ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ, ਲੋਕਾਂ ਨੂੰ ਕੰਮ ਚਾਹੀਦਾ ਹੈ - ਸਿਆਸੀ ਮਾਹਰਾਂ ਦੀ ਰਾਏ

ਤਸਵੀਰ ਸਰੋਤ, AAP
- ਲੇਖਕ, ਗੁਰਕਿਰਪਾਲ ਸਿੰਘ, ਸੁਨੀਲ ਕਟਾਰੀਆ
- ਰੋਲ, ਬੀਬੀਸੀ ਪੱਤਰਕਾਰ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੋ ਸਾਲ ਬਾਅਦ ਪੰਜਾਬ ਦੇ ਬਰਨਾਲਾ ਵਿਚ ਪਾਰਟੀ ਦੀ ਐਤਵਾਰ ਨੂੰ ਹੋਈ ਰੈਲੀ ਵਿੱਚ ਪਹੁੰਚੇ ਸਨ।ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਪੰਜਾਬ ਵਿਚ ਕੋਈ ਵੀ ਰੈਲੀ ਨਹੀਂ ਕੀਤੀ ਸੀ।
ਆਮ ਆਦਮੀ ਪਾਰਟੀ ਦੀ ਸਿਆਸਤ ਉੱਤੇ ਨਜ਼ਰ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਪਿਛਲੇ ਸਮੇਂ ਦੌਰਾਨ ਪਾਰਟੀ ਵਿੱਚ ਜਿਹੜਾ ਵੀ ਲੀਡਰ ਉਭਰਿਆ ਉਸ ਨੂੰ ਜਾਂ ਤਾਂ ਖੁੱਡੇ ਲਾਈਨ ਲਾ ਦਿੱਤਾ ਗਿਆ ਜਾਂ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ। ਤੀਸਰੀ ਹਾਲਤ ਵਿੱਚ ਉਹ 'ਆਪ' ਹੀ ਪਾਰਟੀ ਛੱਡ ਕੇ ਚਲਾ ਗਿਆ।
ਪੰਜਾਬੀਆਂ ਨੇ 'ਆਪ' ਨੂੰ ਇੰਨਾ ਹੁੰਗਾਰਾ ਦਿੱਤਾ ਜਿੰਨਾ ਕਿਸੇ ਵੀ ਹੋਰ ਸੂਬੇ ਵਿੱਚੋਂ ਨਹੀਂ ਮਿਲਿਆ, ਖਾਸਕਰ ਐਨਆਰਆਈਜ਼ ਦੇ ਸਿਰ ਉੱਤੇ ਖੜ੍ਹੀ ਹੋਈ ਪਾਰਟੀ ਸੱਤਾ ਤੱਕ ਨਹੀਂ ਪਹੁੰਚ ਸਕੀ।
ਸਿਆਸੀ ਹਲਕੇ ਜਦੋਂ 'ਆਪ' ਦਾ ਪੰਜਾਬ ਵਿਚ ਲੇਖਾ ਜੋਖਾ ਕਰਦੇ ਹਨ ਤਾਂ ਕੋਈ ਕਹਿੰਦਾ ਹੈ, ਪਾਰਟੀ ਦੀ ਇਹ ਹਾਲਤ ਕੋਈ ਪੰਜਾਬੀ ਚਿਹਰਾ ਨਾ ਹੋਣ ਕਾਰਨ ਹੋਈ, ਕਿਸੇ ਮੁਤਾਬਕ ਗਰਮਦਲੀਆਂ ਕਾਰਨ ਅਤੇ ਕੁਝ ਅਕਾਲੀ - ਕਾਂਗਰਸ ਦੇ ਮਿਲਕੇ ਖੇਡਣ ਨੂੰ ਕਾਰਨ ਮੰਨਦੇ ਹਨ।
ਪਰ ਇੱਕ ਤੱਥ ਉੱਤੇ ਸਾਰੇ ਸਹਿਮਤ ਹਨ, ਕਿ 'ਆਪ' ਦੀ ਤਾਕਤ ਹੁਣ ਵੰਡੀ ਗਈ ਹੈ ਅਤੇ 'ਆਪ' ਤੇ ਇਸਦੇ ਬਾਗੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ।
ਇਹ ਵੀ ਪੜ੍ਹੋ:
ਭਗਵੰਤ ਮਾਨ ਇੱਕੋ-ਇੱਕ ਅਜਿਹੇ ਲੀਡਰ ਹਨ ਜਿਨ੍ਹਾਂ ਕਦੇ ਪਾਰਟੀ ਦੀ ਵਫ਼ਾਦਾਰੀ ਨਹੀਂ ਛੱਡੀ ਪਰ ਉਨ੍ਹਾਂ ਦੀ ਸ਼ਰਾਬ ਦੀ ਆਦਤ ਉਨ੍ਹਾਂ ਦੀ ਬਦਨਾਮੀ ਬਣ ਗਈ।
ਅਕਾਲੀ ਦਲ ਬੇਅਦਬੀ ਦੇ ਮਾਮਲਿਆਂ ਵਿੱਚ ਢੁਕਵੀਂ ਕਾਰਵਾਈ ਨਾ ਕਰ ਸਕਣ ਕਰਕੇ ਨਮੋਸ਼ੀ ਝੱਲ ਰਿਹਾ ਹੈ। ਦੂਸਰੇ ਪਾਸੇ ਕੈਪਟਨ ਸਰਕਾਰ ਦੇ ਵੀ ਕਈ ਅਜਿਹੇ ਵਾਅਦੇ ਹਨ ਜੋ ਹਾਲੇ ਵਫ਼ਾ ਨਹੀਂ ਹੋਏ। ਸੁਖਪਾਲ ਖਹਿਰਾ ਅਤੇ ਐੱਚ ਐੱਸ ਫੂਲਕਾ ਆਮ ਆਦਮੀ ਪਾਰਟੀ ਛੱਡ ਚੁੱਕੇ ਹਨ ਅਤੇ ਆਪੇ-ਆਪਣੇ ਨਰ ਸਿੰਘੇ ਚੋਣ ਮੈਦਾਨ ਵਿੱਚ ਵਜਾ ਰਹੇ ਹਨ। ਪੰਜਾਬ ਦੀ ਇਸ ਬਦਲੀ ਸਿਆਸੀ ਪਿੱਠਭੂਮੀ ਵਿੱਚ ਆਮ ਆਦਮੀ ਪਾਰਟੀ ਦੀ ਐਤਵਾਰ ਨੂੰ ਹੋਈ ਬਰਨਾਲਾ ਰੈਲੀ ਦੇ ਵੱਖੋ-ਵੱਖ ਮਾਅਨੇ ਕੱਢੇ ਜਾ ਰਹੇ ਹਨ।

ਤਸਵੀਰ ਸਰੋਤ, Aap
ਆਮ ਆਦਮੀ ਪਾਰਟੀ ਦੀ ਬਰਾਨਾਲਾ ਰੈਲੀ ਨੂੰ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਆਉਣ ਬਾਰੇ ਇੰਡੀਅਨ ਐਕਸਪ੍ਰੈਸ ਦੀ ਰੈਜੀਡੈਂਟ ਐਡੀਟਰ ਮਨਰਾਜ ਗਰੇਵਾਲ ਦਾ ਕਹਿਣਾ ਸੀ, “ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਮੁੜ ਪ੍ਰਸੰਗਿਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਬਾਰੇ ਦੀ ਰੈਲੀ ਵਿੱਚ ਉਨ੍ਹਾਂ ਨੇ ਬੜੇ ਤਰੀਕੇ ਨਾਲ ਦਲਿਤਾਂ ਉੱਪਰ ਧਿਆਨ ਕੇਂਦਰਿਤ ਰੱਖਿਆ।
ਗਰੇਵਾਲ ਮੁਤਾਬਕ ਸਾਰੇ ਭਾਸ਼ਨ ਵਿੱਚ ਕੇਜਰੀਵਾਲ ਇਹੀ ਬੋਲਦੇ ਰਹੇ ਕਿ ਉਨ੍ਹਾਂ ਨੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਕੀ ਕੁਝ ਕੀਤਾ ਹੈ। ਉਨ੍ਹਾਂ ਗਿਣਾਇਆ ਕਿ ਅਸੀਂ ਸਰਕਾਰੀ ਸਕੂਲਾਂ ਨੂੰ ਵਧੀਆ ਬਣਾ ਦਿੱਤਾ ਹੈ। ਉਨ੍ਹਾਂ ਦੀ ਦਾਖਲਾ ਪ੍ਰੀਖਿਆਵਾਂ ਵਿੱਚ ਚੋਣ ਹੋ ਸਕੇ ਇਸ ਵਿੱਚ ਮਦਦ ਕਰਦੇ ਹਾਂ। ਜਦਕਿ ਕੈਪਟਨ ਸਰਕਾਰ ਨੇ ਸਿਰਫ ਵਾਅਦੇ ਕੀਤੇ ਜੋ ਨਿਭਾਏ ਨਹੀਂ।”
“ਪੰਜਾਬ ਵਿੱਚ 32 ਫੀਸਦੀ ਤੋਂ ਵੀ ਵੱਧ ਦਲਿਤ ਵੋਟ ਹਨ, ਜੇ ਉਹ ਇਸ ਵੋਟ ਨੂੰ ਕਾਬੂ ਕਰ ਸਕਣ ਕਿਉਂਕਿ ਕਾਂਗਰਸ ਤੇ ਅਕਾਲੀਆਂ ਦੀ ਦਲਿਤ ਵੋਟਰ 'ਤੇ ਪਕੜ ਕਮਜ਼ੋਰ ਪੈ ਰਹੀ ਹੈ।”
“ਇਸ ਤਰ੍ਹਾਂ ਅਰਵਿੰਦ ਕੇਜਰੀਵਾਲ ਇੰਨੀ ਦੇਰ ਬਾਅਦ ਪੰਜਾਬ ਆਏ ਤੇ ਉਨ੍ਹਾਂ ਦਾ ਪੂਰਾ ਧਿਆਨ ਦਲਿਤ ਵੋਟਰ 'ਤੇ ਰਿਹਾ ਕਿ ਇਨ੍ਹਾਂ ਦੀ ਵੋਟ ਆਪਾਂ ਲੈਣੀ ਹੈ।”
ਕੇਜਰੀਵਾਲ ਨੂੰ ਦੋ ਸਾਲ ਪੰਜਾਬ ਆਉਣ ਦੀ ਲੋੜ ਹੀ ਮਹਿਸੂਸ ਨਹੀਂ ਹੋਈ
ਦੋਆਬਾ ਕਾਲਜ, ਜਲੰਧਰ ਦੇ ਪੱਤਰਕਾਰੀ ਵਿਭਾਗ ਦੇ ਮੁਖੀ ਪ੍ਰੋ. ਸਿਮਰਨ ਕੌਰ ਸਿੱਧੂ ਨੇ ਦੱਸਿਆ, “ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿੱਚ ਬੈਠਿਆਂ ਨੂੰ ਇੰਝ ਲੱਗ ਰਿਹਾ ਸੀ ਕਿ ਉਨ੍ਹਾਂ ਦੀ ਮਜ਼ਬੂਤ ਫੌਜ ਪੰਜਾਬ ਵਿੱਚ ਕੰਮ ਕਰ ਰਹੀ ਹੈ। ਇਸ ਲਈ ਉਨ੍ਹਾਂ ਨੂੰ ਪੰਜਾਬ ਆਉਣ ਦੀ ਲੋੜ ਮਹਿਸੂਸ ਨਹੀਂ ਹੋਈ।”
“ਫਿਰ ਉਨ੍ਹਾਂ ਨੇ ਪਹਿਲਾਂ ਤਾਂ ਪੰਜਾਬ ਵਿੱਚ ਜਿਹੜਾ ਵੀ ਲੀਡਰ ਲਗਦਾ ਸੀ ਕਿ ਉੱਭਰ ਰਿਹਾ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਖੂੰਜੇ ਲਾਇਆ। ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਇਹ ਕਹਿ ਕੇ ਕੱਢ ਦਿੱਤਾ ਕਿ ਉਹ ਪਾਰਟੀ ਦੀ ਆਗਿਆ ਤੋਂ ਬਿਨਾਂ ਫੰਡ ਇਕੱਠਾ ਕੀਤਾ ਹੈ। ਸਿਰਫ਼ ਇਸ ਲਈ ਕਿ ਕਿਤੇ ਕੋਈ ਲੀਡਰ ਕੇਜਰੀਵਾਲ ਦੇ ਕੱਦ ਦਾ ਨਾ ਹੋ ਜਾਵੇ।”
“ਫਿਰ ਸੁਖਪਾਲ ਖਹਿਰਾ ਨੇ ਪਾਰਟੀ ਛੱਡ ਦਿੱਤੀ ਅਤੇ ਹਾਲ ਹੀ ਵਿੱਚ ਫੂਲਕਾ ਸਾਹਿਬ ਵੀ ਪਾਰਟੀ ਛੱਡ ਕੇ ਚਲੇ ਗਏ ਤੇ ਪਾਰਟੀ ਖਿੱਲਰ ਗਈ। ਇਸ ਲਈ ਉਹ ਹੁਣ ਪਾਰਟੀ ਨੂੰ ਇਕਜੁੱਟ ਕਰਨ ਆਏ ਹਨ।”
“ਕੇਜਰੀਵਾਲ ਪੰਜਾਬ ਦਾ ਚਿਹਰਾ ਨਹੀਂ ਹਨ, ਪੰਜਾਬ ਵਿੱਚ ਦੋ ਮੁੱਖ ਪਾਰਟੀਆਂ ਹਨ, ਕਿਸੇ ਦਾ ਵੀ ਲੀਡਰ ਬਾਹਰੋਂ ਨਹੀਂ ਹੈ, ਪੰਜਾਬ ਤੋਂ ਹੀ ਹਨ। ਪੰਜਾਬੀਆਂ ਦਾ ਦਿੱਲੀ ਨਾਲ ਕਦੇ ਮੋਹ-ਪਿਆਰ ਰਿਹਾ ਹੀ ਨਹੀਂ।”
“ਫਿਰ ਪੰਜਾਬੀਆਂ ਦਾ ਸੁਭਾਅ ਹੈ, ਟਿੱਚਰ ਨਾਲ ਗੱਲ ਕਰਨਾ। ਇੱਕ ਵਾਰ ਲਾ-ਲਾ ਕੇ ਗੱਲਾਂ ਕਰ ਲਈਆਂ ਵੋਟਾਂ ਮਿਲ ਗਈਆਂ ਪਰ ਪੰਜਾਬੀ ਕਿਸੇ ਨੂੰ ਦੂਜਾ ਮੌਕਾ ਨਹੀਂ ਦਿੰਦੇ।”

“ਇਹ ਕਹਿਣਾ ਕਿ ਰੈਲੀ ਵਿੱਚ ਬਹੁਤ ਇਕੱਠ ਹੋ ਗਿਆ ਉਸਦੇ ਕੋਈ ਮਾਅਨੇ ਹਨ ਅਜਿਹਾ ਵੀ ਨਹੀਂ ਹੈ ਕਿਉਂਕਿ ਨੌਜਵਾਨੀ ਬੇਰੁਜ਼ਗਾਰ ਘੁੰਮ ਰਹੀ ਹੈ। ਇਹ ਵੀ ਦੇਖਣ ਵਾਲੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਕਿੰਨੇ ਦਿਹਾੜੀ 'ਤੇ ਪਹੁੰਚੇ ਹਨ।”
ਭਗਵੰਤ ਮਾਨ ਦਾ ਸ਼ਰਾਬ ਛੱਡਣਾ
ਸ਼ਰਾਬ ਕਰਕੇ ਭਗਵੰਤ ਦਾ ਮਜ਼ਾਕ ਬਣ ਰਿਹਾ ਸੀ ਪਰ ਉਹ ਪਾਰਟੀ ਦਾ ਇਕਲੌਤਾ ਸਟਾਰ ਚਿਹਰਾ ਹਨ।
ਮਨਰਾਜ ਗਰੇਵਾਲ ਨੇ ਦੱਸਿਆ, “ਭਗਵੰਤ ਪਾਰਟੀ ਦੇ ਸਟਾਰ ਪ੍ਰਚਾਰਕ ਸਨ ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਇੱਕ ਦਿਨ ਵਿੱਚ 32 ਰੈਲੀਆਂ ਵੀ ਸੰਬੋਧਨ ਕੀਤੀਆਂ ਸ਼ਾਇਦ ਛੋਟੀਆਂ-ਮੋਟੀਆਂ ਸਭਾਵਾਂ ਵੀ ਗਿਣ ਰਹੇ ਹੋਣ।
ਪਰ ਨਤੀਜੇ ਆਉਣ ਤੋਂ ਬਾਅਦ ਪਤਾ ਚੱਲਿਆ ਕਿ ਲੋਕ ਉਨ੍ਹਾਂ ਨੂੰ ਕਮੇਡੀਅਨ ਸਮਝਦੇ ਸਨ, ਇਸ ਲਈ ਦੇਖਣ ਆਉਂਦੇ ਸਨ। ਕਈ ਵਾਰ ਮਾਨ ਨੇ ਸਟੇਜ ਉੱਤੇ ਵੀ ਗਿਰ ਜਾਣਾ, ਇਸ ਤਰ੍ਹਾਂ ਉਨ੍ਹਾਂ ਦਾ ਮਜ਼ਾਕ ਜਿਹਾ ਹੀ ਬਣ ਗਿਆ ਸੀ।”

ਤਸਵੀਰ ਸਰੋਤ, Getty Images
“ਦੂਸਰਾ ਭਗਵੰਤ ਮਾਨ ਅਜਿਹੇ ਲੀਡਰ ਰਹੇ ਹਨ ਜਿਨ੍ਹਾਂ ਨੇ ਇਨ੍ਹਾਂ ਦਾ ਸਾਥ ਨਹੀਂ ਛੱਡਿਆ। ਹੁਣ ਇਨ੍ਹਾਂ ਨੇ ਫਿਰ ਮਾਨ ਤੋਂ ਕੰਮ ਲੈਣਾ ਹੈ। ਜਦੋਂ ਲੋਕ ਇਕੱਠੇ ਕਰਨੇ ਹਨ ਤਾਂ ਮਾਨ ਤਾਂ ਸਭ ਤੋਂ ਮੂਹਰੇ ਹੁੰਦਾ ਹੈ। ਇਸ ਲਈ ਹੁਣ ਚੋਣਾਂ ਆ ਰਹੀਆਂ ਹਨ ਤਾਂ ਇਹ ਕਹਿਣਾ ਕਿ ਦੇਖੋ ਅਸੀਂ ਸੁਧਰ ਗਏ ਹਾਂ, ਅਸੀਂ ਸ਼ਰਾਬ ਨਹੀਂ ਪੀਂਦੇ।”
“ਇਹ ਤਾਂ ਆਉਂਦੇ ਦਿਨਾਂ ਵਿੱਚ ਹੀ ਪਤਾ ਚੱਲੇਗਾ ਕਿ ਉਹ ਇਸ ਬਾਰੇ ਕਿੰਨੇ ਇਮਾਨਦਾਰ ਰਹਿੰਦੇ ਹਨ।”
ਪ੍ਰੋ. ਸਿਮਰਨ ਕੌਰ ਸਿੱਧੂ ਨੇ ਦੱਸਿਆ, “ਭਗਵੰਤ ਮਾਨ ਨੇ ਮਾਂ ਨੂੰ ਬੁਲਾ ਕੇ ਕਿਹਾ ਕਿ ਮੈਂ ਸ਼ਰਾਬ ਛੱਡ ਦਿੱਤੀ। ਪੰਜਾਬੀਆਂ ਨੇ ਕੀ ਲੈਣਾ ਕਿ ਭਗਵੰਤ ਮਾਨ ਸ਼ਰਾਬ ਪੀਂਦੇ ਹਨ ਜਾਂ ਨਹੀਂ ਪੰਜਾਬ ਦੇ ਲੋਕਾਂ ਨੂੰ ਕੰਮ ਚਾਹੀਦਾ ਹੈ। ਰੁਜ਼ਗਾਰ ਚਾਹੀਦਾ ਹੈ। ਇਹ ਤਾਂ ਹਮਦਰਦੀ ਬਟੋਰਨ ਵਾਲੀ ਗੱਲ ਹੈ।”
“ਦੂਸਰਾ ਸਟੇਜ ’ਤੇ ਖੜ੍ਹੇ ਹੋ ਕੇ ਇਹ ਕਹੀ ਜਾਣਾ ਕਿ ਸਾਨੂੰ ਕੰਮ ਨਹੀਂ ਕਰਨ ਦਿੰਦੇ ਇਹ ਗੱਲਾਂ ਪੰਜਾਬ ਵਿੱਚ ਕੰਮ ਨਹੀਂ ਕਰਦੀਆਂ ਅਤੇ ਨਾਕਾਮੀ ਉਜਾਗਰ ਕਰਦੀਆਂ ਹਨ।”
“ਭਗਵੰਤ ਮਾਨ ਦਾ ਇੱਕ ਕਮੇਡੀਅਨ ਦਾ ਅਕਸ ਬਣ ਚੁੱਕਿਆ ਹੈ। ਇਸ ਵਾਰ ਸ਼ਾਇਦ ਪੰਜਾਬੀ ਗੰਭੀਰ ਹੋਣਗੇ ਅਤੇ ਮੁਕਾਬਲਾ ਸਖ਼ਤ ਹੋਵੇਗਾ।”
“ਅਰਵਿੰਦ ਕੇਜਰੀਵਾਲ ਨੂੰ ਕੋਈ ਨਹੀਂ ਸੁਣਦਾ, ਪੰਜਾਬੀਆਂ ਨੂੰ ਪੰਜਾਬੀ ਬੰਦਾ ਚਾਹੀਦਾ ਜਿਹੜਾ ਕੰਮ ਕਰੇ।”
ਬਰਨਾਲਾ ਸ਼ਹਿਰ ਦੀ ਰੈਲੀ ਦੇ ਮਾਅਨੇ
ਮਨਰਾਜ ਗਰੇਵਾਲ ਮੁਤਾਬਕ ਇਹ ਸ਼ਹਿਰ ਪਾਰਟੀ ਨੂੰ ਆਪਣਾ ਗੜ੍ਹ ਲਗਦਾ ਹੈ।
“ਬਰਨਾਲੇ ਦੀ ਚੋਣ ਵੀ ਇਸੇ ਦ੍ਰਿਸ਼ਟੀ ਤੋਂ ਕੀਤੀ ਗਈ। ਮਾਲਵਾ ਇਨ੍ਹਾਂ ਦਾ ਸਟਰੌਂਗ ਹੋਲਡ ਹੈ। ਪੰਜਾਬ ਵਿੱਚ ਇਨ੍ਹਾਂ ਦੇ 16 ਜਾਂ 18 ਐਮਐਲਏ ਵੀ ਮਾਲਵੇ ਤੋਂ ਹੀ ਹਨ।”
“ਕਮਜ਼ੋਰ ਵਰਗਾਂ ਦੇ ਬਜ਼ੁਰਗਾਂ ਦੀ ਵਫ਼ਾਦਾਰੀ ਤਾਂ ਕਾਂਗਰਸ ਅਤੇ ਅਕਾਲੀ ਦਲ ਨਾਲ ਹੀ ਸੀ ਪਰ ਹਾਲ ਦੇ ਸਮੇਂ ਵਿੱਚ ਜੇ ਤੁਸੀਂ ਦੇਖੋਂ ਤਾਂ ਨੌਜਵਾਨ 'ਆਪ' ਦੀ ਹਮਾਇਤ 'ਤੇ ਹਨ।”
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
“ਇਸ ਦੀ ਇੱਕ ਵਜ੍ਹਾ ਇਹ ਹੈ ਕਿ ਨੌਜਵਾਨ ਸੋਸ਼ਲ ਮੀਡੀਆ 'ਤੇ ਰਹਿੰਦੇ ਹਨ ਅਤੇ 'ਆਪ' ਜਿਨ੍ਹੀਂ ਸੋਸ਼ਲ-ਮੀਡੀਆ ਦੀ ਵਰਤੋਂ ਕਿਸੇ ਹੋਰ ਪਾਰਟੀ ਨੇ ਨਹੀਂ ਕੀਤੀ। 'ਆਪ' ਦਾ ਸਭ ਤੋਂ ਨੌਜਵਾਨ ਐਮਐਲਏ ਵੀ ਬਰਨਾਲੇ ਤੋਂ ਹੀ ਹੈ।”
ਪ੍ਰੋ. ਸਿਮਰਨ ਕੌਰ ਸਿੱਧੂ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਵਿੱਚ ਕਿਤੇ ਵੋਟ ਟੁੱਟੇਗੀ ਤਾਂ ਉਹ ਮਾਲਵੇ ਵਿੱਚ ਜਿਸ ਉੱਪਰ ਪਾਰਟੀ ਆਪਣਾ ਦਾਅਵਾ ਰੱਖ ਰਹੀ ਹੈ।
ਉਨ੍ਹਾਂ ਕਿਹਾ, “ਪੰਜਾਬ ਵਿੱਚ ਫੈਸਲਾਕੁਨ ਵੋਟ ਮਾਝੇ ਦੀ ਹੁੰਦੀ ਹੈ ਜਾਂ ਮਾਲਵੇ ਦੀ। ਦੁਆਬੇ ਦੀ ਵੋਟ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਬੀਐਸਪੀ ਕਿਸ ਦੀ ਹਮਾਇਤ ਕਰ ਰਹੀ ਹੈ। ਇਸ ਪ੍ਰਕਾਰ ਮਾਲਵੇ ਵਿੱਚ ਹੀ ਵੋਟ ਟੁੱਟੇਗੀ ਜਿੱਥੇ ਆਪ ਨੂੰ ਉਮੀਦ ਹੈ ਕਿ ਉਸ ਨੂੰ ਚੰਗਾ ਵੋਟ ਸ਼ੇਅਰ ਮਿਲ ਸਕਦਾ ਹੈ।”
“ਕੁਝ ਸਮਾਂ ਪਹਿਲਾਂ ਸੁਖਪਾਲ ਖਹਿਰਾ ਨੇ ਐਲਾਨ ਕੀਤਾ ਹੈ ਕਿ ਉਹ ਬਠਿੰਡੇ ਤੋਂ ਚੋਣ ਲੜਨਗੇ। ਇਸ ਪ੍ਰਕਾਰ ਬਰਨਾਲੇ ਤੋਂ ਐਮਐਲਏ 'ਆਪ' ਦਾ ਹੈ ਜੋ ਨੌਜਵਾਨ ਹੈ। ਨੌਜਵਾਨ ਬਾਰੇ ਬਜ਼ੁਰਗਾਂ ਨੂੰ ਕਿਹਾ ਜਾ ਸਕਦਾ ਹੈ ਕਿ ਤੁਹਾਡਾ ਬੱਚਾ ਹੈ ਅਤੇ ਨੌਜਵਾਨਾਂ ਕਿਹਾ ਜਾ ਸਕਦਾ ਹੈ ਕਿ ਤੁਹਾਡਾ ਹਮ-ਉਮਰ ਹੈ। ਬਰਨਾਲਾ ਭਗਵੰਤ ਮਾਨ ਦਾ ਆਪਣਾ ਇਲਾਕਾ ਹੈ।”
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












