ਭਾਜਪਾ ਨੇ ਜਿਹੜੇ ਨਵੇਂ ਆਗੂਆਂ ਨੂੰ ਮੁੱਖ ਮੰਤਰੀ ਬਣਾਇਆ ਉਹ ਕੌਣ ਹਨ

ਸ਼ਿਵਰਾਜ ਸਿੰਘ ਚੌਹਾਨ ਅਤੇ ਮੋਹਨ ਯਾਦਵ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸ਼ਿਵਰਾਜ ਸਿੰਘ ਚੌਹਾਨ ਅਤੇ ਮੋਹਨ ਯਾਦਵ

ਹਾਲ ਹੀ ਵਿੱਚ ਹੋਈਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਤਿੰਨ ਸੂਬਿਆਂ ਵਿੱਚ ਜਿੱਤ ਹਾਸਲ ਕੀਤੀ ਹੈ।

ਇਹ ਤਿੰਨ ਸੂਬੇ ਹਨ - ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼।

ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਪੁਰਾਣੇ ਚਰਚਿਤ ਚਿਹਰਿਆਂ ਦੀ ਥਾਂ ਭਾਜਪਾ ਨੇ ਨਵੇਂ ਨਾਵਾਂ ਦਾ ਮੁੱਖ ਮੰਤਰੀ ਦੇ ਅਹੁਦੇ ਲਈ ਐਲਾਨ ਕੀਤਾ ਹੈ।

ਰਾਜਸਥਾਨ ਦੇ ਸਾਂਗਾਨੇਰ ਤੋਂ ਵਿਧਾਇਕ ਭਜਨ ਲਾਲ ਸ਼ਰਮਾ ਨੂੰ ਸੂਬੇ ਦਾ ਮੁੱਖ ਮੰਤਰੀ ਐਲਾਨਿਆ ਗਿਆ ਹੈ।

ਇਸ ਉੱਤੇ ਹੈਰਾਨੀ ਜ਼ਾਹਰ ਕੀਤੀ ਜਾ ਰਹੀ ਹੈ।

ਮੱਧ ਪ੍ਰਦੇਸ਼ ਦੇ ਭਾਜਪਾ ਵੱਲੋਂ ਮੁੱਖ ਮੰਤਰੀ ਰਹੇ ਸ਼ਿਵਰਾਜ ਸਿੰਘ ਚੌਹਾਨ ਨੂੰ ਹੀ ਨਵੇਂ ਮੁੱਖ ਮੰਤਰੀ ਦੀ ਦੌੜ ਵਿੱਚ ਸਭ ਤੋਂ ਮਜ਼ਬੂਤ ਮੰਨਿਆ ਜਾ ਰਿਹਾ ਸੀ।

ਪਰ ਸੋਮਵਾਰ ਨੂੰ ਭਾਜਪਾ ਨੇ ਮੋਹਨ ਯਾਦਵ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ।

ਉੱਧਰ ਛੱਤੀਸਗੜ੍ਹ ਵਿੱਚ ਭਾਜਪਾ ਨੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਨੂੰ ਮੁੱਖ ਮੰਤਰੀ ਨਾ ਬਣਾ ਕੇ ਇੱਕ ਅਦਿਵਾਸੀ ਆਗੂ ਵਿਸ਼ਣੂਦੇਵ ਸਾਏ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ।

ਤੇਲੰਗਾਨਾ ਵਿੱਚ ਕਾਂਗਰਸ ਨੇ ਜਿੱਤ ਹਾਸਲ ਕਰਕੇ ਰੇਵੰਥ ਰੈੱਡੀ ਨੂੰ ਮੁੱਖ ਮੰਤਰੀ ਬਣਾਇਆ ਹੈ।

ਮਿਜ਼ੋਰਮ ਵਿੱਚ ਜ਼ੋਰਮ ਪੀਪਲਸ ਮੂਵਮੈਂਟ ਦੇ ਲਾਲਡੂਹੋਮਾ ਮੁੱਖ ਮੰਤਰੀ ਬਣੇ ਹਨ।

ਰਾਜਸਥਾਨ ਦੇ ਮੁੱਖ ਮੰਤਰੀ ਬਾਰੇ ਐਲਾਨ ਮੰਗਲਵਾਰ ਸ਼ਾਮ ਤੱਕ ਹੋਣ ਬਾਰੇ ਕਿਹਾ ਜਾ ਰਿਹਾ ਹੈ।

ਰਾਜਸਥਾਨ ਦੇ ਸੀਐੱਮ ਭਜਨ ਲਾਲ ਸ਼ਰਮਾ ਹੋਣਗੇ

ਭਜਨ ਲਾਲ ਸ਼ਰਮਾ

ਤਸਵੀਰ ਸਰੋਤ, BHAJANLAL SHARMA/FACEBOOK

ਤਸਵੀਰ ਕੈਪਸ਼ਨ, ਰਾਜਸਥਾਨ ਦੇ ਨਵੇਂ ਸੀਐੱਮ ਭਜਨ ਲਾਲ ਸ਼ਰਮਾ

ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਭਜਨ ਲਾਲ ਸ਼ਰਮਾ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਬਤੌਰ ਮੁੱਖ ਮੰਤਰੀ ਨਾ ਦਾ ਮਤਾ ਵਸੂੰਧਰਾ ਰਾਜੇ ਨੇ ਰੱਖਿਆ।

ਉਹ ਸੂਬੇ ਦੀ ਸਾਂਗਾਨੇਰ ਵਿਧਾਨ ਸਭਾ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੇ ਹਨ।

ਮੁੱਖ ਮੰਤਰੀ ਤੋਂ ਇਲਾਵਾ ਰਾਜਸਥਾਨ ਵਿੱਚ ਦੋ ਡਿਪਟੀ ਸੀਐੱਮ ਵੀ ਹੋਣਗੇ।

ਡਿਪਟੀ ਸੀਐੱਮ ਦੇ ਅਹੁਦੇ ਉੱਤੇ ਪ੍ਰੇਮ ਚੰਦ ਬੈਰਵਾ ਅਤੇ ਦੀਆ ਸਿੰਘ ਹੋਣਗੇ।

ਵਾਸੁਦੇਵ ਦੇਵਨਾਨੀ ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਹੋਣਗੇ।

ਮੁੱਖ ਮੰਤਰੀ ਬਣਨ ਵਾਲੇ ਭਜਨ ਲਾਲ ਸ਼ਰਮਾ ਭਰਤਪੁਰ ਦੇ ਰਹਿਣ ਵਾਲੇ ਹਨ ਅਤੇ ਸੂਬੇ ਵਿੱਚ ਭਾਜਪਾ ਦੇ ਜਨਰਲ ਸਕੱਤਰ ਹਨ।

ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਉਹ 48 ਹਜ਼ਾਰ ਵੋਟਾਂ ਨਾਲ ਜਿੱਤੇ ਹਨ।

ਭਜਨ ਨਾਲ ਦਾ ਪਿਛੋਕੜ ਆਰਐੱਸਐੱਸ ਦਾ ਹੈ।

ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕਰੀਬੀ ਰਹੇ ਮੋਹਨ ਯਾਦਵ ਕੌਣ ਹਨ

ਮੋਹਨ ਯਾਦਵ

ਤਸਵੀਰ ਸਰੋਤ, MOHAN YADAV

ਤਸਵੀਰ ਕੈਪਸ਼ਨ, ਕਿਸੇ ਨੂੰ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਮੋਹਨ ਯਾਦਵ ਨੂੰ ਮੁੱਖ ਮੰਤਰੀ ਵਜੋਂ ਐਲਾਨਿਆ ਜਾਵੇਗਾ

ਸੋਮਵਾਰ ਨੂੰ ਮੋਹਨ ਯਾਦਵ ਨੂੰ ਪਾਰਟੀ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ, ਇਸ ਮਗਰੋਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ।

ਸੂਬੇ ਵਿੱਚ ਦੋ ਡਿਪਟੀ ਮੁੱਖ ਮੰਤਰੀ ਹੋਣਗੇ, ਜਗਦੀਸ਼ ਦੇਵੜਾ ਅਤੇ ਰਾਜਿੰਦਰ ਸ਼ੁਕਲਾ ਜਦਕਿ ਵਿਧਾਨ ਸਭਾ ਦਾ ਸਪੀਕਰ ਨਰਿੰਦਰ ਸਿੰਘ ਤੋਮਰ ਨੂੰ ਬਣਾਇਆ ਗਿਆ ਹੈ।

ਮੋਹਨ ਯਾਦਵ ਤੀਜੀ ਵਾਰੀ ਵਿਧਾਇਕ ਬਣੇ ਹਨ, ਉਹ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਵਿੱਚ ਉੱਚ ਸਿੱਖਿਆ ਦੇ ਮੰਤਰੀ ਸਨ।

ਭਾਜਪਾ ਨੇ ਮੱਧ ਪ੍ਰਦੇਸ ਵਿੱਚ 230 ਵਿਧਾਨ ਸਭਾ ਸੀਟਾਂ ਵਿੱਚੋਂ 163 ਉੱਤੇ ਜਿੱਤ ਹਾਸਲ ਕੀਤੀ ਹੈ।

ਭਾਜਪਾ ਨੇ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਤੌਰ ‘ਤੇ ਕਿਸੇ ਆਗੂ ਦਾ ਨਾਂਅ ਸਾਹਮਣੇ ਨਹੀਂ ਰੱਖਿਆ ਸੀ।

ਮੋਹਨ ਯਾਦਵ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਹੈ।

ਉਹ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨਾਲ ਵੀ ਜੁੜੇ ਰਹੇ ਹਨ।

ਉਹ ਮੱਧ ਪ੍ਰਦੇਸ਼ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਹਨ।

ਮੋਹਨ ਯਾਦਵ

ਤਸਵੀਰ ਸਰੋਤ, @CHOUHANSHIVRAJ

ਭਾਜਪਾ ਦੀ ਜਿੱਤ ਤੋਂ ਬਾਅਦ ਕਿਸੇ ਨੂੰ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਐਲਾਨਿਆ ਜਾਵੇਗਾ।

ਮੋਹਨ ਯਾਦਵ 2013 ਵਿੱਚ ਪਹਿਲੀ ਵਾਰੀ ਵਿਧਾਇਕ ਬਣਨ ਤੋਂ ਪਹਿਲਾਂ ਕੈਬਨਿਟ ਰੈਂਕ ਦੇ ਵੱਖ-ਵੱਖ ਰਾਜਨੀਤਕ ਅਹੁਦਿਆਂ ‘ਤੇ ਰਹੇ ਸਨ।

ਉਹ ਦੋਵੇਂ ਵਾਰੀ ਦੱਖਣੀ ਉੱਜੈਨ ਹਲਕੇ ਤੋਂ ਵਿਧਾਇਕ ਬਣੇ ਸਨ, 2020 ਵਿੱਚ ਉਨ੍ਹਾਂ ਨੂੰ ਉੱਚ ਸਿੱਖਿਆ ਮੰਤਰੀ ਬਣਾਇਆ ਗਿਆ ਸੀ।

ਮੀਡੀਆ ਰਿਪੋਰਟਾਂ ਦੇ ਮੁਤਾਬਕ ਵਿਧਾਇਕਾਂ ਦੀ ਬੈਠਕ ਵਿੱਚ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੋਹਨ ਯਾਦਵ ਦੇ ਨਾਂਅ ਦਾ ਮਤਾ ਪੇਸ਼ ਕੀਤਾ ਸੀ।

ਵਿਧਾਇਕ ਦਲ ਦਾ ਆਗੂ ਚੁਣੇ ਜਾਣ ਤੋਂ ਬਾਅਦ ਮੋਹਨ ਯਾਦਵ ਨੇ ਕਿਹਾ, “ਮੇਰੇ ਜਿਹੇ ਛੋਟੇ ਆਗੂ ਨੂੰ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਦੇਣ ਲਈ ਕੇਂਦਰੀ ਅਤੇ ਸੂਬੇ ਦੀ ਲੀਡਰਸ਼ਿਪ ਦਾ ਸ਼ੁਕਰੀਆ।"

"ਇਹ ਹੁੰਦੀ ਹੈ ਭਾਰਤੀ ਜਨਤਾ ਪਾਰਟੀ ਜੇਕਰ ਮੈਂ ਇਸ ਲਾਇਕ ਨਹੀਂ ਹਾਂ, ਤੁਹਾਡਾ ਸਾਰਿਆਂ ਦਾ ਆਸ਼ਿਰਵਾਦ, ਅਤੇ ਸਹਿਯੋਗ ਮਿਲੇਗਾ ਦਾ ਮੈਂ ਕੋਸ਼ਿਸ਼ ਕਰਾਂਗਾ, ਇੱਕ ਵਾਰੀ ਫਿਰ ਤੁਹਾਡਾ ਧੰਨਵਾਦ।”

ਉਨ੍ਹਾਂ ਨੇ ਕਿਹਾ, “ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਦੇ ਸੁਪਨੇ ਨੂੰ ਲੈ ਕੇ ਅੱਗੇ ਚੱਲਾਂਗੇ।”

ਨਵਾਂ ਚਿਹਰਾ ਕਿਉਂ ਲਿਆਂਦਾ

ਮੋਹਨ ਯਾਦਵ

ਤਸਵੀਰ ਸਰੋਤ, TWITTER/DRMOHANYADAV51

ਰਾਜਨੀਤਕ ਮਾਹਰਾਂ ਦਾ ਕਹਿਣਾ ਹੈ ਕਿ ਮੋਹਨ ਯਾਦਵ ਦੀ ਮੁੱਖ ਮੰਤਰੀ ਵਜੋਂ ਚੋਣ ਕਈ ਅਹਿਮ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।

ਬਿਹਾਰ ਵਿੱਚ ਜਾਤ ਸਰਵੇ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਦਲਾਂ ਦਾ ਗਠਜੋੜ ‘ਇੰਡੀਆ’ ਅਤੇ ਕਾਂਗਰਸ ਪਾਰਟੀ ਹੋਰ ਪਿਛੜੇ ਵਰਗਾਂ(ਓਬੀਸੀ) ਦਾ ਮੁੱਦਾ ਚੁੱਕ ਰਹੀ ਹੈ।

ਸ਼ਿਵਰਾਜ ਸਿੰਘ ਚੌਹਾਨ ਓਬੀਸੀ ਹਨ ਅਤੇ ਉਨ੍ਹਾਂ ਦੀ ਥਾਂ ਲੈਣ ਵਾਲੇ ਮੋਹਨ ਯਾਦਵ ਵੀ ਓਬੀਸੀ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਂਦਿਆਂ ਭਾਜਪਾ ਦੀ ਨਜ਼ਰ ਬਿਹਾਰ ਅਤੇ ਉੱਤਰ ਪ੍ਰਦੇਸ਼ ‘ਤੇ ਵੀ ਹੈ।

ਜਾਣਕਾਰਾਂ ਦਾ ਕਹਿਣਾ ਹੈ ਕਿ ਸ਼ਿਵਰਾਜ ਸਿੰਘ ਚੌਹਾਨ ਦੇ ਲਗਾਤਾਰ ਮੁੱਖ ਮੰਤਰੀ ਰਹਿਣ ਨਾਲ ਸਰਕਾਰ ਦੇ ਖ਼ਿਲਾਫ਼ ਜਿਹੜੀ ਐਂਟੀ ਇਨਕੰਬੈਂਸੀ ਬਣੀ ਸੀ ਨਵਾਂ ਚਿਹਰਾ ਲਿਆ ਕਿ ਭਾਜਪਾ ਇਸ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪੰਚ ਤੋਂ ਮੁੱਖ ਮੰਤਰੀ ਬਣੇ ਆਦਿਵਾਸੀ ਆਗੂ ਵਿਸ਼ਣੂਦੇਵ ਸਾਏ

ਵਿਸ਼ਣੂਦੇਵ ਸਾਏ

ਤਸਵੀਰ ਸਰੋਤ, BBC/ALOKPUTUL

ਛੱਤੀਸਗੜ੍ਹ ਵਿੱਚ ਭਾਜਪਾ ਨੇ ਆਦਿਵਾਸੀ ਆਗੂ ਵਿਸ਼ਣੂਦੇਵ ਸਾਏ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਹੈ।

ਐਤਵਾਰ ਨੂੰ ਵਿਧਾਇਕ ਦਲ ਦੇ ਆਗੂ ਚੁਣੇ ਜਾਣ ਤੋਂ ਬਾਅਦ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦੇ ਲਈ ਵਿਸ਼ਣੂਦੇਵ ਸਾਏ ਸ਼ਾਮ ਨੂੰ ਹੀ ਰਾਜਭਵਨ ਪਹੁੰਚ ਗਏ ਸਨ।

ਵਿਸ਼ਣੂਦੇਵ ਸਾਏ ਚਾਰ ਵਾਰੀ ਸੰਸਦ ਮੈਂਬਰ, ਤਿੰਨ ਵਾਰੀ ਵਿਧਾਇਕ, ਛੱਤੀਸਗੜ੍ਹ ਭਾਜਪਾ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਕੇਂਦਰ ਸਰਕਾਰ ਵਿੱਚ ਰਾਜ ਮੰਤਰੀ ਰਹਿ ਚੁੱਕੇ ਹਨ।

26 ਸਾਲ ਦੀ ਉਮਰ ਵਿੱਚ ਵੀ ਪਹਿਲੀ ਵਾਰੀ ਵਿਧਾਇਕ ਬਣਨ ਵਿਸ਼ਣੂਦੇਵ ਸਾਏ ਦੇ ਦਾਦਾ ਅਤੇ ਦੋ ਤਾਏ ਵੀ ਵਿਧਾਇਕ ਸੰਸਦ ਰਹਿ ਚੁੱਕੇ ਹਨ।

ਵਿਸ਼ਣੂਦੇਵ ਸਾਏ ਨੇ ਤਾਜ਼ਾ ਚੋਣਾਂ ਕੁਨਕੁਰੀ ਵਿਧਾਨਸਭਾ ਸੀਟ ਤੋਂ ਲੜੀਆਂ ਸੀ, ਇੱਥੇ ਉਨ੍ਹਾਂ ਨੇ 25 ਹਜ਼ਾਰ ਵੋਟਾਂ ‘ਤੇ ਜਿੱਤ ਦਰਜ ਕੀਤੀ ਹੈ।

ਉਨ੍ਹਾਂ ਨੂੰ ਛੱਤੀਸੜ੍ਹ ਦੇ ਮੁੱਖ ਮੰਤਰੀ ਰਹਿ ਚੁੱਕੇ ਰਮਨ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਇੱਕ ਸ਼ਾਂਤ ਅਤੇ ਘੱਟ ਬੋਲਣ ਵਾਲੇ ਆਗੂ ਵਜੋਂ ਜਾਣਿਆ ਜਾਂਦਾ ਹੈ।

ਉਨ੍ਹਾਂ ਦੇ ਚੋਣ ਪ੍ਰਚਾਰ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਨਤਕ ਤੌਰ ‘ਤੇ ਇਹ ਐਲਾਨ ਕੀਤਾ ਸੀ ਕਿ “ਤੁਸੀਂ ਇਨ੍ਹਾਂ ਨੂੰ ਵਿਧਾਇਕ ਬਣਾਓ ਤੇ ਮੈਂ ਇਨ੍ਹਾਂ ਨੂੰ ਵੱਡਾ ਆਦਮੀ ਬਣਾਵਾਂਗਾ।”

ਅਮਿਤ ਸ਼ਾਹ ਨੇ ਕਿਹਾ ਸੀ, “ਵਿਸ਼ਣੂਦੇਵ ਜੀ ਸਾਡੇ ਤਜਰਬੇਕਾਰ ਆਗੂ ਹਨ, ਉਹ ਵਿਧਾਇਕ ਰਹੇ, ਸੂਬਾ ਇਕਾਈ ਦੇ ਪ੍ਰਧਾਨ ਰਹੇ, ਭਾਜਪਾ ਇੱਕ ਤਜੁਰਬੇਕਾਰ ਆਗੂ ਨੂੰ ਤੁਹਾਡੇ ਸਾਹਮਣੇ ਲਿਆਈ ਹੈ। ਤੁਸੀਂ ਇਨ੍ਹਾਂ ਨੂੰ ਵਿਧਾਇਕ ਬਣਾ ਦੇਵੋ ਅਸੀਂ ਇਨ੍ਹਾਂ ਨੂੰ ਵੱਡਾ ਇਨਸਾਨ ਬਣਾਉਣ ਦਾ ਕੰਮ ਕਰਾਂਗੇ।

32 ਫ਼ੀਸਦ ਆਦਿਵਾਸੀ ਆਬਾਦੀ ਵਾਲੇ ਛੱਤੀਸਗੜ੍ਹ ਦੀ ਵਿਧਾਨਸਭਾ ਵਿੱਚ ਅਦਿਵਾਸੀ ਵਰਗ ਦੇ ਲਈ ਰਾਖਵੀਆਂ 29 ਸੀਟਾਂ ਵਿੱਚੋਂ 17 ‘ਤੇ ਭਾਜਪਾ ਦੇ ਕਬਜ਼ੇ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਕਿਸੇ ਆਦਿਵਾਸੀ ਵਿਧਾਇਕ ਨੂੰ ਭਾਜਪਾ ਮੁੱਖ ਮੰਤਰੀ ਜਾਂ ਉੱਪ ਮੁੱਖ ਮੰਤਰੀ ਬਣਾ ਸਕਦੀ ਹੈ।

ਜਿਸ ਸਰਗੁਜਾ ਡਿਵੀਜ਼ਨ ਵਿੱਚੋਂ ਜਿੱਤ ਕੇ ਵਿਸ਼ਣੂਦੇਵ ਸਾਏ ਵਿਧਾਨ ਸਭਾ ਪਹੁੰਚੇ ਹਨ, ਉੱਥੇ ਦੀਆਂ 14 ਸੀਟਾਂ ਉੱਤੇ ਭਾਜਪਾ ਦੇ ਉਮੀਦਵਾਰ ਜਿੱਤ ਕੇ ਆਏ ਹਨ।

ਉਸ ਤੋਂ ਬਾਅਦ ਹੀ ਵਿਸ਼ਣੂਦੇਵ ਸਾਏ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਚਰਚਾ ਸ਼ੁਰੂ ਹੋ ਗਈ ਸੀ।

ਭਾਜਪਾ ਨੂੰ ਕੀ ਲਾਹਾ ਮਿਲ ਸਕਦਾ ਹੈ

ਵਿਸ਼ਣੂਦੇਵ ਸਾਏ

ਤਸਵੀਰ ਸਰੋਤ, X@VISHNUDSAI

ਰਾਜਨੀਤਕ ਆਗੂਆਂ ਦਾ ਮੰਨਣਾ ਹੈ ਕਿ ਵਿਸ਼ਣੂਦੇਵ ਸਾਏ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਲਾਹਾ ਗੁਆਂਢੀ ਸੂਬੇ ਝਾਰਖੰਡ ਅਤੇ ਓਡੀਸ਼ਾ ਵਿੱਚ ਭਾਜਪਾ ਨੂੰ ਮਿਲ ਸਕਦਾ ਹੈ।

ਰਾਜਨੀਤਕ ਮਾਹੌਲ ਵਿੱਚ ਵੱਡੇ ਹੋਏ ਵਿਸ਼ਣੂਦੇਵ ਸਾਏ ਨੇ ਆਪਣੀ 10ਵੀਂ ਜਮਾਤ ਤੱਕ ਦੀ ਪੜ੍ਹਾਈ ਕੁਨਕੁਰੀ ਨੇ ਲੋਇਲਾ ਦੇ ਸੈਕੰਡਰੀ ਸਕੂਲ ਤੋਂ ਕੀਤੀ ਹੈ।

ਉਹ ਪਹਿਲੀ ਵਾਰੀ 1989 ਵਿੱਚ ਜਸ਼ਪੁਰ ਜ਼ਿਲ੍ਹੇ ਦੇ ਬਗਿਆ ਪਿੰਡ ਤੋਂ ਪਹਿਲੀ ਵਾਰੀ ਪੰਚ ਚੁੱਣੇ ਗਏ ਅਤੇ ਅਗਲੇ ਸਾਲ ਉਨ੍ਹਾਂ ਨੂੰ ਸਰਪੰਚ ਚੁਣਿਆ ਗਿਆ ਸੀ।

ਉਹ ਅਣਵੰਡੇ ਮੱਧਪ੍ਰਦੇਸ਼ ਤੋਂ 1990 ਵਿੱਚ ਪਹਿਲੀ ਵਾਰੀ ਵਿਧਾਨਸਭਾ ਪਹੁੰਚੇ ਸਨ।

ਉਨ੍ਹਾਂ ਨੇ 1999 ਵਿੱਚ ਪਹਿਲੀ ਵਾਰੀ ਵਿਧਾਨ ਸਭਾ ਲਈ ਚੋਣ ਲਈ ਅਤੇ ਸੰਸਦ ਮੈਂਬਰ ਬਣੇ। 1999 ਤੋਂ 2014 ਤੱਕ ਉਹ ਲਗਾਤਾਰ ਸੰਸਦ ਮੈਂਬਰ ਬਣਦੇ ਰਹੇ।

2014 ਵਿੱਚ ਉਨ੍ਹਾਂ ਨੂੰ ਮੋਦੀ ਸਰਕਾਰ ਵਿੱਚ ਪਹਿਲੀ ਵਾਰੀ ਕੇਂਦਰੀ ਸਟੀਨ, ਖਾਨ, ਮਜ਼ਦੂਰ ਅਤੇ ਰੋਜ਼ਗਾਰ ਰਾਜ ਮੰਤਰੀ ਬਣਾਇਆ ਗਿਆ।

ਰਾਜਸਥਾਨ ਵਿੱਚ ਕਿਸਦਾ ਰਾਜ ਹੋਵੇਗਾ

ਰਾਜਸਥਾਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰਾਜਸਥਾਨ ਵਿੱਚ ਭਾਜਪਾ ਨੇ 199 ਵਿੱਚੋਂ 115 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ

ਰਾਜਸਥਾਨ ਵਿੱਚ ਭਾਜਪਾ ਨੇ 199 ਵਿੱਚੋਂ 115 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ।

ਰਾਜਸਥਾਨ ਵਿੱਚ ਭਾਜਪਾ ਦੇ ਵਿਧਾਇਕ ਦਲ ਦੀ ਬੈਠਕ ਅੱਜ ਸ਼ਾਮ ਚਾਰ ਵਜੇ ਹੋਣੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਹੋ ਸਕਦਾ ਹੈ।

ਇਸ ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸ਼ਾਮਲ ਹੋਣਗੇ।

ਰਾਜਸਥਾਨ ਦੇ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧਆ, ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਗਜੇਂਦਰ ਸਿੰਘ ਸ਼ੇਖਾਵਤ ਅਤੇ ਅਸ਼ਵਨੀ ਵੈਸ਼ਣਵ ਦਾ ਨਾਂਅ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ।

ਇਹ ਮੰਨਿਆ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਅਤੇ ਛੱਤੀਗੜ੍ਹ ਵਾਂਗ ਭਾਜਪਾ ਰਾਜਸਥਾਨ ਵਿੱਚ ਵੀ ਸਾਰਿਆਂ ਨੂੰ ਹੈਰਾਨ ਕਰ ਸਕਦੀ ਹੈ।

ਹੁਣ ਤੱਕ ਭਾਜਪਾ ਦੀ ਸਰਕਾਰ ਵਿੱਚ ਪਹਿਲਾਂ ਮੁੱਖ ਮੰਤਰੀ ਰਹਿ ਚੁੱਕੇ ਵਸੰਧਰਾ ਰਾਜੇ ਅਗਲੇ ਮੁੱਖ ਮੰਤਰੀ ਹੋਣਗੇ ਜਾਂ ਨਹੀਂ ਇਸ ਉੱਤੇ ਸਭ ਦੀਆਂ ਨਜ਼ਰਾਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)