ਕਮਲਾ ਹੈਰਿਸ : ਕੀ ਜੋਅ ਬਾਇਡਨ ਦਾ ਸਮਰਥਨ ਕਾਫ਼ੀ ਹੈ, ਹੁਣ ਅੱਗੇ ਕੀ ਹੋਵੇਗਾ

ਕਮਲਾ ਹੈਰਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੋਅ ਬਾਇਡਨ ਨੇ ਕਮਲਾ ਹੈਰਿਸ ਨੂੰ ਆਪਣਾ ਸਮਰਥਨ ਦਿੱਤਾ ਹੈ
    • ਲੇਖਕ, ਮੈਡਲਾਈਨ ਹਾਲਪਰਟ
    • ਰੋਲ, ਬੀਬੀਸੀ ਪੱਤਰਕਾਰ

ਰਾਸ਼ਟਰਪਤੀ ਜੋਅ ਬਾਇਡਨ ਨੇ ਐਤਵਾਰ ਨੂੰ ਅਮਰੀਕੀ ਵੋਟਰਾਂ ਨੂੰ ਉਸ ਵੇਲੇ ਹੈਰਾਨ ਕਰ ਦਿੱਤਾ, ਜਦੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਰਾਸ਼ਟਰਪਤੀ ਦੀ ਦੌੜ ਤੋਂ ਹਟ ਰਹੇ ਹਨ।

ਹਾਲਾਂਕਿ ਉਹ ਆਪਣੇ ਬਚੇ ਹੋਏ ਰਾਸ਼ਟਰਪਤੀ ਦੇ ਕਾਰਜਕਾਲ ਨੂੰ ਸੰਭਾਲਣਗੇ, ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਵਜੋਂ ਆਪਣੀ ਥਾਂ ਲੈਣ ਦਾ ਸਮਰਥਨ ਕੀਤਾ ਹੈ।

ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਤੋਂ ਸਿਰਫ਼ ਇੱਕ ਮਹੀਨਾ ਪਹਿਲਾਂ ਆਏ ਇਸ ਫ਼ੈਸਲੇ ਨੇ ਪਾਰਟੀ ਨੂੰ ਨਵੀਂ ਰਾਹ ਉੱਤੇ ਲਿਆ ਖੜ੍ਹਾ ਕੀਤਾ ਹੈ।

ਆਓ ਇੱਕ ਝਾਤ ਮਾਰਦੇ ਹਾਂ ਕਿ ਅੱਗੇ ਕੀ ਹੋ ਸਕਦਾ ਹੈ।

ਕਮਲਾ ਹੈਰਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਮਲਾ ਹੈਰਿਸ ਇਸ ਸਮੇਂ ਅਮਰੀਕਾ ਦੇ ਉੱਪ ਰਾਸ਼ਟਰਪਤੀ ਹਨ
ਇਹ ਵੀ ਪੜ੍ਹੋ-

ਹੁਣ ਅੱਗੇ ਕੀ ਹੋਵੇਗਾ

ਪਿਛਲੀ ਵਾਰ 1968 ਵਿੱਚ ਲਿੰਡਨ ਬੇਨੇਸ ਜੌਹਨਸਨ ਨੇ ਰਾਸ਼ਟਪਤੀ ਦੀ ਮੁੜ ਚੋਣ ਲਈ ਆਪਣੀ ਮੁਹਿੰਮ ਨੂੰ ਤਿਆਗ ਦਿੱਤਾ ਸੀ।

ਨਤੀਜੇ ਵਜੋਂ, ਚੋਣ ਦਿਵਸ ਦੇ ਐਨ ਨੇੜੇ ਇੱਕ ਨਵੇਂ ਉਮੀਦਵਾਰ ਨੂੰ ਨਾਮਜ਼ਦ ਕਰਨ ਦਾ ਰਸਤਾ ਅਸਪੱਸ਼ਟ ਹੋ ਗਿਆ ਸੀ।

ਰਾਸ਼ਟਰਪਤੀ ਬਾਇਡਨ ਪਹਿਲਾਂ ਹੀ 3,896 ਵਚਨਬੱਧ ਡੈਲੀਗੇਟ ਦਾ ਭਰੋਸਾ ਜਿੱਤ ਲਿਆ ਸੀ, ਜੋ ਉਨ੍ਹਾਂ ਦੀ ਪਾਰਟੀ ਦੀ ਨਾਮਜ਼ਦਗੀ ਨੂੰ ਸੁਰੱਖਿਅਤ ਕਰਨ ਲਈ ਲੋੜੀਂਦੇ ਬਹੁਮਤ ਨਾਲੋਂ ਬਹੁਤ ਜ਼ਿਆਦਾ ਹੈ।

ਬਾਇਡਨ ਦੇ ਸਮਰਥਨ ਨੇ ਹੈਰਿਸ ਨੂੰ ਨਾਮਜ਼ਦ ਵਿਅਕਤੀ ਲਈ ਸਭ ਤੋਂ ਵੱਧ ਸੰਭਾਵਿਤ ਉਮੀਦਵਾਰ ਬਣਾਇਆ ਹੈ।

ਭਾਵੇਂ ਕਿ ਆਪਣਾ ਦਾਅਵਾ ਛੱਡਣ ਤੋਂ ਬਾਅਦ ਬਾਇਡਨ ਹੁਣ ਕਿਸੇ ਉਮੀਦਵਾਰ ਨਾਲ ਬੱਝੇ ਨਹੀਂ ਹਨ।

ਇਹ ਆਖ਼ਰਕਾਰ ਉਨ੍ਹਾਂ 'ਤੇ ਨਿਰਭਰ ਕਰੇਗਾ ਕਿ ਡੈਲੀਗੇਟਸ ਕਿਸ ਨੂੰ ਚੁਣਦੇ ਹਨ।

ਕਮਲਾ ਹੈਰਿਸ ਅਤੇ ਜੋਅ ਬਾਇਡਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ

ਕੀ ਓਪਨ ਕਨਵੈਨਸ਼ਨ ਹੋ ਸਕਦੀ ਹੈ?

ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ 19 ਅਗਸਤ ਨੂੰ ਸ਼ੁਰੂ ਹੋਣ ਵਾਲੀ ਹੈ।

ਜੇਕਰ ਡੈਮੋਕ੍ਰੇਟਿਕ ਪਾਰਟੀ ਕਿਸੇ ਨਵੇਂ ਉਮੀਦਵਾਰ ਦਾ ਸਮਰਥਨ ਕਰਨ ਲਈ ਇਕੱਠੇ ਨਹੀਂ ਹੁੰਦੀ ਹੈ, ਤਾਂ ਇਹ 1968 ਤੋਂ ਬਾਅਦ ਪਹਿਲੀ ਵਾਰ ਖੁੱਲ੍ਹੇ ਸੰਮੇਲਨ ਲਈ ਪੜਾਅ ਤੈਅ ਕਰ ਸਕਦੀ ਹੈ।

ਇਸ ਦਾ ਮਤਲਬ ਇਹ ਹੋਵੇਗਾ ਕਿ ਡੈਲੀਗੇਟ ਇਹ ਤੈਅ ਕਰਨ ਲਈ ਸੁਤੰਤਰ ਹੋਣਗੇ ਕਿ ਜੇਕਰ ਕਈ ਉਮੀਦਵਾਰ ਸਾਹਮਣੇ ਆਉਂਦੇ ਹਨ ਤਾਂ ਉਹ ਕਿਸ ਨੂੰ ਵੋਟ ਪਾਉਣਗੇ।

ਉਮੀਦਵਾਰਾਂ ਨੂੰ ਘੱਟੋ-ਘੱਟ 300 ਡੈਲੀਗੇਟਾਂ ਦੇ ਹਸਤਾਖ਼ਰਾਂ ਦੀ ਲੋੜ ਹੋਵੇਗੀ, ਇੱਕ ਰਾਜ ਜ਼ਿਆਦਾਤਰ 50 ਦੇ ਹਸਖ਼ਾਤਰਾਂ ਦੀ ਲੋੜ ਹੋਵੇਗੀ।

3,900 ਵਚਨਬੱਧ ਡੈਲੀਗੇਟਾਂ ਵਿੱਚ ਵੋਟਿੰਗ ਦਾ ਸ਼ੁਰੂਆਤੀ ਦੌਰ ਹੋਵੇਗਾ, ਜਿਸ ਵਿੱਚ ਡੈਮੋਕਰੇਟਿਕ ਪਾਰਟੀ ਦੇ ਪ੍ਰਤੀ ਵਫ਼ਾਦਾਰ ਮੰਨੇ ਜਾਂਦੇ ਵੋਟਰ ਸ਼ਾਮਲ ਹਨ।

ਜੇਕਰ ਇਸ ਪਹਿਲੇ ਗੇੜ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਬਹੁਮਤ ਨਹੀਂ ਮਿਲਦਾ, ਤਾਂ ਵੋਟਿੰਗ ਦੇ ਹੋਰ ਗੇੜ ਹੋਣਗੇ।

ਵੋਟਿੰਗ ਦੇ ਇਹਨਾਂ ਦੌਰਾਂ ਵਿੱਚ ਸੁਪਰ ਡੈਲੀਗੇਟ ਯਾਨਿ ਪਾਰਟੀ ਦੇ ਨੇਤਾ ਅਤੇ ਚੁਣੇ ਹੋਏ ਅਧਿਕਾਰੀ ਸ਼ਾਮਲ ਹੋਣਗੇ, ਜੋ ਨਾਮਜ਼ਦ ਵਿਅਕਤੀ ਦੀ ਚੋਣ ਹੋਣ ਤੱਕ ਸਾਰੇ ਵੋਟ ਪਾਉਣਗੇ।

ਪਾਰਟੀ ਦੀ ਨਾਮਜ਼ਦਗੀ ਪੱਕੀ ਕਰਨ ਲਈ ਉਮੀਦਵਾਰ ਨੂੰ 1,976 ਡੈਲੀਗੇਟ ਵੋਟਾਂ ਦੀ ਲੋੜ ਹੁੰਦੀ ਹੈ।

ਕਮਲਾ ਹੈਰਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਨ੍ਹਾਂ ਦੇ ਇਸ ਫੈਸਲੇ ਨਾਲ ਵ੍ਹਾਈਟ ਹਾਊਸ ਲਈ ਦੌੜ ਦਿਲਚਸਪ ਹੋ ਗਈ ਹੈ

ਕਮਲਾ ਹੈਰਿਸ ਨੂੰ ਕੌਣ ਚੁਣੌਤੀ ਦੇ ਸਕਦਾ ਹੈ?

ਜਿਵੇਂ ਕਿ ਹਾਲ ਹੀ ਦੇ ਹਫ਼ਤਿਆਂ ਵਿੱਚ ਬਾਇਡਨ ਨੂੰ ਦੌੜ ਤੋਂ ਬਾਹਰ ਹੋਣ ਜਾਣ ਲਈ ਅਵਾਜ਼ਾਂ ਵਧੀਆਂ ਸਨ, ਇਸ ਦੌਰਾਨ ਕਈ ਸੰਭਾਵਿਤ ਤਬਦੀਲੀਆਂ ਵੀ ਸਾਹਮਣੇ ਆਈਆਂ ਹਨ।

ਮਿਸ਼ੀਗਨ ਦੇ ਡੈਮੋਕਰੇਟਿਕ ਗਵਰਨਰ ਗ੍ਰੇਚੇਨ ਵਿਟਮਰ ਨੂੰ ਉਮੀਦਵਾਰ ਵਜੋਂ ਪੇਸ਼ ਕੀਤਾ, ਹਾਲਾਂਕਿ ਉਨ੍ਹਾਂ ਨੇ ਕਿਹਾ ਹੈ ਕਿ ਜੇ ਬਾਇਡਨ ਪਾਸੇ ਹੋ ਗਏ ਤਾਂ ਉਹ ਉਮੀਦਵਾਰ ਬਣਨ ਬਾਰੇ ਵਿਚਾਰ ਨਹੀਂ ਕਰੇਗੀ।

ਐਤਵਾਰ ਨੂੰ, ਬਾਇਡਨ ਦੇ ਐਲਾਨ ਦੇ ਕੁਝ ਮਿੰਟ ਬਾਅਦ, ਉਨ੍ਹਾਂ ਨੇ ਕਿਹਾ ਕਿ ਉਹ "ਡੈਮੋਕਰੇਟਸ ਨੂੰ ਜਿਤਾਉਣ ਅਤੇ ਡੋਨਾਲਡ ਟਰੰਪ ਨੂੰ ਰੋਕਣ ਲਈ" ਉਹ ਸਭ ਕੁਝ ਕਰੇਗੀ ਜੋ ਉਹ ਕਰ ਸਕਦੀ ਹੈ।

ਹੋਰ ਬਦਲਾਂ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ, ਟਰਾਂਸਪੋਰਟੇਸ਼ਨ ਸਕੱਤਰ ਪੀਟ ਬੁਟੀਗੀਗ ਅਤੇ ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਸ਼ਾਪੀਰੋ ਵੀ ਸ਼ਾਮਲ ਹਨ।

ਜੇਕਰ ਹੈਰਿਸ ਆਖ਼ਰ ਵਿੱਚ ਨਾਮਜ਼ਦਗੀ ਜਿੱਤੇ ਜਾਂਦੀ ਹੈ ਤਾਂ ਇਨ੍ਹਾਂ ਵਿੱਚੋਂ ਕੁਝ ਉਮੀਦਵਾਰਾਂ ਨੂੰ ਉਪ ਪ੍ਰਧਾਨ ਦੀ ਭੂਮਿਕਾ ਲਈ ਵਿਚਾਰਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)