ਐਪਲ ਦੇ ਆਈਫੋਨ ਦੀ ਵਿਕਰੀ ਦੁਨੀਆਂ ਭਰ ਵਿੱਚ ਕਿਉਂ ਘੱਟ ਰਹੀ ਹੈ

ਤਸਵੀਰ ਸਰੋਤ, Getty Images
- ਲੇਖਕ, ਨਤਾਲੀ ਸ਼ਰਮਨ
- ਰੋਲ, ਬੀਬੀਸੀ ਪੱਤਰਕਾਰ
ਹਾਲ ਹੀ ਵਿੱਚ ਸਾਹਮਣੇ ਆਏ ਨਤੀਜਿਆਂ ਦੇ ਮੁਤਾਬਕ ਐਪਲ ਦੇ ਉਤਪਾਦਾਂ ਦੀ ਵਿਕਰੀ ਪੂਰੀ ਦੁਨੀਆਂ ਵਿੱਚ ਘੱਟ ਰਹੀ ਹੈ।
ਕੰਪਨੀ ਨੇ ਕਿਹਾ ਕਿ ਉਨ੍ਹਾਂ ਦੇ ਸਮਾਰਟਫੋਨ ਦੀ ਮੰਗ ਇਸ ਸਾਲ ਦੇ ਪਿਛਲੇ ਤਿੰਨ ਮਹੀਨਿਆਂ ਵਿੱਚ 10 ਫ਼ੀਸਦ ਹੇਠਾਂ ਆ ਗਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਵਿਕਰੀ ਯੂਰਪ ਨੂੰ ਛੱਡ ਕੇ ਬਾਕੀ ਸਾਰੇ ਖੇਤਰਾਂ ਵਿੱਚ ਘਟੀ ਹੈ।
ਐਪਲ ਨੇ ਦੱਸਿਆ ਹੈ ਕਿ ਕੰਪਨੀ ਦੀ ਸਮੁੱਚੀ ਆਮਦਨ ਚਾਰ ਫ਼ੀਸਦ ਘੱਟ ਕੇ 90.8 ਬਿਲੀਅਨ ਪਹੁੰਚ ਗਈ ਹੈ। ਇਹ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਆਈ ਸਭ ਤੋਂ ਵੱਡੀ ਗਿਰਾਵਟ ਹੈ।
ਹਾਲਾਂਕਿ ਇਹ ਨਤੀਜੇ ਇੰਨੇ ਮਾੜੇ ਨਹੀਂ ਸਨ ਜਿੰਨੇ ਮਾੜੇ ਹੋਣ ਬਾਰੇ ਅੰਦਾਜ਼ਾ ਲਗਾਇਆ ਜਾ ਰਿਹਾ ਸੀ। ਐਪਲ ਦੇ ਸ਼ੇਅਰਾਂ ਵਿੱਚ ਵੀ ਇਸ ਮਗਰੋਂ ਨਿਊਯਾਰਕ ਵਿੱਚ ‘ਆਫਟਰ ਆਰ’ ਟਰੇਡਿੰਗ ਵਿੱਚ ਵਾਧਾ ਦੇਖਿਆ ਗਿਆ ਸੀ।

ਤਸਵੀਰ ਸਰੋਤ, Getty Images
ਕੰਪਨੀ ਨੇ ਕਿਹਾ ਕਿ ਅੰਕੜਿਆਂ ਵਿੱਚ ਇਹ ਵਿਗਾੜ ਕੋਵਿਡ ਨਾਲ ਜੁੜੇ ਸਪਲਾਈ ਸਬੰਧੀ ਵਿਘਨਾਂ ਕਰਕੇ ਹੋਇਆ। ਜਿਸ ਕਰਕੇ ਪਿਛਲੇ ਸਾਲ ਇਸੇ ਸਮੇਂ ਦੌਰਾਨ ਚੰਗੀ ਵਿਕਰੀ ਦੇਖੀ ਗਈ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਉਮੀਦ ਸੀ ਕਿ ਵਿਕਰੀ ਵਿੱਚ ਮੁੜ ਵਾਧਾ ਹੋ ਜਾਵੇਗਾ, ਉਹ ਕਹਿੰਦੇ ਹਨ ਆਉਣ ਵਾਲੇ ਸਮੇਂ ਵਿੱਚ ਨਵੇਂ ਉਤਪਾਦ ਆਉਣ ਅਤੇ ਆਰਟੀਫੀਸ਼ਿਅਲ ਇੰਟੈਲਿਜੈਂਸ ਵਿੱਚ ਨਿਵੇਸ਼ ਤੋਂ ਬਾਅਦ ਇਸ ਵਿੱਚ ਸੁਧਾਰ ਹੋਵੇਗਾ।
ਕਾਫੀ ਅਹਿਮੀਅਤ ਰੱਖਣ ਵਾਲੀ ਗ੍ਰੇਟਰ ਚਾਇਨਾ ਮਾਰਟ ਵਿੱਚ ਕੁਲ ਵਿਕਰੀ ਵਿੱਚ 8 ਫ਼ੀਸਦ ਤੱਕ ਗਿਰਾਵਟ ਆਈ ਹੈ।
ਐੱਪਲ ਦੇ ਸੀਈਓ ਟਿਮ ਕੁੱਕ ਨੇ ਨਿਵੇਸ਼ਕਾਂ ਨੂੰ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਮਾਰ ਟ ਵਿੱਚ ਵਪਾਰਕ ਸਥਿਤੀ ਬਾਰੇ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਇਹ ਕਿਹਾ ਕਿ ਮੇਨਲੈਂਡ ਚੀਨ ਵਿੱਚ ਆਈਫੋਨ ਦੀ ਵਿਕਰੀ ਵਿੱਚ ਅਸਲ ਵਿੱਚ ਵਾਧਾ ਹੋ ਰਿਹਾ ਸੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਚੀਨ ਤੋਂ ਬਹੁਤ ਉਮੀਦਾਂ ਹਨ।
ਦਰਅਸਲ ਐਪਲ ਨੂੰ ਹੁਵਾਈ ਜਿਹੀਆਂ ਸਥਾਨਕ ਕੰਪਨੀਆਂ ਤੋਂ ਮੁਕਾਬਲਾ ਮਿਲ ਰਿਹਾ ਹੈ।
ਡੀਏ ਡੇਵਿਡਸਨ ਕੰਪਨੀ ਵਿੱਚ ਸੀਨੀਅਰ ਸੌਫਟਵੇਅਰ ਐਨਾਲਿਸਟ ਗਿਲ ਲੁਰੀਆ ਨੇ ਦੱਸਿਆ ਕਿ ਹੁਵਾਈ ਜਿਹੀਆਂ ਕੰਪਨੀਆਂ ਚੀਨ ਵਿੱਚ ਚੰਗਾ ਪ੍ਰਦਰਸ਼ਨ ਕਰਦੀਆਂ ਹਨ ਕਿਉਂਕਿ ‘ਇਹ ਉਨ੍ਹਾਂ ਦਾ ਘਰੇਲੂ ਬਰਾਂਡ ਹੈ।‘
ਉਨ੍ਹਾਂ ਨੇ ਬੀਬੀਸੀ ਦੇ ਪ੍ਰੋਗਰਾਮ ਵਿੱਚ ਕਿਹਾ ਕਿ ਆਪਣੇ ਫੀਚਰ, ਫੰਕਸ਼ਨਜ਼ ਅਤੇ ਸਨਮਾਨ ਦੇ ਦੇ ਪੱਖੋਂ ਆਈਫੋਨ ਬਾਕੀ ਸਮਾਰਟਫੋਨਜ਼ ਨਾਲੋਂ ਬਿਹਤਰ ਹੈ।
ਉਹ ਦੱਸਦੇ ਹਨ, “ਇਸ ਲਈ ਜਦੋਂ ਵੀ ਗਾਹਕਾਂ ਕੋਲ ਇਹ ਆਈਫੋਨ ਲੈਣ ਦੀ ਚੋਣ ਹੋਵੇਗੀ ਅਤੇ ਇਸ ਨੂੰ ਖਰੀਦਣ ਲਈ ਆਰਥਿਕ ਸਰੋਤ ਹੋਣਗੇ ਤਾਂ ਉਹ ਆਈਫੋਨ ਹੀ ਖਰੀਦਣਗੇ – ਚੀਨ ਵਿੱਚ ਇਸ ਨਾਲੋਂ ਕੁਝ ਵੱਖਰਾ ਨਹੀਂ ਹੈ।”
ਕੰਪਨੀ ਦੇ ਉਤਪਾਦਾਂ ਦੀ ਵਿਕਰੀ ਵਿੱਚ ਆ ਰਹੀ ਗਿਰਾਵਟ ਕੁਲ ਬਜ਼ਾਰ ਵਿਚਲੇ ਮਾਹੌਲ ਨਾਲੋਂ ਵੱਖਰੀ ਹੈ।
ਆਈਫੋਨ ਦੀ ਵਿਕਰੀ ਪਿਛਲੇ ਛੇ ਕੁਅਟਰਜ਼ ਵਿੱਚੋਂ ਪੰਜ ਵਿੱਚ ਘਟੀ ਹੈ।
ਸੰਸਾਰ ਭਰ ਵਿੱਚ ਸਮਾਰਟਫੋਨਜ਼ ਦੀ ਵਿਕਰੀ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 10 ਫ਼ੀਸਦ ਵਧੀ ਹੈ। ਅਧਿਐਨ ਕਰਨ ਵਾਲੀ ਕੰਪਨੀ ਕੈਨਾਲਿਸ ਮੁਤਾਬਕ ਇਹ ਵਾਧਾ ਕਾਫੀ ਲੰਬੇ ਸਮੇਂ ਬਾਅਦ ਹੋਇਆ।
ਲੂਰੀਅਤ ਕਹਿੰਦੇ ਹਨ ਕਰੀਬ ਚਾਰ ਸਾਲ ਪਹਿਲਾਂ ਆਏ ਆਈਫੋਨ 12 ਤੋਂ ਬਾਅਦ ਇਸ ਵਿੱਚ ਐਪਲ ਸਮਾਰਟਫੋਨਜ਼ ਵਿੱਚ ਖ਼ਾਸ ਸੁਧਾਰ ਨਹੀਂ ਹੋਇਆ ਹੈ।
ਇਸ ਵਿੱਚ ਐਪਲ ਨੇ 5ਜੀ ਫੀਚਰ ਲਾਂਚ ਕੀਤਾ ਸੀ ਜਿਸ ਨੇ ਗਾਹਕਾਂ ਨੂੰ ਇਸ ਨੂੰ ਖਰੀਦਣ ਲਈ ਉਤਸ਼ਾਹਿਤ ਕੀਤਾ।
ਉਨ੍ਹਾਂ ਨੇ ਕਿਹਾ, “ਉਹ ਇਹ ਉਮੀਦ ਕਰ ਰਹੇ ਹਨ ਕਿ ਉਹ ਆਈਫੋਨ 16 ਵਿੱਚ ਨਵੇਂ ਆਰਟੀਫੀਸ਼ਿਅਲ ਇੰਟੈਲਿਜੈਂਸ ਫੀਚਰ ਲਿਆਂਦੇ ਜਾ ਸਕਦੇ ਹਨ, ਇਹ ਆਈਫੋਨ ਇਸ ਸਾਲ ਦੇ ਅਖੀਰ ਤੱਕ ਆ ਸਕਦਾ ਹੈ ਜਿਸ ਮਗਰੋਂ ਆਈਫੋਨ ਅਪਗਰੇਡ ਦਾ ਵੱਡਾ ਗੇੜ ਸ਼ੁਰੂ ਹੋ ਸਕਦਾ ਹੈ।”

ਤਸਵੀਰ ਸਰੋਤ, Getty Images
ਐਪਲ ਨੂੰ ਆਪਣੀ ਐਪ ਸਟੋਰ ਫੀਸ ਨੂੰ ਲੈ ਕੇ ਅਮਰੀਕਾ ਅਤੇ ਯੂਰਪ ਦੇ ਰੈਗੂਲੇਟਰਾਂ ਨਾਲ ਕਾਨੂੰਨੀ ਲੜਾਈਆਂ ਦਾ ਵੀ ਸਾਹਮਣਾ ਕਰ ਰਿਹਾ ਹੈ।
ਗੂਗਲ ਦੇ ਖਿਲਾਫ਼ ਯੂਐੱਸ ਵਿੱਚ ਇੱਕ ਵੱਖਰਾ ਏਕਾਧਿਕਾਰ ਵਿਰੋਧੀ ਮੁਕੱਦਮਾ ਐਪਲ ਦੇ ਇੰਟਰਨੈਟ ਬ੍ਰਾਉਜ਼ਰ, ਸਫਾਰੀ 'ਤੇ ਗੂਗਲ ਨੂੰ ਡਿਫੌਲਟ ਖੋਜ ਇੰਜਣ ਬਣਾਉਣ ਦੇ ਬਦਲੇ ਵਿੱਚ ਸਰਚ ਦਿੱਗਜ ਤੋਂ ਐਪਲ ਨੂੰ ਪ੍ਰਾਪਤ ਹੋਣ ਵਾਲੇ ਮੁਨਾਫ਼ੇ ਦੇ ਭੁਗਤਾਨਾਂ ਨੂੰ ਖ਼ਤਰੇ 'ਚ ਪਾਉਂਦਾ ਹੈ।
ਅਦਾਲਤੀ ਫਾਈਲਿੰਗ ਦੇ ਮੁਤਾਬਕ ਉਹ ਭੁਗਤਾਨ 2022 ਵਿੱਚ ਲਗਭਗ $20 ਬਿਲੀਅਨ ਦੇ ਸਨ, ਇਸਨੇ ਐਪਲ ਦੇ ਮੁਨਾਫੇ ਨੂੰ ਵਧਾਉਣ ਵਿੱਚ ਮਦਦ ਕੀਤੀ।
ਤਿੰਨ ਮਹੀਨਿਆਂ ਲਈ ਪ੍ਰੀ-ਟੈਕਸ ਮੁਨਾਫਾ $28ਬਿਲੀਅਨ ਸੀ ਅਤੇ ਕੰਪਨੀ ਨੇ ਐਲਾਨ ਕੀਤਾ ਕਿ ਉਹ ਸ਼ੇਅਰਾਂ ਨੂੰ ਵਾਪਸ ਖਰੀਦਣ ਲਈ $110ਬਿਲੀਅਨ ਨਿਰਧਾਰਤ ਕਰ ਰਹੀ ਹੈ।
ਵਿੱਤ ਮੁਖੀ ਲੂਕਾ ਮੇਸਟ੍ਰੀ ਨੇ ਕਿਹਾ ਕਿ ਜੂਨ ਤੋਂ ਤਿੰਨ ਮਹੀਨਿਆਂ ਵਿੱਚ ਐਪਲ ਦੀ ਵਿਕਰੀ "ਘੱਟ ਸਿੰਗਲ ਅੰਕਾਂ" ਵਿੱਚ ਵਧਣ ਦੀ ਉਮੀਦ ਹੈ।
ਉਸਨੇ ਅੱਗੇ ਕਿਹਾ ਕਿ ਫਰਮ ਨੂੰ ਆਪਣੇ ਸੇਵਾਵਾਂ ਦੇ ਕਾਰੋਬਾਰ ਵਿੱਚ ਦੋਹਰੇ ਅੰਕਾਂ ਦੇ ਵਾਧੇ ਦੀ ਉਮੀਦ ਹੈ, ਜੋ ਕਿ ਕੰਪਨੀ ਆਮ ਤੌਰ 'ਤੇ ਪ੍ਰਦਾਨ ਕਰਦੀ ਹੈ ਨਾਲੋਂ ਵਧੇਰੇ ਮਾਰਗਦਰਸ਼ਨ ਦੀ ਪੇਸ਼ਕਸ਼ ਕਰਦੀ ਹੈ।
ਸੀਐੱਫਆਰਏ ਰਿਰਸਰਚ ਦੇ ਸੀਨੀਅਰ ਇਕੁਇਟੀ ਵਿਸ਼ਲੇਸ਼ਕ, ਐਂਜੇਲੋ ਜ਼ੀਨੋ ਨੇ ਕਿਹਾ, "ਚੀਨ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਬਹੁਤ ਮੌਕੇ ਆਉਣ ਵਾਲੇ ਹਨ ਜੋ ਨਿਵੇਸ਼ਕਾਂ ਦੀ ਭਾਵਨਾ ਨੂੰ ਸੁਧਾਰ ਸਕਦੇ ਹਨ।"












