ਮੈਟਾਵਰਸ: ਬੀਬੀਸੀ ਦਾ ਵਰਚੁਅਲ ਨਿਊਜ਼ਰੂਮ ਕੀ ਤੁਸੀਂ ਦੇਖਿਆ ਹੈ?

ਬੀਬੀਸੀ ਮੈਟਾਵਰਸ ਦੀ ਦੁਨੀਆ ਵਿੱਚ ਦਾਖਲ ਹੋਣ ਲਈ ਇੱਥੇ ਕਲਿੱਕ ਕਰੋ।
ਕੀ ਤੁਸੀਂ ਜਾਣਦੇ ਹੋ ਕਿ ਬੀਬੀਸੀ 100 ਸਾਲਾਂ ਤੋਂ ਵੱਧ ਸਮੇਂ ਤੋਂ ਖ਼ਬਰਾਂ ਅਤੇ ਮਨੋਰੰਜਨ ਦੀ ਦੁਨੀਆ ਵਿੱਚ ਹੈ।
ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਦੀ ਸਥਾਪਨਾ 1922 ਵਿੱਚ ਕੀਤੀ ਗਈ ਸੀ। ਇਸ ਦਾ ਉਦੇਸ਼ ਜਾਣਕਾਰੀ ਦੇਣਾ, ਸਿੱਖਿਅਤ ਕਰਨਾ ਅਤੇ ਮਨੋਰੰਜਨ ਪ੍ਰਦਾਨ ਕਰਨਾ ਸੀ।
ਅਸੀਂ 100 ਸਾਲਾਂ ਤੋਂ ਵੱਧ ਸਮੇਂ ਤੋਂ ਨਿਰਪੱਖ ਪੱਤਰਕਾਰੀ ਕਰਨ ਦੇ ਨਾਲ-ਨਾਲ ਪ੍ਰੇਰਨਾਦਾਇਕ ਅਤੇ ਮਨੋਰੰਜਨ ਕੰਟੇਟ ਤਿਆਰ ਕਰ ਰਹੇ ਹਾਂ।


100 ਸਾਲਾਂ ਤੋਂ ਵੱਧ ਸਮੇਂ ਤੋਂ, ਦੁਨੀਆ ਭਰ ਦੇ ਲੋਕਾਂ ਨੇ ਸਾਡੀ ਨਿਰਪੱਖ ਅਤੇ ਵਿਲੱਖਣ ਪੱਤਰਕਾਰੀ ਲਈ ਸਾਡੇ 'ਤੇ ਭਰੋਸਾ ਕੀਤਾ ਹੈ। ਬੀਬੀਸੀ ਨਿਊਜ਼ ਦਾ ਹਿੱਸਾ, ਵਰਲਡ ਸਰਵਿਸ 40 ਤੋਂ ਵੱਧ ਭਾਸ਼ਾਵਾਂ ਵਿੱਚ ਇੱਕ ਹਫ਼ਤੇ ਵਿੱਚ 318 ਮਿਲੀਅਨ ਲੋਕਾਂ ਤੱਕ ਪਹੁੰਚ ਕਰਦਾ ਹੈ।
ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਨਿਊਜ਼ਰੂਮ ਵਿੱਚ ਕਿਵੇਂ ਕੰਮ ਹੁੰਦਾ ਹੈ, ਕਿਹੋ ਜਿਹਾ ਅਨੁਭਵ ਹੁੰਦਾ ਹੈ? ਜੇਕਰ ਤੁਹਾਡੇ ਮਨ ਵਿੱਚ ਵੀ ਇਹ ਸਵਾਲ ਹੈ ਤਾਂ ਹੁਣ ਤੁਹਾਡੇ ਲਈ ਮੌਕਾ ਹੈ, ਬੀਬੀਸੀ ਨਿਊਜ਼ ਦੇ ਵਰਚੁਅਲ ਨਿਊਜ਼ਰੂਮ ਯਾਨੀ ਸਾਡੇ ਆਪਣੇ ਮੈਟਾਵਰਸ ਵਿੱਚ ਆਉਣ ਲਈ ਤਿਆਰ ਹੋ ਜਾਓ।
ਤੁਹਾਨੂੰ ਲੰਡਨ ਬ੍ਰੌਡਕਾਸਟਿੰਗ ਹਾਊਸ ਅਤੇ ਸਾਡੇ ਹੋਰ ਬਿਊਰੋ ਵਿੱਚ ਕਿਵੇਂ ਕੰਮ ਹੁੰਦਾ ਹੈ, ਤੁਹਾਨੂੰ ਇਹ ਜਾਨਣ ਦਾ ਮੌਕਾ ਮਿਲੇਗਾ। ਇੱਥੇ ਤੁਸੀਂ ਭਰੋਸੇਯੋਗ ਖ਼ਬਰਾਂ ਦੇ ਪਿੱਛੇ ਦੀ ਮੂਲ ਸਮਝ ਹਾਸਲ ਕਰ ਪਾਓਗੇ, ਜਾਅਲੀ ਖ਼ਬਰਾਂ ਨੂੰ ਕਿਵੇਂ ਪਛਾਣਨਾ ਹੈ, ਅਤੇ ਤੁਸੀਂ ਕਵਿਜ਼ ਦੇ ਜ਼ਰੀਏ ਆਪਣੇ ਜਾਣਕਾਰੀ ਦੀ ਜਾਂਚ ਵੀ ਸਕਦੇ ਹੋ।
ਇੰਨਾ ਹੀ ਨਹੀਂ, ਤੁਸੀਂ ਆਪਣੇ ਬੀਬੀਸੀ ਨਿਊਜ਼ ਵੈੱਬਸਾਈਟ ਦਾ ਹੋਮਪੇਜ ਵੀ ਡਿਜ਼ਾਈਨ ਕਰ ਸਕਦੇ ਹੋ। ਅਤੇ ਹਾਂ, ਜੇਕਰ ਤੁਸੀਂ ਇੱਥੇ ਆਏ ਹੋ ਤਾਂ ਬੀਬੀਸੀ ਦੇ ਵਰਚੁਅਲ ਨਿਊਜ਼ਰੂਮ ਮੈਟਾਵਰਸ ਵਿੱਚ ਸੈਲਫੀ ਲੈਣਾ ਅਤੇ ਸਰਟੀਫਿਕੇਟ ਡਾਊਨਲੋਡ ਕਰਨਾ ਨਾ ਭੁੱਲਣਾ।
ਤਾਂ ਆਓ ਅਸੀਂ ਤੁਹਾਡਾ ਵਰਚੁਅਲ ਨਿਊਜ਼ਰੂਮ ਵਿੱਚ ਸਵਾਗਤ ਕਰਦੇ ਹਾਂ, ਇਹ ਅਨੁਭਵ ਤੁਹਾਡੇ ਲਈ ਬਹੁਤ ਸ਼ਾਨਦਾਰ ਅਤੇ ਨਵਾਂ ਹੋਣ ਵਾਲਾ ਹੈ। ਤਾਂ ਸ਼ੁਰੂਆਤ ਕਰਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












