ਐਪਲ ਨੇ ਘੱਟ ਕੀਮਤ ਵਾਲਾ ਨਵਾਂ ਆਈਫੋਨ ਲਾਂਚ ਕੀਤਾ, ਭਾਰਤ ’ਚ ਇਹ ਕਿਸ ਕੀਮਤ 'ਤੇ ਮਿਲੇਗਾ

ਤਸਵੀਰ ਸਰੋਤ, Apple
- ਲੇਖਕ, ਟੌਮ ਗਰਕਨ
- ਰੋਲ, ਬੀਬੀਸੀ ਪੱਤਰਕਾਰ
ਮੋਬਾਇਲ ਨਿਰਮਾਤਾ ਕੰਪਨੀ ਐਪਲ ਨੇ ਨਵਾਂ ਆਈਫੋਨ ਦਾ ਐਲਾਨ ਕੀਤਾ ਹੈ। ਇਸ ਆਈਫੋਨ ਵਿੱਚ ਏਆਈ ਤਕਨੀਕ ਦੇ ਫੀਚਰਜ਼ ਨੂੰ ਐਪਲ ਦੇ ਹੋਰ ਆਈਫੋਨ ਨਾਲੋਂ ਘੱਟ ਕੀਮਤ 'ਤੇ ਲਾਂਚ ਕੀਤਾ ਗਿਆ ਹੈ।
ਐਪਲ ਨੇ ਕਿਹਾ ਕਿ ਆਈਫੋਨ16ਈ ਵਿੱਚ ਆਈਫੋਨ 16 ਵਰਗਾ ਹੀ ਪ੍ਰੋਸੈਸਰ ਹੈ। ਦੋਵਾਂ ਵਿੱਚ ਸਮਾਨ ਸਟੋਰੇਜ ਵਿਕਲਪ ਹਨ, ਹਾਲਾਂਕਿ ਕਈ ਚੀਜ਼ਾਂ ਵਿੱਚ ਕਟੌਤੀ ਕੀਤੀ ਗਈ ਜਿਵੇਂ ਆਈਫੋਨ 16ਈ ਵਿੱਚ ਮੁਕਾਬਲਤਨ ਘੱਟ ਕੈਮਰੇ ਹਨ।
ਆਈਫੋਨ 16ਈ ਦੀ ਸਕਰੀਨ 6.1 ਇੰਚ ਦੀ ਹੋਵੇਗੀ।
ਐਪਲ ਕੰਪਨੀ ਪਿਛਲੇ ਸਾਲ ਦੇ ਅੰਤ ਤੋਂ ਹੀ ਵਿਕਰੀ ਵਿੱਚ ਕਮੀ ਆਉਣ ਦੇ ਕਾਰਨ ਨਵੇਂ ਪ੍ਰੋਡਕਟ ਲਾਂਚ ਕਰਨ ਲਈ ਜਦੋ-ਜਹਿਦ ਕਰ ਰਹੀ ਹੈ।
ਇਸ ਨਵੇਂ ਆਈਫੋਨ ਨਾਲ ਐਪਲ ਨੂੰ ਉਮੀਦ ਹੈ ਕਿ ਕੀਮਤ ਪੱਖੋਂ ਘੱਟ ਅਤੇ ਏਆਈ ਤਕਨੀਕ ਦੇ ਸੁਮੇਲ ਨਾਲ ਲੋਕਾਂ ਵਿੱਚ ਉਤਸ਼ਾਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਮੋਬਾਇਲ ਫੋਨ ਵਿਕਰੀ ਨੂੰ ਵਧਾਇਆ ਜਾ ਸਕਦਾ ਹੈ।

ਐਪਲ 16ਈ ਦੀ ਭਾਰਤ ਵਿੱਚ ਕੀ ਕੀਮਤ ਹੋਵੇਗੀ
ਇਸ ਤੋਂ ਪਹਿਲਾ ਐਪਲ ਵੱਲੋਂ ਆਈਫੋਨ ਐਸਈ ਸੀਰੀਜ਼ ਵੇਚੀ ਜਾਂਦੀ ਸੀ। ਐਸਈ ਸੀਰੀਜ਼ 2016 ਤੋਂ 2022 ਤੱਕ ਬਾਜ਼ਾਰ ਵਿੱਚ ਉਪਲਬਧ ਸੀ। ਇਹ ਬਾਕੀ ਐਪਲ ਦੇ ਫੋਨਾਂ ਮੁਕਾਬਲੇ ਘੱਟ ਕੀਮਤ ਉੱਤੇ ਉਪਬਲਧ ਸੀ।
ਇਹ ਆਈਫੋਨ 16ਈ 21 ਫਰਵਰੀ ਤੋਂ 59 ਦੇਸ਼ਾਂ ਵਿੱਚ ਪ੍ਰੀ-ਆਰਡਰ ਲਈ ਉਪਲਬਧ ਹੋਵੇਗਾ।
ਭਾਰਤ ਵਿੱਚ ਐੱਪਲ 16ਈ ਦੀ ਕੀਮਤ 59,900 ਤੋਂ ਲੈ ਕੇ 89,900 ਤੱਕ ਹੋਵੇਗੀ।
ਇਹ ਯੂਕੇ ਵਿੱਚ 599 ਡਾਲਰ ਵਿੱਚ ਉਪਲਬਧ ਹੋਵੇਗਾ। ਇਹ ਕੀਮਤ ਆਈਫੋਨ 16 ਨਾਲੋਂ 200 ਡਾਲਰ ਘੱਟ ਹੈ, ਪਰ ਆਈਫੋਨ ਐਸਈ ਨਾਲੋਂ ਦੁੱਗਣੀ ਕੀਮਤ 'ਤੇ ਹੈ।
ਵਿਸ਼ਲੇਸ਼ਕ ਪਾਓਲੋ ਪੇਸਕਾਟੋਰ ਨੇ ਬੀਬੀਸੀ ਨਿਊਜ਼ ਨੂੰ ਦੱਸਿਆ, "ਇਹ ਹੁਣ ਬਾਜ਼ਾਰ ਵਿੱਚ ਸਭ ਤੋਂ ਕਿਫਾਇਤੀ ਆਈਫੋਨ ਹੈ।"
"ਇਸ ਦੇ ਲਾਂਚ ਨਾਲ ਐਪਲ ਇੰਟੈਲੀਜੈਂਸ ਨਾਲ ਏਆਈ ਦਾ ਸੁਮੇਲ ਅਤੇ ਖਾਸ ਕਰਕੇ ਮੈਬਾਇਲ ਫੋਨ ਵਿੱਚ ਏਆਈ ਦੇ ਵਿਕਾਸ ਵਿੱਚ ਮਦਦ ਮਿਲੇਗੀ।
"ਐਪਲ ਦਾ ਵਿਸ਼ਵਾਸ ਅਤੇ ਭਰੋਸੇਯੋਗਤਾ ਮਹੱਤਵਪੂਰਨ ਹੈ, ਇਹ ਆਈਫੋਨ ਐਪਲ ਦੀ ਵਿਕਰੀ ਵਧਾਉਣ ਅਤੇ ਲੋਕਾਂ ਨੂੰ ਆਕਸ਼ਿਤ ਕਰਨ ਵਿੱਚ ਮਦਦ ਕਰੇਗਾ।"
ਐਪਲ ਇੰਟੈਲੀਜੈਂਸ
ਐਪਲ ਵੱਲੋਂ ਏ18 ਚਿੱਪ ਦੀ ਵਰਤੋਂ ਕਰਨਾ ਇਸ ਫੋਨ ਦੀ ਪ੍ਰੋਸੈਸਿੰਗ ਪਾਵਰ ਵਿੱਚ ਹੋਏ ਵਾਧੇ ਦਰਸਾਉਂਦਾ ਹੈ ਅਤੇ ਇਹੀ ਇਸ ਫੋਨ ਦੇ ਚਰਚਾਵਾਂ ਦਾ ਕੇਂਦਰ ਰਿਹਾ ਹੈ।
ਇਸ ਚਿੱਪ ਦੀ ਵਰਤੋਂ ਕਾਰਨ ਆਈਫੋਨ 16ਈ ਦੂਜੇ ਆਈਫੋਨਾਂ ਵਾਂਗ ਹੀ ਗੇਮਾਂ ਖੇਡਣ ਅਤੇ ਐਪਸ ਚਲਾਉਣ ਦੇ ਸਮਰੱਥ ਹੋ ਗਿਆ ਹੈ। ਹਾਲਾਂਕਿ ਇਸ ਫੋਨ ਦੀ ਮੁੱਖ ਵਿਸ਼ੇਸ਼ਤਾ ਏਆਈ ਤਕਨੀਕ ਦਰਸਾਈ ਗਈ ਹੈ।
ਐਪਲ ਮੁਖੀ ਟਿਮ ਕੁੱਕ ਨੇ ਐਲਾਨ ਕਰਦਿਆਂ ਕਿਹਾ ਕਿ ਨਵੇਂ ਆਈਫੋਨ ਵਿੱਚ "ਪਰਫੌਰਮੈਂਸ, ਬੁੱਧੀ ਅਤੇ ਨਿੱਜਤਾ" ਸ਼ਾਮਲ ਹੈ। ਇਹੀ ਜੋ ਸਭ ਖਰੀਦਦਾਰ ਐਪਲ ਤੋਂ 'ਉਮੀਦ' ਕਰਦੇ ਹਨ।"
ਉਨ੍ਹਾਂ ਨੇ ਕਿਹਾ ਕਿ ਫੋਨ ਦੀ ਐਪਲ ਇੰਟੈਲੀਜੈਂਸ "ਤੁਹਾਨੂੰ ਸਮਾਂ ਬਚਾਉਣ, ਕੰਮਾਂ ਨੂੰ ਜਲਦੀ ਕਰਨ ਵਿੱਚ ਮਦਦ ਕਰੇਗੀ।"
ਐਪਲ ਨੇ ਇਸ ਲਾਂਚ ਨਾਲ ਹੀ 'ਐਪਲ ਇੰਟੈਲੀਜੈਂਸ' ਨੂੰ ਵੀ ਵਿਆਪਕ ਤੌਰ 'ਤੇ ਜਾਰੀ ਕੀਤਾ ਹੈ। ਇਹ ਤਕਨੀਕ ਓਪਨਏਆਈ ਦੇ ਚੈਟਬੋਟ ਚੈਟਜੀਪੀਟੀ ਦੇ ਐਪਲ ਸਿਰੀ ਦੇ ਸੁਮੇਲ ਨਾਲ ਬਣੀ ਹੈ।

ਤਸਵੀਰ ਸਰੋਤ, Getty Images
ਹਾਲਾਂਕਿ ਐਪਲ ਦਾ ਏਆਈ ਨਾਲ ਅਨੁਭਵ ਹਮੇਸ਼ਾ ਸਾਜਗਰ ਨਹੀਂ ਰਿਹਾ।
ਪਿਛਲੇ ਸਮੇਂ ਹੀ ਐਪਲ ਨੇ ਨਿਊਜ਼ ਅਲਰਟ ਫੀਚਰ ਨੂੰ ਮੁਅੱਤਲ ਕਰ ਦਿੱਤਾ ਸੀ, ਜਦੋਂ ਬੀਬੀਸੀ ਸਮੇਤ ਕਈ ਨਿਊਜ਼ ਸੰਗਠਨਾਂ ਦੀਆਂ ਖ਼ਬਰਾਂ ਏਆਈ ਕਾਰਨ ਗਲਤ ਅਤੇ ਗੁਮਰਾਕੁੰਨ ਸਿਰਲੇਖਾਂ ਨਾਲ ਯੂਜ਼ਰਸ ਤੱਕ ਪਹੁੁੰਚ ਰਹੀਆਂ ਸਨ।
ਹੁਣ ਜਾਰੀ ਕੀਤੇ ਗਏ ਏਆਈ ਫੀਚਰ ਵਿੱਚ ਖ਼ਬਰ ਨੂੰ ਸੰਖੇਪ ਵਿੱਚ ਯੂਜ਼ਰ ਨੂੰਦੱਸਿਆ ਜਾਵੇਗਾ।
ਐਪਲ ਨੇ ਕਿਹਾ ਕਿ ਨਵਾਂ ਫੋਨ "ਐਪਲ ਇੰਟੈਲੀਜੈਂਸ ਤਕਨੀਕ ਦੇ ਨਾਲ ਬਣਿਆ ਹੋਇਆ ਹੈ" ਅਤੇ ਏਆਈ ਦੀ ਮਦਦ ਨਾਲ ਫੋਟੋਆਂ ਨੂੰ ਬਿਹਤਰ ਬਣਾਉਣਾ ਅਤੇ ਫੋਟੋ ਗੈਲਰੀ ਵਿੱਚ ਕੁਝ ਲੱਭਣਾ ਬਹੁਤ ਆਸਾਨ ਹੋ ਜਾਵੇਗਾ।
ਹਾਲਾਂਕਿ ਏਆਈ ਤਕਨੀਕ ਪਹਿਲਾਂ ਹੀ ਕਈ ਦੂਜੇ ਫੋਨ ਨਿਰਮਾਤਾਵਾਂ ਵੱਲੋਂ ਆਪਣੇ ਯੂਜ਼ਰਸ ਨੂੰ ਮੁਹੱਈਆ ਕਰਵਾਈ ਜਾ ਚੁੱਕੀ ਹੈ ਪਰ ਆਈਫੋਨ 16ਈ ਏਆਈ ਤਕਨੀਕ ਵਾਲਾ ਐਪਲ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਸਸਤਾ ਫੋਨ ਹੋਵੇਗਾ।
ਫੋਰੈਸਟਰ ਦੇ ਪ੍ਰਿੰਸੀਪਲ ਵਿਸ਼ਲੇਸ਼ਕ ਦੀਪੰਜਨ ਚੈਟਰਜੀ ਨੇ ਕਿਹਾ, "ਆਈਫੋਨ 16ਈ ਐਪਲ ਨੂੰ ਵਿੱਤੀ ਤੌਰ 'ਤੇ ਫਾਇਦਾ ਦੇਵੇਗਾ ਅਤੇ ਇਹ ਭਾਰਤ ਵਰਗੇ ਮੁੱਖ ਬਾਜ਼ਾਰਾਂ ਵਿੱਚ ਖਾਸ ਤੌਰ 'ਤੇ ਧਿਆਨ ਦੇਣ ਲਈ ਅਹਿਮ ਹੈ, ਜਿੱਥੇ ਆਈਫੋਨ ਜ਼ਿਆਦਾਤਰ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ।"
"ਆਈਫੋਨ 16ਈ ਐਪਲ ਨੂੰ ਸਹਾਇਕ ਫਾਇਦੇ ਵੀ ਦੇਵੇਗਾ, ਇਸ ਨਾਲ ਐਪਲ ਨਵੇਂ ਲੋਕਾਂ ਨੂੰ ਐਪਲ ਈਕੋਸਿਸਟਮ ਵਿੱਚ ਸ਼ਾਮਲ ਕਰ ਸਕੇਗਾ।”
"ਅਸੀਂ ਦੇਖਿਆ ਹੈ ਕਿ ਪੁਰਾਣੇ ਯੂਜ਼ਰਸ ਵਿੱਚ ਨਵੇਂ ਮਾਡਲ ਵਿੱਚ ਅਪਗ੍ਹੇਡ ਕਰਨ ਵਿੱਚ ਰੁਚੀ ਨਹੀਂ ਹੁੰਦੀ, ਪਰ ਨਵਾਂ ਆਈਫੋਨ 16ਈ ਘੱਟ ਕੀਮਤ 'ਤੇ ਐਪਲ ਈਕੋਸਿਸਿਟਮ ਵਿੱਚ ਯੂਜ਼ਰ ਨੂੰ ਜੋੜੇਗਾ।"
ਕੈਪੀਟਲ ਰਿਸਰਚ ਦੇ ਮੁੱਖ ਮਾਰਕੀਟ ਰਣਨੀਤੀਕਾਰ ਕੋਰੀ ਜੌਹਨਸਨ ਰਹਿੰਦੇ ਹਨ, "ਐਪਲ ਦੇ ਖੋਜ ਅਤੇ ਵਿਕਾਸ ਵਿੱਚ ਭਰਪੂਰ ਨਿਵੇਸ਼ਾਂ ਦੇ ਮੱਦੇਨਜ਼ਰ ਮੌਜੂਦਾ ਪੇਸ਼ਕਸ਼ ਨਿਰਾਸ਼ਾਜਨਕ ਹੈ, ਐਪਲ ਨੇ ਪਿਛਲੇ ਦਹਾਕੇ ਵਿੱਚ ਖੋਜ ਅਤੇ ਵਿਕਾਸ 'ਤੇ 189 ਬਿਲੀਅਨ ਡਾਲਰ ਖਰਚ ਕੀਤੇ ਹਨ।"
ਜੌਹਨਸਨ ਨੇ ਕਿਹਾ, "ਐਪਲ ਦੇ ਇੰਨੇ ਨਿਵੇਸ਼ ਦੇ ਬਾਅਦ ਵੀ ਸਿਰਫ਼ ਹੋਮਪੌਡ ਅਤੇ ਸਕੀ ਗੋਗਲ ਹਾਸਲ ਹੋਏ ਹਨ, ਬਲਕਿ ਐਪਲ ਦੇ ਮੁੱਖ ਰਣਨੀਤੀ ਵਿੱਚ ਏਆਈ ਦਾ ਸੁਮੇਲ ਹੋਣਾ ਚਾਹੀਦਾ ਹੈ। ਪਰ ਹੁਣ ਤੱਕ ਐਪਲ ਦੇ ਪ੍ਰਸ਼ੰਸਕਾਂ, ਫੈਨ ਅਤੇ ਨਿਵੇਸ਼ਕਾਂ ਹੱਥ ਨਿਰਾਸ਼ ਹੀ ਲੱਗੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












