ਡਿਆਗੋ ਮੈਰਾਡੋਨਾ: ਦੂਨੀਆਂ ਦੇ ਮਹਾਨ ਫੁੱਟਬਾਲਰ ਦਾ ਦੇਹਾਂਤ

ਡਿਆਗੋ ਮੈਰਾਡੋਨਾ

ਤਸਵੀਰ ਸਰੋਤ, Getty Images

ਫੁੱਲਬਾਲ ਦੇ ਮਹਾਨ ਖਿਡਾਰੀ ਡਿਆਗੋ ਮੈਰਾਡੋਨਾ ਦਾ ਦੇਹਾਂਤ ਹੋ ਗਿਆ ਹੈ। ਉਹ 60 ਸਾਲਾਂ ਦੇ ਸਨ।

ਅਰਜਨਟੀਨਾ ਦੇ ਮਿਡਫੀਲਡ ਅਟੈਕਰ ਅਤੇ ਮੈਨੇਜਰ ਦੇ ਦਿਮਾਗ ਵਿਚ ਕੁਝ ਦਿਨ ਪਹਿਲਾਂ ਬਲੱਡ ਕਲੌਟ ਆ ਗਿਆ ਸੀ ਅਤੇ ਉਨ੍ਹਾਂ ਦੇ ਨਵੰਬਰ ਵਿਚ ਹੀ ਸਫ਼ਲ ਸਰਜਰੀ ਹੋਈ ਸੀ।

ਉਦੋਂ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸ਼ਰਾਬ ਦੀ ਆਦਤ ਛੁਡਾਉਣ ਲਈ ਇਲਾਜ ਹੋ ਰਿਹਾ ਹੈ।

ਆਪਣੇ ਕਲੱਬ ਕਰੀਅਰ ਦੌਰਾਨ ਉਨ੍ਹਾਂ ਬਾਰਸੀਲੋਨਾ ਅਤੇ ਨਾਪੋਲੀ ਲਈ ਖੇਡਿਆ ਅਤੇ ਇਟਲੀ ਸਾਇਡ ਲਈ ਦੋ ਖਿਤਾਬ ਜਿੱਤੇ।

ਡਿਆਗੋ ਮੈਰਾਡੋਨਾ ਨੇ 1986 ਵਿਚ ਅਰਜਨਟੀਨਾ ਲਈ ਖੇਡਦਿਆਂ ਫੁੱਲਬਾਲ ਵਿਸ਼ਵ ਕੱਪ ਜਿੱਤਿਆ ਸੀ।

ਇਹ ਵੀ ਪੜ੍ਹੋ :

ਫੁੱਟਾਬਲ ਦਾ 'ਰੱਬ' ਕਿਹਾ ਜਾਂਦਾ ਸੀ

ਮੈਰਾਡੋਨਾ ਨੂੰ ਫੁੱਟਾਬਲ ਦਾ ਰੱਬ ਵੀ ਕਿਹਾ ਜਾਂਦਾ ਸੀ। ਉਸ ਨੂੰ ਫੁੱਟਾਬਲ ਖੇਡ ਦੀ ਸਭ ਤੋਂ ਵੱਡਾ ਹਾਸਲ ਵੀ ਕਿਹਾ ਗਿਆ।

ਮੈਰਾਡੋਨਾ ਨੇ ਅਰਜਨਟੀਨਾ ਵਲੋਂ 4 ਫੁੱਟਬਾਲ ਵਿਸ਼ਵ ਕੱਪ ਖੇਡੇ। 90 ਮੈਂਚਾਂ ਵਿਚ ਮੈਰਾਡੋਨਾ ਨੇ 34 ਗੋਲ ਦਾਗੇ।

ਉਨ੍ਹਾਂ 1990 ਵਿਚ ਇਟਲੀ ਵਿਚ ਆਪਣੇ ਟੀਮ ਦੀ ਅਗਵਾਈ ਕੀਤੀ।ਜਿੱਥੇ ਉਹ ਪੱਛਮ ਜਰਮਨੀ ਹੱਥੋਂ ਹਾਰ ਗਏ। 1994 ਵਿਚ ਉਨ੍ਹਾਂ ਫੇਰ ਟੀਮ ਨਾਲ ਅਮਰੀਕਾ ਵਿਚ ਹੋਇਆ ਵਿਸ਼ਵ ਕੱਪ ਖੇਡਿਆ। ਪਰ ਨਸ਼ੀਲਾ ਪਦਾਰਥ ਲੈਣ ਦੇ ਇਲਜ਼ਾਮ ਵਿਚ ਘਰ ਵਾਪਸ ਭੇਜ ਦਿੱਤਾ ਗਿਆ।

ਉਨ੍ਹਾਂ ਨੇ 37 ਦੀ ਉਮਰ ਵਿਚ 1997 ਦੌਰਾਨ ਆਪਣੀ ਖੇਡ ਤੋਂ ਸੰਨਿਆਸ ਲੈ ਲਿਆ।

ਮੈਰਾਡੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਰਾਡੋਨਾ ਨੇ ਅਰਜਨਟੀਨਾ ਵਲੋਂ 4 ਫੁੱਟਬਾਲ ਵਿਸ਼ਵ ਕੱਪ ਖੇਡੇ। 90 ਮੈਂਚਾਂ ਵਿਚ ਮੈਰਾਡੋਨਾ ਨੇ 34 ਗੋਲ ਦਾਗੇ

ਆਪਣੇ ਖੇਡ ਕਰੀਅਰ ਦੌਰਾਨ ਮੈਰਾਡੋਨਾ ਨੇ ਥੋੜੇ ਸਮੇਂ ਅਰਜੀਨਾ ਵਿਚ ਦੋਵੇਂ ਪਾਸਿਆਂ ਦੀ ਭੂਮਿਆ ਨਿਭਾਈ। 2008 ਵਿਚ ਉਨ੍ਹਾਂ ਨੂੰ ਅਰਜਨਟੀਨਾ ਦੀ ਕੌਮੀ ਫੁੱਟਬਾਲ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ।

ਪਰ 2010 ਵਿਚ ਜਰਮਨੀ ਦੀ ਟੀਮ ਵਲੋਂ ਉਨ੍ਹਾਂ ਦੀ ਟੀਮ ਨੂੰ ਵਿਸ਼ਵ ਕੱਪ ਦੇ ਕੁਆਟਰ ਫਾਇਨਲ ਵਿਚ ਹਰਾਏ ਜਾਣ ਤੋਂ ਬਾਅਦ ਉਨ੍ਹਾਂ ਕੋਚ ਵਜੋਂ ਅਸਤੀਫ਼ਾ ਦੇ ਦਿੱਤਾ।

ਮੈਰਾਡੋਨਾ ਦੇ ਖੇਡ ਕਰੀਅਰ ਦੀਆਂ ਕੁਝ ਅਹਿਮ ਤਸਵੀਰਾਂ

ਡਿਆਗੋ ਮੈਰਾਡੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਰਾਡੋਨਾ ਨੇ ਅਰਜਨਟੀਨ ਵਲੋਂ ਆਪਣੇ ਕਰੀਅਰ ਦਾ ਪਹਿਲਾ ਵਿਸ਼ਵ ਕੱਪ 1982 ਵਿਚ ਸਪੇਨ ਵਿਚ ਖੇਡਿਆ ਪਰ ਅਸਲ ਕਰਿਸ਼ਮਾ ਇਸ ਤੋਂ ਚਾਰ ਸਾਲ ਬਾਅਦ ਦਿਖਾਇਆ।
ਡਿਆਗੋ ਮੈਰਾਡੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1986 ਦੇ ਵਿਸ਼ਵ ਕੱਪ ਦੇ ਕੁਆਟਰ ਫਾਇਨਲ ਮੈਚ ਦੀ ਸ਼ੁਰੂਆਤ ਮੌਕੇ ਇੰਗਲੈਂਡ ਦੇ ਗੋਲ ਕੀਪਰ ਪੀਟਰ ਸ਼ਿਲਟਨ ਨਾਲ ਹੱਥ ਮਿਲਾਉਂਦੇ ਹੋਏ।
ਡਿਆਗੋ ਮੈਰਾਡੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2001 ਵਿਚ ਮੈਰਡੋਨਾ ਡਰੱਗਜ਼ ਅਤੇ ਓਵਰ ਵੇਟ ਨਾਲ ਜੂਝ ਰਿਹਾ ਸੀ।
ਡਿਆਗੋ ਮੈਰਾਡੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਗਲੈਂਡ ਖਿਲਾਫ ਮੈਚ ਦੌਰਾਨ ਮੈਰਾਡੋਨਾ ਦੇ ਦੋ ਦਿਲ਼ਕਸ਼ ਅੰਦਾਜ਼
ਡਿਆਗੋ ਮੈਰਾਡੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਟਾਲੀਅਨ ਕੱਪ ਦੌਰਾਨ ਮੈਰਡੋਨਾ ਪ੍ਰੇਰਣਾ ਸਰੋਤ ਸੀ ਉਹ ਕਈ ਅਹਿਮ ਖਿਤਾਬ ਜਿੱਤ ਚੁੱਕੇ ਸਨ ਅਤੇ ਉਨ੍ਹਾਂ ਦੇ ਸੇਵਾਮੁਕਤੀ ਨਾਲ 10 ਨੂੰਬਰ ਜਰਸੀ ਵੀ ਸੇਵਾਮੁਕਤ ਕਰ ਦਿੱਤੀ ਗਈ।
ਡਿਆਗੋ ਮੈਰਾਡੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰਜਨਟੀਨਾ ਦੀ ਏ- ਟੀਮ, ਜਿਸ ਦੇ ਮੈਰਾਡੋਨਾ ਮੈਨੇਜਰ ਸਨ, ਇੱਕ ਮੈਚ ਦੌਰਾਨ ਮੈਸੀ ਨੂੰ ਕੋਈ ਨੁਕਤਾ ਸਮਝਾਉਂਦੇ ਹੋਏ। 2010 ਦੇ ਇਸ ਵਿਸ਼ਵ ਕੱਪ ਦੌਰਾਨ ਉਨ੍ਹਾਂ ਟੀਮ ਜਰਮਨੀ ਹੱਥੋਂ ਕੁਆਟਰ ਫਾਇਨਲ ਵਿਚ ਹਾਰ ਗਈ ਸੀ।
ਡਿਆਗੋ ਮੈਰਾਡੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੋਸਟਰ ਬੁਆਏ: ਰੂਸ ਵਿਚ 2018 ਦੇ ਫੁੱਟਬਾਲ ਵਿਸ਼ਵ ਕੱਪ ਦੌਰਾਨ ਅਰਜਨਟੀਨਾ ਬਨਾਮ ਨਾਈਜ਼ੀਰੀਆ ਮੈਚ ਦੌਰਾਨ ਆਪਣਾ ਪੋਸਟਰ ਲਹਿਰਾਉਂਦੇ ਹੋਏ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)