ਪੁਲਾੜ ਵਿੱਚ ਕਿਹੋ-ਜਿਹੀ ਖੁਸ਼ਬੂ ਆਉਂਦੀ ਹੈ, ਉੱਥੇ ਕੀ ਖਾਂਦੇ ਹਨ ਤੇ ਕਿਵੇਂ ਸੌਂਦੇ ਹਨ

ਨਿਕੋਲ ਸਟੋਟ

ਤਸਵੀਰ ਸਰੋਤ, Nasa

ਤਸਵੀਰ ਕੈਪਸ਼ਨ, ਨਿਕੋਲ ਸਟੌਟ 104 ਦਿਨਾਂ ਤੱਕ ਪੁਲਾੜ ਸਟੇਸ਼ਨ ਉੱਤੇ ਰਹੇ
    • ਲੇਖਕ, ਜਿਓਰਜੀਨਾ ਰੋਨਾਰਡ
    • ਰੋਲ, ਸਾਇੰਸ ਰਿਪੋਰਟਰ

ਜੂਨ ਵਿੱਚ ਦੋ ਅਮਰੀਕੀ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ (ਆਈਐੱਸਐੱਸ) ਅੱਠ ਦਿਨਾਂ ਲਈ ਗਏ।

ਪਰ ਉਨ੍ਹਾਂ ਨੂੰ ਲੈ ਕੇ ਜਾਣ ਵਾਲੇ ਬੋਇੰਗ ਸਟਾਰਲਾਈਨਰ ਵਿੱਚ ਤਕਨੀਕੀ ਖ਼ਰਾਬੀ ਆ ਗਈ ਅਤੇ ਉਨ੍ਹਾਂ ਦੋਵਾਂ ਨੂੰ 2025 ਤੱਕ ਉੱਥੇ ਰੁਕਣਾ ਪੈ ਰਿਹਾ ਹੈ।

ਉਹ ਹੁਣ ਨੌਂ ਹੋਰ ਲੋਕਾਂ ਨਾਲ ਛੇ-ਬੈੱਡਰੂਮ ਵਾਲੇ ਘਰ ਦੇ ਆਕਾਰ ਜਿੰਨੀ ਬਣੀ ਜਗ੍ਹਾਂ ਨੂੰ ਸਾਂਝੀ ਕਰ ਰਹੇ ਹਨ।

ਸੁਨੀਤਾ ਨੇ ਇਸ ਨੂੰ "ਖੁਸ਼ੀ ਵਾਲੀ ਥਾਂ" ਅਤੇ ਵਿਲਮੋਰ ਨੇ ਇਸ ਨੂੰ "ਸ਼ੁਕਰਗੁਜ਼ਾਰ" ਦੱਸਿਆ ਹੈ।

ਪਰ ਧਰਤੀ ਤੋਂ 400 ਕਿਲੋਮੀਟਰ ਉੱਤੇ ਹੋਣਾ ਅਸਲ ਵਿੱਚ ਕਿਵੇਂ ਦਾ ਹੁੰਦਾ ਹੈ?

ਉਹ ਕਸਰਤ ਕਿਵੇਂ ਕਰਦੇ ਹਨ ਅਤੇ ਆਪਣੇ ਕੱਪੜੇ ਕਿਵੇਂ ਧੋਦੇ ਹਨ? ਕੀ ਖਾਂਦੇ ਹਨ ਅਤੇ ਖ਼ਾਸ ਤੌਰ ʼਤੇ ʻਪੁਲਾੜ ਦੀ ਖੁਸ਼ਬੂʼ ਕਿਹੋ-ਜਿਹੀ ਹੁੰਦੀ ਹੈ?

ਅਜਿਹੇ ਕਈ ਮੁੱਦਿਆਂ ʼਤੇ ਤਿੰਨ ਸਾਬਕਾ ਪੁਲਾੜ ਯਾਤਰੀਆਂ ਨੇ ਬੀਬੀਸੀ ਨਿਊਜ਼ ਨਾਲ ਗੱਲਬਾਤ ਕੀਤੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪੁਲਾੜ ʼਚ ਕਿਵੇਂ ਸੌਂਦੇ ਹਨ

ਉਹ ਜਲਦੀ ਉੱਠ ਜਾਂਦੇ ਹਨ। ਲਗਭਗ 06:30 (ਜੀਐੱਮਟੀ) 'ਤੇ, ਪੁਲਾੜ ਯਾਤਰੀ ਹਾਰਮਨੀ ਨਾਮਕ ਕੌਮਾਂਤਰੀ ਪੁਲਾੜ ਸਟੇਸ਼ਨ ਮੋਡਿਊਲ ਵਿੱਚ ਫੋਨ-ਬੂਥ ਦੇ ਆਕਾਰ ਦੇ ਸਲੀਪਿੰਗ ਕੁਆਰਟਰ ਤੋਂ ਬਾਹਰ ਆਉਂਦੇ ਹਨ।

ਅਮਰੀਕੀ ਪੁਲਾੜ ਯਾਤਰੀ ਨਿਕੋਲ ਸਟੌਟ ਨੇ ਦੱਸਿਆ, "ਇਸ ਵਿੱਚ ਦੁਨੀਆ ਦਾ ਸਭ ਤੋਂ ਵਧੀਆ ਸਲੀਪਿੰਗ ਬੈਗ਼ ਹੈ।"

ਨਿਕੋਲ ਨੇ ਨਾਸਾ ਵਿੱਚ 2009 ਅਤੇ 2011 ਵਿੱਚ ਦੋ ਮਿਸ਼ਨਾਂ 'ਤੇ ਪੁਲਾੜ ਵਿੱਚ 104 ਦਿਨ ਬਿਤਾਏ ਸਨ।

ਪੁਲਾੜ ਸਟੇਸ਼ਨ ਦੇ ਡਿੱਬਿਆਂ ਵਿੱਚ ਲੈਪਟਾਪ ਹੁੰਦੇ ਹਨ ਤਾਂ ਜੋ ਚਾਲਕ ਦਲ ਪਰਿਵਾਰ ਦੇ ਸੰਪਰਕ ਵਿੱਚ ਰਹਿ ਸਕਣ ਅਤੇ ਇਸ ਦੇ ਨਾਲ ਫੋਟੋਆਂ ਜਾਂ ਕਿਤਾਬਾਂ ਵਰਗੀਆਂ ਨਿੱਜੀ ਚੀਜ਼ਾਂ ਰੱਖਣ ਦੀ ਵੀ ਥਾਂ ਹੁੰਦੀ ਹੈ।

ਪੁਲਾੜ ਯਾਤਰੀ ਜਿਸ ਬਾਥਰੂਮ ਦੀ ਵਰਤੋਂ ਕਰਦੇ ਹਨ, ਉਹ ਇੱਕ ਸਕਸ਼ਨ ਸਿਸਟਮ ਵਾਂਗ ਕੰਮ ਕਰਦਾ ਹੈ।

ਪੁਲਾੜ ਸਟੇਸ਼ਨ ʼਤੇ ਆਮ ਤੌਰ 'ਤੇ ਪਸੀਨੇ ਅਤੇ ਪਿਸ਼ਾਬ ਨੂੰ ਪੀਣ ਵਾਲੇ ਪਾਣੀ ਵਿੱਚ ਰੀਸਾਈਕਲ ਕੀਤਾ ਜਾਂਦਾ ਹੈ ਪਰ ਆਈਐੱਸਐੱਸ 'ਤੇ ਇੱਕ ਤਕਨੀਕੀ ਖ਼ਰਾਬੀ ਕਾਰਨ ਚਾਲਕ ਦਲ ਫਿਲਹਾਲ ਆਪਣਾ ਪਿਸ਼ਾਬ ਸਟੋਰ ਕਰ ਰਿਹਾ ਹੈ।

ਫਿਰ ਪੁਲਾੜ ਯਾਤਰੀ ਕੰਮ 'ਤੇ ਲੱਗ ਜਾਂਦੇ ਹਨ। ਆਈਐੱਸਐੱਸ ਵਿੱਚ ਬਹੁਤ ਸਾਰੇ ਰੱਖ-ਰਖਾਅ ਜਾਂ ਵਿਗਿਆਨਕ ਪ੍ਰਯੋਗਾਂ ਕੀਤੇ ਜਾਂਦੇ ਹਨ।

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ

ਤਸਵੀਰ ਸਰੋਤ, NASA

ਤਸਵੀਰ ਕੈਪਸ਼ਨ, ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਬਣਾਉਣ ਦਾ ਕੰਮ 1998 ਵਿੱਚ ਸ਼ੁਰੂ ਹੋਇਆ ਸੀ

ਪੁਲਾੜ ਸਟੇਸ਼ਨ ਕਿੰਨਾ ਵੱਡਾ ਹੈ

ਪੁਲਾੜ ਸਟੇਸ਼ਨ ਦਾ ਆਕਾਰ ਬਘਿੰਕਮ ਪੈਲੇਸ ਜਾਂ ਇੱਕ ਅਮਰੀਕੀ ਫੁੱਟਬਾਲ ਮੈਦਾਨ ਜਿੰਨਾ ਵੱਡਾ ਹੈ।

2012-13 ਵਿੱਚ ਐਕਸਪੀਡੀਸ਼ਨ 35 ਮਿਸ਼ਨ ਦੇ ਕਮਾਂਡਰ, ਕੈਨੇਡੀਅਨ ਪੁਲਾੜ ਯਾਤਰੀ ਕ੍ਰਿਸ ਹੈਡਫੀਲਡ ਦੱਸਦੇ ਹਨ, “ਪੁਲਾੜ ਸਟੇਸ਼ਨ ਦੇ ਅੰਦਰ ਇੰਝ ਲੱਗਦਾ ਹੈ ਕਿ ਬਹੁਤ ਸਾਰੀਆਂ ਬੱਸਾਂ ਲਾਗੇ-ਲਾਗੇ ਖੜ੍ਹੀਆਂ ਹਨ।"

ਉਨ੍ਹਾਂ ਨੇ ਅੱਗੇ ਦੱਸਿਆ, "ਆਈਐੱਸਐੱਸ ਵਿਸ਼ਾਲ ਅਤੇ ਸ਼ਾਂਤ ਹੈ ਪਰ ਉੱਥੇ ਪੁਲਾੜ ਯਾਤਰੀ ਸਿਰਫ਼ ਘੁੰਮਦੇ ਨਹੀਂ ਹਨ।"

ਆਈਐੱਸਐੱਸ ਕੋਲ ਪ੍ਰਯੋਗਾਂ ਲਈ ਛੇ ਸਮਰਪਿਤ ਪ੍ਰਯੋਗਸ਼ਾਲਾਵਾਂ ਹਨ ਅਤੇ ਪੁਲਾੜ ਯਾਤਰੀ ਚੁਣੌਤੀਪੂਰਨ ਭੌਤਿਕ ਵਾਤਾਵਰਣ ਨਜਿੱਠਣ ਲਈ ਦਿਲ, ਦਿਮਾਗ਼ ਜਾਂ ਖੂਨ ਨੂੰ ਮੌਨੀਟਰ ਕਰਨ ਲਈ ਜੰਤਰ ਪਹਿਨਦੇ ਹਨ।

ਸਟੋਟ ਆਖਦੇ ਹਨ, "ਅਸੀਂ ਗਿਨੀ ਪਿਗ ਵਾਂਗ ਹਾਂ। ਪੁਲਾੜ ਵਿੱਚ ਸਿਫਰ ਗੁਰੂਤਾਕਰਸ਼ਨ ਵਿੱਚ ਕੰਮ ਕਰਨ ਕਾਰਨ, ਅਸੀਂ ਧਰਤੀ ਵਾਂਗ ਆਪਣੇ ਪੈਰ ਅਤੇ ਹੱਥ ਨਹੀਂ ਹਿਲਾ ਸਕਦੇ।"

"ਇਹੀ ਕਾਰਨ ਹੈ ਕਿ ਮਾਸਪੇਸ਼ੀ ਅਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਛੇਤੀ ਬੁੱਡੇ ਹੋ ਜਾਂਦੇ ਹਾਂ।"

ਹੈਡਫੀਲਡ ਦੱਸਦੇ ਹਨ, "ਤੁਹਾਡੀ ਸਭ ਤੋਂ ਵੱਡੀ ਚੁਣੌਤੀ ਯਾਤਰੀਆਂ ਦੇ ਮਸਰੂਫ਼ ਪ੍ਰੋਗਰਾਮਾਂ ਵਿਚੋਂ ਪੰਜ ਮਿੰਟ ਦਾ ਵਾਧੂ ਸਮਾਂ ਕੱਢਣਾ ਹੈ। ਜਦੋਂ ਸਾਨੂੰ ਸਮਾਂ ਮਿਲਦਾ ਤਾਂ ਅਸੀਂ ਖਿੜਕੀ ਕੋਲ ਜਾ ਕੇ ਬਾਹਰ ਦਾ ਨਜ਼ਾਰਾ ਦੇਖਦੇ ਜਾਂ ਸੰਗੀਤ ਸੁਣਦੇ, ਤਸਵੀਰਾਂ ਲੈਂਦੇ ਹਾਂ, ਬੱਚਿਆਂ ਲਈ ਕੁਝ ਲਿਖਦੇ ਹਾਂ।"

ਸਲੀਪਿੰਗ ਬੈਗ

ਤਸਵੀਰ ਸਰੋਤ, Image Credit NASA/BBC

ਪੁਲਾੜ ਦੀ ਖੁਸ਼ਬੂ ਕਿਹੋ-ਜਿਹੀ ਹੈ

ਹੈਡਫੀਲਡ ਨੇ ਆਈਐੱਸਐੱਸ ਤੋਂ ਬਾਹਰ ਆਉਣ ਅਤੇ ਸਪੇਸ ਵਾਕ ਦੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਦੱਸਿਆ, "ਅਸੀਂ ਆਈਐੱਸਐੱਸ ਦੇ ਬਾਹਰ 15 ਘੰਟੇ ਬਿਤਾਏ।"

"ਉਸ ਵੇਲੇ ਤਾਂ ਮੈਂ ਸੂਟ ਪਾਇਆ ਸੀ। ਉਸ ਤੋਂ ਇਲਾਵਾ ਮੇਰੇ ਅਤੇ ਬ੍ਰਹਿਮੰਡ ਦੇ ਵਿਚਕਾਰ ਕੁਝ ਵੀ ਨਹੀਂ ਸੀ, ਇਸ ਨੇ ਉਤਸ਼ਾਹ ਅਤੇ ਸੱਚ ਨਾ ਲੱਗਣ ਵਾਲਾ ਅਹਿਸਾਸ ਪੈਦਾ ਕੀਤਾ।"

ਪਰ ਉਨ੍ਹਾਂ ਸਪੇਸਵਾਕ ਦੌਰਾਨ ਕੁਝ ਨਵਾਂ ਮਹਿਸੂਸ ਹੋਇਆ ਤੇ ਉਹ ਸੀ ਪੁਲਾੜ ਸਟੇਸ਼ਨ ਦੀ ਖੁਸ਼ਬੂ।

ਹੇਲੇਨ ਸ਼ਰਮਨ ਦੱਸਦੇ ਹਨ, "ਧਰਤੀ 'ਤੇ ਸਾਡੀ ਖੁਸ਼ਬੂ ਵੱਖ-ਵੱਖ ਹੁੰਦੀ ਹੈ। ਪਰ ਪੁਲਾੜ ਵਿੱਚ ਸਿਰਫ਼ ਇੱਕੋ ਖੁਸ਼ਬੂ ਹੈ ਤੇ ਸਾਨੂੰ ਇਸ ਦੀ ਆਦਤ ਹੋ ਗਈ ਹੈ।"

ਹੈਲਨ ਸ਼ਰਮਨ ਪਹਿਲੀ ਬ੍ਰਿਟਿਸ਼ ਪੁਲਾੜ ਯਾਤਰੀ ਹਨ, ਜਿਨ੍ਹਾਂ 1991 ਵਿੱਚ ਸੋਵੀਅਤ ਸਪੇਸ ਸਟੇਸ਼ਨ ਮੀਰ ਉੱਤੇ ਅੱਠ ਦਿਨ ਬਿਤਾਏ ਸਨ।

ਪੁਲਾੜ ਸਟੇਸ਼ਨ ਤੋਂ ਬਾਹਰ ਨਿਕਲਣ ਵੇਲੇ ਵਿਗਿਆਨੀ ਕਿਟ ਅਤੇ ਸੂਟ, ਪੁਲਾੜ ਵਿੱਚ ਸਖ਼ਤ ਰੇਡੀਏਸ਼ਨ ਨਾਲ ਪ੍ਰਭਾਵਿਤ ਹੁੰਦੇ ਹਨ।

"ਪੁਲਾੜ ਦਾ ਵਾਤਾਵਰਨ ਰੇਡੀਏਸ਼ਨ ਮੁਕਤ ਕਣ ਬਣਾਉਂਦਾ ਹੈ ਅਤੇ ਉਹ ਸਪੇਸ ਸਟੇਸ਼ਨ ਦੇ ਅੰਦਰ ਆਕਸੀਜਨ ਨਾਲ ਪ੍ਰਤੀਕਿਰਿਆ ਕਰਦੇ ਹਨ, ਜਿਸ ਨਾਲ ਇੱਕ ਧਾਤੂ ਵਾਂਗ ਖੁਸ਼ਬੂ ਪੈਦਾ ਹੁੰਦੀ ਹੈ।"

"ਪੁਲਾੜ ਵਿੱਚ ਕੋਈ ਮੌਸਮ ਨਹੀਂ ਹੈ। ਇਸ ਦਾ ਮਤਲਬ ਹੈ ਹੈ ਮੂੰਹ ʼਤੇ ਮੀਂਹ ਦੀਆਂ ਬੂੰਦਾਂ ਨਹੀਂ ਪੈਣਗੀਆਂ, ਵਾਲਾਂ ਨੂੰ ਹਵਾ ਦਾ ਬੁਲ਼ਾਂ ਨਹੀਂ ਛੂਹੇਗਾ। ਇਸ ਲਈ ਮੈਂ ਅੱਜ ਕੱਲ੍ਹ ਇਨ੍ਹਾਂ ਦੀ ਬਹੁਤ ਕਦਰ ਕਰਦੀ ਹਾਂ।"

ਕ੍ਰਿਸ ਹੈਡਫੀਲਡ

ਤਸਵੀਰ ਸਰੋਤ, Nasa

ਤਸਵੀਰ ਕੈਪਸ਼ਨ, ਕੈਨੇਡੀਅਨ ਪੁਲਾੜ ਯਾਤਰੀ ਕ੍ਰਿਸ ਹੈਡਫੀਲਡ 2012-13 ਵਿੱਚ ਆਈਐਸਐਸ ਦਾ ਕਮਾਂਡਰ ਸੀ

ਕਸਰਤ ਕਿਵੇਂ ਕਰਦੇ ਹਨ

ਕੰਮ ਵਿਚਾਲੇ, ਲੰਬੇ ਠਹਿਰਨ ਵਾਲੇ ਪੁਲਾੜ ਯਾਤਰੀਆਂ ਨੂੰ ਰੋਜ਼ਾਨਾ ਦੋ ਘੰਟੇ ਦੀ ਕਸਰਤ ਕਰਨੀ ਚਾਹੀਦੀ ਹੈ।

ਤਿੰਨ ਵੱਖ-ਵੱਖ ਮਸ਼ੀਨਾਂ ਜ਼ੀਰੋ ਗਰੈਵਿਟੀ ਵਿੱਚ ਰਹਿਣ ਦੇ ਪ੍ਰਭਾਵ ਕਾਰਨ ਕਮਜ਼ੋਰ ਹੋਣ ਵਾਲੀਆਂ ਹੱਡੀਆਂ ਨਾਲ ਨਜਿੱਠਣ ਵਿੱਚ ਮਦਦ ਕਰਦੀਆਂ ਹਨ।

ਐਡਵਾਂਸਡ ਰੈਸਿਸਟਿਵ ਐਕਸਰਸਾਈਜ਼ ਡਿਵਾਈਸ (ਏਆਰਈਡੀ) ਦੀ ਵਰਤੋਂ ਮਾਸਪੇਸ਼ੀਆਂ ਲਈ ਲਗਭਗ ਸਾਰੀਆਂ ਕਸਰਤਾਂ ਲਈ ਕੀਤੀ ਜਾ ਸਕਦੀ ਹੈ।

ਪੁਲਾੜ ਸਟੇਸ਼ਨ ਟ੍ਰੈਡਮਿੱਲਾਂ ਦੀ ਵਰਤੋਂ ਵੀ ਹੁੰਦੀ ਹੈ। ਪਰ ਇਸ ਦੀਆਂ ਪੱਟੀਆਂ ਸਖ਼ਤ ਕਰ ਦਿੱਤੀਆਂ ਜਾਂਦੀਆਂ ਤਾਂ ਉਹ ਉਸ ʼਤੇ ਤੈਰਨ ਨਹੀਂ। ਸਾਈਕਲ ਐਰਗੋਮੀਟਰ ਦੀ ਵਰਤੋਂ ਵੀ ਹੁੰਦੀ ਹੈ।

ਹੈਲਨ ਸ਼ਰਮਨ

ਤਸਵੀਰ ਸਰੋਤ, Ria Novosti/Science Photo Library

ਤਸਵੀਰ ਕੈਪਸ਼ਨ, ਹੈਲਨ ਸ਼ਰਮਨ ਯੂਕੇ ਦੀ ਪਹਿਲੀ ਪੁਲਾੜ ਯਾਤਰੀ ਹੈ

'ਤਿੰਨ ਮਹੀਨਿਆਂ ਲਈ ਟਰਾਊਜ਼ਰ ਦਾ ਇੱਕ ਜੋੜਾ'

ਸਟੋਟ ਦੱਸਦੇ ਹਨ ਕਿ ਕੰਮ ਕਾਰਨ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਜਿਸ ਕਾਰਨ ਇੱਕ ਅਹਿਮ ਮੁੱਦਾ ਕੱਪੜੇ ਧੋਣ ਦਾ ਖੜ੍ਹਾ ਹੋ ਜਾਂਦਾ ਹੈ।

ਉਹ ਦੱਸਦੀ ਹੈ, "ਸਾਡੇ ਕੋਲ ਲਾਂਡਰੀ ਨਹੀਂ ਹੈ ਸਿਰਫ਼ ਪਾਣੀ ਜੋ ਬਲੌਬ ਅਤੇ ਕੁਝ ਸਾਬਣ ਵਾਲਾ ਸਮਾਨ ਬਦਲ ਜਾਂਦਾ ਹੈ, ਸਿਰਫ਼ ਉਹੀ ਹੁੰਦਾ ਹੈ।"

ਪਸੀਨਾ ਵੱਧ ਆਉਣ ਨਾਲ ਕੱਪੜੇ ਇੰਨੇ ਗੰਦੇ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਇਕ ਮਾਲ ਗੱਡੀ ਵਿਚ ਸੁੱਟ ਦਿੱਤਾ ਜਾਂਦਾ ਹੈ ਜੋ ਵਾਤਾਵਰਣ ਵਿੱਚ ਸੜ ਜਾਂਦੇ ਹਨ।

ਉਹ ਅੱਗੇ ਦੱਸਦੇ ਹਨ ਕਿ ਪਰ ਉਨ੍ਹਾਂ ਦੇ ਰੋਜ਼ਾਨਾ ਪਹਿਨਣ ਵਾਲੇ ਕੱਪੜੇ ਸਾਫ-ਸੁਥਰੇ ਹੁੰਦੇ ਹਨ।

ਉਨ੍ਹਾਂ ਮੁਤਾਬਕ, "ਉਨ੍ਹਾਂ ਨੂੰ ਕੋਲ ਤਿੰਨ ਮਹੀਨਿਆਂ ਤੱਕ ਪਹਿਨਣ ਲਈ ਪੈਂਟ ਦਾ ਇੱਕੋ ਜੋੜਾ ਸੀ।"

ਖਾਣਾ ਕੀ ਖਾਂਦੇ ਹਨ

ਜਿੱਥੋਂ ਤੱਕ ਭੋਜਨ ਦੀ ਗੱਲ ਹੈ, ਸਪੇਸ ਵਿੱਚ ਭੋਜਨ ਨੂੰ ਖੋਲ੍ਹਣਾ ਉਲਝਣ ਭਰਿਆ ਕਾਰਾ ਹੋ ਸਕਦਾ ਹੈ।

ਸਬਜ਼ੀ ਦੀ ਗ੍ਰੇਵੀ ਗੇਂਦਾਂ ਵਾਂਗ ਬਣ ਕੇ ਤੈਰਦੀ ਰਹਿੰਦੀ ਹੈ।

ਦਿਨ ਭਰ ਦੀ ਸਖ਼ਤ ਮਿਹਨਤ ਤੋਂ ਬਾਅਦ, ਰਾਤ ਦੇ ਖਾਣੇ ਦਾ ਸਮਾਂ ਆ ਜਾਂਦਾ ਹੈ। ਸਟੇਸ਼ਨ 'ਤੇ ਭੋਜਨ ਜ਼ਿਆਦਾਤਰ ਪੈਕਟਾਂ ਵਿੱਚ ਹੁੰਦਾ ਹੈ।

ਸਟੋਟ ਦੱਸਦੇ ਹਨ, "ਇਹ ਫੌਜੀ ਰਾਸ਼ਨ ਵਰਗਾ ਹੈ ਪਰ ਸਿਹਤਮੰਦ ਹੁੰਦਾ ਹੈ। ਮੇਰੀ ਮਨਪਸੰਦ ਜਾਪਾਨੀ ਕਰੀਆਂ ਜਾਂ ਰੂਸੀ ਅਨਾਜ ਸੂਪ ਹਨ।"

ਪਰਿਵਾਰਾਂ ਨੂੰ ਆਪਣਿਆਂ ਲਈ ਬੋਨਸ ਫੂਡ ਪੈਕ ਭੇਜਣ ਲਈ ਕਿਹਾ ਜਾਂਦਾ ਹੈ। ਸਪੇਸ ਸਟੇਸ਼ਨ 'ਤੇ ਚਾਲਕ ਦਲ ਦੇ ਮੈਂਬਰ ਅਕਸਰ ਖਾਣਾ ਸਾਂਝਾ ਕਰਦੇ ਹਨ।

ਸਟੋਟ ਮੁਤਾਬਕ, "ਅਸੀਂ 8 ਘੰਟੇ ਸੌਂਦੇ ਹਾਂ ਪਰ ਕਈ ਲੋਕ ਖਿੜਕੀ ਕੋਲ ਰਹਿ ਕੇ ਧਰਤੀ ਵੱਲ ਦੇਖਦੇ ਹਨ।"

ਪਰ ਤਿੰਨੋਂ ਪੁਲਾੜ ਯਾਤਰੀਆਂ ਨੇ ਕਿਹਾ ਕਿ ਉਹ ਇਹ ਨਹੀਂ ਸਮਝਦੇ ਕਿ ਹਰ ਕੋਈ ਕਿਉਂ ਸੋਚਦਾ ਹੈ ਕਿ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਸਿਖ਼ਰ 'ਤੇ ਫਸੇ ਹੋਏ ਹਨ।

ਉਹ ਆਖਦੇ ਹਨ, "ਅਸੀਂ ਪੁਲਾੜ ਵਿੱਚ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੁੰਦੇ ਸੀ। ਅਸੀਂ ਸਖ਼ਤ ਮਿਹਨਤ ਕੀਤੀ।"

"ਤੁਸੀਂ ਇੱਕ ਪੇਸ਼ੇਵਰ ਪੁਲਾੜ ਯਾਤਰੀ ਨੂੰ, ਜਿੰਨਾ ਚਿਰ ਸੰਭਵ ਹੋ ਸਕੇ ਪੁਲਾੜ ਵਿੱਚ ਰੱਖ ਕੇ ਸਭ ਤੋਂ ਵੱਡਾ ਤੋਹਫ਼ਾ ਦੇ ਸਕਦੇ ਹੋ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)