ਕੋਰੋਨਾਵਾਇਰਸ: ਕੋਵਿਡ-19 ਖ਼ਿਲਾਫ਼ ਭਾਰਤ ਦੀ ਤਾਜ਼ਾ 4 ਨੁਕਾਤੀ ਰਣਨੀਤੀ ਕੀ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਕੇ ਦੇਸ ਵਿਚ ਕੋਰੋਨਾਵਾਇਰਸ ਦੇ ਹਾਲਾਤ ਦਾ ਜਾਇਜ਼ਾ ਲਿਆ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੁਨੀਆਂ ਦੇ ਬਹੁਤੇ ਮੁਲਕਾਂ ਨਾਲੋਂ ਭਾਰਤ ਵਿਚ ਕੋਰੋਨਾ ਤੋਂ ਠੀਕ ਹੋਣ ਤੇ ਮੌਤ ਦਰ ਦੇ ਹਿਸਾਬ ਨਾਲ ਹਾਲਾਤ ਕਾਫ਼ੀ ਚੰਗੇ ਹਨ।

  • ਲਾਗ ਦੀ ਦਰ 5 ਫ਼ੀਸਦ ਅਤੇ ਮੌਤ ਦਰ ਇੱਕ ਫੀਸਦ ਘੱਟ ਕਰਨ ਲਈ ਲਿਖਤ ਫੀਡਬੈਕ ਦੇਣ ਲਈ ਕਿਹਾ।
  • ਸੂਬਿਆਂ ਨੂੰ ਕੋਰੋਨਾ ਟੈਸਟਿੰਗ ਵਿਚ ਹੋਰ ਇਜ਼ਾਫਾ ਕਰਨ ਲਈ ਕਿਹਾ ਗਿਆ ਹੈ।
  • ਵੈਕਸੀਨ ਪ੍ਰਗੋਰਾਮ ਦੀ ਤਿਆਰੀ ਲ਼ਈ ਜ਼ਿਲ੍ਹਿਆਂ ਤੋਂ ਬਲਾਕ ਪੱਧਰ ਉੱਤੇ ਟਾਸਕ ਫੋਰਸ ਬਣਾਉਣ ਲਈ ਕਿਹਾ ਗਿਆ।
  • ਪੀਐੱਮ ਕੇਅਰ ਫੰਡ ਦੀ ਵਰਤੋਂ ਵੈਂਟੀਲੇਟਰਾਂ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਕਿਹਾ , ਤਾਂ ਜੋ ਲੋੜ ਜ਼ਿਲ੍ਹਾ ਪੱਧਰੀ ਹਸਪਲਾਤਾਂ ਅਤੇ ਮੈਡੀਕਲ ਕਾਲਜਾਂ ਵਿਚ ਆਕਸੀਜਨ ਦਾ ਪ੍ਰਬੰਧ ਹੋ ਸਕੇ।

ਇਹ ਵੀ ਪੜ੍ਹੋ :

ਕਈ ਸੂਬਿਆਂ ਨੇ ਕੀਤੀ ਸਖ਼ਤੀ

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮਹਾਰਾਸ਼ਟਰ ਸਰਕਾਰ ਨੇ ਇੱਕ ਵਾਰ ਫਿਰ ਸਖ਼ਤੀ ਕਰ ਦਿੱਤੀ ਹੈ।

ਦਰਅਸਲ, ਦਿਵਾਲੀ ਤੋਂ ਬਾਅਦ ਕਈ ਰਾਜਾਂ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਆਈ ਹੈ, ਜਿਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਹੁਣ ਦਿੱਲੀ, ਗੁਜਰਾਤ, ਰਾਜਸਥਾਨ ਅਤੇ ਗੋਆ ਤੋਂ ਆਉਣ ਵਾਲੇ ਲੋਕਾਂ 'ਤੇ ਸਖ਼ਤੀ ਵਧਾ ਦਿੱਤੀ ਹੈ।

ਦਰਅਸਲ, ਤਿੰਨ ਦਿਨ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਸੰਕੇਤ ਦਿੱਤਾ ਸੀ ਕਿ ਉਹ ਦਿੱਲੀ ਤੋਂ ਆਉਣ ਵਾਲੀਆਂ ਉਡਾਣਾਂ ਅਤੇ ਰੇਲ ਗੱਡੀਆਂ 'ਤੇ ਪਾਬੰਦੀ ਲਗਾਉਣ 'ਤੇ ਵਿਚਾਰ ਕਰ ਰਹੀ ਹੈ।

ਇਹ ਵੀ ਪੜ੍ਹੋ

ਹਾਲਾਂਕਿ, ਬਾਅਦ ਵਿੱਚ ਇਹ ਨਿਯਮ ਜਾਰੀ ਕੀਤਾ ਗਿਆ ਕਿ ਦਿੱਲੀ, ਗੁਜਰਾਤ, ਰਾਜਸਥਾਨ ਅਤੇ ਗੋਆ ਤੋਂ ਹਵਾਈ ਅਤੇ ਰੇਲ ਰਾਹੀਂ ਆਉਣ ਵਾਲੇ ਸਾਰੇ ਯਾਤਰੀਆਂ ਦਾ ਕੋਵਿਡ -19 ਟੈਸਟ ਕਰਵਾਉਣਾ ਲਾਜ਼ਮੀ ਹੈ।

ਕੋਰੋਨਾ ਦੀ ਨੈਗੇਟਿਵ ਰਿਪੋਰਟ ਹੋਈ ਲਾਜ਼ਮੀ

ਜਿਹੜੇ ਲੋਕ ਹਵਾਈ ਯਾਤਰਾ ਕਰ ਰਹੇ ਹਨ ਉਨ੍ਹਾਂ ਕੋਲ ਕੋਵਿਡ -19 ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਨਾਲ ਹੀ ਯਾਤਰਾ ਤੋਂ ਤਿੰਨ ਦਿਨ ਪਹਿਲਾਂ ਆਰਟੀ-ਪੀਸੀਆਰ ਟੈਸਟ ਲਾਜ਼ਮੀ ਹੁੰਦਾ ਹੈ।

ਇਹ ਟੈਸਟ ਰਿਪੋਰਟਾਂ ਪਹਿਲਾਂ ਏਅਰਪੋਰਟ ਅਥਾਰਟੀ ਦੁਆਰਾ ਚੈੱਕ ਕੀਤੀਆਂ ਜਾਣਗੀਆਂ। ਫਿਰ ਰਿਪੋਰਟ ਮਹਾਰਾਸ਼ਟਰ ਹਵਾਈ ਅੱਡੇ 'ਤੇ ਸੌਂਪੀ ਜਾਵੇਗੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਜੋ ਲੋਕ ਆਰਟੀ-ਪੀਸੀਆਰ ਟੈਸਟ ਨਹੀਂ ਕਰਾਉਂਦੇ ਉਨ੍ਹਾਂ ਦੇ ਪੈਸਿਆਂ ਨਾਲ ਏਅਰਪੋਰਟ 'ਤੇ ਟੈਸਟ ਕੀਤੇ ਜਾਣਗੇ। ਇਹ ਜ਼ਿੰਮੇਵਾਰੀ ਹਵਾਈ ਅੱਡੇ ਦੇ ਪ੍ਰਸ਼ਾਸਨ ਦੀ ਹੋਵੇਗੀ।

ਟੈਸਟ ਤੋਂ ਬਾਅਦ ਹੀ ਯਾਤਰੀਆਂ ਨੂੰ ਯਾਤਰਾ ਦੀ ਆਗਿਆ ਮਿਲੇਗੀ ਅਤੇ ਉਨ੍ਹਾਂ ਦਾ ਮੋਬਾਈਲ ਨੰਬਰ ਅਤੇ ਪਤਾ ਲਿਖਿਆ ਜਾਵੇਗਾ।

ਜੇ ਟੈਸਟ ਪੌਜ਼ੀਟਿਵ ਹੈ ਤਾਂ ਵਿਅਕਤੀ ਨੂੰ ਮੌਜੂਦਾ ਪ੍ਰੋਟੋਕੋਲ ਦੇ ਅਧੀਨ ਵੱਖ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਰੇਲ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਵੀ ਆਰਟੀ-ਪੀਸੀਆਰ ਟੈਸਟ ਕਰਵਾਉਣਾ ਪਵੇਗਾ।

ਰਾਤ ਦਾ ਕਰਫਿਊ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 37975 ਨਵੇਂ ਕੇਸ ਆਉਣ ਤੋਂ ਬਾਅਦ ਕੋਰੋਨਾਵਾਇਰਸ ਦੇ ਕੁਲ 9177841 ਕੇਸ ਹੋ ਗਏ ਹਨ। ਮਰਨ ਵਾਲਿਆਂ ਦੀ ਗਿਣਤੀ 438667 ਹੋ ਗਈ ਹੈ। 86 ਲੱਖ ਤੋਂ ਵੱਧ ਲੋਕ ਠੀਕ ਵੀ ਹੋਏ ਹਨ।

ਵੱਧ ਰਹੇ ਅੰਕੜਿਆਂ ਨੂੰ ਵੇਖਦਿਆਂ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਰਾਤ ਨੂੰ ਕਰਫਿਊ ਲਗਾਉਣ ਦਾ ਫੈਸਲਾਾ ਕੀਤਾ ਗਿਆ ਹੈ।

ਹਰਿਆਣਾ ਵਿੱਚ ਨਵੰਬਰ ਦੇ ਅਖੀਰ ਤੱਕ ਸਕੂਲ ਬੰਦ ਕਰ ਦਿੱਤੇ ਗਏ ਹਨ।

ਬੱਚਿਆਂ ਨੂੰ HIV ਪੌਜ਼ਿਟਿਵ ਖੂਨ ਚੜਾਉਣ ਵਾਲੇ 4 ਮੁਲਾਜ਼ਮ ਬਰਖਾਸਤ

ਬਠਿੰਡਾ ਐੱਚਆਈਵੀ ਪੌਜਿਟਿਵ ਖੂਨ ਬੱਚਿਆਂ ਨੂੰ ਚੜਾਉਣ ਦੇ ਮਾਮਲੇ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬਲੱਡ ਬੈਂਕ ਦੇ ਚਾਰ ਟੈਕਨੀਸ਼ੀਅਨਾਂ ਨੂੰ ਬਰਖ਼ਾਸਤ ਕੀਤਾ ਹੈ। ਬੀਬੀਸੀ ਪੰਜਾਬੀ ਨੇ ਵੀ ਇਸ ਮਾਮਲੇ ਨੂੰ ਪ੍ਰਮੁੱਖਤਾ ਨਾ ਚੁੱਕਿਆ ਸੀ। ਬੱਚਿਆਂ ਦੇ ਮਾਪਿਆਂ ਨੇ ਕਿਹਾ ਸੀ ਮੁਲਾਜ਼ਮਾਂ ਦੀ ਅਣਗਹਿਲੀ ਨਾਲ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਤਬਾਹ ਹੋ ਗਿਆ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਸੀ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੀਡੀਆ ਨਾਲ ਇਸ ਫ਼ੈਸਲੇ ਦੀ ਪੁਸ਼ਟੀ ਕੀਤੀ ਹੈ ਕਿ ਇਸ ਮਾਮਲੇ ਵਿਚ ਦੋਸ਼ੀ ਸਮਝੇ ਗਏ ਚਾਰੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)