ਲੂਣ ਬਣਾਉਣ ਦੀ ਪੂਰੀ ਪ੍ਰਕਿਰਿਆ ਇਸ ਵੀਡੀਓ ਰਾਹੀਂ ਜਾਣੋ

ਵੀਡੀਓ ਕੈਪਸ਼ਨ, ਲੂਣ ਬਣਾਉਣ ਦੀ ਪੂਰੀ ਪ੍ਰਕੀਰਿਆ ਇਸ ਵੀਡੀਓ ਰਾਹੀਂ ਜਾਣੋ

ਕਿਸੇ ਵੀ ਖਾਣੇ ਲਈ ਅਹਿਮ ਤੱਤ ਲੂਣ ਹੀ ਹੈ। ਜੇ ਤੁਸੀਂ ਕਿਸੇ ਨੂੰ ਪੁੱਛੋ ਕਿ ਲੂਣ ਬਣਦਾ ਕਿੱਥੋਂ ਹੈ ਤਾਂ ਬਹੁਤੇ ਕਹਿਣਗੇ ਸਮੁੰਦਰ ਦੇ ਪਾਣੀ ਤੋਂ। ਪਰ ਬਹੁਤੇ ਹੈਰਾਨ ਹੋਣਗੇ ਕਿ ਸਮੁੰਦਰ ਦੇ ਪਾਣੀ ਤੋਂ ਲੂਣ ਬਣਦਾ ਕਿਵੇਂ ਹੈ।

ਲੂਣ ਨੂੰ ਬਣਾਉਣ ਦੀ ਸਾਰੀ ਪ੍ਰਕਿਰਿਆ ਕੁਦਰਤੀ ਹੈ। ਧਰਤੀ ਹੇਠਲਾ ਖਾਰਾ ਪਾਣੀ ਇਸਤੇਮਾਲ ਹੁੰਦਾ ਹੈ। ਤਿੰਨ ਪੜਾਅ ਪੂਰੇ ਕਰਨ ਲਈ ਲੂਣ ਬਣਾਉਣ ਵਾਲਿਆਂ ਨੂੰ ਲਗਭਗ 40 ਦਿਨ ਲਗਦੇ ਹਨ।

ਜੇ ਪਾਣੀ ਸਹੀ ਹੁੰਦਾ ਹੈ ਤਾਂ ਲੂਣ ਦੇ ਹਜ਼ਾਰਾਂ ਥੈਲੇ ਬਣ ਜਾਂਦੇ ਹਨ। ਜੇ ਇਸ ਸਮੇਂ ਦੌਰਾਨ ਮੀਂਹ ਨਹੀਂ ਪੈਂਦਾ ਤਾਂ ਖਾਲਸ ਲੂਣ ਬਣਦਾ ਹੈ। ਇਸ ਤੋਂ ਬਾਅਦ ਲੂਣ ਬਾਜ਼ਾਰ ਵਿੱਚ ਵੇਚਣ ਲਈ ਲਿਜਾਇਆ ਜਾਂਦਾ ਹੈ।

ਆਂਧਰਾ ਪ੍ਰਦੇਸ਼ ਦੇ ਸਮੁੰਦਰੀ ਇਲਾਕਿਆਂ ਵਿੱਚ ਕਿਸੇ ਨਾ ਕਿਸੇ ਪੱਧਰ ‘ਤੇ ਲੂਣ ਬਣਾਇਆ ਜਾਂਦਾ ਹੈ। ਹਾਲਾਂਕਿ ਵੱਡੇ ਪੱਧਰ ‘ਤੇ ਲੂਣ ਪਰਾਕਸਮ, ਨੇਲੋਰ ਅਤੇ ਗੁਣਤੂਰ ਜ਼ਿਲ੍ਹਿਆਂ ਵਿੱਚ ਬਣਦਾ ਹੈ। ਸਮੁੰਦਰੀ ਇਲਾਕੇ ਕਾਕੀਨੰਦਾ ਅਤੇ ਮਸ਼ੀਲੀਪਟਨਮ ਦੇ ਕੁਝ ਲੋਕ ਵੀ ਇਸ ਕਿੱਤੇ ਨਾਲ ਜੁੜੇ ਹਨ।

(ਰਿਪੋਰਟ – ਵੀ ਸੰਕਰ, ਵੀਡੀਓ- ਪੇਡਾਪੋਲੂ ਰਵੀ, ਐਡਿਟ- ਚਦਰ ਸ਼ੇਖਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)