ਸਾਨੂੰ ਸੁਫ਼ਨੇ ਕਿਉਂ ਆਉਂਦੇ ਹਨ, ਕੀ ਤੁਸੀਂ ਵੀ ਵਾਰ-ਵਾਰ ਇੱਕੋ ਸੁਫ਼ਨਾ ਦੇਖਦੇ ਹੋ

ਸੁਫ਼ਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਫ਼ਨੇ ਕਿਸੇ ਜਾਦੂਈ ਦੁਨੀਆ ਵਰਗੇ ਹੁੰਦੇ ਹਨ, ਜਿੱਥੇ ਚੀਜ਼ਾਂ ਨਾਟਕੀ ਢੰਗ ਨਾਲ ਨਜ਼ਰ ਆਉਂਦੀਆਂ ਹਨ
    • ਲੇਖਕ, ਬੀਬੀਸੀ
    • ਰੋਲ, ਸੀਰੀਜ਼ ''ਦਿ ਕਿਊਰੀਅਸ ਕੇਸਿਜ਼ ਆਫ ਰਦਰਫ਼ੋਰਡ ਐਂਡ ਫ੍ਰਾਈ''

ਤੁਸੀਂ ਸ਼ਹਿਰ ਦੇ ਮੱਧ 'ਚ ਸਥਿਤ ਇੱਕ ਸ਼ਾਨਦਾਰ ਇਮਾਰਤ ਦੀ ਸਭ ਤੋਂ ਉੱਪਰਲੀ ਮੰਜ਼ਿਲ 'ਤੇ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਇੰਟਰਵਿਊ ਦੇਣ ਆਏ ਹੋ।

ਇੰਟਰਵਿਊ ਲਈ ਕਮਰੇ ਵਿੱਚ ਦਾਖਲ ਹੋਣ 'ਤੇ ਤੁਸੀਂ ਵੇਖਦੇ ਹੋ ਕਿ ਇੱਕ ਵੱਡੀ ਮੇਜ਼ ਦੇ ਦੁਆਲੇ ਕੰਪਨੀ ਦੇ ਸੀਈਓ ਸਮੇਤ ਹੋਰ ਵੱਡੇ ਅਧਿਕਾਰੀ ਬੈਠੇ ਹਨ ਅਤੇ ਅਚਾਨਕ ਤੁਹਾਨੂੰ ਧਿਆਨ ਆਉਂਦਾ ਹੈ ਕਿ ਤੁਸੀਂ ਤਾਂ ਕੱਪੜੇ ਹੀ ਨਹੀਂ ਪਹਿਨੇ ਤੇ ਬਿਨਾਂ ਕੱਪੜਿਆਂ ਦੇ ਹੀ ਸਾਰਿਆਂ ਦੇ ਸਾਹਮਣੇ ਆ ਖੜ੍ਹੇ ਹੋ।

ਕੋਈ ਗੱਲ ਨਹੀਂ, ਘਬਰਾਓ ਨਾ। ਇਹ ਬੱਸ ਇੱਕ ਸੁਫ਼ਨਾ ਹੈ। ਇੱਕ ਚੀਜ਼ ਜੋ ਮਨੁੱਖਾਂ ਵਿੱਚ ਇੱਕੋ ਜਿਹੀ ਹੈ, ਉਹ ਹੈ ਅਜਿਹੇ ਸੁਫ਼ਨਿਆਂ ਦੇ ਤਜਰਬੇ ਤੇ ਜੇਕਰ ਸੁਫ਼ਨੇ ਸਾਨੂੰ ਯਾਦ ਰਹਿਣ ਤਾਂ ਅਸੀਂ ਇਨ੍ਹਾਂ ਨੂੰ ਸਮਝਣ ਲਈ ਚੇਤਨ ਅਵਸਥਾ ਵਿੱਚ ਕੋਸ਼ਿਸ਼ ਕਰਦੇ ਹਾਂ।

ਪਰ ਅਸੀਂ ਅਜਿਹੇ ਸੁਫ਼ਨੇ ਕਿਉਂ ਵੇਖਦੇ ਹਾਂ ਅਤੇ ਉੱਪਰ ਦਿੱਤੀ ਸਥਿਤੀ ਅਨੁਸਾਰ ਸਾਨੂੰ ਕੋਈ ਇੱਕੋ ਸੁਫ਼ਨਾ ਵਾਰ-ਵਾਰ ਕਿਉਂ ਆਉਂਦਾ ਹੈ?

ਇਹੀ ਸਵਾਲ, ਪਨਾਮਾ ਨਹਿਰ ਦੇ ਨੇੜੇ ਇੱਕ ਜੰਗਲੀ ਇਲਾਕੇ ਗਮਬੋਆ ਵਿੱਚ ਰਹਿਣ ਵਾਲੀ ਇੱਕ 9 ਸਾਲਾ ਬੱਚੀ, ਮਿਲਾ ਓਡੀਆ ਨੇ ਸਾਡੇ ਕਿਊਰੀਅਸ ਕੇਸ ਵਿਗਿਆਨੀ ਐਡਮ ਰਦਰਫ਼ੋਰਡ ਅਤੇ ਹਾਨਾ ਫ੍ਰਾਈ ਨੂੰ ਪੁੱਛਿਆ।

ਇਹ ਵਾਕਈ ਇੱਕ ਜਾਦੂਈ ਦੁਨੀਆ ਹੈ।

ਸਾਡੇ ਵਿੱਚੋਂ ਬਹੁਤਿਆਂ ਨੂੰ ਇੱਕੋ ਤਰ੍ਹਾਂ ਦੇ ਸੁਫ਼ਨੇ ਆਉਂਦੇ ਹਨ- ਜਿਵੇਂ ਦੰਦ ਟੁੱਟਣਾ, ਕਾਲਜ ਤੋਂ ਪਾਸ ਹੋਣਾ ਅਤੇ ਮਹਿਸੂਸ ਹੋਣਾ ਕਿ ਅਸੀਂ ਤਾਂ ਕਦੇ ਕਲਾਸ 'ਚ ਹੀ ਨਹੀਂ ਗਏ ਜਾਂ ਫਿਰ ਜਨਤਕ ਸਥਾਨ 'ਤੇ ਬਿਨਾਂ ਕੱਪੜਿਆਂ ਦੇ ਘੁੰਮਣਾ ਆਦਿ।

ਅਜਿਹੇ ਕੁਝ ਸੁਫ਼ਨੇ ਤੁਹਾਨੂੰ ਥੋੜ੍ਹਾ ਪਰੇਸ਼ਾਨ ਕਰ ਸਕਦੇ ਹਨ ਪਰ ਕੁਝ ਸੁਪਨੇ ਮਜ਼ੇਦਾਰ ਵੀ ਹੁੰਦੇ ਹਨ - ਜਿਵੇਂ ਹਵਾ ਵਿੱਚ ਉੱਡਣਾ।

ਇਹ ਵੀ ਪੜ੍ਹੋ:

ਨਾਲ ਹੀ ਕੁਝ ਸੁਫ਼ਨੇ ਅਜਿਹੇ ਵੀ ਹੁੰਦੇ ਹਨ ਜੋ ਬਿਲਕੁਲ ਅਜੀਬ ਹੁੰਦੇ ਹਨ ਅਤੇ ਇਹ ਅਸਲ ਦੇ ਨੇੜੇ ਹੁੰਦੇ ਹਨ, ਜਿਸ ਕਾਰਨ ਸਾਡਾ ਧਿਆਨ ਇਨ੍ਹਾਂ 'ਤੇ ਬਹੁਤ ਜ਼ਿਆਦਾ ਜਾਂਦਾ ਹੈ।

ਸ਼ਾਇਦ ਇਹੀ ਕਾਰਨ ਹੈ ਕਿ ਮਸ਼ਹੂਰ ਸ਼ੋਅਰਲਿਸਟ (ਯੂਰਪ ਦੀ ਇੱਕ ਸੱਭਿਆਚਰਕ ਲਹਿਰ) ਕਲਾਕਾਰ ਸੈਲਵਾਡੋਰ ਡਾਲੀ ਸੌਣ ਤੋਂ ਪਹਿਲਾਂ ਸੀ ਉਰੰਚੀਜ਼ (ਸਮੁੰਦਰੀ ਜੀਵਾਂ) ਨਾਲ ਲਿਪਟੀ ਹੋਈ ਚਾਕਲੇਟ ਖਾਂਦੇ ਸਨ ਤਾਂ ਜੋ ਆਪਣੇ ਸੁਫ਼ਨਿਆਂ ਨੂੰ ਸਮਝ ਸਕਣ ਜੋ ਕਿ ਉਨ੍ਹਾਂ ਨੂੰ ਕੰਮ ਲਈ ਪ੍ਰੇਰਨਾ ਦਿੰਦੇ ਸਨ।

ਉਹ ਕਿੱਸਾ ਸੱਚ ਜਾਂ ਦੰਦਕਥਾ ਹੋ ਸਕਦਾ ਹੈ ਪਰ ਉਨ੍ਹਾਂ ਦੀਆਂ ਪੇਂਟਿੰਗਾਂ ਨੂੰ ਜਾਣ ਕੇ ਅਜਿਹਾ ਲਗਦਾ ਹੈ ਕਿ ਕੁਝ ਖਾਸ ਤਾਂ ਜ਼ਰੂਰ ਸੀ।

ਵਿਸ਼ੇ ਅਤੇ ਸਥਿਤੀਆਂ

ਇਨ੍ਹਾਂ ਸਾਰੇ ਕਿਆਸਾਂ ਤੋਂ ਇਲਾਵਾ, ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਬਹੁਤ ਸਾਰੇ ਵਿਗਿਆਨੀ, ਸੁਫ਼ਨਿਆਂ ਦੀ ਇਸ ਕਲਪਨਾ ਭਰੀ ਦੁਨੀਆਂ ਨੂੰ ਸਮਝਣ ਅਤੇ ਇਸ ਦੇ ਕਾਰਨਾਂ ਨੂੰ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ।

ਸੈਲਵਾਡੋਰ ਡਾਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਲਾਕਾਰ ਸੈਲਵਾਡੋਰ ਡਾਲੀ ਦੇ ਕੰਮ ਨੂੰ ਸੁਫ਼ਨਿਆਂ ਦੇ ਸਭ ਤੋਂ ਨੇੜੇ ਦੀ ਚੀਜ਼ ਮੰਨਿਆ ਜਾ ਸਕਦਾ ਹੈ।

ਬਿੱਲ ਡੋਮਹੋਰਫ ਅਜਿਹੇ ਹੀ ਇੱਕ ਵਿਗਿਆਨੀ ਹਨ, ਜਿਨ੍ਹਾਂ ਦੀ ਸੁਫ਼ਨਿਆਂ 'ਤੇ ਹੋ ਰਹੇ ਇਸ ਅਧਿਐਨ ਵਿੱਚ ਮੁੱਖ ਭੂਮਿਕਾ ਹੈ।

ਉਨ੍ਹਾਂ ਨੇ ਇੱਕ ਆਨਲਾਈਨ ''ਡ੍ਰੀਮ ਬੈਂਕ'' ਵਿੱਚ ਦੁਨੀਆਂ ਭਰ ਦੇ ਲੋਕਾਂ ਤੋਂ 20 ਹਜ਼ਾਰ ਤੋਂ ਜ਼ਿਆਦਾ ਸੁਫ਼ਨਿਆਂ ਦੀਆਂ ਰਿਪੋਰਟਾਂ ਇਕੱਠੀਆਂ ਕੀਤੀਆਂ ਹਨ ਤਾਂ ਜੋ ਉਹ ਇਹ ਅਧਿਐਨ ਕਰ ਸਕਣ ਕਿ ਇਨ੍ਹਾਂ ਦੇ ਕੀ-ਕੀ ਪੈਟਰਨ ਮੌਜੂਦ ਹਨ ਅਤੇ ਇਨ੍ਹਾਂ ਨਾਲ ਕੀ-ਕੀ ਸਿਧਾਂਤ (ਥਿਓਰੀਆਂ) ਬਣਦੇ ਹਨ।

ਵੀਡੀਓ ਕੈਪਸ਼ਨ, ਇਹ ਹੈ ਬੁਰੇ ਸੁਪਨਿਆਂ ਦਾ ਕਾਰਨ

ਡੋਮਹੋਰਫ ਕਹਿੰਦੇ ਹਨ, ''ਸੁਪਨੇ ਸਾਡੀਆਂ ਚਿੰਤਾਵਾਂ ਨੂੰ ਨਾਟਕੀ ਰੂਪ ਦਿੰਦੇ ਹਨ ਅਤੇ ਅਕਸਰ ਇਹ ਸਭ ਤੋਂ ਮਾੜੀ ਸਥਿਤੀ ਬਾਰੇ ਦਿਖਾਉਂਦੇ ਹਨ। ਅਸੀਂ ਪੇਪਰ ਵਿੱਚ ਫੇਲ੍ਹ ਹੋ ਸਕਦੇ ਹਾਂ ਅਤੇ ਨਾਟਕ ਦੌਰਾਨ ਆਪਣੀਆਂ ਲਾਈਨਾਂ ਭੁੱਲ ਸਕਦੇ ਹਾਂ।''

''ਸੁਪਨਿਆਂ ਵਿੱਚ ਸਾਡੀਆਂ ਇੱਛਾਵਾਂ ਹੀ ਨਹੀਂ ਬਲਕਿ ਸਾਡੀਆਂ ਚਿੰਤਾਵਾਂ, ਸਾਡੇ ਡਰ ਅਤੇ ਰੁਚੀਆਂ ਵੀ ਸ਼ਾਮਲ ਹੁੰਦੇ ਹਨ। ਜੇ ਮੇਰੇ ਕੋਲ ਹਫਤਿਆਂ ਜਾਂ ਮਹੀਨਿਆਂ ਦੌਰਾਨ ਇਕੱਠੇ ਕੀਤੇ ਤੁਹਾਡੇ 100 ਸੁਪਨੇ ਹੋਣ ਤਾਂ ਇਨ੍ਹਾਂ ਵਿੱਚ ਵੱਖ-ਵੱਖ ਇਕਸਾਰਤਾ ਅਤੇ ਵਿਸ਼ੇ ਹੋਣਗੇ।''

ਰੈਪਿਡ ਆਈ ਮੂਵਮੈਂਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਵੀ ਲੋਕ ਇੱਕ ਰੈਪਿਡ ਆਈ ਮੂਵਮੈਂਟ ਜਾਂ ਆਰਈਐਮ ਚੱਕਰ ਤੋਂ ਬਾਅਦ ਨੀਂਦ ਤੋਂ ਜਾਗਦੇ ਹਨ ਤਾਂ ਉਹ ਸੁਪਨਾ ਦੇਖਣ ਦੀ ਗੱਲ ਕਹਿੰਦੇ ਹਨ

ਹਾਲਾਂਕਿ, ਹਰੇਕ ਵਿਅਕਤੀ ਦੀਆਂ ਆਪਣੀਆਂ-ਆਪਣੀਆਂ ਸਮੱਸਿਆਵਾਂ ਹੁੰਦੀਆਂ ਹਨ, ਪਰ ਕੁਝ ਮਸਲੇ ਅਜਿਹੇ ਵੀ ਹੁੰਦੇ ਹਨ ਜੋ ਸਾਨੂੰ ਸਾਰਿਆਂ ਨੂੰ ਪਰੇਸ਼ਾਨ ਕਰਦੇ ਹਨ - ਜਿਵੇਂ ਕਿ ਕੋਈ ਅਣਜਾਣ ਵਿਅਕਤੀ।

ਖੋਜਕਰਤਾ ਕਹਿੰਦੇ ਹਨ ਕਿ ਸਾਡੇ ਸੁਫ਼ਨਿਆਂ ਵਿੱਚ ਔਰਤਾਂ ਅਤੇ ਮਰਦਾਂ ਦੋਵਾਂ ਲਈ ਅਣਜਾਣ ਵਿਅਕਤੀ ਖਤਰਨਾਕ ਹੁੰਦੇ ਹਨ। ਕਈ ਵਾਰ ਲੋਕ ਡਰਿਆ ਹੋਇਆ ਮਹਿਸੂਸ ਕਰਦੇ ਹਨ ਅਤੇ ਫਿਰ ਉਹ ਸਤਾਏ ਜਾਣ ਦਾ ਸੁਪਨਾ ਵੇਖਦੇ ਹਨ।

ਅਜਿਹੇ ਸੁਫ਼ਨੇ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਆਉਂਦੇ ਹਨ ਪਰ ਇਹ ਸਾਡੇ ਸੁਫ਼ਨਿਆਂ ਦਾ ਸਿਰਫ਼ 1% ਹੀ ਹੁੰਦੇ ਹਨ। ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਇਸ 1% ਵਿੱਚ ਸਿਰਫ਼ ਉਹੀ ਸੁਪਨੇ ਸ਼ਾਮਲ ਹਨ ਜੋ ਸਾਨੂੰ ਯਾਦ ਰਹਿੰਦੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪਰ ਜਦੋਂ ਅਸੀਂ ਸੁਪਨਾ ਵੇਖ ਰਹੇ ਹੁੰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਕੀ ਹੋ ਰਿਹਾ ਹੁੰਦਾ ਹੈ?

ਆਰਈਐੱਮ (REM) ਸਲੀਪ

ਇਸ ਦਾ ਜਵਾਬ ਯੂਨੀਵਰਸਿਟੀ ਆਫ ਸ਼ਿਕਾਗੋ ਦੇ ਇੱਕ ਮਨੋਵਿਗਿਆਨੀ, ਇਯੌਗੇਨੇ ਐਸੇਰਿੰਸਕੀ ਨੂੰ ਦਸੰਬਰ 1951 ਦੀ ਇੱਕ ਸਰਦ ਰਾਤ ਨੂੰ ਮਿਲਣਾ ਸ਼ੁਰੂ ਹੋਇਆ।

ਐਸੇਰਿੰਸਕੀ ਨੇ ਆਪਣੇ 8 ਸਾਲਾ ਬੇਟੇ ਨੂੰ ਇੱਕ ਈਈਜੀ ਮਸ਼ੀਨ ਨਾਲ ਜੋੜਿਆ ਤਾਂ ਜੋ ਉਹ ਮੁੰਡੇ ਦੇ ਸੌਣ ਦੌਰਾਨ ਦਿਮਾਗ 'ਚ ਪੈਦਾ ਹੋਣ ਵਾਲੀਆਂ ਤਿਰੰਗਾਂ ਨੂੰ ਜਾਂਚ ਸਕਣ।

ਸ਼ੁਰੂ ਵਿੱਚ ਤਾਂ ਉਨ੍ਹਾਂ ਨੂੰ ਕੁਝ ਖਾਸ ਦਿਖਾਈ ਨਹੀਂ ਦਿੱਤਾ ਪਰ ਫਿਰ ਅਚਾਨਕ ਉਸ ਯੰਤਰ ਦੀਆਂ ਸੂਈਆਂ ਹਿੱਲਣੀਆਂ ਸ਼ੁਰੂ ਹੋ ਗਈਆਂ।

ਐਸੇਰਿੰਸਕੀ ਨੂੰ ਲੱਗਾ ਕਿ ਸ਼ਾਇਦ ਉਨ੍ਹਾਂ ਦਾ ਬੇਟਾ ਉੱਠ ਗਿਆ ਹੋਵੇਗਾ, ਪਰ ਜਦੋਂ ਉਹ ਆਪਣੇ ਬੇਟੇ ਦੇ ਕਮਰੇ ਵਿੱਚ ਗਏ ਤਾਂ ਇਹ ਵੇਖ ਕੇ ਹੈਰਾਨ ਸਨ ਕਿ ਉਹ ਤਾਂ ਅਜੇ ਵੀ ਸੁੱਤਾ ਹੀ ਪਿਆ ਸੀ। ਜਦਕਿ ਮਾਨੀਟਰ ਦਿਖਾ ਰਿਹਾ ਸੀ ਕਿ ਮੁੰਡੇ ਦਾ ਦਿਮਾਗ ਅਤੇ ਅੱਖਾਂ ਜਾਗ੍ਰਿਤ ਅਵਸਥਾ (ਸਰਗਰਮ) ਵਿੱਚ ਸਨ।

ਐਸੇਰਿੰਸਕੀ ਨੇ ਸੁਫ਼ਨੇ ਦੀ ਇਸ ਘਟਨਾ ਨੂੰ ''ਰੈਪਿਡ ਆਈ ਮੂਵਮੈਂਟ'' ਜਾਂ ਆਰਈਐਮ ਕਿਹਾ।

ਇਹ ਆਰਈਐਮ ਚੱਕਰ ਹਰ 90 ਮਿੰਟਾਂ ਬਾਅਦ ਹੁੰਦੇ ਜਾਂ ਆਉਂਦੇ ਹਨ ਅਤੇ ਅੱਧੇ ਘੰਟੇ ਤੱਕ ਚੱਲ ਸਕਦੇ ਹਨ। ਬਾਲਗਾਂ ਵਿੱਚ ਇਹ ਨੀਂਦ ਦਾ ਚੌਥਾ ਹਿੱਸਾ ਹੁੰਦੇ ਹਨ।

ਵੀਡੀਓ ਕੈਪਸ਼ਨ, ਕੀ ਤੰਦੂਏ ਵੀ ਸੁਪਨੇ ਦੇਖਦੇ ਹਨ?

ਇਹ ਵੇਖਿਆ ਗਿਆ ਹੈ ਕਿ ਜਦੋਂ ਵੀ ਲੋਕ ਇੱਕ ਆਰਈਐਮ ਚੱਕਰ ਤੋਂ ਬਾਅਦ ਨੀਂਦ ਤੋਂ ਜਾਗਦੇ ਹਨ ਤਾਂ ਉਹ ਸੁਪਨਾ ਦੇਖਣ ਦੀ ਗੱਲ ਕਹਿੰਦੇ ਹਨ।

ਹਾਲਾਂਕਿ, ਹੁਣ ਅਸੀਂ ਇਹ ਜਾਣਦੇ ਹਾਂ ਕਿ ਸੌਣ ਦੌਰਾਨ ਸੁਪਨੇ ਉਸ ਸਮੇਂ ਵੀ ਆ ਸਕਦੇ ਹਨ, ਜਦੋਂ ਸਾਡਾ ਦਿਮਾਗ ਬਹੁਤ ਘੱਟ ਸਰਗਰਮ ਹੁੰਦਾ ਹੈ।

ਜਿੱਥੇ ਨੀਂਦ ਦੇ ਦੌਰਾਨ ਸਾਡਾ ਦਿਮਾਗ ਬਹੁਤ ਜ਼ਿਆਦਾ ਸਰਗਰਮ ਹੋ ਸਕਦਾ ਹੈ, ਉੱਥੇ ਹੀ ਇਸ ਦੌਰਾਨ ਸਾਡੇ ਸਰੀਰ ਵਿੱਚ ਕੀ ਹੁੰਦਾ ਹੈ, ਇਹ ਇੱਕ ਵੱਖਰੀ ਹੀ ਕਹਾਣੀ ਹੈ, ਜਿਵੇਂ ਕਿ ਵੇਲਜ਼ ਦੀ ਯੂਨੀਵਰਸਿਟੀ ਆਫ ਸਵਾਨਸਿਆ ਵਿੱਚ ਇੱਕ ਖੋਜਕਰਤਾ ਮਾਰਕ ਬਾਲਗਰੋਵ ਨਾਲ ਸਬੰਧਤ ਹੈ।

ਉਹ ਕਹਿੰਦੇ ਹਨ, ''ਜਦੋਂ ਅਸੀਂ ਸੌਂਦੇ ਹਾਂ ਤਾਂ ਸਰੀਰ ਦੀਆਂ ਮਾਸਪੇਸ਼ੀਆਂ ਦਾ ਤਣਾਅ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਆਰਈਐਮ ਵਿੱਚ ਦਾਖਲੇ ਦੌਰਾਨ ਪੂਰੀ ਤਰ੍ਹਾਂ ਗਾਇਬ ਹੋ ਜਾਂਦਾ ਹੈ। ਇਸ ਦੌਰਾਨ ਜੋ ਮਾਸਪੇਸ਼ੀਆਂ ਕੰਮ ਕਰਦੀਆਂ ਹਨ, ਉਹ ਹਨ ਡਾਇਆਫਰੈਗਮ (ਫੇਫੜਿਆਂ ਦਾ ਫੈਲਣਾ) ਅਤੇ ਦਿਲ।''

ਸੁਪਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੋਜਕਰਤਾ ਮਾਰਕ ਬਾਲਗਰੋਵ ਦੇ ਅਨੁਸਾਰ, ਨੀਂਦ ਵਿੱਚ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਦਾ ਤਣਾਅ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ

ਬਾਲਗਰੋਵ ਚਿਤਾਵਨੀ ਦਿੰਦੇ ਹਨ, ''ਤਣਾਅ ਵਿੱਚ ਕਮੀ ਦਾ ਕਾਰਨ ਇਹ ਹੋ ਸਕਦਾ ਹੈ ਕਿ ਅਸੀਂ ਸੁਪਨੇ ਵਿੱਚ ਵੇਖੇ ਜਾ ਰਹੇ ਭਾਵਨਾਤਮਕ ਦ੍ਰਿਸ਼ਾਂ ਨੂੰ ਸਰੀਰਿਕ ਤੌਰ 'ਤੇ ਨਹੀਂ ਕਰਦੇ ਅਤੇ ਆਮ ਤੌਰ 'ਤੇ ਇਸ ਵਿੱਚ ਹਰਕਤ ਸ਼ਾਮਲ ਹੁੰਦੀ ਹੈ। ਅਜਿਹੇ ਦ੍ਰਿਸ਼ਾਂ ਨੂੰ ਨੀਂਦ ਦੌਰਾਨ ਸਰੀਰਕ ਤੌਰ 'ਤੇ ਕਰਨਾ ਖਤਰਨਾਕ ਹੋ ਸਕਦਾ ਹੈ।''

ਵੱਖ-ਵੱਖ ਸਿਧਾਂਤ

ਅਧਿਐਨਾਂ ਅਤੇ ਨਿਰੀਖਣਾਂ ਨੇ ਸੁਪਨਿਆਂ ਬਾਰੇ ਕਈ ਸਿਧਾਂਤ ਪੈਦਾ ਕਰ ਦਿੱਤੇ ਹਨ।

ਥ੍ਰੈੱਟ ਮੌਕ (ਬਣਾਉਟੀ ਡਰ): ਇਹ ਸਿਧਾਂਤ ਜਾਂ ਥਿਓਰੀ ਇਸ ਗੱਲ 'ਤੇ ਆਧਾਰਿਤ ਹੈ ਕਿ ਸੁਪਨਾ ਵੇਖ ਰਹੇ ਲੋਕ ਡਰ ਨਾਲ ਕਿਵੇਂ ਨਜਿੱਠਦੇ ਹਨ। ਇਨ੍ਹਾਂ ਸੁਪਨਿਆਂ ਵਿੱਚ ਵਿਅਕਤੀ ਸ਼ੇਰਾਂ ਨਾਲ ਲੜ ਸਕਦਾ ਹੈ, ਕਿਸੇ ਖਤਰਨਾਕ ਸਮੂਹ ਤੋਂ ਬਚ ਕੇ ਭੱਜ ਸਕਦਾ ਹੈ ਜਾਂ ਫਿਰ ਅਪਮਾਨਿਤ ਹੋਣ 'ਤੇ ਮੂੰਹ ਤੋੜ ਜਵਾਬ ਦੇ ਸਕਦਾ ਹੈ।

ਬਾਲਗਰੋਵ ਕਹਿੰਦੇ ਹਨ, ''ਇਹ ਡ੍ਰਿਲ ਹੈ, ਇਹ ਅਭਿਆਸ ਭਾਵੇਂ ਤੁਹਾਨੂੰ ਨੀਂਦ 'ਚੋਂ ਜਾਗਣ ਤੋਂ ਬਾਅਦ ਯਾਦ ਵੀ ਨਹੀਂ ਰਹਿੰਦੇ, ਪਰ ਇਹ ਤੁਹਾਨੂੰ ਆਪਣੀ ਜਾਗ੍ਰਿਤ ਸਥਿਤੀ ਸਮੇਂ ਸਹੀ ਤਰੀਕੇ ਨਾਲ ਰਹਿਣ ਵਿੱਚ ਮਦਦ ਕਰਦੇ ਹਨ।''

ਮੈਮਰੀ ਕੰਸੋਲੀਡੇਸ਼ਨ: ਇਹ ਸਿਧਾਂਤ ਕਹਿੰਦਾ ਹੈ ਕਿ ਰਾਤ ਨੂੰ ਸਾਡਾ ਦਿਮਾਗ ਯਾਦਾਂ ਇਕੱਠੀਆਂ ਕਰਦਾ ਹੈ। ਬਲਕਿ, ਸੁਪਨਿਆਂ ਵਿੱਚ ਕਦੇ-ਕਦੇ ਹੋਣ ਵਾਲੀ ਅਜੀਬ ਚੀਜ਼ ਦਿਮਾਗ ਦੁਆਰਾ ਦੋ ਚੀਜ਼ਾਂ ਨੂੰ ਜੋੜਨ ਦੀ ਕੋਸ਼ਿਸ਼ ਦਾ ਨਤੀਜਾ ਹੋ ਸਕਦੀ ਹੈ, ਅਜਿਹੀਆਂ ਦੋ ਚੀਜ਼ਾਂ ਜੋ ਆਮ ਤੌਰ 'ਤੇ ਸੁਤੰਤਰ ਰੂਪ ਨਾਲ ਮੌਜੂਦ ਹਨ ਪਰ ਉਨ੍ਹਾਂ ਨੂੰ ਸਬੰਧਤ ਕਰਨ ਦੀ ਲੋੜ ਹੈ।

ਫਿਅਰ ਰਿਡਕਸ਼ਨ (ਡਰ ਦਾ ਘੱਟ ਹੋਣਾ): ਇਹ ਸਿਧਾਂਤ ਕਹਿੰਦਾ ਹੈ ਕਿ ਜਦੋਂ ਅਸੀਂ ਜਾਗ ਰਹੇ ਹੁੰਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਡਰਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ ਅਤੇ ਜਦੋਂ ਅਸੀਂ ਸੌਂ ਰਹੇ ਹੁੰਦੇ ਹਾਂ ਤਾਂ ਅਸੀਂ ਉਨ੍ਹਾਂ ਹੀ ਡਰਾਂ ਬਾਰੇ ਸੁਪਨੇ ਵੇਖਦੇ ਹਾਂ ਪਰ ਕਿਸੇ ਹੋਰ ਸੰਦਰਭ ਵਿੱਚ, ਜਿਸ ਨਾਲ ਉਹ ਡਰ ਘੱਟ ਹੋ ਜਾਂਦੇ ਹਨ।

ਬਾਲਗਰੋਵ ਕਹਿੰਦੇ ਹਨ ਕਿ ਇਸ ਨਾਲ ਸਾਨੂੰ ਡਰ ਨੂੰ ਘੱਟ ਕਰਨ ਜਾਂ ਖਤਮ ਕਰਨ ਵਿੱਚ ਮਦਦ ਮਿਲਦੀ ਹੈ, ਪਰ ਉਹ ਨਾਲ ਹੀ ਚਿਤਾਵਨੀ ਵੀ ਦਿੰਦੇ ਹਨ, ''ਇਹ ਸੰਭਵ ਹੈ ਕਿ ਉਹ ਸੁਪਨਾ ਸਫਲ ਨਾ ਹੋਵੇ ਅਤੇ ਅਜਿਹੇ ਮਾਮਲੇ ਵਿੱਚ ਇਹ ਇੱਕ ਡਰਾਉਣਾ ਸੁਪਨਾ ਬਣ ਜਾਂਦਾ ਹੈ ਤੇ ਚੀਜ਼ਾਂ ਹੋਰ ਭਿਆਨਕ ਹੋ ਸਕਦੀਆਂ ਹਨ।''

ਸੁਪਨੇ ਅਤੇ ਦਿਮਾਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਫ਼ਨਿਆਂ ਵਿੱਚ ਡਰ ਦੀ ਸਥਿਤੀ ਵੇਖਣ ਨਾਲ ਅਸਲ ਜੀਵਨ ਵਿੱਚ ਡਰ ਦਾ ਸਾਹਮਣਾ ਕਰਨ ਵਿੱਚ ਮਦਦ ਮਿਲਦੀ ਹੈ

ਇਨ੍ਹਾਂ ਸਾਰੇ ਸਿਧਾਂਤਾਂ ਤੋਂ ਇਲਾਵਾ ਇੱਕ ਹੋਰ ਸਿਧਾਂਤ ਇਹ ਵੀ ਹੈ ਕਿ ਸੁਪਨੇ ਭਵਿੱਖ ਦੇ ਸੰਕੇਤ ਦੇ ਸਕਦੇ ਹਨ।

ਇਸ ਵਿਚਾਰ 'ਤੇ ਦੁਨੀਆਂ ਭਰ ਵਿੱਚ ਬਹੁਤ ਸਾਰਾ ਸਾਹਿਤ ਵੀ ਰਚਿਆ ਗਿਆ ਹੈ। ਇਸੇ ਤਰ੍ਹਾਂ ਇੱਕ ਵਾਰ, 1970 ਵਿੱਚ ਬ੍ਰਿਟਿਸ਼ ਅਖਬਾਰ ਨੇ ਇਸ ਸਿਧਾਂਤ ਨੂੰ ਪਰਖਣ ਬਾਰੇ ਸੋਚਿਆ।

ਉਨ੍ਹਾਂ ਨੇ ਪਾਠਕਾਂ ਨੂੰ ਸੁਪਨੇ ਦਰਜ ਕਰਵਾਉਣ ਲਈ ਬੁਲਾਇਆ ਅਤੇ ਅਗਲੇ 15 ਸਾਲਾਂ ਤੱਕ ਅਖਬਾਰ ਨੇ ਉਨ੍ਹਾਂ ਸੁਫ਼ਨਿਆਂ ਨੂੰ ਦੁਨੀਆਂ ਭਰ ਦੀਆਂ ਖਬਰਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ।

ਇਸ ਦਾ ਨਤੀਜਾ ਕੀ ਰਿਹਾ? ਉਸੇ ਤਰ੍ਹਾਂ ਹੀ, ਜੇ ਉਨ੍ਹਾਂ ਨੂੰ ਬਿਨਾਂ ਸੋਚੇ-ਸਮਝੇ ਜੋੜ ਦਿੱਤਾ ਗਿਆ ਸੀ।

ਹਾਲਾਂਕਿ, ਇੱਕ ਸਕੂਲ ਆਫ ਥੌਟ ਮੰਨਦਾ ਹੈ ਕਿ ਸੁਫ਼ਨਿਆਂ ਦਾ ਕੋਈ ਉਦੇਸ਼ ਨਹੀਂ ਹੁੰਦਾ।

ਡ੍ਰੀਮ ਬੈਂਕ ਦੇ ਸੰਸਥਾਪਕ ਬਿੱਲ ਡੋਮਹੋਰਫ ਦਲੀਲ ਦਿੰਦੇ ਹਨ ਕਿ ਸੁਫ਼ਨੇ, ਸੈਂਕੜੇ ਸਾਲਾਂ ਦੌਰਾਨ ਸਾਡੀਆਂ ਬੌਧਿਕ ਯੋਗਤਾਵਾਂ ਦੇ ਵਿਕਾਸ ਦਾ (ਐਕਸੀਡੈਂਟਲ) ਨਤੀਜਾ ਹਨ। ਇਹ ਅਜਿਹਾ ਬਿੰਦੂ ਹੈ ਜਿੱਥੇ ਸਰਗਰਮ ਨੀਂਦ ਵੱਲ ਸਥਿਤੀ ਦਾ ਦਿਮਾਗੀ ਯੋਗਤਾ ਨਾਲ ਮੇਲ ਹੁੰਦਾ ਹੈ।

ਉਹ ਅੱਗੇ ਕਹਿੰਦੇ ਹਨ, ''ਮੇਰੇ ਹਿਸਾਬ ਨਾਲ ਸੁਫ਼ਨਿਆਂ ਦਾ ਮਨੋਵਿਗਿਆਨਿਕ ਮਤਲਬ ਹੋ ਸਕਦਾ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇਨ੍ਹਾਂ ਦਾ ਕੋਈ ਵਿਸ਼ੇਸ਼ ਕੰਮ ਹੈ।''

ਆਪਣੀ ਗੱਲ ਦਾ ਸਾਰ ਕੱਢਦਿਆਂ ਉਹ ਕਹਿੰਦੇ ਹਨ, ''ਜੇ ਮੇਰੇ ਕੋਲ ਤੁਹਾਡੇ 50 ਸੁਫ਼ਨਿਆਂ ਦੀ ਜਾਣਕਾਰੀ ਹੁੰਦੀ ਤਾਂ ਮੈਂ ਇਸ ਦਾ ਕਾਫੀ ਹੱਦ ਤੱਕ ਅੰਦਾਜ਼ਾ ਲਗਾ ਲੈਂਦਾ ਕਿ ਤੁਹਾਨੂੰ ਕੀ ਚੀਜ਼ ਪਰੇਸ਼ਾਨ ਕਰਦੀ ਹੈ, ਕੀ ਤੁਹਾਨੂੰ ਰੌਚਕ ਲੱਗਦਾ ਹੈ, ਤੁਸੀਂ ਕਿਸ ਨੂੰ ਪਸੰਦ ਕਰਦੇ ਹੋ ਅਤੇ ਕਿਸ ਨੂੰ ਨਹੀਂ।''

''ਇਸ ਮਾਮਲੇ ਵਿੱਚ ਇਹ ਕੋਈ ਬਕਵਾਸ ਨਹੀਂ ਹਨ, ਇਹ ਮਨੋਵਿਗਿਆਨਿਕ ਚਿੱਤਰ ਹਨ, ਤੁਹਾਡੇ ਦਿਮਾਗ ਦੀਆਂ ਡਿਜੀਟਲ ਤਸਵੀਰਾਂ।''

''ਹੌਟ ਜ਼ੋਨ''

ਸਵਿਟਜ਼ਰਲੈਂਡ ਦੀ ਯੂਨੀਵਰਸਿਟੀ ਆਫ ਲਓਸਾਨੇ ਦੇ ਵਿਗਿਆਨੀ ਇਸ ਨੂੰ ਸਪੱਸ਼ਟ ਕਰਨ ਲਈ ਥੋੜ੍ਹਾ ਹੋਰ ਅੱਗੇ ਤੱਕ ਗਏ।

ਉਨ੍ਹਾਂ ਨੇ ਵਲੰਟੀਅਰ ਮਰੀਜ਼ਾਂ ਨੂੰ ਨੀਂਦ ਦੌਰਾਨ ਹੈੱਡਗਿਅਰ ਨਾਲ ਮਾਨੀਟਰ ਕੀਤਾ ਅਤੇ ਉਨ੍ਹਾਂ ਨੂੰ ਵਾਰ-ਵਾਰ ਜਗਾ ਕੇ ਉਸ ਆਖਰੀ ਚੀਜ਼ ਬਾਰੇ ਪੁੱਛਦੇ ਰਹੇ, ਜੋ ਉਨ੍ਹਾਂ ਨੂੰ ਯਾਦ ਸੀ।

ਅਧਿਐਨ ਦੇ ਨਿਰਦੇਸ਼ਕ ਫ੍ਰਾਂਸਿਸਕਾ ਸਿਸਲੈਰੀ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਨੂੰ ਸੁਪਨੇ ਲੈ ਰਹੇ ਦਿਮਾਗ ਵਿੱਚ ਇੱਕ ਬਹੁਤ ਜ਼ਿਆਦਾ ਤੇਜ਼ (ਸਾਵਧਾਨ) ਖੇਤਰ ਮਿਲਿਆ, ਜਿਸ ਨੂੰ ਉਨ੍ਹਾਂ ਨੇ ''ਹੌਟ ਜ਼ੋਨ'' ਦਾ ਨਾਮ ਦਿੱਤਾ।

ਉਹ ਕਹਿੰਦੇ ਹਨ, ''ਅਸੀਂ ਪਾਇਆ ਕਿ ਜਦੋਂ ਮਰੀਜ਼ਾਂ ਨੇ ਸੁਪਨਾ ਦੇਖਣ ਬਾਰੇ ਸੰਕੇਤ ਦਿੱਤਾ, ਇਸ ਹਿੱਸੇ ਵਿੱਚ ਦਿਮਾਗੀ ਹਰਕਤ ਵਿੱਚ ਤਬਦੀਲੀ ਆਈ। ਇਹ ਦਿਮਾਗ ਦਾ ਉਹ ਹਿੱਸਾ ਹੈ ਜੋ ਦ੍ਰਿਸ਼ ਵਾਲੇ ਹਿੱਸਿਆਂ ਅਤੇ ਹੋਰ ਹਿੱਸਿਆਂ ਨੂੰ ਸ਼ਾਮਲ ਕਰਦਾ ਹੈ ਅਤੇ ਵੱਖ-ਵੱਖ ਸੰਵੇਦਨਾਤਮਕ ਅਨੁਭਵਾਂ ਵਿੱਚ ਮਦਦ ਕਰਦਾ ਹੈ।

ਉਨ੍ਹਾਂ ਨੇ ਪਾਇਆ ਕਿ ਜਦੋਂ ਮਰੀਜ਼ ਸੁਫ਼ਨਾ ਦੇਖਦੇ ਸਨ, ਇਹ ਹਿੱਸਾ ਕੁਝ ਜ਼ਿਆਦਾ ਸਰਗਰਮ ਹੁੰਦਾ ਸੀ, ਦਿਮਾਗੀ ਹਰਕਤ ਤੇਜ਼ ਹੋ ਜਾਂਦੀ ਸੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਜਾਗਦਿਆਂ ਹੋਇਆਂ ਹੁੰਦੀ ਹੈ। ਜਦੋਂ ਮਰੀਜ਼ ਸੁਪਨਾ ਨਹੀਂ ਦੇਖ ਰਹੇ ਸਨ, ਇਹ ਹਰਕਤਾਂ ਹੌਲੀ ਸਨ।

ਨੀਂਦ ਅਤੇ ਸੁਫ਼ਨੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਫ਼ਨਾ ਵੇਖਣ ਸਮੇਂ ਦਿਮਾਗ ਦੀਆਂ ਹਰਕਤਾਂ ਵਿੱਚ ਤਬਦੀਲੀਆਂ ਆਉਂਦੀਆਂ ਹਨ ਅਤੇ ਦਿਮਾਗ ਦਾ ਇੱਕ ਹਿੱਸਾ ਜ਼ਿਆਦਾ ਸਰਗਰਮ ਹੁੰਦਾ ਹੈ।

ਇਹ ਇਸ ਗੱਲ ਦਾ ਸੰਕੇਤ ਬਣਿਆ ਕਿ ਜਦੋਂ ਕੋਈ ਸੁਪਨਾ ਵੇਖਦਾ ਹੈ ਤਾਂ ਇਸ ਦੀ ਬਵਿੱਖਬਾਣੀ ਕੀਤੀ ਜਾ ਸਕਦੀ ਹੈ।

ਫ੍ਰਾਂਸਿਸਕਾ ਕਹਿੰਦੇ ਹਨ, 'ਅਸੀਂ ਰੀਅਲ ਟਾਈਮ ਵਿੱਚ ਦਿਮਾਗ ਦੇ ਹੌਟ ਜ਼ੋਨ ਵਿੱਚ ਹੋਣ 'ਤੇ ਧਿਆਨ ਦਿੱਤਾ ਅਤੇ ਇਸ ਦੇ ਆਧਾਰ 'ਤੇ ਅਸੀਂ ਇਹ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਮਰੀਜ਼ ਸੁਫ਼ਨਾ ਵੇਖ ਰਿਹਾ ਹੈ ਜਾਂ ਨਹੀਂ। ਫਿਰ ਅਸੀਂ ਮਰੀਜ਼ ਨੂੰ ਇਹ ਜਾਣਨ ਲਈ ਜਗਾਇਆ ਕਿ ਕੀ ਸਾਡਾ ਅੰਦਾਜ਼ਾ ਸਹੀ ਸੀ ਅਤੇ 90% ਮਾਮਲਿਆਂ ਵਿੱਚ ਅਸੀਂ ਸਹੀ ਹਾਂ।''

ਮਾਰਕ ਮੰਨਦੇ ਹਨ ਇਹ ਅਧਿਐਨ ਦਿਖਾਉਂਦਾ ਹੈ ਕਿ ਦਿਮਾਗ ਦਾ ਇੱਕ ਹਿੱਸਾ ਨੀਂਦ ਦੇ ਪੜਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਇੱਕ ਸਵਿੱਚ ਵਾਂਗ ਕੰਮ ਕਰਦਾ ਹੈ।

ਉਹ ਕਹਿੰਦੇ ਹਨ, ''ਜੇ ਅਸੀਂ ਇਹ ਜਾਣ ਪਾਉਂਦੇ ਕਿ ਉਹ ਕੀ ਚੀਜ਼ ਹੈ ਜੋ ਇਸ ਸਵਿੱਚ ਨੂੰ ਚਲਾਉਂਦੀ ਅਤੇ ਬੰਦ ਕਰਦੀ ਹੈ, ਤਾਂ ਅਸੀਂ ਜਾਣ ਪਾਉਂਦੇ ਕਿ ਉਹ ਕੀ ਕਾਰਨ ਹਨ ਜਿਨ੍ਹਾਂ ਨਾਲ ਸੁਫ਼ਨੇ ਇੱਕ ਦਮ ਸ਼ੁਰੂ ਹੋ ਜਾਂਦੇ ਹਨ ਅਤੇ ਰੁੱਕ ਜਾਂਦੇ ਹਨ।''

ਇੱਕ ਜਵਾਬ ਜੋ ਇਹ ਦਸ ਸਕਦਾ ਹੈ ਕਿ ਸੁਪਨੇ ਲਾਭਦਾਇਕ ਕਿਉਂ ਹਨ, ਉਹ ਇਹ ਹੈ ਕਿ ਜੇ ਕਿਸੇ ਤਰੀਕੇ ਨਾਲ ਅਸੀਂ ਉਨ੍ਹਾਂ ਨੂੰ ਕਾਬੂ ਕਰ ਸਕੀਏ।

ਪਰ ਉਹ ਇੱਕ ਵੱਖਰੀ ਕਹਾਣੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)