ਨਵੇਂ ਮਾਡਲ ਦਾ ਸਮਾਰਟਫੋਨ ਖਰੀਦਣ ਲਈ ਕੰਪਨੀਆਂ ਕਿਉਂ ਜ਼ੋਰ ਦਿੰਦੀਆਂ ਹਨ, ਭਾਵੇਂ ਤੁਹਾਡਾ ਪੁਰਾਣਾ ਫੋਨ ਵਧੀਆ ਚੱਲ ਰਿਹਾ ਹੋਵੇ

ਸਮਾਰਟ ਫ਼ੋਨ

ਤਸਵੀਰ ਸਰੋਤ, Getty Images

    • ਲੇਖਕ, ਜ਼ੋ ਕਲੇਨਮੈਨ
    • ਰੋਲ, ਬੀਬੀਸੀ ਨਿਊਜ਼ ਤਕਨਾਲੋਜੀ ਸੰਪਾਦਕ

ਸਮਾਰਟਫੋਨ ਦਾ ਸੀਜ਼ਨ ਚੱਲ ਰਿਹਾ ਹੈ, ਜੋ ਲੋਕ ਇਸ ਦਾ ਜਸ਼ਨ ਮਨਾਉਂਦੇ ਹਨ ਉਨ੍ਹਾਂ ਨੂੰ ਮੁਬਾਰਕਾਂ।

ਇਹ ਸਾਲ ਦਾ ਉਹ ਸਮਾਂ ਹੈ ਜਦੋਂ ਤਕਨੀਕੀ ਦਿੱਗਜ ਤੁਹਾਨੂੰ ਯਕੀਨ ਦਵਾਉਂਦੇ ਹਨ ਕਿ ਉਹ ਤੁਹਾਡੇ ਯੰਤਰਾਂ ਨੂੰ ਅਪਗ੍ਰੇਡ ਕਰਨ ਲਈ ਸਭ ਕੁਝ ਕਰ ਰਹੇ ਹਨ ਜੋ ਉਹ ਕਰ ਸਕਦੇ ਹਨ।

ਅਸੀਂ ਦੇਖਿਆ ਹੈ ਕਿ ਗੂਗਲ ਨੇ ਹਾਲ ਹੀ ਵਿੱਚ ਆਪਣੇ ਨਵੀਨਤਮ ਮਾਡਲ, ਪਿਕਸਲ 9 ਨੂੰ ਲਾਂਚ ਕੀਤਾ ਹੈ, ਇਸਦੇ ਬਾਅਦ ਐਪਲ ਦਾ ਆਈਫੋਨ 16 ਵੀ ਲਾਂਚ ਹੋਇਆ।

ਸੈਮਸੰਗ ਨੇ ਜੁਲਾਈ ਵਿੱਚ ਆਪਣੇ ਫੋਲਡੇਬਲ ਫੋਨ, ਜ਼ੀ ਫਿਲਿਪ 6 ਅਤੇ ਜ਼ੀ ਫੋਲਡ 6 ਦੇ ਨਵੀਨਤਮ ਸੰਸਕਰਣਾਂ ਨੂੰ ਲਾਂਚ ਕੀਤਾ ਸੀ।

ਹੁਆਵੇਈ ਨੇ ਹਾਲ ਹੀ 'ਚ ਚੀਨ ਵਿੱਚ ਮੇਟ ਐਕਸਟੀ ਨਾਮਕ ਇੱਕ ਫੋਨ ਪੇਸ਼ ਕੀਤਾ ਹੈ। ਆਪਣੇ ਕਿਸਮ ਦਾ ਪਹਿਲਾਂ ਅਜਿਹਾ ਫੋਨ, ਜਿਸ ਦੇ ਦੋ ਜੋੜ ਹਨ ਅਤੇ ਉਸਨੂੰ ਤਿੰਨ ਫੋਲਡ ਲਗ ਸਕਦੇ ਹਨ।

ਦੁਨੀਆ ਭਰ ਵਿੱਚ ਸਮਾਰਟਫੋਨ ਦੀ ਵਿਕਰੀ ਹੌਲੀ ਹੋਣ ਦੇ ਨਾਲ, ਬਾਹਰ ਧੱਕੇ ਜਾ ਰਹੇ ਮਾਰਕੀਟਿੰਗ ਸੁਨੇਹੇ ਹੁਣ ਹੋਰ ਚਮਕਦਾਰ ਅਤੇ ਆਕਰਸ਼ਕ ਹੁੰਦੇ ਜਾ ਰਹੇ ਹਨ।

BBC Punjabi social media
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਐਪਲ ਦੇ ਬੌਸ ਟਿਮ ਕੁੱਕ ਨੇ ਵਾਅਦਾ ਕੀਤਾ ਕਿ ਆਈਫੋਨ 16 "ਸਮਾਰਟਫੋਨ ਕੀ ਕਰ ਸਕਦਾ ਹੈ" ਨੂੰ ਮੁੜ ਪਰਿਭਾਸ਼ਿਤ ਕਰੇਗਾ।

ਗੂਗਲ ਦੇ ਉਤਪਾਦ ਪ੍ਰਬੰਧਨ ਦੇ ਉਪ ਪ੍ਰਧਾਨ, ਬ੍ਰਾਇਨ ਰਾਕੋਵਸਕੀ ਨੇ "ਸ਼ਾਨਦਾਰ" ਪਿਕਸਲ 9 ਦੇ "ਖੂਬਸੂਰਤ" ਡਿਜ਼ਾਈਨ ਲਈ ਪ੍ਰਸ਼ੰਸਾ ਦੇ ਪੁਲ ਬਣੇ, ਭਾਵੇਂ ਇਹ ਅਜੇ ਵੀ ਇੱਕ ਕਾਲੇ ਆਇਤ ਵਰਗਾ ਦਿਖਾਈ ਦਿੰਦਾ ਹੈ।

ਹੁਆਵੇਈ ਦਾ ਹੁਣ ਆਪਣਾ ਬ੍ਰਾਂਡ ਗੀਤ ਹੈ। ਇਹ ਆਪਣੀ ਪ੍ਰੈਸ ਸਮੱਗਰੀ ਵਿੱਚ ਕਹਿੰਦਾ ਹਨ, "ਇਹ ਸੁਪਨਿਆਂ ਦੀ ਪ੍ਰਾਪਤੀ ਨੂੰ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕਰਦਾ ਹੈ। ਇਹ ਉਜਾਗਰ ਕਰਦਾ ਹੈ ਕਿ ਕੰਪਨੀ ਦੁਆਰਾ ਪ੍ਰਾਪਤ ਕੀਤੀ ਹਰ ਸਫਲਤਾ, ਸੁਪਨਿਆਂ ਵਿੱਚ ਵਿਸ਼ਵਾਸ ਤੋਂ ਪੈਦਾ ਹੁੰਦੀ ਹੈ"।

ਹਾਂ, ਅਸੀਂ ਅਜੇ ਵੀ ਫ਼ੋਨਾਂ ਬਾਰੇ ਗੱਲ ਕਰ ਰਹੇ ਹਾਂ।

ਐਪਲ ਅਤੇ ਗੂਗਲ ਦੋਵੇਂ ਨੇ ਏਆਈ 'ਚ ਭਾਰੀ ਨਿਵੇਸ਼ ਕੀਤਾ ਹੈ। ਗੂਗਲ ਦਾ ਨਵਾਂ ਮੈਜਿਕ ਐਡੀਟਰ ਮੌਜੂਦਾ ਫੋਟੋਆਂ ਵਿੱਚ ਐਆਈ ਦੁਆਰਾ ਤਿਆਰ ਕੀਤੀ ਸਮੱਗਰੀ ਨੂੰ ਜੋੜ ਸਕਦਾ ਹੈ, ਅਤੇ ਅਣਚਾਹੀ ਚੀਜ਼ਾਂ ਨੂੰ ਹਟਾ ਵੀ ਸਕਦਾ ਹੈ (ਮੇਰੇ ਅਨੁਭਵ ਵਿੱਚ ਇਹ ਕਿੰਨੇ ਕੁ ਸਫਲ ਢੰਗ ਨਾਲ ਹੁੰਦਾ ਹੈ ਉਸਦੇ ਅਲੱਗ ਅਲੱਗ ਪੈਮਾਨੇ ਹਨ)।

ਆਈਫੋਨ 16 'ਤੇ ਐਪਲ ਇੰਟੈਲੀਜੈਂਸ ਵਿੱਚ ਚੈਟਜੀਪੀਟੀ-ਮੇਕਰ ਓਪਨਏਆਈ ਦੀ ਤਕਨੀਕ ਨੂੰ ਡਿਜੀਟਲ ਅਸਿਸਟੈਂਟ ਸਿਰੀ ਵਿੱਚ ਏਮਬੇਡ ਕੀਤਾ ਜਾਣਾ ਸ਼ਾਮਲ ਹੈ - ਜਿਸ ਬਾਰੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਅਪਡੇਟ ਦੀ ਲੋੜ ਸੀ।

ਪਰ ਗੌਰਤਲਬ ਹੈ ਕਿ, ਕੀ ਕਿਸੇ ਨੇ ਕਿਹਾ ਹੈ ਕਿ ਉਹ ਇਹ ਸਭ ਕੁਝ ਆਪਣੇ ਫੋਨ ਵਿੱਚ ਚਾਹੁੰਦੇ ਹਨ?

ਐਪਲ, ਗੂਗਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਪਲ ਅਤੇ ਗੂਗਲ ਦੋਵੇਂ ਨੇ ਐਆਈ 'ਚ ਭਾਰੀ ਨਿਵੇਸ਼ ਕੀਤਾ ਹੈ।

ਪ੍ਰਤੀ ਸਾਲ ਘੱਟ ਰਹੀ ਖਰੀਦਦਾਰੀ

ਰਿਸਰਚ ਫਰਮ ਸੀਸੀਐਸ ਇਨਸਾਈਟ ਦੇ ਮੋਬਾਈਲ ਫੋਨ ਮਾਹਿਰ ਬੇਨ ਵੁੱਡ ਦਾ ਕਹਿਣਾ ਹੈ ਕਿ ਭਾਵੇਂ ਏਆਈ ਵਿਸ਼ੇਸ਼ਤਾਵਾਂ ਦਾ ਉਦੇਸ਼ ਡਿਜੀਟਲ ਜੀਵਨ ਨੂੰ ਆਸਾਨ ਬਣਾਉਣਾ ਹੈ, ਇਹ ਜ਼ਰੂਰੀ ਨਹੀਂ ਕਿ ਉਹ ਉਪਭੋਗਤਾਵਾਂ ਦੀ ਇੱਛਾ ਸੂਚੀ ਦੇ ਸਿਖਰ 'ਤੇ ਹੋਣ।

ਉਹ ਕਹਿੰਦੇ ਹਨ "ਮੈਨੂੰ ਲਗਦਾ ਹੈ ਕਿ ਜ਼ਿਆਦਾਤਰ ਲੋਕ ਹੁਣ ਜਾਣਦੇ ਹਨ ਕਿ ਉਹ ਇੱਕ ਫੋਨ ਤੋਂ ਕੀ ਚਾਹੁੰਦੇ ਹਨ, ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਕੈਮਰਾ ਹੈ।"

ਫ਼ੋਨ ਡਿਜ਼ਾਈਨਰ ਵੀ ਇਹ ਜਾਣਦੇ ਹਨ।

ਹਰੇਕ ਨਵੇਂ ਫ਼ੋਨ ਕੈਮਰੇ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਆਮ ਤੌਰ 'ਤੇ ਪਿੱਛਲੇ ਮਾਡਲ ਦੇ ਮੁਕਾਬਲੇ ਸੁਧਰਿਆ ਹੁੰਦੀਆਂ ਹਨ। ਪਰ ਫਿਰ ਵੀ ਇਹ ਹੁਣ ਵਿਕਰੀ ਦੀ ਗਰੰਟੀ ਨਹੀਂ ਦਿੰਦਾ।

ਵੁੱਡ ਅੱਗੇ ਕਹਿੰਦੇ ਹਨ, "ਇਹ ਸਾਫ ਹੈ ਕਿ ਲੋਕ ਹੁਣ ਆਪਣੇ ਫੋਨ ਲੰਬੇ ਸਮੇਂ ਤਕ ਇਸਤੇਮਾਲ ਕਰਨ ਲਗ ਗਏ ਹਨ। 2013 ਵਿੱਚ, ਇੱਕ ਸਾਲ ਵਿੱਚ 30 ਮਿਲੀਅਨ ਫ਼ੋਨ ਵੇਚੇ ਗਏ ਸਨ। ਇਸ ਸਾਲ ਲਗਭਗ 13.5 ਮਿਲੀਅਨ ਫੋਨਾਂ ਦੀ ਵਿਕਰੀ ਹੋਵੇਗੀ।"

ਬੇਸ਼ੱਕ, ਮੌਜੂਦਾ ਮਹਿੰਗਾਈ ਸੰਕਟ ਖਪਤਕਾਰਾਂ ਦੇ ਖਰਚਿਆਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਇਸਦੇ ਨਾਲ ਹੀ ਫੋਨਾਂ ਵਿਚ ਪਾਏ ਜਾਨ ਵਾਲੇ ਧਰਤੀ ਦੇ ਦੁਰਲੱਭ ਅਤੇ ਕੀਮਤੀ ਧਾਤਾਂ ਵੀ ਵਾਤਾਵਰਣ 'ਤੇ ਪੈ ਰਿਹਾ ਭੋਜ ਨੂੰ ਵਧਾਉਂਦੇ ਹਨ।

ਇਸ ਤੋਂ ਇਲਾਵਾ, ਖਾਸ ਤੌਰ 'ਤੇ ਮਾਪਿਆਂ ਅਤੇ ਨੌਜਵਾਨਾਂ ਵਿੱਚ, ਸਮਾਰਟਫ਼ੋਨ ਤੋਂ ਪੂਰੀ ਤਰ੍ਹਾਂ ਦੂਰ ਹੋਣ ਦੀ ਕੋਸ਼ਿਸ਼ ਕਰਨ ਦਾ ਰੁਝਾਨ ਵਧ ਰਿਹਾ ਹੈ।

ਸਮਾਰਟਫ਼ੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮਾਰਟਫ਼ੋਨ ਤੋਂ ਪੂਰੀ ਤਰ੍ਹਾਂ ਦੂਰ ਹੋਣ ਦੀ ਕੋਸ਼ਿਸ਼ ਕਰਨ ਦਾ ਰੁਝਾਨ ਵਧ ਰਿਹਾ ਹੈ।

ਡਿਜੀਟਲ ਸੰਜਮ ਦਾ ਵੱਧ ਰਿਹਾ ਰੁਝਾਨ

ਯੂਕੇ ਦੇ ਕਈ ਸਕੂਲ ਆਪਣੀਆਂ ਸਮਾਰਟਫੋਨ ਨੀਤੀਆਂ ਦੀ ਸਮੀਖਿਆ ਕਰ ਰਹੇ ਹਨ, ਕੁਝ ਪਹਿਲਾਂ ਇਹਨਾਂ ਦੀ ਪੂਰੀ ਤਰ੍ਹਾਂ ਪਾਬੰਦੀ ਦੀ ਚੋਣ ਕਰ ਰਹੇ ਹਨ।

ਨਿਵੇਕਲੇ ਬ੍ਰਿਟਿਸ਼ ਸਕੂਲ ਈਟਨ ਵਿੱਚ, ਵਿਦਿਆਰਥੀਆਂ ਨੂੰ ਫੀਚਰ ਫ਼ੋਨ ਦਿੱਤੇ ਗਏ ਸਨ, ਜੋ ਕਿ 'ਡੰਬ' ਫ਼ੋਨਾਂ ਵਜੋਂ ਜਾਣੇ ਜਾਂਦੇ ਹਨ। ਹੋਰ ਸੰਸਥਾਵਾਂ ਵੀ ਇਸ ਮਾਮਲੇ 'ਤੇ ਵਿਚਾਰ ਕਰ ਰਹੀਆਂ ਹਨ।

ਮੋਬਾਈਲ ਨੈੱਟਵਰਕ ਈਈ ਸਿਫ਼ਾਰਸ਼ ਕਰਦਾ ਹੈ ਕਿ 11 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਕੋਲ ਸਮਾਰਟਫ਼ੋਨ ਬਿਲਕੁਲ ਨਹੀਂ ਹੋਣੇ ਚਾਹੀਦੇ।

ਨੋਵਾ ਈਸਟ, ਲੰਡਨ ਵਿੱਚ ਸਮਾਰਟਫ਼ੋਨ ਫ੍ਰੀ ਚਾਈਲਡਹੁੱਡ ਅਭਿਆਨ ਦੀ ਅਗਵਾਈ ਕਰਦੀ ਹੈ। ਉਹ ਮਾਪਿਆਂ ਅਤੇ ਸਕੂਲਾਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕਰਦੇ ਹਨ ਤਾਂਜੋ ਬੱਚਿਆਂ ਨੂੰ ਫੋਨ ਮਿਲਣ ਦੀ ਉਮਰ ਨੂੰ ਅਗਾਂਹ ਕੀਤਾ ਜਾ ਸਕੇ।

ਉਹ ਕਹਿੰਦੇ ਹਨ "ਅਸੀਂ ਤਕਨਾਲੋਜੀ ਦੇ ਵਿਰੁੱਧ ਨਹੀਂ ਹਾਂ, ਅਸੀਂ ਸਿਰਫ਼ ਖੁਸ਼ਹਾਲ ਬਚਪਨ ਦੇ ਪੱਖੀ ਹਾਂ। ਅਸੀਂ ਤਕਨੀਕੀ ਕੰਪਨੀਆਂ ਨੂੰ ਕਹਿਕੇ ਇੱਕ ਬਾਲ-ਅਨੁਕੂਲ ਫ਼ੋਨ ਵਿਕਸਿਤ ਕਰਵਾਉਣਾ ਚਾਹੁੰਦੇ ਹਾਂ, ਜੋ ਸਿਰਫ਼ ਜ਼ਰੂਰੀ ਫੰਕਸ਼ਨ ਜਿਵੇਂ ਕਾਲਿੰਗ, ਮੈਸੇਜਿੰਗ, ਸੰਗੀਤ ਅਤੇ ਨਕਸ਼ੇ ਦੀ ਪੇਸ਼ਕਸ਼ ਕਰਦੇ ਹਨ, ਬਿਨਾਂ ਕਿਸੇ ਵਾਧੂ ਕਾਰਜਸ਼ੀਲਤਾ ਦੇ।"

ਏਆਈ ਫਰਮ ਹੱਗਿੰਗ ਫੇਸ ਦੀ ਖੋਜਕਰਤਾ, ਸਾਸ਼ਾ ਲੂਸੀਓਨੀ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਉਹਨਾਂ ਦਾ ਸੁਨੇਹਾ ਪ੍ਰਾਪਤ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।

ਸਮਾਰਟਫ਼ੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਬਾਈਲ ਨੈੱਟਵਰਕ ਈਈ ਸਿਫ਼ਾਰਸ਼ ਕਰਦਾ ਹੈ ਕਿ 11 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਕੋਲ ਸਮਾਰਟਫ਼ੋਨ ਬਿਲਕੁਲ ਨਹੀਂ ਹੋਣੇ ਚਾਹੀਦੇ।

ਉਹ ਕਹਿੰਦੇ ਹਨ, "ਡਿਜੀਟਲ ਸੰਜਮ' ਬਾਰੇ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਹੁੰਦੀਆਂ ਹਨ - ਜਿਸ ਤਰੀਕੇ ਨਾਲ ਅਸੀਂ ਤਕਨਾਲੋਜੀ ਨੂੰ ਬਣਾਉਂਦੇ ਅਤੇ ਵਰਤਦੇ ਹਾਂ ਆਦਿ। ਪਰ ਅਜਿਹਾ ਲਗਦਾ ਹੈ ਕਿ ਸਮਾਰਟਫੋਨ ਡਿਜ਼ਾਈਨਰ ਬਿਲਕੁਲ ਉਲਟ ਦਿਸ਼ਾ ਵਿੱਚ ਜਾ ਰਹੇ ਹਨ।"

ਅਸੀਂ ਇਸ ਮੁੱਦੇ 'ਤੇ ਐਪਲ, ਗੂਗਲ ਅਤੇ ਸੈਮਸੰਗ ਨਾਲ ਗੱਲ ਕੀਤੀ।

ਸੈਮਸੰਗ ਨੇ ਜਵਾਬ ਵਿੱਚ ਕਿਹਾ, "ਸੈਮਸੰਗ ਉਪਭੋਗਤਾ ਇਹ ਚੁਣ ਸਕਦੇ ਹਨ ਕਿ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਪੂਰਾ ਕਰਨ ਲਈ ਉਹਨਾਂ ਦੇ ਗਲੈਕਸੀ ਫ਼ੋਨਾਂ ਦੀ ਵਰਤੋਂ ਕਿਵੇਂ ਕਰਨੀ ਹੈ। ਉਦਾਹਰਨ ਲਈ, ਡਿਜੀਟਲ ਵੈਲਬਿੰਗ ਵਿਸ਼ੇਸ਼ਤਾਵਾਂ ਉਪਭੋਗਤਾਵਾਂ ਨੂੰ ਇਹ ਚੁਣਨ ਦੀ ਇਜਾਜ਼ਤ ਦਿੰਦੀਆਂ ਹਨ ਕਿ ਉਹ ਕਿਹੜੀਆਂ ਵਿਸ਼ੇਸ਼ਤਾਵਾਂ ਵਰਤਦੇ ਹਨ, ਕਦੋਂ ਉਹਨਾਂ ਦੀ ਵਰਤੋਂ ਕਰਦੇ ਹਨ, ਅਤੇ ਕਿੰਨੇ ਸਮੇਂ ਲਈ, ਅਤੇ ਉਪਭੋਗਤਾ ਇੱਕ ਸਕ੍ਰੀਨ ਸਮਾਂ ਸੀਮਾ ਸੈੱਟ ਕਰ ਸਕਦੇ ਹਨ। ਖਾਸ ਐਪਸ 'ਤੇ ਜਿਨ੍ਹਾਂ ਨੂੰ ਉਹ ਸੀਮਤ ਕਰਨਾ ਚਾਹੁੰਦੇ ਹਨ,"

ਸਰਲ ਅਤੇ ਵਧੇਰੇ ਵਿਹਾਰਕ

ਇੱਕ ਕੰਪਨੀ ਜੋ ਘਟੀ ਹੋਈ ਫੋਨ ਕਾਰਜਕੁਸ਼ਲਤਾ ਲਈ ਵੱਧ ਰਹੀ ਮੰਗ ਨੂੰ ਸੁਣ ਰਹੀ ਹੈ ਉਹ ਹੈ ਫਿਨਿਸ਼ ਕੰਪਨੀ ਐਚਐਮਡੀ , ਜੋ ਅਜੇ ਵੀ ਬੇਸਿਕ ਨੋਕੀਆ ਫੋਨ ਬਣਾਉਂਦੀ ਹੈ।

ਪਿਛਲੇ ਮਹੀਨੇ ਇਸ ਨੇ ਖਿਡੌਣਾ ਨਿਰਮਾਤਾ ਮੈਟਲ ਦੇ ਸਹਿਯੋਗ ਨਾਲ ਇੱਕ ਬਾਰਬੀ-ਥੀਮ ਵਾਲਾ ਫੋਨ ਲਾਂਚ ਕੀਤਾ। ਮੈਂ ਇਸਨੂੰ ਅਜ਼ਮਾਇਆ ਅਤੇ ਮੈ ਇਸਦੇ ਵਰਨਣ ਲਈ ਦੋ ਸ਼ਬਦ ਵਰਤਾਂਗਾ ਉਹ ਹਨ: ਕਾਰਜਸ਼ੀਲ ਅਤੇ ਗੁਲਾਬੀ।

ਇਸ ਵਿੱਚ ਕੋਈ ਐਪ ਨਹੀਂ ਹੈ, ਕੋਈ ਐਪ ਸਟੋਰ ਨਹੀਂ ਹੈ, ਕੋਈ ਸੈਲਫੀ ਕੈਮਰਾ ਨਹੀਂ ਹੈ ਅਤੇ ਸਿਰਫ਼ ਇੱਕ ਗੇਮ ਹੈ। ਜੇਕਰ ਤੁਸੀਂ ਸੰਗੀਤ ਸੁਣਨਾ ਚਾਹੁੰਦੇ ਹੋ, ਤਾਂ ਇੱਕ ਐਫ ਐਮ ਰੇਡੀਓ ਹੈ।

ਸੀਸੀਐਸ ਇਨਸਾਈਟ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਸਾਲ ਯੂਕੇ ਵਿੱਚ ਲਗਭਗ 400,000 ਫੀਚਰ ਫੋਨ ਵਿਕਣ ਦੀ ਸੰਭਾਵਨਾ ਹੈ।

ਇਹ ਅੰਕੜਾ ਆਈਫੋਨ ਨੂੰ ਥੋੜ੍ਹੇ ਸਮੇਂ ਵਿੱਚ ਦੁਨੀਆ ਦੇ ਸਭ ਤੋਂ ਵੱਧ ਵਿਕਣ ਵਾਲੇ ਫੋਨਾਂ ਦੀ ਸੂਚੀ ਦੇ ਸਿਖਰ 'ਤੇ ਛੱਡਣ ਲਈ ਕਾਫ਼ੀ ਨਹੀਂ ਹੈ, ਪਰ ਇਹ ਦਰਸਾਉਂਦਾ ਹੈ ਕਿ ਇਸ ਵਿਚ ਖਪਤਕਾਰਾਂ ਦਾ ਹਿੱਤ ਹੈ।

ਫੀਚਰ ਫੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਸਾਲ ਯੂਕੇ ਵਿੱਚ ਲਗਭਗ 400,000 ਫੀਚਰ ਫੋਨ ਵਿਕਣ ਦੀ ਸੰਭਾਵਨਾ ਹੈ।

ਮੈਂ ਹੁਣੇ ਹੀ ਆਪਣੇ ਪਿਛਲੇ ਸੱਤ ਦਿਨਾਂ ਦਾ ਸਕ੍ਰੀਨ ਟਾਈਮ ਦੇਖਿਆ ਹੈ। ਮੈਂ ਪ੍ਰਤੀ ਦਿਨ ਔਸਤਨ ਪੰਜ ਘੰਟੇ ਇਸਦਾ ਇਸਤੇਮਾਲ ਕਰ ਰਿਹਾ ਹਾਂ।

ਇਹ ਸੱਚ ਹੈ ਕਿ ਇਹ ਇੱਕ ਗੰਭੀਰ ਅੰਕੜਾ ਹੈ, ਪਰ ਇਹ ਸਭ ਫੋਨ ਦੀ ਬੇਸਮਝ ਜਾ ਬੇਲੋੜੀ ਵਰਤੋਂ ਬਾਰੇ ਨਹੀਂ।

ਮੇਰਾ ਫ਼ੋਨ ਇੱਕ ਕੰਮ ਦਾ ਸਾਧਨ ਹੈ। ਇਹ ਉਹ ਸਾਧਨ ਹੈ ਜੋ ਮੈਂ ਆਪਣੇ ਬੈਂਕ ਖਾਤਿਆਂ, ਖਰੀਦਦਾਰੀ, ਦਿਸ਼ਾ-ਨਿਰਦੇਸ਼ਾਂ, ਸਿਹਤ ਨਿਗਰਾਨੀ, ਅਤੇ ਪਰਿਵਾਰਕ ਯੋਜਨਾਵਾਂ ਲਈ ਵਰਤਦਾ ਹਾਂ। ਨਾਲ ਹੀ, ਹਾਂ, ਖੇਡਾਂ ਅਤੇ ਸੋਸ਼ਲ ਮੀਡੀਆ ਲਈ ਵੀ।

ਬਾਥ ਸਪਾ ਯੂਨੀਵਰਸਿਟੀ ਦੇ ਮਨੋਵਿਗਿਆਨ ਅਤੇ ਵਿਗਿਆਨ ਸੰਚਾਰ ਦੇ ਪ੍ਰੋਫੈਸਰ ਪੀਟ ਐਚਲਜ਼ ਕਹਿੰਦੇ ਹਨ, "ਮੈਂ ਸੋਚਦੀ ਹਾਂ ਕਿ ਅਸੀਂ ਹਮੇਸ਼ਾ ਭੁੱਲ ਜਾਂਦੇ ਹਾਂ ਕਿ ਸਮਾਰਟਫ਼ੋਨ ਦੀ ਵਰਤੋਂ ਕਰਨ ਦੇ ਬਹੁਤ ਸਾਰੇ ਲਾਭ ਵੀ ਹਨ।"

"ਅਸੀਂ ਨਕਾਰਾਤਮਕ ਪਹਿਲੂਆਂ 'ਤੇ ਜ਼ਿਆਦਾ ਧਿਆਨ ਕੇਂਦਰਿਤ ਕਰਦੇ ਹਾਂ। ਇਹ ਹਮੇਸ਼ਾ ਧਿਆਨ ਵਿੱਚ ਰੱਖਣ ਯੋਗ ਹੈ ਕਿ ਇਹ ਸੁਵਿਧਾਜਨਕ ਤਕਨਾਲੋਜੀਆਂ ਹਨ। ਇਹ ਸਾਡੀ ਮਦਦ ਕਰਦੀਆਂ ਹਨ। ਇਸਦੇ ਕੁਝ ਚੰਗੇ ਪਹਿਲੂ ਵੀ ਹਨ।"

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)