You’re viewing a text-only version of this website that uses less data. View the main version of the website including all images and videos.
ਦਿੱਲੀ-NCR 'ਚ ਵਧਦੇ ਕੋਰੋਨਾ ਕੇਸਾਂ ਤੋਂ ਪੰਜਾਬ ਲਈ ਫ਼ਿਕਰਾਂ, ਨਵੇਂ ਨਿਯਮ ਲਾਗੂ
ਦਿੱਲੀ ਤੇ ਆਲੇ ਦੁਆਲੇ ਖ਼ੇਤਰ ਵਿੱਚ ਵਧਦੇ ਕੋਰੋਨਾ ਕੇਸਾਂ ਤੋਂ ਪੰਜਾਬ ਵੀ ਚਿੰਤਤ ਹੈ। ਇਸੇ ਨੂੰ ਦੇਖਦੇ ਹੋਇਆਂ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ।
ਇਹ ਹਨ ਜ਼ਰੂਰੀ ਨਿਯਮ ਅਤੇ ਤਾਜ਼ਾ ਅਪਡੇਟ:
- ਸੂਬੇ ਵਿੱਚ 1 ਦਸੰਬਰ ਤੋਂ ਰਾਤ ਦਾ ਕਰਫ਼ਿਊ ਮੁੜ ਲੱਗੇਗਾ। ਇਸ ਦਾ ਸਮਾਂ ਰਾਤ 10 ਵਜੇ ਤੋਂ ਸਵੇਰ 5 ਵਜੇ ਤੱਕ ਦਾ ਰਹੇਗਾ।
- ਮਾਸਕ ਨਾ ਪਾਉਣ ਤੇ ਸਮਾਜਿਕ ਦੂਰੀ ਨਾ ਰੱਖਣ 'ਤੇ ਜੁਰਮਾਨਾ ਪਹਿਲਾਂ 500 ਰੁਪਏ ਸੀ ਤੇ ਹੁਣ ਇਸ ਨੂੰ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ।
- ਸੂਬੇ ਵਿੱਚ ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ ਰਾਤ ਸਾਢੇ 9 ਵਜੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
- ਮੁੱਖ ਮੰਤਰੀ ਵੱਲੋਂ ਹਸਪਤਾਲਾਂ ਵਿੱਚ ਆਕਸੀਜਨ ਅਤੇ ICU ਬੈੱਡਾਂ ਦੀ ਗਿਣਤੀ ਨੂੰ ਵਧਾਉਣ ਦੇ ਹੁਕਮ ਦੇ ਦਿੱਤੇ ਗਏ ਹਨ।
- ਨਵੇਂ ਨਿਯਮਾਂ ਅਤੇ ਅਪਡੇਟ ਦਾ ਰਿਵੀਊ 15 ਦਸੰਬਰ ਨੂੰ ਕੀਤਾ ਜਾਵੇਗਾ।
-------------------------------------------------------------------------------------------------------------------------
ਡੇਰਾ ਪ੍ਰੇਮੀ ਦਾ ਸਸਕਾਰ ਅੱਜ, ਪੁਲਿਸ ਦੇ ਭਰੋਸੇ ਤੋਂ ਬਾਅਦ ਮੰਨੇ ਡੇਰਾ ਪ੍ਰੇਮੀ
ਕੁਝ ਦਿਨ ਪਹਿਲਾਂ ਬਠਿੰਡਾ ਦੇ ਪਿੰਡ ਭਗਤਾ ਭਾਈ ਕਾ ਵਿਖੇ ਡੇਰਾ ਸੱਚਾ ਸੌਦਾ (ਸਿਰਸਾ) ਦੇ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਤੋਂ ਬਾਅਦ ਡੇਰਾ ਪ੍ਰੇਮੀਆਂ ਨੇ ਪੁਲਿਸ ਦੀ ਪੜਤਾਲ ਬਾਬਤ ਸਸਕਾਰ ਨਾ ਕਰਨ ਦੀ ਗੱਲ ਆਖ਼ੀ ਸੀ।
ਹੁਣ ਤਾਜ਼ਾ ਜਾਣਕਾਰੀ ਮੁਤਾਬਕ ਡੇਰਾ ਪ੍ਰੇਮੀ ਮਨੋਹਰ ਲਾਲ ਦਾ ਸਸਕਾਰ ਅੱਜ ਹੋਵੇਗਾ।
ਆਈਜੀ ਪੁਲਿਸ ਨੇ ਧਰਨੇ ਉੱਤੇ ਬੈਠੇ ਡੇਰਾ ਪ੍ਰੇਮੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪੜਤਾਲ ਜਾਰੀ ਹੈ ਅਤੇ ਪੁਲਿਸ ਕਾਤਲਾਂ ਨੂੰ ਜਲਦੀ ਫੜ ਲਵੇਗੀ।
ਦੱਸ ਦਈਏ ਕਿ ਪਿੰਡ ਵਿੱਚ ਆਪਣੀ ਮਨੀ ਐਕਸਚੇਂਜ ਦੀ ਦੁਕਾਨ ਉੱਤੇ ਬੈਠੇ ਮਨੋਹਰ ਲਾਲ ਦਾ ਕਤਲ ਦੋ ਵਿਅਕਤੀਆਂ ਵੱਲੋਂ ਕੁਝ ਦਿਨ ਪਹਿਲਾਂ ਕੀਤਾ ਗਿਆ ਸੀ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ।
ਉਸ ਤੋਂ ਬਾਅਦ ਹੀ ਡੇਰਾ ਪ੍ਰੇਮੀਆਂ ਵੱਲੋਂ ਬਰਨਾਲਾ-ਮੁਕਤਸਰ ਸਟੇਟ ਹਾਈਵੇ 'ਤੇ ਜਾਮ ਲਗਾ ਦਿੱਤਾ ਗਿਆ ਸੀ, ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਡੇਰਾ ਪੈਰੋਕਾਰ ਮ੍ਰਿਤਕ ਮਨੋਹਰ ਲਾਲ ਦੀ ਲਾਸ਼ ਰੱਖ ਕੇ ਧਰਨੇ ਉੱਤੇ ਬੈਠੇ ਹੋਏ ਸਨ।
----------------------------------------------------------------------------------------------------------------------
ਸੀਨੀਅਰ ਕਾਂਗਰਸੀ ਨੇਤਾ ਅਹਿਮਦ ਪਟੇਲ ਦਾ ਦਿਹਾਂਤ
ਅਹਿਮਦ ਪਟੇਲ ਨੇ ਬੁੱਧਵਾਰ ਤੜਕੇ ਸਾਢੇ ਤਿੰਨ ਵਜੇ ਆਖ਼ਰੀ ਸਾਹ ਲਿਆ।
ਉਨ੍ਹਾਂ ਦੇ ਬੇਟੇ ਫ਼ੈਸਲ ਪਟੇਲ ਨੇ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਫ਼ੈਸਲ ਨੇ ਇਹ ਵੀ ਲਿਖਿਆ, "ਮੈਂ ਆਪਣੇ ਸਾਰੇ ਸ਼ੁਭਚਿੰਤਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਸਮੇਂ ਕੋਰੋਨਾਵਾਇਰਸ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਸਮਾਜਿਕ ਦੂਰੀਆਂ ਪ੍ਰਤੀ ਦ੍ਰਿੜ ਰਹਿਣ ਅਤੇ ਕਿਸੇ ਵੀ ਵੱਡੇ ਸਮਾਗਮ ਵਿੱਚ ਜਾਣ ਤੋਂ ਪਰਹੇਜ਼ ਕਰਨ।"
ਇਹ ਵੀ ਪੜ੍ਹੋ
ਲਗਭਗ ਇੱਕ ਮਹੀਨਾ ਪਹਿਲਾਂ, ਅਹਿਮਦ ਪਟੇਲ ਨੂੰ ਕੋਰੋਨਾਵਾਇਰਸ ਦੀ ਲਾਗ ਲੱਗੀ ਸੀ। ਪਟੇਲ (71) ਦੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਮੌਤ ਹੋਈ ਹੈ।
ਅਹਿਮਦ ਪਟੇਲ ਕਾਂਗਰਸ ਪਾਰਟੀ ਦੇ ਖਜ਼ਾਨਚੀ ਸਨ। ਜਿੰਨਾ ਚਿਰ ਅਹਿਮਦ ਪਟੇਲ ਕਾਂਗਰਸ ਮੁਖੀ ਸੋਨੀਆ ਗਾਂਧੀ ਦੇ ਰਾਜਨੀਤਿਕ ਸਲਾਹਕਾਰ ਰਹੇ, ਉਹ ਪਾਰਟੀ ਵਿੱਚ ਬਹੁਤ ਸ਼ਕਤੀਸ਼ਾਲੀ ਰਹੇ। ਉਹ 1985 ਵਿੱਚ ਰਾਜੀਵ ਗਾਂਧੀ ਦੇ ਸੰਸਦੀ ਸਕੱਤਰ ਵੀ ਰਹੇ ਸਨ।
ਉਨ੍ਹਾਂ ਨੂੰ 2018 ਵਿੱਚ ਕਾਂਗਰਸ ਪਾਰਟੀ ਦਾ ਖਜ਼ਾਨਚੀ ਨਿਯੁਕਤ ਕੀਤਾ ਗਿਆ ਸੀ। ਅੱਠ ਵਾਰ ਸੰਸਦ ਮੈਂਬਰ ਰਹੇ ਪਟੇਲ ਤਿੰਨ ਵਾਰ ਲੋਕ ਸਭਾ ਅਤੇ ਪੰਜ ਵਾਰ ਰਾਜ ਸਭਾ ਲਈ ਚੁਣੇ ਗਏ ਸਨ। ਜਦੋਂ ਉਹ ਰਾਜ ਸਭਾ 2017 ਵਿੱਚ ਗਏ ਸੀ ਤਾਂ ਇਸ ਚੋਣ ਦੀ ਬਹੁਤ ਜ਼ਿਆਦਾ ਚਰਚਾ ਹੋਈ ਸੀ।
ਗਾਂਧੀ ਪਰਿਵਾਰ ਦੇ ਵਿਸ਼ਵਾਸੀ
1986 ਵਿੱਚ ਅਹਿਮਦ ਪਟੇਲ ਨੂੰ ਗੁਜਰਾਤ ਕਾਂਗਰਸ ਦੇ ਪ੍ਰਧਾਨ ਵਜੋਂ ਭੇਜਿਆ ਗਿਆ ਸੀ। 1988 ਵਿੱਚ, ਉਨ੍ਹਾਂ ਨੂੰ ਗਾਂਧੀ-ਨਹਿਰੂ ਪਰਿਵਾਰ ਦੁਆਰਾ ਚਲਾਏ ਜਾਂਦੇ ਜਵਾਹਰ ਭਵਨ ਟਰੱਸਟ ਦਾ ਸਕੱਤਰ ਬਣਾਇਆ ਗਿਆ। ਇਹ ਟਰੱਸਟ ਸਮਾਜਿਕ ਪ੍ਰੋਗਰਾਮਾਂ ਲਈ ਫੰਡ ਮੁਹਇਆ ਕਰਦਾ ਹੈ।
ਹੌਲੀ ਹੌਲੀ, ਅਹਿਮਦ ਪਟੇਲ ਨੇ ਗਾਂਧੀ-ਨਹਿਰੂ ਪਰਿਵਾਰ ਦੇ ਨੇੜਲੇ ਕੋਨੇ ਵਿੱਚ ਆਪਣੀ ਜਗ੍ਹਾ ਬਣਾ ਲਈ। ਉਹ ਰਾਜੀਵ ਗਾਂਧੀ ਪ੍ਰਤੀ ਉਨੇ ਹੀ ਵਫ਼ਾਦਾਰ ਸਨ ਜਿੰਨੇ ਉਹ ਸੋਨੀਆ ਗਾਂਧੀ ਪ੍ਰਤੀ ਸਨ।
ਅਹਿਮਦ ਪਟੇਲ ਦਾ ਜਨਮ 21 ਅਗਸਤ 1949 ਨੂੰ ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਪੀਰਾਮਲ ਪਿੰਡ ਵਿੱਚ ਮੁਹੰਮਦ ਇਸ਼ਾਕ ਪਟੇਲ ਅਤੇ ਹਵਾਬੇਨ ਪਟੇਲ ਦੇ ਘਰ ਹੋਇਆ ਸੀ।
ਭਰੂਚ 80ਵੇਂ ਦਹਾਕੇ ਵਿੱਚ ਕਾਂਗਰਸ ਦਾ ਗੜ੍ਹ ਹੁੰਦਾ ਸੀ। ਅਹਿਮਦ ਪਟੇਲ ਤਿੰਨ ਵਾਰ ਇਥੋਂ ਲੋਕ ਸਭਾ ਮੈਂਬਰ ਬਣੇ। ਇਸੇ ਦੌਰਾਨ, 1984 ਵਿੱਚ, ਪਟੇਲ ਦੀ ਦਸਤਕ ਦਿੱਲੀ ਵਿੱਚ ਕਾਂਗਰਸ ਦੇ ਸੰਯੁਕਤ ਸੱਕਤਰ ਵਜੋਂ ਹੋਈ।
ਉਨ੍ਹਾਂ ਨੂੰ ਜਲਦੀ ਹੀ ਪਾਰਟੀ ਵਿਚ ਤਰੱਕੀ ਮਿਲੀ ਅਤੇ ਉਨ੍ਹਾਂ ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਸੰਸਦੀ ਸਕੱਤਰ ਬਣਾਇਆ ਗਿਆ।
ਕਾਂਗਰਸ ਦੇ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਲਿਖਿਆ ਕਿ ਉਹ ਕਾਂਗਰਸੀਆਂ ਲਈ ਹਰ ਮਰਜ਼ ਦੀ ਦਵਾ ਸਨ।
ਇਹ ਵੀ ਪੜ੍ਹੋ: