ਟੋਕੀਓ ਓਲੰਪਿਕ 2020 ਖੇਡਾਂ ਕੋਰੋਨਾ ਦੇ ਸਾਏ ਥੱਲੇ ਹੋਈਆਂ ਸ਼ੁਰੂ, ਦੇਖੋ ਤਸਵੀਰਾਂ

ਟੋਕੀਓ ਓਲੰਪਿਕ

ਤਸਵੀਰ ਸਰੋਤ, Reuters

ਖੇਡਾਂ ਦਾ ਮਹਾਂ ਕੁੰਭ, ਓਲੰਪਿਕ ਜਪਾਨ ਦੀ ਰਾਜਧਾਨੀ ਟੋਕੀਓ ਵਿੱਚ ਅੱਜ ਸ਼ੁਰੂ ਹੋ ਗਿਆ ਹੈ।

ਇਸ ਵਾਰ ਭਾਕਤੀ ਦਲ ਦੀ ਅਗਵਾਈ ਮੁੱਕੇਬਾਜ਼ ਮੈਰੀ ਕੌਮ ਅਤੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕੀਤੀ। ਭਾਰਤੀ ਖਿਡਾਰੀਆਂ ਦੇ ਸਾਹਮਣੇ ਉਹ ਤਿਰੰਗਾ ਲੈ ਕੇ ਤੁਰ ਰਹੇ ਸਨ।

ਖੇਡਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਕਿ ਕੋਰੋਨਾ ਮਹਾਮਾਰੀ ਕਾਰਨ ਖਾਲੀ ਸਟੇਡੀਅਮ ਵਿੱਚ ਖੇਡਾਂ ਸ਼ੁਰੂ ਹੋਈਆਂ।

ਜਪਾਨ ਦੇ ਸਮਰਾਟ ਸਮੇਤ 15 ਕੌਮਾਂਤਰੀ ਮਹਿਮਾਨਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ-

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਆਮ ਤੌਰ 'ਤੇ ਜਿਸ ਤਰ੍ਹਾਂ ਦਾ ਰੰਗਾ-ਰੰਗ ਪ੍ਰੋਗਰਆ ਓਲੰਪਿਕ ਦੀ ਸ਼ੁਰੂਆਤ ਮੌਕੇ ਕੀਤਾ ਜਾਂਦਾ ਹੈ ਉਹ ਇਸ ਵਾਰ ਦੇਖਣ ਨੂੰ ਨਹੀਂ ਮਿਲਿਆ। ਸਗੋਂ ਕੋਰੋਨਾ ਮਹਾਮਾਰੀ ਵਿੱਚ ਜਾਨ ਗਵਾਉਣ ਵਾਲਿਆਂ ਅਤੇ ਇਸ ਸੰਕਟ ਦੇ ਦੌਰ ਵਿੱਚ ਖਿਡਾਰੀਆਂ ਦੀਆਂ ਮੁਸ਼ਕਲਾਂ ਨੂੰ ਯਾਦ ਕੀਤਾ ਗਿਆ।

ਓਲੰਪਿਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੋਨਾ ਮਹਾਮਾਰੀ ਕਾਰਨ ਖਾਲੀ ਸਟੇਡੀਅਮ ਵਿੱਚ ਖੇਡਾਂ ਸ਼ੁਰੂ ਹੋਈਆਂ
ਓਲੰਪਿਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਪਾਨ ਵਿੱਚ ਤਿੰਨ ਵਾਰ ਪਹਿਲਾਂ ਵੀ ਓਲੰਪਿਕਸ ਹੋ ਚੁੱਕੇ ਹਨ - 1964, 1972 ਤੇ 1988
ਓਲੰਪਿਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਖਿਡਾਰੀਆਂ ਦੀ ਅਗਵਾਈ ਮੇਰੀ ਕੌਮ ਤੇ ਮੰਪ੍ਰੀਤ ਸਿੰਘ ਨੇ ਕੀਤੀ
ਓਲੰਪਿਕਸ

ਤਸਵੀਰ ਸਰੋਤ, Getty Images

ਟੋਕੀਓ ਓਲੰਪਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮਾਗਮ ਵਿੱਚ ਕੋਰੋਨਾਵਾਇਰਸ ਕਾਰਨ ਖਿਡਾਰੀਆਂ ਨੂੰ ਖੇਡਾਂ ਦੀ ਤਿਆਰੀ ਵਿੱਚ ਆਈਆਂ ਮੁਸ਼ਕਲਾਂ ਨੂੰ ਵੀ ਯਾਦ ਕੀਤਾ ਗਿਆ

ਸਟੇਡੀਅਮ ਵਿੱਚ ਮਸ਼ਾਲ ਜਗਾਉਣ ਵਾਲੇ ਖਿਡਾਰੀ ਦਾ ਨਾਂਅ ਗੁਪਤ ਰੱਖਿਆ ਗਿਆ ਹੈ।

ਵੀਡੀਓ ਕੈਪਸ਼ਨ, ‘ਮੈਨੂੰ ਹਾਕੀ ਖਿਡਾਉਣ ਲਈ ਪਾਪਾ ਸਾਰਾ ਦਿਨ ਸਕੂਲ ਬਾਹਰ ਬੈਠੇ ਰਹਿੰਦੇ ਸੀ’

ਓਲੰਪਿਕ ਇੰਤਜ਼ਾਮੀਆ ਨੂੰ ਉਮੀਦ ਹੈ ਕਿ ਜਿਵੇਂ-ਜਿਵੇਂ ਖੇਡਾਂ ਅੱਗੇ ਤੁਰਨਗੀਆਂ ਇਨ੍ਹਾਂ ਨੂੰ ਕਰਾਉਣ ਬਾਰੇ ਹੋ ਰਹੀ ਆਲੋਚਨਾ ਵਿੱਚ ਕਮੀ ਆਵੇਗੀ।

ਟੋਕੀਓ ਓਲੰਪਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਲੰਪਿਕ ਦੇ ਛੱਲੇ ਬਣਾਉਣ ਲਈ ਵਰਤੀ ਗਈ ਲੱਕੜ ਉਨ੍ਹਾਂ ਦਰਖ਼ਤਾਂ ਤੋਂ ਲਈ ਗਈ ਹੈ ਜੋ ਜਪਾਨੀ ਟੀਮ ਨੇ 1964 ਦੇ ਓਲੰਪਿਕ ਮੌਕੇ ਲਗਾਏ ਸਨ। ਪਿਛਲੀ ਵਾਰ ਇਸੇ ਸਾਲ ਜਪਾਨ ਨੇ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ

ਹਾਲਾਂਕਿ ਇਨ੍ਹਾਂ ਖੇਡਾਂ ਸਾਲ 2021 ਵਿੱਚ ਹੋ ਰਹੀਆਂ ਹਨ ਪਰ ਇਨ੍ਹਾਂ ਨੂੰ ਕਿਹਾ ਟੋਕੀਓ-2020 ਹੀ ਜਾਵੇਗਾ।

ਟੋਕੀਓ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਭਾਰਤ ਦੇ ਯੁਵਾ ਮਾਮਲਿਆਂ ਦੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਭਾਰਤੀ ਦਲ ਦੀ ਹੌਂਸਲਾ ਅਫ਼ਜ਼ਾਈ ਦਿੱਲੀ ਤੋਂ ਹੀ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਵੀ 'ਤੇ ਖੇਡਾਂ ਦੀ ਓਪਨਿੰਗ ਸੈਰੇਮਨੀ ਦੇਖੀ ਤੇ ਭਾਰਤੀ ਖਿਡਾਰੀਆਂ ਦੇ ਆਉਂਦਿਆਂ ਹੀ ਖੜ੍ਹੇ ਹੋ ਕੇ ਉਨ੍ਹਾਂ ਦਾ ਉਤਸਾਹ ਵਧਾਇਆ।

ਓਲੰਪਿਕਸ

ਤਸਵੀਰ ਸਰੋਤ, @narendramodi

ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸਿਰਫ਼ ਤਿੰਨ ਮੌਕਿਆਂ ਤੇ ਹੀ, ਇਨ੍ਹਾਂ ਖੇਡਾਂ ਨੂੰ ਟਾਲਣ ਜਾਂ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ

ਵੀਡੀਓ ਕੈਪਸ਼ਨ, ਟੋਕੀਓ ਉਲੰਪਿਕ 2021: ਸ਼ਾਟ ਪੁੱਟ ਵਾਲੇ ਤੇਜਿੰਦਰ ਦੀ ਕਿਹੋ ਜਿਹੀ ਤਿਆਰੀ ਹੈ

ਇਹ ਵੀ ਪੜ੍ਹੋ :

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)