ਰੂਸ ਯੂਕਰੇਨ ਜੰਗ ਦਾ ਇੱਕ ਸਾਲ: ਕੀ ਪੁਤਿਨ ਦੀ ਯੂਕਰੇਨ ਨਾਲ ਜੰਗ ਅਸਫ਼ਲ ਹੋ ਗਈ ਹੈ?

ਪੁਤਿਨ

ਤਸਵੀਰ ਸਰੋਤ, Getty Images

    • ਲੇਖਕ, ਪਾਲ ਕਿਰਬੀ
    • ਰੋਲ, ਬੀਬੀਸੀ

24 ਫ਼ਰਵਰੀ 2022 ਨੂੰ ਜਦੋਂ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿੱਚ 2 ਲੱਖ ਫੌਜੀ ਭੇਜੇ ਸਨ ਤਾਂ ਪੁਤਿਨ ਨੇ ਗਲਤ ਮੰਨ ਲਿਆ ਸੀ ਕਿ ਉਹ ਕੁਝ ਦਿਨਾਂ ਵਿੱਚ ਹੀ ਰਾਜਧਾਨੀ ਕੀਵ ਨੂੰ ਜਿੱਤ ਲੈਣਗੇ ਅਤੇ ਉੱਥੇ ਦੀ ਸਰਕਾਰ ਨੂੰ ਪਲਟ ਦੇਣਗੇ।

ਨਮੋਸ਼ੀ ਭਰੀਆਂ ਪਿੱਛੇ ਹਟਣ ਦੀਆਂ ਘਟਨਾਵਾਂ ਤੋਂ ਬਾਅਦ ਉਹਨਾਂ ਦੀ ਹਮਲੇ ਵਾਲੀ ਮੁੱਢਲੀ ਯੋਜਨਾ ਫੇਲ੍ਹ ਹੋ ਗਈ ਪਰ ਰੂਸ ਹਾਲੇ ਵੀ ਜੰਗ ਹਾਰਿਆ ਨਹੀਂ।

ਪੁਤਿਨ ਦਾ ਸ਼ੁਰੂਆਤੀ ਮਕਸਦ ਕੀ ਸੀ?

ਹੁਣ ਵੀ ਰੂਸ ਦੇ ਨੇਤਾ ਇਹ ਕਹਿੰਦੇ ਹਨ ਕਿ ਦੂਸਰੀ ਵਿਸ਼ਵ ਜੰਗ ਤੋਂ ਬਾਅਦ ਯੂਰਪ ਖਿਲਾਫ਼ ਇਹ ਇੱਕ ‘ਸਪੈਸ਼ਲ ਮਿਲਟਰੀ ਅਪਰੇਸ਼ਨ’ ਸੀ।

ਇਸ ਲੜਾਈ ਦੌਰਾਨ ਪੂਰੇ ਯੂਕਰੇਨ ਵਿੱਚ ਨਾਗਰਿਕਾਂ 'ਤੇ ਬੰਬਾਰੀ ਕੀਤੀ ਗਈ ਅਤੇ 13 ਮਿਲੀਅਨ ਤੋਂ ਵੱਧ ਜਾਂ ਤਾਂ ਵਿਦੇਸ਼ਾਂ ਵਿੱਚ ਸ਼ਰਨਾਰਥੀ ਵਜੋਂ ਰਹੇ ਜਾਂ ਆਪਣੇ ਦੇਸ਼ ਦੇ ਅੰਦਰ ਉਜਾੜੇ ਗਏ।

ਪੁਤਿਨ ਦੇ 24 ਫ਼ਰਵਰੀ 2022 ਦੇ ਟੀਚੇ ਅਨੁਸਾਰ ਯੂਕਰੇਨ ਨੂੰ ਮਿਲਟਰੀ ਮੁਕਤ ਕਰਨਾ ਸੀ। ਇਸ ਦਾ ਅਰਥ ਫੌਜ ਰਾਹੀਂ ਕਬਜੇ ਹੇਠ ਲੈਣਾ ਨਹੀਂ ਸੀ।

ਉਹਨਾਂ ਨੇ ਸਹੁੰ ਖਾਧੀ ਸੀ ਕਿ ਲੋਕਾਂ ਨੂੰ ਯੂਕਰੇਨ ਦੀ ਗੁੰਡਾਗਰਦੀ ਅਤੇ ਕਤਲੇਆਮ ਤੋਂ ਮੁਕਤ ਕਰਨਾ ਹੈ ਜਦਕਿ ਇਹ ਰੂਸ ਦਾ ਪ੍ਰਚਾਰ ਸੀ ਜਿਸ ਦੀ ਕੋਈ ਬੁਨਿਆਦ ਨਹੀਂ ਸੀ।

ਉਹਨਾਂ ਨੇ ਨਾਟੋ ਨੂੰ ਯੂਕਰੇਨ ਵਿੱਚ ਪੈਰ ਜਮਾਉਣ ਤੋਂ ਰੋਕਣ ਬਾਰੇ ਕਿਹਾ ਸੀ ਪਰ ਨਾਲ ਹੀ ਉਹਨਾਂ ਨੇ ਯੂਕਰੇਨ ਦੇ ਨਿਰਪੱਖ ਰਹਿਣ ਦੀ ਮੰਗ ਵੀ ਕੀਤੀ ਸੀ।

ਰਾਸ਼ਟਰਪਤੀ ਪੁਤਿਨ ਨੇ ਇਹ ਉੱਚੀ ਅਵਾਜ਼ ਵਿੱਚ ਨਹੀਂ ਕਿਹਾ ਪਰ ਉਹਨਾਂ ਦਾ ਮਕਸਦ ਯੂਕਰੇਨ ਦੀ ਚੁਣੀ ਹੋਈ ਸਰਕਾਰ ਦੇ ਰਾਸ਼ਟਰਪਤੀ ਦੀ ਸੱਤਾ ਪਲਟਨਾ ਸੀ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੈਂਸਕੀ ਨੇ ਕਿਹਾ, “ਦੁਸ਼ਮਣ ਦਾ ਪਹਿਲਾ ਨਿਸ਼ਾਨਾ ਮੈਂ ਸੀ ਅਤੇ ਦੂਜਾ ਮੇਰਾ ਪਰਿਵਾਰ।”

ਉਹਨਾਂ ਦੇ ਇੱਕ ਸਲਾਹਕਾਰ ਮੁਤਾਬਕ ਰੂਸ ਦੇ ਫੌਜੀਆਂ ਨੇ ਦੋ ਵਾਰ ਰਾਸ਼ਟਰਪਤੀ ਭਵਨ ਦੀ ਇਮਾਰਤ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।

ਸਾਲਾਂ ਤੱਕ ਰੂਸ ਦੇ ਰਾਸ਼ਟਰਪਤੀ ਨੇ ਯੂਕਰੇਨ ਦੇ ਆਜ਼ਾਦ ਰਾਜ ਹੋਣ ਨੂੰ ਮਾਨਤਾ ਨਹੀਂ ਦਿੱਤੀ।

ਉਹਨਾਂ ਵੱਲੋਂ 9ਵੀਂ ਸਦੀ ਵਿੱਚ ਰੂਸ ਅਤੇ ਯੂਕਰੇਨ ਦੇ ਇੱਕ ਹੋਣ ਦੀ ਗੱਲ ਆਖੀ ਗਈ ਸੀ।

ਰੂਸ

ਰੂਸ ਅਤੇ ਯੂਕਰੇਨ ਜੰਗ ਬਾਰੇ ਖਾਸ ਗੱਲਾਂ:

  • ਰੂਸ ਅਤੇ ਯੂਕਰੇਨ ਵਿੱਚਕਾਰ ਜੰਗ 24 ਫ਼ਰਵਰੀ 2022 ਨੂੰ ਸ਼ੁਰੂ ਹੋਈ ਸੀ
  • ਪੱਛਮੀ ਨੇਤਾ ਮੰਨਦੇ ਹਨ ਕਿ ਇਹ ਜੰਗ ਯੂਕਰੇਨ ਨੂੰ ਜਿੱਤਣੀ ਚਾਹੀਦੀ ਹੈ
  • ਯੂਕਰੇਨ ਲਈ ਨਿਰਪੱਖਤਾ ਦੀ ਕੋਈ ਵੀ ਸੰਭਾਵਨਾ ਲੰਬੇ ਸਮੇਂ ਤੋਂ ਖ਼ਤਮ ਹੋ ਗਈ ਹੈ
  • ਰਾਸ਼ਟਰਪਤੀ ਪੁਤਿਨ ਨੇ ਚੇਤਾਵਨੀ ਦਿੱਤੀ ਸੀ ਕਿ ਯੁੱਧ "ਇੱਕ ਲੰਮੀ ਪ੍ਰਕਿਰਿਆ" ਹੋ ਸਕਦੀ ਹੈ
ਰੂਸ
ਪੁਤਿਨ

ਤਸਵੀਰ ਸਰੋਤ, Getty Images

ਪੁਤਿਨ ਨੇ ਆਪਣਾ ਯੁੱਧ ਦਾ ਮਕਸਦ ਕਿਵੇਂ ਬਦਲਿਆ

ਹਮਲੇ ਅਤੇ ਉਸ ਦੇ ਸ਼ੁਰੂਆਤੀ ਮਕਸਦ ਦੇ ਇੱਕ ਮਹੀਨੇ ਬਾਅਦ ਕਈ ਹਾਰਾਂ ਦੇ ਨਾਲ ਪਿੱਛੇ ਮੁੜਨਾ ਪਿਆ।

ਮੁੱਖ ਮਕਸਦ ‘ਡੋਨਾਬਾਸ ਦੀ ਆਜ਼ਾਦੀ’ ਬਣ ਗਿਆ। ਇਹ ਯੂਕਰੇਨ ਦੇ ਇੰਡਸਟਰੀ ਵਾਲੇ ਇਲਾਕਿਆਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਸੀ।

ਉੱਤਰ ਪੂਰਬ ਵਿੱਚ ਖਾਰਕੀਵ ਵਿੱਚੋਂ ਅਤੇ ਦੱਖਣ ਵਿੱਚ ਖੇਰਸੁਨ ਤੋਂ ਮੁੜਨ ਬਾਅਦ ਰੂਸ ਦਾ ਮਕਸਦ ਹਾਲੇ ਬਦਲਿਆ ਨਹੀਂ ਸੀ।

ਇਸ ਸਮੇਂ ਉਹਨਾਂ ਨੂੰ ਥੋੜੀ ਸਫ਼ਲਤਾ ਵੀ ਮਿਲੀ ਸੀ।

ਯੁੱਧ ਦੇ ਮੈਦਾਨ ਵਿਚ ਨਮੋਸ਼ੀ ਨੇ ਪਿਛਲੇ ਸਤੰਬਰ ਵਿੱਚ ਰੂਸ ਦੇ ਨੇਤਾ ਨੂੰ ਚਾਰ ਯੂਕਰੇਨੀ ਸੂਬਿਆਂ ਨੂੰ ਕਬਜੇ ਵਿੱਚ ਨਾ ਲੈ ਸਕਣ ਕਾਰਨ ਤਨਾਅ ਵਿੱਚ ਪਾ ਦਿੱਤਾ ਸੀ।

ਉਹ ਕਿਸੇ ਵੀ ਸੂਬੇ ਨੂੰ ਕਾਬੂ ਨਾ ਕਰ ਪਾਏ, ਨਾ ਤਾਂ ਪੂਰਬ ਵਿਚ ਲੁਹਾਨਸਕ ਜਾਂ ਡੋਨੇਟਸਕ ਅਤੇ ਨਾ ਹੀ ਦੱਖਣ ਵਿਚ ਖੇਰਸਨ ਜਾਂ ਜ਼ਪੋਰੀਝੀਆ।

ਰਾਸ਼ਟਰਪਤੀ ਪੁਤਿਨ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਰੂਸ ਦੀ ਪਹਿਲੀ ਲਾਮਬੰਦੀ ਦੀ ਘੋਸ਼ਣਾ ਕੀਤੀ ਸੀ।

ਹਾਲਾਂਕਿ ਇਹ ਥੋੜੀ ਜਿਹੀ ਸੀ ਅਤੇ ਕੁਝ 300,000 ਰਾਖਵੀਆਂ ਸੈਨਾਵਾਂ ਤੱਕ ਸੀਮਿਤ ਸੀ।

ਕਰੀਬ 850 ਕਿਲੋਮੀਟਰ ਦੀ ਇੱਕ ਸਰਗਰਮ ਫਰੰਟ ਲਾਈਨ ਦੇ ਨਾਲ ਹੁਣ ਲੜਾਈ ਹੋ ਰਹੀ ਹੈ। ਰੂਸ ਦੀਆਂ ਜਿੱਤਾਂ ਛੋਟੀਆਂ ਹਨ।

ਇੱਕ ਤੇਜ਼ ਕਾਰਵਾਈ ਦਾ ਮਤਲਬ ਹੁਣ ਇੱਕ ਲੰਮੀ ਜੰਗ ਹੈ।

ਪੱਛਮੀ ਨੇਤਾ ਮੰਨਦੇ ਹਨ ਕਿ ਇਹ ਜੰਗ ਯੂਕਰੇਨ ਨੂੰ ਜਿੱਤਣੀ ਚਾਹੀਦੀ ਹੈ।

ਯੂਕਰੇਨ ਲਈ ਨਿਰਪੱਖਤਾ ਦੀ ਕੋਈ ਵੀ ਸੰਭਾਵਨਾ ਲੰਬੇ ਸਮੇਂ ਤੋਂ ਖਤਮ ਹੋ ਗਈ ਹੈ।

ਰਾਸ਼ਟਰਪਤੀ ਪੁਤਿਨ ਨੇ ਦਸੰਬਰ ਵਿੱਚ ਚੇਤਾਵਨੀ ਦਿੱਤੀ ਸੀ ਕਿ ਯੁੱਧ "ਇੱਕ ਲੰਮੀ ਪ੍ਰਕਿਰਿਆ" ਹੋ ਸਕਦੀ ਹੈ।

ਇਸ ਤੋਂ ਬਾਅਦ ਉਹਨਾਂ ਕਿਹਾ ਕਿ ਉਸ ਦਾ ਟੀਚਾ "ਫੌਜੀ ਸੰਘਰਸ਼ ਦੇ ਚੱਕਰ ਨੂੰ ਘੁੰਮਾਉਣਾ ਨਹੀਂ" ਸੀ ਪਰ ਇਸਨੂੰ ਖਤਮ ਕਰਨਾ ਸੀ।

ਪੁਤਿਨ ਨੇ ਕੀ ਹਾਸਿਲ ਕੀਤਾ ਹੈ?

ਸਭ ਤੋਂ ਵੱਡੀ ਸਫਲਤਾ ਵੱਜੋਂ ਰਾਸ਼ਟਰਪਤੀ ਪੁਤਿਨ ਰੂਸ ਦੀ ਸਰਹੱਦ ਤੋਂ ਕ੍ਰੀਮੀਆ ਤੱਕ ਇੱਕ ਜ਼ਮੀਨੀ ਪੁਲ ਦੀ ਸਥਾਪਨਾ ਕਰਨ ਨੂੰ ਆਖ ਸਕਦੇ ਹਨ।

ਇਸ ਨੂੰ 2014 ਵਿੱਚ ਗੈਰ-ਕਾਨੂੰਨੀ ਤੌਰ 'ਤੇ ਸ਼ਾਮਲ ਕੀਤਾ ਗਿਆ ਸੀ। ਇਸ ਲਈ ਇਹ ਹੁਣ ਕੇਰਚ ਸਟ੍ਰੇਟ ਉੱਤੇ ਆਪਣੇ ਪੁਲ 'ਤੇ ਨਿਰਭਰ ਨਹੀਂ ਹੈ।

ਉਹਨਾਂ ਦਾ ਕਹਿਣਾ ਹੈ ਕਿ "ਰੂਸ ਲਈ ਮਹੱਤਵਪੂਰਨ ਹੈ" ਕਿ ਇਸ ਖੇਤਰ 'ਤੇ ਕਬਜ਼ਾ ਕੀਤਾ ਜਾਵੇ। ਜਿਸ ਵਿੱਚ ਮਾਰੀਉਪੋਲ ਅਤੇ ਮੇਲੀਟੋਪੋਲ ਦੇ ਸ਼ਹਿਰ ਸ਼ਾਮਲ ਹਨ।

ਉਹਨਾਂ ਨੇ ਘੋਸ਼ਣਾ ਕੀਤੀ ਹੈ ਕਿ ਅਜ਼ੋਵ ਦਾ ਸਾਗਰ, ਕਰਚ ਸਟ੍ਰੇਟ ਦੇ ਅੰਦਰ, "ਰੂਸ ਦਾ ਅੰਦਰੂਨੀ ਸਮੁੰਦਰ ਬਣ ਗਿਆ ਹੈ।"

ਉਹਨਾ ਦਾ ਦਾਅਵਾ ਹੈ ਕਿ ਰੂਸੀ ਜ਼ਾਰ ਪੀਟਰ ਮਹਾਨ ਨੇ ਵੀ ਅਜਿਹੀ ਨਹੀਂ ਕਰ ਪਾਇਆ ਸੀ।

ਕੀ ਪੁਤਿਨ ਅਸਫ਼ਲ ਰਹੇ ਹਨ?

ਕ੍ਰੀਮੀਆ 'ਤੇ ਕਬਜ਼ਾ ਕਰਨ ਤੋਂ ਇਲਾਵਾ, ਰੂਸ ਦੀ ਖੂਨੀ ਜੰਗ ਆਪਣੇ ਲਈ ਅਤੇ ਉਸ ਦੇਸ਼ ਲਈ ਇੱਕ ਤਬਾਹੀ ਬਣ ਗਿਆ ਹੈ।

ਰੂਸ

ਤਸਵੀਰ ਸਰੋਤ, Getty Images

ਇਸ ਨੇ ਰੂਸੀ ਫੌਜ ਦੀ ਬੇਰਹਿਮੀ ਅਤੇ ਅਯੋਗਤਾ ਦਾ ਪਰਦਾਫਾਸ਼ ਕਰਨ ਨਾਲੋਂ ਬਹੁਤ ਘੱਟ ਪ੍ਰਾਪਤੀ ਕੀਤੀ ਹੈ।

ਕੀਵ ਦੇ ਨੇੜੇ ਬੁਚਾ ਵਿੱਚ ਨਾਗਰਿਕਾਂ ਵਿਰੁੱਧ ਜੰਗੀ ਅਪਰਾਧਾਂ ਦੇ ਵੇਰਵੇ ਸਾਹਮਣੇ ਆਏ ਸਨ।

ਇੱਕ ਸੁਤੰਤਰ ਰਿਪੋਰਟ ਵਿੱਚ ਰੂਸ ਨੂੰ ਨਸਲਕੁਸ਼ੀ ਲਈ ਰਾਜ ਵੱਲੋਂ ਉਕਸਾਉਣ ਦਾ ਦੋਸ਼ ਲਗਾਇਆ ਗਿਆ ਹੈ।

ਪਰ ਇਹ ਫੌਜੀ ਅਸਫਲਤਾਵਾਂ ਹਨ ਜਿਨ੍ਹਾਂ ਨੇ ਰੂਸ ਨੂੰ ਸਭ ਤੋਂ ਕਮਜ਼ੋਰ ਦਿਖਾਇਆ ਹੈ:

  • 30,000 ਰੂਸੀ ਸੈਨਿਕਾਂ ਦਾ ਨਵੰਬਰ ਵਿੱਚ ਖੇਰਸਨ ਤੋਂ ਡਨੀਪਰੋ ਨਦੀ ਦੇ ਪਾਰ ਪਿੱਛੇ ਹਟਣਾ ਇੱਕ ਰਣਨੀਤਕ ਅਸਫ਼ਲਤਾ ਸੀ
  • ਇੱਕ 64 ਕਿਲੋਮੀਟਰ ਬਖਤਰਬੰਦ ਕਾਫਲਾ ਯੁੱਧ ਦੀ ਸ਼ੁਰੂਆਤ ਵਿੱਚ ਕੀਵ ਦੇ ਨੇੜੇ ਰੁਕਣ ਲਈ ਮੈਦਾਨ ਵਿੱਚ ਸੀ, ਇਹ ਇੱਕ ਲੌਜਿਸਟਿਕਲ ਅਸਫ਼ਲਤਾ ਸੀ
  • ਮਾਕੀਵਕਾ ਦੇ ਮਿਜ਼ਾਈਲ ਹਮਲੇ ਵਿੱਚ ਸੈਨਿਕਾਂ ਦੀ ਵੱਡੀ ਗਿਣਤੀ ਦਾ ਮਾਰੇ ਜਾਣਾ ਇੱਕ ਖੁਫੀਆ ਅਸਫ਼ਲਤਾ ਸੀ

ਯੂਕਰੇਨ ਨੂੰ ਹਥਿਆਰਬੰਦ ਕਰਨ ਕਰਕੇ ਲਈ ਪੱਛਮੀ ਦੇਸ਼ਾਂ ਨੂੰ ਰੂਸ ਨੇ ਚੇਤਾਵਨੀਆਂ ਦਿੱਤੀਆਂ ਜਿਸ ਉਪਰ ਕਿਸੇ ਨੇ ਧਿਆਨ ਨਹੀਂ ਦਿੱਤਾ। ਉਲਟਾ ਉਹਨਾਂ ਨੇ "ਜਿੰਨਾ ਸਮਾਂ ਲੱਗਦਾ ਹੈ", ਓਨੇ ਸਮੇਂ ਲਈ ਪੱਛਮੀ ਦਾ ਸਮਰਥਨ ਮਿਲਣ ਦਾ ਭਰੋਸਾ ਦਿੱਤਾ।

ਯੂਕਰੇਨ ਦੇ ਤੋਪਖਾਨੇ ਨੂੰ ਉੱਤਮ ਹਿਮਾਰਸ ਮਿਜ਼ਾਈਲਾਂ ਅਤੇ ਜਰਮਨ ਲੀਓਪਾਰਡ 2 ਟੈਂਕਾਂ ਦੇ ਵਾਅਦੇ ਨਾਲ ਹੁਲਾਰਾ ਦਿੱਤਾ ਗਿਆ ਸੀ।

ਰੂਸ

ਤਸਵੀਰ ਸਰੋਤ, Getty Images

ਕੀ ਪੁਤਿਨ ਦਾ ਨੁਕਸਾਨ ਹੋਇਆ ਹੈ?

70 ਸਾਲਾਂ ਦੇ ਪੁਤਿਨ ਨੇ ਆਪਣੇ ਆਪ ਨੂੰ ਫੌਜੀ ਅਸਫਲਤਾਵਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ।

ਪਰ ਉਹਨਾਂ ਦਾ ਸ਼ਕਤੀਸ਼ਾਲੀ ਪ੍ਰਭਾਵ ਘੱਟੋ ਘੱਟ ਰੂਸ ਤੋਂ ਬਾਹਰ ਕੱਟਿਆ ਗਿਆ ਹੈ।

ਘਰੇਲੂ ਪੱਧਰ 'ਤੇ ਰੂਸ ਦੀ ਆਰਥਿਕਤਾ ਪੱਛਮੀ ਪਾਬੰਦੀਆਂ ਦੀ ਇੱਕ ਲੜੀ ਦਾ ਸਾਹਮਣਾ ਕਰਦੀ ਪ੍ਰਤੀਤ ਹੁੰਦੀ ਹੈ।

ਹਾਲਾਂਕਿ ਇਸਦਾ ਬਜਟ ਘਾਟਾ ਵੱਧ ਗਿਆ ਹੈ, ਤੇਲ ਅਤੇ ਗੈਸ ਦੀ ਆਮਦਨ ਨਾਟਕੀ ਢੰਗ ਨਾਲ ਘੱਟ ਗਈ ਹੈ।

ਰੂਸ ਵਿਚ ਅਸਹਿਮਤੀ ਬਹੁਤ ਖਤਰਨਾਕ ਹੈ।

ਰੂਸੀ ਫੌਜ ਬਾਰੇ "ਜਾਅਲੀ ਖ਼ਬਰਾਂ" ਫੈਲਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ ਦਿੱਤੀ ਜਾਂਦੀ ਹੈ।

ਰੂਸ ਦੀ ਲੀਡਰਸ਼ਿਪ ਦਾ ਵਿਰੋਧ ਕਰਨ ਵਾਲੇ ਜਾਂ ਤਾਂ ਭੱਜ ਗਏ ਹਨ ਜਾਂ ਜਿਵੇਂ ਕਿ ਮੁੱਖ ਵਿਰੋਧੀ ਸ਼ਖਸੀਅਤ ਅਲੈਕਸੀ ਨੇਵਾਲਨੀ ਦੇ ਨਾਲ, ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਹੈ।

ਰੂਸ

ਤਸਵੀਰ ਸਰੋਤ, Getty Images

ਯੂਕਰੇਨ ਦਾ ਪੱਛਮ ਵੱਲ ਜਾਣਾ

ਇਸ ਯੁੱਧ ਦੇ ਬੀਜ 2013 ਵਿੱਚ ਬੀਜੇ ਗਏ ਸਨ।

ਉਸ ਸਮੇਂ ਮਾਸਕੋ ਨੇ ਯੂਕਰੇਨ ਦੇ ਰੂਸ ਪੱਖੀ ਨੇਤਾ ਨੂੰ ਯੂਰਪੀਅਨ ਯੂਨੀਅਨ ਨਾਲ ਇੱਕ ਯੋਜਨਾਬੱਧ ਸਮਝੌਤਾ ਰੱਦ ਕਰਨ ਲਈ ਮਨਾ ਲਿਆ ਸੀ ਜਿਸ ਨਾਲ ਵਿਰੋਧ ਪ੍ਰਦਰਸ਼ਨ ਹੋਏ।

ਆਖਰਕਾਰ ਉਸਨੂੰ ਹੇਠਾਂ ਸੁੱਟ ਲਿਆ ਗਿਆ। ਰੂਸ ਨੇ ਕ੍ਰੀਮੀਆ ਉੱਤੇ ਕਬਜ਼ਾ ਕਰ ਲਿਆ ਅਤੇ ਪੂਰਬ ਵਿੱਚ ਜ਼ਮੀਨ ਹੜੱਪ ਲਈ।

ਰੂਸ ਦੇ 2022 ਦੇ ਹਮਲੇ ਦੇ ਚਾਰ ਮਹੀਨਿਆਂ ਬਾਅਦ, ਈਯੂ ਨੇ ਯੂਕਰੇਨ ਨੂੰ ਉਮੀਦਵਾਰ ਦਾ ਦਰਜਾ ਦਿੱਤਾ।

ਯੂਕਰੇਨ ਨੇ ਕਥਿਤ ਤੌਰ 'ਤੇ ਯੁੱਧ ਤੋਂ ਪਹਿਲਾਂ ਰੂਸ ਨਾਲ ਨਾਟੋ ਤੋਂ ਬਾਹਰ ਰਹਿਣ ਲਈ ਇੱਕ ਆਰਜ਼ੀ ਸੌਦੇ ਨਾਲ ਸਹਿਮਤੀ ਪ੍ਰਗਟਾਈ ਸੀ।

ਪਰ ਮਾਰਚ ਵਿੱਚ ਰਾਸ਼ਟਰਪਤੀ ਜ਼ੇਲੇਂਸਕੀ ਨੇ ਯੂਕਰੇਨ ਨੂੰ ਇੱਕ ਗੈਰ-ਗਠਜੋੜ, ਗੈਰ-ਪ੍ਰਮਾਣੂ ਰਾਜ ਦੇ ਰੂਪ ਵਿੱਚ ਬਰਕਰਾਰ ਰੱਖਣ ਦੀ ਪੇਸ਼ਕਸ਼ ਕੀਤੀ ਸੀ: "ਇਹ ਇੱਕ ਸੱਚ ਹੈ ਅਤੇ ਇਸਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ।

ਰੂਸ

ਤਸਵੀਰ ਸਰੋਤ, Getty Images

ਕੀ ਨਾਟੋ ਜੰਗ ਲਈ ਜ਼ਿੰਮੇਵਾਰ ਸੀ?

ਨਾਟੋ ਦੇ ਮੈਂਬਰ ਦੇਸ਼ਾਂ ਨੇ ਯੂਕਰੇਨ ਨੂੰ ਹਵਾਈ ਰੱਖਿਆ ਪ੍ਰਣਾਲੀਆਂ ਦੇ ਨਾਲ-ਨਾਲ ਮਿਜ਼ਾਈਲਾਂ, ਤੋਪਖਾਨੇ ਅਤੇ ਡਰੋਨ ਭੇਜੇ ਹਨ।

ਪਰ ਇਹ ਯੁੱਧ ਲਈ ਜ਼ਿੰਮੇਵਾਰ ਨਹੀਂ ਹੈ।

ਨਾਟੋ ਦਾ ਵਿਸਥਾਰ ਰੂਸੀ ਧਮਕੀ ਦੇ ਜਵਾਬ ਵਜੋਂ ਹੋਇਆ ਹੈ।

ਨਾਟੋ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪੂਰਬੀ ਹਿੱਸੇ 'ਤੇ ਲੜਾਕੂ ਸੈਨਿਕਾਂ ਨੂੰ ਤਾਇਨਾਤ ਕਰਨ ਦਾ ਇਰਾਦਾ ਨਹੀਂ ਰੱਖਿਆ ਸੀ ਜਦੋਂ ਤੱਕ ਰੂਸ ਨੇ 2014 ਵਿੱਚ ਕ੍ਰੀਮੀਆ ਨੂੰ ਗੈਰ-ਕਾਨੂੰਨੀ ਤੌਰ 'ਤੇ ਸ਼ਾਮਲ ਨਹੀਂ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)