You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: 101 ਸਾਲਾ ਸ਼ਖ਼ਸ ਨੇ ਦਿੱਤੀ ਕੋਵਿਡ-19 ਨੂੰ ਮਾਤ
ਕੋਰੋਨਾਵਾਇਰਸ ਦੇ ਪੀੜਤ 101 ਸਾਲਾਂ ਦੇ ਬਜ਼ੁਰਗ ਨੂੰ ਪੂਰੀ ਤਰ੍ਹਾਂ ਠੀਕ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਵੌਸਟਸ਼ਾਇਰ ਦੇ ਰਹਿਣ ਵਾਲੇ ਕੀਥ ਵਟਸਨ ਨੂੰ ਡਿੱਗਣ ਤੋਂ ਬਾਅਦ ਹਸਪਤਾਲ ਵਿੱਚ ਸਰਜਰੀ ਲਈ ਦਾਖ਼ਲ ਕਰਵਾਇਆ ਗਿਆ ਸੀ ਪਰ ਇਸ ਦੌਰਾਨ ਉਨ੍ਹਾਂ ਨੂੰ ਤੇਜ਼ ਬੁਖ਼ਾਰ ਹੋ ਗਿਆ ਤੇ ਕੋਵਿਡ-19 ਪੌਜ਼ਿਟਿਵ ਆਇਆ ਸੀ।
ਉਨ੍ਹਾਂ ਦੀ ਨੂੰਹ ਜੋ ਵਟਸਨ ਨੇ ਕਿਹਾ ਕਿ ਉਹ ਆਪਣੀ ਉਮਰ ਮੁਤਾਬਕ ਕਾਫੀ ਵਧੀਆ ਕਰ ਗੁਜ਼ਰੇ ਹਨ ਪਰ ਆਪਣੀ ਸਿਹਤਯਾਬੀ ਦੇ ਪ੍ਰਤੀਕਰਮ ਵਜੋਂ “ਹੈਰਾਨ” ਵੀ ਹਨ।
ਕੋਰੋਨਾਵਾਇਰਸ ਬਾਰੇ 11 ਅਪ੍ਰੈਲ ਦੇ ਅਪਡੇਟ ਇੱਥੇ ਪੜ੍ਹੋ
ਵੌਸਟਸ਼ਾਇਰ ਅਕਿਊਟ ਹਸਪਤਾਲ ਐੱਨਐੱਚਐੱਸ ਟਰੱਸਟ ਦੀ ਫੇਸਬੁੱਕ ਪੋਸਟ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਇਹ ਆਸ ਤੋਂ ਪਰੇ ਹੋ ਗਿਆ।”
ਇਸ ਪੋਸਟ ਉੱਤੇ 500 ਕਮੈਂਟ ਆਏ ਅਤੇ ਇਸ ਨੂੰ 3 ਹਜ਼ਾਰ ਤੋਂ ਵੱਧ ਵਾਰ ਸ਼ੇਅਰ ਕੀਤਾ ਗਿਆ।
'101 ਸਾਲ ਦੀ ਉਮਰ ਹੋਣਾ ਚੁਣੌਤੀ ਸੀ'
ਬੀਬੀਸੀ ਦੇ ਹੇਅਰਫੋਰਡ ਤੇ ਵੋਰਸਟਰ ਨਾਲ ਗੱਲ ਕਰਦਿਆਂ ਜੋ ਵਟਸਨ ਨੇ ਕਿਹਾ, “ਉਹ ਠੀਕ ਹਨ ਤੇ ਬੁੱਧਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।”
“ਅਸੀਂ ਇਸ ਫੇਸਬੁੱਕ ਪੇਜ ਬਾਰੇ ਉਦੋਂ ਤੱਕ ਕੁਝ ਨਹੀਂ ਜਾਣਦੇ ਸੀ, ਜਦੋਂ ਤੱਕ ਸਾਨੂੰ ਇੱਕ ਪੋਪ-ਅੱਪ ਨਹੀਂ ਆਇਆ ਤੇ ਇਹ ਬੜਾ ਪਾਗ਼ਲ ਜਿਹਾ ਕਰ ਦੇਣ ਵਾਂਗ ਸੀ।”
“ਉਹ ਆਪਣੇ ਬਿਰਧ ਆਸ਼ਰਮ ਵਿੱਚ ਡਿੱਗਣ ਕਾਰਨ ਹਸਪਤਾਲ ਵਿੱਚ ਸਨ ਅਤੇ ਉਨ੍ਹਾਂ ਨੂੰ ਸਰਜਰੀ ਦੀ ਲੋੜ ਸੀ। ਉਮਰ 101 ਹੋਣਾ ਵੀ ਆਪਣੇ-ਆਪ ’ਚ ਚੁਣੌਤੀ ਸੀ ਪਰ ਉਨ੍ਹਾਂ ਨੇ ਇਹ ਕਰ ਦਿਖਾਇਆ।” “ਉਨ੍ਹਾਂ ਨੂੰ ਬੁਖ਼ਾਰ ਹੋਇਆ ਅਤੇ ਹਸਪਤਾਲ ਨੇ ਸਾਰੀਆਂ ਸਾਵਧਾਨੀਆਂ ਵਰਤੀਆਂ, ਉਨ੍ਹਾਂ ਦਾ ਟੈਸਟ ਕੀਤਾ ਤੇ ਟੈਸਟ ਪੌਜ਼ੀਟਿਵ ਆਇਆ।”
ਜੋ ਵਟਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਹੁਰਾ ਆਪਣੇ ਬਿਰਧ ਆਸ਼ਰਮ ਵਿੱਚ ਮੁੜ ਚਲੇ ਗਏ ਸਨ ਅਤੇ ਉਨ੍ਹਾਂ ਨੇ “ਆਪਣੀ ਲੱਤ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਪਰ ਇਸ ਤੋਂ ਇਲਾਵਾ ਹੋਰ ਕੁਝ ਪਰੇਸ਼ਾਨੀ ਨਹੀਂ ਸੀ।”
“ਆਪਰੇਸ਼ ਲਈ ਜਾਣਾ ਵੱਖਰੀ ਗੱਲ ਸੀ ਤੇ ਉੱਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਹੈ। ਅਸੀਂ ਬੇਹੱਦ ਪਰੇਸ਼ਾਨ ਹੋ ਗਏ... ਪਰ ਉਨ੍ਹਾਂ ਦੀ ਉਮਰ ਦੇ ਲਿਹਾਜ਼ ਨਾਲ ਇਹ ਬੇਹੱਦ ਅਜੀਬ ਹੈ।”
ਇਹ ਵੀਡੀਓ ਵੀ ਦੇਖੋ