ਬ੍ਰਿਟੇਨ ਤੇ ਅਮਰੀਕਾ ਦੀਆਂ ਖੁਫ਼ੀਆ ਏਜੰਸੀਆਂ ਚੀਨ ਦੇ ਕਿਸ ਖਤਰੇ ਤੋਂ ਕਰ ਰਹੀਆਂ ਚੌਕਸ

    • ਲੇਖਕ, ਗੌਰਡਨ ਕੁਰੇਰਾ
    • ਰੋਲ, ਸੁਰੱਖਿਆ ਪੱਤਰਕਾਰ, ਬੀਬੀਸੀ ਪੱਤਰਕਾਰ

ਬ੍ਰਿਟੇਨ ਦੀ ਸੂਹੀਆ ਏਜੰਸੀ (ਐਮਆਈ 5) ਅਤੇ ਅਮਰੀਕੀ ਸੂਹੀਆ ਏਜੰਸੀ ਐਫ਼ਬੀਆਈ ਦੇ ਮੁਖੀਆਂ ਨੇ ਪਹਿਲੀ ਵਾਰ ਇੱਕ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਚੀਨ ਤੋਂ ਇੱਕ ਵੱਡੇ ਖ਼ਤਰੇ ਦੀ ਚੇਤਾਵਨੀ ਦਿੱਤੀ ਹੈ।

ਐਫ਼ਬੀਆਈ ਦੇ ਨਿਰਦੇਸ਼ਕ ਕ੍ਰਿਸਟੋਫਰ ਰੇਅ ਨੇ ਕਿਹਾ ਕਿ ਚੀਨ ਸਾਡੇ ਅਰਥਿਕ ਅਤੇ ਕੌਮੀ ਸੁਰੱਖਿਆ ਲਈ ਲੰਬੇ ਸਮੇਂ ਤੋਂ ਸਭ ਤੋਂ ਵੱਡਾ ਖ਼ਤਰਾ ਰਿਹਾ ਹੈ। ਉਸ ਨੇ ਸਾਡੀਆਂ ਨੀਤੀਆਂ ਵਿੱਚ ਅਤੇ ਹਾਲੀਆ ਚੋਣਾਂ ਵਿੱਚ ਦਖਲਅੰਦਾਜ਼ੀ ਕੀਤੀ ਹੈ।

ਬ੍ਰਿਟੇਨ ਦੀ ਸੂਹੀਆ ਏਜੰਸੀ ਦੇ ਨਿਰਦੇਸ਼ਕ ਕੈਨ ਮੈਕਲਮ ਨੇ ਕਿਹਾ ਕਿ ਉਨ੍ਹਾਂ ਦੀ ਏਜੰਸੀ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਚੀਨੀ ਸਰਗਰਮੀਆਂ ਦੇ ਖਿਲਾਫ਼ ਆਪਣਾ ਕੰਮ ਦੁੱਗਣਾ ਵਧਾ ਚੁੱਕੇ ਹਨ।

ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਸ ਨੂੰ ਮੁੜ ਤੋਂ ਦੁੱਗਣਾ ਕਰਨ ਜਾ ਰਹੇ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਅੱਗੇ ਕਿਹਾ ਕਿ ਐਮਆਈ 5 ਸਾਲ 2018 ਦੇ ਮੁਕਾਬਲੇ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਜੁੜੀਆਂ ਸਰਗਰਮੀਆਂ ਵਿੱਚ ਸੱਤ ਗੁਣਾਂ ਜ਼ਿਆਦਾ ਕੰਮ ਕਰ ਰਹੀ ਹੈ।

ਦੂਜੇ ਪਾਸੇ ਐਫ਼ਬੀਆਈ ਦੇ ਮੁਖੀ ਨੇ ਕਿਹਾ ਕਿ ਚੀਨ ਧੱਕੇ ਨਾਲ ਤਾਇਵਾਨ ਉੱਪਰ ਕਬਜ਼ਾ ਕਰ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਨਾਲ ਵਿਸ਼ਵੀ ਕਾਰੋਬਾਰ ਵਿੱਚ ਸਭ ਤੋਂ ਵੱਡੀਆਂ ਰੁਕਾਵਟਾਂ ਵਿੱਚੋਂ ਇੱਕ ਸਾਹਮਣੇ ਆ ਸਕਦੀ ਹੈ।

ਚੀਨ ਦਾ ਕੀ ਹੈ ਸਪੱਸ਼ਟੀਕਰਨ

ਦੋਵਾਂ ਮੁਖੀਆਂ ਦੇ ਇਲਜ਼ਾਮਾਂ ਦੇ ਜਵਾਬ ਵਿੱਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਓ ਲਿਜ਼ੀਅਨ ਨੇ ਕਿਹਾ ਕਿ ਬ੍ਰਿਟਿਸ਼ ਇੰਟੈਲੀਜੈਂਸ ''ਚੀਨੀ ਖਤਰੇ ਦੇ ਸਿਧਾਂਤ ਨੂੰ ਹਵਾ'' ਦੇ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਉਹ ''ਆਪਣੇ ਖਿਆਲੀ ਜਿੰਨਾਂ ਤੋਂ ਛੁਟਕਾਰਾ ਪਾਉਣ।''

ਉਹਨਾਂ ਕਿਹਾ ਕਿ ਐਫ਼ਬੀਆਈ ਦੇ ਨਿਰਦੇਸ਼ਕ ਸ਼ੀਤ ਯੁੱਧ ਦੀ ਮਾਨਸਿਕਤਾ ਨਾਲ ਚੀਨ ਨੂੰ 'ਬਦਨਾਮ ਕਰਨ ਅਤੇ ਹਮਲਾ' ਕਰਨ ਦੀ ਚਾਲ ਨਾਲ ਖੇਡ ਰਿਹਾ ਹੈ।

ਇਸ ਦੇ ਨਾਲ ਹੀ ਉਹਨਾਂ ਨੇ 'ਗੈਰ-ਜ਼ਿੁੰਮੇਵਾਰ ਟਿੱਪਣੀਆਂ' ਨੂੰ ਬੰਦ ਕੀਤੇ ਜਾਣ ਦੀ ਅਪੀਲ ਕੀਤੀ।

ਇਸ ਤਰ੍ਹਾਂ ਦੀ ਪਹਿਲੀ ਦੋ ਨਿਰਦੇਸ਼ਕਾਂ ਦੀ ਇਕੱਠੀ ਆਮਦ ਐਮਆਈ 5 ਦੇ ਮੁੱਖ ਦਫਤਰ ਥਾਮਸ ਹਾਉਸ ਲੰਡਨ ਵਿੱਚ ਹੋਈ।

ਕੈਨ ਮੈਕਲਮ ਨੇ ਇਹ ਵੀ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਦਿੱਤਾ ਗਈ ਵੰਗਾਰ 'ਖੇਡ ਨੂੰ ਬਦਲਣ' ਵਾਲੀ ਸੀ।

ਜਦਕਿ ਕ੍ਰਿਸਟੋਫਰ ਰੇਅ ਨੇ ਇਸ ਨੂੰ 'ਅਥਾਹ' ਅਤੇ 'ਦਮ ਕੱਢਣ' ਵਾਲਾ ਕਰਾਰ ਦਿੱਤਾ।

ਐਫ਼ਬੀਆਈ ਦੇ ਨਿਰਦੇਸ਼ਕ ਨੇ ਵਪਾਰ ਦੇ ਮੁਖੀਆਂ ਅਤੇ ਯੂਨੀਵਰਸਿਟੀਆਂ ਦੀਆਂ ਮੰਨੀਆ ਪਰਮੰਨੀਆਂ ਸਖਸ਼ੀਅਤਾਂ ਨੂੰ ਸਾਵਧਾਨ ਕੀਤਾ ਹੈ।

ਉਹਨਾਂ ਕਿਹਾ ਕਿ ਚੀਨੀ ਸਰਕਾਰ ਉਹਨਾਂ ਦੀ ਤਕਨੀਕ ਚੋਰੀ ਕਰ ਰਹੀ ਹੈ ਅਤੇ ਉਸ ਦੀ ਵਰਤੋਂ ਕਰ ਰਹੀ ਹੈ।

ਚੀਨ ਤੋਂ ਕੀ ਹੈ ਖ਼ਤਰਾ

ਕ੍ਰਿਸਟੋਫਰ ਰੇਅ ਦਾ ਦਾਅਵਾ ਹੈ ਕਿ ਪੱਛਮ ਦੇ ਵਪਾਰ ਨੂੰ ਚੀਨ ਤੋਂ ਖ਼ਤਰਾ ਹੈ। ਪਰ ਇਸ ਦਾ ਵਪਾਰ ਨਾਲ ਜੁੜੀਆਂ ਹਸਤੀਆਂ ਨੂੰ ਅਹਿਸਾਸ ਤੱਕ ਨਹੀਂ ਹੈ।

ਰੇਅ ਨੇ ਕਿਹਾ ਕਿ ਅਮਰੀਕਾ ਦੇ ਪੇਂਡੂ ਖੇਤਰ ਵਿੱਚ ਚੀਨੀ ਕੰਪਨੀਆਂ ਨਾਲ ਜੁੜੇ ਹੋਏ ਲੋਕ ਜੈਨਿਟਕ ਤੌਰ ਉਪਰ ਕੀਤੀਆਂ ਬੀਜਾਂ ਦੀਆਂ ਖ਼ੋਜਾਂ ਦੀ ਜਾਣਕਾਰੀ ਲੈ ਰਹੇ ਹਨ।

ਪਰ ਇਸ ਨੂੰ ਪੈਦਾ ਕਰਨ ਲਈ ਚੀਨ ਦਾ ਇੱਕ ਦਹਾਕਾ ਅਤੇ ਅਰਬਾਂ ਡਾਲਰ ਲੱਗਣਾ ਸੀ।

ਕ੍ਰਿਸਟੋਫਰ ਨੇ ਇਹ ਵੀ ਕਿਹਾ ਕਿ ਚੀਨ ਨੇ ਸਾਇਬਰ ਜਾਸੂਸਾਂ ਦੀ ਤੈਨਾਤੀ ਕੀਤੀ ਹੋਈ ਹੈ, ਜੋ ਕਈ ਤਰ੍ਹਾਂ ਦੀਆਂ ਧੋਖਾਧੜੀਆਂ ਵਿੱਚ ਸ਼ਾਮਿਲ ਹੈ ਅਤੇ ਵੱਡੇ ਦੇਸ਼ਾਂ ਵਿੱਚ ਹੈਕਿੰਗ ਉਪਰ ਵੀ ਕੰਮ ਕਰ ਰਿਹਾ ਹੈ।

ਐਮਆਈ5 ਦੇ ਮੁਖੀ ਨੇ ਕਿਹਾ ਕਿ ਸਾਇਬਰ ਖ਼ਤਰੇ ਨਾਲ ਜੁੜੀ ਗੁਪਤ ਸੂਚਨਾ 37 ਦੇਸ਼ਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਮਈ ਵਿੱਚ ਇੱਕ ਵੱਡਾ ਹਵਾਈ ਖੇਤਰ ਵਿੱਚ ਅਸਫ਼ਲ ਕੀਤਾ ਗਿਆ ਸੀ।ਕੈਨ ਮੈਕਲਮ ਨੇ ਚੀਨ ਨਾਲ ਜੁੜੀਆਂ ਘਟਨਾਵਾਂ ਨੂੰ ਉਠਾਇਆ।

ਉਹਨਾਂ ਕਿਹਾ ਕਿ ਬ੍ਰਿਟੇਨ ਦੇ ਇੱਕ ਹਵਾਈ ਮਾਹਿਰ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਚੰਗੀ ਨੌਕਰੀ ਦਾ ਆਫ਼ਰ ਵੀ ਦਿੱਤਾ ਗਿਆ ਸੀ।

ਉਹ ਦੋ ਵਾਰ ਚੀਨ ਗਿਆ ਸੀ ਅਤੇ ਉਹਨਾਂ ਦੀ ਬਹੁਤ ਸੇਵਾ ਕੀਤੀ ਗਈ ਸੀ। ਉਸ ਤੋਂ ਸੈਨਾ ਦੀ ਹਵਾਈ ਤਕਨੀਕ ਦੀ ਜਾਣਕਾਰੀ ਮੰਗੀ ਗਈ ਸੀ।

ਇਹ ਜਾਣਕਾਰੀ ਇੱਕ ਕੰਪਨੀ ਵੱਲੋਂ ਮੰਗੀ ਗਈ ਸੀ ਜੋ ਕਿ ਚੀਨੀ ਖ਼ੂਫ਼ੀਆ ਅਧਿਕਾਰੀਆਂ ਦਾ ਸਮੂਹ ਸੀ।

ਚੀਨ ਦਾ ਰਾਜਨੀਤੀ ਵਿਚਦਖ਼ਲ

ਕ੍ਰਿਸਟਨ ਲੀ ਨੂੰ ਲੈ ਕੇ ਐਮਆਈ5 ਨੇ ਕਿਹਾ ਸੀ ਕਿ ਉਹ ਬ੍ਰਿਟੇਨ ਦੀ ਰਾਜਨੀਤੀ ਵਿੱਚ ਦਖ਼ਲ ਦੇ ਰਹੀ ਹੈ।

ਮੈਕਲਮ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆ ਰਾਹੀਂ ਚੀਨੀ ਕਮਿਊਨਿਸਟ ਪਾਰਟੀ ਦੇ ਸਿਧਾਂਤਾਂ ਵਾਲੀ ਅਵਾਜ਼ ਨੂੰ ਬ੍ਰਿਟੇਨ ਦੀ ਰਾਜਨੀਤੀ ਵਿੱਚ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਉਹਨਾਂ ਲੋਕਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੋ ਚੀਨ ਨੂੰ ਲੈ ਕੇ ਸਵਾਲ ਚੁੱਕਦੇ ਹਨ।

ਐਮਆਈ 5 ਦੇ ਮੁਖੀ ਨੇ ਕਿਹਾ ਕਿ ਇਹਨਾਂ ਚੀਜਾਂ ਨੂੰ ਚੁਣੌਤੀ ਦੇਣ ਦੀ ਲੋੜ ਹੈ।

ਐਫ਼ਬੀਆਈ ਦੇ ਨਿਰਦੇਸ਼ਕ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਚੀਨੀ ਸਰਕਾਰ ਨਿਊਯਾਰਕ ਦੀਆਂ ਕਾਂਗਰੈਸ਼ਨਲ ਚੋਣਾਂ ਵਿੱਚ ਫ਼ਰਵਰੀ ਮਹੀਨੇ ਕੋਸ਼ਿਸ ਕੀਤੀ ਸੀ।

ਚੀਨ ਚਾਹੁੰਦਾ ਸੀ ਕਿ ਅਜਿਹੇ ਕਿਸੇ ਉਮੀਦਵਾਰ ਦੀ ਚੋਣ ਨਾ ਹੋਵੇ, ਜੋ ਉਸ ਦੀ ਅਲੋਚਨਾ ਕਰਦਾ ਹੈ।

ਕ੍ਰਿਸਟੋਫਰ ਨੇ ਕਿਹਾ ਕਿ ਚੀਨ ਰੂਸ ਦੀ ਤਰ੍ਹਾਂ ਆਪਣੇ ਉਪਰ ਲੱਗਣ ਵਾਲੀਆਂ ਪਾਬੰਧੀਆਂ ਤੋਂ ਬਚਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

ਉਹਨਾਂ ਕਿਹਾ ਕਿ ਜੇਕਰ ਚੀਨ ਨੇ ਤਾਇਵਾਨ ਉਪਰ ਹਮਲਾ ਕੀਤਾ ਤਾਂ ਇਹ ਤਬਾਹੀ ਯੂਕਰੇਨ 'ਤੇ ਰੂਸੀ ਹਮਲੇ ਤੋਂ ਵੀ ਜਿਆਦਾ ਹੋਵੇਗੀ।

ਕ੍ਰਿਸਟੋਫਰ ਨੇ ਕਿਹਾ ਚੀਨ ਵਿੱਚ ਪੱਛਮੀ ਨਿਵੇਸ਼ ਮੁਸ਼ਿਕਲ ਵਿੱਚ ਹੋਵੇਗਾ ਅਤੇ ਵਿਸ਼ਵ ਸਪਲਾਈ ਲੜੀ ਵਿੱਚ ਪੂਰੀ ਤਰ੍ਹਾਂ ਵਿਘਨ ਪੈ ਜਾਵੇਗਾ।

ਦੋਵਾਂ ਮੁਖੀਆਂ ਨੇ ਕਿਹਾ ਕਿ ਚੀਨ ਯੂਕਰੇਨ ਉਪਰ ਰੂਸੀ ਹਮਲੇ ਤੋਂ ਸਿੱਖ ਰਿਹਾ ਹੈ।

ਐਫ਼ਬੀਆਈ ਦੇ ਨਿਰਦੇਸ਼ਕ ਨੇ ਪੱਤਰਕਾਰਾਂ ਨੂੰ ਕਿਹਾ, '' ਮੇਰੇ ਕੋਲ ਇਹ ਕਹਿਣ ਦਾ ਕੋਈ ਕਾਰਨ ਨਹੀਂ ਕਿ ਤਾਈਵਾਨ ਵਿੱਚ ਉਹਨਾਂ ਦੀ ਰੂਚੀ ਕਿਸੇ ਲਿਹਾਜ ਤੋਂ ਘੱਟ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)