ਕਮਲਾ ਹੈਰਿਸ ਕੌਣ ਹੈ ਜਿਸ ਤੋਂ ਬਰਾਕ ਓਬਾਮਾ ਨੇ ਮੰਗੀ ਸੀ ਮਾਫ਼ੀ

ਤਸਵੀਰ ਸਰੋਤ, Reuters
ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਸੀਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਹ 2020 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਰੇਸ ਵਿੱਚ ਹੈ।
ਕਮਲਾ ਹੈਰਿਸ ਪਹਿਲੀ ਭਾਰਤੀ-ਅਮਰੀਕੀ ਮਹਿਲਾ ਹੈ ਅਤੇ ਦੂਜੀ ਅਫਰੀਕੀ-ਅਮਰੀਕੀ ਮਹਿਲਾ ਹੈ ਜੋ ਅਮਰੀਕੀ ਰਾਸ਼ਟਰਪਤੀ ਦੀ ਰੇਸ ਵਿੱਚ ਸ਼ਾਮਿਲ ਹੈ।
ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰੀ ਦੇ ਤੌਰ 'ਤੇ ਇਹ ਅੱਠਵਾਂ ਨਾਮ ਹੈ।
ਉਨ੍ਹਾਂ ਟਵਿੱਟਰ ਉੱਤੇ ਐਲਾਨ ਕਰਦਿਆਂ ਲਿਖਿਆ, "ਮੈਂ ਰਾਸ਼ਟਰਪਤੀ ਦੀ ਚੋਣ ਲਈ ਲੜ ਰਹੀ ਹਾਂ। ਚਲੋ ਇਹ ਕੰਮ ਮਿਲ ਕੇ ਕਰੀਏ।"
"ਦੇਸ ਦਾ ਭਵਿੱਥ ਤੁਹਾਡੇ ਅਤੇ ਲੱਖਾਂ ਲੋਕਾਂ 'ਤੇ ਨਿਰਭਰ ਹੈ ਜੋ ਅਮਰੀਕੀ ਮੁੱਲਾਂ ਲਈ ਸਾਡੀ ਆਵਾਜ਼ ਚੁੱਕਦੇ ਹਨ। ਇਸ ਲਈ ਮੈਂ ਅਮਰੀਕਾ ਦੀ ਰਾਸ਼ਟਰਪਤੀ ਹਾਂ।"
54 ਸਾਲਾ ਕਮਲਾ ਹੈਰਿਸ ਰਾਸ਼ਟਰਪਤੀ ਡੌਨਲਡ ਟਰੰਪ ਦੀ ਖੁਲ੍ਹ ਕੇ ਅਲੋਚਨਾ ਕਰਦੀ ਰਹੀ ਹੈ। ਅਮਰੀਕਾ ਵਿੱਚ ਆਪਣੀ ਪਹਿਲੀ ਮੁਹਿੰਮ ਵਿੱਚ ਕਮਲਾ ਹੈਰਿਸ ਨੇ ਰਾਸ਼ਟਰਪਤੀ ਟਰੰਪ ਉੱਤੇ ਆਂਸ਼ਿਕ ਸ਼ੱਟਡਾਊਨ ਲਈ ਅਮਰੀਕੀਆਂ ਨੂੰ ਬੰਦੀ ਬਣਾਇਆ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਸ ਤੋਂ ਪਹਿਲਾਂ ਐਲੀਜ਼ਾਬੇਥ ਵਾਰੇਨ, ਕ੍ਰਿਸਟੀਨ ਗਿਲੀਬਰੈਂਡ, ਤੁਲਸੀ ਗਬਾਰਡ, ਜੌਹਨ ਡੀਲੈਨੀ ਅਤੇ ਯੂਲੀਅਨ ਕਾਸਟਰੋ ਰਾਸ਼ਟਰਪਤੀ ਚੋਣ ਲਈ ਇੱਛਾ ਜ਼ਾਹਿਰ ਕਰ ਚੁੱਕੇ ਹਨ।
2020 ਰਾਸ਼ਟਰਪਤੀ ਚੋਣਾਂ ਵਿੱਚ ਪਹਿਲੀ ਵਾਰੀ ਇੱਕ ਤੋਂ ਵੱਧ ਔਰਤਾਂ ਨਾਮਜ਼ਦਗੀ ਦਾਖਿਲ ਕਰਨਗੀਆਂ।
ਕਮਲਾ ਹੈਰਿਸ ਕੌਣ ਹੈ?
ਕਮਲਾ ਹੈਰਿਸ ਨੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ (2011-2017) ਦੇ ਤੌਰ 'ਤੇ ਚੁਣੇ ਜਾਣ ਤੋਂ ਪਹਿਲਾਂ ਸੈਨਫਰਾਂਸਿਸਕੋ ਵਿੱਚ (2004-2011) ਦੇ ਜ਼ਿਲ੍ਹਾ ਅਟਾਰਨੀ ਦੇ ਤੌਰ 'ਤੇ ਦੋ ਵਾਰੀ ਸੇਵਾ ਨਿਭਾਈ। ਅਜਿਹੀ ਭੂਮਿਕਾ ਨਿਭਾਉਣ ਵਾਲੀ ਉਹ ਪਹਿਲੀ ਸ਼ਵੇਤ ਔਰਤ ਹੈ।
ਸਾਲ 2017 ਵਿੱਚ ਸਾਬਕਾ ਵਕੀਲ ਨੇ ਕੈਲੀਫੋਰਨੀਆ ਦੇ ਜੂਨੀਅਰ ਅਮਰੀਕੀ ਸੈਨੇਟਰ ਵਜੋਂ ਸਹੁੰ ਚੁੱਕੀ। ਉਹ ਜਮਾਇਕਾ ਅਤੇ ਭਾਰਤ ਦੇ ਪਰਵਾਸੀਆਂ ਦੀ ਧੀ ਹੈ।
ਕਮਲਾ ਦੀ ਮਾਂ ਭਾਰਤੀ ਮੂਲ ਦੀ ਹੈ ਅਤੇ ਪਿਤਾ ਜਮੈਕਾ ਮੂਲ ਦੇ ਹਨ।

ਤਸਵੀਰ ਸਰੋਤ, Getty Images
ਜਸਟਿਸ ਬ੍ਰੈਟ ਕੈਵਾਨੋਹ ਨੂੰ ਗਰਭਪਾਤ ਅਤੇ 2016 ਦੀਆਂ ਚੋਣਾਂ ਵਿੱਚ ਰੂਸੀ ਦਖਲਅੰਦਾਜ਼ੀ ਸਬੰਧੀ ਚੱਲ ਰਹੀ ਜਾਂਚ ਬਾਰੇ ਸਖ਼ਤ ਸਵਾਲ ਪੁੱਛਣ ਲਈ ਜਾਣਿਆ ਜਾਂਦਾ ਹੈ।
ਪਰ ਆਪਣੇ ਇੱਕ ਸਹਿਯੋਗੀ 'ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲੱਗਣ ਤੋਂ ਬਾਅਦ 2016 ਵਿੱਚ ਅਸਤੀਫ਼ਾ ਦੇਣ ਬਾਰੇ ਕੋਈ ਜਾਣਕਾਰੀ ਨਾ ਹੋਣ ਤੇ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ।
ਜਦੋਂ ਓਬਾਮਾ ਨੇ ਮੰਗੀ ਹੈਰਿਸ ਤੋਂ ਮੁਆਫ਼ੀ
ਸਾਲ 2013 ਦੇ ਵਿੱਚ ਕੈਲੀਫੋਰਨੀਆ ਵਿੱਚ ਹੋਏ ਇੱਕ ਸਮਾਗਮ ਦੌਰਾਨ ਬਰਾਕ ਓਬਾਮਾ ਕਮਲਾ ਹੈਰਿਸ ਦੇ ਨਾਲ ਮੌਜੂਦ ਸਨ। ਕਮਲਾ ਹੈਰਿਸ ਉਸ ਵੇਲੇ ਅਟਾਰਨੀ ਜਨਰਲ ਸੀ।
ਹੈਰਿਸ ਤੋਂ ਬਾਅਦ ਜਦੋਂ ਓਬਾਮਾ ਬੋਲਣ ਲੱਗੇ ਤਾਂ ਉਨ੍ਹਾਂ ਨੇ ਕਿਹਾ, "ਹੈਰਿਸ ਇੱਕ ਬੇਹੱਦ ਸਮਝਦਾਰ ਅਤੇ ਦਿਲ ਲਾ ਕੇ ਕੰਮ ਕਰਨ ਵਾਲੀ ਔਰਤ ਹੈ। ਉਹ ਕੰਮ ਠੀਕ ਤਰ੍ਹਾਂ ਨਾਲ ਕਰਵਾਉਣ ਲਈ ਸਖਤ ਫੈਸਲੇ ਵੀ ਲੈ ਸਕਦੀ ਹੈ। ਇਸ ਦੇ ਨਾਲ ਹੀ ਉਹ ਅਮਰੀਕਾ ਦੀ ਸਭ ਤੋਂ ਖੂਬਸੂਰਤ ਅਟਾਰਨੀ ਜਨਰਲ ਹੈ। ਉਹ ਮੇਰੀ ਪੁਰਾਣੀ ਦੋਸਤ ਅਤੇ ਮਜ਼ਬੂਤ ਸਮਰਥਕ ਹੈ।"
ਇਸ ਤੋਂ ਬਾਅਦ ਅਗਲੇ ਹੀ ਦਿਨ ਓਬਾਮਾ ਨੇ ਮਾਫ਼ੀ ਮੰਗ ਲਈ। ਵਾਈਟ ਹਾਊਸ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਰਾਸ਼ਟਰਪਤੀ ਨੇ ਹੈਰਿਸ ਨਾਲ ਗੱਲਬਾਤ ਕੀਤੀ ਅਤੇ ਆਪਣੇ ਬਿਆਨ ਲਈ ਮੁਆਫ਼ੀ ਮੰਗ ਲਈ ਹੈ।
ਕੌਣ ਹੈ ਤੁਲਸੀ ਗਬਾਰਡ?
ਅਮਰੀਕੀ ਸੂਬੇ ਹਵਾਈ ਤੋਂ ਸੰਸਦ ਮੈਂਬਰ ਤੁਲਸੀ ਗਬਾਰਡ ਵੀ ਸਾਲ 2020 ਦੀਆਂ ਰਾਸ਼ਰਪਤੀ ਚੋਣਾਂ ਵਿੱਚ ਉਮੀਦਵਾਰੀ ਲਈ ਦਾਅਵੇਦਾਰੀ ਪੇਸ਼ ਕਰੇਗੀ।
37 ਸਾਲਾ ਤੁਲਸੀ ਗਬਾਰਡ ਦਾ ਨਾਮ ਅਮਰੀਕਾ ਦੀ ਡੈਮੋਕਰੈਟਿਕ ਪਾਰਟੀ ਦੇ ਉਨ੍ਹਾਂ ਉਮੀਦਵਾਰਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੇ ਸਾਲ 2016 ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਹਿਲੇਰੀ ਕਲਿੰਟਨ ਦੀ ਥਾਂ ਬਰਨੀ ਸੈਂਡਰਸ ਦੀ ਹਿਮਾਇਤ ਕੀਤੀ ਸੀ।

ਤਸਵੀਰ ਸਰੋਤ, Tulsi2020.com
ਸਾਲ 2016 ਵਿੱਚ ਉਹ ਡੈਮੋਕਰੇਟਿਕ ਨੈਸ਼ਨਲ ਕਮੇਟੀ ਵਿੱਚ ਉਪ-ਪ੍ਰਧਾਨ ਸੀ ਪਰ ਸੈਂਡਰਸ ਦੀ ਹਿਮਾਇਤ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਸਾਲ 1981 ਵਿੱਚ ਅਮਰੀਕੀ ਸਮੋਆ ਵਿੱਚ ਪੈਦਾ ਹੋਈ ਤੁਲਸੀ ਗਬਾਰਡ ਨੇ ਅਮਰੀਕਾ ਵਿੱਚ ਸਭ ਤੋਂ ਨੌਜਵਾਨ ਚੁਣੀ ਹੋਈ ਪ੍ਰਤੀਨਿਧੀ ਬਣਨ ਦਾ ਇਤਿਹਾਸ ਰਚਿਆ ਸੀ। ਉਦੋਂ ਉਹ 21 ਸਾਲ ਦੀ ਸੀ।
ਇਹ ਵੀ ਪੜ੍ਹੋ:
ਤੁਲਸੀ ਗਬਾਰਡ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਮਾਪੇ ਭਾਰਤੀ ਮੂਲ ਦੇ ਹਨ।
ਹਿੰਦੂ ਧਰਮ ਨੂੰ ਮੰਨਣ ਕਾਰਨ ਤੁਲਸੀ ਗਬਾਰਡ ਨੂੰ ਅਮਰੀਕਾ ਵਿੱਚ ਰਿਹ ਰਹੇ ਭਾਰਤੀ ਭਾਈਚਾਰੇ ਦਾ ਸਮਰਥਨ ਮਿਲਦਾ ਰਿਹਾ ਹੈ। ਤੁਲਸੀ ਦੇ ਨਾਮ ਅਮਰੀਕੀ ਸੰਸਦ ਵਿੱਚ ਪਹੁੰਚਣ ਵਾਲੀ ਪਹਿਲੀ ਹਿੰਦੂ ਹੋਣ ਦਾ ਰਿਕਾਰਡ ਵੀ ਦਰਜ ਹੈ।
ਉਨ੍ਹਾਂ ਨੂੰ ਪੀਐਮ ਮੋਦੀ ਦੇ ਖਾਸ ਸਮਰਥਕਾਂ ਵਿੱਚ ਵੀ ਗਿਣਿਆ ਜਾਂਦਾ ਹੈ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












