ਡਿਆਗੋ ਮੈਰਾਡੋਨਾ: ਦੂਨੀਆਂ ਦੇ ਮਹਾਨ ਫੁੱਟਬਾਲਰ ਦਾ ਦੇਹਾਂਤ

ਫੁੱਲਬਾਲ ਦੇ ਮਹਾਨ ਖਿਡਾਰੀ ਡਿਆਗੋ ਮੈਰਾਡੋਨਾ ਦਾ ਦੇਹਾਂਤ ਹੋ ਗਿਆ ਹੈ। ਉਹ 60 ਸਾਲਾਂ ਦੇ ਸਨ।

ਅਰਜਨਟੀਨਾ ਦੇ ਮਿਡਫੀਲਡ ਅਟੈਕਰ ਅਤੇ ਮੈਨੇਜਰ ਦੇ ਦਿਮਾਗ ਵਿਚ ਕੁਝ ਦਿਨ ਪਹਿਲਾਂ ਬਲੱਡ ਕਲੌਟ ਆ ਗਿਆ ਸੀ ਅਤੇ ਉਨ੍ਹਾਂ ਦੇ ਨਵੰਬਰ ਵਿਚ ਹੀ ਸਫ਼ਲ ਸਰਜਰੀ ਹੋਈ ਸੀ।

ਉਦੋਂ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸ਼ਰਾਬ ਦੀ ਆਦਤ ਛੁਡਾਉਣ ਲਈ ਇਲਾਜ ਹੋ ਰਿਹਾ ਹੈ।

ਆਪਣੇ ਕਲੱਬ ਕਰੀਅਰ ਦੌਰਾਨ ਉਨ੍ਹਾਂ ਬਾਰਸੀਲੋਨਾ ਅਤੇ ਨਾਪੋਲੀ ਲਈ ਖੇਡਿਆ ਅਤੇ ਇਟਲੀ ਸਾਇਡ ਲਈ ਦੋ ਖਿਤਾਬ ਜਿੱਤੇ।

ਡਿਆਗੋ ਮੈਰਾਡੋਨਾ ਨੇ 1986 ਵਿਚ ਅਰਜਨਟੀਨਾ ਲਈ ਖੇਡਦਿਆਂ ਫੁੱਲਬਾਲ ਵਿਸ਼ਵ ਕੱਪ ਜਿੱਤਿਆ ਸੀ।

ਇਹ ਵੀ ਪੜ੍ਹੋ :

ਫੁੱਟਾਬਲ ਦਾ 'ਰੱਬ' ਕਿਹਾ ਜਾਂਦਾ ਸੀ

ਮੈਰਾਡੋਨਾ ਨੂੰ ਫੁੱਟਾਬਲ ਦਾ ਰੱਬ ਵੀ ਕਿਹਾ ਜਾਂਦਾ ਸੀ। ਉਸ ਨੂੰ ਫੁੱਟਾਬਲ ਖੇਡ ਦੀ ਸਭ ਤੋਂ ਵੱਡਾ ਹਾਸਲ ਵੀ ਕਿਹਾ ਗਿਆ।

ਮੈਰਾਡੋਨਾ ਨੇ ਅਰਜਨਟੀਨਾ ਵਲੋਂ 4 ਫੁੱਟਬਾਲ ਵਿਸ਼ਵ ਕੱਪ ਖੇਡੇ। 90 ਮੈਂਚਾਂ ਵਿਚ ਮੈਰਾਡੋਨਾ ਨੇ 34 ਗੋਲ ਦਾਗੇ।

ਉਨ੍ਹਾਂ 1990 ਵਿਚ ਇਟਲੀ ਵਿਚ ਆਪਣੇ ਟੀਮ ਦੀ ਅਗਵਾਈ ਕੀਤੀ।ਜਿੱਥੇ ਉਹ ਪੱਛਮ ਜਰਮਨੀ ਹੱਥੋਂ ਹਾਰ ਗਏ। 1994 ਵਿਚ ਉਨ੍ਹਾਂ ਫੇਰ ਟੀਮ ਨਾਲ ਅਮਰੀਕਾ ਵਿਚ ਹੋਇਆ ਵਿਸ਼ਵ ਕੱਪ ਖੇਡਿਆ। ਪਰ ਨਸ਼ੀਲਾ ਪਦਾਰਥ ਲੈਣ ਦੇ ਇਲਜ਼ਾਮ ਵਿਚ ਘਰ ਵਾਪਸ ਭੇਜ ਦਿੱਤਾ ਗਿਆ।

ਉਨ੍ਹਾਂ ਨੇ 37 ਦੀ ਉਮਰ ਵਿਚ 1997 ਦੌਰਾਨ ਆਪਣੀ ਖੇਡ ਤੋਂ ਸੰਨਿਆਸ ਲੈ ਲਿਆ।

ਆਪਣੇ ਖੇਡ ਕਰੀਅਰ ਦੌਰਾਨ ਮੈਰਾਡੋਨਾ ਨੇ ਥੋੜੇ ਸਮੇਂ ਅਰਜੀਨਾ ਵਿਚ ਦੋਵੇਂ ਪਾਸਿਆਂ ਦੀ ਭੂਮਿਆ ਨਿਭਾਈ। 2008 ਵਿਚ ਉਨ੍ਹਾਂ ਨੂੰ ਅਰਜਨਟੀਨਾ ਦੀ ਕੌਮੀ ਫੁੱਟਬਾਲ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ।

ਪਰ 2010 ਵਿਚ ਜਰਮਨੀ ਦੀ ਟੀਮ ਵਲੋਂ ਉਨ੍ਹਾਂ ਦੀ ਟੀਮ ਨੂੰ ਵਿਸ਼ਵ ਕੱਪ ਦੇ ਕੁਆਟਰ ਫਾਇਨਲ ਵਿਚ ਹਰਾਏ ਜਾਣ ਤੋਂ ਬਾਅਦ ਉਨ੍ਹਾਂ ਕੋਚ ਵਜੋਂ ਅਸਤੀਫ਼ਾ ਦੇ ਦਿੱਤਾ।

ਮੈਰਾਡੋਨਾ ਦੇ ਖੇਡ ਕਰੀਅਰ ਦੀਆਂ ਕੁਝ ਅਹਿਮ ਤਸਵੀਰਾਂ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)