ਏਆਈ ਨੇ ਜਦੋਂ ਭਗਵਦ ਗੀਤਾ ਮੁਤਾਬਕ ਦਿੱਤੇ ਜਗਿਆਸੂਆਂ ਦੇ ਸਵਾਲਾਂ ਦੇ ਜਵਾਬ, ਕੀ ਇਹ ਨਵਾਂ ਗੁਰੂ ਹੈ

ਆਰਟੀਫ਼ੀਸ਼ੀਅਲ ਇੰਟੈਲੀਜੈਂਸ

ਤਸਵੀਰ ਸਰੋਤ, Getty Images

ਕੀ ਚੈਟਜੀਪੀਟੀ ਵਰਗੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਪ੍ਰੋਗਰਾਮ ਧਾਰਮਿਕ ਬਾਣੀ ਨੂੰ ਜਨਮ ਦੇ ਸਕਦੇ ਹਨ ਅਤੇ ਨਵੀਂਆਂ ਧਾਰਮਿਕ ਲਹਿਰਾਂ ਨੂੰ ਬਣਾ ਸਕਦੇ ਹਨ?

ਕੀ ਮਨੁੱਖ ਮਸ਼ੀਨਾਂ ਨਾਲ ਪਿਆਰ ਕਰ ਸਕਦੇ ਹਨ, ਜਦਕਿ ਮਸ਼ੀਨਾਂ ਆਪਣੇ ਆਪ ਵਿੱਚ ਸਮਝਦਾਰੀ ਅਤੇ ਕਾਨੂੰਨਾਂ ਦਾ ਸਰੋਤ ਬਣ ਜਾਂਦੀਆਂ ਹਨ, ਜਿਵੇਂ ਕਿ ਵਿਗਿਆਨਕ ਕਾਲਪਨਿਕ ਫ਼ਿਲਮਾਂ ਵਿੱਚ ਹੁੰਦਾ ਹੈ?

ਏਆਈ ਭਾਸ਼ਾ ਦੇ ਮਾਡਲਾਂ ਵਿੱਚ ਨਿਰੰਤਰ ਤਰੱਕੀ ਦੇ ਨਾਲ, ਕੀ ਮਸ਼ੀਨਾਂ ਨਵੇਂ ਪੰਥਾਂ ਨੂੰ ਜਨਮ ਦੇ ਸਕਦੀਆਂ ਹਨ?

ਏਆਈ ਦੇ ਸਾਧਨਾਂ ਨੇ ਭਰੋਸੇਮੰਦ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣ, ਖ਼ਬਰਾਂ ਦੇ ਲੇਖ ਲਿਖਣ, ਖੋਜ ਪੱਤਰ ਲਿਖਣ ਅਤੇ ਵਾਲਾਂ ਨੂੰ ਸਟਾਈਲ ਕਰਨ ਦੇ ਸੁਝਾਅ ਦੇਣ ਦੀ ਆਪਣੀ ਯੋਗਤਾ ਨੂੰ ਬਿਹਤਰ ਬਣਾਇਆ ਹੈ।

ਇਹ ਅੰਦਾਜ਼ਾ ਲਗਾਉਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਏਆਈ ਸਾਧਨ ਕਈ ਕੰਮਾਂ ਵਿੱਚ ਮਨੁੱਖਾਂ ਦੀ ਥਾਂ ਲੈ ਸਕਦੇ ਹਨ।

ਪਰ ਜੇ ਏਆਈ ਅਧਿਆਤਮਿਕ ਜਾਂ ਧਾਰਮਿਕ ਸਲਾਹ ਦੇਣ, ਉਪਦੇਸ਼ ਕਰਨ ਅਤੇ ਪ੍ਰਾਰਥਨਾਵਾਂ ਲਿਖਣ ਤਾਂ?

ਮਾਹਰ ਮੰਨਦੇ ਹਨ ਕਿ ਏਆਈ ਛੇਤੀ ਹੀ ਪਾਦਰੀਆਂ ਦੀ ਮਦਦ ਕਰ ਸਕਦਾ ਹੈ, ਜਿਵੇਂ ਇਹ ਪੱਤਰਕਾਰਾਂ ਨੂੰ ਬ੍ਰੇਕਿੰਗ ਨਿਊਜ਼ ਲਿਖਣ ਜਾਂ ਕੋਡਿੰਗ ਵਿੱਚ ਪ੍ਰੋਗਰਾਮਰਾਂ ਦੀ ਮਦਦ ਕਰਦਾ ਹੈ।

ਕੈਨੇਡਾ ਦੀ ਯੂਨੀਵਰਸਿਟੀ ਆਫ਼ ਮੈਨੀਟੋਬਾ ਵਿਖੇ ਸੈਂਟਰ ਫ਼ਾਰ ਪ੍ਰੋਫੈਸ਼ਨਲ ਐਂਡ ਅਪਲਾਈਡ ਐਥਿਕਸ ਦੇ ਡਾਇਰੈਕਟਰ ਪ੍ਰੋਫ਼ੈਸਰ ਨੀਲ ਮੈਕਆਰਥਰ ਬੀਬੀਸੀ ਨਾਲ ਗੱਲਬਾਤ ਵਿੱਚ ਕਹਿੰਦੇ ਹਨ, "ਇਸ ਵੇਲੇ ਜੇ ਕੋਈ ਕਿਸੇ ਪਵਿੱਤਰ ਗ੍ਰੰਥ ਤੋਂ ਸੇਧ ਲੈਂਦਾ ਹੈ ਤਾਂ ਲੋੜੀਂਦਾ ਜਵਾਬ ਉਨ੍ਹਾਂ ਦੇ ਸਫ਼ਿਆਂ ਅੰਦਰ ਮੌਜੂਦ ਹੋ ਸਕਦਾ ਹੈ, ਭਾਵੇਂ ਕਿ ਲੱਭਣਾ ਚੁਣੌਤੀਪੂਰਨ ਹੈ।"

"ਇਸ ਦੇ ਉਲਟ ਏਆਈ ਨੂੰ ਕਿਸੇ ਵੀ ਵਿਸ਼ੇ ਉੱਤੇ ਸਵਾਲ ਕੀਤੇ ਜਾ ਸਕਦੇ ਹਨ ਜਿਵੇਂ ਕਿ, 'ਕੀ ਮੈਨੂੰ ਤਲਾਕ ਲੈਣਾ ਚਾਹੀਦਾ ਹੈ?' ਜਾਂ 'ਮੈਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰਨੀ ਚਾਹੀਦੀ ਹੈ?' ਅਤੇ ਤੁਰੰਤ ਜਵਾਬ ਮਿਲ ਜਾਂਦਾ ਹੈ।"

ਆਈਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਈਏ ਕੋਲ ਤੁਹਾਡੇ ਸਵਾਲਾਂ ਦੇ ਅਣਗਿਣਤ ਜਵਾਬ ਹੋ ਸਕਦੇ ਹਨ

ਏਆਈ ਤੋਂ ਮਿਲੀ ਤਸੱਲੀ ਜਾਂ ਸਲਾਹ

ਰੋਮਾਨੀਆ ਦੇ ਧਰਮ ਸ਼ਾਸਤਰੀ ਮਾਰੀਅਸ ਡੋਰੋਬੰਤੂ ਨੇ ਰਵਾਇਤੀ ਮਨੋ-ਚਿਕਿਤਸਕਾਂ ਜਾਂ ਧਾਰਮਿਕ ਸ਼ਖਸੀਅਤਾਂ ਦੀ ਥਾਂ ਏਆਈ-ਸੰਚਾਲਿਤ ਚੈਟਬੋਟ ਤੋਂ ਸਹਾਰਾ ਲੈਣ ਲਈ ਕੁਝ ਲੋਕਾਂ ਦੇ ਝੁਕਾਅ ਬਾਰੇ ਖੋਜ ਕੀਤੀ ਹੈ।

ਐਮਸਟਰਡੈਮ ਦੀ ਵ੍ਰਿਜੇ ਯੂਨੀਵਰਸਿਟੀ ਦੇ ਖੋਜਕਾਰ ਡੋਰੋਬੰਤੂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਅਜਿਹੇ ਲੋਕਾਂ ਦੀ ਵੱਧਦੀ ਗਿਣਤੀ ਨੂੰ ਦੇਖਿਆ ਹੈ ਜੋ ਆਪਣੇ ਰੋਜ਼ਾਨਾ ਅਧਿਆਤਮਿਕ ਮਾਮਲਿਆਂ ਵਿੱਚ ਚੈਟਜੀਪੀਟੀ ਵਰਗੇ ਸਾਧਨਾਂ ਤੋਂ ਮਾਰਗਦਰਸ਼ਨ ਲੈਂਦੇ ਹਨ।

ਡੋਰਬੰਤੂ ਦੱਸਦੇ ਹਨ, ‘"ਸਾਡੇ ਕੋਲ ਪਦਾਰਥਾਂ ਨੂੰ ਮਨੁੱਖੀ ਰੂਪ ਵਾਲੀਆਂ ਵਿਸ਼ੇਸ਼ਤਾਵਾਂ ਦੇਣ ਦੀ ਇੱਕ ਸੁਭਾਵਕ ਪ੍ਰਵਿਰਤੀ ਹੈ, ਜਿਵੇਂ ਕਿ ਕਾਰਾਂ ਦੇ ਨਾਮਕਰਨ ਅਤੇ ਬੱਦਲਾਂ ’ਚ ਮਨੁੱਖਾਂ ਵਰਗੇ ਚਿਹਰਿਆਂ ਨੂੰ ਲੱਭਣ ਦੀ ਸਾਡੀ ਆਦਤ ਤੋਂ ਪ੍ਰਮਾਣਿਤ ਹਨ।"

ਉਹ ਅੱਗੇ ਕਹਿੰਦੇ ਹਨ, ‘‘ਮਨੁੱਖੀ ਵਿਸ਼ੇਸ਼ਤਾਵਾਂ ਦਾ ਪਤਾ ਲਗਾਉਣ ਦਾ ਸਾਡਾ ਝੁਕਾਅ ਐਨਾਂ ਵੱਡਾ ਹੈ ਕਿ ਅਸੀਂ ਅਕਸਰ ਉਨ੍ਹਾਂ ਨੂੰ ਉਥੇ ਵੀ ਸਮਝਦੇ ਹਾਂ ਜਿੱਥੇ ਉਹ ਮੌਜੂਦ ਨਹੀਂ ਹੁੰਦੀਆਂ ਹਨ। ਚੈਟਬੋਟ ਡਿਜ਼ਾਈਨ ਵਿੱਚ ਮੌਜੂਦਾ ਤਰੱਕੀ ਬਹੁਤ ਹੱਦ ਤੱਕ ਇਨ੍ਹਾਂ ਅੰਦਰੂਨੀ ਪੱਖਪਾਤਾਂ ਦਾ ਲਾਭ ਚੁੱਕਦੀ ਹੈ।"

ਡੋਰਬੰਤੂ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਮੌਕੇ ਅਜਿਹੇ ਸਵਾਲ ਖੜ੍ਹੇ ਕਰਦੇ ਹਨ ਜੋ ਮਸ਼ੀਨਾਂ ਅਤੇ ਮਨੁੱਖਾਂ ਵਿਚਕਾਰ ਅਧਿਆਤਮਿਕ ਸਬੰਧ ਦੀ ਸਥਾਪਨਾ ਤੋਂ ਪਰ੍ਹੇ ਹਨ।

ਇਹ ਉਨ੍ਹਾਂ ਨੈਤਿਕ ਦੁਚਿਤੀਆਂ ਤੱਕ ਫੈਲਦਾ ਹੈ ਜੋ ਅਜਿਹੇ ਰਿਸ਼ਤੇ ਤੋਂ ਪੈਦਾ ਹੋ ਸਕਦੇ ਹਨ।

ਓ ਡੋਰਬੰਤੂ ਪੁੱਛਦੇ ਹਨ, "ਮਿਸਾਲ ਵਜੋਂ, ਜੇ ਕੋਈ ਚੈਟਬੋਟ ਨਾਲ ਸਲਾਹ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰਦਾ ਹੈ, ਤਾਂ ਵੱਡਾ ਸਵਾਲ ਹੈ ਕਿ ਇਸ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ?"

ਆਈਏ

ਤਸਵੀਰ ਸਰੋਤ, Getty Images

'ਪ੍ਰਭਾਵਸ਼ਾਲੀ' ਏਆਈ ਵਲੋਂ ਤਿਆਰ ਕੀਤੇ ਗਏ ਪਵਿੱਤਰ ਗ੍ਰੰਥ

ਪਿਛਲੇ ਕੁਝ ਮਹੀਨਿਆਂ ਵਿੱਚ ਏਆਈ ਨੇ ਅਜਿਹੇ ਦਸਤਾਵੇਜ਼ ਤਿਆਰ ਕੀਤੇ ਜੋ ਧਾਰਮਿਕ ਸਲਾਹ-ਮਸ਼ਵਰਾ ਦਿੰਦੇ ਹਨ ਤੇ ਇਹ ਚੈਟਬੋਟਸ ਤੋਂ ਵਿਕਸਿਤ ਕੀਤੇ ਗਏ ਹਨ।

ਇਨ੍ਹਾਂ ਵਿੱਚੋਂ ਕੁਝ ਸਾਧਨਾਂ ਨੂੰ ਹਿੰਦੂ ਧਰਮ ਵਿੱਚ ਇੱਕ ਪਵਿੱਤਰ ਗ੍ਰੰਥ ਭਗਵਦ ਗੀਤਾ ਦੇ ਪਾਠ ਦੀ ਵਰਤੋਂ ਕਰਕੇ ਜਵਾਬ ਦੇਣ ਲਈ ਤਿਆਰ ਕੀਤਾ ਗਿਆ ਹੈ।

ਇਨ੍ਹਾਂ ਪ੍ਰੋਗਰਾਮਾਂ ਦੀ ਵਰਤੋਂ ਲੱਖਾਂ ਲੋਕਾਂ ਨੇ ਕੀਤੀ ਹੈ, ਪਰ ਅਜਿਹੇ ਮਾਮਲਿਆਂ ਦੀਆਂ ਰਿਪੋਰਟਾਂ ਆਈਆਂ ਹਨ ਜਿੱਥੇ ਇਨ੍ਹਾਂ ਨੇ ਹਿੰਸਾ ਵਰਗੀਆਂ ਚੀਜ਼ਾਂ ਨੂੰ ਅਹਿਮੀਅਤ ਨਹੀਂ ਦਿੱਤੀ ਤੇ ਮਾਫ਼ ਕਰਨ ਦੀ ਸਲਾਹ ਦਿੱਤੀ।

ਹੈਡਿਥਜੀਪੀਜੀ ਇੱਕ ਅਜਿਹਾ ਟੂਲ ਹੈ ਜੋ 40,000 ਤੋਂ ਵੱਧ ਇਸਲਾਮੀ ਸਰੋਤਾਂ ਨਾਲ ਅੰਗਰੇਜ਼ੀ ਵਿੱਚ ਤਿਆਰ ਕੀਤਾ ਗਿਆ ਹੈ।

ਇਸ ਨੂੰ ਸਾਲ ਦੀ ਸ਼ੁਰੂਆਤ ਵਿੱਚ ਲਾਂਚ ਕੀਤਾ ਗਿਆ ਸੀ। ਇਸਨੂੰ ਬਾਅਦ ਵਿੱਚ ਇਸਦੇ ਡਿਵੈਲਪਰ ਨੇ ਭਾਈਚਾਰੇ ਤੋਂ ਮਿਲੀ ਫ਼ੀਡਬੈਕ ਦਾ ਹਵਾਲਾ ਦਿੰਦਿਆ ਬੰਦ ਕਰ ਦਿੱਤਾ ਸੀ।

ਇਸ ਦੌਰਾਨ, ਜਨਵਰੀ ਵਿੱਚ, ਇਸਲਾਮ ਅਤੇ ਯਹੂਦੀ ਧਰਮ ਦੇ ਪ੍ਰਤੀਨਿਧਾਂ ਨੇ 'ਰੋਮ ਕਾਲ ਫ਼ਾਰ ਏਆਈ ਐਥਿਕਸ' ਨਾਮ ਦੇ ਇੱਕ ਟੂਲ ਦਾ ਸਾਂਝੇ ਤੌਰ ’ਤੇ ਐਲਾਨ ਕੀਤਾ।

ਇਸ ਨੂੰ ਰੋਮਨ ਕੈਥੋਲਿਕ ਚਰਚ ਨੇ 2020 ਵਿੱਚ ਲਾਂਚ ਕੀਤਾ ਅਤੇ ਤਕਨਾਲੋਜੀ ਨੂੰ ਪਾਰਦਰਸ਼ੀ ਅਤੇ ਇਸ ਲਈ ਸਭ ਦੀ ਹਮਾਇਤ ਦੀ ਮੰਗ ਕੀਤੀ।

ਕਈ ਸਰਕਾਰਾਂ ਅਤੇ ਤਕਨਾਲੋਜੀ ਕੰਪਨੀਆਂ ਨੇ ਇਸਦਾ ਸਮਰਥਨ ਕੀਤਾ ਹੈ ਜਦੋਂ ਕਿ ਪੋਪ ਫ੍ਰਾਂਸਿਸ ਨੇ ਕਿਹਾ ਹੈ ਕਿ ਇਹ ਇੱਕ ਵੱਡੀ ਚੁਣੌਤੀ ਹੈ ਜੋ ਆਰਟੀਫ਼ੀਅਲ ਇੰਟੈਲੀਜੈਂਸ ਦੀ ਦੁਨੀਆਂ ਦੀ ਉਪਜ ਹੈ।

ਹਾਲ ਹੀ ਵਿੱਚ ਪ੍ਰਕਾਸ਼ਿਤ ਹੋਏ ਇੱਕ ਖੋਜ ਪੱਤਰ ਜਿਸ ਦਾ ਸਿਰਲੇਖ ‘ਧਰਮ ਦੇ ਨਵੇਂ ਰੂਪ ਵਜੋਂ ਏਆਈ ਪੂਜਾ’ ਹੈ ਵਿੱਚ, ਪ੍ਰੋਫ਼ੈਸਰ ਮੈਕਆਰਥਰ ਨੇ ਪੂਜਾ ਦੇ ਨਵੇਂ ਰੂਪਾਂ ਜਾਂ ਸੰਪਰਦਾਵਾਂ ਦੇ ਸੰਭਾਵੀ ਉਭਾਰ ਦੀ ਪੜਚੋਲ ਕੀਤੀ ਹੈ ਜੋ ਏਆਈ ਵਲੋਂ ਤਿਆਰ ਕੀਤੇ ਪਾਠਾਂ ਦਾ ਸਤਿਕਾਰ ਕਰਦੇ ਹਨ।

ਅਧਿਐਨ ਦੇ ਹਿੱਸੇ ਵਜੋਂ, ਉਨ੍ਹਾਂ ਨੇ ਖ਼ੁਦ ਚੈਟਜੀਪੀਟੀ ਨੂੰ ਕੁਝ ਧਾਰਮਿਕ ਸਵਾਲ ਪੁੱਛੇ।

ਪ੍ਰੋਫੈਸਰ ਮੈਕਆਰਥਰ ਯਾਦ ਕਰਦਿਆਂ ਦੱਸਦੇ ਹਨ, “ਮੈਂ ਇਸਨੂੰ ਇੱਕ ਪਵਿੱਤਰ ਲਿਖਤ ਲਿਖਣ ਲਈ ਕਿਹਾ ਅਤੇ ਇਸਨੇ ਜਵਾਬ ਦਿੱਤਾ, 'ਮੈਂ ਅਜਿਹਾ ਨਹੀਂ ਕਰ ਸਕਦਾ’।"

ਪਰ ਜਦੋਂ ਮੈਂ ਇਸਨੂੰ ਇੱਕ ਪੈਗੰਬਰ ਬਾਰੇ ਇੱਕ ਨਾਟਕ ਲਿਖਣ ਲਈ ਕਿਹਾ ਜਿਸ ਨੇ ਇੱਕ ਨਵਾਂ ਧਰਮ ਸ਼ੁਰੂ ਕਰਦਾ ਹੈ, ਤਾਂ ਇਸਨੇ ਪਿਆਰ ਅਤੇ ਸ਼ਾਂਤੀ ਦੇ ਆਪਣੇ ਸਿਧਾਂਤਾਂ ਨੂੰ ਸਾਂਝਾ ਕਰਨ ਵਾਲੇ ਇੱਕ ਆਗੂ ਬਾਰੇ ਇੱਕ ਕਹਾਣੀ ਤਿਆਰ ਕੀਤੀ। ਉਹ ਕਹਿੰਦੇ ਹਨ, "ਇਹ ਮੇਰੇ ਲਈ ਬਹੁਤ ਪ੍ਰਭਾਵਸ਼ਾਲੀ ਲੱਗ ਰਿਹਾ ਸੀ।"

ਥੀਓਲੋਜੀਅਨ ਮਾਰੀਅਸ ਡੋਰੋਬੰਸੂ ਨੇ ਸਮਝਿਆ ਕਿ ਨਕਲੀ ਬੁੱਧੀ ਵਿੱਚ ਉਹ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਨ੍ਹਾਂ ਦੀ ਮਨੁੱਖ ਪੂਜਾ ਕਰਦੇ ਹਨ।

BBC

ਆਰਟੀਫ਼ੀਸ਼ੀਅਲ ਇੰਟੈਲੀਜੈਂਸ ਬਨਾਮ ਧਰਮ

  • ਮਨੁੱਖ ਦੀ ਪ੍ਰਵਿਰਤੀ ਹੈ ਕਿ ਉਹ ਚਮਤਕਾਰਾਂ ’ਤੇ ਵਿਸ਼ਵਾਸ ਕਰਦਾ ਹੈ
  • ਆਰਟੀਫ਼ੀਸ਼ੀਅਲ ਇੰਟੈਲੀਜੈਂਸ ਮਨੁੱਖ ਜਗਿਆਸਾ ਨੂੰ ਜਗਾਉਣ ਤੇ ਭਰਨ ਦਾ ਕੰਮ ਕਰਦੀ ਹੈ
  • ਆਈਏ ਧਾਰਮਿਕ ਗ੍ਰੰਥਾਂ ਦੇ ਹਵਾਲਿਆਂ ਨਾਲ ਜਵਾਬ ਦੇ ਕਾਬਲ ਹੋ ਸਕਦੀ ਹੈ
  • ਆਈਏ ਦਿੱਤੀਆਂ ਗਈਆਂ ਪ੍ਰੀਸਥਿਤੀਆਂ ਦੇ ਆਧਾਰ ’ਤੇ ਉਸ ਦੇ ਡਾਟਾ ਨੂੰ ਧਿਆਨ ਵਿੱਚ ਰੱਖਕੇ ਜਵਾਬ ਦਿੰਦਾ ਹੈ ਜੋ ਗ਼ਲਤ ਵੀ ਹੋ ਸਕਦਾ ਹੈ, ਜਿਵੇਂ ਕਦੀ ਹਿੰਸਾ ਨੂੰ ਠੀਕ ਠਹਿਰਾਉਣਾ
  • ਕੀ ਕਦੇ ਆਈਏ ਧਰਮ ਦਾ ਬਦਲ ਹੋ ਸਕਦਾ ਹੈ ਮਾਹਰ ਇਸ ਬਾਰੇ ਵਿਚਾਰ ਕਰ ਰਹੇ ਹਨ
BBC
ਆਈਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਈਕੇ ਕੋਲ ਹੱਲ ਬਹੁਤ ਹਨ ਪਰ ਇਹ ਤੁਹਾਡੀ ਸਿਰਜਣਾਤਮਕਤਾ ਲਈ ਵੱਡੀ ਖ਼ਤਰਾ ਵੀ ਹੋ ਸਕਦੀ ਹੈ

ਉਹ ਕਹਿੰਦੇ ਹਨ, "ਜੇਕਰ ਤੁਸੀਂ ਧਰਮ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਸਮਝ ਆਉਂਦਾ ਹੈ ਕਿ ਮਨੁੱਖ ਦੂਜੀਆਂ ਹਸਤੀਆਂ ਦੀ ਪੂਜਾ ਕਰਨ ਦੇ ਬਹੁਤ ਸ਼ੌਕੀਨ ਹਨ।"

"ਜੇ ਤੁਸੀਂ ਪੁਰਾਣੇ ਨੇਮਾਂ ਨੂੰ ਪੜ੍ਹਦੇ ਹੋ ਤਾਂ ਇਹ ਮਹਿਸੂਸ ਹੁੰਦਾ ਹੈ ਕਿ ਮਨੁੱਖੀ ਸੁਭਾਅ ਤਾਂ ਮੂਲ ਰੂਪ ਵਿੱਚ ਹੀ ਕਾਫ਼ੀ ਹੱਦ ਤੱਕ ਮੂਰਤੀ ਪੂਜਾ ਕਰਨ ਵਾਲਾ ਹੈ। ਅਸੀਂ ਵੱਖ-ਵੱਖ ਗ਼ੈਰ-ਮਨੁੱਖੀ ਹਸਤੀਆਂ ਦੇ ਸੰਦਰਭ ਵਿੱਚ ਮੂਰਤੀ ਪੂਜਾ ਕਰਨ ਲੱਗਦੇ ਹਾਂ, ਖ਼ਾਸ ਕਰ ਜਦੋਂ ਉਹ ਸਾਡੇ ਮੁਕਾਬਲੇ ਵਧੇਰੇ ਖ਼ਾਸ ਦਿਖਾਈ ਦੇਣ।"

ਇਹ ਵਰਤਾਰਾ ਅਸਲ ਜ਼ਿੰਦਗੀ ਤੇ ਕਲਾਉਡ ਵਿੱਚ ਮੌਤ ਤੋਂ ਬਾਅਦ ਦੇ ਜੀਵਨ ਅਤੇ ਧਾਰਮਿਕ ਵਿਸ਼ਵਾਸਾਂ ਵਿਚਕਾਰ ਸਮਾਨਤਾ ਦਾ ਵੀ ਜ਼ਿਕਰ ਕਰਦਾ ਹੈ।

ਉਹ ਦਲੀਲ ਦਿੰਦੇ ਹਨ, "ਏਆਈ ਸਦੀਵੀ ਜੀਵਨ ਦਾ ਹਵਾਲਾ ਦਿੰਦੇ ਵਾਅਦਿਆਂ ਨਾਲ ਭਰਿਆ ਹੋਇਆ ਹੈ। ਮਨੁੱਖੀ ਸਰੀਰ ਦੀਆਂ ਕਮਜ਼ੋਰੀਆਂ ਤੋਂ ਮੁਕਤੀ ਵਰਗੇ ਦਾਅਵਿਆਂ ਨਾਲ ਵੀ।"

ਏਆਈ ਇਸ ਦੀ ਅਣਗਿਣਤ ਲੋਕਾਂ ਨੂੰ ਇੱਕੋਂ ਵੇਲੇ ਸੰਬੋਧਿਤ ਹੋਣ ਦੀ ਸਮਰਥਾ ਕਰਕੇ ਵੀ ਮਨੁੱਖ ਨੂੰ ਅਲੌਕਿਕ ਲੱਗ ਸਕਦਾ ਹੈ।

ਨਾਲ ਹੀ ਇਹ ਮਨੁੱਖ ਲਈ ਹਰ ਵੇਲੇ ਮੌਜੂਦ ਹੈ, ਮਨੁੱਖ ਲਈ ਇਸ ਨਾਲ ਗੱਲ ਕਰਨ ਲਈ ਕਿਸੇ ਮਿੱਥੇ ਸਮੇਂ ਦੀ ਲੋੜ ਨਹੀਂ ਬਲਕਿ ਦਿਨ-ਰਾਤ ਜਦੋਂ ਚਾਹੇ ਜਿੱਥੇ ਵੀ ਹੋਵੇ ਇਹ ਮਨੁੱਖ ਲਈ ਮੌਜੂਦ ਹੈ।

ਮਨੁੱਖ ਨੂੰ ਇਹ ਕਦੀ ਨਾ ਖ਼ਤਮ ਹੋਣ ਵਾਲੀ ਜਾਣਕਾਰੀ ਦਾ ਵੀ ਭੰਡਾਰ ਲੱਗਦਾ ਹੈ।

ਡੋਰੋਬੰਸੂ ਨੇ 2022 ਦੇ ਇੱਕ ਪੇਪਰ ਵਿੱਚ ਲਿਖਿਆ ਸੀ, "ਸਿਧਾਂਤਕ ਤੌਰ 'ਤੇ, ਏਆਈ ਕਿਸੇ ਵੀ ਮਨੁੱਖ ਨਾਲੋਂ, ਸਮੂਹਿਕ ਤੌਰ 'ਤੇ ਸਾਰੀ ਮਨੁੱਖਤਾ ਨਾਲੋਂ, ਅਤੇ ਮਨੁੱਖੀ ਸਮਝ ਤੋਂ ਵੀ ਪਰੇ ਬੁੱਧੀਮਾਨ ਬਣ ਸਕਦਾ ਹੈ।"

ਆਈਏ

ਤਸਵੀਰ ਸਰੋਤ, Getty Images

ਫ਼ਿਰਕੂ ਸੰਪਰਦਾਵਾਂ

ਧਰਮ, ਜਿਵੇਂ ਕਿ ਅਸੀਂ ਜਾਣਦੇ ਹਾਂ, ਧਰਮ ਗ੍ਰੰਥਾਂ ਨਾਲ ਬੰਨ੍ਹਿਆ ਹੋਇਆ ਹੈ। ਪਰ ਜੇਕਰ ਏਆਈ ਬਹੁਤ ਸਾਰੇ ਗ੍ਰੰਥ ਤਿਆਰ ਕਰ ਸਕਦਾ ਹੈ, ਤਾਂ ਕਿਵੇਂ ਤੇ ਕੌਣ ਇੱਕ ਖਾਸ ਗ੍ਰੰਥ ਨੂੰ ਪਵਿੱਤਰ ਬਣਾਉਂਦਾ ਹੈ?

ਜਿਵੇਂ ਕਿ ਡੋਰੋਬੰਸੂ ਦਲੀਲ ਦਿੰਦੇ ਹਨ, ਕਿਹੜੀ ਚੀਜ਼ ਪਵਿੱਤਰ ਹੈ ਜਾਂ ਨਹੀਂ, ਇਸ ਦਾ ਫੈਸਲਾ ਆਖ਼ਰਕਾਰ ਮਨੁੱਖਾਂ ਦੇ ਹੱਥਾਂ ਵਿੱਚ ਹੁੰਦਾ ਹੈ।

ਡੋਰੋਬੰਸੂ ਕਹਿੰਦੇ ਹਨ, "ਪੂਰੇ ਇਤਿਹਾਸ ਦੌਰਾਨ, ਕੁਝ ਲਿਖਤਾਂ ਲੰਬੇ ਸਮੇਂ ਤੱਕ ਪ੍ਰਸੰਗਿਕ ਰਹੀਆਂ ਤੇ ਕਈ ਇਸ ਵਿੱਚ ਕਾਮਯਾਬ ਨਹੀਂ ਹੋ ਸਕੀਆਂ।

"ਏਆਈ ਕੋਲ ਬਹੁਤ ਸਾਰੀਆਂ ਰਚਨਾਵਾਂ ਪੈਦਾ ਕਰਨ ਦੀ ਸਮਰੱਥਾ ਹੈ, ਅਤੇ ਸ਼ਾਇਦ ਮਨੁੱਖਾਂ ਨੂੰ ਕੁਝ ਅਜਿਹਾ ਮਿਲ ਜਾਵੇਗਾ ਜਿਸ ਨੂੰ ਅਸੀਂ ਸ਼ਾਨਦਾਰ ਤੌਰ 'ਤੇ ਪਰਮਾਤਮਾ ਨਾਲ ਜੁੜੀ ਮੰਨਾਂਗੇ।"

ਪ੍ਰੋਫੈਸਰ ਮੈਕਆਰਥਰ ਮੰਨਦੇ ਹਨ ਕਿ ਏਆਈ ਨੂੰ ਅਜੇ ਵੀ ਸਮਾਜ ਵਿੱਚ ਵਿਆਪਕ ਪ੍ਰਭਾਵ ਪਾਉਣ ਲਈ ਉਸੇ ਤਰ੍ਹਾਂ ਵਿਕਸਤ ਕਰਨ ਦੀ ਜ਼ਰੂਰਤ ਹੈ ਜਿਸ ਤਰ੍ਹਾਂ 15ਵੀਂ ਸਦੀ ਵਿੱਚ ਛਪਾਈ ਦੀ ਕਾਢ ਨੇ ਸਮਾਜ ਦੇ ਸਾਰੇ ਖੇਤਰਾਂ ਵਿੱਚ ਪਵਿੱਤਰ ਗ੍ਰੰਥਾਂ ਨੂੰ ਫੈਲਾਇਆ ਸੀ।

ਉਹ ਮੰਨਦੇ ਹਨ , "ਜਦੋਂ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਸਮਝਦਾਰੀ ਦੇ ਉਸ ਪੱਧਰ ਤੱਕ ਨਹੀਂ ਪਹੁੰਚਦੀ ਜਿੱਥੇ ਉਹ ਮਨੁੱਖਾਂ ਉੱਤੇ ਭਾਰੂ ਹੋਣ ਲੱਗੇ, ਉਦੋਂ ਤੱਕ ਭਵਿੱਖ ਵਿੱਚ ਕੋਈ ਇਨਕਲਾਬੀ ਤਬਦੀਲੀ ਨਹੀਂ ਹੋਵੇਗੀ।"

ਕੀ AI ਖਤਰਨਾਕ ਜਾਂ ਕੱਟੜ ਸੰਪਰਦਾਵਾਂ ਦੇ ਉਭਾਰ ਨੂੰ ਵਧਾ ਸਕਦਾ ਹੈ?

ਪ੍ਰੋਫ਼ੈਸਰ ਮੈਕਆਰਥਰ ਦਾ ਕਹਿਣਾ ਹੈ ਕਿ ਧਰਮ ਵਿੱਚ ਹਮੇਸ਼ਾ ਅਜਿਹੇ ਖਤਰੇ ਹੁੰਦੇ ਹਨ।

ਉਹ ਕਹਿੰਦੇ ਹਨ, "ਜਦੋਂ ਵੀ ਲੋਕ ਮਜ਼ਬੂਤ ਵਿਸ਼ਵਾਸ ਰੱਖਦੇ ਹਨ ਤਾਂ ਇਹ ਉਹਨਾਂ ਨੂੰ ਅਸਹਿਮਤ ਹੋਣ ਵਾਲਿਆਂ ਪ੍ਰਤੀ ਦੁਸ਼ਮਣ ਬਣਾਉਂਦਾ ਹੈ।" ਉਹ ਦਲੀਲ ਦਿੰਦਾ ਹੈ।”

ਪ੍ਰੋਫੈਸਰ ਮੁਤਾਬਕ ਏਆਈ ਇੱਕ ਵੱਡਾ ਅਤੇ ਘੱਟ ਦੋਵੇਂ ਕਿਸਮ ਦਾ ਜੋਖਮ ਪੇਸ਼ ਕਰ ਸਕਦਾ ਹੈ।

"ਵੱਡਾ ਖਤਰਾ ਇਹ ਹੈ ਕਿ ਲੋਕ ਵਿਸ਼ਵਾਸ ਕਰ ਸਕਦੇ ਹਨ ਕਿ ਉਹ ਇਸ ਸਰਬਉੱਚ ਵਿਅਕਤੀ ਤੋਂ ਸਿੱਧੇ ਸੰਦੇਸ਼ ਪ੍ਰਾਪਤ ਕਰ ਰਹੇ ਹਨ ਤੇ ਉਸੇ ਕੋਲ ਹੀ ਸਾਰੇ ਜਵਾਬ ਹਨ।”

ਆਖਿਰ ਵਿੱਚ ਉਹ ਕਹਿੰਦੇ ਹਨ, “ਦੂਜੇ ਪਾਸੇ, ਏਆਈ ਧਰਮਾਂ ਦੀ ਵਿਕੇਂਦਰੀਕ੍ਰਿਤ ਪ੍ਰਕਿਰਤੀ ਨਾਲ ਇਸ ਦੀ ਉਮੀਦ ਬਹੁਤ ਘੱਟ ਜਾਵੇਗੀ ਕਿ ਕੋਈ ਮਜ਼ਬੂਤ ਨੇਤਾ ਉਭਰੇ ਅਤੇ ਪੈਰੋਕਾਰਾਂ ਨੂੰ ਨਿਯੰਤਰਿਤ ਕਰੇ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)