ਟੋਕੀਓ ਓਲੰਪਿਕ 2020: ਸਾਗ ਤੇ ਬਟਰ ਚਿਕਨ ਖਾਣ ਵਾਲਿਆਂ ਨੂੰ ਜਪਾਨੀ ਖਾਣੇ ਨਾਲ ਇੰਝ ਸੰਘਰਸ਼ ਕਰਨਾ ਪੈ ਸਕਦਾ ਹੈ

ਸੁਸ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਸ਼ੀ ਪੁਰੀ ਦੁਨੀਆਂ ਵਿੱਚ ਬੜੇ ਚਾਅ ਨਾਲ ਖਾਧੀ ਜਾਂਦੀ ਹੈ ਪਰ ਮੈਨੂੰ ਪਸੰਦ ਨਹੀਂ ਆਈ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਇੱਕ ਚੀਜ਼ ਜਿਸ ਦਾ ਮੈਂ ਹਮੇਸ਼ਾ ਤੋਂ ਹੀ ਤਾਂਘਵਾਨ ਰਿਹਾ ਹਾਂ ਅਤੇ ਮੈਂ ਇਸ ਦੀ ਹਮੇਸ਼ਾ ਉਡੀਕ ਕੀਤੀ ਸੀ, ਉਹ ਸੀ ਜਪਾਨੀ ਭੋਜਨ।

ਇਸ ਲਈ, ਜਦੋਂ ਟੋਕੀਓ ਵਿੱਚ ਓਲੰਪਿਕਸ ਨੂੰ ਕਵਰ ਕਰਨ ਦਾ ਸਮਾਂ ਆਇਆ ਤਾਂ ਮੈਂ ਖ਼ੁਸ਼ ਸੀ ਕਿ ਮੇਰੀ ਲੰਬੇ ਸਮੇਂ ਦੀ ਅਧੂਰੀ ਇੱਛਾ ਪੂਰੀ ਹੋ ਜਾਵੇਗੀ।

ਹਾਲਾਂਕਿ, ਮੇਰੀ ਉਡਾਣ ਤੋਂ ਕੁਝ ਦਿਨ ਪਹਿਲਾਂ, ਟੋਕੀਓ ਅਤੇ ਭਾਰਤ ਵਿੱਚ ਮੇਰੇ ਦੋਸਤ ਅਤੇ ਜਾਣਕਾਰਾਂ ਦੀ ਰਾਇ ਇਸ ਬਾਰੇ ਵੱਖੋ-ਵੱਖ ਸੀ।

ਪਹਿਲਾਂ ਟੋਕੀਓ ਗਏ ਇੱਕ ਭਾਰਤੀ ਨੇ ਕਿਹਾ, "ਜੇ ਤੁਸੀਂ ਮਾਸਾਹਾਰੀ ਹੋ, ਤਾਂ ਤੁਹਾਨੂੰ ਖਾਣਾ ਪਸੰਦ ਆਵੇਗਾ ਅਤੇ ਜੇ ਤੁਸੀਂ ਮਾਸਾਹਾਰ ਨਹੀਂ ਬਰਦਾਸ਼ਤ ਕਰ ਸਕਦੇ, ਤਾਂ ਤੁਸੀਂ ਸੰਘਰਸ਼ ਕਰੋਗੇ ਅਤੇ ਖਾਣ-ਪੀਣ ਦੇ ਪੈਕਟਾਂ ਨੂੰ ਲੈ ਕੇ ਜਾਣਾ ਬਿਹਤਰ ਹੈ।” ਬਹੁਤ ਸਾਰੇ ਹੋਰਾਂ ਦਾ ਵੀ ਇਹੀ ਕਹਿਣਾ ਸੀ।

ਪੰਜਾਬੀ ਹੋਣ ਦੇ ਨਾਤੇ ਮੈਂ ਸਾਗ ਤੇ ਮੱਕੀ ਕੀ ਰੋਟੀ ਤੋਂ ਲੈ ਕੇ ਬਟਰ ਚਿਕਨ ਤੱਕ ਹਰ ਤਰਾਂ ਦੇ ਖਾਣੇ ਨੂੰ ਪਸੰਦ ਕਰਦਾ ਹਾਂ ਇਸ ਲਈ ਮੈਂ ਉਸ ਵਿਅਕਤੀ ਦੇ ਤੌਰ 'ਤੇ ਯੋਗਤਾ ਪੂਰੀ ਕਰਦਾ ਹਾਂ ਜੋ ਕੁੱਲ ਮਿਲਾ ਕੇ ਸ਼ਾਕਾਹਾਰੀ ਹੈ ਪਰ ਮਾਸਾਹਾਰੀ ਭੋਜਨ ਵੀ ਖਾਂਦਾ ਹੈ।

ਇਹ ਵੀ ਪੜ੍ਹੋ:

ਇਹੀ ਕਾਰਨ ਹੈ ਕਿ ਮੈਂ ਜਪਾਨੀ ਭੋਜਨ ਖ਼ਾਸ ਕਰ ਕੇ ਪ੍ਰਸਿੱਧੀ ਪ੍ਰਾਪਤ ਸੁਸ਼ੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ।

ਫਿਰ ਵੀ ਲੋਕਾਂ ਦੀ ਰਾਇ ਤੋਂ ਪ੍ਰਭਾਵਿਤ ਹੋ ਕੇ ਮੈਂ ਭਾਰਤ ਤੋਂ ਕੁਝ ਖਾਣ-ਪੀਣ ਦੇ ਪੈਕਟ ਲੈ ਕੇ ਆਇਆ ਸੀ।

ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਸ਼ਾਇਦ ਕੁਝ ਹੋਰ ਲੈ ਆਉਣੇ ਚਾਹੀਦੇ ਸੀ।

ਰੈਂਕਿੰਗ

ਹਾਂ, ਟੋਕਿਓ ਵਿੱਚ ਲਗਭਗ 12 ਦਿਨਾਂ ਬਾਅਦ ਮੈਂ ਇੱਥੇ ਭੋਜਨ ਨਾਲ ਥੋੜ੍ਹੀ ਜੱਦੋਜਹਿਦ ਕਰ ਰਿਹਾ ਹਾਂ। ਕਿਉਂਕਿ ਪਹਿਲੀ ਗਲ, ਜੋ ਮੈਂ ਨਾਨ-ਵੈਜ ਹੋਣ ਬਾਰੇ ਸਮਝਦਾ ਸੀ ਮੈਂ ਇੱਥੇ ਮਹਿਸੂਸ ਕੀਤਾ ਉਸ ਨਾਲੋਂ ਇੱਥੇ ਪਰਿਭਾਸ਼ਾ ਕੁੱਝ ਹੋਰ ਨਿਕਲੀ।

ਦੂਜੀ ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਕੋਵਿਡ 19 ਪ੍ਰੋਟੋਕੋਲ ਦੇ ਕਾਰਨ ਮੇਰੇ ਵਿਕਲਪ ਬਹੁਤ ਥੋੜ੍ਹੇ ਹਨ ਹੈ ਕਿਉਂਕਿ ਬਾਹਰ ਜਾਣ 'ਤੇ ਕਾਫ਼ੀ ਪਾਬੰਦੀਆਂ ਹਨ।

ਸ਼ੂਰੂ ਕਰਦੇ ਹਾਂ ਨਾਸ਼ਤੇ ਤੋਂ

ਪਹਿਲਾਂ ਨਾਸ਼ਤੇ ਦੀ ਗੱਲ ਕਰਦੇ ਹਾਂ। ਮੇਰੇ ਹੋਟਲ ਵਿੱਚ, ਮੈਂ ਸਵੇਰ ਦੇ ਨਾਸ਼ਤੇ ਵਿੱਚ ਰੇਸਤਰਾਂ ਜਾ ਤਾਂ ਸਕਦਾ ਹਾਂ ਪਰ ਖਾਣੇ ਦੇ ਖੇਤਰ ਤੋਂ ਦੂਰ ਰਹਿਣਾ ਪੈਂਦਾ ਹੈ। ਇਸ ਦੀ ਬਜਾਏ, ਉਹ ਮੈਨੂੰ ਇੱਕ ਭੋਜਨ ਦਾ ਡੱਬਾ ਦਿੰਦੇ ਹਨ।

ਵੀਡੀਓ ਕੈਪਸ਼ਨ, ਉਹ ਜਪਾਨੀ ਕੁੜੀ, ਜੋ ਜਪਾਨ ਵਿੱਚ ਲੋਕਾਂ ਨੂੰ ਹਿੰਦੀ ਭਾਸ਼ਾ ਸਿਖਾ ਰਹੀ

ਇਹ ਪ੍ਰੋਟੀਨ ਨਾਲ ਭਰਪੂਰ ਖ਼ੁਰਾਕ ਵਿਖਾਈ ਦਿੰਦਾ ਹੈ। ਘੱਟੋ-ਘੱਟ ਚਾਰ ਕਿਸਮਾਂ ਦਾ ਮਾਸ ਅਤੇ ਸਮੁੰਦਰੀ ਭੋਜਨ ਕਿਸੇ ਨਾ ਕਿਸੇ ਰੂਪ ਵਿੱਚ ਦਿੱਤਾ ਜਾਂਦਾ ਹੈ।

ਹੁਣ, ਭਾਵੇਂ ਮੈਂ ਕਿੰਨਾ ਵੀ ਮਾਸਾਹਾਰੀ ਭੋਜਨ ਦਾ ਸ਼ੌਕੀਨ ਹੋਵਾਂ, ਨਾਸ਼ਤੇ ਵਿਚ ਮੈਂ ਸਿਰਫ਼ ਆਂਡੇ ਹੀ ਮਾਸਾਹਾਰੀ ਭੋਜਨ ਦੇ ਨਾਂ 'ਤੇ ਖਾ ਸਕਦਾ ਹਾਂ।

ਇਸ ਲਈ, ਦਿਨ ਦੇ ਪਹਿਲੇ ਭੋਜਨ ਵਿੱਚ ਬੇਕਨ, ਮੱਛੀ, ਚਿਕਨ, ਝੀਂਗੇ, ਆਦਿ ਦੇਖ ਕੇ ਮੈਨੂੰ ਕੁਝ ਚੰਗਾ ਨਹੀਂ ਲਗਦਾ।

ਇਸ ਲਈ, ਜਦੋਂ ਕੁਝ ਦਿਨ ਖਾਣੇ ਵਿੱਚ ਕੋਈ ਚੰਗਾ ਵਿਕਲਪ ਨਹੀਂ ਮਿਲਿਆ ਤਾਂ ਮੈਂ ਇੱਕ ਸ਼ਾਕਾਹਾਰੀ ਖ਼ੁਰਾਕ ਲਈ ਹੋਟਲ ਨੂੰ ਇੱਕ ਰਸਮੀ ਬੇਨਤੀ ਕੀਤੀ ਅਤੇ ਕਿਹਾ ਕਿ ਹਾਲਾਂਕਿ ਆਂਡੇ ਮੇਰੇ ਲਈ ਕੋਈ ਸਮੱਸਿਆ ਨਹੀਂ ਹਨ।

ਜਪਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਪਾਨ ਵਿੱਚ ਖਾਣਾ ਭਾਵੇਂ ਭਾਰਤੀ ਹੋਵੇ ਜਾਂ ਜਪਾਨੀ ਮਹਿੰਗਾ ਹੀ ਮਿਲਦਾ ਹੈ

ਉਦੋਂ ਤੋਂ, ਉਨ੍ਹਾਂ ਨੇ ਮੇਰੇ ਲਈ ਇੱਕ ਵੱਖਰਾ ਬਾਕਸ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਸ਼ਾਮਲ ਹੈ: ਇੱਕ ਉੱਬਲਿਆ ਹੋਇਆ ਆਂਡਾ, ਸੰਤਰੇ ਵਰਗੇ ਇੱਕ ਫਲ ਦੇ ਚਾਰ ਛੋਟੇ ਪਰ ਸੁਆਦਲੇ ਟੁਕੜੇ, ਕੁਝ ਫ੍ਰੈਂਚ ਫਰਾਈਜ਼, ਚਾਵਲ ਦਾ ਅੱਧਾ ਕਟੋਰਾ ਅਤੇ ਸੇਬ ਦਾ ਸਿਰਕੇ ਅਤੇ ਮਿਸ਼ਰਤ ਫਲ ਦਾ ਬਣੀ ਜੂਸ ਦੀ ਗਲਾਸੀ।

ਸੋ, ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਮੈਂ ਚਾਵਲ ਕਿਸ ਨਾਲ ਖਾਵਾਂਗਾ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਲਈ ਕੁਝ ਵੀ ਸ਼ਾਕਾਹਾਰੀ ਨਹੀਂ ਹੈ। ਇੱਕ ਸ਼ੈੱਫ ਨੇ ਜਪਾਨੀ ਅਚਾਰ ਦਾ ਸੁਝਾਅ ਦਿੱਤਾ। ਹੁਣ ਚਾਰ ਦਿਨਾਂ ਤੋਂ, ਮੈਂ ਅਚਾਰ ਨਾਲ ਚਾਵਲ ਖਾ ਰਿਹਾ ਹਾਂ!

ਦੁਪਹਿਰ ਦਾ ਖਾਣਾ ਆਮ ਤੌਰ 'ਤੇ ਖੇਡਾਂ ਦੇ ਸਥਾਨਾਂ ਜਾਂ ਮੀਡੀਆ ਸੈਂਟਰ 'ਤੇ ਹੁੰਦਾ ਹੈ ਕਿਉਂਕਿ ਇਹੀ ਕੁਝ ਥਾਵਾਂ ਹਨ ਜਿੱਥੇ ਅਸੀਂ ਸਮੇਂ-ਸਮੇਂ 'ਤੇ ਜਾ ਸਕਦੇ ਹਾਂ। ਇਨ੍ਹਾਂ ਥਾਵਾਂ ਵਿੱਚੋਂ ਇੱਕ ਦੇ ਮੇਨੂ ਨੂੰ ਵੇਖੋ: ਕੜ੍ਹੀ ਦੇ ਨਾਲ ਬੀਫ, ਨੂਡਲਜ਼ ਨਾਲ ਸ਼੍ਰਿੰਪਸ, ਨੂਡਲਜ਼ ਦੇ ਨਾਲ ਸੂਰ ਦਾ ਮੀਟ ਅਤੇ ਟੂਨਾ ਮੱਛੀ ਚਾਵਲ ਦੇ ਕਟੋਰੇ ਨਾਲ (ਮੈਂ ਇਹ ਮੇਨੂ ਸੌਖੇ ਸ਼ਬਦਾਂ ਵਿੱਚ ਲਿਖ ਰਿਹਾ ਹਾਂ!)।

‘ਬੀਫ ਖਾਣ ਵਾਲਾ ਵਿਅਕਤੀ ਨਹੀਂ’

ਮੈਂ ਇੱਕ ਬੀਫ ਖਾਣ ਵਾਲਾ ਵਿਅਕਤੀ ਨਹੀਂ ਹਾਂ ਸੋ ਘੱਟੋ-ਘੱਟ ਦਸ ਵਾਰ ਮੇਨੂ ਨੂੰ ਉੱਪਰੋਂ-ਥੱਲੀ ਸਕੈਨ ਕਰਨ ਤੋਂ ਬਾਅਦ ਮੈਂ ਮੱਛੀ ਦੀ ਚੋਣ ਕੀਤੀ।

ਜਦੋਂ ਮੈਨੂੰ ਆਪਣੀ ਭੋਜਨ ਦੀ ਟਰੇ ਮਿਲੀ, ਇਸ ਵਿਚ ਚਾਵਲ ਅਤੇ ਖ਼ੂਬਸੂਰਤ ਗੁਲਾਬੀ ਪਰ ਕੱਚੀਆਂ ਮੱਛੀਆਂ (ਜੋ ਵੇਖਣ ਨੂੰ ਬਿਲਕੁਲ ਕੱਚੀਆਂ ਲੱਗ ਰਹੀਆਂ ਸੀ) ਦੇ ਵੱਡੇ ਟੁਕੜੇ ਸੀ। ਪਰ ਇਹ ਮਸਾਲੇਦਾਰ ਅਤੇ ਤੇਲ ਵਾਲਾ ਖਾਣਾ ਖਾਣ ਦੀ ਮੇਰੀ ਆਦਤ ਦੇ ਉਲਟ ਫਿੱਕਾ ਤੇ ਬੇਸੁਆਦ ਸੀ।

ਆਂਡੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਂ ਭਾਵੇਂ ਜਿੰਨਾ ਮਰਜ਼ੀ ਮਾਸਾਹਾ ਕਰਨ ਦਾ ਦਾਅਵਾ ਕਰਾਂ ਪਰ ਨਾਸ਼ਤੇ ਵਿੱਚ ਸਿਰਫ਼ ਉਬਲੇ ਆਂਡੇ ਹੀ ਖਾ ਸਕਦਾ ਹਾਂ

ਅਗਲੇ ਦਿਨ ਮੈਂ ਸ਼੍ਰਿੰਪ ਅਤੇ ਨੂਡਲ ਵਾਲਾ ਖਾਣਾ ਮੰਗਵਾਇਆ। ਝੀਂਗੇ ਤਲੇ ਹੋਏ ਸਨ ਅਤੇ ਉਨ੍ਹਾਂ ਨੂੰ ਚਾਵਲ ਨਾਲ ਪਰੋਸਿਆ ਗਿਆ ਸੀ ਜੋ ਮੈਂ ਕਿਸੇ ਤਰ੍ਹਾਂ ਖਾਣ ਵਿੱਚ ਕਾਮਯਾਬ ਹੋ ਗਿਆ ਪਰ ਨੂਡਲਜ਼ ਠੰਢੇ ਸਨ!

ਇੱਥੋਂ ਤਕ ਕਿ ਕੁਝ ਬਰਫ਼ ਦੇ ਟੁਕੜੇ ਵੀ ਪਲੇਟ ਵਿੱਚ ਸਨ।

ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਠੰਢੇ ਨੂਡਲਜ਼ ਖਾਧੇ ਅਤੇ ਇਸ ਨੂੰ ਖਾਣ 'ਤੇ ਮੇਰਾ ਪ੍ਰਤੀਕਰਮ ਵੀ ਉਨਾ ਹੀ ਠੰਢਾ ਸੀ!

ਮੈਂ ਇੱਥੇ ਆਪਣੇ ਰਾਤ ਦੇ ਖਾਣੇ ਦਾ ਤਜਰਬਾ ਥੋੜ੍ਹਾ ਜ਼ਿਆਦਾ ਕੀਤਾ ਹੈ। ਕਿਉਂਕਿ ਇਹ ਮੈਨੂੰ ਦਿਨ ਦੇ ਖਾਣੇ ਨਾਲੋਂ ਵਧੇਰੇ ਵਿਕਲਪ ਪ੍ਰਦਾਨ ਕਰਦਾ ਹੈ। ਮੈਂ ਫੂਡ ਐਪਸ 'ਤੇ ਆਰਡਰ ਦੇ ਸਕਦਾ ਹਾਂ ਜਿਵੇਂ ਕਿ ਊਬਰ ਈਟਸ, ਡੀਮੈਕਨ, ਮੇਨੂ ਆਦਿ।

ਸੁਸ਼ੀ ਦਾ ਤਜ਼ਰਬਾ ਕਿਹੋ-ਜਿਹਾ ਰਿਹਾ

ਪਹਿਲੇ ਹੀ ਦਿਨ ਮੈਂ ਬਹੁਤ ਮਸ਼ਹੂਰ ਸੁਸ਼ੀ ਦਾ ਆਰਡਰ ਦਿੱਤਾ ਅਤੇ ਉਤਸ਼ਾਹ ਵਿੱਚ ਇੰਤਜ਼ਾਰ ਕਰਨ ਲੱਗਾ। ਲਗਭਗ ਅੱਧੇ ਘੰਟੇ ਵਿੱਚ ਡਿਲਿਵਰੀ ਵਾਲ਼ਾ ਮੁੰਡਾ ਆਪਣੀ ਸਾਈਕਲ 'ਤੇ ਹੋਟਲ ਆਇਆ। ਸਾਈਕਲ ਹੀ ਆਮ ਤੌਰ 'ਤੇ ਉਨ੍ਹਾਂ ਦਾ ਆਵਾਜਾਈ ਦਾ ਸਾਧਨ ਹੈ।

ਬਕਸੇ ਵਿੱਚ ਬਹੁਤ ਰੰਗੀਨ ਅਤੇ ਮਜ਼ੇਦਾਰ ਨਦਰ ਆ ਰਹੀ ਸੁਸ਼ੀ ਦੇ ਕਈ ਰੋਲ ਮੇਰੇ ਸਾਹਮਣੇ ਸੀ।

ਇਨ੍ਹਾਂ ਵਿਚੋਂ ਕੁੱਝ ਸੁੱਕੇ ਸਮੁੰਦਰੀ ਵੀਡ ਨਾਲ ਰੈਪ ਕੀਤੇ ਹੋਏ ਸਨ।

ਸੁਸ਼ੀ ਚੌਲਾਂ ਅਤੇ ਸਮੁੰਦਰੀ ਵੀਡ ਨਾਲ ਭਰੇ ਹੋਏ ਕੁੱਝ ਛੋਟੇ ਛੋਟੇ ਕੱਪ ਵੀ ਸੀ।

ਜਪਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਪਾਨ ਵਿੱਚ ਮੈਨੂੰ ਇੱਕ ਡੋਸਾ 320 ਯੈਨ (ਲਗਭਗ 900 ਭਾਰਤੀ ਰੁਪਏ) ਦਾ ਪਿਆ

ਜਦੋਂ ਮੈਂ ਇਸ ਨੂੰ ਖਾਧਾ, ਇਸ ਵਿਚੋਂ ਬਹੁਤ ਕੁਝ ਫਿਰ ਤੋਂ ਬੇ-ਸਵਾਦਾ ਸੀ।

ਇਨ੍ਹਾਂ ਸਾਰੇ ਮਾੜੇ ਤਜਰਬਿਆਂ ਤੋਂ ਬਾਅਦ, ਮੈਂ ਫ਼ੈਸਲਾ ਕੀਤਾ ਕਿ ਮੈਨੂੰ ਜਪਾਨੀ ਖਾਣਾ ਬਿਲਕੁਲ ਪਸੰਦ ਨਹੀਂ ਹੈ ਭਾਵੇਂ ਉਹ ਇੱਥੋਂ ਦਾ ਸਭ ਤੋਂ ਮਸ਼ਹੂਰ ਪਕਵਾਨ ਸੁਸ਼ੀ ਹੈ ਜੋ ਕਿ ਦੇਸ਼ ਤੋਂ ਬਾਹਰ ਵੀ ਉਨਾਂ ਹੀ ਮਸ਼ਹੂਰ ਹੈ।

ਮੈਂ ਪਰਖੇ ਹੋਏ ਭਾਰਤੀ ਖਾਣੇ 'ਤੇ ਵਾਪਸ ਜਾਣ ਦਾ ਫ਼ੈਸਲਾ ਕੀਤਾ। ਹਾਲਾਂਕਿ, ਉਸ ਦਾ ਸਵਾਦ ਵੀ ਕੋਈ ਖ਼ਾਸ ਨਹੀਂ ਲੱਗਾ।

ਜਪਾਨ ਵਿੱਚ ਪੱਤਰਕਾਰ ਦੇ ਹੋਰ ਤਜ਼ਰਬੇ ਵੀ ਪੜ੍ਹੋ:

ਸ਼ਾਇਦ ਇੱਕ ਕਾਰਨ ਇਹ ਸੀ ਕਿ ਇਸ ਨੂੰ ਮੇਰੇ ਤਕ ਪਹੁੰਚਣ ਤਕ ਇਹ ਠੰਢਾ ਹੋ ਜਾਂਦਾ ਹੈ।

ਫਿਰ ਵੀ ਮਹੱਤਵਪੂਰਨ ਇਹ ਵੀ ਹੈ ਕਿ ਇਹ ਕਾਫ਼ੀ ਮਹਿੰਗਾ ਹੈ।

ਇੱਕ ਡੋਸਾ ਮੈਨੂੰ 1320 ਯੈਨ (ਲਗਭਗ 900 ਭਾਰਤੀ ਰੁਪਏ) ਦਾ ਪਿਆ, ਅਤੇ ਇੱਕ ਨਾਨ ਵਾਲੀ ਇੱਕ ਸਧਾਰਣ ਦਾਲ ਫਰਾਈ ਦੀ ਕੀਮਤ 1800 ਯੇਨ (ਜਾਂ 1200 ਰੁਪਏ ਤੋਂ ਜ਼ਿਆਦਾ) ਸੀ।

ਜਪਾਨੀ ਖਾਣਾ ਵੀ ਮਹਿੰਗਾ ਹੈ।

ਜਪਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਪਾਨ ਦੇ ਸਟੋਰਾਂ ਵਿੱਚੋ ਡੱਬੇ ਬੰਦ ਖਾਣਾ ਮਿਲ ਜਾਂਦਾ ਹੈ ਜੋ ਕਿ ਕਈਆਂ ਨੂੰ ਖਾਣਯੋਗ ਲੱਗ ਸਕਦਾ ਹੈ

ਫਿਰ ਮੈਂ ਇਹ ਸਿੱਖਿਆ ਹੈ ਕਿ ਤੁਸੀਂ ਸਟੋਰਾਂ ਤੋਂ ਪੈਕ ਸੈਂਡਵਿਚ ਅਤੇ ਭੋਜਨ ਦੇ ਬਕਸੇ ਪ੍ਰਾਪਤ ਕਰ ਸਕਦੇ ਹੋ ਜੋ ਇੰਨੇ ਮਹਿੰਗੇ ਨਹੀਂ ਹਨ।

ਮੈਂ ਆਪਣੇ ਸਹਿਯੋਗੀਆਂ ਨਾਲ ਗਲ ਕੀਤੀ ਕਿ ਉਹ ਕਿਵੇਂ ਖਾਣਾ ਖਾ ਰਹੇ ਹਨ। ਸਾਡੇ ਲੰਡਨ ਦੇ ਦਫ਼ਤਰ ਵਿਚ ਕੰਮ ਕਰਨ ਵਾਲੀ ਇੱਕ ਸਾਥੀ ਨੇ ਕਿਹਾ, "ਟੋਕੀਓ ਵਿੱਚ ਮੈਨੂੰ ਸਭ ਤੋਂ ਵੱਧ ਪਸੰਦ ਇੱਥੋਂ ਦਾ ਖਾਣਾ ਲੱਗਾ ਹੈ। ਖ਼ਾਸ ਤੌਰ ਤੇ ਸੁਸ਼ੀ ਅਤੇ ਰਾਮੈਨ (ਇੱਕ ਕਿਸਮ ਦੇ ਨੂਡਲਜ਼)।"

ਵੀਡੀਓ ਕੈਪਸ਼ਨ, ਜਪਾਨੀ ਢੋਲੀਆਂ ਦਾ ਟੋਲਾ, ਏਕਤਾ ਦੀ ਮਿਸਾਲ

ਸਹਿਕਰਮੀਆਂ ਦੀ ਹੈਰਾਨਗੀ

ਹੋਰ ਸਹਿਕਰਮੀਆਂ ਨੇ ਵੀ ਉਸ ਦੀ ਭਾਵਨਾ ਸਾਂਝੀ ਕੀਤੀ। ਇੱਕ ਸਹਿਯੋਗੀ ਹੈਰਾਨ ਹੋਇਆ ਕਿ ਮੈਂ ਜਪਾਨੀ ਭੋਜਨ ਦਾ ਅਨੰਦ ਨਹੀਂ ਲੈ ਰਿਹਾ।

ਉਸ ਨੇ ਕਿਹਾ, "ਤੁਸੀਂ ਜਾਣਦੇ ਹੋ ਇਹ ਸਭ ਤੋਂ ਵੱਧ ਦਰਾਮਦ ਕੀਤੇ ਭੋਜਨ ਵਿੱਚੋਂ ਇੱਕ ਹੈ।"

ਪਰ ਇੱਕ ਸਾਥੀ ਨੇ ਇੱਕ ਮਹੱਤਵਪੂਰਨ ਗੱਲ ਕਹੀ, "ਪਹਿਲੀ ਵਾਰ ਜਦੋਂ ਮੈਂ ਸੁਸ਼ੀ ਖਾਧੀ ਤਾਂ ਮੈਨੂੰ ਇਹ ਘਿਣਾਉਣੀ ਲੱਗੀ ਸੀ। ਹੁਣ ਮੈਂ ਇਸ ਨੂੰ ਬਹੁਤ ਪਸੰਦ ਕਰਦੀ ਹਾਂ। ਤੁਹਾਨੂੰ ਥੋੜ੍ਹਾ ਜਿਹਾ ਕੱਚਾ ਖਾਣਾ ਖਾਣ ਦੀ ਆਦਤ ਪਾਉਣੀ ਪਵੇਗੀ ਜਿਸ ਵਿਚ ਸਮਾਂ ਲੱਗਦਾ ਹੈ।"

ਜਦੋਂ ਲੱਗਾ ਕਿ ਇਕੱਲਾ ਮੈਂ ਹੀ ਜਾਪਾਨੀ ਭੋਜਨ ਪਸੰਦ ਨਹੀਂ ਕਰ ਰਿਹਾ ਮੈਂ ਇੱਕ ਹੋਰ ਕੋਸ਼ਿਸ਼ ਕਰਨ ਦਾ ਫ਼ੈਸਲਾ ਕੀਤਾ ਹੈ।

ਮੈਂ ਹੁਣ ਆਪਣਾ 14 ਦਿਨਾਂ ਦਾ ਕੁਆਰਨਟੀਨ ਖ਼ਤਮ ਹੋਣ ਦਾ ਇੰਤਜ਼ਾਰ ਕਰ ਰਿਹਾ ਹਾਂ ਜਦੋਂ ਮੈਂ ਕੁਝ ਰੇਸਤਰਾਂ ਵਗੈਰਾ ਵਿੱਚ ਜਾ ਸਕਾਂਗਾ। ਸ਼ਾਇਦ ਜਾਪਾਨੀ ਭੋਜਨ ਬਾਰੇ ਮੇਰੀ ਰਾਇ ਬਦਲ ਜਾਵੇਗੀ ਅਤੇ ਮੈਂ ਇਸ ਦਾ ਸੁਆਦ ਵੀ ਪੈਦਾ ਕਰਾਂਗਾ।

ਫ਼ਿਲਹਾਲ, ਮੇਰਾ ਮੰਨਣਾ ਹੈ ਕਿ ਜਾਪਾਨੀ ਪਕਵਾਨ ਕੁਝ ਲਈ ਤਾਂ ਸਵਰਗ ਹੈ, ਅਤੇ ਦੂਜਿਆਂ ਲਈ ਇਸ ਨੂੰ ਖਾ ਸਕਣਾ ਬੜਾ ਮੁਸ਼ਕਲ।

ਦਿਲਚਸਪ ਗੱਲ- ਟੋਕੀਓ ਵਿੱਚ ਖਾਣਾ ਤੁਹਾਨੂੰ ਸਵਾਦ ਮਿਲੇ ਜਾਂ ਨਾ, ਪਰ ਤੁਹਾਡੇ ਖਾਣੇ ਦੇ ਪੈਕਟ ਵਿੱਚ ਇਕ ਚੀਜ਼ ਜਰੂਰ ਮਿਲੇਗੀ।

ਉਹ ਹੈ ਗਿੱਲਾ ਟਿਸ਼ੂ ਜਿਸ ਨਾਲ ਤੁਸੀ ਆਪਣੇ ਹੱਥ ਵਗੈਰਾ ਸਾਫ ਕਰ ਸਕਦੇ ਹੋ। ਜੋ ਕਿ ਚੰਗਾ ਲੱਗਦਾ ਹੈ।

ਇਹ ਵੀ ਪੜ੍ਹੋ :

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)