ਯੂਕਰੇਨ ਯੁੱਧ: ਜ਼ੇਲੇਂਸਕੀ ਨੇ ਕਿਹਾ, ਰੂਸ ਪ੍ਰਮਾਣੂ ਹਥਿਆਰਾਂ ਦੀ ਸੰਭਾਵਿਤ ਵਰਤੋਂ ਲਈ "ਆਪਣੇ ਸਮਾਜ ਨੂੰ ਤਿਆਰ" ਕਰ ਰਿਹਾ

    • ਲੇਖਕ, ਹਿਊਗੋ ਬਾਚੇਗਾ ਅਤੇ ਜੌਨ ਸਿੰਪਸਨ
    • ਰੋਲ, ਬੀਬੀਸੀ ਨਿਊਜ਼, ਕੀਵ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸੀ ਅਧਿਕਾਰੀਆਂ ਨੇ ਪ੍ਰਮਾਣੂ ਹਥਿਆਰਾਂ ਦੀ ਸੰਭਾਵਿਤ ਵਰਤੋਂ ਲਈ "ਆਪਣੇ ਸਮਾਜ ਨੂੰ ਤਿਆਰ" ਕਰਨਾ ਸ਼ੁਰੂ ਕਰ ਦਿੱਤਾ ਹੈ।

ਹਾਲਾਂਕਿ ਜ਼ੇਲੇਂਸਕੀ ਨੇ ਇਹ ਵੀ ਕਿਹਾ ਹੈ ਕਿ ਉਹ ਵਿਸ਼ਵਾਸ ਨਹੀਂ ਕਰਦੇ ਹਨ ਕਿ ਰੂਸ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਲਈ ਤਿਆਰ ਹੈ।

ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਜ਼ੇਲੇਂਸਕੀ ਨੇ ਰੂਸ 'ਤੇ ਹਮਲੇ ਬਾਰੇ ਅਪੀਲ ਕਰਨ ਤੋਂ ਮਨਾ ਕੀਤਾ ਹੈ।

ਜ਼ੇਲੇਂਸਕੀ ਨੇ ਦਾਅਵਾ ਕੀਤਾ ਕਿ ਪਹਿਲਾਂ ਉਹਨਾਂ ਦੀ ਟਿੱਪਣੀ ਦਾ ਗਲਤ ਅਨੁਵਾਦ ਕੀਤਾ ਗਿਆ ਸੀ।

ਉਹਨਾਂ ਕਿਹਾ, "ਤੁਹਾਨੂੰ ਰੋਕਥਾਮ ਵਾਲੀਆਂ ਕਿੱਕਾਂ ਹੀ ਵਰਤਣੀਆਂ ਚਾਹੀਦੀਆਂ ਹਨ, ਹਮਲੇ ਨਹੀਂ"।

ਰੂਸ ਉਪਰ ਹਮਲੇ ਦਾ ਬਿਆਨ

ਕੁਝ ਹਫ਼ਤੇ ਪਹਿਲਾਂ ਯੂਕਰੇਨ ਦੀ ਫੌਜ ਨੇ ਇੱਕ ਜਵਾਬੀ ਹਮਲੇ ਵਿੱਚ ਵੱਡੇ ਖੇਤਰ ਨੂੰ ਮੁੜ ਕਬਜ਼ੇ ਵਿੱਚ ਲੈ ਲਿਆ ਹੈ। ਇਸ ਨਾਲ ਰੂਸੀ ਸੈਨਿਕਾਂ ਨੂੰ ਲੰਬੇ ਸਮੇਂ ਤੋਂ ਆਪਣੇ ਅਧੀਨ ਰੱਖੀਆਂ ਚੀਜ਼ਾਂ ਨੂੰ ਛੱਡਣਾ ਪਿਆ।

ਕੀਵ ਨੇ ਕਿਹਾ ਹੈ ਕਿ ਮਾਸਕੋ ਵੱਲੋਂ ਆਪਣੀ ਹਾਰ ਦੇ ਜਵਾਬ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਗਵਾਈ ਵਿੱਚ ਯੂਕਰੇਨ ਦੇ ਚਾਰ ਘੱਟ ਕਬਜ਼ੇ ਵਾਲੇ ਖੇਤਰਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ।

ਚਾਰ ਹਿੱਸਿਆਂ ਨੂੰ ਰੂਸ ਵਿੱਚ ਸ਼ਾਮਿਲ ਕਰਨ ਦੀ ਪ੍ਰਕਿਰਿਆ ਨੇ ਸੱਤ ਮਹੀਨਿਆਂ ਦੀ ਲੜਾਈ ਦੇ ਹੋਰ ਲੰਮੇ ਹੋਣ ਦੀ ਸੰਭਾਵਨਾਂ ਦੇ ਡਰ ਨੂੰ ਵਧਾ ਦਿੱਤਾ ਹੈ।

ਹਾਲਾਂਕਿ ਇਸ ਕਾਰਵਾਈ ਨੂੰ ਵਿਆਪਕ ਤੌਰ 'ਤੇ ਗੈਰ-ਕਾਨੂੰਨੀ ਕਹਿ ਕੇ ਖਾਰਜ ਕਰ ਦਿੱਤਾ ਗਿਆ ਸੀ।

ਰਾਸ਼ਟਰਪਤੀ ਪੁਤਿਨ ਅਤੇ ਹੋਰ ਸੀਨੀਅਰ ਰੂਸੀ ਅਧਿਕਾਰੀਆਂ ਨੇ ਸੁਝਾਅ ਦਿੱਤਾ ਹੈ ਕਿ ਪ੍ਰਮਾਣੂ ਹਥਿਆਰ ਸੰਭਵ ਤੌਰ 'ਤੇ ਛੋਟੇ ਰਣਨੀਤਕ ਹਥਿਆਰਾਂ ਨੂੰ ਇਹਨਾਂ ਖੇਤਰਾਂ ਦੀ ਰੱਖਿਆ ਲਈ ਵਰਤਿਆ ਜਾ ਸਕਦਾ ਹੈ।

ਹਾਲਾਂਕਿ ਪੱਛਮੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮਾਸਕੋ ਅਜਿਹਾ ਕਰਨ ਲਈ ਤਿਆਰ ਹੈ।

  • ਜ਼ੇਲੇਂਸਕੀ ਨੇ ਕਿਹਾ ਰੂਸੀ ਅਧਿਕਾਰੀਆਂ ਨੇ ਪ੍ਰਮਾਣੂ ਹਥਿਆਰਾਂ ਦੀ ਸੰਭਾਵਿਤ ਵਰਤੋਂ ਲਈ "ਆਪਣੇ ਸਮਾਜ ਨੂੰ ਤਿਆਰ" ਕਰਨਾ ਸ਼ੁਰੂ ਕੀਤਾ
  • ਪੱਛਮੀ ਅਧਿਕਾਰੀਆਂ ਵੱਲੋਂ ਮਾਸਕੋ ਦੇ ਯੋਜਨਾ ਬਾਰੇ ਕੋਈ ਸਬੂਤ ਨਾ ਹੋਣ ਦਾ ਦਾਅਵਾ
  • ਜ਼ੇਲੇਂਸਕੀ ਨੇ ਰੂਸ 'ਤੇ ਹਮਲੇ ਕਰਨ ਬਾਰੇ ਅਪੀਲ ਕਰਨ ਤੋਂ ਮਨਾ ਕੀਤਾ।
  • ਜ਼ੇਲੇਂਸਕੀ ਦਾ ਦਾਅਵਾ ਕਿ ਉਹਨਾਂ ਦੀ ਟਿੱਪਣੀ ਦਾ ਗਲਤ ਅਨੁਵਾਦ ਕੀਤਾ ਗਿਆ ਸੀ।
  • ਯੂਕਰੇਨ ਕੋਲ ਵੀ ਪੱਛਮੀ ਦੇਸ਼ਾਂ ਵੱਲੋਂ ਸਪਲਾਈ ਕੀਤੇ ਆਧੁਨਿਕ ਹਥਿਆਰ

ਪੁਤਿਨ ਨੂੰ ਕਿਸ ਦਾ ਡਰ?

ਕੀਵ ਵਿੱਚ ਰਾਸ਼ਟਰਪਤੀ ਦੇ ਦਫ਼ਤਰ ਵਿੱਚ ਅੰਗਰੇਜ਼ੀ ਵਿੱਚ ਬੋਲਦੇ ਹੋਏ, ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ, "ਉਹਨਾਂ ਨੇ ਆਪਣੇ ਸਮਾਜ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਬਹੁਤ ਖਤਰਨਾਕ ਹੈ।"

"ਉਹ ਇਸਦੀ ਵਰਤੋਂ ਕਰਨ ਲਈ ਤਿਆਰ ਨਹੀਂ ਹਨ। ਪਰ ਉਹਨਾਂ ਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹ ਨਹੀਂ ਜਾਣਦੇ ਕਿ ਉਹ ਇਸ ਦੀ ਵਰਤੋਂ ਕਰਨਗੇ ਜਾਂ ਨਹੀਂ। ਮੈਨੂੰ ਲੱਗਦਾ ਹੈ ਕਿ ਇਸ ਬਾਰੇ ਬੋਲਣਾ ਵੀ ਖ਼ਤਰਨਾਕ ਹੈ।"

ਇਸ ਤੋਂ ਬਾਅਦ ਯੂਕਰੇਨੀ ਵਿੱਚ ਉਹਨਾਂ ਨੇ ਇੱਕ ਅਨੁਵਾਦਕ ਰਾਹੀਂ ਕਿਹਾ, "ਜੋ ਅਸੀਂ ਦੇਖਦੇ ਹਾਂ ਕਿ ਸੱਤਾ ਵਿੱਚ ਰੂਸ ਦੇ ਲੋਕ ਜ਼ਿੰਦਗੀ ਨੂੰ ਪਸੰਦ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦਾ ਜ਼ੋਖਮ ਐਵੇ ਨਹੀਂ ਜਿਵੇਂ ਕਿ ਕੁਝ ਮਾਹਰ ਕਹਿੰਦੇ ਹਨ। ਕਿਉਂਕਿ ਉਹ ਸਮਝਦੇ ਹਨ ਕਿ ਇੱਕ ਵਾਰ ਇਸ ਦੀ ਵਰਤੋਂ ਕਰਨ ਤੋਂ ਬਾਅਦ ਫ਼ਿਰ ਕੋਈ ਮੋੜ ਨਹੀਂ ਹੈ।"

ਹਾਲਾਂਕਿ ਉਹਨਾਂ ਨੇ ਵੀਰਵਾਰ ਨੂੰ ਇੱਕ ਔਨਲਾਈਨ ਈਵੈਂਟ ਦੌਰਾਨ ਰੂਸ 'ਤੇ ਹਮਲਾ ਕਰਨ ਦਾ ਸੱਦਾ ਦੇਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਜੋ ਯੂਕਰੇਨੀ ਸ਼ਬਦ ਵਰਤਿਆ ਸੀ, ਉਸਨੂੰ ਗਲਤ ਸਮਝਿਆ ਗਿਆ ਸੀ।

ਸ਼ੁਰੂਆਤ ਵਿੱਚ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਸ ਨੂੰ "ਇੱਕ ਹੋਰ ਵਿਸ਼ਵ ਯੁੱਧ ਸ਼ੁਰੂ ਕਰਨ ਦੀ ਅਪੀਲ" ਵਜੋਂ ਨਿੰਦਿਆ ਗਿਆ ਸੀ।

ਪਰ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਸੀ ਕਿ ਇਹ ਦਿਖਾਉਂਦਾ ਹੈ ਕਿ ਰੂਸ ਯੂਕਰੇਨ ਵਿੱਚ ਆਪਣੀ ਕਾਰਵਾਈ ਸ਼ੁਰੂ ਕਰਨ ਲਈ ਸਹੀ ਕਿਉਂ ਸੀ।

"ਉਸ ਅਨੁਵਾਦ ਤੋਂ ਬਾਅਦ, "ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ, "ਰੂਸੀਆਂ ਨੇ ਆਪਣੇ ਤਰੀਕੇ ਨਾਲ ਕੀਤਾ ਜਿਵੇਂ ਇਹ ਉਹਨਾਂ ਲਈ ਲਾਭਦਾਇਕ ਸੀ ਅਤੇ ਦੂਜੇ ਪਾਸਿਆਂ ਉਪਰ ਇਸਨੂੰ ਦੁਬਾਰਾ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ।"

ਇਹ ਵੀ ਪੜ੍ਹੋ-

ਇਹ ਇੰਟਰਵਿਊ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਇਹ ਕਹਿਣ ਤੋਂ ਕੁਝ ਘੰਟੇ ਬਾਅਦ ਹੋਈ ਸੀ ਕਿ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਰੂਸੀ ਧਮਕੀ ਨੇ ਸ਼ੀਤ ਯੁੱਧ ਦੌਰਾਨ ਕਿਊਬਾ ਮਿਜ਼ਾਈਲ ਸੰਕਟ ਤੋਂ ਬਾਅਦ ਦੁਨੀਆ ਨੂੰ "ਆਰਮਾਗੇਡਨ" ਦੇ ਨੇੜੇ ਲਿਆ ਦਿੱਤਾ ਹੈ।

ਰੂਸ ਦੀਆਂ ਧਮਕੀਆਂ ਦਾ ਕਿਸ ਨੂੰ ਖਤਰਾ?

ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਹੁਣ ਕਾਰਵਾਈ ਦੀ ਲੋੜ ਹੈ ਕਿਉਂਕਿ ਰੂਸ ਦੀਆਂ ਧਮਕੀਆਂ "ਪੂਰੇ ਗ੍ਰਹਿ ਲਈ ਖ਼ਤਰਾ" ਸਨ।

ਉਹਨਾਂ ਦਾਅਵਾ ਕੀਤਾ ਕਿ ਮਾਸਕੋ ਨੇ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਸਟੇਸ਼ਨ ਜ਼ਪੋਰਿਝਜ਼ੀਆ ਪ੍ਰਮਾਣੂ ਪਾਵਰ ਪਲਾਂਟ 'ਤੇ ਕਬਜ਼ਾ ਕਰਕੇ "ਪਹਿਲਾਂ ਹੀ ਇੱਕ ਕਦਮ" ਚੁੱਕ ਲਿਆ ਹੈ।

ਇਸ ਪਲਾਂਟ ਨੂੰ ਰਾਸ਼ਟਰਪਤੀ ਪੁਤਿਨ ਰੂਸੀ ਜਾਇਦਾਦ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।

ਉਸਨੇ ਕਿਹਾ ਕਿ ਲਗਭਗ 500 ਰੂਸੀ ਸੈਨਿਕ ਪਲਾਂਟ ਵਿੱਚ ਸਨ। ਹਾਲਾਂਕਿ ਯੂਕਰੇਨੀ ਸਟਾਫ ਅਜੇ ਵੀ ਇਸਨੂੰ ਸੰਚਾਲਿਤ ਕਰਦਾ ਹੈ।

ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ, "ਸੰਸਾਰ ਰੂਸੀ ਕਬਜ਼ਿਆਂ ਦੀਆਂ ਕਾਰਵਾਈਆਂ ਨੂੰ ਤੁਰੰਤ ਰੋਕ ਸਕਦਾ ਹੈ।"

"ਸੰਸਾਰ ਅਜਿਹੇ ਮਾਮਲਿਆਂ ਵਿੱਚ ਮਨਜ਼ੂਰੀ ਪੈਕੇਜ ਨੂੰ ਲਾਗੂ ਕਰ ਸਕਦਾ ਹੈ ਅਤੇ ਉਹਨਾਂ ਨੂੰ ਪ੍ਰਮਾਣੂ ਊਰਜਾ ਪਲਾਂਟ ਛੱਡਣ ਵਾਸਤੇ ਕਹਿ ਸਕਦਾ ਹੈ।"

ਆਧੁਨਿਕ ਪੱਛਮੀ-ਸਪਲਾਈ ਕੀਤੇ ਹਥਿਆਰਾਂ ਨਾਲ ਸ਼ਕਤੀ ਪ੍ਰਾਪਤ ਯੂਕਰੇਨੀ ਫੌਜ ਨੇ ਪੂਰਬ ਅਤੇ ਦੱਖਣ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ।

ਕਸਬਿਆਂ ਅਤੇ ਪਿੰਡਾਂ ਨੂੰ ਮੁੜ ਪਾ ਲਿਆ ਗਿਆ ਹੈ। ਇੱਥੋਂ ਤੱਕ ਕਿ ਕ੍ਰੇਮਲਿਨ ਦੇ ਦਾਅਵਾ ਕੀਤੇ ਖੇਤਰਾਂ ਨੂੰ ਵੀ ਸ਼ਾਮਿਲ ਕੀਤਾ ਹੈ ਜਿਨਾਂ ਨੂੰ ਹੁਣ ਰੂਸ ਆਪਣਾ ਹਿੱਸਾ ਕਹਿੰਦਾ ਸੀ।

ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਫੌਜਾਂ "ਕਾਫ਼ੀ ਚੰਗੀ ਲੜਾਈ" ਲੜ ਰਹੀਆਂ ਸਨ ਪਰ ਯੂਕਰੇਨ ਨੂੰ ਹਥਿਆਰ ਮਿਲੇ ਸਨ।

"ਮੈਂ ਇਹ ਨਹੀਂ ਕਹਾਂਗਾ ਕਿ ਸਾਡੇ ਕੋਲ ਹੁਣ ਕਾਫ਼ੀ ਹਨ। ਸੈਨਿਕਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ ਸੀ।"

ਰੂਸੀ ਫੌਜ ਨੂੰ ਪਏ ਝਟਕੇ ਰਾਸ਼ਟਰਪਤੀ ਪੁਤਿਨ ਲਈ ਇੱਕ ਵੱਡੀ ਨਮੋਸ਼ੀ ਹਨ। ਇਸ ਨੇ ਦੇਸ਼ ਦੀ ਫੌਜ ਦੀ ਅਸਾਧਾਰਨ ਆਲੋਚਨਾ ਨੂੰ ਜਨਮ ਦਿੱਤਾ ਹੈ।

ਇਸ ਨੁਕਸਾਨ ਦੇ ਵਿਚਕਾਰ ਰਾਸ਼ਟਰਪਤੀ ਪੁਤਿਨ ਨੇ ਸੈਂਕੜੇ ਹਜ਼ਾਰਾਂ ਰਿਜ਼ਰਵਿਸਟਾਂ ਦੀ ਲਾਮਬੰਦੀ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਨਾਲ ਰੂਸ ਵਿੱਚ ਯੁੱਧ ਵਿਰੋਧੀ ਵਿਰੋਧ ਪ੍ਰਦਰਸ਼ਨ ਹੋਏ।

ਰਾਸ਼ਟਰਪਤੀ ਜ਼ੇਲੇਂਸਕੀ ਨੇ ਰੂਸੀਆਂ ਨੂੰ "ਆਪਣੇ ਸਰੀਰ, ਅਧਿਕਾਰਾਂ ਅਤੇ ਆਤਮਾ ਲਈ ਲੜਨ" ਦੀ ਅਪੀਲ ਕੀਤੀ ਹੈ।

ਜ਼ੇਲੇਂਸਕੀ ਨੇ ਕਿਹਾ, "ਜੋ ਬੱਚੇ ਹੁਣ ਲਾਮਬੰਦ ਹੋ ਗਏ ਹਨ, ਉਹ ਬਿਨਾਂ ਕਿਸੇ ਚੀਜ ਤੋਂ ਆਉਂਦੇ ਹਨ। ਬਿਨਾ ਬੰਦੂਕ ਜਾਂ ਸ਼ਸਤਰ ਦੇ। ਉਨ੍ਹਾਂ ਨੂੰ ਇੱਥੇ ਤੋਪਾਂ ਦੇ ਚਾਰੇ ਵਾਂਗ ਸੁੱਟਿਆ ਜਾ ਰਿਹਾ ਹੈ... ਜੇ ਉਹ ਕਬਾਬ ਬਣਨਾ ਚਾਹੁੰਦੇ ਹਨ ਤਾਂ ਠੀਕ ਹੈ। ਉਨ੍ਹਾਂ ਨੂੰ ਆਉਣ ਦਿਓ। ਪਰ ਜੇ ਉਹ ਇਨਸਾਨ ਹਨ ਅਤੇ ਸੋਚਦੇ ਹਨ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਹੈ ਤਾਂ ਉਨ੍ਹਾਂ ਨੂੰ ਲੜਨਾ ਪਵੇਗਾ।

"ਪੁਤਿਨ ਜੇਕਰ ਕਿਸੇ ਚੀਜ਼ ਤੋਂ ਡਰਦਾ ਹੈ ਤਾਂ ਇਹ ਪ੍ਰਮਾਣੂ ਨਹੀਂ ਹੈ ਬਲਕਿ ਭਾਈਚਾਰਾ ਹੈ।"

"ਉਹ ਆਪਣੇ ਲੋਕਾਂ ਤੋਂ ਡਰਦਾ ਹੈ। ਕਿਉਂਕਿ ਅੱਜ ਉਹੀ ਲੋਕ ਉਸ ਨੂੰ ਬਦਲ ਸਕਦੇ ਹਨ। ਉਸ ਦੀ ਸ਼ਕਤੀ ਨੂੰ ਵਾਪਸ ਲੈ ਸਕਦੇ ਹਨ ਅਤੇ ਕਿਸੇ ਹੋਰ ਨੂੰ ਦੇ ਸਕਦੇ ਹਨ।"

ਇਹ ਪੁੱਛੇ ਜਾਣ 'ਤੇ ਕਿ ਕੀ ਰਾਸ਼ਟਰਪਤੀ ਪੁਤਿਨ ਯੁੱਧ ਵਿੱਚ ਅੰਤਮ ਯੂਕਰੇਨੀ ਜਿੱਤ ਵਿੱਚ ਬਚ ਸਕਦੇ ਹਨ ਤਾਂ ਜ਼ੇਲੇਂਸਕੀ ਕਿਹਾ, "ਮੈਨੂੰ ਪਰਵਾਹ ਨਹੀਂ ਹੈ।"

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)