ਲੂਣ ਦੀ ਕਿੰਨੀ ਮਾਤਰਾ ਸਰੀਰ ਲਈ ਸਹੀ ਹੈ, ਕਦੋਂ ਇਹ ਸਿਹਤ ਲਈ ਖ਼ਤਰਨਾਕ ਬਣਦਾ ਹੈ

ਲੂਣ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੂਣ ਸਾਡੇ ਖਾਣੇ ਦੇ ਸਵਾਦ ਵਿੱਚ ਵਾਧਾ ਕਰਦਾ ਹੈ

ਲੂਣ ਸਾਡੇ ਖਾਣੇ ਦੇ ਸਵਾਦ ਵਿੱਚ ਵਾਧਾ ਕਰਦਾ ਹੈ। ਇਹ ਮਨੁੱਖ ਦੀ ਜ਼ਿੰਦਗੀ ਲਈ ਲਾਜ਼ਮੀ ਮੰਨਿਆ ਜਾਂਦਾ ਹੈ।

ਲੂਣ ਵਿੱਚ ਮੌਜੂਦ ਸੋਡੀਅਮ, ਸਰੀਰ ਵਿੱਚ ਪਾਣੀ ਦੀ ਸਹੀ ਮਾਤਰਾ ਨੂੰ ਕਾਇਮ ਰੱਖਣ ਲਈ ਲੋੜੀਂਦਾ ਹੈ। ਇਹ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਸੈੱਲਾਂ ਦੀ ਮਦਦ ਵੀ ਕਰਦਾ ਹੈ।

ਬੀਬੀਸੀ ਵਰਲਡ ਸਰਵਿਸ ਪ੍ਰੋਗਰਾਮ ਦਿ ਫੂਡ ਚੇਨ ਨੇ ਮਨੁੱਖ ਦੇ ਸਰੀਰ ਵਿੱਚ ਲੂਣ ਦੀ ਮਹੱਤਵਪੂਰਨ ਭੂਮਿਕਾ ਨੂੰ ਦੇਖਿਆ ਅਤੇ ਇਹ ਵੀ ਦੇਖਿਆ ਕਿ ਲੂਣ ਜ਼ਿਆਦਾ ਮਾਤਰਾ ਕਿੰਨੀ ਕੁ ਹੁੰਦੀ ਹੈ।

ਲੂਣ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਡੇ ਵਿੱਚੋਂ ਬਹੁਤ ਸਾਰੇ ਲੋੜ ਤੋਂ ਵੱਧ ਲੂਣ ਖਾਂਦੇ ਹਨ

ਲੂਣ ਦੀ ਮਹੱਤਤਾ

ਅਮਰੀਕਾ ਦੀ ਰਟਗਰਜ਼ ਯੂਨੀਵਰਸਿਟੀ ਵਿੱਚ ਪੋਸ਼ਣ ਵਿਗਿਆਨ ਦੇ ਇੱਕ ਪ੍ਰੋਫੈਸਰ, ਪੌਲ ਬ੍ਰੇਸਲਿਨ ਮੁਤਾਬਕ, “ਜੀਵਨ ਲਈ ਲੂਣ ਜ਼ਰੂਰੀ ਹੈ।"

"ਲੂਣ ਖ਼ਾਸ ਤੌਰ 'ਤੇ ਇਲੈਕਟ੍ਰਿਕ ਕਿਰਿਆਸ਼ੀਲ ਸੈੱਲਾਂ ਲਈ ਮਹੱਤਵਪੂਰਨ ਹੈ, ਜਿਸ ਵਿੱਚ ਸਾਡੇ ਸਾਰੇ ਨਿਊਰੋਨਸ, ਸਾਡਾ ਦਿਮਾਗ਼, ਸਾਡੀ ਰੀੜ੍ਹ ਦੀ ਹੱਡੀ, ਸਾਡੀਆਂ ਸਾਰੀਆਂ ਮਾਸਪੇਸ਼ੀਆਂ ਸ਼ਾਮਲ ਹਨ। ਇਹ ਚਮੜੀ ਅਤੇ ਹੱਡੀਆਂ ਦਾ ਅਨਿੱਖੜਵਾਂ ਅੰਗ ਵੀ ਹੈ।"

ਪ੍ਰੋਫੈਸਰ ਬ੍ਰੇਸਲਿਨ ਕਹਿੰਦੇ ਹਨ ਕਿ ਜੇਕਰ ਸਾਡੇ ਅੰਦਰ ਲੋੜੀਂਦਾ ਸੋਡੀਅਮ ਨਾ ਹੋਵੇ ਤਾਂ ਅਸੀਂ ਮਰ ਸਕਦੇ ਹਾਂ।

ਸੋਡੀਅਮ ਦੀ ਘਾਟ ਹਾਈਪਨਟ੍ਰੀਮੀਆ ਹੋ ਸਕਦਾ ਹੈ, ਜਿਸ ਕਾਰਨ ਭੁਲੇਖੇ, ਚਿੜਚਿੜਾਪਨ, ਵੀਕੈਂਡ ਰਿਫੈਲਕਸਸ, ਉਲਟੀਆਂ, ਦੌਰੇ ਅਤੇ ਕੋਮਾ ਆਦਿ ਦੀ ਸਮੱਸਿਆ ਹੋ ਸਕਦੀ ਹੈ।

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਰੋਜ਼ਾਨਾ 2 ਗ੍ਰਾਮ ਸੋਡੀਅਮ ਵਾਲਾ 5 ਗ੍ਰਾਮ ਲੂਣ ਖਾਣ ਦਾ ਸੁਝਾਅ ਦਿੰਦਾ ਹੈ, ਜੋ ਕਰੀਬ ਇੱਕ ਚਮਚ ਦੇ ਬਰਾਬਰ ਹੈ।

ਪਰ ਵਿਸ਼ਵ ਪੱਧਰ ਲੂਣ ਦਾ ਆਮ ਸੇਵਲ 11 ਗ੍ਰਾਮ ਹੈ। ਇਸ ਨਾਲ ਕਾਰਡੀਓਵਸਕੂਲਰ ਬਿਮਾਰੀਆਂ, ਗੈਸਟ੍ਰਿਕ ਕੈਂਸਰ, ਮੋਟਾਪਾ, ਓਸਟੀਓਪੋਰੋਸਿਸ ਅਤੇ ਗੁਰਦੇ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ ਹਰ ਸਾਲ 18.9 ਲੱਖ ਲੋਕਾਂ ਦੀ ਮੌਤ ਜ਼ਿਆਦਾ ਲੂਣ ਖਾਣ ਨਾਲ ਹੁੰਦੀ ਹੈ।

ਖਾਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਕੇ ਦੇ ਉਤਪਾਦਕਾਂ ਨੂੰ ਕਾਨੂੰਨ ਦੁਆਰਾ ਭੋਜਨ ਵਿੱਚ ਲੂਣ ਦੀ ਮਾਤਰਾ ਨੂੰ ਘਟਾਉਣ ਲਈ ਮਜਬੂਰ ਕੀਤਾ ਗਿਆ ਸੀ

ਲੂਣ ਕਿੱਥੇ ਜਾਂਦਾ ਹੈ

ਬਹੁਤ ਸਾਰੇ ਦੇਸ਼ਾਂ ਵਿੱਚ ਪ੍ਰੋਸੈਸਡ ਖਾਣੇ ਵਿੱਚ ਲੁਕਵੇਂ ਰੂਪ ਰਾਹੀਂ ਲੂਣ ਦੀ ਵਾਧੂ ਮਾਤਰਾ ਖਾਧੀ ਜਾਂਦੀ ਹੈ।

ਪਰ ਇਸ ਦੇ ਇਤਿਹਾਸਕ ਕਾਰਨ ਵੀ ਹੋ ਸਕਦੇ ਹਨ। ਕਜ਼ਾਕਿਸਤਾਨ ਵਿੱਚ ਲੋਕ ਰੋਜ਼ਾਨਾ ਕਰੀਬ 17 ਗ੍ਰਾਮ ਲੂਣ ਖਾਂਦੇ ਹਨ। ਇਹ ਸੁਝਾਈ ਗਈ ਮਾਤਰਾ ਦੇ ਤਿੰਨ ਗੁਣ ਤੋਂ ਵੀ ਵੱਧ ਮਾਤਰਾ ਹੈ।

ਮਰੀਅਮ ਅਸਤਾਨਾ ਵਿੱਚ ਰਹਿੰਦੇ ਹਨ, ਜੋ ਕਜ਼ਾਕਿਸਤਾਨ ਦੀ ਰਾਜਧਾਨੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਇਹ ਸਾਡੀ ਵਿਰਾਸਤ ਹੈ। ਸਦੀਆਂ ਤੋਂ ਅਸੀਂ ਬਹੁਤ ਮੀਟ ਲੈ ਕੇ ਮੈਦਾਨ ਦੇ ਪਾਰ ਭਟਕਦੇ ਰਹੇ ਹਾਂ ਅਤੇ ਜਿਸ ਨੂੰ ਲੂਣ ਦੀ ਵਰਤੋਂ ਕਰਕੇ ਸੁਰੱਖਿਅਤ ਰੱਖਿਆ ਜਾਂਦਾ ਹੈ।"

"ਲੂਣ ਲਗਾ ਕੇ ਪਰਿਵਾਰ ਇਸ ਨੂੰ ਠੰਢ ਤੱਕ ਸੰਭਾਲ ਕੇ ਰੱਖ ਸਕਦੇ ਹਨ। ਉਹ ਇੱਕ ਪੂਰੀ ਗਾਂ, ਇੱਕ ਭੇਡ ਅਤੇ ਅੱਧਾ ਘੋੜਾ ਵੀ ਬਚਾ ਸਕਦੇ ਹਨ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

8 ਸਾਲ ਪਹਿਲਾਂ, ਮਰੀਅਮ ਦੀ ਧੀ ਨੂੰ ਕੁਝ ਸਿਹਤ ਸਬੰਧੀ ਸਮੱਸਿਆ ਹੋ ਗਈ ਸੀ। ਉਨ੍ਹਾਂ ਦੇ ਡਾਕਟਰ ਨੇ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਮਿੱਠੇ, ਚਰਬੀ ਅਤੇ ਲੂਣ ਦੀ ਵੱਧ ਮਾਤਰਾ ਵਾਲੇ ਭੋਜਨ ਨੂੰ ਘਟਾਉਣਾ ਚਾਹੀਦਾ ਹੈ।

ਪਰਿਵਾਰ ਨੇ ਤੁਰੰਤ ਆਪਣੇ ਖਾਣੇ ਵਿੱਚ ਲੂਣ ਮਿਲਾਉਣਾ ਬੰਦਾ ਕਰ ਦਿੱਤਾ। ਉਹ ਦੱਸਦੇ ਹਨ, "ਅਗਲੇ ਦਿਨ ਜਦੋਂ ਅਸੀਂ ਨਵੇਂ ਤਰੀਕੇ ਦਾ ਖਾਣਾ ਖਾਧਾ ਦਾ ਤਾਂ ਉਸ ਦਾ ਸਵਾਦ ਬੇਹੱਦ ਮਾੜਾ ਲੱਗਾ। ਤੁਸੀਂ ਖਾਣਾ ਖਾਧਾ ਪਰ ਉਸ ਨੂੰ ਪਛਾਣ ਨਹੀਂ ਸਕੇ।"

ਮਰੀਅਮ ਦੇ ਪਰਿਵਾਰ ਨੂੰ ਬਿਨਾਂ ਲੂਣ ਦੇ ਜੀਵਨ ਦੀ ਆਦਤ ਪੈ ਗਈ।

ਇਹ ਵੀ ਪੜ੍ਹੋ-

ਲੂਣ ਪ੍ਰਤੀ ਸਰੀਰ ਦੀ ਪ੍ਰਤੀਕਿਰਿਆ

ਜਦੋਂ ਅਸੀਂ ਖਾਣਾ ਖਾਂਦੇ ਹਾਂ, ਤਾਂ ਇਹ ਸਾਡੀ ਜੀਭ ʼਤੇ ਸਵਾਦ ਵਾਲੇ ਸੈੱਲਾਂ ਅਤੇ ਗਲੇ ਦੇ ਸਾਫਟ ਪੈਲੇਟ ਰਾਹੀਂ ਪਛਾਣਿਆ ਜਾਂਦਾ ਹੈ।

ਪ੍ਰੋਫੈਸਰ ਬ੍ਰੇਸਲਿਨ ਦਾ ਕਹਿਣਾ ਹੈ, "ਲੂਣ ਸਾਡੇ ਸਰੀਰ ਅਤੇ ਮਨ ਨੂੰ ਇਲੈਕਟ੍ਰੀਫਆਈ ਕਰਦਾ ਹੈ। ਲੂਣ ਦੇ ਕ੍ਰਿਸਟਲ ਬਣਾਉਣ ਵਾਲੇ ਸੋਡੀਅਮ ਆਇਨ ਥੁੱਕ ਵਿੱਚ ਘੁਲ ਜਾਂਦੇ ਹਨ।"

ਇਹ ਆਇਜਨਜ਼ ਫਿਰ ਟੈਸਟ ਬਡਸ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਸਿੱਧੇ ਤੌਰ ʼਤੇ ਸੈਲਾਂ ਨੂੰ ਸਰਗਰਮ ਕਰਦੇ ਹਨ। "ਇਸ ਨਾਲ ਇਲੈਕਟ੍ਰੀਕਲ ਸਪਾਰਕ ਹੁੰਦਾ ਹੈ।"

ਲੂਣ ਇਲੈਕਟ੍ਰੀਕਲ ਸਿਗਨਲਾਂ ਨੂੰ ਸੰਚਾਰਿਤ ਕਰਦਾ ਹੈ ਜੋ ਵਿਚਾਰਾਂ ਅਤੇ ਸੰਵੇਦਨਾਵਾਂ ਨੂੰ ਦਰਸਾਉਂਦੇ ਹਨ। ਇਸ ਲਈ ਸਾਡੇ ਸਰੀਰ ਅਤੇ ਮਨ ਨੂੰ ਉਤਸ਼ਾਹ ਮਿਲਦਾ ਹੈ।

ਕਜ਼ਾਕਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਜ਼ਾਕਿਸਤਾਨ ਵਿੱਚ ਠੰਢ ਵਿੱਚ ਮੀਟ ਨੂੰ ਸੁਰੱਖਿਅਤ ਰੱਖਣ ਲਈ ਵੱਡੀ ਮਾਤਰਾ ਵਿੱਚ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ

ਲੂਣ ਦੀ ਕਿੰਨੀ ਮਾਤਰਾ ਜ਼ਿਆਦਾ ਮੰਨੀ ਜਾਂਦੀ ਹੈ

ਸਰੀਰ 'ਤੇ ਲੂਣ ਦੇ ਪੱਧਰਾਂ ਦਾ ਸਟੀਕ ਅਸਰ ਵਿਅਕਤੀਗਤ ʼਤੇ ਜੀਨ ਦੇ ਢਾਂਚੇ ʼਤੇ ਨਿਰਭਰ ਕਰਦਾ ਹੈ।

ਦੁਨੀਆ ਭਰ ਵਿੱਚ ਇੱਕ ਅਰਬ ਤੋਂ ਵੱਧ ਲੋਕ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਹਨ। ਲੂਣ ਦੇ ਸੇਵਨ ਨੂੰ ਘਟਾਉਣਾ ਇਸ ਨੂੰ ਰੋਕਣ ਅਤੇ ਇਲਾਜ ਕਰਨ ਵਿੱਚ ਮਦਦ ਕਰ ਸਕਦਾ ਹੈ।

ਆਸਟ੍ਰੇਲੀਆ ਦੀ ਨਿਊਕੈਸਲ ਯੂਨੀਵਰਸਿਟੀ ਵਿੱਚ ਪੋਸ਼ਣ ਅਤੇ ਖੁਰਾਕ ਵਿਗਿਆਨ ਦੇ ਪ੍ਰੋਫੈਸਰ ਕਲੇਰ ਕੋਲਿਨਜ਼ ਦੱਸਦੇ ਹਨ, “ਜਦੋਂ ਤੁਹਾਡੇ ਸਰੀਰ ਵਿੱਚ ਲੂਣ ਦੀ ਮਾਤਰ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਡਾ ਸਰੀਰ ਉਸ ਨੂੰ ਪਤਲਾ ਕਰਦਾ ਹੈ।"

"ਸਰੀਰ ਪਾਣੀ ਨੂੰ ਕਾਇਮ ਰੱਖਦਾ ਹੈ, ਜਦੋਂ ਸਰੀਰ ਵਾਧੂ ਤਰਲ ਪਦਾਰਥ ਨੂੰ ਪੰਪ ਕਰਦਾ ਹੈ ਤਾਂ ਇਸ ਲਈ ਬਲੱਡ ਪ੍ਰੈਸ਼ਰ ਉੱਤੇ ਚਲਾ ਜਾਂਦਾ ਹੈ।"

ਇਸ ਦੇ ਸਿੱਟੇ ਸੰਭਾਵਿਤ ਤੌਰ ʼਤੇ ਵਿਨਾਸ਼ਕਾਰੀ ਹੋ ਸਕਦੇ ਹਨ।

"ਜੇਕਰ ਤੁਹਾਡੀਆਂ ਖ਼ੂਨ ਦੀਆਂ ਨਾੜੀਆਂ ਵਿੱਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਹੈ, ਜਿਵੇਂ ਕਿ ਦਿਮਾਗ਼ ਵਿੱਚ, ਉਹ ਫਟ ਸਕਦੀਆਂ ਹਨ ਅਤੇ ਸਟ੍ਰੋਕ ਦਾ ਕਾਰਨ ਬਣ ਸਕਦੀਆਂ ਹਨ।"

ਮਰੀਅਮ

ਤਸਵੀਰ ਸਰੋਤ, Maryam (contributor)

ਤਸਵੀਰ ਕੈਪਸ਼ਨ, ਮਰੀਅਮ ਦਾ ਕਹਿਣਾ ਹੈ ਕਿ ਕਜ਼ਾਕਿਸਤਾਨ ਦੇ ਲੋਕ ਆਪਣੇ ਪੂਰਵਜਾਂ ਦੀ ਖਾਨਾਬਦੋਸ਼ ਹੋਂਦ ਕਾਰਨ ਬਹੁਤ ਸਾਰਾ ਲੂਣ ਖਾਂਦੇ ਹਨ

ਬ੍ਰਿਟੇਨ ਵਿੱਚ ਔਸਤ ਲੂਣ ਦੀ ਖਪਤ ਘਟਾ ਕੇ 8 ਗ੍ਰਾਮ ਰੋਜ਼ਾਨਾ ਕਰ ਦਿੱਤੀ ਗਈ ਹੈ, ਜੋ ਅਜੇ ਵੀ ਸੁਝਾਈ ਗਈ ਮਾਤਰਾ ਤੋਂ 6 ਗ੍ਰਾਮ ਜ਼ਿਆਦਾ ਹੈ।

ਖਾਣ ਪੀਣ ਦੀਆਂ ਚੀਜ਼ਾਂ ਨੂੰ ਤਿਆਰ ਕਰਨ ਵਾਲਿਆਂ ʼਤੇ ਨਿਯਮਾਂ ਦੀ ਪਾਬੰਦੀ ਨੂੰ ਲਗਾਉਣ ਨਾਲ ਇਹ ਕਮੀ ਆਈ ਹੈ।

ਲੂਣ ਦੀ ਮਾਤਰਾ ਦੇਸ਼-ਦੇਸ਼ ʼਤੇ ਨਿਰਭਰ ਕਰਦੀ ਹੈ। ਜੇਕਰ ਤੁਹਾਡੇ ਸਰੀਰ ਵਿੱਚ ਲੂਣ ਦੀ ਮਾਤਰਾ ਜ਼ਿਆਦਾ ਜਾਂ ਘੱਟ ਹੈ ਤਾਂ ਇਸ ਦਾ ਪਤਾ ਪਿਸ਼ਾਬ ਦੀ ਜਾਂਚ ਰਾਹੀਂ ਕੀਤਾ ਜਾ ਸਕਦਾ ਹੈ।

ਤੁਸੀਂ ਖਾਧੇ ਗਏ ਲੂਣ ਦੀ ਮਾਤਰਾ ਦਾ ਅੰਦਾਜ਼ਾ ਲਗਾਉਣ ਲਈ ਡਾਇਰੀ ਜਾਂ ਐਪ ਦੀ ਮਦਦ ਲੈ ਸਕਦੇ ਹੈ।

ਇਸ ਵਿੱਚ ਤੁਸੀਂ ਖਾਣ ਵਾਲੀਆਂ ਚੀਜ਼ਾਂ ʼਤੇ ਸੋਡੀਅਮ ਦੀ ਮਾਤਰਾ ਦਾ ਹਿਸਾਬ-ਕਿਤਾਬ ਲਗਾ ਸਦਕੇ ਹੋ।

ਕੋਲਿਨਜ਼ ਦਾ ਕਹਿਣਾ ਹੈ ਕਿ ਦੋਵਾਂ ਵਿੱਚੋਂ ਕੋਈ ਵੀ ਤਰੀਕਾ ਖ਼ਾਸ ਤੌਰ ʼਤੇ ਸਟੀਕ ਨਹੀਂ ਹੈ, ਪਰ ਹਰੇਕ ਇੱਕ ਮਦਦਗਾਰ ਹੋ ਸਕਦਾ ਹੈ।

ਬੇਸ਼ਬਰਮਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਰੀਅਮ ਅਜੇ ਵੀ ਬੇਸ਼ਬਰਮਕ ਵਰਗੇ ਮੀਟ ਵਾਲੇ ਪਕਵਾਨਾਂ ਦਾ ਆਨੰਦ ਮਾਣਦੀ ਹੈ ਜਿਸ ਵਿੱਚ ਰਵਾਇਤੀ ਤੌਰ 'ਤੇ ਬਹੁਤ ਸਾਰਾ ਲੂਣ ਹੁੰਦਾ ਹੈ

ਲੂਣ ਨੂੰ ਘਟਾਉਣ ਲਈ ਸੁਝਾਅ

ਜੇਕਰ ਤੁਸੀਂ ਲੂਣ ਜ਼ਿਆਦਾ ਖਾਂਦੇ ਹੋ ਤਾਂ ਉਸ ਨੂੰ ਘਟਾਉਣਾ ਸੌਖਾ ਨਹੀਂ ਹੋਵੇਗਾ।

ਅਸਤਾਨਾ ਵਿੱਚ ਮਰੀਅਮ ਅਜੇ ਵੀ ਕਜ਼ਾਕਿਸਤਾਨ ਦੇ ਰਵਾਇਤੀ ਖਾਣੇ ਬੇਸ਼ਬਰਮਕ ਲਈ ਲੂਣ ਨੂੰ ਘਟਾਉਣ ਦਾ ਸੰਘਰਸ਼ ਕਰ ਰਹੀ ਹੈ।

ਦਰਅਸਲ, ਬੇਸ਼ਬਰਮਕ, ਪਾਸਤੇ ਦੇ ਨਾਲ ਉਬਲਿਆ ਹੋਇਆ ਮੀਟ ਹੁੰਦਾ ਹੈ।

ਉਨ੍ਹਾਂ ਦੇ ਬਜ਼ੁਰਗ, ਜੋਖ਼ਮਾਂ ਨੂੰ ਜਾਣਦੇ ਹੋਏ ਵੀ ਲੂਣ ਦੀ ਮਾਤਰਾ ਘਟਾਉਣ ਲਈ ਘੱਟ ਉਤਸ਼ਾਹਿਤ ਹਨ।

ਪ੍ਰੋਫੈਸਰ ਕੋਲਿਨਜ਼ ਅਪੀਲ ਕਰਦੇ ਹਨ ਕਿ ਹੋਰਨਾਂ ਖਾਣ ਵਾਲੀਆਂ ਚੀਜ਼ਾਂ ਦੀ ਬਜਾਇ ਬ੍ਰੈੱਡ ਅਤੇ ਪਾਸਤਾ ਖਾਓ, ਕਿਉਂਕਿ ਇਸ ਵਿੱਚ ਘੱਟ ਲੂਣ ਹੁੰਦਾ ਹੈ।

"ਜੇਕਰ ਤੁਸੀਂ ਆਪਣਾ ਖਾਣਾ ਆਪ ਬਣਾਉਂਦੇ ਹੋ ਤਾਂ ਇਸ ਵਿੱਚ ਲੂਣ ਦੀ ਬਜਾਇ ਜੜੀ-ਬੂਟੀਆਂ ਅਤੇ ਮਸਾਲੇ ਪਾਓ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)