ਜੇਕਰ ਤੁਸੀਂ ਮੱਛੀ ਦਾ ਕੰਡਾ ਨਿਗਲ ਜਾਓ ਅਤੇ ਉਹ ਤੁਹਾਡੇ ਗਲੇ ਜਾਂ ਪੇਟ ਵਿੱਚ ਫਸ ਜਾਵੇ ਤਾਂ ਕੀ ਹੋਵੇਗਾ

ਮੱਛੀ

ਤਸਵੀਰ ਸਰੋਤ, Getty Images

    • ਲੇਖਕ, ਕਰਕੀਪਤੀ ਉਮਾਗੰਤ
    • ਰੋਲ, ਬੀਬੀਸੀ ਲਈ

ਖਾਣ-ਪੀਣ ਦੇ ਸ਼ੌਕੀਨ ਦਾਅਵਾ ਕਰਦੇ ਹਨ ਕਿ ਮੱਛੀ ਵਿੱਚ ਮਟਨ ਅਤੇ ਚਿਕਨ ਨਾਲੋਂ ਘੱਟ ਚਰਬੀ ਹੁੰਦੀ ਹੈ। ਹਾਲਾਂਕਿ, ਮੱਛੀ ਨੂੰ ਕੱਟਣਾ ਇੱਕ ਸਮੱਸਿਆ ਵਾਲਾ ਕੰਮ ਹੁੰਦਾ ਹੈ।

ਭਾਵੇਂ ਉਹ ਕਿੰਨੀ ਵੀ ਮੱਛੀ ਖਾਣਾ ਚਾਹੁਣ, ਇਹ ਲੋਕ ਮੱਛੀ ਖਾਣ ਤੋਂ ਪਹਿਲਾਂ ਦੋ ਵਾਰ ਸੋਚਦੇ ਹਨ, ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਇਸ ਵਿੱਚ ਕੰਡੇ ਨਾ ਹੋਣ।

ਮੱਛੀ ਖਾਂਦੇ ਸਮੇਂ, ਛੋਟੀਆਂ ਮੱਛੀਆਂ ਦੇ ਕੰਡੇ ਗਲੇ ਵਿੱਚੋਂ ਹੁੰਦੇ ਹੋਏ ਅਤੇ ਪੇਟ ਵਿੱਚ ਚਲੇ ਜਾਣਾ ਕੋਈ ਵੱਡੀ ਸਮੱਸਿਆ ਨਹੀਂ ਹੈ। ਪਰ ਜੇਕਰ ਇਹ ਛੋਟੇ ਕੰਡੇ ਗਲੇ ਵਿੱਚ ਫਸ ਜਾਣ ਜਾਂ ਵੱਡੇ ਕੰਡੇ ਪੇਟ ਵਿੱਚ ਚਲੇ ਜਾਣ ਤਾਂ ਪਰੇਸ਼ਾਨੀ ਹੋ ਸਕਦੀ ਹੈ।

ਮੱਛੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੋਕ ਮੱਛੀ ਦੇ ਕੰਡਿਆਂ ਤੋਂ ਬਹੁਤ ਸੁਚੇਤ ਰਹਿੰਦੇ ਹਨ ਕਿ ਕਿਤੇ ਗਲੇ ਵਿੱਚ ਫਸ ਨਾ ਜਾਣ

ਕੀ ਇਸ ਦਾ ਕੋਈ ਇਲਾਜ ਹੈ?

ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਪਿਕਾਵੋਲੂ ਦੇ 54 ਸਾਲਾ ਜਾਂਬਾ ਮੰਗੰਮਾ ਨੇ ਹਾਲ ਹੀ ਵਿੱਚ ਮੱਛੀ ਦੀ ਕਰੀ ਖਾਧੀ ਅਤੇ ਮੱਛੀ ਦਾ ਕੰਡਾ ਉਨ੍ਹਾਂ ਦੇ ਦਿਲ ਦੇ ਕੋਲ ਖਾਣ ਵਾਲੀ ਨਾਲੀ ਵਿੱਚ ਫਸ ਗਿਆ।

ਉਨ੍ਹਾਂ ਨੂੰ ਤੇਜ਼ ਦਰਦ ਕਾਰਨ ਨੇੜਲੇ ਅਪੋਲੋ ਹਸਪਾਤਲ ਵਿੱਚ ਭਰਤੀ ਕਰਵਾਇਆ ਗਿਆ ਸੀ। ਕਈ ਜਾਂਚਾਂ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਮੱਛੀ ਦੀ ਹੱਡੀ ਉਨ੍ਹਾਂ ਦੇ ਦਿਲ ਦੇ ਕੋਲ ਫਸੀ ਹੋਈ ਹੈ।

ਇਸ ਤੋਂ ਬਾਅਦ ਉਨ੍ਹਾਂ ਦੀਆਂ ਨਾਲਾਂ ਛੇੜੇ ਬਿਨਾਂ ਉਨ੍ਹਾਂ ਦੀ ਸਰਜਰੀ ਕੀਤੀ ਗਈ।

ਸਰਜਰੀ ਕਰਨ ਵਾਲੇ ਡਾਕਟਰ ਸ਼ਿਵਰਾਮਕ੍ਰਿਸ਼ਨ, ਨਾਗੇਸ਼ਵਰ ਰਾਓ ਅਤੇ ਵਾਮਸੀ ਚੈਤਨਿਆ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਮਰੀਜ਼ ਦੇ ਦਿਲ ਕੋਲ ਫਸੇ ਮੱਛੀ ਦੇ ਕੰਡੇ ਨੂੰ ਕੱਢਣ ਲਈ ਟ੍ਰੈਵਰਸ ਨਾਮ ਦੀ ਪ੍ਰਕਿਰਿਆ ਦੀ ਵਰਤੋਂ ਕੀਤੀ।

ਮੱਛੀ ਦਾ ਕੰਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਵਾਰ ਲੋਕ ਮੱਛੀ ਦੇ ਕੰਡੇ ਗਲੇ ਵਿੱਚ ਜਾਂ ਪੇਟ ਵਿੱਚ ਜਾਣ ਦੀ ਸ਼ਿਕਾਇਤ ਕਰਦੇ ਹਨ

ਮੱਛੀ ਦੇ ਕੰਡੇ ਨਾਲ ਸਿਹਤ ਖ਼ਰਾਬ ਹੋਣ ਦਾ ਇੱਕ ਹੋ ਮਾਮਲਾ

ਅਜਿਹੀ ਹੀ ਇੱਕ ਘਟਨਾ ਮੇਡਕ ਜ਼ਿਲ੍ਹੇ ਵਿੱਚ ਵਾਪਰੀ। ਜ਼ਿਲ੍ਹੇ ਦੇ ਟੇਕਮਲ ਦੇ ਰਹਿਣ ਵਾਲੇ ਸੇਲੂ ਨਾਮ ਦੇ ਇੱਕ ਨੌਜਵਾਨ ਨੇ ਮੱਛੀ ਦੀ ਤਰੀ ਖਾਂਦੇ ਸਮੇਂ ਇੱਕ ਕੰਡਾ ਨਿਗਲ ਲਿਆ। ਉਨ੍ਹਾਂ ਨੂੰ ਲੱਗਾ ਕਿ ਕੰਡਾ ਪਚਾ ਲੈਣਗੇ ਪਰ ਅਜਿਹਾ ਨਹੀਂ ਹੋਇਆ।

ਉਹ ਕਈ ਦਿਨਾਂ ਤੱਕ ਮੱਛੀ ਦਾ ਕੰਡਾ ਨਿਗਲਣ ਕਾਰਨ ਪਰੇਸ਼ਾਨ ਸਨ, ਇਸ ਲਈ ਡਾਕਟਰਾਂ ਨੇ ਹਸਪਤਾਲ ਵਿੱਚ ਸਰਜਰੀ ਕਰ ਕੇ ਉਨ੍ਹਾਂ ਦੇ ਪੇਟ ਵਿੱਚੋਂ ਮੱਛੀ ਦਾ ਕੰਡਾ ਕੱਢਿਆ।

ਅਸੀਂ ਅਕਸਰ ਦੇਖਦੇ ਹਾਂ ਕਿ ਮੱਛੀ ਦੇ ਕੰਡੇ ਕਾਰਨ ਬਹੁਤ ਸਾਰੇ ਲੋਕਾਂ ਦੇ ਗਲੇ ਅਤੇ ਪੇਟ ਵਿੱਚ ਸੱਟ ਲੱਗ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਮੱਛੀਆਂ ਦੇ ਕੰਡੇ ਨੂੰ ਗਲੇ ਵਿੱਚ ਫਸਣ ਤੋਂ ਰੋਕਣ ਲਈ ਕੀ ਕਰਨਾ ਚਾਹੀਦਾ ਹੈ? ਮੱਛੀ ਕਿਵੇਂ ਖਾਣੀ ਚਾਹੀਦੀ ਹੈ?

ਮੱਛੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇਕਰ ਤੁਸੀਂ ਗਲਤੀ ਨਾਲ ਮੱਛੀ ਦਾ ਕੰਡਾ ਨਿਗਲ ਲੈਂਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਵਿੱਚ ਰੱਖਣ ਦੀ ਸਲਾਹ ਦਿੰਦੇ

ਵਿਜੇਵਾੜਾ ਦੇ ਇੱਕ ਸਰਕਾਰ ਹਸਪਤਾਲ ਦੀ ਸਰਜਨ ਕਲਿਆਣੀ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਜੇਕਰ ਗ਼ਲਤੀ ਨਾਲ ਮੱਛੀ ਦਾ ਕੰਡਾ ਨਿਗਲਣ ਤੋਂ ਬਾਅਦ ਤੁਹਾਨੂੰ ਤਕਲੀਫ਼ ਹੋ ਰਹੇ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ।

ਡਾ. ਕਲਿਆਣੀ ਨੇ ਦੱਸਿਆ, "ਮੱਛੀ ਖਾਣ ਤੋਂ ਪਹਿਲਾਂ ਉਸ ਦੇ ਵੱਡੇ ਸਪਾਈਨ (ਰੀੜ) ਨੂੰ ਪੂਰੀ ਤਰ੍ਹਾਂ ਨਾਲ ਕੱਡ ਦੇਣਾ ਚੰਗਾ ਹੁੰਦਾ ਹੈ। ਡਾਕਟਰ ਹੋਣ ਦੇ ਨਾਤੇ ਅਸੀਂ ਵੀ ਇਹੀ ਸਲਾਹ ਦਿੰਦੇ ਹਾਂ। ਜੇਕਰ ਮੱਛੀ ਦਾ ਵੱਡ ਸਪਾਈਨ ਗਲੇ ਵਿੱਚ ਅਤੇ ਹੇਠਾਂ ਚਲਾ ਜਾਂਦਾ ਹੈ ਤਾਂ ਐਕਸ-ਰੇ ਦੀ ਮਦਦ ਨਾਲ ਪਤਾ ਲਗਾਇਆ ਜਾਂਦਾ ਹੈ ਕਿ ਇਹ ਕਿੱਥੇ ਫਸਿਆ ਹੈ। ਇਸ ਨੂੰ ਸਰਜਰੀ ਰਾਹੀਂ ਵੀ ਕੱਡਿਆ ਜਾਂਦਾ ਹੈ।"

ਡਾ. ਕਲਿਆਣੀ ਨੇ ਅੱਗੇ ਕਿਹਾ, "ਜੇਕਰ ਮੱਛੀ ਦਾ ਕੰਡਾ ਖਾਣ ਵਾਲੀ ਨਾਲੀ ਵਿੱਚ ਫਸ ਜਾਂਦਾ ਹੈ ਅਤੇ ਖਾਣ ਵਾਲੀ ਨਾਲੀ ਤੋਂ ਬਾਹਰ ਆ ਜਾਂਦਾ ਹੈ, ਤਾਂ ਇਹ ਬਹੁਤ ਖ਼ਤਰਨਾਕ ਹੈ। ਇਸ ਨਾਲ ਪੂਰੇ ਦਿਲ ਵਿੱਚ ਇਨਫੈਕਸ਼ਨ ਦਾ ਖ਼ਤਰਾ ਪੈਦਾ ਹੁੰਦਾ ਹੈ। ਇਸ ਨੂੰ ਮੀਡੀਆਸਟਾਈਨਾਈਟਿਸ ਕਿਹਾ ਜਾਂਦਾ ਹੈ।"

ਮੱਛੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਕਹਿੰਦੇ ਹਨ ਕਿ ਪੇਟ ਦੇ ਐਸਿਡ ਮੱਛੀ ਦੇ ਕੰਡੇ ਨੂੰ ਆਸਾਨਾ ਨਾਲ ਘੋਲ ਸਕਦੇ ਹਨ

ਕੀ ਮੱਛੀ ਦਾ ਕੰਡਾ ਸਰੀਰ ਵਿੱਚ ਘੁਲ ਜਾਂਦਾ ਹੈ?

ਡਾ. ਐੱਮਆਰਐੱਸ ਹਰੀਹਰਨ ਨੇ ਬੀਬੀਸੀ ਨੂੰ ਦੱਸਿਆ, "ਜੇਕਰ ਮੱਛੀ ਦਾ ਕੰਡਾ ਗਲੇ ਵਿੱਚ ਫਸ ਜਾਂਦਾ ਹੈ, ਤਾਂ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ, ਇਸ ਨੂੰ ਆਸਾਨੀ ਨਾਲ ਕੱਡਿਆ ਜਾ ਸਕਦਾ ਹੈ।"

"ਭਾਵੇਂ ਇਹ ਖਾਣ ਵਾਲੀ ਨਾਲੀ ਵਿੱਚ ਚਲਾ ਜਾਵੇ, ਤਾਂ ਵੀ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਕਿਉਂਕਿ ਪੇਟ ਵਿੱਚ ਮੌਜੂਦ ਐਸਿਡ ਮੱਛੀ ਦੇ ਕੰਡੇ ਨੂੰ ਆਸਾਨੀ ਨਾਲ ਘੋਲ ਦੇਵੇਗਾ। ਅਸਲ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਇਹ ਖਾਣ ਵਾਲੀ ਨਾਲੀ ਤੋਂ ਬਾਹਰ ਆ ਜਾਵੇ।"

ਉਨ੍ਹਾਂ ਨੇ ਦੱਸਿਆ ਕਿ ਇੱਕ ਨੌਜਵਾਨ ਕੁੜੀ ਦੇ ਗਲੇ ਵਿੱਚ ਮੱਛੀ ਦਾ ਕੰਡਾ ਫਸ ਗਿਆ ਸੀ, ਜਿਸ ਨੂੰ ਐਂਡੋਸਕੋਪੀ ਦੀ ਮਦਦ ਨਾਲ ਕੱਡਿਆ ਗਿਆ।

ਮੱਛੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੱਛੀ ਬਣਾਉਮ ਤੋਂ ਪਹਿਲਾਂ ਉਸ ਦੀ ਰੀੜ ਦੀ ਹੱਡੀ ਕੱਡ ਲੈਣੀ ਚਾਹੀਦੀ ਹੈ

ਕੀ ਲਾਗ ਦੀ ਕੋਈ ਸੰਭਾਵਨਾ ਹੈ?

ਡਾ. ਹਰੀਹਰਨ ਨੇ ਇਸ ਸਬੰਧੀ ਕੁਝ ਸੁਝਾਅ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ, "ਜੇਕਰ ਤੁਹਾਡੇ ਗਲੇ ਵਿੱਚ ਮੱਛੀ ਦਾ ਕੰਡਾ ਫਸ ਗਿਆ ਹੈ ਤਾਂ ਤੁਹਾਨੂੰ ਆਪਣੇ ਪੇਟ ʼਤੇ ਜ਼ੋਰ ਨਾਲ ਦਬਾਅ ਵਧਾਉਣਾ ਚਾਹੀਦਾ ਹੈ।"

"ਇਸ ਨਾਲ ਕੰਡਾ ਹਵਾ ਨਾਲ ਬਾਹਰ ਆ ਜਾਵੇਗਾ। ਸਮੇਂ-ਸਮੇਂ 'ਤੇ ਸੋਡਾ ਪੀਣਾ ਵੀ ਚੰਗਾ ਹੁੰਦਾ ਹੈ। ਸੋਡੇ ਵਿੱਚ ਮੌਜੂਦ ਗੈਸ ਗਲੇ 'ਤੇ ਦਬਾਅ ਪਾਏਗੀ। ਇਸ ਨਾਲ ਕੰਡਾ ਬਾਹਰ ਆਉਣ ਵਿੱਚ ਮਦਦ ਮਿਲੇਗੀ।"

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਘਰੇਲੂ ਉਪਚਾਰ ਕੰਮ ਨਹੀਂ ਕਰਦੇ, ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਹਰੀਹਰਨ ਨੇ ਕਿਹਾ, "ਕਈ ਵਾਰ ਮੱਛੀ ਦੇ ਸਕੇਲ ਸੰਕਰਮਿਤ ਹੋ ਸਕਦੇ ਹਨ। ਮੱਛੀ ਦੀ ਚਮੜੀ ਬੈਕਟੀਰੀਆ ਨਾਲ ਸੰਕਰਮਿਤ ਹੋ ਸਕਦੀ ਹੈ ਜਾਂ ਓਸਟੀਓਮਾਈਲਾਈਟਿਸ (ਹੱਡੀਆਂ ਦੀ ਲਾਗ) ਜਾਂ ਸੈਪਟੀਸੀਮੀਆ (ਖੂਨ ਦੀ ਲਾਗ) ਵਿਕਸਤ ਹੋ ਸਕਦੀ ਹੈ। ਇਹ ਗੁੰਝਲਦਾਰ ਹੋ ਸਕਦਾ ਹੈ। ਪਰ ਇਹ ਬਹੁਤ ਘੱਟ ਮਾਮਲੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)