You’re viewing a text-only version of this website that uses less data. View the main version of the website including all images and videos.
ਮਹਿੰਗਾਈ ਦੇ ਦੌਰ ਵਿੱਚ ਆਪਣੀ ਰਸੋਈ ਅਤੇ ਖਾਣ-ਪੀਣ ਦਾ ਖਰਚ ਇਨ੍ਹਾਂ 7 ਤਰੀਕਿਆਂ ਨਾਲ ਘਟਾ ਸਕਦੇ ਹੋ
ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ਦੇ ਪਰਚੂਨ ਖੇਤਰ ਵਿੱਚ ਮਹਿੰਗਾਈ ਦਰ ਅਪ੍ਰੈਲ ਮਹੀਨੇ ਵਿੱਚ ਕਰੀਬ 7.79 ਫੀਸਦ ਰਹੀ। ਇਹ ਵਾਧਾ ਪਿਛਲੇ ਅੱਠ ਸਾਲਾਂ ਵਿੱਚ ਸਭ ਤੋਂ ਵੱਧ ਹੈ।
ਭਾਰਤ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਕੀਮਤਾਂ ਬੀਤੇ ਕੁਝ ਦਿਨਾਂ ਵਿੱਚ ਤੇਜ਼ੀ ਨਾਲ ਵਧੀਆਂ ਹਨ। ਆਟੇ ਦੀ ਵਧਦੀ ਕੀਮਤ ਵੀ ਸੁਰਖ਼ੀਆਂ ਵਿੱਚ ਰਹੀ ਹੈ।
ਬੀਬੀਸੀ ਮੁੰਡੋ ਦੇ ਪੱਤਰਕਾਰ ਫੇਲਿਪ ਲੈਂਬੀਆਸ ਕਹਿੰਦੇ ਹਨ ਕਿ ਚੰਗਾ ਖਾਣੇ ਦਾ ਘੱਟ ਖਰਚੇ ’ਤੇ ਪ੍ਰਬੰਧ ਕਰ ਲੈਣਾ ਲੋਕਾਂ ਲਈ ਇੱਕ ਵੱਡੀ ਚੁਣੌਤੀ ਹੈ। ਅਸੀਂ ਤੁਹਾਨੂੰ ਇਸ ਰਿਪੋਰਟ ਵਿੱਚ ਅਜਿਹੇ 7 ਤਰੀਕੇ ਦੱਸਦੇ ਹਾਂ ਜਿਸ ਨਾਲ ਮਹਿੰਗਾਈ ਦੇ ਦੌਰ ਵਿੱਚ ਚੰਗਾ ਅਤੇ ਸਸਤਾ ਭੋਜਨ ਖਾਧਾ ਜਾ ਸਕਦਾ ਹੈ।
1. ਘਰ ਵਿੱਚ ਖਾਣਾ ਬਣਾਉਣਾ
ਇਹ ਸਪੱਸ਼ਟ ਅਤੇ ਜ਼ਰੂਰੀ ਗੱਲ ਹੈ। ਬਾਹਰ ਬਣਿਆ ਖਾਣਾ ਲੈਣਾ ਹਮੇਸ਼ਾ ਤੇਜ਼ੀ ਨਾਲ ਮਿਲਦਾ ਹੈ ਪਰ ਇਹ ਜੇਬ ਲਈ ਅਨੁਕੂਲ ਨਹੀਂ ਹੁੰਦਾ ਹੈ।
ਇਸ ਤੋਂ ਇਲਾਵਾ ਜਦੋਂ ਅਸੀਂ ਬਾਹਰੋਂ ਬਣਿਆ-ਬਣਾਇਆ ਖਾਣਾ ਖਰੀਦਦੇ ਹਾਂ ਤਾਂ ਸਾਨੂੰ ਇਸ ਵਿਚਲੀ ਸਮਗਰੀ ਦੀ ਖੂਬੀ ਦਾ ਪਤਾ ਨਹੀਂ ਹੁੰਦਾ।
ਅਜਿਹਾ ਹੀ ਹਾਲ ਸੁਪਰ ਮਾਰਕਿਟ ਵਿੱਚ ਮਿਲਣ ਵਾਲੇ ਪਹਿਲਾਂ ਤੋਂ ਬਣੇ ਖਾਣੇ (prefabricated food) ਦਾ ਹੈ ਜੋ ਅਤਿ-ਪਰਿਕਿਰਿਆ ਖਾਣੇ (ultra-processed) ਵਜੋਂ ਵੀ ਜਾਣਿਆ ਜਾਂਦਾ ਹੈ।
ਇਸ ਖਾਣੇ ਵਿਚਲੀ ਮਾੜੀ ਚਰਬੀ, ਲੂਣ ਅਤੇ ਚੀਨੀ ਵੀ ਸਿਹਤ ਲਈ ਚੰਗੇ ਨਹੀਂ ਹਨ। ਇਹ ਸਿਰਫ਼ ਸੁਆਦ ਵਿਚ ਵਾਧਾ ਕਰਨ ਲਈ ਸ਼ਾਮਿਲ ਕੀਤੇ ਜਾਂਦੇ ਹਨ।
ਘਰ ਵਿਚ ਖਾਣਾ ਪਕਾਉਣ ਦਾ ਅਰਥ ਹੈ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਸੀਂ ਕੀ ਖਾ ਰਹੇ ਹਾਂ ਅਤੇ ਇਸ ਲਈ ਕਿੰਨਾ ਘੱਟ ਭੁਗਤਾਨ ਕਰਦੇ ਹਾਂ।
2. ਲੋੜੀਂਦਾ ਭੋਜਨ ਹੀ ਖਾਣਾ
ਵੱਡੀ ਗਿਣਤੀ ਲੋਕ ਸਰੀਰ ਦੀ ਲੋੜ ਤੋਂ ਵੱਧ ਭੋਜਨ ਖਾਂਦੇ ਹਨ।
ਵੈਨੇਜ਼ੁਏਲਾ ਦੀ ਪੋਸ਼ਣ ਵਿਗਿਆਨੀ ਅਰਿਆਨਾ ਅਰੌਜੋ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਬਹੁਤ ਸਾਰੇ ਦੇਸ਼ਾਂ ਵਿਚ ਪਰੋਸੇ ਜਾਣ ਵਾਲੇ ਖਾਣੇ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ। ਇਸ ਨਾਲ ਮਾਰਕਿਟ ਵਿੱਚ ਖਰੀਦ ਵੱਧ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਜ਼ਿਆਦਾ ਭੋਜਨ ਭਾਰ ਵੀ ਵਧਾਉਂਦਾ ਹੈ।"
ਇਕ ਖਾਣੇ ਵਿੱਚ ਰੋਜ਼ਾਨਾ 2000 ਤੋਂ 2500 ਕੈਲਰੀਜ਼ ਹੋਣਾ ਦਾ ਹੋਣਾ ਢੁਕਵਾ ਹੁੰਦਾ ਹੈ।
3. ਖਾਣਾ ਪਕਾਉਣ ਦੇ ਤਰੀਕਿਆਂ 'ਚ ਬਦਲਾਅ
ਤੇਲ, ਕੌਫ਼ੀ, ਕੁਝ ਫ਼ਲ, ਸਬਜੀਆਂ, ਬੀਫ, ਬਰੈਡ (ਕਣਕ ਦਾ ਆਟਾ) ਅਤੇ ਆਂਡੇ ਵਗੈਰਾ ਜ਼ਿਆਦਾ ਕੀਮਤ ਵਧਾਉਂਦੇ ਹਨ। ਪਰ ਆਮ ਖਾਣੇ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਸਸਤੀਆਂ ਹੁੰਦੀਆਂ ਹਨ।
ਹਾਲਾਂਕਿ, ਤੁਸੀਂ ਇਨ੍ਹਾਂ ਚੀਜ਼ਾਂ ਦੇ ਬਦਲ ਬਾਰੇ ਦੇਖ ਸਕਦੇ ਹੋ ਜੋ ਕਿ ਸਿਹਤਮੰਦ ਭੋਜਨ ਦੇ ਬਰਾਬਰ ਹੋਵੇ। ਪਰ ਇਹ ਬਹੁਤਾ ਮਹਿੰਗਾ ਨਾ ਹੋਵੇ ਨਾ ਹੀ ਜ਼ਿਆਦਾ ਸਸਤਾ।
ਇਹ ਜ਼ਰੂਰੀ ਹੈ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀਆਂ ਚੀਜ਼ਾਂ ਨੂੰ ਆਪਸ ਵਿਚ ਬਦਲਿਆ ਜਾ ਸਕਦਾ ਹੈ।
ਅਰੌਜੇ ਅਨੁਸਾਰ, "ਸੰਤੁਲਿਤ ਭੋਜਨ ਵਿੱਚ ਅੱਧੇ ਫ਼ਲ ਅਤੇ ਸਬਜ਼ੀਆਂ, ਇਕ ਚੌਥਾਈ ਪ੍ਰੋਟੀਨ ਅਤੇ ਦੂਜੇ ਚੌਥਾਈ ਕਾਰਬੋਹਾਈਡਰੇਟ ਦਾ ਹੋਣਾ ਜ਼ਰੂਰੀ ਹੈ।"
ਪ੍ਰੋਟੀਨ ਗਰੁੱਪ ਵਿੱਚ ਬੀਫ, ਸੂਰ ਦਾ ਮਾਸ, ਚਿਕਨ, ਮੱਛੀ, ਦੁੱਧ, ਆਂਡੇ, ਫਲੀਆਂ, ਮਸਰਾਂ ਦੀ ਦਾਲ ਅਤੇ ਮਟਰ ਆਉਂਦੇ ਹਨ।
ਕਾਰਬੋਹਾਈਡਰੇਟ ਵਿੱਚ ਚੌਲ, ਬਰੈਡ, ਮੱਕੀ, ਪਾਸਤਾ, ਕੇਲਾ, ਆਲੂ ਅਤੇ ਕਸਾਵਾ ਆਦਿ ਸ਼ਾਮਿਲ ਹਨ।
4. ਖਰੀਦਦਾਰੀ ਦੀ ਯੋਜਨਾ
ਬਚਤ ਦਾ ਮੁੱਖ ਪਹਿਲੂ ਹੈ ਕਿ ਜਦੋਂ ਅਸੀਂ ਬਜ਼ਾਰ ਜਾਂਦੇ ਹਾਂ ਤਾਂ ਸਾਨੂੰ ਖਰੀਦ ਦੀ ਯੋਜਨਾ ਬਣਾਉਣੀ ਚਾਹੀਦੀ ਹੈ।
ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਅਤੇ ਕਿੱਥੋਂ ਖਰੀਦਣਾ ਹੈ। ਫ਼ਲ, ਸਬਜ਼ੀਆਂ, ਪਨੀਰ ਅਤੇ ਮੀਟ ਖਰੀਦਣ ਲਈ ਸਾਨੂੰ ਸਟੋਰ ਤੇ ਜਾਣ ਦੀ ਬਜਾਇ ਮੰਡੀ ਜਾਣਾ ਚਾਹੀਦਾ ਹੈ।
ਇਸ ਗੱਲ ਦਾ ਪਤਾ ਹੋਣਾ ਕਿ ਅਸੀਂ ਕੀ ਪਕਾਉਣਾ ਹੈ, ਹਿਸਾਬ ਕਿਤਾਬ ਰੱਖਣਾ ਹਮੇਸ਼ਾ ਸਹਾਇਕ ਰਹਿੰਦਾ ਹੈ। ਬਚਤ ਲਈ ਵੱਡੀ ਮਾਤਰਾ ਵਿਚ ਖਰੀਦਣਾ ਵੀ ਫਾਇਦੇਮੰਦ ਹੁੰਦਾ ਹੈ।
5. ਮੌਸਮੀ ਚੀਜ਼ਾਂ ਲੱਭੋ
ਫ਼ਲ ਅਤੇ ਸਬਜ਼ੀਆਂ ਆਪਸ ਵਿੱਚ ਬਦਲਣਯੋਗ ਹਨ ਪਰ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਬਦਲਣਾ ਕੀ ਹੈ।
ਬਲਬੀਆਨ ਕਹਿੰਦੇ ਹਨ, "ਇਹ ਫਾਇਬਰ, ਵਿਟਾਮਿਨ ਅਤੇ ਮਿਨਰਲ ਦਿੰਦੇ ਹਨ ਜੋ ਦੂਜੀਆਂ ਚੀਜਾਂ ਵਿਚ ਮਿਲਣਾ ਮੁਸ਼ਕਿਲ ਹੈ।"
ਮਾਹਿਰਾਂ ਦਾ ਕਹਿਣਾ ਹੈ ਕਿ ਖਾਣੇ ਦੀ ਕੀਮਤ ਘਟਾਉਣ ਲਈ ਮੌਸਮੀ ਵਸਤੂਆਂ ਆਪਣੇ ਦੇਸ ਦੀ ਹਾਲਤ ਅਤੇ ਵਾਤਾਵਰਣ ਮੁਤਾਬਕ ਖਰੀਦ ਲੈਣੀਆਂ ਚਾਹੀਦੀਆਂ ਹਨ।
ਅਰੌਜੇ ਅਨੁਸਾਰ, "ਕਈ ਵਾਰ ਕੁਝ ਚੀਜ਼ਾਂ ਤਾਜ਼ਾ ਉਤਪਾਦਾਂ ਨਾਲੋਂ ਸਸਤੀਆਂ, ਫਰੋਜ਼ਨ ਫੂਡ ਦੇ ਰੂਪ ਵਿਚ ਮਿਲ ਰਹੀਆਂ ਹੁੰਦੀਆਂ ਹਨ ਜਿਸ ਦਾ ਸਾਨੂੰ ਫਾਇਦਾ ਚੁੱਕਣਾ ਚਾਹੀਦਾ ਹੈ।"
6. ਸੰਭਾਲ ਦੀਆਂ ਤਕਨੀਕਾਂ ਦੀ ਵਰਤੋਂ
ਇੱਕ ਹੋਰ ਬਦਲ ਹੈ ਕਿ ਜਦੋਂ ਚੀਜ਼ਾਂ ਸਸਤੀਆਂ ਹਨ ਤਾਂ ਉਨ੍ਹਾਂ ਨੂੰ ਖਰੀਦ ਕੇ ਸੰਭਾਲ ਲਿਆ ਜਾਵੇ। ਸਭ ਤੋਂ ਅਸਾਨ ਹੈ ਕਿ ਭੋਜਨ ਨੂੰ ਫਰਿਜ਼ ਵਿਚ ਰੱਖਿਆ ਜਾਵੇ। ਇਹ ਮੀਟ ਜਾਂ ਸਬਜ਼ੀਆਂ ਹੋ ਸਕਦੀਆਂ ਹਨ।
ਤੁਸੀਂ ਇਕ ਵੇਲੇ ਜ਼ਿਆਆਦਾ ਮਾਤਰਾ ਵਿਚ ਖਾਣਾ ਵੀ ਪਕਾ ਸਕਦੇ ਹੋ। ਖਾਣ ਤੋਂ ਬਾਅਦ ਬਾਕੀ ਹਿੱਸਾ ਬਾਅਦ ਲਈ ਫਰਿਜ਼ ਵਿੱਚ ਰੱਖਿਆ ਜਾ ਸਕਦਾ ਹੈ।
ਅਰੌਜੇ ਅਨੁਸਾਰ, "ਇਸ ਤਰ੍ਹਾਂ ਖਾਣੇ ਦਾ 90 ਫੀਸਦ ਪੌਸ਼ਟਿਕ ਤੱਤ ਬਚੇ ਰਹਿੰਦੇ ਹਨ।" ਉਨ੍ਹਾਂ ਕਿਹਾ ਕਿ ਉਹ ਅਜਿਹਾ ਅਕਸਰ ਆਪਣੇ ਘਰ ਵਿਚ ਅਜ਼ਮਾਉਂਦੇ ਹਨ।
7. ਦੂਜੇ ਨੰਬਰ ਦਾ ਬਰਾਂਡ ਅਪਣਾਓ ਪਰ ਪਹਿਲਾਂ ਪੜ੍ਹ ਲਵੋ
ਬਜ਼ਾਰ ਦੇ ਯੁਗ ਕਾਰਨ ਅਸੀਂ ਅਕਸਰ ਇਕ ਮਸ਼ਹੂਰ ਬਰਾਂਡ ਨੂੰ ਅਪਣਾਉਂਦੇ ਹਾਂ ਜਾਂ ਕਹਿ ਲਓ ਪਹਿਲਾ ਬਰਾਂਡ ਹੀ ਖਰੀਦਦੇ ਹਾਂ ਜਿਸ ਨੂੰ ਦੂਜਿਆਂ ਨਾਲੋਂ ਵਧੀਆ ਸਮਝਦੇ ਹਾਂ ਪਰ ਇਹ ਜ਼ਰੂਰੀ ਨਹੀਂ ਹੈ।
ਬੈਲਬੀਅਨ ਕਹਿੰਦੇ ਹਨ, "ਮੂਲ ਸਮੱਗਰੀ ਦੀ ਲੜੀ ਪੜ੍ਹਨਾ ਜ਼ਰੂਰੀ ਹੈ ਨਾ ਕਿ ਪੌਸ਼ਿਟਕ ਚਾਰਟ। ਇਸ ਦੇ ਨਾਲ ਹੀ ਚੀਨੀ ਦੀ ਘਟੀਆ ਕਿਸਮ ਅਤੇ ਚਰਬੀ ਦੀ ਪਛਾਣ ਕਰਨੀ ਵੀ ਜ਼ਰੂਰੀ ਹੈ।"
ਅਰੌਜੇ ਕਹਿੰਦੇ ਹਨ ਕਿ ਕਈ ਵਾਰ ਦੂਜੇ ਦਰਜੇ ਦਾ ਬਰਾਂਡ ਵੀ ਚੰਗਾ ਹੁੰਦਾ ਹੈ। ਇਹ ਖਰਚਾ ਘਟਾਉਂਦੇ ਹਨ, ਚੀਨੀ ਅਤੇ ਚਰਬੀ ਵੀ ਨਹੀਂ ਵਰਤਦੇ।
ਇਹ ਵੀ ਪੜ੍ਹੋ: