ਕੀ ਤੁਸੀਂ ਵਾਕਈ ਸੈਕਸ ਲਈ ਤਿਆਰ ਹੋ, ਖੁਦ ਨੂੰ ਜ਼ਰੂਰ ਪੁੱਛੋ ਇਹ ਜ਼ਰੂਰੀ ਸਵਾਲ

ਤਸਵੀਰ ਸਰੋਤ, Getty Images
ਪਹਿਲੀ ਵਾਰ ਸੈਕਸ ਕਰਨ ਦੀ ਸਹੀ ਉਮਰ ਕੀ ਹੈ?
ਬ੍ਰਿਟੇਨ ਵਿੱਚ ਜਦ ਸੈਕਸ਼ੁਅਲ ਵਤੀਰੇ 'ਤੇ ਰਿਸਰਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਅਕਸਰ ਲੋਕ ਉਦੋਂ ਸੈਕਸ ਕਰਦੇ ਹਨ ਜਦ ਉਹ ਉਸਦੇ ਲਈ ਤਿਆਰ ਹੀ ਨਹੀਂ ਹੁੰਦੇ।
ਕਾਨੂੰਨੀ ਤੌਰ 'ਤੇ ਸੈਕਸ ਕਰਨ ਲਈ ਸਹਿਮਤੀ ਦੇ ਲਈ 16 ਸਾਲ ਦੀ ਉਮਰ ਜਾਂ ਵੱਧ ਹੋਣੀ ਚਾਹੀਦੀ ਹੈ।
ਪਰ 20 ਸਾਲ ਜਾਂ ਉਸ ਤੋਂ ਘੱਟ ਉਮਰ ਦੀਆਂ ਇੱਕ ਤਿਹਾਈ ਔਰਤਾਂ ਅਤੇ ਇੱਕ ਚੌਥਾਈ ਮਰਦਾਂ ਨੇ ਮੰਨਿਆ ਕਿ ਉਨ੍ਹਾਂ ਵਲੋਂ ਵਰਜੀਨਿਟੀ ਲੂਜ਼(ਪਹਿਲੀ ਵਾਰ ਸੈਕਸ) ਕਰਨ ਦਾ ਸਮਾਂ ਸਹੀ ਨਹੀਂ ਸੀ।
ਲੰਡਨ ਸਕੂਲ ਆਫ ਹਾਈਜੀਨ ਅਤੇ ਟ੍ਰੌਪਿਕਲ ਮੈਡੀਸਿਨ ਦੇ ਰਿਸਰਚਰਜ਼ ਨੇ ਸਾਲ 2010 ਤੋਂ 2012 ਵਿਚਾਲੇ 3000 ਨੌਜਵਾਨਾਂ ਦਾ ਸਰਵੇ ਕੀਤਾ।
ਇਹ ਵੀ ਪੜ੍ਹੋ:
ਰਿਸਰਚ ਵਿੱਚ ਕੀ ਸਾਹਮਣੇ ਆਇਆ?
ਵਧੇਰੇ ਲੋਕਾਂ ਨੇ 18 ਸਾਲ ਦੀ ਉਮਰ ਤੱਕ ਸੈਕਸ ਕਰ ਲਿਆ ਸੀ, ਅੱਧਿਆਂ ਨੇ 16ਵੇਂ ਸਾਲ ਦੇ ਅੰਤ ਤੱਕ ਅਤੇ ਇੱਕ ਤਿਹਾਈ ਨੌਜਵਾਨਾਂ ਨੇ 16 ਸਾਲ ਦੀ ਉਮਰ ਤੋਂ ਪਹਿਲਾਂ ਹੀ ਸੈਕਸ ਕਰ ਲਿਆ ਸੀ।
40 ਫੀਸਦ ਮਰਦ ਅਤੇ 26 ਫੀਸਦ ਔਰਤਾਂ ਨੂੰ ਲੱਗਦਾ ਹੈ ਕਿ ਪਹਿਲੀ ਵਾਰ ਸੈਕਸ ਕਰਨ ਦਾ ਉਨ੍ਹਾਂ ਦਾ ਸਮਾਂ ਸਹੀ ਨਹੀਂ ਸੀ।
ਸਰਵੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਪੰਜ ਵਿੱਚੋਂ ਇੱਕ ਔਰਤ ਅਤੇ ਦੱਸ ਚੋਂ ਇੱਕ ਮਰਦ ਨੇ ਕਿਹਾ ਹੈ ਕਿ ਉਹ ਸੈਕਸ ਲਈ ਆਪਣੇ ਪਾਰਟਨਰ ਜਿੰਨੇ ਤਿਆਰ ਨਹੀਂ ਸਨ ਅਤੇ ਦਬਾਅ ਵਿੱਚ ਉਨ੍ਹਾਂ ਨੇ ਸੈਕਸ ਕੀਤਾ।

ਤਸਵੀਰ ਸਰੋਤ, Getty Images
ਨੈਟਸਲ ਸਰਵੇ ਦੇ ਪ੍ਰੋਫੈਸਰ ਕੇਅ ਵੈਲਿੰਗਜ਼ ਨੇ ਕਿਹਾ ਕਿ ਹਰ ਕਿਸੇ ਲਈ ਸੈਕਸ ਦੀ ਸਹੀ ਉਮਰ ਵੱਖਰੀ ਹੁੰਦੀ ਹੈ।
ਉਨ੍ਹਾਂ ਕਿਹਾ, ''ਹਰ ਨੌਜਵਾਨ ਵੱਖਰਾ ਹੁੰਦਾ ਹੈ, ਕੁਝ ਨੌਜਵਾਨ 15 ਸਾਲ ਵਿੱਚ ਤਿਆਰ ਹੁੰਦੇ ਹਨ ਤੇ ਕੁਝ 18 ਸਾਲ ਵਿੱਚ।''
ਇਹ ਵੀ ਪੜ੍ਹੋ:
ਸਰਵੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਔਰਤਾਂ ਮਰਦਾਂ ਤੋਂ ਵੱਧ ਇਸ ਦਬਾਅ ਵਿੱਚ ਰਹਿੰਦੀਆਂ ਹਨ।
ਪਹਿਲੀ ਵਾਰ ਸੈਕਸ ਕਰਨ ਦਾ ਸਹੀ ਸਮਾਂ ਕਦ ਹੁੰਦਾ ਹੈ?
ਜੇ ਤੁਸੀਂ ਸੈਕਸ ਕਰਨ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਖੁਦ ਤੋਂ ਇਹ ਸਵਾਲ ਪੁੱਛ ਲਵੋ।
- ਕੀ ਇਹ ਮੈਨੂੰ ਸਹੀ ਲੱਗਦਾ ਹੈ?
- ਕੀ ਮੈਂ ਆਪਣੇ ਪਾਰਟਨਰ ਨੂੰ ਪਿਆਰ ਕਰਦਾ ਜਾਂ ਕਰਦੀ ਹਾਂ
- ਕੀ ਉਹ ਵੀ ਮੈਨੂੰ ਉਨਾ ਹੀ ਪਿਆਰ ਕਰਦਾ ਜਾਂ ਕਰਦੀ ਹੈ
- ਕੀ ਅਸੀਂ ਕੰਡੋਮ ਦੇ ਇਸਤੇਮਾਲ ਬਾਰੇ ਗੱਲ ਕੀਤੀ ਹੈ ਅਤੇ ਕੀ ਉਹ ਗੱਲ ਮੈਨੂੰ ਠੀਕ ਲੱਗੀ
- ਕੀ ਗਰਭ ਅਵਸਥਾ ਤੋਂ ਬਚਾਅ ਲਈ ਅਸੀਂ ਗਰਭ ਨਿਰੋਧਨ ਦਾ ਇੰਤਜ਼ਾਮ ਕੀਤਾ ਹੈ
- ਜੇ ਮੇਰਾ ਮਨ ਬਦਲਦਾ ਹੈ ਤਾਂ ਕੀ ਮੈਂ ਕਿਸੇ ਸਮੇਂ 'ਤੇ ਵੀ ਨਾ ਕਹਿ ਸਕਦਾ ਜਾਂ ਸਕਦੀ ਹਾਂ ਅਤੇ ਕੀ ਮੇਰੇ ਪਾਰਟਨਰ ਨੂੰ ਇਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ
ਇਹ ਵੀ ਪੜ੍ਹੋ:
ਜੇ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਹਾਂ ਹੈ ਤਾਂ ਤੁਸੀਂ ਸੈਕਸ ਕਰਨ ਲਈ ਤਿਆਰ ਹੋ। ਪਰ ਉਸ ਤੋਂ ਪਹਿਲਾਂ ਕੁਝ ਹੋਰ ਵੀ ਸਵਾਲ ਹਨ ਜਿਨ੍ਹਾਂ ਦੇ ਜਵਾਬ ਦੇਣਾ ਜ਼ਰੂਰੀ ਹੈ।
- ਕੀ ਮੈਂ ਆਪਣੇ ਪਾਰਟਨਰ ਜਾਂ ਦੋਸਤਾਂ ਦੇ ਦਬਾਅ ਵਿੱਚ ਹਾਂ
- ਕੀ ਮੈਨੂੰ ਸੈਕਸ ਕਰਨ ਤੋਂ ਬਾਅਦ ਕੋਈ ਪਛਤਾਵਾ ਹੋ ਸਕਦਾ ਹੈ
- ਕੀ ਮੇਰੇ ਦੋਸਤ ਸੈਕਸ ਕਰ ਚੁਕੇ ਹਨ, ਸਿਰਫ ਇਸ ਲਈ ਮੈਂ ਸੈਕਸ ਕਰ ਰਹੀ ਜਾਂ ਕਰ ਰਿਹਾ ਹਾਂ
- ਕੀ ਮੈਂ ਸਿਰਫ ਆਪਣੇ ਪਾਰਟਨਰ ਨਾਲ ਬਣੇ ਰਹਿਣ ਲਈ ਸੈਕਸ ਕਰ ਰਹੀ ਜਾਂ ਕਰ ਰਿਹਾ ਹਾਂ
Source: NHS Choices
ਜੇ ਇਨ੍ਹਾਂ ਸਵਾਲਾਂ ਲਈ ਤੁਹਾਡਾ ਜਵਾਬ ਹਾਂ ਹੈ, ਤਾਂ ਤੁਹਾਨੂੰ ਸੈਕਸ ਕਰਨ ਤੋਂ ਪਹਿਲਾਂ ਜ਼ਰੂਰ ਸੋਚ ਲੈਣਾ ਚਾਹੀਦਾ ਹੈ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












