ਵੀਡੀਓ ਰਾਹੀਂ ਗੂਗਲ ਸਰਚ ਕਰਨ ਦਾ ਨਵਾਂ ਤਰੀਕਾ ਕੀ ਹੈ, ਇਸ ਫੀਚਰ ਨਾਲ ਕੀ ਕੁਝ ਬਦਲੇਗਾ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵੇਂ ਫ਼ੀਚਰ ਤਹਿਤ ਗੂਗਲ ਸਰਚ ਵੀਡੀਓ ਜ਼ਰੀਏ ਵੀ ਕੀਤੇ ਜਾ ਸਕੇਗੀ (ਸੰਕੇਤਕ ਤਸਵੀਰ)
    • ਲੇਖਕ, ਟੌਗ ਗੇਰਕਨ
    • ਰੋਲ, ਤਕਨੀਕੀ ਪੱਤਰਕਾਰ

ਗੂਗਲ ਵੱਲੋਂ ਜਾਰੀ ਇੱਕ ਨਵੇਂ ਫ਼ੀਚਰ ਨਾਲ ਹੁਣ ਲੋਕ ਵੀਡੀਓ ਬਣਾ ਕੇ ਵੀ ਗੂਗਲ ਸਰਚ ਕਰ ਸਕਣਗੇ।

ਲੋਕ ਫ਼ੋਨ ਦਾ ਵੀਡੀਓ ਕੈਮਰਾ ਕਿਸੇ ਪਾਸੇ ਸਿੱਧਾ ਕਰਕੇ ਉਸ ਬਾਰੇ ਬੋਲ ਕੇ ਸਵਾਲ ਕਰਨਗੇ ਅਤੇ ਉਨ੍ਹਾਂ ਨੂੰ ਗੂਗਲ ਦੇ ਨਤੀਜੇ ਮਿਲ ਜਾਣਗੇ।

ਇਸ ਲਈ ਐਂਡਰਾਇਡ ਅਤੇ ਆਈ-ਫ਼ੋਨ ਯੂਜ਼ਰਸ ਨੂੰ ਆਪਣੀ ਗੂਗਲ ਐਪ ਵਿੱਚ ‘ਏਆਈ ਓਵਰਵਿਊਜ਼’ ਫ਼ੀਚਰ ਚਾਲੂ ਕਰਨੀ ਪਵੇਗੀ।

ਹਾਲਾਂਕਿ ਫਿਲਹਾਲ ਇਹ ਫ਼ੀਚਰ ਸਿਰਫ਼ ਅੰਗਰੇਜ਼ੀ ਵਿੱਚ ਹੀ ਕੰਮ ਕਰੇਗਾ।

ਇਸ ਤੋਂ ਤਿੰਨ ਮਹੀਨੇ ਪਹਿਲਾਂ ਚੈਟ-ਜੀਪੀਟੀ ਦੀ ਨਿਰਮਾਤਾ ਕੰਪਨੀ ਓਪਨ ਏਆਈ ਨੇ ਅਜਿਹੀਆਂ ਸੰਭਾਵਨਾਵਾਂ ਉੱਤੇ ਕੰਮ ਕਰਨ ਬਾਰੇ ਦੱਸਿਆ ਸੀ ਲੋਕ ਚੈਟ-ਜੀਪੀਟੀ ਤੋਂ ਬੋਲ ਕੇ ਸਵਾਲ ਪੁੱਛ ਸਕਣ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਗੂਗਲ ਨੇ ਇਸੇ ਸਾਲ ਗੂਗਲ ਸਰਚ ਵਿੱਚ ਏਆਈ ਦੀ ਵਰਤੋਂ ਸ਼ੂਰੂ ਕੀਤੀ ਸੀ। ਲੇਕਿਨ ਨਤੀਜਿਆਂ ਦੀਆਂ ਊਣਤਾਈਆਂ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਇਸੇ ਮਈ ਵਿੱਚ ਇਸ ਫ਼ੀਚਰ ਨੇ ਲੋਕਾਂ ਨੂੰ ਨੁਕਸਾਨ ਰਹਿਤ ਗੂੰਦ ਦੀ ਛੜ ਦੀ ਵਰਤੋਂ ਕਰਕੇ ਚੀਜ਼ ਪੀਜ਼ਾ ਬਣਾਉਣ ਦੀ ਸਲਾਹ ਦੇ ਦਿੱਤੀ ਸੀ।

ਉਦੋਂ ਕੰਪਨੀ ਦੇ ਬੁਲਾਰੇ ਨੇ ਕਿਹਾ ਸੀ ਕਿ ਇਹ ਇੱਕ ਟਾਵੀਂ-ਟੱਲੀ ਮਿਸਾਲ ਹੈ ਅਤੇ ਉਸ ਤੋਂ ਬਾਅਦ ਨਤੀਜਿਆਂ ਵਿੱਚ ਸੁਧਾਰ ਕੀਤਾ ਗਿਆ ਹੈ।

ਉਸ ਤੋਂ ਬਾਅਦ ਗੂਗਲ ਆਪਣੇ ਉਤਪਾਦਾਂ ਵਿੱਚ ਏਆਈ ਦੀ ਵਰਤੋਂ ਲਗਾਤਾਰ ਵਧਾ ਰਿਹਾ ਹੈ। ਉਸ ਨੇ ਗੂਗਲ ਲੈਂਸ ਰਾਹੀਂ ਸਥਿਰ ਤਸਵੀਰਾਂ ਬਾਰੇ ਸਵਾਲ ਪੁੱਛਣ ਦੀ ਸੁਵਿਧਾ ਵੀ ਸ਼ਾਮਲ ਕੀਤੀ ਹੈ।

ਕੰਪਨੀ ਨੇ ਕਿਹਾ ਹੈ ਕਿ ਇਸ ਤੋਂ ਬਾਅਦ ਗੂਗਲ ਲੈਂਸ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ਹੈ ਅਤੇ ਇਸ ਤੋਂ ਉਨ੍ਹਾਂ ਨੂੰ ਐਪਲੀਕੇਸ਼ਨ ਨੂੰ ਹੋਰ ਬਿਹਤਰ ਬਣਾਉਣ ਲਈ ਪ੍ਰੇਰਿਤ ਕੀਤਾ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਕਨੀਕੀ ਮਾਹਰਾਂ ਮੁਤਾਬਕ ਗੂਗਲ ਦਾ ਇਹ ਫ਼ੀਚਰ ਇਸਤੇਮਾਲ ਕਰਨ ਵਾਲਿਆਂ ਲਈ ਬੇਹੱਦ ਰੋਚਕਤਾ ਭਰਿਆ ਸਾਬਤ ਹੋਵੇਗਾ

ਉਤਸ਼ਾਹ ਭਰਿਆ ਫ਼ੀਚਰ

ਗੂਗਲ ਸਰਚ ਦੇ ਮੁਖੀ ਲਿਜ਼ ਰੀਡ ਨੇ ਕਿਹਾ ਕਿ ਨਵੇਂ ਫ਼ੀਚਰ ਨਾਲ ਲੋਕ ਆਪਣੇ ਆਲੇ-ਦੁਆਲੇ ਦੀ ਦੁਨੀਆਂ ਬਾਰੇ ਸਵਾਲ ਪੁੱਛ ਸਕਣਗੇ।

ਉਨ੍ਹਾਂ ਨੇ ਕਿਹਾ ਕਿ ਮਿਸਾਲ ਵਜੋਂ ਜੇ ਕੋਈ ਅਕੁਏਰੀਮ ਵਿੱਚ ਖੜ੍ਹਾ ਵਿਅਕਤੀ ਮੱਛੀਆਂ ਦੇ ਝੁੰਡ ਵਿੱਚ ਇਕਸਾਰਤਾ ਨਾਲ ਤੈਰਨ ਬਾਰੇ ਪੁੱਛਣਾ ਚਾਹੁੰਦਾ ਹੋਵੇ।

ਹੁਣ ਉਹ ਲਿਖਣ ਦੀ ਥਾਂ, ਨਵੇਂ ਫ਼ੀਚਰ ਨਾਲ ਕੈਮਰਾ ਸਿੱਧਾ ਕਰੇਗਾ ਅਤੇ ਸਵਾਲ ਪੁੱਛਦੇ ਹੋਏ ਇੱਕ ਛੋਟੀ ਵੀਡੀਓ ਕਲਿੱਪ ਰਿਕਾਰਡ ਕਰੇਗਾ।

ਇੰਡਸਟਰੀ ਵਿਸ਼ਲੇਸ਼ਕ ਪਾਓਲੋ ਪਿਸਕਾਟੋਰ ਨੇ ਕਿਹਾ ਕਿ ਇਹ ਗੂਗਲ ਲਈ “ਵੱਡੀ ਗੱਲ” ਹੈ।

“ਹੁਣ ਅਸੀਂ ਏਆਈ ਹਰ ਚੀਜ਼ ਵਿੱਚ ਦੇਖ ਰਹੇ ਹਾਂ ਅਤੇ ਲੋਕ ਤਸਵੀਰਾਂ ਨਾਲ ਸਭ ਤੋਂ ਵਧੀਆ ਜੁੜਦੇ ਹਨ।”

ਇਹ ਵੀ ਪੜ੍ਹੋ-
ਸੰਕਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੂਗਲ ਨੇ ਵੱਖ-ਵੱਖ ਵੈੱਬਸਾਈਟਾਂ ਤੋਂ ਮੁੱਲ, ਰਿਵੀਊ ਅਤੇ ਵਿਕ੍ਰੇਤਾਵਾਂ ਦੀ ਜਾਣਕਾਰੀ ਹਾਸਿਲ ਕਰਨ ਬਾਰੇ ਵੀ ਫ਼ੀਚਰ ਜਾਰੀ ਕੀਤਾ ਹੈ

ਸਰਚ ਕਰਨ ਦੇ ਹੋਰ ਢੰਗ

ਵੀਡੀਓ ਸਰਚ ਦੀ ਫ਼ੀਚਰ ਤੋਂ ਇਲਾਵਾ ਗੂਗਲ ਨੇ ਕਈ ਹੋਰ ਅਪਡੇਟ ਵੀ ਜਾਰੀ ਕੀਤੇ ਹਨ।

ਕੰਪਨੀ ਨੇ ਕਿਹਾ ਹੈ ਕਿ ਖ਼ਰੀਦਾਰੀ ਨਤੀਜੇ ਸੁਧਾਰੇ ਗਏ ਹਨ। ਇਨ੍ਹਾਂ ਵਿੱਚ ਵੱਖ-ਵੱਖ ਵੈਬਸਾਈਟਾਂ ਤੋਂ ਮੁੱਲ, ਰਿਵੀਊ ਅਤੇ ਵਿਕ੍ਰੇਤਾਵਾਂ ਦੀ ਜਾਣਕਾਰੀ ਸ਼ਾਮਿਲ ਕੀਤੇ ਗਏ ਹਨ।

ਗੂਗਲ ਨੇ ਐਪਲ ਦੀ ਸੰਗੀਤ ਪਛਾਨਣ ਵਾਲੀ ਐਪਲੀਕੇਸ਼ਨ ਸ਼ੈਜ਼ਮ ਦੇ ਬਾਰਬਰ ਵੀ ਇੱਕ ਐਪਲੀਕੇਸ਼ਨ ਲਿਆ ਰਿਹਾ ਹੈ।

ਇਸ ਨਵੇਂ ਐਂਡਰਾਇਡ ਔਜਾਰ ਨੂੰ ਸਰਕਲ ਰਾਹੀਂ ਵਰਤਿਆ ਜਾ ਸਕੇਗਾ।

ਇਸ ਐਪਲੀਕੇਸ਼ਨ ਨਾਲ ਲੋਕ ਕਿਸੇ ਵੀ ਵੈਬਸਾਈਟ ਤੋਂ ਗੀਤਾਂ ਅਤੇ ਸ਼ੋਅਜ਼ ਦੀ ਪਛਾਣ ਉਸ ਵੈਬਸਾਈਟ ਨੂੰ ਛੱਡੇ ਬਿਨਾਂ ਕਰ ਸਕਣਗੇ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਫਿਲਹਾਲ 90 ਫੀਸਦੀ ਇੰਟਰਨੈਟ ਸਮਾਰਾਜ ਉੱਤੇ ਗੂਗਲ ਦਾ ਕਬਜ਼ਾ ਹੈ। ਲੇਕਿਨ ਇਸਦੇ ਮੁਕਾਬਲੇ ਵਿੱਚ ਹੋਰ ਖਿਡਾਰੀ ਵੀ ਨਿੱਤਰ ਰਹੇ ਹਨ।

ਗੂਗਲ ਦੇ ਮੁਕਾਬਲੇ ਵਿੱਚ ਇੱਕ ਓਪਨ-ਏਆਈ ਵੀ ਸ਼ਾਮਲ ਹੈ ਜਿਸ ਨੇ ਇਸੇ ਜੁਲਾਈ ਵਿੱਚ ਕਿਹਾ ਕਿ ਉਹ ਇੱਕ ਨਵੇਂ ਸਰਚ ਫ਼ੀਚਰ ਉੱਤੇ ਕੰਮ ਕਰ ਰਹੇ ਹਨ।

ਸਰਚ ਜੀਪੀਟੀ ਰਾਹੀਂ ਲੋਕ ਇੱਕ ਚੈਟਬੋਟ ਨੂੰ ਸਵਾਲ ਪੁੱਛ ਸਕਣਗੇ।

ਫਿਲਹਾਲ ਇਸਦੀ ਅਮਰੀਕਾ ਵਿੱਚ ਕੁਝ ਸੀਮਤ ਲੋਕਾਂ ਦੁਆਰਾ ਅਜ਼ਮਾਇਸ਼ ਕੀਤੀ ਜਾ ਰਹੀ ਹੈ।

ਜਦੋਂ ਇਸ ਬੁੱਧਵਾਰ ਨੂੰ ਓਪਨ-ਏਆਈ ਨੇ ਮਾਈਕ੍ਰੋਸਾਫ਼ਟ ਵਰਗੇ ਵੱਡੇ ਨਿਵੇਸ਼ਕਾਂ ਤੋਂ 660 ਕਰੋੜ ਡਾਲਰ ਦੇ ਫੰਡ ਉਗਰਾਹੁਣ ਤੋਂ ਬਾਅਦ ਇਸਦੀ ਬਜ਼ਾਰੀ ਕੀਮਤ 12000 ਕਰੋੜ ਪੌਂਡ ਤੋਂ ਵੱਧ ਕੇ 15700 ਕਰੋੜ ਪੌਂਡ ਨੂੰ ਪਹੁੰਚ ਗਈ।

ਗੂਗਲ ਦੇ ਇਨ੍ਹਾਂ ਕਦਮਾਂ ਨੂੰ ਮੁਕਾਬਲੇ ਵਿੱਚ ਆ ਰਹੀਆਂ ਕੰਪਨੀਆਂ ਨੂੰ ਟੱਕਰ ਦੇਣ ਦੇ ਯਤਨਾਂ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਵਿੱਚੋਂ ਅਜੇ ਕੋਈ ਵੀ ਗੂਗਲ ਨੂੰ ਟੱਕਰ ਦੇਣ ਦੀ ਸਥਿਤੀ ਵਿੱਚ ਨਹੀਂ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)