ਟਰੰਪ ਨੇ ਜਿਸ ਵਿਗਿਆਨਕ ਪ੍ਰਯੋਗ ਦਾ ਸਿਹਰਾ ਅਮਰੀਕਾ ਨੂੰ ਦੇਣਾ ਚਾਹਿਆ, ਉਸ ਦਾ ਅਸਲ ਸੱਚ ਕੀ ਹੈ

ਤਸਵੀਰ ਸਰੋਤ, Getty Images
- ਲੇਖਕ, ਈਵਾਨ ਗੋਨ
- ਰੋਲ, ਬੀਬੀਸੀ ਨਿਊਜ਼
ਜਦੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਦਾਅਵਾ ਕੀਤਾ ਸੀ ਕਿ ਅਮਰੀਕੀ ਵਿਗਿਆਨੀਆਂ ਨੇ ਹੀ ਪਰਮਾਣੂ ਵਿਖੰਡਨ ਕੀਤਾ ਸੀ ਤਾਂ ਸ਼ਾਇਦ ਹੀ ਉਨ੍ਹਾਂ ਨੇ ਇਸ ਦੀ ਕਲਪਨਾ ਕੀਤੀ ਹੋਵੇਗੀ ਕਿ ਇਸ 'ਤੇ ਕਿਸ ਤਰ੍ਹਾਂ ਦੀ ਆਨਲਾਈਨ ਬਹਿਸ ਛਿੜ ਜਾਵੇਗੀ।
ਇਸ ਤੋਂ ਹੈਰਾਨ ਹੋਏ ਕਈ ਲੋਕਾਂ ਦਾ ਕਹਿਣਾ ਸੀ ਕਿ ਇਸ ਦਾ ਸਨਮਾਨ ਇੱਕ ਐਂਗਲੋ ਨਿਊਜ਼ੀਲੈਂਡਰ ਨੂੰ ਜਾਂਦਾ ਹੈ। ਉਹ ਸਨ ਅਰਨੈਸਟ ਰਦਰਫੋਰਡ।
ਨਿਊਜ਼ੀਲੈਂਡ ਦੇ ਇਹ ਹੁਨਰਮੰਦ ਵਿਗਿਆਨੀ ਉਨ੍ਹਾਂ ਦਿਨਾਂ ਵਿੱਚ ਮੈਨਚੇਸਟਰ ਦੀ ਵਿਕਟੋਰੀਆ ਯੂਨੀਵਰਸਿਟੀ ਵਿੱਚ ਸਨ। ਉਨ੍ਹਾਂ ਨੇ ਹੀ 1919 ਵਿੱਚ ਵਿਗਿਆਨ ਦੀ ਇਹ ਅਸਾਧਾਰਨ ਕਾਮਯਾਬੀ ਹਾਸਲ ਕੀਤੀ ਸੀ।
ਸਾਫ ਤੌਰ 'ਤੇ ਕਹੀਏ ਤਾਂ ਅਜਿਹਾ ਦਾਅਵਾ ਕਰਨ ਵਾਲੇ ਗਲਤ ਹਨ। ਹਾਲਾਂਕਿ ਇਸ ਖੇਤਰ ਵਿੱਚ ਮੁਹਾਰਤ ਰੱਖਣ ਵਾਲੇ ਲੋਕਾਂ ਲਈ ਇਸ ਦਾ ਜਵਾਬ ਉਨਾ ਹੀ ਗੁੰਝਲਦਾਰ ਹੈ, ਜਿੰਨਾ ਕਿ ਇਸ ਨਾਲ ਜੁੜੇ ਵਿਗਿਆਨ। ਅਤੇ ਜਿਵੇਂ ਕਿ ਪਦਾਰਥ ਭੌਤਿਕ ਵਿਗਿਆਨੀ ਡਾਕਟਰ ਹੈਰੀ ਕਲਿਫ ਕਹਿੰਦੇ ਹਨ ਕਿ ਇਹ ਬੇਹੱਦ ਗੁੰਝਲਦਾਰ ਹੈ। 'ਪਰਮਾਣੂ ਵਿਖੰਡਨ' ਸ਼ਬਦ ਹੀ ਮੁਸ਼ਕਿਲ ਪੈਦਾ ਕਰਨਾ ਹੈ।

ਪਰਮਾਣੂ ਕੀ ਹੈ?
ਪਰਮਾਣੂ ਸਾਰੇ ਪਦਾਰਥਾਂ ਦਾ 'ਬਿਲਡਿੰਗ ਬਲੌਕ' ਹੈ ਅਤੇ ਇਹ ਇੱਕ ਨਿਊਕਲਿਅਸ ਤੇ ਇਸ ਦੀ ਪਰਿਕਰਮਾ ਕਰਨ ਵਾਲੇ ਇਲੈਕਟਰੋਨ ਤੋਂ ਬਣਿਆ ਹੁੰਦਾ ਹੈ।
ਪਰਮਾਣੂ ਦੀ ਚਰਚਾ ਮੂਲ ਰੂਪ ਤੋਂ ਗਰੀਕ ਦਰਸ਼ਨ ਵਿੱਚ ਹੈ। ਇਨ੍ਹਾਂ ਦੀ ਹੋਂਦ ਸਭ ਤੋਂ ਛੋਟੇ ਕਣ ਦੇ ਤੌਰ 'ਤੇ ਮਿਲਦੀ ਹੈ। ਇਸ ਦਾ ਨਾਮ ਪ੍ਰਾਚੀਨ ਗਰੀਕ ਵਿੱਚ ਅਟੁੱਟ ਦੇ ਲਈ ਇਸਤੇਮਾਲ ਹੋਣ ਵਾਲੇ ਸ਼ਬਦ ਤੋਂ ਆਇਆ ਹੈ।
1803 ਵਿੱਚ ਜੌਨ ਡਾਲਟਨ ਦੇ ਪਰਮਾਣੂ ਸਿਧਾਂਤ ਨੇ ਇਸ ਦੇ ਬਾਰੇ ਵਿੱਚ ਇੱਕ ਨਵਾਂ ਵਿਗਿਆਨਕ ਦ੍ਰਿਸ਼ਟੀਕੋਣ ਪੇਸ਼ ਕੀਤਾ।
ਪਰ ਮੈਨਚੇਸਟਰ ਨੇ ਇਸ ਵਿਗਿਆਨੀ ਦਾ ਕਹਿਣਾ ਸੀ ਕਿ ਉਹ ਪ੍ਰਾਚੀਨ ਯੂਨਾਨ ਵਾਸੀਆਂ ਤੋਂ ਸਹਿਮਤ ਹੈ ਅਤੇ ਮੰਨਦੇ ਹਨ ਕਿ ਪਰਮਾਣੂ ਨੂੰ ਸਰਲ ਅਤੇ ਛੋਟੇ ਕਣਾਂ ਵਿੱਚ ਨਹੀਂ ਵੰਡਿਆ ਜਾ ਸਕਦਾ।
ਇਸ ਦੇ ਲਗਭਗ ਇੱਕ ਸਦੀ ਤੋਂ ਬਾਅਦ ਕੈਂਬਰਿਜ ਯੂਨੀਵਰਸਿਟੀ ਵਿੱਚ ਕੰਮ ਕਰਨ ਵਾਲੇ ਜੋਸਫ ਜੌਨ ਥਾਮਸਨ (ਮੈਨਚੈਸਟਰ ਦੇ ਹੀ ਰਹਿਣ ਵਾਲੇ) ਨੇ ਇਲੈਕਟਰੌਨ ਦੀ ਖੋਜ ਕੀਤੀ। ਇਨ੍ਹਾਂ ਨੇ ਦੱਸਿਆ ਕਿ ਇਹ ਪਰਮਾਣੂ ਦੇ ਹੀ ਛੋਟੇ-ਛੋਟੇ ਹਿੱਸੇ ਹਨ।
ਇਸ ਨੇ ਉਪ-ਪਰਮਾਣੂ (ਜਾਂ ਉਪ ਅਣੂ) ਸੰਕਲਪਾਂ ਅਤੇ ਪ੍ਰਯੋਗ ਦੇ ਦਰਵਾਜ਼ੇ ਖੋਲ੍ਹ ਦਿੱਤੇ।
ਰਦਰਫੋਰਡ ਨੇ ਕੀ ਕੀਤਾ?

ਤਸਵੀਰ ਸਰੋਤ, University of Manchester
ਰਦਰਫੋਰਡ ਨੇ ਪਰਮਾਣੂਆਂ ਦੀ ਪ੍ਰਕਿਰਤੀ ਬਾਰੇ ਇੱਕ ਤੋਂ ਬਾਅਦ ਇੱਕ ਕਈ ਖੋਜਾਂ ਕੀਤੀਆਂ ਅਤੇ ਆਪਣੇ ਸਹਿਕਰਮੀਆਂ ਹੈਨਸ ਜੀਜਰ ਅਤੇ ਅਰਨੈਸਟ ਮਾਸਰਡੇਨ ਦੇ ਨਾਲ ਮਿਲ ਕੇ 1911 ਵਿੱਚ ਪਰਮਾਣੂ ਦਾ ਪਲੇਨਟਰੀ ਮਾਡਲ ਪੇਸ਼ ਕੀਤਾ।
ਇਸ ਮਾਡਲ ਵਿੱਚ ਉਨ੍ਹਾਂ ਨੇ ਦਿਖਾਇਆ ਕਿ ਕਿਵੇਂ ਪਰਮਾਣੂ ਦੇ ਕੇਂਦਰ ਵਿੱਚ ਇੱਕ ਸਕਾਰਾਤਮਕ ਚਾਰਜ ਨਿਊਕਲੀਅਸ ਹੁੰਦਾ ਹੈ। ਇਲੈਕਟ੍ਰੌਨ ਇਸ ਦੇ ਦੁਆਲੇ ਉਸੇ ਤਰ੍ਹਾਂ ਘੁੰਮਦੇ ਹਨ, ਜਿਵੇਂ ਗ੍ਰਹਿ ਤਾਰੇ ਦੇ ਦੁਆਲੇ ਘੁੰਮਦੇ ਹਨ।
ਰਦਰਫੋਰਡ ਅਤੇ ਉਨ੍ਹਾਂ ਦੀ ਟੀਮ ਨੇ ਬਾਅਦ ਵਿੱਚ 1914 ਅਤੇ 1919 ਦੇ ਵਿਚਾਲੇ ਮੈਨਚੈਸਟਰ ਵਿੱਚ ਕਈ ਪ੍ਰਯੋਗ ਕੀਤੇ। ਇਨ੍ਹਾਂ ਨੂੰ "ਪਰਮਾਣੂ ਨੂੰ ਪਹਿਲੀ ਵਾਰ ਵੰਡਣ ਵਾਲਾ ਪਹਿਲਾ" ਪ੍ਰਯੋਗ ਕਿਹਾ ਗਿਆ।
ਉਨ੍ਹਾਂ ਨੇ ਰੇਡੀਓਐਕਟਿਵ ਕਣਾਂ ਨਾਲ ਨਾਈਟਰੋਜਨ ਗੈਸ ਦੇ ਅੰਦਰ ਵਿਸਫੋਟ ਕਰਵਾਇਆ। ਜੋ ਹਾਈਡਰੋਜਨ ਨਿਊਕਲੀਅਸ ਨੂੰ "ਬਾਹਰ ਕੱਢਦੇ ਹੋਏ ਆਕਸੀਜਨ ਵਿੱਚ ਬਦਲਾ ਗਿਆ।"
ਡਾ. ਕਲਿਫ ਨੇ ਕਿਹਾ ਕਿ ਵਿਗਿਆਨੀਆਂ ਨੂੰ ਇਸ ਪ੍ਰਯੋਗ ਵਿੱਚ ਇੱਕ ਨਵੀਂ ਚੀਜ਼ ਮਿਲੀ, ਜਿਸ ਨੂੰ ਅਸੀਂ ਹੁਣ ਪ੍ਰੋਟੋਨ ਕਹਿੰਦੇ ਹਾਂ। ਇਹ ਸਾਰੇ ਪਰਮਾਣੂਆਂ ਵਿੱਚ ਮੌਜੂਦ ਪਾਇਆ ਜਾਣ ਵਾਲਾ ਕਣ ਹੈ ਅਤੇ ਇਹ ਵੀ ਬਲਾਕ ਬਣਾਉਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਰਦਰਫੋਰਡ ਪਹਿਲੀ ਵਾਰ ਇਹ ਦਿਖਾ ਰਹੇ ਸਨ ਕਿ "ਤੁਸੀਂ ਇਸ ਪ੍ਰਕਾਰ ਦੀਆਂ ਪਰਮਾਣੂ ਪ੍ਰਤੀਕਿਰਿਆਵਾਂ ਕਰਵਾ ਸਕਦੇ ਹੋ। ਤੁਸੀਂ ਇੱਕ ਚੀਜ਼ ਨੂੰ ਦੂਜੀ ਚੀਜ਼ ਵਿੱਚ ਦਾਖਲ ਕਰ ਕੇ ਕੋਈ ਨਵੀਂ ਚੀਜ਼ ਬਣਾ ਸਕਦੇ ਹੋ।"
ਉਨ੍ਹਾਂ ਨੇ ਕਿਹਾ, "ਅਜਿਹਾ ਪਹਿਲਾਂ ਕਦੇ ਨਹੀਂ ਕੀਤਾ ਗਿਆ ਸੀ।"
ਰਦਰਫੋਰਡ ਨੇ ਖੁਦ 'ਵੰਡ' ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਸੀ। ਇਸ ਦੀ ਥਾਂ ਉਨ੍ਹਾਂ ਨੇ "ਵਿਘਟਨ" (ਭੰਨ-ਤੋੜ) ਸ਼ਬਦ ਦਾ ਇਸਤੇਮਾਲ ਕੀਤਾ।
1917 ਵਿੱਚ ਰਦਰਫੋਰਡ ਨੇ ਲਿਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪ੍ਰਯੋਗ ਆਖਿਰਕਾਰ ਕਾਫੀ ਅਹਿਮ ਸਾਬਿਤ ਹੋਣਗੇ।
ਇਹ ਨਿਊਕਲਿਅਸ ਦੇ ਆਸਪਾਸ ਦੀਆਂ ਸ਼ਕਤੀਆਂ ਦੀਆਂ ਖਾਸੀਅਤਾਂ ਅਤੇ ਵੰਡ 'ਤੇ ਕਾਫੀ ਰੋਸ਼ਨੀ ਡਾਲ ਸਕਦੇ ਹਨ।
ਉਨ੍ਹਾਂ ਨੇ ਕਿਹਾ, "ਮੈਂ ਵੀ ਇਸੇ ਤਰੀਕੇ ਨਾਲ ਪਰਮਾਣੂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਕ ਮਾਮਲੇ ਵਿੱਚ ਮੈਨੂੰ ਨਤੀਜੇ ਉਮੀਦ ਦਿਖਾ ਰਹੇ ਹਨ ਪਰ ਇਸ ਨੂੰ ਪਾਉਣ ਦੇ ਲਈ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੋਵੇਗੀ।"
ਕੀ ਅਮਰੀਕੀ ਵਿਗਿਆਨੀਆਂ ਨੇ ਪਰਮਾਣੂ ਨੂੰ ਵੰਡਿਆ ਸੀ?

ਤਸਵੀਰ ਸਰੋਤ, Getty Images
ਕਈ ਲੋਕ ਪਰਮਾਣੂ ਵਿਗਿਆਨ ਨੂੰ 'ਮੈਨਹਟਨ ਪ੍ਰੋਜੈਕਟ' ਦੇ ਲੈਨਜ਼ ਨਾਲ ਦੇਖਦੇ ਹਨ। ਇਹ ਸਮਝ ਜੇ. ਰਾਬਟਰਨ ਓਪਨਗਹਾਈਮਰ 'ਤੇ ਬਣੀ ਇੱਕ ਫਿਲਮ ਤੋਂ ਪੈਦਾ ਹੋਈ ਹੈ। ਇਸ ਫਿਲਮ ਨੂੰ ਆਸਕਰ ਐਵਾਰਡ ਮਿਲਿਆ ਸੀ ਅਤੇ ਓਪਨਹਾਈਮਰ ਇਸ ਪ੍ਰੋਜੈਕਟ ਦੇ ਇਕ ਅਹਿਮ ਕਿਰਦਾਰ ਸਨ।
ਇਸ ਸਬੰਧ ਵਿੱਚ ਅਮਰੀਕਾ ਦਾ ਆਰ ਐਂਡ ਡੀ ਪ੍ਰੋਜੈਕਟ 1942 ਵਿੱਚ ਸ਼ੁਰੂ ਹੋਇਆ ਸੀ।
ਇਸ ਦਾ ਮਕਸਦ ਪਹਿਲਾ ਪਰਮਾਣੂ ਹਥਿਆਰ ਬਣਾਉਣ ਦਾ ਸੀ। ਇਸ ਦੇ ਲਈ ਪਰਮਾਣੂ ਊਰਜਾ ਦਾ ਇਸਤੇਮਾਲ ਹੋਣਾ ਸੀ।
ਡਾ. ਸਮਨਰ ਨੇ ਕਿਹਾ ਕਿ ਹਾਲਾਂਕਿ ਇਸ ਦਾ ਮੁੱਖ ਦਫ਼ਤਰ ਅਮਰੀਕਾ ਵਿੱਚ ਸੀ ਅਤੇ ਉਸ ਨੇ ਇਸ ਦੇ ਲਈ ਪੈਸੇ ਦਿੱਤੇ ਸਨ। ਪਰ ਇਸ ਪ੍ਰੋਜੈਕਟ ਵਿੱਚ ਦੁਨੀਆ ਭਰ ਦੇ ਵਿਗਿਆਨੀ ਸਨ, ਜਿਨ੍ਹਾਂ ਨੇ ਦੇਸ਼ਾਂ ਦੀਆਂ ਹੱਦਾਂ ਟੱਪ ਕੇ ਇੱਕ ਪ੍ਰੋਜੈਕਟ ਵਿੱਚ ਇਕੱਠਿਆਂ ਕੰਮ ਕੀਤਾ ਸੀ।
ਓਪਨਹਾਈਮਰ ਦੀ ਟੀਮ ਵਿੱਚ ਸ਼ਾਮਲ ਹੋਣ ਦੇ ਲਈ ਭਰਤੀ ਕੀਤੇ ਗਏ ਲੋਕਾਂ ਵਿੱਚ ਇਤਾਲਵੀ ਭੌਤਿਕ ਵਿਗਿਆਨੀ ਏਨਰਿਕੋ ਫਰਮੀ ਵੀ ਸਨ।
ਅਜਿਹਾ ਦਾਅਵਾ ਕੀਤਾ ਜਾਂਦਾ ਹੈ ਕਿ 1934 ਵਿੱਚ ਉਨ੍ਹਾਂ ਨੇ ਹੀ ਇੱਕ ਪ੍ਰਯੋਗ ਦੇ ਦੌਰਾਨ ਪਰਮਾਣੂ ਨੂੰ ਵੰਡਿਆ ਸੀ। ਉਨ੍ਹਾਂ ਨੇ ਇੱਕ ਨਿਊਕਲਿਅਸ ਨੂੰ ਦੋ ਜਾਂ ਉਸ ਤੋਂ ਜ਼ਿਆਦਾ ਛੋਟੇ-ਛੋਟੇ ਹਿੱਸਿਆਂ ਵਿੱਚ ਤਬਦੀਲ ਕੀਤਾ ਸੀ।
ਰਦਰਫੋਰਡ ਦੇ ਸਾਬਕਾ ਵਿਦਿਆਰਥੀ ਜਰਮਨ ਰਸਾਇਣ ਵਿਗਿਆਨੀ ਓਟੋ ਹੈਨ ਅਤੇ ਫ੍ਰਿਟਜ਼ ਸਟ੍ਰਾਸਮੈਨ ਨੇ ਅਗਲੇ ਚਾਰ ਸਾਲਾਂ ਅਤੇ 1938 ਤੱਕ ਆਪਣੇ ਪ੍ਰਯੋਗਾਂ ਨੂੰ ਦੁਹਰਾਇਆ ਅਤੇ ਪਾਇਆ ਕਿ ਫਰਮੀ ਨੇ ਜੋ ਖੋਜਿਆ ਸੀ ਉਹ ਪਰਮਾਣੂ ਵਿਖੰਡਨ ਸੀ।
ਵਿਖੰਡਨ ਵਿੱਚ ਯੂਰੇਨਿਯਮ ਅਤੇ ਪਲੂਟੋਨੀਅਮ ਵਰਗੇ ਅਸਥਿਕ ਕਣਾਂ ਦੇ ਨਿਊਕਲਿਅਸ ਵੰਡ ਕੇ ਬਹੁਤ ਜ਼ਿਆਦਾ ਊਰਜਾ ਪੈਦਾ ਕਰਦੇ ਹਨ।
1939 ਵਿੱਚ ਫਰਮੀ ਇਟਲੀ ਤੋਂ ਭੱਜ ਗਏ ਅਤੇ ਸ਼ਿਕਾਗੋ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਪਹਿਲਾ ਰਿਐਕਟਰ ਬਣਾਇਆ।
ਜਿਸ ਨੇ ਪਰਮਾਣੂਆਂ ਦੀ ਇੱਕ ਤੋਂ ਬਾਅਦ ਇੱਕ ਪ੍ਰਤੀਕਿਰਿਆਵਾਂ ਨੂੰ ਵਧਾਇਆ ਅਤੇ ਉਸ ਨੂੰ ਨਿਯੰਤਰਿਤ ਵੀ ਕੀਤਾ।
ਇਨ੍ਹਾਂ ਪ੍ਰਯੋਗਾਂ ਅਤੇ ਰਦਰਫੋਰਡ ਦੇ ਪਹਿਲਾਂ ਦੀਆਂ ਕੋਸ਼ਿਸ਼ਾਂ ਨੇ ਪਰਮਾਣੂ ਹਥਿਆਰਾਂ ਦੇ ਨਿਰਮਾਣ ਦੀ ਨੀਂਹ ਰੱਖੀ। ਜਿਸ ਨਾਲ ਯੂਰੇਨਿਅਮ ਪਰਮਾਣੂ ਵੰਡ ਅਤੇ ਇਸ ਦੇ ਭਿਆਨਕ ਅਸਰ ਹੋਏ।
ਡਾ. ਕਲਿਫ ਨੇ ਦੱਸਿਆ ਕਿ ਮੈਨਹਟਨ ਪ੍ਰੋਜੈਕਟ "ਉਸ ਵਿਗਿਆਨ ਦੇ ਉਦਯੋਗੀਕਰਨ ਵਰਗਾ ਸੀ, ਜਿਸ ਦਾ ਦੁਨੀਆ ਭਰ ਵਿੱਚ ਬਹੁਤ ਜ਼ਿਆਦਾ ਅਸਰ ਪਿਆ।"
ਇਹ ਸਭ ਕਿੱਥੇ ਪਹੁੰਚਿਆ?

ਤਸਵੀਰ ਸਰੋਤ, Reuters
ਹੁਣ ਇਹ ਪੁੱਛਣਾ ਗੈਰ-ਜ਼ਰੂਰੀ ਹੈ ਕਿ ਪਰਮਾਣੂ ਨੂੰ ਪਹਿਲਾਂ ਕਿਸ ਨੇ ਵੰਡਿਆ।
ਪਰ ਰਦਰਫੋਰਡ, ਵਾਲਟਨ, ਕਾਕਕ੍ਰਾਫਟ, ਓਪਨਹਾਈਮਰ, ਫਰਮੀ, ਜਿਜਰ, ਮਾਰਸਡੇਨ ਅਤੇ ਹੋਰ ਬਹੁਤ ਸਾਰੇ ਮਹਾਨ ਵਿਗਿਆਨੀਆਂ ਦੇ ਕੰਮ ਨੇ ਪਰਮਾਣੂ ਯੁੱਗ ਅਤੇ ਵਿਸ਼ਵ ਇਤਿਹਾਸ ਦੇ ਸਭ ਤੋਂ ਵੱਡੇ ਵਿਗਿਆਨ ਪ੍ਰਯੋਗ ਲਈ ਰਾਹ ਪੱਧਰਾ ਕੀਤਾ।
1998 ਅਤੇ 2008 ਦੇ ਵਿਚਾਲੇ ਆਲਪਸ ਦੇ ਹੇਠਾਂ ਪਰਮਾਣੂ ਨੂੰ ਇਕੱਠੇ ਤੋੜਨਾ ਅਤੇ ਉਨ੍ਹਾਂ ਦੇ ਨਤੀਜੇ ਦੇ ਅਧਿਐਨ ਦੇ ਲਈ ਲਾਰਜ ਹੈਡਰੋਨ ਕੋਲਾਈਡਰ (ਐੱਲਐੱਚਸੀ) ਯਾਨੀ ਇੱਕ ਵਿਸ਼ਾਲ ਕਣ ਐਕਸਲੇਟਰ ਬਣਾਇਆ ਗਿਆ ਸੀ।
ਇਸ ਨੇ ਹਿਗਸ ਬੋਸੋਨ ਯਾਨੀ ਕਥਿਤ 'ਗੋਡ ਕਣ' ਵਰਗੀਆਂ ਖੋਜਾਂ ਨੂੰ ਜਨਮ ਦਿੱਤਾ। ਅਤੇ ਵਿਗਿਆਨੀਆਂ ਦੇ ਲਈ ਉਪ ਅਣੂ ਦੁਨੀਆ ਵਿੱਚ ਹੋਰ ਖੋਜ ਦਾ ਰਾਹ ਪੱਧਰਾ ਕੀਤਾ।
ਡਾ. ਕਲਿਫ ਐੱਲਐੱਚਸੀ ਦੇ ਘਰ ਸਰਨ (ਯੂਰੋਪੀਅਨ ਆਰਗੇਨਾਈਜੇਸ਼ਨ ਫਾਰ ਨਿਊਕਲਿਅਰ ਰਿਸਰਚ) ਵਿੱਚ ਰਹਿੰਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਉਥੇ "ਬ੍ਰਹਿਮੰਡ ਨੂੰ ਬਣਾਉਣ ਵਾਲੇ ਮੌਲਿਕ ਕਣਾਂ ਨੂੰ ਖੋਜਣ 'ਤੇ ਪ੍ਰਯੋਗ ਹੋ ਰਿਹਾ ਹੈ। ਇਸ ਦੀ ਹਾਲੇ ਤੱਕ ਖੋਜ ਨਹੀਂ ਹੋਈ ਹੈ।" ਮਿਸਾਲ ਦੇ ਤੌਰ 'ਤੇ ਡਾਰਕ ਮੈਟਰਸ ਜੋ ਇੱਕ ਅਦਿਖ ਪਦਾਰਥ ਹੈ। ਅਤੇ ਸਾਰੇ ਪਦਾਰਥਾਂ ਵਿੱਚ ਇਸ ਦਾ 80 ਫ਼ੀਸਦੀ ਹਿੱਸਾ ਹੈ। ਹਰ ਕੋਈ ਇਸ ਨੂੰ ਲੱਭਣਾ ਚਾਹੇਗਾ।
ਉਨ੍ਹਾਂ ਨੇ ਕਿਹਾ ਕਿ ਇਹ ਸਭ ਰਦਰਫੋਰਡ ਦੇ ਸ਼ੁਰੂਆਤੀ ਪ੍ਰਯੋਗਾਂ ਦੀ ਬਦੌਲਤ ਹੀ ਹੋ ਰਿਹਾ ਹੈ, ਜੋ ਦੁਨੀਆ ਭਰ ਦੇ ਵਿਗਿਆਨੀਆਂ ਨੂੰ ਵਿਰਾਸਤ ਦੇ ਤੌਰ 'ਤੇ ਮਿਲੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












