ਚੰਗੀ ਸਿਹਤ ਲਈ ਕਿਸ ਤਰ੍ਹਾਂ ਦਾ ਲੂਣ ਤੇ ਕਿੰਨੀ ਮਾਤਰਾ ਵਿੱਚ ਖਾਣਾ ਚਾਹੀਦਾ ਹੈ

ਤਸਵੀਰ ਸਰੋਤ, Getty Images
ਲੂਣ ਜਾਂ ਨਮਕ ਸਾਡੇ ਖਾਣੇ ਵਿੱਚ ਸੋਡੀਅਮ ਦਾ ਮੁੱਖ ਸਰੋਤ ਹੈ। ਸਾਡੇ ਸਰੀਰ ਨੂੰ ਕਈ ਪ੍ਰਕਿਰਿਆਵਾਂ ਲਈ ਸੋਡੀਅਮ ਦੀ ਲੋੜ ਹੁੰਦੀ ਹੈ।
ਸੈੱਲ ਸਹੀ ਢੰਗ ਨਾਲ ਕੰਮ ਕਰਨ, ਸਰੀਰ ਵਿੱਚ ਮੌਜੂਦ ਤਰਲ ਪਦਾਰਥ (ਫਲੂਈਡਜ਼) ਅਤੇ ਇਲੈਕਟ੍ਰੋਲਾਈਟਜ਼ ਸੰਤੁਲਿਤ ਰਹਿਣ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹੇ, ਇਹ ਸਾਰੇ ਕੰਮ ਸੋਡੀਅਮ ਕਾਰਨ ਹੀ ਸੰਭਵ ਹੁੰਦੇ ਹਨ।
ਇਸ ਲਈ, ਸੋਡੀਅਮ ਸਾਡੇ ਸਰੀਰ ਦਾ ਜ਼ਰੂਰੀ ਹਿੱਸਾ ਹੈ ਪਰ ਫਿਰ ਨਮਕ ਦਾ ਕੀ ਕੰਮ ਹੈ? ਅਸਲ ਵਿੱਚ ਇਹ ਹੈ ਕੀ ਚੀਜ਼?
ਸਾਡੇ ਸਰੀਰ ਨੂੰ ਜਿੰਨੇ ਸੋਡੀਅਮ ਦੀ ਲੋੜ ਹੁੰਦੀ ਹੈ, ਉਸ ਦਾ 90 ਫੀਸਦੀ ਹਿੱਸਾ ਟੇਬਲ ਸਾਲਟ ਜਾਂ ਸਧਾਰਨ ਲੂਣ ਪੂਰਾ ਕਰਦਾ ਹੈ। ਵਿਗਿਆਨਕ ਭਾਸ਼ਾ ਵਿੱਚ ਇਸ ਨੂੰ ਸੋਡੀਅਮ ਕਲੋਰਾਈਡ ਵੀ ਕਿਹਾ ਜਾਂਦਾ ਹੈ।

ਤਸਵੀਰ ਸਰੋਤ, Getty Images
ਵਿਸ਼ਵ ਸਿਹਤ ਸੰਗਠਨ, ਸਲਾਹ ਦਿੰਦਾ ਹੈ ਕਿ ਸਿਹਤਮੰਦ ਲੋਕਾਂ ਨੂੰ ਪ੍ਰਤੀ ਦਿਨ ਪੰਜ ਗ੍ਰਾਮ ਤੋਂ ਘੱਟ ਲੂਣ ਖਾਣਾ ਚਾਹੀਦਾ ਹੈ। ਇਹ ਮਾਤਰਾ ਲਗਭਗ ਇੱਕ ਚਮਚ ਲੂਣ ਦੇ ਬਰਾਬਰ ਹੁੰਦੀ ਹੈ।
ਪਰ ਭਾਰਤ ਵਿੱਚ ਸਰਕਾਰੀ ਅੰਕੜਿਆਂ ਦੇ ਅਨੁਸਾਰ, ਲੋਕ ਇੱਥੇ ਰੋਜ਼ਾਨਾ 11 ਗ੍ਰਾਮ ਤੱਕ ਲੂਣ ਖਾਂਦੇ ਹਨ, ਜੋ ਕਿ ਡਬਲਯੂਐੱਚਓ ਦੀ ਸਲਾਹ ਤੋਂ ਬਹੁਤ ਵੱਧ ਹੈ।
ਇਹ ਵੀ ਪੜ੍ਹੋ-
ਜ਼ਿਆਦਾ ਲੂਣ ਖਾਣ ਦੇ ਕੀ ਨੁਕਸਾਨ ਹਨ?
ਕਿਸੇ ਵੀ ਉਮਰ 'ਚ ਬਹੁਤ ਜ਼ਿਆਦਾ ਲੂਣ ਖਾਣਾ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ। ਇਸ ਤੋਂ ਇਲਾਵਾ ਤੁਹਾਡੇ ਖਾਣੇ 'ਚ ਜ਼ਿਆਦਾ ਲੂਣ ਹੋਣ ਦੇ ਹੋਰ ਵੀ ਕਈ ਖ਼ਤਰੇ ਹਨ।
ਇਸ ਦੇ ਜ਼ਿਆਦਾ ਸੇਵਨ ਨਾਲ ਦਿਲ ਦੇ ਰੋਗ, ਗੈਸਟ੍ਰਿਕ ਕੈਂਸਰ ਅਤੇ ਦਿਮਾਗ਼ ਤੱਕ ਖੂਨ ਦੇ ਵਹਾਅ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ, ਭਾਵ ਦਿਮਾਗ਼ ਦੀ ਨਾੜੀ ਫਟ ਸਕਦੀ ਹੈ ਜਾਂ ਖੂਨ ਦੇ ਥੱਕੇ ਬਣ ਸਕਦੇ ਹਨ।

ਤਸਵੀਰ ਸਰੋਤ, Getty Images
ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਖਾਣੇ ਵਿੱਚ ਲੂਣ ਦੀ ਮਾਤਰਾ ਘੱਟ ਕਰਕੇ ਬਲੱਡ ਪ੍ਰੈਸ਼ਰ ਦੇ ਪੱਧਰ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਬਿਮਾਰੀਆਂ ਦੇ ਜੋਖ਼ਮ ਨੂੰ ਘੱਟ ਕੀਤਾ ਜਾ ਸਕਦਾ ਹੈ।
ਕਿਸ ਕਿਸਮ ਦੇ ਲੂਣ ਵਿੱਚ ਸਭ ਤੋਂ ਘੱਟ ਸੋਡੀਅਮ ਹੁੰਦਾ ਹੈ?
ਬਾਜ਼ਾਰ 'ਚ ਕਈ ਤਰ੍ਹਾਂ ਦੇ ਲੂਣ ਉਪਲੱਬਧ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ ਖਾਣੇ ਨੂੰ ਵਧੇਰੇ ਸੁਆਦੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਲੂਣ ਦੀਆਂ ਇਨ੍ਹਾਂ ਸਾਰੀਆਂ ਕਿਸਮਾਂ ਵਿੱਚੋਂ, ਸਭ ਤੋਂ ਸਿਹਤਮੰਦ ਲੂਣ ਉਹ ਹੈ ਜਿਸ ਵਿੱਚ ਘੱਟ ਤੋਂ ਘੱਟ ਸੋਡੀਅਮ ਹੁੰਦਾ ਹੈ।
ਲੂਣ ਨੂੰ ਤਿਆਰ ਕਰਨ ਦੇ ਵੱਖ-ਵੱਖ ਤਰੀਕਿਆਂ, ਇਸ ਵਿੱਚ ਸ਼ਾਮਲ ਸਮੱਗਰੀ, ਰੰਗ ਅਤੇ ਸੁਆਦ ਦੇ ਆਧਾਰ 'ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਲੂਣ ਦੀਆਂ ਕਈ ਕਿਸਮਾਂ ਹਨ।

ਤਸਵੀਰ ਸਰੋਤ, Getty Images
ਰਿਫਾਇੰਡ ਲੂਣ ਜਾਂ ਸਧਾਰਨ ਨਮਕ ਸਭ ਤੋਂ ਵੱਧ ਵਰਤੇ ਜਾਣ ਵਾਲੇ ਲੂਣਾਂ 'ਚੋਂ ਇੱਕ ਹੈ। ਇਸ ਵਿੱਚ 97 ਤੋਂ 99 ਫੀਸਦੀ ਤੱਕ ਸੋਡੀਅਮ ਕਲੋਰਾਈਡ ਹੁੰਦਾ ਹੈ।
ਇਹ ਇੰਨਾ ਸ਼ੁੱਧ ਹੁੰਦਾ ਹੈ ਕਿ ਇਸ ਵਿੱਚ ਕੋਈ ਅਸ਼ੁੱਧਤਾ ਨਹੀਂ ਹੁੰਦੀ, ਪਰ ਪੌਸ਼ਟਿਕ ਤੱਤਾਂ ਦੇ ਲਿਹਾਜ਼ ਨਾਲ ਇਸ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ।
ਮਿਸਾਲ ਵਜੋਂ, ਸਮੁੰਦਰੀ ਲੂਣ ਨੂੰ ਸਮੁੰਦਰ ਦੇ ਨਮਕੀਨ ਪਾਣੀ ਨੂੰ ਭਾਫ ਬਣਾ ਕੇ ਤਿਆਰ ਕੀਤਾ ਜਾਂਦਾ ਹੈ। ਇਹ ਸ਼ੁੱਧ ਨਹੀਂ ਹੁੰਦਾ ਅਤੇ ਇਸ ਵਿੱਚ ਵਧੇਰੇ ਖਣਿਜ ਅਤੇ ਲੂਣ ਹੁੰਦੇ ਹਨ।
ਇਸ ਤੋਂ ਇਲਾਵਾ ਇਸ 'ਚ ਆਇਓਡੀਨ ਵੀ ਵਧੇਰੇ ਮਾਤਰਾ ਵਿੱਚ ਹੁੰਦਾ ਹੈ, ਜੋ ਸਾਡੇ ਸਰੀਰ ਲਈ ਚੰਗਾ ਹੁੰਦਾ ਹੈ। ਸਧਾਰਨ ਲੂਣ ਦੀ ਤੁਲਨਾ ਵਿੱਚ, ਸਮੁੰਦਰੀ ਲੂਣ ਵਿੱਚ 10 ਫੀਸਦੀ ਘੱਟ ਸੋਡੀਅਮ ਹੁੰਦਾ ਹੈ।
ਇਸੇ ਤਰ੍ਹਾਂ, ਹਿਮਾਲਿਆ ਤੋਂ ਨਿੱਕਲਣ ਵਾਲੇ ਗੁਲਾਬੀ ਲੂਣ ਵਿੱਚ ਵੀ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਇਸ ਵਿੱਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਖਣਿਜ-ਲੂਣ ਹੁੰਦੇ ਹਨ।
ਸੇਲਟਿਕ ਸਾਲਟ ਜਾਂ ਗ੍ਰੇ ਸਾਲਟ ਵਿੱਚ ਵੀ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਹੋਰ ਖਣਿਜ ਤੇ ਲੂਣ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਹ ਲੂਣ ਇੰਨਾ ਕੁਦਰਤੀ ਰੂਪ 'ਚ ਹੁੰਦਾ ਹੈ ਕਿ ਇਸ ਵਿੱਚ ਕੋਈ ਵੀ ਬਾਹਰੀ ਚੀਜ਼ ਨਹੀਂ ਮਿਲਾਈ ਜਾਂਦੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਘੱਟ ਸੋਡੀਅਮ ਵਾਲਾ ਲੂਣ
ਬਾਜ਼ਾਰ ਵਿੱਚ ਲਾਈਟ ਸਾਲਟ ਜਾਂ ਲੋਅ ਸੋਡੀਅਮ ਸਾਲਟ ਦੇ ਨਾਂ ਵਾਲੇ ਲੂਣ ਵੀ ਵਿਕਦੇ ਹਨ, ਜਿਸ ਵਿੱਚ ਸੋਡੀਅਮ ਦੀ ਮਾਤਰਾ ਪੰਜਾਹ ਫੀਸਦੀ ਘੱਟ ਹੁੰਦੀ ਹੈ।
ਇਸ ਦੇ ਨਾਲ ਹੀ ਪੋਟਾਸ਼ੀਅਮ ਸਾਲਟ ਦੇ ਨਾਂ 'ਤੇ ਉਪਲੱਬਧ ਲੂਣ 'ਚ ਸੋਡੀਅਮ ਨਹੀਂ ਹੁੰਦਾ ਜਾਂ ਫਿਰ ਨਾਮ ਮਾਤਰ ਦਾ ਹੁੰਦਾ ਹੈ।
ਅਜਿਹਾ ਲੂਣ ਉਨ੍ਹਾਂ ਲੋਕਾਂ ਲਈ ਮਦਦਗਾਰ ਹੋ ਸਕਦਾ ਹੈ ਜਿਨ੍ਹਾਂ ਨੂੰ ਜ਼ਿਆਦਾ ਲੂਣ ਖਾਣ ਦੀ ਆਦਤ ਹੋਵੇ।

ਤਸਵੀਰ ਸਰੋਤ, Getty Images
ਹਾਲਾਂਕਿ, ਇਸ ਦਾ ਸੇਵਨ ਡਾਕਟਰੀ ਸਲਾਹ 'ਤੇ ਹੀ ਕਰਨਾ ਚਾਹੀਦਾ ਹੈ।
ਇਸ ਨੂੰ ਸਿਰਫ਼ ਉਦੋਂ ਹੀ ਖਾਣਾ ਚਾਹੀਦਾ ਹੈ ਜੇਕਰ ਤੁਹਾਨੂੰ ਕੁਝ ਵਿਸ਼ੇਸ਼ ਪ੍ਰਕਾਰ ਦੀਆਂ ਬਿਮਾਰੀਆਂ ਹੋਣ ਕਿਉਂਕਿ ਇਸ ਨੂੰ ਖਾਣ ਨਾਲ ਤੁਹਾਡੀ ਖੁਰਾਕ 'ਚ ਪੋਟਾਸ਼ੀਅਮ ਦੀ ਮਾਤਰਾ ਵਧ ਸਕਦੀ ਹੈ।
ਕੀ ਖਾਣੇ ਦੀ ਮੇਜ਼ ਤੋਂ ਲੂਣ ਹਟਾਉਣਾ ਕਾਫ਼ੀ ਹੈ?
ਜ਼ਰੂਰਤ ਤੋਂ ਜ਼ਿਆਦਾ ਲੂਣ ਖਾਣਾ ਸਾਡੀ ਸਿਹਤ ਲਈ ਮਾੜਾ ਹੋ ਸਕਦਾ ਹੈ। ਅਜਿਹੇ 'ਚ ਆਪਣੇ ਲਈ ਲੂਣ ਦੀ ਕਿਸਮ ਚੁਣਨ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਇਸ ਦੀ ਮਾਤਰਾ 'ਤੇ ਕੰਟਰੋਲ ਕੀਤਾ ਜਾਵੇ।
ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਸਾਡੇ ਭੋਜਨ ਵਿੱਚ ਲੂਣ ਸਿਰਫ਼ ਪਕਾਏ ਹੋਏ ਖਾਣੇ ਰਾਹੀਂ ਹੀ ਨਹੀਂ ਪਹੁੰਚਦਾ, ਬਲਕਿ ਅਜਿਹੇ ਬਹੁਤ ਸਾਰੇ ਉਤਪਾਦ ਹਨ ਜਿਨ੍ਹਾਂ ਵਿੱਚ ਲੂਣ ਦੀ ਜ਼ਿਆਦਾ ਮਾਤਰਾ ਹੁੰਦੀ ਹੈ।
ਅਜਿਹੇ 'ਚ ਜੇਕਰ ਇਨ੍ਹਾਂ ਉਤਪਾਦਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਖਾਧਾ ਜਾਵੇ ਤਾਂ ਇਹ ਵੀ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਫਿਰ ਭਾਵੇਂ ਅਸੀਂ ਆਪਣੇ ਰੋਜ਼ਾਨਾ ਵਾਲੇ ਭੋਜਨ 'ਚ ਲੂਣ ਘੱਟ ਹੀ ਕਿਉਂ ਨਾ ਕਰ ਦੇਈਏ।
ਅਮਰੀਕੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਅਨੁਸਾਰ, ਸਾਡੀ ਖੁਰਾਕ ਵਿੱਚ ਸੋਡੀਅਮ ਦੀ 70 ਫੀਸਦੀ ਤੋਂ ਵੱਧ ਮਾਤਰਾ ਪੈਕ ਕੀਤੇ ਖਾਣੇ ਅਤੇ ਤਿਆਰ ਖਾਣੇ ਤੋਂ ਆਉਂਦੀ ਹੈ।
ਇਨ੍ਹਾਂ ਚੀਜ਼ਾਂ ਵਿੱਚ ਵੱਡੀ ਮਾਤਰਾ ਰੈਡੀ-ਮੇਡ ਸੌਸ ਅਤੇ ਸੋਇਆਬੀਨ ਦੇ ਸੌਸ ਦੀ ਹੈ, ਜਿਨ੍ਹਾਂ ਵਿੱਚ ਲੂਣ ਜ਼ਿਆਦਾ ਹੁੰਦਾ ਹੈ ਅਤੇ ਸੂਪ ਲਈ ਆਉਣ ਵਾਲੇ ਕੰਸੰਟ੍ਰੇਟਸ, ਪਹਿਲਾਂ ਤੋਂ ਪਕਾਏ ਗਏ ਖਾਣੇ, ਸਾਲਟੇਡ ਮੀਟ-ਸੌਸੇਜ, ਸਾਲਟੇਡ ਫਿਸ਼ ਵਿੱਚ ਵੀ ਲੂਣ ਦੀ ਸਾਮਗਰੀ ਜ਼ਿਆਦਾ ਹੁੰਦੀ ਹੈ।
ਸਾਨੂੰ ਚਿਪਸ, ਫਰਾਈਡ ਨਟਸ ਅਤੇ ਪੌਪਕਾਰਨ ਵਰਗੀ ਨਮਕੀਨ ਆਦਿ ਨੂੰ ਵੀ ਨਹੀਂ ਭੁੱਲਣਾ ਚਾਹੀਦਾ।
ਸਾਨੂੰ ਇਨ੍ਹਾਂ ਉਤਪਾਦਾਂ ਤੋਂ ਵੀ ਬਚਨਾ ਚਾਹੀਦਾ ਹੈ, ਜਿਨ੍ਹਾਂ ਵਿੱਚ ਫਲੇਵਰ ਵਧਾਉਣ ਲਈ ਮੋਨੋਸੋਡੀਅਮ ਗਲੂਟੇਮੇਟ ਦੀ ਵਰਤੋਂ ਕੀਤੀ ਜਾਂਦੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਸੁਆਦ ਨਾਲ ਸਮਝੌਤਾ ਕੀਤੇ ਬਿਨਾਂ ਲੂਣ ਘੱਟ ਕਿਵੇਂ ਕਰੀਏ?
ਲੂਣ ਨਾਲ ਜੁੜੀਆਂ ਸਾਰੀਆਂ ਗੱਲਾਂ ਨੂੰ ਜਾਣਨ ਤੋਂ ਬਾਅਦ, ਅਸੀਂ ਆਪਣੀ ਡਾਈਟ ਵਿੱਚੋਂ ਲੂਣ ਦੀ ਮਾਤਰਾ ਘੱਟ ਕਰਨ ਲਈ ਇਹ ਤਰੀਕੇ ਅਪਨਾ ਸਕਦੇ ਹਾਂ-
ਪਹਿਲਾਂ ਤੋਂ ਤਿਆਰ ਖਾਣੇ ਅਤੇ ਕਮਰਸ਼ੀਅਲ ਸੌਸੇਜ ਤੋਂ ਬਚੋ
ਨਮਕੀਨ ਸਨੈਕਸ ਖਾਣ ਦੀ ਥਾਂ ਉਨ੍ਹਾਂ ਸਨੈਕਸ ਨੂੰ ਖਾਓ ਜਿਨ੍ਹਾਂ ਵਿੱਚ ਨਮਕ ਨਹੀਂ ਹੁੰਦਾ, ਜਿਵੇਂ ਨੈਚੂਰਲ ਨਟਸ, ਫ਼ਲ, ਸੋਇਆਬੀਨ ਦੀਆਂ ਫਲੀਆਂ ਅਤੇ ਲੂਣ ਤੋਂ ਘਰ ਬਣਿਆ ਹੋਇਆ ਹੰਮਸ।
ਪੈਕਟ ਬੰਦ ਲੂਣ ਦੀ ਥਾਂ ਮਸਾਲਿਆਂ ਅਤੇ ਖੁਸ਼ਬੂਦਾਰ ਜੜੀਆ-ਬੂਟੀਆਂ ਨੂੰ ਪਾਓ, ਜਿਸ ਨਾਲ ਜ਼ਾਇਕਾ ਵਧੇਗਾ
ਖਾਣਾ ਪਕਾਉਣ ਦੇ ਤਰੀਕਿਆਂ ਜਿਵੇਂ ਉਬਾਲਣ ਸਣੇ ਹੋਰਨਾਂ ਤਰੀਕਿਆਂ ਦੀ ਬਜਾਇ ਵਾਸ਼ਪੀਕਰਨ, ਪੈਪੀਲੋਟੇ ਕੁਕਿੰਗ (ਕਾਗ਼ਜ਼ ਵਿੱਚ ਲਪੇਟ ਕੇ ਭਾਪ ਨਾਲ ਪਕਾਉਣ ਦੀ ਵਿਧੀ) ਅਤੇ ਸੇਕਣ ਨਾਲ ਖਾਣੇ ਦਾ ਸੁਆਦ ਬਣਿਆ ਰਹਿੰਦਾ ਹੈ। ਅਜਿਹੇ ਵਿੱਚ ਖਾਣੇ ਵਿੱਚ ਜ਼ਿਆਦਾ ਲੂਣ ਪਾਉਣ ਦੀ ਲੋੜ ਵੀ ਨਹੀਂ ਰਹਿੰਦੀ।
ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਸੋਡੀਅਮ ਦੇ ਬਿਨਾਂ ਨਹੀਂ ਰਹਿ ਸਕਦੇ।
ਇਹ ਸੰਭਵ ਹੈ ਕਿ ਆਪਣੀ ਡਾਈਟ ਵਿੱਚੋਂ ਟੇਬਲ ਸਾਲਟ ਜਾਂ ਜ਼ਿਆਦਾ ਨਮਕੀਨ ਉਤਪਾਦਾਂ ਨੂੰ ਹਟਾ ਦਿੱਤਾ ਜਾਵੇ ਕਿਉਂਕਿ ਬ੍ਰੇਡ ਅਤੇ ਚੀਜ਼ ਵਰਗੇ ਸਾਰੇ ਉਤਪਾਦ ਹਨ, ਜਿਨ੍ਹਾਂ ਨੂੰ ਬਣਾਉਣ ਵੇਲੇ ਲੂਣ ਦੀ ਵਰਤੋਂ ਕੀਤੀ ਜਾਂਦੀ ਹੈ।
ਹਾਲਾਂਕਿ, ਡਾਕਟਰੀ ਸਲਾਹ ਬਿਨਾਂ ਡਾਈਟ ਵਿੱਚ ਬੇਹੱਦ ਘੱਟ ਲੂਣ ਜਾਂ ਸੋਡੀਅਮ ਲੈਣ ਨਾਲ ਸਾਈਡ ਇਫੈਕਟਸ ਵੀ ਸਾਹਮਣੇ ਆ ਸਕਦੇ ਹਨ।
ਉਦਾਹਰਣ ਲਈ, ਇਸ ਨਾਲ ਸੌਣ ਵਿੱਚ ਦਿੱਕਤਾਂ, ਸੋਡੀਅਮ ਦੀ ਘਾਟ (ਖ਼ਾਸ ਕਰਕੇ, ਬਜ਼ੁਰਗ ਲੋਕਾਂ ਨੂੰ) ਅਤੇ ਕਿਡਨੀ ਸਟੋਨ ਬਣਨ ਦਾ ਜੋਖ਼ਮ ਸਾਹਮਣੇ ਆ ਸਕਦਾ ਹੈ।
ਪਰ ਡਾਕਟਰੀ ਸਲਾਹ ਤੋਂ ਬਿਨਾਂ ਲੂਣ ਨੂੰ ਆਪਣੀ ਡਾਈਟ ਤੋਂ ਨਹੀਂ ਹਟਾਉਣਾ ਚਾਹੀਦਾ।
(ਸੇਲੀਆ ਬੈਨੁਲਸ ਮੋਰੈਂਟ ਫਿਸਬਾਓ ਐਂਡੋਕ੍ਰਾਈਨੋਲੋਜੀ ਅਤੇ ਨਿਊਟ੍ਰੀਸ਼ਨ ਦੇ ਖੇਤਰ ਵਿੱਚ ਖੋਜ ਕਰ ਰਹੀ ਹੈ। ਨਿਯਮ ਬੋਸ ਸੀਏਰਾ ਇੱਕ ਫਿਸਾਬਾਓ ਡਾਇਟੀਸ਼ੀਅਨ ਅਤੇ ਲੈਬ ਟੈਕਨੀਸ਼ੀਅਨ ਹਨ।)
(ਇਹ ਲੇਖ ਮੂਲ ਤੌਰ 'ਤੇ ਦਿ ਕਨਵਰਜੇਸ਼ਨ ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਕ੍ਰਿਏਟਿਵ ਕੌਮਨ ਲਾਈਸੈਂਸ ਦੇ ਤਹਿਤ ਇੱਥੇ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3















