ਇਜ਼ਰਾਈਲ ਫ਼ਲਸਤੀਨ ਦੇ ਯੁੱਧਬੰਦੀ ਸਮਝੌਤੇ ਵਿੱਚ ਆਖ਼ਰ ਹੈ ਕੀ

ਫ਼ਲਸਤੀਨੀ ਲੋਕ ਗਾਜ਼ਾ ਸ਼ਹਿਰ ਵਿੱਚ ਯੁੱਧਬੰਦੀ ਦਾ ਐਲਾਨ ਹੋਣ ਮਗਰੋਂ ਜਸ਼ਨ ਮਨਾਉਂਦੇ ਹੋਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫ਼ਲਸਤੀਨੀ ਲੋਕ ਗਾਜ਼ਾ ਸ਼ਹਿਰ ਵਿੱਚ ਯੁੱਧਬੰਦੀ ਦਾ ਐਲਾਨ ਹੋਣ ਮਗਰੋਂ ਜਸ਼ਨ ਮਨਾਉਂਦੇ ਹੋਏ
    • ਲੇਖਕ, ਰਿਐਲਿਟੀ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਗਾਜ਼ਾ ਪੱਟੀ ਵਿੱਚ ਪਿਛਲੇ ਕਈ ਦਿਨਾਂ ਤੋਂ ਜਾਰੀ ਹਿੰਸਾ ਇਜ਼ਰਾਈਲ ਅਤੇ ਫ਼ਲਸਤੀਨੀ ਮਿਲੀਟੈਂਟ ਸਮੂਹ ਹਮਾਸ ਵਿਚਕਾਰ ਯੁੱਧਬੰਦੀ ਤੋਂ ਬਾਅਦ ਥਮ ਗਈ ਹੈ।

ਇਸ ਹਿੰਸਾ ਵਿੱਚ ਮਿਲੀਟੈਂਟ ਸਮੂਹ ਵੱਲੋਂ ਇਜ਼ਰਾਈਲ ਵੱਲੋਂ 4000 ਤੋਂ ਵਧੇਰੇ ਰਾਕਟ ਦਾਗੇ ਗਏ ਅਤੇ ਇਜ਼ਾਰਾਈਲੀ ਫ਼ੌਜ ਨੇ ਗਾਜ਼ਾ ਵਿੱਚ ਹਮਾਸ ਦੇ 1500 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।

ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਇਸ ਹਿੰਸਾ ਵਿੱਚ ਘੱਟੋ-ਘੱਟ 243 ਕੀਮਤੀ ਜਾਨਾਂ ਗਈਆਂ, ਜਿਨ੍ਹਾਂ ਵਿੱਚੋਂ 100 ਤੋਂ ਜ਼ਿਆਦਾ ਔਰਤਾਂ ਜਾਂ ਬੱਚੇ ਸਨ। ਜਦਕਿ ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਦੀ ਕਾਰਵਾਈ ਦੌਰਾਨ ਘੱਟੋ-ਘੱਟ 225 ਮਿਲੀਟੈਂਟ ਮਾਰੇ ਗਏ ਹਨ।

ਇਜ਼ਰਾਈਲ ਵਿੱਚ ਮੈਡੀਕਲ ਅਮਲੇ ਦਾ ਕਹਿਣਾ ਹੈ ਕਿ 12 ਜਾਨਾਂ ਗਈਆਂ ਹਨ ਜਿਨ੍ਹਾਂ ਵਿੱਚ ਦੋ ਬੱਚੇ ਸਨ।

ਇਹ ਵੀ ਪੜ੍ਹੋ:

ਧੁੱਦਬੰਦੀ ਦੇ ਕੀ ਵੇਰਵੇ ਹਨ?

ਯੁੱਧਬੰਦੀ ਸਿੱਧੇ ਲਫ਼ਜ਼ਾਂ ਵਿੱਚ ਸਬੰਧਤ ਧਿਰਾਂ ਵੱਲੋਂ ਪੱਕੇ ਤੌਰ ਤੇ ਜਾਂ ਕਿਸੇ ਨਿਸ਼ਚਿਤ ਸਮੇਂ ਤੱਕ ਇੱਕ ਦੂਜੇ 'ਤੇ ਹਮਲਾ ਨਾ ਕਰਨ ਦਾ ਐਲਾਨ ਹੁੰਦਾ ਹੈ।

ਇਜ਼ਰਾਈਲ ਦੀ ਆਇਰਨ ਡੋਮ ਰੱਖਿਆ ਪ੍ਰਣਾਲੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਇਜ਼ਰਾਈਲ ਦੀ ਆਇਰਨ ਡੋਮ ਰੱਖਿਆ ਪ੍ਰਣਾਲੀ ਹਮਲਾਵਰ ਰਾਕਟਾਂ ਦਾ ਪਤਾ ਲਾ ਸਕਦੀ ਹੈ

ਫਿਰ ਵੀ ਜੰਗ ਮੁੜ ਤੋਂ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਬਣੀ ਰਹਿੰਦੀ ਹੈ। ਖ਼ਾਸ ਕਰਕੇ ਇਜ਼ਰਾਈਲ ਅਤੇ ਫ਼ਲਸਤੀਨ ਦੇ ਮਾਮਲੇ ਵਿੱਚ ਅਜਿਹਾ ਕਈ ਵਾਰ ਹੋ ਚੁੱਕਿਆ ਹੈ।

ਦੋਵਾਂ ਪੱਖਾਂ ਨੇ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਤੜਕੇ ਦੋ ਵਜੇ ( ਵੀਰਵਾਰ ਰਾਤ 11 ਵਜੇ, ਵਿਸ਼ਵੀ ਔਸਤ ਸਮੇਂ ਮੁਤਾਬਕ) ਯੁੱਧਬੰਗਦੀ ਲਈ ਸਹਿਮਤੀ ਹੋਈ।

ਖ਼ਬਰਾਂ ਹਨ ਕਿ ਸਮਾਂ ਆਉਣ ਤੋਂ ਪਹਿਲਾਂ ਇਜ਼ਰਾਈਲ ਨੇ ਗਾਜ਼ਾ 'ਤੇ ਹਵਾਈ ਹਮਲੇ ਕੀਤੇ ਅਤੇ ਹਮਾਸ ਨੇ ਇਜ਼ਰਾਈਲ ਵੱਲ ਭਰਵੇਂ ਹਮਲੇ ਕੀਤੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਯੁੱਧਬੰਦੀ ਦੀਆਂ ਸ਼ਰਤਾਂ

ਯੁੱਧਬੰਦੀ ਅਤੇ ਪਰਦੇ ਪਿੱਛੇ ਹੋਈ ਗੱਲਬਾਤ ਦੇ ਬਹੁਤ ਥੋੜ੍ਹੇ ਵੇਰਵੇ ਜਨਤਕ ਕੀਤੇ ਗਏ ਹਨ।

ਇਸ ਵਿੱਚ ਖੇਤਰੀ ਤਾਕਤਾਂ ਮਿਸਰ ਅਤੇ ਕਤਰ ਤੋਂ ਇਲਾਵਾ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦੀ ਵੀ ਭੂਮਿਕਾ ਰਹੀ ਹੈ।

ਫ਼ਲਸਤੀਨੀ ਬੱਚੇ ਗਾਜ਼ਾ ਵਿੱਚ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਯੁੱਧਬੰਦੀ ਹੋਣ ਤੋਂ ਬਾਅਦ ਫ਼ਲਸਤੀਨੀ ਬੱਚੇ ਆਪਣੇ ਗਾਜ਼ਾ ਵਿੱਚ ਘਰਾਂ ਨੂੰ ਪਰਤਣ ਲੱਗੇ ਹਨ

ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਇਜ਼ਰਾਈਲ ਇੱਕ "ਆਪਸੀ ਅਤੇ ਬੇਸ਼ਰਤ ਯੁੱਧਬੰਦੀ" ਲਈ ਸਹਿਮਤ ਹੋਇਆ ਹੈ।

ਹਮਾਸ ਆਗੂ ਨੇ ਬੀਬੀਸੀ ਨੂੰ ਗਾਜ਼ਾ ਵਿਖੇ ਦੱਸਿਆ ਕਿ ਇਜ਼ਰਾਈਲ ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਤੋਂ ਅਤੇ ਸ਼ੇਖ਼ ਜਰਾਹ "ਆਪਣੇ ਹੱਥ ਚੁੱਕਣ" ਲਈ ਤਿਆਰ ਹੋਇਆ ਹੈ। ਯੇਰੂਸ਼ਲਮ, ਇਸਲਾਮ ਦੇ ਪਵਿੱਤਰ ਸ਼ਹਿਰਾਂ ਵਿੱਚੋਂ ਇੱਕ ਹੈ, ਜਦਕਿ ਸ਼ੇਖ਼ ਜਰਾਹ ਵਿੱਚ ਫ਼ਲਸਤੀਨੀ ਨਾਗਰਿਕਾਂ ਨੂੰ ਘਰਾਂ ਵਿੱਚੋਂ ਕੱਢਣ ਦੀਆਂ ਕੋਸ਼ਿਸ਼ਾਂ ਹੋਈਆਂ ਸਨ।

ਹਾਲਾਂਕਿ ਇਜ਼ਰਾਈਲ ਨੇ ਇਸ ਤੋਂ ਇਨਕਾਰ ਕੀਤਾ ਹੈ।

ਦੋਵਾਂ ਪੱਖਾਂ ਦਰਮਿਆਨ ਇਸ ਮਹੀਨੇ ਸ਼ੁਰੂ ਹੋਈ ਹਿੰਸਾ ਦੇ ਇਹੀ ਕੇਂਦਰੀ ਮੁੱਦੇ ਸਨ।

ਵੀਡੀਓ ਕੈਪਸ਼ਨ, ਇਜ਼ਰਾਈਲ ਨੂੰ ਚੁਣੌਤੀ ਦੇਣ ਵਾਲਾ ਹਮਾਸ ਕਿੰਨਾ ਤਾਕਤਵਰ ਹੈ?

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਮਿਨ ਨੇਤਿਨਯਾਹੂ ਨੇ ਕਿਹਾ ਹੈ ਕਿ ਗਾਜ਼ਾ ਉੱਪਰ ਇਜ਼ਰਾਈਲੀ ਹਵਾਈ ਹਮਲੇ ਇੱਕ "ਬੇਮਿਸਾਲ ਸਫ਼ਲਤਾ" ਰਹੇ ਹਨ, ਜਿਨ੍ਹਾਂ ਨੇ ਹਮਾਸ ਨਾਲ ਲੜਾਈ ਵਿੱਚ "ਪਾਸਾ ਪਲਟ" ਕੇ ਰੱਖ ਦਿੱਤਾ।

ਰਿਪੋਰਟਾਂ ਹਨ ਕਿ ਇਜ਼ਰਾਈਲ ਨੇ ਮਨੁੱਖੀ ਮਦਦ ਗਾਜ਼ਾ ਵਿੱਚ ਪਹੁੰਚ ਸਕੇ ਇਸ ਲਈ ਇੱਕ ਲਾਂਘਾ ਖੋਲ੍ਹ ਦਿੱਤਾ ਹੈ।

ਇਜ਼ਰਾਈਲ ਵਿੱਚ ਲੋਕਾਂ ਦੇ ਘੁੰਮਣ-ਫਿਰਨ 'ਤੇ ਲਾਈਆਂ ਰੋਕਾਂ ਵਿੱਚੋਂ ਜ਼ਿਆਦਾਤਰ ਹਟਾ ਲਈਆਂ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਉਡਾਣਾਂ ਵੀ ਮੁੜ ਤੋਂ ਸ਼ੁਰੂ ਹੋ ਜਾਣਗੀਆਂ।

ਅਸ਼ਕੇਲੋਨ ਵਿੱਚ ਹਮਾਸ ਦੇ ਰਾਕੇਟ ਵੱਲੋਂ ਨੁਕਸਾਨੇ ਗਏ ਇੱਕ ਘਰ ਦੇ ਬਾਹਰ ਇਜ਼ਰਾਈਲੀ ਬਚਾਅ ਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਸ਼ਕੇਲੋਨ ਵਿੱਚ ਹਮਾਸ ਦੇ ਰਾਕੇਟ ਵੱਲੋਂ ਨੁਕਸਾਨੇ ਗਏ ਇੱਕ ਘਰ ਦੇ ਬਾਹਰ ਇਜ਼ਰਾਈਲੀ ਬਚਾਅ ਦਲ

ਯੁੱਧਬੰਦੀ ਕਿੰਨੀ ਦੇਰ ਚੱਲ ਸਕੇਗੀ?

ਇਸ ਯੁੱਧਬੰਦੀ ਦੀ ਕੋਈ ਮਿਆਦ ਤੈਅ ਨਹੀਂ ਕੀਤੀ ਗਈ ਹੈ। ਹਾਲਾਂਕਿ ਕੌਮਾਂਤਰੀ ਆਗੂਆਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਇਹ ਸਦਾ ਲਈ ਜਾਰੀ ਰਹੇਗੀ।

ਮਿਸਰ ਨੇ ਕਿਹਾ ਹੈ ਕਿ ਉਹ ਯੁੱਧਬੰਦੀ ਦੀ ਨਜ਼ਰਸਾਨੀ ਕਰਨ ਲਈ ਦੋ ਵਫ਼ਦ ਭੇਜੇਗਾ, ਇੱਕ ਗਾਜ਼ਾ ਵਿੱਚ ਅਤੇ ਦੂਜਾ ਤੈਲ-ਅਵੀਵ ਵਿੱਚ। ਰਿਪੋਰਟਾਂ ਮੁਤਾਬਕ ਇਹ ਵਫ਼ਦ ਸਦੀਵੀ ਸ਼ਾਂਤੀ ਦੀ ਬਹਾਲੀ ਦੇ ਰਾਹ ਖੋਜਣਗੇ।

ਅਮਰੀਕੀ ਰਾਸ਼ਟਰਪਤੀ ਜੋਅ ਬਾਅਇਡਨ ਨੇ ਇਸ ਯੁੱਧਬੰਦੀ ਨੂੰ ਤੱਰਕੀ ਦਾ ਇੱਕ "ਅਸਲੀ ਮੌਕਾ" ਦੱਸਿਆ ਹੈ।

ਯੂਰਪੀ ਯੂਨੀਅਨ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ,"ਅਸੀਂ ਮਿਸਰ, ਸੰਯੁਕਤ ਰਾਸ਼ਟਰ ਅਤੇ ਅਮਰੀਕਾ ਦੀ ਇਸ (ਯੁੱਧਬੰਦੀ) ਨੂੰ ਨੇਪਰੇ ਚਾੜਨ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਸ਼ਲਾਘਾ ਕਰਦੇ ਹਾਂ।"

ਚੀਨ ਨੇ ਕਿਹਾ ਹੈ ਕਿ ਉਸ ਨੂੰ ਉਮੀਦ ਸੀ ਕਿ ਦੋਵੇਂ ਧਿਰਾਂ ਇਮਾਨਦਾਰੀ ਨਾਲ ਯੁੱਧਬੰਦੀ ਨੂੰ ਅਮਲ ਵਿੱਚ ਲਿਆਉਣਗੀਆਂ।

ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵੀ ਯੁੱਧਬੰਦੀ ਦਾ ਸਵਾਗਤ ਕੀਤਾ ਹੈ ਪਰ ਕਿਹਾ ਹੈ ਕਿ ਹੁਣ ਦੋਵਾਂ ਧਿਰਾਂ ਨੂੰ ਇਸ ਤਣਾਅ ਦਾ ਕੋਈ "ਹੰਢਣਸਾਰ ਹੱਲ" ਲੱਭਣਾ ਚਾਹੀਦਾ ਹੈ।

ਇਜ਼ਰਾਈਲ ਅਤੇ ਗਾਜ਼ਾ ਪੱਟੀ ਦਾ ਨਕਸ਼ਾ
ਤਸਵੀਰ ਕੈਪਸ਼ਨ, ਇਜ਼ਰਾਈਲ ਅਤੇ ਗਾਜ਼ਾ ਪੱਟੀ ਦਾ ਨਕਸ਼ਾ

ਹਾਲਾਂਕਿ ਇਸ ਯੁੱਧਬੰਦੀ ਵਿੱਚ ਇਜ਼ਰਾਈਲ ਅਤੇ ਫ਼ਲਸਤੀਨ ਦਰਮਿਆਨ ਪੁਆੜੇ ਦੀਆਂ ਜੜ੍ਹਾਂ ਬਣੇ ਕਿਸੇ ਵੀ ਮੁੱਦੇ ਨੂੰ ਨਹੀਂ ਛੋਹਿਆ ਗਿਆ ਹੈ ਅਤੇ ਉਹ ਜਿਉਂ ਦੇ ਤਿਉਂ ਕਾਇਮ ਹਨ।

ਦੋਵਾਂ ਧਿਰਾਂ ਨੇ ਅਤੀਤ ਵਿੱਚ ਵੀ ਇਨ੍ਹਾਂ ਮਸਲਿਆਂ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਪਰ ਸਪੱਸ਼ਟ ਹੈ ਕਿ ਸਫ਼ਲਤਾ ਨਹੀਂ ਮਿਲ ਸਕੀ।

ਇਸ ਵਿੱਚ ਯੈਰੂਸ਼ਲਮ ਦਾ ਭਵਿੱਖ, ਕਬਜ਼ੇ ਵਾਲੇ ਵੈਸਟ ਬੈਂਕ ਵਿੱਚ ਯਹੂਦੀ ਬਸਤੀਆਂ ਦਾ ਭਵਿੱਖ, ਫ਼ਲਸਤੀਨੀ ਰਫਿਊਜੀਆਂ ਦਾ ਮਸਲਾ ਅਤੇ ਇਹ ਕਿ ਕੀ ਫ਼ਲਸਤੀਨੀ ਦੇਸ਼ ਬਣਾਇਆ ਜਾਵੇ ਵਰਗੇ ਮਸਲੇ ਸ਼ਾਮਲ ਹਨ।

ਪਿਛਲੀਆਂ ਯੁੱਧਬੰਦੀਆਂ ਦਾ ਕੀ ਬਣਿਆ?

ਸਾਲ 2014 ਦੇ ਤਣਾਅ ਦੌਰਾਨ, ਜਦੋਂ ਇਜ਼ਾਰਾਈਲ ਦੀ ਥਲ ਸੈਨਾ ਗਾਜ਼ਾ ਵਿੱਚ ਵੜ ਗਈ ਸੀ, ਉਸ ਸਮੇਂ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਹੀ ਯੁੱਧਬੰਦੀ ਹੋ ਸਕੀ ਸੀ।

ਸਾਲ 2008 ਵਿੱਚ ਮਿਸਰ ਨੇ ਇੱਸ ਯੁੱਧਬੰਦੀ ਵਿੱਚ ਵਿਚੋਲਗੀ ਕੀਤੀ ਜਿਸ ਨੂੰ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਇਜ਼ਰਾਈਲ ਵੱਲੋਂ ਗਾਜ਼ਾ ਉੱਪਰ ਵੱਡੇ ਜ਼ਮੀਨੀ ਹਮਲੇ ਨਾਲ ਭੰਗ ਕਰ ਦਿੱਤਾ ਗਿਆ।

ਇਸੇ ਸਮੇਂ ਦੇ ਆਸਪਾਸ, ਇਜ਼ਰਾਈਲੀ ਰੱਖਿਆ ਮੰਤਰੀ ਬੈਨੀ ਗੈਨਜ਼ ਨੇ ਚੇਤਾਵਨੀ ਦਿੱਤੀ ਸੀ ਕਿ ਇਸ ਤੋਂ ਬਾਅਦ ਇਜ਼ਰਾਈਲ ਅਤੇ ਹਮਾਸ ਵਿਚਕਾਰ ਅੱਗੇ ਕੀ ਹੋਵੇਗਾ ਇਹ "ਜ਼ਮੀਨੀ ਸੱਚਾਈ ਹੀ ਤੈਅ ਕਰੇਗੀ"।

ਉਨ੍ਹਾਂ ਨੇ ਅੱਗੇ ਕਿਹਾ ਸੀ ਕਿ ਇਜ਼ਰਾਈਲੀ ਫ਼ੌਜਾਂ ਇਜ਼ਰਾਈਲੀ ਨਾਗਰਿਕਾਂ ਦੀ ਰਾਖੀ ਲਈ ਆਪਣੀ ਮੁਸਤੈਦੀ ਬਰਕਰਾਰ ਰੱਖਣਗੀਆਂ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)