜਿਹਾ ਨਹੀਂ ਹੁੰਦਾ। ਸਗੋਂ ਲੋਕ ਆਮ ਤੌਰ ਉੱਤੇ ਪਿਆਰ ਅਤੇ ਅਰਥਾਂ ਵਿੱਚ ਲਿਪਟੇ ਨਜ਼ਰ ਆਉਂਦੇ ਹਨ।
ਇਹ ਸਾਡੀ ਸੋਚ ਤੋਂ ਉਲਟ ਹੈ। ਮੌਤ ਜਿਸ ਤਰ੍ਹਾਂ ਦੀ ਅਸੀਂ ਮਹਿਸੂਸ ਕਰਦੇ ਹਾਂ ਉਸ ਤਰ੍ਹਾਂ ਦੀ ਨਹੀਂ ਹੈ ਜਿਸ ਤਰ੍ਹਾਂ ਦੀ ਮੌਤ ਦੀ ਅਸੀਂ ਪੇਸ਼ੀਨਗੋਈ ਕਰਦੇ ਹਾਂ, ਕਲਪਨਾ ਕਰਦੇ ਹਾਂ।

ਤਸਵੀਰ ਸਰੋਤ, Getty Images
ਤੁਹਾਡੇ ਅਧਿਐਨ ਮੁਤਾਬਕ ਜੀਵਨ ਦੇ ਅੰਤਲੇ ਪਲਾਂ ਦੇ ਇਹ ਅਨੁਭਵ ਕਿੰਨੇ ਕੁ ਆਮ ਹਨ?
ਸਾਡੇ ਅਧਿਐਨ ਵਿੱਚ ਕਰੀਬ 80 ਫੀਸਦੀ ਲੋਕਾਂ ਨੇ ਘੱਟੋ-ਘੱਟ ਇੱਕ ਅਨੁਭਵ ਬਾਰੇ ਦਾ ਜ਼ਿਕਰ ਕੀਤਾ ਹੈ।
ਅਸੀਂ ਮਰੀਜ਼ ਨੂੰ ਹਰ ਰੋਜ਼ ਸਵਾਲ ਪੁੱਛਦੇ ਹਾਂ।
ਮਰਨਾ ਇੱਕ ਪ੍ਰਕਿਰਿਆ ਹੈ। ਤੁਹਾਨੂੰ ਸੋਮਵਾਰ ਨੂੰ ਮਿਲਣ ਵਾਲਾ ਜਵਾਬ ਸ਼ੁੱਕਰਵਾਰ ਨੂੰ ਮਿਲੇ ਜਵਾਬ ਨਾਲੋਂ ਬਿਲਕੁਲ ਵੱਖਰਾ ਹੋ ਸਕਦਾ ਹੈ। ਇਸੇ ਲਈ ਅਸੀਂ ਹਰ ਰੋਜ਼ ਪੁੱਛਦੇ ਹਾਂ।
ਅਜਿਹੇ ਅਨੁਭਵ ਕਰਨ ਵਾਲੇ ਲੋਕਾਂ ਦੀ ਗਿਣਤੀ ਅਤੇ ਇਹ ਕਿੰਨੇ ਵਾਰ ਮਹਿਸੂਸ ਹੁੰਦੇ ਹਨ, ਇਸ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ।
ਇਨ੍ਹਾਂ ਸੁਫ਼ਨਿਆਂ ਦੇ ਮੁੱਖ ਥੀਮ ਕੀ ਹਨ?

ਤਸਵੀਰ ਸਰੋਤ, GETTY IMAGES
ਇੰਟਰਵਿਊ ਕੀਤੇ ਗਏ ਲੋਕਾਂ ਵਿੱਚ ਇੱਕ ਤਿਹਾਈ ਨੇ ਸਫ਼ਰ ਬਾਰੇ ਗੱਲ ਕੀਤੀ। ਉਨ੍ਹਾਂ ਵਿੱਚ ਅਕਸਰ ਮਰਹੂਮ ਲੋਕਾਂ ਦਾ ਜ਼ਿਕਰ ਹੁੰਦਾ ਹੈ।
ਇਹ ਦਿਲਚਸਪ ਹੈ ਕਿ ਜਿਵੇਂ ਤੁਸੀਂ ਮੌਤ ਦੇ ਨਜ਼ਦੀਕ ਪਹੁੰਚਦੇ ਹੋ ਤੁਹਾਨੂੰ ਆਪਣੇ ਮਰ ਚੁੱਕੇ ਅਜ਼ੀਜ਼ ਜ਼ਿਆਦਾ ਨਜ਼ਰ ਆਉਣ ਲੱਗਦੇ ਹਨ।
ਜੇ ਅਸੀਂ ਦੇਖੀਏ ਕਿ ਕਿਸ ਨਾਲ ਲੋਕਾਂ ਨੂੰ ਸਭ ਤੋਂ ਜ਼ਿਆਦਾ ਸਕੂਨ ਮਿਲਿਆ ਤਾਂ ਇਹ ਸੀ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੇਖ ਸਕਣਾ।
ਇਸ ਲਈ ਜਿਵੇਂ-ਜਿਵੇਂ ਲੋਕ ਮਰਨ ਕਿਨਾਰੇ ਪਹੁੰਚਦੇ ਹਨ, ਉਹ ਜ਼ਿਆਦ ਤੋਂ ਜ਼ਿਆਦਾ ਸਕੂਨ ਵਿੱਚ ਪਹੁੰਚਦੇ ਜਾਂਦੇ ਹਨ।
ਇੱਕ ਹੋਰ ਦਿਲਚਸਪ ਗੱਲ ਸੀ ਕਿ ਉਹ ਕਿਸ ਨੂੰ ਦੇਖਦੇ ਹਨ। ਇਸ ਵਿੱਚ ਇੱਕ ਫੇਰ ਬਦਲ ਚਲਦਾ ਰਹਿੰਦਾ ਹੈ ਤਾਂ ਜੋ ਉਹ ਜ਼ਿਆਦਾ ਮਹੱਤਵਪੂਰਨ ਲੋਕਾਂ ਉੱਪਰ ਜ਼ਿਆਦਾ ਧਿਆਨ ਕੇਂਦਰਿਤ ਕਰ ਸਕਣ।
ਕਈ ਵਾਰ ਇਹ ਮਾਂ ਪਿਓ ਵਿੱਚੋਂ ਕੋਈ ਇੱਕ ਹੋ ਸਕਦਾ ਹੈ। ਭਰਾਵਾਂ ਵਿੱਚੋਂ ਕੋਈ ਇੱਕ ਭਰਾ।
ਪ੍ਰਸ਼ਨਾਵਲੀ ਵਿੱਚ ਲਗਭਗ 12 ਫ਼ੀਸਦੀ ਲੋਕਾਂ ਨੇ ਇਸ ਅਨੁਭਵ ਨੂੰ ਤਣਾਅਪੂਰਨ ਦੱਸਿਆ। ਹਾਲਾਂਕਿ ਇਹ ਤਣਾਅ ਉਨ੍ਹਾਂ ਵਿੱਚ ਬਦਲਾਅ ਲਿਆਉਣ ਵਾਲਾ ਅਤੇ ਅਰਥ ਭਰਪੂਰ ਸੀ।
ਮੁੱਖ ਗੱਲ ਇਹ ਹੈ ਕਿ ਇੱਥੇ ਆਕੇ ਜ਼ਿੰਦਗੀ ਦੀਆਂ ਸਾਰੀਆਂ ਸੱਟਾਂ ਦੇ ਜਵਾਬ ਮਿਲ ਜਾਣਗੇ।
ਮਿਸਾਲ ਵਜੋਂ ਇੱਕ ਫੌਜੀ ਜਿਸ ਨੇ ਜੰਗ ਲੜੀ ਸੀ। ਉਹ ਆਪਣੇ ਜ਼ਿੰਦਾ ਬਚੇ ਰਹਿਣ ਲਈ ਖ਼ੁਦ ਨੂੰ ਕਸੂਰਵਾਰ ਸਮਝਦਾ ਸੀ। ਹਾਲਾਂਕਿ ਜਦੋਂ ਉਸ ਨੇ ਆਖਰੀ ਸਮੇਂ ਆਪਣੇ ਲੜਾਈ ਵਿੱਚ ਮਾਰੇ ਗਏ ਮਰਹੂਮ ਸਾਥੀਆਂ ਨੂੰ ਦੇਖਿਆ ਤਾਂ ਉਸ ਨੂੰ ਸਕੂਨ ਮਿਲਿਆ।

ਤਸਵੀਰ ਸਰੋਤ, Getty Images
ਤੁਸੀਂ ਕਹਿੰਦੇ ਹੋ ਕਿ ਇੱਕ ਆਮ ਗਲਤ ਧਾਰਨਾ ਹੈ ਕਿ ਇਨ੍ਹਾਂ ਮਰੀਜ਼ਾਂ ਨੂੰ ਭਰਮ ਪੈਂਦੇ ਹਨ। ਇਹ ਅਨੁਭਵ ਮਾਨਸਿਕ ਉਲਝਣ ਦੀ ਸਥਿਤੀ ਤੋਂ ਕਿਵੇਂ ਭਿੰਨ ਹਨ?
ਅਕਸਰ ਬਜ਼ੁਰਗ ਲੋਕਾਂ ਨੂੰ ਲਾਗ ਜਾਂ ਦਵਾਈਆਂ ਕਾਰਨ ਡਿਲਿਰੀਅਮ ਪ੍ਰਭਾਵਿਤ ਕਰਦੀ ਹੈ।
ਹਾਲਾਂਕਿ ਮਰੀਜ਼ਾਂ ਵੱਲੋਂ ਬਿਆਨ ਕੀਤੇ ਗਏ ਅਨੁਭਵ ਖਾਸ ਕਰਕੇ ਆਖਰੀ ਸਮੇਂ ਬਿਆਨ ਕੀਤੇ ਅਨੁਭਵ ਉਸ ਸਥਿਤੀ ਨਾਲੋਂ ਬਿਲਕੁਲ ਭਿੰਨ ਹੁੰਦੇ ਹਨ।
ਲੋਕ ਸਕੂਨ ਵਿੱਚ ਡਿਲਿਰੀਅਮ(ਭਰਮ) ਤੋਂ ਬਾਹਰ ਨਹੀਂ ਨਿਕਲਦੇ। ਆਮ ਤੌਰ ਉੱਤੇ ਇਹ ਅਨੁਭਵ ਡਰ ਪੈਦਾ ਕਰਦਾ ਹੈ। ਜਿਵੇਂ, “ਮੇਰੀ ਬਾਂਹ ਉੱਤੇ ਮਕੱੜੀਆਂ ਹਨ, ਕੋਈ ਮੇਰਾ ਪਿੱਛਾ ਕਰ ਰਿਹਾ ਹੈ, ਅੱਗਾਂ ਲੱਗੀਆਂ ਹੋਈਆਂ, ਇਨ੍ਹਾਂ ਅਨੁਭਵਾਂ ਕਾਰਨ ਮਰੀਜ਼ ਖਿਝ ਜਾਂਦੇ ਹਨ।”
ਇਨ੍ਹਾਂ ਮਰੀਜ਼ਾਂ ਨੂੰ ਜਾਂ ਤਾਂ ਦਵਾਈ ਦਿੱਤੀ ਜਾਂਦੀ ਹੈ ਜਾਂ ਬਿਸਤਰੇ ਨਾਲ ਬੰਨ੍ਹਿਆ ਜਾਂਦਾ ਹੈ। ਡਿਲਿਰੀਅਮ ਦੇ ਅਨੁਭਵਾਂ ਦੀ ਜੜ੍ਹ ਸਚਾਈ ਵਿੱਚ ਨਹੀਂ ਹੁੰਦੀ ਨਾ ਹੀ ਉਹ ਚੰਗੀ ਤਰ੍ਹਾਂ ਯਾਦ ਰਹਿੰਦੇ ਹਨ।
ਜਦਕਿ ਮਰੀਜ਼ ਦੀ ਜ਼ਿੰਦਗੀ ਦੀ ਅਖੀਰ ਵਿੱਚ ਹੋਣ ਵਾਲੇ ਅਨੁਭਵ ਅਸਲੀ ਲੋਕਾਂ, ਮੌਕਿਆਂ ਅਤੇ ਘਟਨਾਵਾਂ ਉੱਤੇ ਅਧਾਰਿਤ ਹੁੰਦੇ ਹਨ। ਉਹ ਚੰਗੀ ਤਰ੍ਹਾਂ ਯਾਦ ਰਹਿੰਦੇ ਹਨ ਅਤੇ ਬਹੁਤ ਜ਼ਿਆਦਾ ਪੁਰਸਕੂਨ ਅਤੇ ਸ਼ਾਂਤ ਕਰਨ ਵਾਲੇ ਹੁੰਦੇ ਹਨ।
ਉਲਝੇ ਹੋਏ ਲੋਕਾਂ ਦੇ ਵਿਚਾਰ ਵੀ ਉਲਝੇ ਹੋਏ ਹੁੰਦੇ ਹਨ। ਜਦਕਿ ਇਨ੍ਹਾਂ ਲੋਕਾਂ ਦੇ ਅਨੁਭਵ ਸਟੀਕ, ਪ੍ਰਤੀਤੀਯੋਗ, ਯਾਦ ਰੱਖਣ ਯੋਗ ਅਤੇ ਮਹਿਸੂਸ ਕੀਤੇ ਹੁੰਦੇ ਹਨ। ਇਹ ਬਿਲਕੁਲ ਵੱਖਰੇ ਹੁੰਦੇ ਹਨ।
ਕਦੇ-ਕਦੇ ਮਰੀਜ਼ ਸੁਪਨਾ ਵੇਖਦੇ ਹਨ ਪਰ ਬਾਕੀ ਸਮੇਂ ਉਹ ਜਾਗਦੇ ਹੁੰਦੇ ਹਨ, ਕੀ ਇਨ੍ਹਾਂ ਦੋ ਕਿਸਮ ਦੇ ਤਜਰਬਿਆਂ ਵਿੱਚ ਕੋਈ ਅੰਤਰ ਹੁੰਦਾ ਹੈ।
ਇਹੀ ਇੱਕ ਚੀਜ਼ ਸੀ ਜਿਸ ਨੇ ਸਾਨੂੰ ਹੈਰਾਨ ਕੀਤਾ।ਅਸੀਂ ਇਹ ਸਵਾਲ ਪੁਛਿੱਆ ਕਿ ਜਿਸ ਵੇਲੇ ਇਹ ਹੋਰ ਰਿਹਾ ਸੀ ਕੀ ਉਹ ਉਦੋਂ ਸੁੱਤੇ ਹੋਏ ਸਨ ਜਾਂ ਸੁਪਨੇ ਲੈ ਰਹੇ ਸਨ ਜਾਂ ਜਾਗਦੇ ਸਨ। ਜਵਾਬ ਵਿੱਚ ਅੱਧੇ ਲੋਕਾਂ ਨੇ ਜਾਗਣ ਅਤੇ ਅੱਧੇ ਲੋਕਾਂ ਨੇ ਨੀਂਦ ਵਿੱਚ ਹੋਣ ਬਾਰੇ ਦੱਸਿਆ।
ਸਾਨੂੰ ਨਹੀਂ ਪਤਾ ਕਿ ਇਸ ਨਾਲ ਕੀ ਕਰਨਾ ਹੈ, ਕਿਉਂਕਿ ਅਜਿਹਾ ਨਹੀਂ ਹੁੰਦਾ ਕਿ ਤੁਸੀਂ ਕਿਸੇ ਕਮਰੇ ਵਿੱਚ ਦਾਖ਼ਲ ਹੋਵੋਂ ਅਤੇ ਅੱਧਾ ਸਮਾਂ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਹੋਣ।
ਮਰਨ ਵਿੱਚ ਸੌਣਾ ਸ਼ਾਮਲ ਹੈ, ਦਿਨ ਅਤੇ ਰਾਤ ਟੁੱਟੇ ਹੋਏ ਹੁੰਦੇ ਹਨ। ਪਰ ਮਰੀਜ਼ ਇਸ ਨੂੰ ਅਸਲੀ ਹੀ ਮੰਨਦੇ ਹਨ।
ਉਹ ਸੁਪਨੇ ਵਿੱਚ ਵੀ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਅਜਿਹਾ ਵੀ ਲੱਗ ਸਕਦਾ ਹੈ ਕਿ ਜਿਵੇਂ ਉਹ ਜਾਗਦੇ ਹੋਣ ਪਰ ਸਾਨੂੰ ਅਸਲੀਅਤ ਨਹੀਂ ਪਤਾ।
ਪਰ ਇਹ ਸਪੱਸ਼ਟ ਹੈ ਕਿ ਜੇਕਰ ਅਸੀਂ ਬਜ਼ੁਰਗਾਂ ਦੀ ਸੁਣੀਏ ਤਾਂ ਉਹ ਇਹੀ ਕਹਿੰਦੇ ਹਨ ਕਿ ਉਹ ਸੌਂ ਨਹੀਂ ਰਹੇੇ।

ਤਸਵੀਰ ਸਰੋਤ, GETTY IMAGES
ਮੌਤ ਵੇਲੇ ਬੱਚਿਆਂ ਅਤੇ ਬਾਲਗਾਂ ਦੇ ਤਜਰਬਿਆਂ ਵਿੱਚ ਕੀ ਫ਼ਰਕ ਹੈ?
ਬੱਚਿਆਂ ਨੇ ਕੁਝ ਵੀ ਲੁਕਾਅ ਕੇ ਨਹੀਂ ਰੱਖਿਆ ਹੁੰਦਾ ਇਸ ਲਈ ਉਨ੍ਹਾਂ ਦਾ ਅਨੁਭਵ ਸਰਲ ਹੁੰਦਾ ਹੈ।
ਉਨ੍ਹਾਂ ਦੇ ਅੰਦਰ ਅਸਲ ਅਤੇ ਕਲਪਨਾ ਦੀ ਕੋਈ ਦੀਵਾਰ ਨਹੀਂ ਹੁੰਦੀ।
ਉਨ੍ਹਾਂ ਦੇ ਲਈ ਨੈਤਿਕਤਾ ਦਾ ਵੀ ਕੋਈ ਸਿਧਾਂਤ ਮਾਅਨੇ ਨਹੀਂ ਰੱਖਦਾ, ਇਸ ਲਈ ਉਹ ਇੱਕ ਹੀ ਪਲ਼ ਵਿੱਚ ਜਿਉਂਦੇ ਹਨ ਅਤੇ ਜ਼ਿੰਦਗੀ ਨੂੰ ਘਟਨਾਵਾਂ ਜਾ ਸ਼ੁਰੂਆਤ ਅਤੇ ਅੰਤ ਦੀਆਂ ਸ਼੍ਰੇਣੀਆਂ ਵਿੱਚ ਨਹੀਂ ਵੰਡਦੇ।
ਅਸੀਂ ਇਹ ਵੀ ਅਕਸਰ ਦੇਖਦੇ ਹਾਂ ਕਿ ਉਨ੍ਹਾਂ ਦੇ ਤਜਰਬੇ ਕਾਫੀ ਰਚਨਾਤਮਕ ਅਤੇ ਰੰਗਦਾਰ ਹੁੰਦੇ ਹਨ, ਉਹ ਅਜਿਹਾ ਦਰਸਾਉਂਦੇ ਹਨ ਕਿ ਉਹ ਸਹਿਜ ਭਾਵ ਵਿੱਚ ਇਹ ਜਾਣਦੇ ਹਨ ਕਿ ਉਨ੍ਹਾਂ ਦਾ ਕੀ ਮਤਲਬ ਹੈ।
ਜੇਕਰ ਤੁਸੀਂ ਅਜਿਹੇ ਕਿਸੇ ਨੂੰ ਨਹੀਂ ਜਾਣਦੇ ਜਿਸ ਦੀ ਹਾਲ ਹੀ ਵਿੱਚ ਮੌਤ ਹੋਈ ਹੈ, ਤਹਾਨੂੰ ਸ਼ਾਇਦ ਅਜਿਹੇ ਪਾਲਤੂ ਕੁੱਤੇ ਬਿੱਲੀਆਂ ਬਾਰੇ ਪਤਾ ਹੋਵੇਗਾ ਜੋ ਮਾਰੇ ਗਏ ਹੋਣ ਅਤੇ ਉਹ ਹਮੇਸ਼ਾ ਸਿਹਤਮੰਦ ਰੂਪ ਵਿੱਚ ਵਾਪਸ ਆਉਂਦੇ ਹਨ।
ਬੱਚੇ ਸਾਨੂੰ ਹਮੇਸ਼ਾ ਦੱਸਦੇ ਹਨ ਕਿ ਇਸ ਤਜਰਬੇ ਦਾ ਉਨ੍ਹਾਂ ਲਈ ਮਤਲਬ ਹੁੰਦਾ ਹੈ ਕਿ ਉਨ੍ਹਾਂ ਨੂੰ ਪਿਆਰ ਹੈ ਅਤੇ ਉਹ ਇਕੱਲੇ ਨਹੀਂ ਹਨ।
ਅਜਿਹੇ ਤਜਰਬਿਆਂ ਦਾ ਪਰਿਵਾਰਾਂ ਅਤੇ ਮਰੀਜ਼ਾਂ ਦੇ ਸਬੰਧੀਆਂ ਉੱਤੇ ਕੀ ਅਸਰ ਹੁੰਦਾ ਹੈ
ਅਸੀਂ ਇਸ ਬਾਰੇ ਦੋ ਵਿਗਿਾਨਕ ਪਰਚੇ ਪ੍ਰਕਾਸ਼ਿਤ ਕੀਤੇ ਜਿਸ ਵਿੱਚ 750 ਇੰਟਰਵਿਊ ਸਨ ਅਤੇ ਨਤੀਜੇ ਹੈਰਾਨੀਜਨਕ ਸਨ।
ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜੋ ਮਰੀਜ਼ਾਂ ਦੇ ਲਈ ਚੰਗਾ ਹੈ ਉਹ ਉਨ੍ਹਾਂ ਨਾਲ ਪਿਆਰ ਕਰਨ ਵਾਲੇ ਲੋਕਾਂ ਲਈ ਵੀ ਚੰਗਾ ਹੈ।
ਲੋਕ ਜਿਸ ਤਰੀਕੇ ਨਾਲ ਸਾਨੂੰ ਛੱਡ ਕੇ ਜਾਂਦੇ ਹਨ ਇਹ ਬਹੁਤ ਅਹਿਮ ਹੈ, ਕੀ ਅਸੀਂ ਮੌਤ ਨੂੰ ਖਾਲੀਪਣ ਜਾਂ ਨਿਰਾਸ਼ਾ ਵਜੋਂ ਦੇਖਦੇ ਹਾਂ ਜਾਂ ਅਸੀਂ ਇਸ ਨੂੰ ਆਪਣੇ ਪਿਆਰੇ ਸਕਿਆਂ ਨਾਲ ਜੁੜਨਾ ਮੰਨਦਾ ਹੈ।
ਅਸੀਂ ਇੱਕ ਬਹੁਤ ਹੀ ਦਿਲਚਸਪ ਅਧਿਐਨ ਕੀਤਾ ਜਿਸ ਵਿੱਚ ਅਸੀਂ ਕਿਸੇ ਦੇ ਜਾਣ ਮਗਰੋਂ ਹੋਣ ਵਾਲੇ ਦੁੱਖ ਦਾ ਅਧਿਐਨ ਕੀਤਾ।
ਇਸ ਨੂੰ ਮਾਪਣ ਦੇ ਕਈ ਤਰੀਕੇ ਹਨ ਕਿ ਲੋਕ ਇਸ ਦੁੱਖ ਤੋਂ ਅੱਗੇ ਕਿਵੇਂ ਵੱਧਦੇ ਹਨ ਜਾਂ ਕੀ ਉਹ ਮਰ ਗਏ ਲੋਕਾਂ ਨੂੰ ਚੰਗੇ ਤਰੀਕੇ ਯਾਦ ਕਰ ਸਕਦੇ ਹਨ।
ਤੁਸੀਂ ਨਿਊਰੋਬਾਇਓਲਜੀ ਵਿੱਚ ਪੀਐੱਚਡੀ ਕੀਤੀ ਹੋਈ ਹੈ, ਪਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਇਸ ਅਨੁਭਵ ਦੇ ਪੈਦਾ ਹੋਣ ਦੇ ਸਰੋਤਾਂ ਬਾਰੇ ਨਹੀਂ ਦੱਸ ਸਕਦੇ ਅਤੇ ਇਸ ਨੂੰ ਸਮਝਣਾ ਬਹੁਤ ਮਹੱਤਵਪੂਰਨ ਹੈ। ਇਸ ਬਾਰੇ ਤੁਹਾਡਾ ਨਜ਼ਰੀਆ ਕਿਵੇਂ ਬਦਲਿਆ?
ਤੁਸੀਂ ਨਿਊਰੋਬਾਇਓਲਜੀ ਵਿੱਚ ਪੀਐੱਚਡੀ ਕੀਤੀ ਹੋਈ ਹੈ, ਪਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਇਸ ਅਨੁਭਵ ਦੇ ਪੈਦਾ ਹੋਣ ਦੇ ਸਰੋਤਾਂ ਬਾਰੇ ਨਹੀਂ ਦੱਸ ਸਕਦੇ ਅਤੇ ਇਸ ਨੂੰ ਸਮਝਣਾ ਬਹੁਤ ਮਹੱਤਵਪੂਰਨ ਹੈ। ਇਸ ਬਾਰੇ ਤੁਹਾਡਾ ਨਜ਼ਰੀਆ ਕਿਵੇਂ ਬਦਲਿਆ?
ਮੈਂ ਅਜਿਹੇ ਕੇਸ ਦੇਖੇ ਜਿਹੜੇ ਬਹੁਤ ਡੂੰਘੇ ਹਨ ਅਤੇ ਮਰੀਜ਼ ਲਈ ਇਸ ਦਾ ਮਤਲਬ ਪੂਰਾ ਸਪਸ਼ਟ ਅਤੇ ਸਾਫ ਸੀ। ਮੈਨੂੰ ਅਜਿਹਾ ਲੱਗਾ ਜਿਵੇਂ ਮੈਂ ਬਾਹਰੋਂ ਆਇਆ ਹੋਵਾਂ।
ਕਿਸੇ ਬਿਮਾਰੀ ਦੇ ਕਾਰਨ ਦੀ ਪੜਤਾਲ ਕਰਨਾ ਬੇਅਰਥ ਲੱਗਾ। ਮੈਂ ਇਸ ਨਤੀਜੇ ਉੱਤੇ ਪਹੁੰਚਿਆ ਕਿ ਇਸ ਬਾਰੇ ਸਨਮਾਨ ਰੱਖਣਾ ਬਹੁਤ ਮਹੱਤਵਪੂਰਨ ਹੈ। ਇਹ ਤੱਥ ਮੈਂ ਇਸ ਦੀ ਹੋਂਦ ਬਾਰੇ ਖੋਜ ਨਹੀਂ ਕਰ ਸਕਿਆ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਮਰੀਜ਼ ਦੇ ਤਜਰਬੇ ਨੂੰ ਘਟਾਉਂਦਾ ਨਹੀਂ ਹੈ।
ਬੈੱਡ ਉੱਤੇ ਪਏ ਮਰੀਜ਼ਾਂ ਦੇ ਸਿਰ ਉੱਤੇ ਖੜ੍ਹੇ ਹੋਣ ਦੀ ਥਾਂ ਮੈਂ ਉਨ੍ਹਾਂ ਦੇ ਕੋਲ ਅਰਾਮ ਨਾਲ ਬੈਠਣ ਦਾ ਨਿਰਣਾ ਲਿਆ।
ਕਿਸੇ ਗੱਲ ਨੂੰ ਡਾਕਟਰੀ ਉਲਝਣ ਵਿੱਚ ਫਸਾਉਣਾ ਮੈਨੂੰ ਗਲਤ ਲੱਗਿਆ, ਇਹ ਅਨੁਭਵ ਕਿਸੇ ਦੇ ਨਿੱਜੀ ਹਨ ਅਤੇ ਮੈਂ ਇਸ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੁੰਦਾ।

ਤਸਵੀਰ ਸਰੋਤ, Getty Images
ਤੁਸੀਂ ਪਹਿਲਾਂ ਹੀ ਇਹ ਦੱਸ ਚੁੱਕੇ ਹੋ ਕਿ ਅਜਿਹੇ ਤਜਰਬਿਆਂ ਬਾਰੇ ਜ਼ਿਆਦਾ ਜਾਣਕਾਰੀ ਮਨੁੱਖੀ ਵਿਗਿਆਨ ਤੋਂ ਆਉਂਦੀ ਹੈ ਅਤੇ ਮੈਡੀਕਲ ਖੋਜ ਤੋਂ ਇਸ ਬਾਰੇ ਜ਼ਿਆਦਾ ਪਤਾ ਨਹੀਂ ਲੱਗਾ। ਮੈਡੀਸਿਨ ਵਿਗਿਆਨ ਇਸ ਉੱਤੇ ਜ਼ਿਆਦਾ ਧਿਆਨ ਕਿਉਂ ਨਹੀਂ ਦਿੰਦਾ ਅਤੇ ਕੀ ਤੁਸੀਂ ਪਿਛਲੇ ਦਿਨਾਂ ਵਿੱਚ ਇਸ ਵਿੱਚ ਬਦਲਾਅ ਦੇਖਿਆ ਹੈ ?
ਨਹੀਂ, ਮੈਨੂੰ ਲੱਗਦਾ ਹੈ ਕਿ ਹਾਲਾਤ ਹੋਰ ਖ਼ਰਾਬ ਹੋ ਰਹੇ ਹਨ।
ਮੈਨੂੰ ਲੱਗਦਾ ਹੈ ਕਿ ਇਸ ਬਾਰੇ ਖੁੱਲ੍ਹ ਕੇ ਸੋਚਣ ਦੀ ਲੋੜ ਹੈ ਜਦਕਿ ਸਾਇੰਸ ਵਿੱਚ ਸਬੂਤਾਂ ਅਤੇ ਤਰਕ ਦੀ ਲੋੜ ਪੈਂਦੀ ਹੈ।
ਇਸ ਲਈ ਮੈਡਿਸਿਨ ਵਿਗਿਆਨ ਦੇ ਖੇਤਰ ਵਿੱਚ ਅਸੀਂ ਮੌਤ ਦੀ ਸਰੀਰਕ ਪ੍ਰਕਿਰਿਆ ਨੂੰ ਵੇਖਦੇ ਹਾਂ ਅਤੇ ਅਸੀਂ ਮਰਨ ਦੇ ਤਜਰਬੇ ਵੱਲ ਧਿਆਨ ਨਹੀਂ ਦਿੰਦੇ ਅਤੇ ਇੱਥੇ ਹੀ ਸਭ ਤੋਂ ਵੱਡਾ ਅੰਤਰ ਹੈ।
ਅਤੇ ਜੋ ਬਦਲ ਰਿਹਾ ਹੈ ਉਹ ਇਹ ਹੈ ਕਿ ਵਿਗਿਆਨ ਇਸ ਦੇ ਨਾਲ ਹੀ ਪਿਆਰ ਵਿੱਚ ਹੈ ਅਤੇ ਆਪਣੀ ਕਲਾ ਗੁਆ ਚੁੱਕਾ ਹੈ।

ਤਸਵੀਰ ਸਰੋਤ, Getty Images
ਕੀ ਤੁਸੀਂ ਧਾਰਮਿਕ ਹੋ? ਕੀ ਤੁਸੀਂ ਮੌਤ ਤੋਂ ਬਾਅਦ ਦੀ ਜ਼ਿੰਦਗੀ ਵਿੱਚ ਯਕੀਨ ਰੱਖਦੇ ਹੋ? ਕੀ ਇਸ ਵਿਸ਼ੇ ਉੱਤੇ ਕੰਮ ਕਰਦਿਆਂ ਤੁਹਾਡੀ ਸੋਚ ਵਿੱਚ ਬਦਲਾਅ ਆਇਆ ਹੈ।
ਜਦੋਂ ਅਸੀਂ ਅਧਿਐਨ ਸ਼ੁਰੂ ਕੀਤਾ ਅਸੀਂ ਸ਼ੁਰੂ ਤੋਂ ਹੀ ਅਨੁਸ਼ਾਸਨ ਵਿੱਚ ਰਹੇ ਹਾਂ ਅਤੇ ਅਸੀਂ ਮੌਤ ਤੋਂ ਬਾਅਦ ਇਸ ਦੀ ਵਿਆਖਿਆ ਨਹੀਂ ਕੀਤੀ ਹੈ।
ਕਿਉਂਕਿ ਅਸੀਂ ਇਸ ਦੀ ਵਿਆਖਿਆ ਨਹੀਂ ਕਰਨੀ ਚਾਹੁੰਦੇ ਸੀ, ਅਸੀਂ ਬੱਸ ਮੌਤ ਦੀ ਪ੍ਰਕਿਰਿਆ ਨੂੰ ਦੇਖਣਾ ਚਾਹੁੰਦੇ ਸੀ ਤਾਂ ਜੋ ਇਸ ਨੂੰ ਇੱਕ ਰਹੱਸ ਦੇ ਰੂਪ ਵਿੱਚ ਦੇਖ ਸਕੀਏ।
ਅਸੀਂ ਮਰੀਜ਼ ਦੇ ਅਨੁਭਵ ਅਤੇ ਉਸ ਵੱਲੋਂ ਕਹੀਆਂ ਗੱਲਾਂ ਦਾ ਸਤਿਕਾਰ ਕਰਨਾ ਚਾਹੁੰਦੇ ਸੀ ਉਹ ਵੀ ਬਗ਼ੈਰ ਕਿਸੇ ਛੇੜਛਾੜ ਦੇ ।
ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਤੱਥਾਂ ਉੱਤੇ ਕੇਂਦਰਤ ਰੱਖਿਆ। ਮੌਤ ਇੱਕ ਦਰਵਾਜ਼ੇ ਦੇ ਵਾਂਗ ਹੈ ਇੱਥੇ ਇੱਕ 'ਕੀਹੋਲ' ਹੈ। ਤੁਸੀਂ ਚੀਜ਼ਾਂ ਨੂੰ ਵੱਖ-ਵੱਖ ਤਰੀਕਿਆਂ ਵਿੱਚ ਦੇਖ ਸਕਦੇ ਹੋ।
ਇਸ ਲਈ ਅਸੀਂ ਇਸ ਬਾਰੇ ਪੂਰੇ ਅਨੁਸ਼ਾਸਨ ਵਿੱਚ ਰਹੇ ਕਿ ਅਸੀਂ ਕੋਈ ਵਿਆਖਿਆ ਨਾ ਕਰੀਏ।
ਪਰ ਇਹ ਕਹਿਣ ਤੋਂ ਬਾਅਦ ਵੀ ਮੈਂ ਇਹੀ ਕਹਾਂਗਾ ਕਿ ਮੈਂ ਧਾਰਮਿਕ ਨਹੀ ਹਾਂ। ਪਰ ਮੈਂ ਇਸ ਸਭ ਬਾਰੇ ਖੁੱਲ੍ਹੀ ਸੋਚ ਰੱਖਦਾ ਹਾਂ।
ਮੈਨੂੰ ਨਹੀਂ ਪਤਾ ਕਿ ਮੈਂ ਕੀ ਹਾਂ ਪਰ ਮੇਰੇ ਅੰਦਰ ਇਸ ਬਾਰੇ ਬਹੁਤ ਸਤਿਕਾਰ ਹੈ ਕਿ ਅਤੇ ਇਹ ਮੇਰੇ ਅੰਦਰ ਹੋਰ ਉਮੀਦ ਭਰਦਾ ਹੈ।
ਇਸ ਦੇ ਨਾਲ ਹੀ ਹੋਰ ਵੀ ਚੀਜ਼ਾਂ ਹਨ, ਇਹ ਵੀ ਹੈ ਕਿ ਅਸੀਂ ਜਿਨ੍ਹਾਂ ਲੋਕਾਂ ਨੂੰ ਪਿਆਰ ਕਰਦੇ ਹਾਂ ਉਨ੍ਹਾਂ ਨੂੰ ਕਦੇ ਗਵਾਉਂਦੇ ਨਹੀਂ ਹਾਂ, ਉਹ ਸਾਡੇ ਲਈ ਮੌਜੂਦ ਰਹਿੰਦੇ ਹਨ। ਉਹ ਸਿਰਫ਼ ਤਸਵੀਰਾਂ ਜਾਂ ਯਾਦਾਂ ਵਿੱਚ ਨਹੀ ਉਵੇਂ ਵੀ ਸਾਡੇ ਕੋਲ ਹਾਜ਼ਰ ਰਹਿੰਦੇ ਹਨ।
ਮੈਂ ਅਜਿਹੇ 95 ਸਾਲ ਦੇ ਬਜ਼ੁਰਗ ਵੀ ਦੇਖੇ ਹਨ ਜਿਨ੍ਹਾਂ ਨੇ ਆਪਣੀ ਮਾਂ 5 ਸਾਲ ਦੀ ਉਮਰ ਵਿੱਚ ਗਵਾ ਦਿੱਤੀ ਸੀ ਅਤੇ 9 ਦਹਾਕਿਆਂ ਬਾਅਦ ਉਹ ਉੱਥੇ ਹੀ ਮੌਜੂਦ ਸੀ ਉਹ ਉਸ ਦੀ ਸੁਗੰਧ ਵੀ ਮਹਿਸੂਸ ਸੁੰਘ ਸਕਦੇ ਹਨ।
ਇਸ ਤੋਂ ਬਾਅਦ ਤੁਸੀਂ ਕੁਝ ਅਜਿਹਾ ਮਹਿਸੂਸ ਕਰਦੇ ਹੋ ਕਿ ਇਸ ਤੋਂ ਬਾਅਦ ਵੀ ਕੁਝ ਹੈ। ਮੌਤ ਜਾਂ ਮੌਤ ਦੀ ਪ੍ਰਕਿਰਿਆ ਦੀ ਵਿਆਖਿਆ ਖਾਲੀਪਣ ਵਜੋਂ ਨਹੀਂ ਕੀਤੀ ਜਾ ਸਕਦੀ।












