ਕੋਰੋਨਾਵਾਇਰਸ: ਕੀ ਭਾਰਤ ਨੂੰ ਦੁਨੀਆਂ ਭਰ ਤੋਂ ਮਿਲ ਰਹੀ ਐਮਰਜੈਂਸੀ ਰਾਹਤ ਲੋੜਵੰਦਾਂ ਤੱਕ ਪਹੁੰਚ ਵੀ ਰਹੀ ਹੈ

ਭਾਰਤ ਕੋਵਿਡ ਸਹਾਇਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਵੇਂ ਜਿਵੇਂ ਦੇਸ਼ ਭਰ ਵਿੱਚ ਕੇਸ ਰਿਕਾਰਡ ਪੱਧਰ 'ਤੇ ਪਹੁੰਚ ਰਹੇ ਹਨ - ਬਹੁਤ ਜ਼ਿਆਦਾ ਲੋੜਵੰਦਾਂ ਨੂੰ ਸਹਾਇਤਾ ਸਪਲਾਈ ਕਰਨ ਵਿੱਚ ਦੇਰੀ ਬਾਰੇ ਵੀ ਚਿੰਤਾਵਾਂ ਵਧ ਰਹੀਆਂ ਹਨ
    • ਲੇਖਕ, ਜੈਕ ਹੰਟਰ
    • ਰੋਲ, ਬੀਬੀਸੀ ਨਿਊਜ਼

ਪਿਛਲੇ ਮਹੀਨੇ ਜਿਵੇਂ ਹੀ ਭਾਰਤ ਦਾ ਵਿਨਾਸ਼ਕਾਰੀ ਕੋਵਿਡ-19 ਦਾ ਸੰਕਟ ਵਧਿਆ, ਦੁਨੀਆ ਭਰ ਦੇ ਦੇਸ਼ਾਂ ਨੇ ਇਸ ਨੂੰ ਰੋਕਣ ਲਈ ਐਮਰਜੈਂਸੀ ਮੈਡੀਕਲ ਸਪਲਾਈ ਭੇਜਣੀ ਸ਼ੁਰੂ ਕਰ ਦਿੱਤੀ।

ਪਿਛਲੇ ਹਫਤੇ ਦੀ ਸ਼ੁਰੂਆਤ ਵਿੱਚ ਯੂਕੇ ਅਤੇ ਅਮਰੀਕਾ ਸਮੇਤ ਹੋਰ ਦੇਸ਼ ਜਹਾਜ਼ ਭਰ ਕੇ ਵੈਂਟੀਲੇਟਰਾਂ, ਦਵਾਈਆਂ ਅਤੇ ਆਕਸੀਜਨ ਉਪਕਰਣ ਭਾਰਤ ਵਿੱਚ ਭੇਜਣ ਲੱਗ ਪਏ ਸਨ। ਐਤਵਾਰ ਤੱਕ 25 ਉਡਾਣਾਂ ਵਿੱਚ ਲਗਭਗ 300 ਟਨ ਦੀ ਸਪਲਾਈ ਇਕੱਲੇ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚ ਗਈ ਸੀ।

ਪਰ - ਜਿਵੇਂ ਜਿਵੇਂ ਦੇਸ਼ ਭਰ ਵਿੱਚ ਕੇਸ ਰਿਕਾਰਡ ਪੱਧਰ 'ਤੇ ਪਹੁੰਚ ਰਹੇ ਹਨ - ਬਹੁਤ ਜ਼ਿਆਦਾ ਲੋੜਵੰਦਾਂ ਨੂੰ ਸਹਾਇਤਾ ਸਪਲਾਈ ਕਰਨ ਵਿੱਚ ਦੇਰੀ ਬਾਰੇ ਵੀ ਚਿੰਤਾਵਾਂ ਵਧ ਰਹੀਆਂ ਹਨ।

ਇਹ ਵੀ ਪੜ੍ਹੋ

ਕਈ ਦਿਨਾਂ ਤੋਂ ਬਹੁਤ ਸਾਰੀ ਮੈਡੀਕਲ ਸਮੱਗਰੀ ਹਵਾਈ ਅੱਡਿਆਂ 'ਤੇ ਰੁਕੀ ਰਹੀ ਕਿਉਂਕਿ ਹਸਪਤਾਲਾਂ ਨੇ ਵਧੇਰੇ ਸਹਾਇਤਾ ਦੀ ਮੰਗ ਕੀਤੀ ਹੈ। ਸੂਬਾ ਅਧਿਕਾਰੀਆਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਐਮਰਜੈਂਸੀ ਸਹਾਇਤਾ ਦੀ ਪਹਿਲੀ ਖੇਪ ਦੇ ਪਹੁੰਚਣ ਤੋਂ ਇਕ ਹਫ਼ਤੇ ਤੋਂ ਬਾਅਦ ਸੋਮਵਾਰ ਦੀ ਸ਼ਾਮ ਤੱਕ ਸਪਲਾਈ ਦੀ ਵੰਡ ਜਾਰੀ ਨਹੀਂ ਹੋਈ ਸੀ।

ਭਾਰਤ ਸਰਕਾਰ ਨੇ ਇਸ ਗੱਲ ਦਾ ਜ਼ੋਰਦਾਰ ਖੰਡਨ ਕੀਤਾ ਕਿ ਇੱਥੇ ਇਸ ਸਬੰਧੀ ਦੇਰੀ ਹੋ ਰਹੀ ਹੈ। ਮੰਗਲਵਾਰ ਸ਼ਾਮ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਪਲਾਈ ਵੰਡਣ ਲਈ ਇੱਕ ਸੁਚਾਰੂ ਅਤੇ ਯੋਜਨਾਬੱਧ ਤੰਤਰ ਲਾਗੂ ਕੀਤਾ ਹੈ। ਸਿਹਤ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਹੈ ਕਿ ਉਹ 24x7 ਫਾਸਟ ਫਰੈਕ ਕਰਨ ਅਤੇ ਸਾਮਾਨ ਨੂੰ ਕਲੀਅਰ ਕਰਨ ਲਈ ਕੰਮ ਕਰ ਰਿਹਾ ਹੈ।

ਕੋਰੋਨਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਨੀਦਰਲੈਂਡ ਤੋਂ ਪਹੁੰਚੀ ਮੈਡੀਕਲ ਸਮੱਗਰੀ

ਪਰ ਜ਼ਮੀਨੀ ਪੱਧਰ 'ਤੇ ਭਾਰਤ ਦੇ ਕੁਝ ਸਭ ਤੋਂ ਪ੍ਰਭਾਵਿਤ ਰਾਜਾਂ ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਜੇ ਵੀ ਕੋਈ ਸਪਲਾਈ ਨਹੀਂ ਮਿਲੀ ਹੈ।

ਕੇਰਲ ਦੇ ਸਿਹਤ ਸਕੱਤਰ ਡਾ. ਰਾਜਨ ਖੋਬਰਾਗੜੇ ਨੇ ਬੀਬੀਸੀ ਨੂੰ ਦੱਸਿਆ ਕਿ ਕੇਰਲ ਜਿਸ ਵਿੱਚ ਇਸ ਹਫ਼ਤੇ ਦੇ ਸ਼ੁਰੂ ਵਿੱਚ 37,190 ਨਵੇਂ ਕੋਵਿਡ ਕੇਸ ਦਰਜ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਬੁੱਧਵਾਰ ਸ਼ਾਮ ਤੱਕ ਕੋਈ ਸਹਾਇਤਾ ਨਹੀਂ ਮਿਲੀ ਸੀ।

ਕੇਰਲ ਦੇ ਮੁੱਖ ਮੰਤਰੀ, ਪਿਨਾਰਈ ਵਿਜਯਨ ਨੇ ਵੱਖਰੇ ਤੌਰ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਰਲ ਨੂੰ ਦੇਸ਼ ਵਿੱਚ ਬਹੁਤ ਜ਼ਿਆਦਾ ਲੋੜੀਂਦੀ ਆਕਸੀਜਨ ਇੰਪੋਰਟ "ਤੁਰੰਤ" ਭੇਜਣ ਲਈ ਕਿਹਾ ਹੈ।

ਵਿਜਯਨ ਨੇ ਬੁੱਧਵਾਰ ਨੂੰ ਮੋਦੀ ਨੂੰ ਇੱਕ ਖੁੱਲ੍ਹੇ ਪੱਤਰ ਵਿੱਚ ਕਿਹਾ ਕਿ ਕੇਰਲ ਦੇਸ਼ ਵਿੱਚ ਸਭ ਤੋਂ ਵੱਧ ਐਕਟਿਵ ਕੇਸਾਂ ਵਾਲੇ ਰਾਜਾਂ ਵਿੱਚੋਂ ਇੱਕ ਹੈ ਇਸ ਤੱਥ ਨੂੰ ਧਿਆਨ ਵਿੱਚ ਰੱਖਦਿਆਂ "ਕੇਰਲਾ ਨੂੰ ਪਹਿਲ ਦੇ ਆਧਾਰ' 'ਤੇ ਉਪਕਰਨ ਅਲਾਟ ਕੀਤੇ ਜਾਣ।

ਭਾਰਤ ਕੋਵਿਡ ਸਹਾਇਤਾ

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਕਈ ਦਿਨਾਂ ਤੋਂ ਬਹੁਤ ਸਾਰਾ ਮਾਲ ਹਵਾਈ ਅੱਡਿਆਂ 'ਤੇ ਰੁਕਿਆ ਰਿਹਾ ਕਿਉਂਕਿ ਹਸਪਤਾਲਾਂ ਨੇ ਵਧੇਰੇ ਸਹਾਇਤਾ ਦੀ ਮੰਗ ਕੀਤੀ ਹੈ

'ਇਹ ਜਾ ਕਿੱਥੇ ਰਿਹਾ ਹੈ?'

ਕੁਝ ਸਿਹਤ ਸੰਭਾਲ ਅਧਿਕਾਰੀ ਦਾਅਵਾ ਕਰਦੇ ਹਨ ਕਿ ਕੇਂਦਰ ਸਰਕਾਰ ਵੱਲੋਂ ਇਸ ਬਾਰੇ ਕੋਈ ਗੱਲਬਾਤ ਨਹੀਂ ਹੋਈ ਕਿ ਉਹ ਸਪਲਾਈ ਕਿਵੇਂ ਅਤੇ ਕਦੋਂ ਪ੍ਰਾਪਤ ਕਰਨਗੇ।

ਦੇਸ਼ ਦੀ ਸਭ ਤੋਂ ਵੱਡੀ ਪ੍ਰਾਈਵੇਟ ਹਸਪਤਾਲਾਂ ਦੀ ਨੁਮਾਇੰਦਗੀ ਕਰਨ ਵਾਲੇ ਹੈਲਥਕੇਅਰ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਡਾ. ਹਰਸ਼ ਮਹਾਜਨ ਨੇ ਕਿਹਾ, "ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਨੂੰ ਕਿੱਥੇ ਵੰਡਿਆ ਜਾ ਰਿਹਾ ਹੈ ।

"ਅਜਿਹਾ ਲੱਗਦਾ ਹੈ ਕਿ ਲੋਕ ਨਹੀਂ ਜਾਣਦੇ - ਮੈਂ ਦੋ ਜਾਂ ਤਿੰਨ ਥਾਵਾਂ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਮੈਂ ਪਤਾ ਲਗਾਉਣ ਵਿੱਚ ਅਸਮਰੱਥ ਰਿਹਾ।"

ਇਸ ਬਿਪਤਾ ਦੀ ਘੜੀ ਵਿੱਚ ਕਾਰਜਾਂ ਵਿੱਚ ਸ਼ਾਮਲ ਕੁਝ ਗੈਰ-ਸਰਕਾਰੀ ਸਮੂਹ ਇਹ ਵੀ ਕਹਿੰਦੇ ਹਨ ਕਿ ਉਹ ਜਾਣਕਾਰੀ ਦੀ ਸਪੱਸ਼ਟ ਘਾਟ ਕਾਰਨ ਨਿਰਾਸ਼ ਹਨ।

ਆਕਸਫੈਮ ਇੰਡੀਆ ਦੇ ਪ੍ਰੋਗਰਾਮ ਅਤੇ ਐਡਵੋਕੇਸੀ ਦੇ ਨਿਰਦੇਸ਼ਕ ਪੰਕਜ ਆਨੰਦ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਇਹ ਪਤਾ ਹੋਵੇਗਾ ਕਿ ਸਹਾਇਤਾ ਕਿੱਥੇ ਜਾ ਰਹੀ ਹੈ। ਕਿਸੇ ਵੀ ਵੈੱਬਸਾਈਟ 'ਤੇ ਕੋਈ ਟ੍ਰੈਕਰ ਨਹੀਂ ਹੈ ਜੋ ਤੁਹਾਨੂੰ ਇਸ ਬਾਰੇ ਜਵਾਬ ਦੇ ਸਕਦਾ ਹੈ।"

ਰਾਹਤ ਵੰਡ ਦੇ ਯਤਨਾਂ ਬਾਰੇ ਜਾਣਕਾਰੀ ਦੀ ਕਥਿਤ ਅਣਹੋਂਦ ਵਿਦੇਸ਼ੀ ਦਾਨੀ ਦੇਸ਼ਾਂ ਵਿੱਚ ਵੀ ਕਈ ਸਵਾਲ ਖੜ੍ਹੇ ਕਰ ਰਹੀ ਹੈ ਕਿ ਆਖਿਰ ਇਹ ਸਹਾਇਤਾ ਕਿੱਥੇ ਜਾ ਰਹੀ ਹੈ।

ਸ਼ੁੱਕਰਵਾਰ ਨੂੰ ਇਹ ਮੁੱਦਾ ਇੱਕ ਅਮਰੀਕੀ ਵਿਦੇਸ਼ ਵਿਭਾਗ ਦੀ ਬ੍ਰੀਫਿੰਗ ਵਿੱਚ ਉਠਾਇਆ ਗਿਆ, ਜਦੋਂ ਇੱਕ ਰਿਪੋਰਟਰ ਨੇ ਭਾਰਤ ਨੂੰ ਭੇਜੇ ਜਾਣ ਵਾਲੇ "ਅਮਰੀਕਾ ਦੇ ਟੈਕਸਦਾਤਾਵਾਂ ਦੇ ਪੈਸੇ ਦੀ ਜਵਾਬਦੇਹੀ" ਦੀ ਮੰਗ ਕੀਤੀ ਅਤੇ ਪੁੱਛਿਆ ਕਿ ਕੀ ਅਮਰੀਕੀ ਸਰਕਾਰ ਸਹਾਇਤਾ ਕਿੱਥੇ ਦਿੱਤੀ ਜਾ ਰਹੀ ਹੈ, 'ਤੇ ਨਜ਼ਰ ਰੱਖ ਰਹੀ ਹੈ।

ਕੋਰੋਨਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪੋਲੈਂਡ ਤੋਂ ਪਹੁੰਚੇ 100 ਆਕਸੀਜਨ ਕੰਸਨਟਰੇਟਰ

ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਇਸ ਦੇ ਜਵਾਬ ਵਿੱਚ ਕਿਹਾ, "ਨਿਸਚਿੰਤ ਰਹੋ ਕਿ ਸੰਯੁਕਤ ਰਾਜ ਅਮਰੀਕਾ ਇਹ ਸੁਨਿਸ਼ਚਿਤ ਕਰਨ ਲਈ ਵਚਨਬੱਧ ਹੈ ਕਿ ਇਸ ਸੰਕਟ ਵਿੱਚ ਭਾਰਤ ਵਿੱਚ ਸਾਡੇ ਭਾਈਵਾਲ ਇਸ ਦਾ ਧਿਆਨ ਰੱਖਣ ਲਈ ਵਚਨਬੱਧ ਹਨ।"

ਬੀਬੀਸੀ ਨੇ ਯੂਕੇ ਦੇ ਵਿਦੇਸ਼ੀ, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ ਨੂੰ ਪੁੱਛਿਆ ਕਿ ਕੀ ਉਸ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਹੈ ਕਿ ਦੇਸ਼ ਵੱਲੋਂ ਕੀਤੀ ਗਈ ਸਹਾਇਤਾ - ਜਿਸ ਵਿੱਚ ਇਸ ਵੱਲੋਂ 1000 ਤੋਂ ਵੱਧ ਵੈਂਟੀਲੇਟਰਾਂ ਦਾ ਜਹਾਜ਼ ਭੇਜਿਆ ਗਿਆ ਹੈ, ਉਸ ਨੂੰ ਕਿੱਥੇ ਵੰਡਿਆ ਗਿਆ ਹੈ।

ਇਸ ਦੇ ਜਵਾਬ ਵਿਚ ਐੱਫ.ਸੀ.ਡੀ.ਓ ਨੇ ਕਿਹਾ, "ਬ੍ਰਿਟੇਨ ਇੰਡੀਅਨ ਰੈੱਡ ਕਰਾਸ ਅਤੇ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਯੂਕੇ ਤੋਂ ਭੇਜੇ ਗਏ ਡਾਕਟਰੀ ਉਪਕਰਣਾਂ ਦੀ ਸੰਭਵ ਵਰਤੋਂ ਹੋਵੇ।"

"ਯੂਕੇ ਦੁਆਰਾ ਮੁਹੱਈਆ ਕਰਵਾਈ ਗਈ ਸਹਾਇਤਾ ਦੀਆਂ ਵਿਤਰਣ ਪ੍ਰਕਿਰਿਆਵਾਂ ਅਤੇ ਇਸ ਨੂੰ ਕਿੱਥੇ ਦਿੱਤਾ ਜਾਏਗਾ, ਇਹ ਭਾਰਤ ਸਰਕਾਰ ਦਾ ਮਾਮਲਾ ਹੈ।"

ਭਾਰਤ ਕੋਵਿਡ ਸਹਾਇਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਮੀਨੀ ਪੱਧਰ 'ਤੇ ਭਾਰਤ ਦੇ ਕੁਝ ਸਭ ਤੋਂ ਪ੍ਰਭਾਵਿਤ ਰਾਜਾਂ ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਜੇ ਵੀ ਕੋਈ ਸਪਲਾਈ ਨਹੀਂ ਮਿਲੀ ਹੈ

ਭਾਰਤ ਦੇ ਵਿਰੋਧੀ ਸਿਆਸਤਦਾਨਾਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਰਾਹਤ ਕਾਰਜ ਕਿਸ ਤਰ੍ਹਾਂ ਚੱਲ ਰਹੇ ਹਨ, ਇਸ ਬਾਰੇ ਵਧੇਰੇ ਜਾਣਕਾਰੀ ਜਾਰੀ ਕੀਤੀ ਜਾਵੇ। ਵਿਰੋਧੀ ਪਾਰਟੀ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ। "ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਅਤੇ ਮੰਗ ਕਰਦੇ ਹਾਂ …ਇਸ ਨੂੰ ਹਰ ਭਾਰਤੀ ਨਾਲ ਸਾਂਝਾ ਕਰੋ: ਇਹ ਸਹਾਇਤਾ ਕਿੱਥੋਂ ਆਈ ਹੈ, ਅਤੇ ਕਿੱਥੇ ਜਾ ਰਹੀ ਹੈ?" 'ਤੁਸੀਂ ਇਸ ਲਈ ਲੋਕਾਂ ਦੇ ਰਿਣੀ ਹੋ।"

'ਸੁਚਾਰੂ ਵੰਡ'

ਸਿਹਤ ਮੰਤਰਾਲੇ ਅਨੁਸਾਰ, ਭਾਰਤ ਸਰਕਾਰ ਨੂੰ ਰਾਜਾਂ ਵਿੱਚ ਸਪਲਾਈ ਵੰਡਣ ਲਈ ਇੱਕ "ਸੁਚਾਰੂ ਤੰਤਰ" ਤਿਆਰ ਕਰਨ ਵਿੱਚ ਸੱਤ ਦਿਨ ਲੱਗ ਗਏ।

ਇਸ ਨੇ 26 ਅਪ੍ਰੈਲ ਨੂੰ ਯੋਜਨਾ 'ਤੇ ਕੰਮ ਸ਼ੁਰੂ ਕੀਤਾ, ਅਤੇ ਆਪਣੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ - ਸਹਾਇਤਾ ਨੂੰ ਕਿਵੇਂ ਵੰਡਣਾ ਹੈ ਬਾਰੇ ਦਿਸ਼ਾ ਨਿਰਦੇਸ਼ - 2 ਮਈ ਨੂੰ ਇਸ ਨੇ ਇੱਕ ਪ੍ਰੈੱਸ ਬਿਆਨ ਵਿੱਚ ਇਹ ਕਿਹਾ, ਪਰ ਇਹ ਨਹੀਂ ਦੱਸਿਆ ਗਿਆ ਕਿ ਸਹਾਇਤਾ ਵੰਡ ਕਦੋਂ ਸ਼ੁਰੂ ਹੋਈ।

ਇੱਥੋਂ ਤੱਕ ਕਿ ਜਦੋਂ ਭਾਰਤ ਵਿੱਚ ਜਹਾਜ਼ ਸਹਾਇਤਾ ਲੈ ਕੇ ਆਉਂਦੇ ਹਨ ਤਾਂ ਵੰਡ ਦੀ ਪ੍ਰਕਿਰਿਆ ਗੁੰਝਲਦਾਰ ਹੁੰਦੀ ਹੈ - ਵੱਖ-ਵੱਖ ਪੜਾਵਾਂ, ਮੰਤਰਾਲਿਆਂ ਅਤੇ ਬਾਹਰਲੀਆਂ ਏਜੰਸੀਆਂ ਇਸ ਵਿੱਚ ਸ਼ਾਮਲ ਹਨ।

ਸਰਕਾਰ ਦੇ ਬਿਆਨ ਅਨੁਸਾਰ ਰਾਹਤ ਸਮੱਗਰੀ ਵਾਲੇ ਜਹਾਜ਼ਾਂ ਦੇ ਪਹੁੰਚਣ ਤੋਂ ਬਾਅਦ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੁਆਰਾ ਸਹਾਇਤਾ ਪ੍ਰਾਪਤ ਕੀਤੀ ਜਾਂਦੀ ਹੈ, ਜੋ ਇਸ ਨੂੰ ਸੀਮਾ ਕਰ ਰਾਹੀਂ ਲੈਣ ਲਈ ਜ਼ਿੰਮੇਵਾਰ ਹੈ। ਇਸ ਤੋਂ ਬਾਅਦ ਜਹਾਜ਼ਾਂ ਨੂੰ ਇਕ ਹੋਰ ਏਜੰਸੀ ਐੱਚਐੱਲਐੱਲ ਲਾਈਫਕੇਅਰ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ, ਜੋ ਸਾਮਾਨ ਸੰਭਾਲਦੀ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਦੇਸ਼ ਭਰ ਵਿੱਚ ਪਹੁੰਚਾਉਂਦੀ ਹੈ। ਸਰਕਾਰ ਸਵੀਕਾਰ ਕਰਦੀ ਹੈ ਕਿ ਕਿਉਂਕਿ ਸਪਲਾਈ ਵੱਖ ਵੱਖ ਰੂਪਾਂ ਵਿੱਚ ਆ ਰਹੀ ਹੈ, ਅਧਿਕਾਰੀਆਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ "ਪੈਕ [ਅਤੇ] ਮੁੜ ਪੈਕ" ਕਰਨਾ ਪੈਂਦਾ ਹੈ, ਇਹ ਪ੍ਰਕਿਰਿਆ ਨੂੰ ਹੌਲੀ ਕਰਦੇ ਹਨ।

ਸਰਕਾਰ ਨੇ ਕਿਹਾ, "ਵਿਦੇਸ਼ਾਂ ਤੋਂ ਆਉਣ ਵਾਲੀਆਂ ਸਮੱਗਰੀਆਂ ਇਸ ਵੇਲੇ ਵੱਖ ਵੱਖ ਸੰਖਿਆਵਾਂ, ਵਿਸ਼ੇਸ਼ਤਾਵਾਂ ਅਤੇ ਵੱਖ ਵੱਖ ਸਮੇਂ ਆ ਰਹੀਆਂ ਹਨ। "ਬਹੁਤ ਸਾਰੇ ਮਾਮਲਿਆਂ ਵਿੱਚ ਪ੍ਰਾਪਤ ਹੋਈਆਂ ਚੀਜ਼ਾਂ ਸੂਚੀ ਅਨੁਸਾਰ ਨਹੀਂ ਹੁੰਦੀਆਂ, ਜਾਂ ਮਾਤਰਾਵਾਂ ਵੱਖਰੀਆਂ ਹੁੰਦੀਆਂ ਹਨ, ਜਿਸ ਲਈ ਹਵਾਈ ਅੱਡੇ 'ਤੇ ਮੇਲ ਮਿਲਾਪ ਦੀ ਜ਼ਰੂਰਤ ਹੁੰਦੀ ਹੈ।"

ਇਹ ਵੀ ਪੜ੍ਹੋ

'24/7 ਕੰਮ ਕਰਨਾ'

ਲੌਜਿਸਟਿਕ ਚੁਣੌਤੀਆਂ ਦੇ ਬਾਵਜੂਦ, ਭਾਰਤ ਦੀ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉਹ ਤਣਾਅਪੂਰਨ ਇਲਾਕਿਆਂ ਵਿੱਚ ਸਪਲਾਈ ਭੇਜਣ ਲਈ "24x7" ਕੰਮ ਕਰ ਰਹੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਮੰਗਲਵਾਰ ਸ਼ਾਮ ਤੱਕ 31 ਰਾਜਾਂ ਦੇ 38 ਸੰਸਥਾਵਾਂ ਨੂੰ ਸਹਾਇਤਾ ਭੇਜ ਦਿੱਤੀ ਗਈ ਸੀ।

ਬੁਰੀ ਤਰ੍ਹਾਂ ਪ੍ਰਭਾਵਿਤ ਸੂਬੇ ਪੰਜਾਬ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਬੀਬੀਸੀ ਨੂੰ ਦੱਸਿਆ ਕਿ ਪੰਜਾਬ ਵਿੱਚ 100 ਆਕਸੀਜਨ ਕਨਸਟਰੇਟਰ ਅਤੇ 2500 ਜੀਵਨ-ਬਚਾਉਣ ਵਾਲੀ ਦਵਾਈ ਰੀਮੇਡੀਸਿਵਰ ਦੀਆਂ ਖੁਰਾਕਾਂ ਮਿਲੀਆਂ ਹਨ।

ਹਵਾਈ ਸੈਨਾ ਨੇ ਮੰਗਲਵਾਰ ਨੂੰ ਦੱਖਣੀ ਤਾਮਿਲ ਨਾਡੂ ਰਾਜ ਵਿੱਚ ਬ੍ਰਿਟੇਨ ਤੋਂ ਚੇਨਈ ਲਈ 450 ਆਕਸੀਜਨ ਸਿਲੰਡਰਾਂ ਦੀ "ਪਹਿਲੀ ਖੇਪ" ਏਅਰਲਿਫਟ ਕੀਤੀ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਇੱਕ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਹਾਂਗ ਕਾਂਗ ਤੋਂ ਆਏ 1,088 ਆਕਸੀਜਨ ਕਨਸਟਰੇਟਰਾਂ ਵਿੱਚੋਂ 738 ਦਿੱਲੀ ਵਿੱਚ ਰਹੇ ਜਦੋਂ ਕਿ 350 ਨੂੰ ਮੁੰਬਈ ਭੇਜਿਆ ਗਿਆ ਹੈ।

ਇਸ ਦੌਰਾਨ, ਅਧਿਕਾਰੀਆਂ ਨੇ "ਆਕਸੀਜਨ ਐਕਸਪ੍ਰੈੱਸ" ਦੇ ਨਾਂ ਨਾਲ ਜਾਣੀ ਜਾਂਦੀ ਵਿਸ਼ੇਸ਼ ਰੇਲ ਗੱਡੀ ਨੂੰ ਆਕਸੀਜਨ ਨਾਲ ਲੋਡ ਕਰਕੇ ਦਿੱਲੀ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਲਈ ਦਿੱਲੀ ਪਹੁੰਚਾਇਆ ਜਾ ਰਿਹਾ ਹੈ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

'ਆਕਸੀਜਨ ਜ਼ਰੂਰੀ ਹੈ'

ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ, ਭਾਰਤ ਦੇ ਹਸਪਤਾਲਾਂ ਨੂੰ ਅਜੇ ਵੀ ਤਾਜ਼ੀ ਮੈਡੀਕਲ ਸਪਲਾਈ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ - ਅਤੇ ਇਸ ਵਿੱਚ ਸਭ ਤੋਂ ਵੀ ਵੱਧ ਆਕਸੀਜਨ ਦੀ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਵੀਰਵਾਰ ਨੂੰ ਇੱਕ ਦਿਨ ਦੇ ਕੋਰੋਨਵਾਇਰਸ ਦੇ 412,262 ਨਵੇਂ ਮਾਮਲੇ ਰਿਕਾਰਡ ਹੋਏ ਅਤੇ ਵਾਇਰਸ ਨਾਲ 3,980 ਮੌਤਾਂ ਹੋਈਆਂ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਪਿਛਲੇ ਹਫ਼ਤੇ ਵਿਸ਼ਵ ਵਿੱਚ ਕੋਵਿਡ ਦੇ ਸੰਕਰਮਣ ਦੇ ਲਗਭਗ ਅੱਧੇ ਭਾਰਤ ਵਿੱਚ ਹੋਏ ਅਤੇ ਵਿਸ਼ਵ ਦੀਆਂ ਮੌਤਾਂ ਦਾ ਇੱਕ ਚੌਥਾਈ ਹਿੱਸਾ ਭਾਰਤ ਦਾ ਹੈ।

ਫਿਰ ਵੀ ਕੁਝ ਸਿਹਤ ਦੇਖਭਾਲ ਪੇਸ਼ੇਵਰ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਜ਼ਰੂਰਤ ਹੈ ਉਹ ਵਿਦੇਸ਼ੀ ਦਾਨ ਨਹੀਂ, ਬਲਕਿ ਹਸਪਤਾਲਾਂ ਵਿੱਚ ਵਧੇਰੇ ਆਕਸੀਜਨ ਉਤਪਾਦਨ ਦੀਆਂ ਸਹੂਲਤਾਂ ਬਣਾਈਆਂ ਜਾਣ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਭਾਰਤ ਕੋਵਿਡ ਸਹਾਇਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਹੁਤ ਸਾਰੇ ਲੋਕਾਂ ਲਈ ਜੋ ਭਾਰਤ ਦੀ ਸਿਹਤ ਸੰਭਾਲ ਐਮਰਜੈਂਸੀ ਦੇ ਮੁਹਾਜ਼ 'ਤੇ ਹਨ, ਉਨ੍ਹਾਂ ਲਈ ਸਹਾਇਤਾ ਦੀ ਬੇਸਬਰੀ ਨਾਲ ਉਡੀਕ ਜਾਰੀ ਹੈ

ਡਾ. ਮਹਾਜਨ ਕਹਿੰਦੇ ਹਨ, "ਇਸ ਵੇਲੇ ਸਾਡੀ ਇੱਕੋ ਇੱਕ ਸਮੱਸਿਆ ਆਕਸੀਜਨ ਦੀ ਹੈ। ਭਾਵੇਂ ਇਹ ਸਹਾਇਤਾ ਆਵੇ ਜਾਂ ਨਾ ਆਵੇ, ਮੈਂ ਨਹੀਂ ਸੋਚਦਾ ਕਿ ਇਹ ਇੱਕ ਮਹੱਤਵਪੂਰਨ ਫਰਕ ਲਿਆਏਗਾ। ਆਕਸੀਜਨ ਜਨਰੇਟਰ ਇਸ ਨਾਲ ਫਰਕ ਲਿਆਉਣਗੇ। ਇਹ ਸਭ ਤੋਂ ਜ਼ਰੂਰੀ ਹੈ।"

ਸਿਹਤ ਮੰਤਰਾਲੇ ਨੇ ਇੱਕ ਟਵੀਟ ਵਿੱਚ ਕਿਹਾ ਕਿ ਦੋ ਨਵੇਂ ਸਥਾਪਤ ਮੈਡੀਕਲ ਆਕਸੀਜਨ ਪਲਾਂਟ - ਜੋ ਪ੍ਰਤੀ ਮਿੰਟ 1000 ਲੀਟਰ ਪੈਦਾਵਾਰ ਕਰਦੇ ਹਨ - ਬੁੱਧਵਾਰ ਸ਼ਾਮ ਨੂੰ ਦਿੱਲੀ ਵਿੱਚ ਸੈਂਕੜੇ ਕੋਵਿਡ -19 ਦੇ ਮਰੀਜ਼ਾਂ ਲਈ ਸਪਲਾਈ ਪਹੁੰਚਾਉਣਾ ਸ਼ੁਰੂ ਕਰ ਦੇਣਗੇ।

ਪਰ ਬਹੁਤ ਸਾਰੇ ਲੋਕਾਂ ਲਈ ਜੋ ਭਾਰਤ ਦੀ ਸਿਹਤ ਸੰਭਾਲ ਐਮਰਜੈਂਸੀ ਦੇ ਮੁਹਾਜ਼ 'ਤੇ ਹਨ, ਉਨ੍ਹਾਂ ਲਈ ਸਹਾਇਤਾ ਦੀ ਬੇਸਬਰੀ ਨਾਲ ਉਡੀਕ ਜਾਰੀ ਹੈ।

ਡਾ. ਮਹਾਜਨ ਕਹਿੰਦੇ ਹਨ, ''"ਇਹ ਨਿਰਾਸ਼ਾਜਨਕ ਹੈ। ਅਸੀਂ ਬਰਬਾਦ ਹੋ ਗਏ ਹਾਂ … ਇਸ ਲਹਿਰ ਨੇ ਸਾਨੂੰ ਮਾਰਿਆ ਹੈ, ਇਸ ਦੌਰ ਨੇ ਸਾਨੂੰ ਮਾਰਿਆ ਹੈ - [ਅਤੇ] ਇਹ ਇੱਕ ਜੈੱਟ ਵਾਂਗ ਹੈ ਜੋ ਉਤਰ ਰਿਹਾ ਹੈ।"

ਦਿੱਲੀ ਵਿੱਚ ਬੀਬੀਸੀ ਦੇ ਸੌਤਿਕ ਬਿਸਵਾਸ ਅਤੇ ਐਂਡਰਿਊ ਕਲੇਰੈਂਸ ਵੱਲੋਂ ਐਡੀਸ਼ਨਲ ਰਿਪੋਰਟਿੰਗ

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)